ਤਲਵਾੜਾ, 7 ਅਪ੍ਰੈਲ: ਲੋਕ ਸਭਾ ਹਲਕਾ 05-ਹੁਸ਼ਿਆਰਪੁਰ ਲਈ ਨਾਮਜ਼ਦਗੀਆਂ ਦਾਖਲ ਕਰਨ ਸਬੰਧੀ ਅੱਜ 12
ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਜਿਨ੍ਹਾਂ 3 ਉਮੀਦਵਾਰਾਂ ਨੇ
ਕਵਰਿੰਗ ਉਮੀਦਵਾਰ ਵਜੋਂ ਲੋਕ ਸਭਾ ਚੋਣਾਂ ਲਈ ਨਾਮਜਦਗੀ ਪੱਤਰ ਭਰੇ ਹਨ। ਇਹ ਜਾਣਕਾਰੀ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਦਿੰਦਿਆਂ ਦੱਸਿਆ ਕਿ 2
ਅਪ੍ਰੈਲ ਤੋਂ ਲੈ ਕੇ ਹੁਣ ਤੱਕ ਕੁਲ 14 ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ ਕਰਵਾਏ ਗਏ ਹਨ।
ਅੱਜ ਕਾਗਜ਼ ਦਾਖਲ ਕਰਾਉਣ ਵਾਲਿਆਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ੍ਰੀ ਵਿਜੇ
ਸਾਂਪਲਾ ਪੁੱਤਰ ਸ੍ਰੀ ਦਰਸ਼ਨ ਰਾਮ ਅਤੇ ਉਨ੍ਹਾਂ ਦੀ ਕਵਰਿੰਗ ਵਜੋਂ ਪਤਨੀ ਸੁਦੇਸ਼ ਸਾਂਪਲਾ
ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਸੇ ਤਰ੍ਹਾਂ ਇੰਡੀਅਨ ਨੈਸ਼ਨਲ ਕਾਂਗਰਸ ਦੇ
ਉਮੀਦਵਾਰ ਵਜੋਂ ਮਹਿੰਦਰ ਸਿੰਘ ਕੇ.ਪੀ. ਪੁੱਤਰ ਸ੍ਰੀ ਦਰਸ਼ਨ ਸਿੰਘ ਕੇ.ਪੀ. ਅਤੇ ਉਨ੍ਹਾਂ
ਦੀ ਕਵਰਿੰਗ ਵਜੋਂ ਉਨ੍ਹਾਂ ਦੀ ਪਤਨੀ ਸੁਮਨ ਕੇ.ਪੀ ਨੇ, ਬਹੁਜਨ ਸਮਾਜ ਪਾਰਟੀ ਵੱਲੋਂ
ਭਗਵਾਨ ਸਿੰਘ ਚੋਹਾਨ ਪੁੱਤਰ ਸ੍ਰੀ ਸ਼ਾਮ ਸਿੰਘ ਚੋਹਾਨ ਨੇ ਅਤੇ ਉਨ੍ਹਾਂ ਦੀ ਕਵਰਿੰਗ ਵਜੋਂ
ਗੁਰਲਾਲ ਪੁੱਤਰ ਸ੍ਰੀ ਗੁਰਦੇਵ ਸਿੰਘ ਨੇ, ਆਮ ਆਦਮੀ ਪਾਰਟੀ ਵੱਲੋਂ ਸ੍ਰੀਮਤੀ ਜਾਮਨੀ ਗੋਮਰ
ਪਤਨੀ ਸ੍ਰੀ ਸੁਖਵਿੰਦਰ ਕੁਮਾਰ ਨੇ, ਸ੍ਰ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ੍ਰੀ
ਸ਼ਮਸ਼ੇਰ ਸਿੰਘ ਪੁੱਤਰ ਸ੍ਰੀ ਸੁੱਚਾ ਸਿੰਘ, ਭਾਰਤੀ ਜਨ ਸ਼ਕਤੀ ਪਾਰਟੀ ਵੱਲੋਂ ਅਨੂਪ ਸਿੰਘ
ਪੁੱਤਰ ਸ੍ਰੀ ਬਖਸ਼ੀ ਰਾਮ, ਦਵਿੰਦਰ ਸਿੰਘ ਪੁੱਤਰ ਸ੍ਰੀ ਸੁੱਚਾ ਸਿੰਘ, ਅਨੂ ਕੁਮਾਰ ਪੁੱਤਰ
ਕਰਮਜੀਤ ਸਿੰਘ ਅਤੇ ਰਾਹੁਲ ਪਾਲ ਪੁੱਤਰ ਚਮਨ ਲਾਲ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੇ
ਨਾਮਜਦਗੀ ਪੱਤਰ ਦਾਖਲ ਕੀਤੇ ਹਨ।
ਉਨ੍ਹਾਂ ਹੋਰ ਦੱਸਿਆ ਕਿ ਭਾਜਪਾ ਦੇ ਉਮੀਦਵਾਰ ਸ੍ਰੀ ਵਿਜੇ ਸਾਂਪਲਾਂ ਨੇ ਆਪਣੇ ਨਾਮਜਦਗੀ ਪੱਤਰ ਵਿੱਚ ਆਪਣੀ ਜਾਇਦਾਦ 3732227 ਰੁਪਏ ਦੀ ਦਰਸਾਈ ਹੈ ਜਿਸ ਵਿੱਚ ਇੱਕ ਨੋਵਾ ਕਾਰ, ਹਾਂਡਾ ਐਕਟਿਵਾ, 100 ਗਰਾਮ ਸੋਨਾ, ਬਾਜਾਜ ਇੰਸੋਰੈਂਸ ਵਿੱਚ 100000 ਰੁਪਏ ਦੀ ਪਾਲਿਸੀ ਹੈ ਅਤੇ 50 ਹਜ਼ਾਰ ਰੁਪਏ ਨਕਦ ਹਨ। ਉਨ੍ਹਾਂ ਦੀ ਪਤਨੀ ਕੋਲ 8,50,000 ਜਿਸ ਵਿੱਚ 300 ਗਰਾਮ ਸੋਨਾ ਅਤੇ 10,000 ਰੁਪਏ ਨਕਦ ਹਨ। ਉਨ੍ਹਾਂ ਕੋਲ ਅਚੱਲ ਸੰਪਤੀ ਜਿਸ ਦੀ ਮਾਰਕੀਟ ਕੀਮਤ 98,50,000 ਰੁਪਏ ਹਨ ਅਤੇ ਉਨ੍ਹਾਂ ਦੀ ਪਤਨੀ ਕੋਲ 7,00,000 ਰੁਪਏ ਦੀ ਅਚੱਲ ਸੰਪਤੀ ਹੈ। ਸ੍ਰੀ ਸਾਂਪਲਾ ਦੀ ਉਮਰ 52 ਸਾਲ ਹੈ ਅਤੇ ਵਿਦਿਅਕ ਯੋਗਤਾ ਮੈਟ੍ਰਿਕ ਹੈ।
ਆਮ ਆਦਮੀ ਦੀ ਉਮੀਦਵਾਰ ਸ੍ਰੀਮਤੀ ਜਾਮਨੀ ਗੋਮਰ ਦੀ ਉਮਰ 39 ਹੈ ਅਤੇ ਦਿੱਲੀ ਯੂਨੀਵਰਸਿਟੀ ਤੋਂ ਬੀ.ਕਾਮ ਦੀ ਵਿਦਿਆ ਹਾਸਲ ਕੀਤੀ ਹੈ। ਨਾਮਜਦਗੀ ਪੱਤਰ ਮੁਤਾਬਕ ਇਨ੍ਹਾਂ ਦੀ 9 ਲੱਖ 50 ਹਜ਼ਾਰ ਰੁਪਏ ਦੀ ਜਾਇਦਾਦ ਹੈ ਜਿਸ ਵਿੱਚ ਇੱਕ ਕਾਰ, 200 ਗਰਾਮ ਦੇ ਗਹਿਣੇ ਅਤੇ 30000 ਰੁਪਏ ਕੈਸ਼ ਅਤੇ 2 ਲੱਖ ਰੁਪਏ ਦੀ ਐਫ ਡੀ ਹੈ ਜਦ ਕਿ ਉਨ੍ਹਾਂ ਦੇ ਪਤੀ ਕੋਲ 1 ਲੱਖ 90 ਹਜ਼ਾਰ ਰੁਪਏ ਦੀ ਚਲ ਸੰਪਤੀ ਹੈ ਜਿਸ ਵਿੱਚ 50 ਗਰਾਮ ਸੋਨਾ ਤੋਂ ਇਲਾਵਾ15 ਹਜ਼ਾਰ ਰੁਪਏ ਨਕਦ ਅਤੇ 25 ਹਜ਼ਾਰ ਰੁਪਏ ਦੀ ਐਫ ਡੀ ਹੈ। ਉਨ੍ਹਾਂ ਹੋਰ ਦੱਸਿਆ ਕਿ ਸ੍ਰ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸ੍ਰੀ ਸ਼ਮਸ਼ੇਰ ਸਿੰਘ ਦੀ ਚਲ ਸੰਪਤੀ ਵਿੱਚ 3500 ਰੁਪਏ ਅਤੇ ਉਸ ਦੀ ਪਤਨੀ ਕੋਲ 40 ਹਜ਼ਾਰ ਰੁਪਏ ਹਨ ਜਦਕਿ ਅਚਲ ਜਾਇਦਾਦ 10 ਲੱਖ ਰੁਪਏ ਦੀ ਹੈ । ਉਨ੍ਹਾਂ ਦੀ ਵਿਦਿਅਕ ਯੋਗਤਾ ਐਲ ਐਲ ਬੀ ਆਫ਼ ਪੰਜਾਬ ਯੂਨੀਵਰਸਿਟੀ ਹੈ। ਇਸੇ ਤਰ੍ਹਾਂ ਦਵਿੰਦਰ ਸਿੰਘ ਆਜ਼ਾਦ ਉਮੀਦਵਾਰ ਦੀ ਚਲ ਸੰਪਤੀ 2 ਲੱਖ 15 ਹਜ਼ਾਰ ਹੈ ਜਿਸ ਵਿੱਚ 50 ਗਰਾਮ ਸੋਨਾ, 50 ਹਜਾਰ ਬੈਂਕ ਵਿੱਚ ਅਤੇ 15 ਹਜ਼ਾਰ ਕੈਸ਼ ਹਨ। ਉਮੀਦਵਾਰ ਦੀ ਵਿਦਿਅਕ ਯੋਗਤਾ ਮੈਟ੍ਰਿਕ ਹੈ।
ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਕੇ ਪੀ ਪੁੱਤਰ ਸਵ: ਦਰਸ਼ਨ ਸਿੰਘ ਕੇ ਪੀ ਉਮਰ 57 ਸਾਲ ਵਿਦਿਅਕ ਯੋਗਤਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਲ ਐਲ ਬੀ ਹੈ। ਉਨ੍ਹਾਂ ਦੀ ਚਲ ਸੰਪਤੀ ਵਿੱਚ 3563836 ਰੁਪਏ ਹੈ ਜਿਸ ਵਿੱਚ 4 ਲੱਖ ਰੁਪਏ ਕੈਸ਼, 2 ਲੱਖ 95 ਹਜ਼ਾਰ 590 ਦੀ ਇੰਸ਼ੋਰੈਂਸ ਪਾਲਿਸੀ, ਇੱਕ ਬਲੈਰੋ, ਟੋਇਟਾ ਫੋਰਚੂਨ, ਮਹਿੰਦਰਾ ਐਂਡ ਮਹਿੰਦਰਾ ਦੀਆਂ ਦੋ ਜੀਪਾਂ, 107 ਗਰਾਮ ਜੇਵਰ ਅਤੇ ਉਨ੍ਹਾਂ ਦੀ ਧਰਮਪਤਨੀ ਕੋਲ 23 ਲੱਖ 63 ਹਜ਼ਾਰ 323 ਰੁਪਏ ਚਲ ਸੰਪਤੀ ਜਿਸ ਵਿੱਚ ਡੇਢ ਲੱਖ ਰੁਪਏ ਨਕਦ, 735.06 ਗਰਾਮ ਗਹਿਣੇ ਸ਼ਾਮਲ ਹਨ। ਅਚਲ ਸੰਪਤੀ ਵਿੱਚ 7 ਕਰੋੜ 30 ਲੱਖ 79 ਹਜ਼ਾਰ 675 ਰੁਪਏ ਅਤੇ ਉਸ ਦੀ ਧਰਮਪਤਨੀ ਦੀ 1 ਕਰੋੜ 62 ਲੱਖ 53 ਹਜ਼ਾਰ 800 ਰੁਪਏ ਹੈ।
ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ 9 ਅਪ੍ਰੈਲ ਤੱਕ ਸਵੇਰੇ 11-00 ਵਜੇ ਤੋਂ ਬਾਅਦ ਦੁਪਹਿਰ 3-00 ਵਜੇ ਤੱਕ ਦਾਖਲ ਕੀਤੀਆਂ ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਨਾਮਜਦਗੀ ਪੱਤਰਾਂ ਦੀ ਜਾਂਚ ਪੜਤਾਲ 10 ਅਪ੍ਰੈਲ ਨੂੰ ਹੋਵੇਗੀ ਜਦਕਿ 11 ਅਤੇ 12 ਅਪ੍ਰੈਲ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਉਨ੍ਹਾਂ ਹੋਰ ਦੱਸਿਆ ਕਿ 8 ਅਪ੍ਰੈਲ ਨੂੰ ਜਨਤਕ ਛੁੱਟੀ ਹੋਣ ਕਰਕੇ ਕੋਈ ਨਾਮਜ਼ਦਗੀ ਨਹੀਂ ਹੋ ਸਕੇਗ

No comments:
Post a Comment