ਹੁਸ਼ਿਆਰਪੁਰ ਹਲਕੇ ਵਿਚ ਪੰਜ ਵਜੇ ਤੱਕ ਹੋਈ 51 ਫੀਸਦੀ ਪੋਲਿੰਗ

 Hoshiarpur Assembly Poll Turnout 2014

Ac No & Name 9:00 AM 11:00AM 1:00PM 3:00 PM 5:00 PM
08-Shri Hargobindpur 17 26 32 44 52
26-Bholath 10 13 23 41 56
29-Phagwara 9 17 32 41 60
39-Mukerian 14 23 30 49 58
40-Dasuya 10 23 32 43 56
41-Urmar 11 24 30 42 53
42-Sham Chaurasi 11 24 36.7 48 54.9
43-Hoshiarpur 9 22 32 46 57
44-Chabbewal 9 23.35 38.82 49.63 58.22
11.11 21.71 31.84 44.85 56.12

ਕੋਈ ਵੀ ਸ਼ਨਾਖ਼ਤੀ ਦਸਤਾਵੇਜ਼ ਦਿਖਾਓ, ਵੋਟ ਪਾਓ: ਤਨੁ ਕਸ਼ਯਪ

ਹੁਸ਼ਿਆਰਪੁਰ, 29 ਅਪ੍ਰੈਲ:  ਲੋਕ ਸਭਾ ਹਲਕਾ-05 ਹੁਸ਼ਿਆਰਪੁਰ ਵਿੱਚ 30 ਅਪ੍ਰੈਲ ਨੂੰ ਪੈਣ ਵਾਲੀਆਂ ਵੋਟਾਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਹ ਵੋਟਰ ਜਿਨ੍ਹਾਂ ਕੋਲ ਕਿਸੇ ਕਾਰਨ ਵੋਟਰ ਫੋਟੋ ਪਹਿਚਾਣ ਪੱਤਰ ਨਹੀਂ ਹਨ, ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਵੋਟਰ ਚੋਣ ਕਮਿਸ਼ਨ ਵੱਲੋਂ ਪ੍ਰਵਾਨ ਕੀਤੇ ਗਏ ਸ਼ਨਾਖਤੀ ਦਸਤਾਵੇਜ ਜਿਨ੍ਹਾਂ ਵਿੱਚ ਪਾਸਪੋਰਟ, ਡਰਾਈਵਿੰਗ ਲਾਇਸੰਸ, ਫੋਟੋ ਵਾਲਾ ਸਰਵਿਸ ਪਹਿਚਾਣ ਕਾਰਡ ਜੋ ਕੇਂਦਰੀ, ਰਾਜ ਸਰਕਾਰ, ਪਬਲਿਕ ਲਿਮਟਡ ਕੰਪਨੀਆਂ ਵੱਲੋਂ ਜਾਰੀ ਕੀਤਾ ਗਿਆ ਹੋਵੇ, ਬੈਂਕ ਅਤੇ ਪੋਸਟ ਆਫਿਸ ਦੀ ਫੋਟੋ ਸਮੇਤ ਪਾਸ ਬੁੱਕ, ਪੈਨ ਕਾਰਡ, ਆਧਾਰ ਕਾਰਡ, ਸਮਾਰਟ ਕਾਰਡ, ਮਨਰੇਗਾ ਜਾਬ ਕਾਰਡ, ਹੈਲਥ ਇੰਸ਼ੋਰੈਂਸ ਸਮਾਰਟ ਕਾਰਡ, ਕਿਰਤ ਵਿਭਾਗ ਵੱਲੋਂ ਜਾਰੀ ਕੀਤਾ ਹੋਇਆ ਪੈਨਸ਼ਨ ਦਾ ਕਾਗਜ ਪੱਤਰ ਫੋਟੋ ਸਮੇਤ, ਚੋਣ ਮਸ਼ੀਨਰੀ ਵੱਲੋਂ ਜਾਰੀ ਕੀਤੀ ਗਈ ਯੋਗ ਵੋਟਰ ਸਲਿਪ ਪੋਲਿੰਗ ਸਟੇਸ਼ਨ ਤੇ ਦਿਖਾ ਕੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਦੇ ਹਨ।  ਜਿਨ੍ਹਾਂ ਵੋਟਰਾਂ ਕੋਲ ਫੋਟੋ ਸਲਿਪ ਨਾ ਹੋਵੇਗੀ, ਉਨ੍ਹਾਂ ਨੂੰ ਬੀ ਐਲ ਓ ਵੱਲੋਂ ਬੂਥਾਂ ਉਤੇ ਹੀ ਫੋਟੋ ਸਲਿਪ ਜਾਰੀ ਕੀਤੀ ਜਾਵੇਗੀ।  
 ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਸਾਰੇ ਪੋਲਿੰਗ ਬੂਥਾਂ ਤੇ ਪੀਣ ਵਾਲਾ ਸਾਫ਼ ਸੁਥਰਾ ਪਾਣੀ, ਸਿਹਤ ਸਬੰਧੀ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਸਰੀਰਕ ਤੌਰ ਤੇ ਅਪਾਹਜ, ਛੋਟੇ ਬੱਚੇ ਵਾਲੀਆਂ ਮਾਵਾਂ, ਗਰਭਵਤੀ ਔਰਤਾਂ ਅਤੇ ਬਜੁਰਗ ਵਿਅਕਤੀਆਂ ਨੂੰ ਵੋਟ ਪਾਉਣ ਲਈ ਪਹਿਲ ਦਿੱਤੀ ਜਾਵੇਗੀ। ਚੋਣ ਕਮਿਸ਼ਨ ਦੇ ਨਿਯਮ 44 ਐਨ ਤਹਿਤ  ਨੇਤਰਹੀਣ ਅਤੇ ਕੁਝ ਵੀ ਨਾ ਜਾਨਣ ਵਾਲੇ ਵਿਅਕਤੀ (ਇਗਨੋਰੈਂਸ) ਆਪਣੀ ਸਹਾਇਤਾ ਲਈ ਇੱਕ ਵਿਅਕਤੀ ਨੂੰ ਨਾਲ ਲਿਜਾ ਸਕਣਗੇ। ਇਸ ਤੋਂ ਇਲਾਵਾ ਐਨ ਐਸ ਐਸ ਵਲੰਟੀਅਰ, ਨਰੇਗਾ ਵਰਕਰ ਅਤੇ ਆਂਗਣਵਾੜੀ ਵਰਕਰ ਚਿੱਟੀਆਂ ਟੀ-ਸ਼ਰਟਾਂ ਅਤੇ ਵੱਖਰੀ ਕਿਸਮ ਦੇ ਆਰਮ ਬੈਂਡ ਲਗਾ ਕੇ ਵੋਟਰਾਂ ਨੂੰ ਵੋਟ ਪਾਉਣ ਵਿੱਚ ਸਹਾਇਤਾ ਕਰਨਗੇ।  ਹਰੇਕ ਪੋਲਿੰਗ ਬੂਥ ਉਤੇ ਪੋਲਿੰਗ ਸਟਾਫ਼ ਵੱਲੋਂ ਵੋਟ ਪਾਉਣ ਲਈ ਔਰਤਾਂ ਅਤੇ ਮਰਦ ਵੋਟਰਾਂ ਦੀਆਂ ਵੱਖਰੀਆਂ ਲਾਈਨਾਂ ਲਗਵਾਈਆਂ ਜਾਣਗੀਆਂ।  ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਕਿਸੇ ਵੀ ਵੋਟਰ ਨੂੰ ਪੋਲਿੰਗ ਬੂਥ ਅੰਦਰ ਮੋਬਾਇਲ ਲੈ ਕੇ ਜਾਣ ਦੀ ਮਨਾਹੀ ਕੀਤੀ ਗਈ ਹੈ। 
 ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ਦੇ ਵੋਟਰਾਂ ਨੂੰ 30 ਅਪ੍ਰੈਲ ਸਵੇਰੇ 7-00 ਵਜੇ ਤੋਂ ਸ਼ਾਮ 6-00 ਵਜੇ ਤੱਕ ਪਾਈਆਂ ਜਾ ਰਹੀਆਂ ਵੋਟਾਂ ਵਿੱਚ ਵੱਧ ਚੜ੍ਹ ਕੇ ਮਤਦਾਨ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ 30 ਅਪ੍ਰੈਲ ਨੂੰ ਵੋਟਾਂ ਵਾਲੇ ਦਿਨ ਲੋਕ ਆਪਣੀ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਲਾਲਚ, ਡਰ ਅਤੇ ਦਬਾਅ ਤੋਂ ਕਰਨ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟ ਪ੍ਰਤੀਸ਼ਤਤਾ ਵਧਾਉਣ ਵਿੱਚ ਸਹਿਯੋਗ ਕਰਨ।  ਉਨ੍ਹਾਂ ਕਿਹਾ ਕਿ ਵੋਟ ਪ੍ਰਕ੍ਰਿਆ ਵਿੱਚ ਕਿਸੇ ਕਿਸਮ ਦੀ ਸਮੱਸਿਆ ਲਈ ਟੋਲ ਫਰੀ ਨੰਬਰ 1800 180 2250 ਤੇ ਸੰਪਰਕ ਕੀਤਾ ਜਾ ਸਕਦਾ ਹੈ। 

ਕਵੀ ਦਰਬਾਰ ਵਿਚ ਲੱਗੀ ਰਚਨਾਵਾਂ ਦੀ ਛਹਿਬਰ

ਤਲਵਾੜਾ, 28 ਅਪ੍ਰੈਲ: ੲਿੱਥੇ ਪੰਜਾਬੀ ਸਾਹਿਤ ਤੇ ਕਲਾ ਮੰਚ ਰਜਿ: ਤਲਵਾੜਾ ਵੱਲੋਂ ਸ਼ਾਇਰਾਨਾ ਸ਼ਾਮ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਜਨਾਬ ਨਰੇਸ਼ ਗੁਮਨਾਮ ਨੇ ਕੀਤੀ। ਮੁਸ਼ਾਇਰੇ ਦਾ ਆਗਾਜ਼ ਮਾਸਟਰ ਮਦਨ ਲਾਲ ਵਸ਼ਿਸ਼ਟ ਵੱਲੋਂ ਵੰਝਲੀ ਦੀਆਂ ਸੁਰਾਂ ਨਾਲ ਕੀਤਾ ਗਿਆ। ਰਚਨਾਵਾਂ ਦੇ ਦੌਰ ਵਿਚ ਜਨਾਬ ਨਰੇਸ਼ ਗੁਮਨਾਮ ਨੇ ਗਜ਼ਲਾਂ ਅਤੇ ਰੁਬਾਈਆਂ ਨਾਲ ਖ਼ੂਬ ਸਮਾਂ ਬੰਨ੍ਹਿਆ ਅਤੇ ਡਾ. ਅਮਰਜੀਤ ਅਨੀਸ ਵੱਲੋਂ ਦਿਲਕਸ਼ ਅੰਦਾਜ ਵਿਚ ਰਚਨਾਵਾਂ ਪੇਸ਼ ਕੀਤੀਆਂ ਤੇ ਉਨ੍ਹਾਂ ਦੇ ਸ਼ੇਅਰ ਉਮਰ ਭਰ ਸਾਥ ਰਹਨੇ ਕਾ ਵਾਦਾ ਮਗਰ, ਦੋ ਘੜੀ ਭੀ ਨਾ ਰਿਸ਼ਤੇ ਸੰਭਾਲੇ ਗਏ ਨੂੰ ਭਰਪੂਰ ਦਾਦ ਮਿਲੀ। ਧਿਆਨ ਸਿੰਘ ਚੰਦਨ ਵੱਲੋਂ ਯਾਦ ਅਤੇ ਪੱਥਰ ਰਚਨਾਵਾਂ ਨੂੰ ਭਰਵਾਂ ਹੁੰਗਾਰਾ ਮਿਲਿਆ। ਸਮਰਜੀਤ ਸਿੰਘ ਸ਼ਮੀ ਵੱਲੋਂ ਦੋਹਿਰੇ ਅਤੇ ਬੈਂਤ ਵੰਨਗੀਆਂ ਵਿਚ ਢੋਂਗੀ ਸਾਧਾਂ ਤੇ ਵਿਅੰਗ ਕੱਸਿਆ ਗਿਆ। ਪ੍ਰਿੰਸੀਪਲ ਨੀਲਮ ਸ਼ਰਮਾ ਧਮੇਟਾ, ਜਨਾਬ ਰਾਜਿੰਦਰ ਮਹਿਤਾ ਕਮਾਹੀ, ਹਰਸ਼ਵਿੰਦਰ ਕੌਰ, ਜਸਵੀਰ ਕੌਰ ਜੱਸ, ਪ੍ਰੋ. ਅੰਜੂ ਬਾਲਾ, ਪੱਤਰਕਾਰ ਅਨੁਰਾਧਾ ਸ਼ਰਮਾ, ਕੈਲਾਸ਼ ਰਾਣੀ ਸ਼ਰਮਾ, ਜਯੋਤਿਕਾ, ਅੰਕਿਤਾ ਨੇ ਬੇਹੱਦ ਪ੍ਰਭਵਸ਼ਾਲੀ ਅੰਦਾਜ ਵਿਚ ਸਮਾਜਿਕ ਸਰੋਕਾਰਾਂ ਅਤੇ ਮਾਨਵੀ ਰਿਸ਼ਤਿਆਂ ਦੀਆਂ ਸੂਖਮ ਤੰਦਾਂ ਤੇ ਅਧਾਰਿਤ ਬਾਕਮਾਲ ਰਚਨਾਵਾਂ ਨੇ ਸਰੋਤਿਆਂ ਨੂੰ ਝੂਮਣ ਲਗਾ ਦਿੱਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸਵਾਮੀ ਬੋਧੀ ਵੰਦਨ ਰਾਜੀਵ, ਸੀਮਾ, ਸਵਰਨ ਸ਼ਰਮਾ, ਰਾਕੇਸ਼ ਸ਼ਰਮਾ, ਐੱਚ. ਕੇ. ਸ਼ਰਮਾ ਧਮੇਟਾ ਸਮੇਤ ਕਈ ਹੋਰ ਸਾਹਿਤ ਪ੍ਰੇਮੀ ਹਾਜਰ ਸਨ।

1494 ਪੋਲਿੰਗ ਸਟੇਸ਼ਨਾਂ ਉੱਤੇ 7239 ਮੁਲਾਜਮ ਤਾਇਨਾਤ

ਹੁਸ਼ਿਆਰਪੁਰ 28 ਅਪ੍ਰੈਲ: ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ-2014 ਲਈ ਜਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਪੋਲਿੰਗ ਬੂਥਾਂ ਤੇ ਚੋਣ ਪ੍ਰਕ੍ਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਗਏ ਜਨਰਲ ਆਬਜਰਵਰ ਸ੍ਰੀ ਸੁਮੰਤ ਸਿੰਘ ਨੇ ਅੱਜ ਜਿਲਾ ਪ੍ਰਬੰਧਕੀ ਕੰਪਲੈਕਸ ਦੇ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਵਿਖੇ ਕੰਪਿਊਟਰ ਰਾਹੀਂ ਪੋਲਿੰਗ ਸਟਾਫ ਦੀਆਂ ਡਿਊਟੀਆਂ ਲਗਾਉਣ ਲਈ  ਤੀਸਰੇ ਗੇੜ ਦੀ ਰੈਡਾਮਾਈਜੇਸ਼ਨ ਅਤੇ ਮਾਈਕਰੋ ਆਬਜਰਵਰਾਂ ਦੀਆਂ ਡਿਊਟੀਆਂ ਲਗਾਉਣ ਲਈ ਦੂਸਰੇ ਗੇੜ ਦੀ ਰੈਡਾਮਾਈਜੇਸ਼ਨ ਆਪਣੀ ਦੇਖ-ਰੇਖ ਹੇਠ ਕਰਵਾਈ ।  ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਅਤੇ ਜ਼ਿਲ੍ਹਾ ਸੂਚਨਾ ਵਿਗਿਆਨ ਅਫ਼ਸਰ ਸ੍ਰੀ ਪ੍ਰਦੀਪ ਸਿੰਘ ਵੀ ਇਸ ਮੌਕੇ ਤੇ ਹਾਜ਼ਰ ਸਨ।  
     ਇਸ ਮੌਕੇ ਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣਾਂ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਨ ਲਈ 1494 ਪੋਲਿੰਗ ਸਟੇਸ਼ਨਾਂ ਲਈ 7239 ਅਧਿਕਾਰੀ / ਕਰਮਚਾਰੀ ਤੀਸਰੇ ਗੇੜ ਦੀ ਰੈਡਾਮਾਈਜੇਸ਼ਨ ਰਾਹੀਂ ਪੋਲਿੰਗ ਪਾਰਟੀਆਂ ਬਣਾ ਕੇ ਚੋਣ ਡਿਊਟੀ ਤੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 39-ਮੁਕੇਰੀਆਂ ਲਈ 240 ਪੋਲਿੰਗ ਪਾਰਟੀਆਂ ਬਣਾ ਕੇ 960  ਅਧਿਕਾਰੀ / ਕਰਮਚਾਰੀ ਚੋਣ ਡਿਊਟੀ ਤੇ ਲਗਾਏ ਗਏ ਹਨ। ਇਸੇ ਤਰਾਂ 40-ਦਸੂਹਾ ਲਈ 212 ਪੋਲਿੰਗ ਪਾਰਟੀਆਂ ਵਿੱਚ 848,  41-ਉੜਮੁੜ ਲਈ 211 ਪੋਲਿੰਗ ਪਾਰਟੀਆਂ ਵਿੱਚ 844, 42-ਸ਼ਾਮਚੁਰਾਸੀ ਲਈ 211 ਪੋਲਿੰਗ ਪਾਰਟੀਆਂ ਵਿੱਚ 844, 43-ਹੁਸਿਆਰਪੁਰ ਦੀਆਂ 192 ਪੋਲਿੰਗ ਪਾਰਟੀਆਂ ਵਿੱਚ 768, 44-ਚੱਬੇਵਾਲ ਦੀਆਂ 201 ਪੋਲਿੰਗ ਪਾਰਟੀਆਂ ਵਿੱਚ 804  ਅਤੇ ਵਿਧਾਨ ਸਭਾ ਹਲਕਾ 45-ਗੜ੍ਹਸੰਕਰ ਦੀਆਂ 227 ਪੋਲਿੰਗ ਪਾਰਟੀਆਂ ਵਿੱਚ 908  ਅਧਿਕਾਰੀ/ ਕਰਮਚਾਰੀ ਰੈਡਾਮਾਈਜੇਸ਼ਨ ਰਾਹੀਂ ਚੋਣ ਡਿਊਟੀ ਤੇ ਲਗਾਏ ਗਏ ਹਨ।  ਉਨ੍ਹਾਂ ਦੱਸਿਆ ਕਿ ਇਸੇ ਤਰਾਂ ਨਾਜ਼ੁਕ ਅਤੇ ਅਤਿ ਨਾਜ਼ੁਕ ਪੁਲਿੰਗ ਬੂਥਾਂ ਤੇ ਨਜ਼ਰ ਰੱਖਣ ਲਈ 401 ਪੋਲਿੰਗ ਬੂਥਾਂ ਤੇ 477 ਮਾਈਕਰੋ ਆਬਜ਼ਰਵਰ ਲਗਾਏ ਗਏ ਹਨ। 

ਚੋਣ ਪ੍ਰਚਾਰ ਹੋਇਆ ਬੰਦ; ਪ੍ਰਸ਼ਾਸ਼ਨ ਵੱਲੋਂ ਪ੍ਰਬੰਧ ਮੁਕੰਮਲ

ਹੁਸ਼ਿਆਰਪੁਰ, 28 ਅਪ੍ਰੈਲ: 30 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਲੋਕ ਸਭਾ ਹਲਕਾ 05-ਹੁਸ਼ਿਆਰਪੁਰ (ਅ ਜ) ਵਿੱਚ ਕੁਲ 1860 ਪੋਲਿੰਗ ਬੂਥਾਂ ਤੇ ਚੋਣ ਪ੍ਰਕ੍ਰਿਆ ਨੂੰ ਸ਼ਾਂਤੀਪੂਰਵਕ ਨੇਪਰੇ ਚਾੜਨ ਲਈ ਲੋੜੀਂਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ 8928 ਕਰਮਚਾਰੀਆਂ ਅਤੇ 448 ਮਾਈਕਰੋ ਆਬਜ਼ਰਵਰਾਂ ਦੀ ਡਿਊਟੀ ਚੋਣ ਪ੍ਰਕ੍ਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲਗਾਈ ਗਈ ਹੈ ਜਿਸ ਵਿੱਚ 1860 ਪ੍ਰੀਜਾਈਡਿੰਗ ਅਫ਼ਸਰ, 5580 ਪੋਲਿੰਗ ਅਫ਼ਸਰ ਲਗਾਏ ਗਏ ਹਨ।  ਉਨ੍ਹਾਂ ਦੱਸਿਆ ਕਿ ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਕਰਾਉਣ ਲਈ ਪੁਲਿਸ ਅਤੇ ਪੈਰਾਮਿਲਟਰੀ ਫੋਰਸਜ਼ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਜ਼ਿਲ੍ਹੇ ਵਿੱਚ ਪੰਜਾਬ ਪੁਲਿਸ ਤੋਂ ਇਲਾਵਾ 5 ਕੰਪਨੀਆਂ ਕੇਂਦਰੀ ਪੈਰਾ ਮਿਲਟਰੀ ਫੋਰਸ ਦੀਆਂ ਤਾਇਨਾਤ ਕੀਤੀਆਂ ਗਈਆਂ ਹਨ।  ਪੁਲਿਸ ਸੁਰੱਖਿਆ ਬੱਲਾਂ ਵਿੱਚ 87 ਐਨ ਜੀ ਓ, 1252 ਹੈਡਕਾਂਸਟੇਬਲ, 2590 ਕਾਂਸਟੇਬਲ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣ ਹਲਕੇ 05-ਹੁਸ਼ਿਆਰਪੁਰ ਵਿੱਚ ਕੁਲ 1473707 ਵੋਟਰ ਹਨ ਜਿਨ੍ਹਾਂ ਵਿੱਚ 753666 ਪੁਰਸ਼ ਵੋਟਰ ਅਤੇ 720041 ਇਸਤਰੀ ਵੋਟਰ ਹਨ ।  
  ਜ਼ਿਲ੍ਰਾ ਚੋਣ ਅਫ਼ਸਰ ਨੇ ਦੱਸਿਆ ਕਿ 28 ਅਪ੍ਰੈਲ ਸ਼ਾਮ 6-00 ਵਜੇ ਤੋਂ ਚੋਣ ਪ੍ਰਚਾਰ ਪੂਰੀ ਤਰਾਂ ਬੰਦ ਹੋਵੇਗਾ ਅਤੇ ਕਿਸੇ ਵੀ ਉਮੀਦਵਾਰ ਅਤੇ ਰਾਜਨੀਤਿਕ ਪਾਰਟੀ ਵੱਲੋਂ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਦੇ ਸਮੂਹ ਪੋਲਿੰਗ ਬੂਥ ਮਾਡਲ ਪੋਲਿੰਗ ਬੂਥਾਂ ਵਜੋਂ ਸਥਾਪਿਤ ਕੀਤੇ ਜਾ ਰਹੇ ਹਨ ਜਿਨ੍ਰਾਂ ਵਿੱਚੋਂ ਹਰੇਕ ਵਿਧਾਨ ਸਭਾ ਹਲਕੇ ਵਿੱਚ ਇੱਕ ਸੁਪਰ ਮਾਡਲ ਪੋਲਿੰਗ ਸਟੇਸ਼ਨ ਬਣਾਇਆ ਗਿਆ ਜਿਸ ਵਿੱਚ ਸਿਹਤ ਸਬੰਧੀ, ਪੀਣ ਵਾਲਾ ਪਾਣੀ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ ਇਸ ਤੋਂ ਇਲਾਵਾ ਐਨ ਸੀ ਸੀ ਵਲੰਟੀਅਰ, ਨਰੇਗਾ ਵਰਕਰ ਅਤੇ ਆਂਗਣਵਾੜੀ ਹੈਲਪਰ ਕਮਜ਼ੋਰ ਬੁਜਰਗਾਂ, ਗਰਭਵਤੀ ਇਸਤਰੀਆਂ, ਛੋਟੇ ਬੱਚਿਆਂ ਮਾਵਾਂ ਨੂੰ ਵੋਟ ਪਾਉਣ ਵਿੱਚ ਸਹਾਇਤਾ ਕਰਨ ਲਈ ਹਾਜ਼ਰ ਰਹਿਣਗੇ। ਉਨ੍ਹਾਂ ਦੱਸਿਆ ਕਿ ਚੋਣ ਪ੍ਰਕ੍ਰਿਆ ਦੌਰਾਨ ਮਾਡਲ ਕੋਡ ਆਫ਼ ਕਨਡਕਟ ਨੂੰ ਯਕੀਨੀ ਬਣਾਉਣ ਲਈ 119 ਸ਼ਿਕਾਇਤਾਂ ਪ੍ਰਾਪਤ ਹੋਈਆਂ  ਜਿਨ੍ਹਾਂ ਵਿੱਚੋਂ 113 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ।
 ਉਨ੍ਹਾਂ ਦੱਸਿਆ ਕਿ ਖਰਚਾ ਸੈਲ ਵੱਲੋਂ ਸ਼ੈਡੋ ਰਜਿਸਟਰ ਵਿੱਚ ਲੋਕ ਸਭਾ ਹਲਕਾ ਹੁਸ਼ਿਆਜਪੁਰ ਵਿੱਚ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਭਗਵਾਨ ਸਿੰਘ ਚੌਹਾਨ ਦਾ ਖਰਚਾ 342285 ਰੁਪਏ, ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਮਹਿਦਰ ਸਿੰਘ ਕੇ ਪੀ ਦਾ ਖਰਚਾ 1733586, ਭਾਜਪਾ ਦੇ ਉਮੀਦਵਾਰ ਵਿਜੇ ਸਾਂਪਲਾ ਦਾ ਖਰਚਾ 3639729 ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਯਾਮਨੀ ਗੋਮਰ ਦਾ ਖਰਚਾ 676713 ਰੁਪਏ ਪਾਇਆ ਗਿਆ ਹੈ।  ਉਨ੍ਹਾਂ ਦੱਸਿਆ ਕਿ 30 ਅਪ੍ਰੈਲ 2014 ਨੂੰ ਚੋਣਾਂ ਵਾਲੇ ਦਿਨ ਵੱਧ ਤੋਂ ਵੱਧ ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵੋਟਰਾਂ ਪਾਸ ਵੋਟਰ ਸ਼ਨਾਖਤੀ ਕਾਰਡ ਨਹੀਂ ਹਨ, ਉਹ ਚੋਣ ਕਮਿਸ਼ਨ ਵੱਲੋਂ ਪ੍ਰਵਾਨ ਕੀਤੇ ਗਏ ਦਰਸਤਾਵੇਜ ਜ਼ਿਨ੍ਹਾਂ ਵਿੱਚ ਪਾਸਪੋਰਟ, ਡਰਾਈਵਿੰਗ ਲਾਇਸੰਸ, ਫੋਟੋ ਵਾਲਾ ਸਰਵਿਸ ਅਡੈਟਟੀ ਕਾਰਡ ਜੋ ਕੇਂਦਰੀ, ਰਾਜ ਸਰਕਾਰ, ਪਬਲਿਕ ਲਿਮਟਿਡ ਕੰਪਨੀਆਂ ਵੱਲੋਂ ਜਾਰੀ ਕੀਤਾ ਗਿਆ ਹੋਵੇ, ਬੈਂਕ ਅਤੇ ਪੋਸਟ ਆਫਿਸ ਦੀ ਪਾਸ ਬੁਕ, ਪੈਨ ਕਾਰਡ, ਆਧਾਰ ਕਾਰਡ, ਸਮਾਰਟ ਕਾਰਡ, ਮਨਰੇਗਾ ਦੇ ਜਾਬ ਕਾਰਡ, ਸਿਹਤ ਬੀਮਾ ਸਮਾਰਟ ਕਾਰਡ, ਫੋਟੋ ਵਾਲੇ ਪੈਨਸ਼ਨ ਦੇ ਕਾਗਜ਼ਾਤ ਅਤੇ ਫੋਟੋ ਵੋਟਰ ਸਲਿਪ ਜੋ ਚੋਣ ਕਮਿਸ਼ਨ ਵਲੋਂ ਜਾਰੀ ਕੀਤੀ ਗਈ ਹੈ, ਦਿਖਾ ਕੇ ਵੋਟ ਪਾਈ ਜਾ ਸਕੇਗੀ। ਉਨ੍ਹਾਂ ਦੱਸਿਆ ਕਿ 30 ਅਪ੍ਰੈਲ ਨੂੰ ਸਵੇਰੇ 7-00 ਵਜੇ ਸ਼ਾਮ 6-00 ਵਜੇ ਤੱਕ ਵੋਟਾਂ ਪਾਈਆਂ ਜਾ ਸਕਣਗੀਆਂ। 

ਪੰਜਾਬ ਲੋਕ ਸਭਾ ਚੋਣਾਂ : ਕੁਝ ਤੱਥ

तथ्‍य एक नजर में : पंजाब (7वें चरण का मतदान)
मतदान की ति‍थि‍ 30 अप्रैल, 2014

क्रम
विषय
 संसदीय निर्वाचन क्षेत्रों की संख्‍याजहां चुनाव होना है –13

1.
कुल मतदाता 
  पुरूष   -  10266743
महिला  -   9260371 सर्विस- 80894एनआरआई मतदाता- 169
     ------------------------------
   कुल  -  19608177

2
संसदीय निर्वाचन क्षेत्रों की
 श्रेणी/संख्‍या
  सामान्‍य          :  09
 अ.जा. : 04

3
उम्‍मीदवारों की कुल संख्‍या

253

4
16 से अधिक उम्मीदवारों वाले संसदीय निर्वाचन क्षेत्र 
10


5
32 से अधिक उम्मीदवारों वाले संसदीय निर्वाचन क्षेत्र 
कोई नहीं

6
महिला उम्मीदवारों  की कुल संख्‍या
20

7
सबसे अधिक उम्मीदवारों वाले संसदीय निर्वाचन क्षेत्रों के नाम और उम्‍मीदवारों की संख्‍या

संसदीय निर्वाचन क्षेत्र संख्या 11 भठिंडा

8
सबसे कम उम्‍मीदवारों वाले संसदीय निर्वाचन क्षेत्रों का नाम और उम्‍मीदवारों की संख्‍या 



संसदीय निर्वाचन क्षेत्र संख्या 1गुरदासपुर


















  9
 विभिन्‍न दलों के उम्‍मीदवारों की संख्‍या


  भाजपा   
03

  बीएसपी 
13

  सीपीआई  
05

सीपीएम
01




  आईएनसी

13

एनसीपी
01





 पंजीकृत राजनीतिक दल (मान्‍यता प्राप्‍त       राष्‍ट्रीय और राज्य स्तरीय दलों को छोड़कर)  एसएडी






10




  निर्दलीय  

118


अन्‍य
89
  कुल 
253

10
सबसे बड़ा संसदीय निर्वाचन क्षेत्र
संसदीय निर्वाचन क्षेत्र संख्‍या 13- पटियाला

11
सबसे छोटा संसदीय निर्वाचन क्षेत्र
संसदीय निर्वाचन क्षेत्र संख्‍या 08- फतेहगढ़ साहिब  

12
तैनात किए गए सामान्‍यव्‍ययपुलिस और जागरूकता पर्यवेक्षकों की संख्‍या 
सामान्‍य पर्यवेक्षक-18
व्‍यय पर्यवेक्षक-18
पुलिस पर्यवेक्षक-03
जागरूकता पर्यवेक्षक- 01
सूक्ष्‍म पर्यवेक्षक- 9504

13
मतदान ड्यूटी पर तैनात किए गए कर्मचारियों की संख्‍या  ( लगभग)

234011

14
मतदान केंद्रों की सख्‍या
22022

15.
चुनाव में प्रयोग में लाई जाने वाली ईवीएम मशीनों की संख्‍या
नियंत्रण इकाइयां- 23192
मतदान इकाइयां- 40087














ਚੋਣ ਅਮਲੇ ਦੀ ਤੀਸਰੀ ਰਿਹਸਲ ਕਰਵਾਈ ਗਈ

ਹੁਸ਼ਿਆਰਪੁਰ 27 ਅਪ੍ਰੈਲ: ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ-2014 ਨੂੰ ਅਮਨ ਅਮਾਨ, ਆਜਾਦ , ਨਿਰਪੱਖ , ਸੁਚਾਰੂ ਅਤੇ ਸਫਲਤਾ ਪੂਰਵਕ ਕਰਾਉਣ ਲਈ ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਫਸਰ ਸ੍ਰੀਮਤੀ ਤਨੂ ਕਸ਼ਯਪ ਦੀ ਅਗਵਾਈ ਹੇਠ 30 ਅਪ੍ਰੈਲ 2014 ਨੂੰ ਲੋਕ ਸਭਾ ਚੋਣਾਂ ਲਈ ਪੈਣ ਵਾਲੀਆਂ ਵੋਟਾਂ ਸਬੰਧੀ ਜਿਲਾ ਹੁਸ਼ਿਆਰਪੁਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਸਹਾਇਕ ਚੋਣ ਅਫਸਰਾਂ ਦੀ ਨਿਗਰਾਨੀ ਹੇਠ ਚੋਣ ਅਮਲੇ ਦੀ ਤੀਸਰੀ ਰਿਹਰਸਲ ਕਰਵਾਈ ਗਈ ।  ਵਿਧਾਨ ਸਭਾ ਹਲਕਾ-39 ਮੁਕੇਰੀਆਂ ਦੀ ਰਿਹਸਲ ਐਸ ਪੀ ਐਨ ਕਾਲਜ ਮੁਕੇਰੀਆਂ ਵਿਖੇ ਕਰਵਾਈ ਗਈ । ਇਸੇ ਤਰਾਂ ਵਿਧਾਨ ਸਭਾ ਹਲਕਾ-40 ਦਸੂਹਾ ਦੀ ਰਿਹਸਲ ਪੰਚਾਇਤ ਸੰਮਤੀ ਸਟੇਡੀਅਮ ਦਸੂਹਾ , 41-ਉੜਮੁੜ ਦੀ ਰਿਹਰਸਲ ਪੰਡਿਤ ਜੇ ਆਰ ਪੋਲੀਟੇਕਨਿਕ ਕਾਲਜ ਹੁਸ਼ਿਆਰਪੁਰ , 42-ਸ਼ਾਮ ਚੁਰਾਸੀ ਦੀ ਰਿਹਰਸਲ ਆਈ ਟੀ ਆਈ ਹੁਸ਼ਿਆਰਪੁਰ , 43-ਹੁਸ਼ਿਆਰਪੁਰ ਦੀ ਰਿਹਸਲ ਸਰਕਾਰੀ ਕਾਲਜ ਹੁਸ਼ਿਆਰਪੁਰ , 44-ਚੱਬੇਵਾਲ ਦੀ ਰਿਹਸਲ ਇੰਨਡੋਰ ਸਟੇਡੀਅਮ ਹੁਸ਼ਿਆਰਪੁਰ ਅਤੇ 45-ਗੜਸ਼ੰਕਰ ਦੀ ਰਿਹਰਸਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜਸ਼ੰਕਰ ਵਿਖੇ ਕਰਵਾਈ ਗਈ । 
   ਵਿਧਾਨ ਸਭਾ ਹਲਕਾ 44-ਚੱਬੇਵਾਲ ਦੇ ਪੋਲਿੰਗ ਸਟਾਫ ਦੀ ਰਿਹਰਸਲ ਇੰਨਡੋਰ ਸਟੇਡੀਅਮ ਵਿਖੇ ਵਧੀਕ ਡਿਪਟੀ ਕਮਿਸ਼ਨਰ( ਵਿਕਾਸ ) -ਕਮ-ਸਹਾਇਕ ਰਿਟਰਨਿੰਗ ਅਫਸਰ ਸ੍ਰੀ ਹਰਬੀਰ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਈ ਗਈ ।  ਵਧੀਕ ਡਿਪਟੀ ਕਮਿਸ਼ਨਰ ਨੇ ਚੋਣ ਅਮਲੇ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਹਦਾਇਤ ਕੀਤੀ । ਉਨਾਂ ਦੱਸਿਆ ਕਿ ਅੱਜ ਦੀ ਰਿਹਰਸਲ ਵਿਚ ਮਾਸਟਰ ਟਰੇਨਰਾਂ ਵਲੋ ਚੋਣ ਅਮਲੇ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਸਬੰਧੀ ਜਾਣਕਾਰੀ ਦਿੱਤੀ ਗਈ । ਉਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ-44 ਚੱਬੇਵਾਲ ਦੇ 201 ਪੋਲਿੰਗ ਬੂਥਾਂ ਲਈ 1050 ਅਧਿਕਾਰੀ/ਕਰਮਚਾਰੀ ਅਤੇ 15 ਸੈਕਟਰ ਅਫਸਰ ਚੋਣ ਡਿਊਟੀ ਤੇ ਲਗਾਏ ਗਏ ਹਨ । ਉਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ-44 ਚੱਬੇਵਾਲ ਦੇ 153303 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਜਿਨਾਂ ਵਿਚ 79180 ਮਰਦ ਅਤੇ 74123 ਇਸਤਰੀ ਵੋਟਰ ਸ਼ਾਮਿਲ ਹਨ । ਉਨਾਂ ਚੋਣ ਅਮਲੇ ਨੂੰ ਹਦਾਇਤ ਕੀਤੀ ਕਿ ਉਹ ਈ ਵੀ ਐਮ ਅਤੇ ਹੋਰ ਚੋਣ ਸਮੱਗਰੀ ਚੈਕ ਕਰਕੇ ਪ੍ਰਾਪਤ ਕਰਨ ਜੇ ਕਿਤੇ ਕੋਈ ਈ ਵੀ ਐਮ ਖਰਾਬ ਲਗਦੀ ਹੈ ਤਾਂ ਉਸੇ ਵੇਲੇ ਬਦਲੀ ਜਾਵੇ । 
   ਗੁਰਵਿੰਦਰ ਸਿੰਘ ਬਾਜਵਾ , ਭੂਸ਼ਨ ਸ਼ਰਮਾਂ ਅਤੇ ਚੋਣ ਕਾਨੂੰਗੋ ਹਰਮਿੰਦਰ ਸਿੰਘ  ਨੇ ਇਸ ਮੋਕੇ ਤੇ ਚੋਣ ਡਿਊਟੀ ਤੇ ਤਾਇਨਾਤ ਪੋਲਿੰਗ ਸਟਾਫ ਨੂੰ ਇਲੈਕਟ੍ਰਾਨਿਕ ਵੋਟਿੰਗ ਮਸੀਨਾਂ ਅਤੇ ਚੋਣ ਪ੍ਰਕ੍ਰਿਆ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿਦਿਆਂ ਦੱਸਿਆ ਕਿ ਪੀ ਆਰ ਓ ਹੈਂਡਬੁੱਕ ਅਤੇ ਭਾਰਤ ਚੋਣ ਕਮਿਸ਼ਨ ਦੀਆਂ ਚੋਣਾਂ ਸਬੰਧੀ ਹਦਾਇਤਾਂ ਨੂੰ ਧਿਆਨ ਨਾਲ ਪੜ ਲਿਆ ਜਾਵੇ ਤਾਂ ਜੋ ਵੋਟਿੰਗ ਸਮੇ ਉਨਾਂ ਨੂੰ ਕੋਈ ਮਸ਼ਕਿਲ ਪੇਸ਼ ਨਾ ਆਵੇ । ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਇਸ ਮੋਕੇ ਤੇ ਐਸ ਐਮ ਐਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । 

ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਤੇ ਹੋਈ ਕਾਰਵਾਈ

ਹੁਸ਼ਿਆਰਪੁਰ, 26 ਅਪ੍ਰੈਲ:ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਵੱਲੋਂ ਲੋਕ ਸਭਾ ਹਲਕਾ -05 ਹੁਸ਼ਿਆਰਪੁਰ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸ੍ਰੀ ਸ਼ਮਸ਼ੇਰ ਸਿੰਘ ਨੂੰ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 77 ਅਧੀਨ ਲੋਕ ਸਭਾ ਚੋਣਾ ਲਈ ਪ੍ਰਚਾਰ ਸਬੰਧੀ ਵਾਹਨਾਂ ਸਮੇਤ ਹੋਰ ਦਿੱਤੀਆਂ ਸਾਰੀਆਂ ਪ੍ਰਵਾਨਗੀਆਂ ਰੱਦ ਕਰਨ ਦੇ ਹੁਕਮ ਦਿੱਤੇ ਗਏ ਹਨ।  ਜ਼ਿਲ੍ਹਾ ਚੋਣ ਅਫ਼ਸਰ ਨੇ ਉਕਤ ਉਮੀਦਵਾਰ ਖਿਲਾਫ਼ ਭਾਰਤ ਦੰਡਾਵਲੀ ਦੀ ਧਾਰਾ 171-1 ਤਹਿਤ ਸ਼ਿਕਾਇਤ ਦਰਜ ਕਰਾਉਣ ਦੇ ਵੀ ਹੁਕਮ ਜਾਰੀ ਕੀਤੇ ਹਨ।
         ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵੱਲੋਂ ਉਮੀਦਵਾਰ ਸ੍ਰੀ ਸ਼ਮਸ਼ੇਰ ਸਿੰਘ ਨੂੰ ਧਾਰਾ 77 (1) ਅਧੀਨ ਲੋਕ ਪ੍ਰਤੀਨਿਧਤਾ ਐਕਟ 1951 ਚੋਣ ਖਰਚਾ ਰਜਿਸਟਰ ਨਾ ਪੇਸ਼ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਸਬੰਧੀ ਚੋਣ ਲੜ ਰਹੇ ਉਮੀਦਵਾਰ ਦਾ ਖਰਚਾ ਆਬਜਰਵਰ ਵੱਲੋਂ  ਚੋਣ ਖਰਚਾ ਰਜਿਸਟਰ ਵਾਚਣ ਸਬੰਧੀ ਪਹਿਲੀ ਵਾਰ 19 ਅਪ੍ਰੈਲ ਅਤੇ ਦੂਜੀ ਵਾਰ 24 ਅਪ੍ਰੈਲ ਨੂੰ ਖਰਚਾ ਰਜਿਸਟਰ ਮਿਲਾਣ ਲਈ ਪੇਸ਼ ਕਰਨ ਦੇ ਮੌਕੇ ਦਿੱਤੇ ਗਏ ਸਨ। ਉਕਤ ਉਮੀਦਵਾਰ ਵੱਲੋਂ ਖਰਚਾ ਰਜਿਸਟਰ ਪੇਸ਼ ਨਾ ਕਰਨ ਤੇ ਸੈਕਸ਼ਨ 77 ਤਹਿਤ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਨੋਟਿਸ ਦਾ ਜਵਾਬ ਨਹੀਂ ਦਿੱਤਾ ਗਿਆ।

ਧਾਰਾ 144 ਤਹਿਤ ਹੁਕਮ ਜਾਰੀ

ਹੁਸ਼ਿਆਰਪੁਰ, 26 ਅਪ੍ਰੈਲ: ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਤਨੂ ਕਸ਼ਯਪ ਨੇ  ਜ਼ਿਲ੍ਹਾ ਹੁਸ਼ਿਆਰਪੁਰ ਦੇ ਪੋਲਟਰੀ ਫਾਰਮਾਂ / ਰਾਇਸ ਸ਼ੈਲਰਾਂ/ਭੱਠਿਆਂ ਅਤੇ ਹੋਰ ਸਮਾਲ ਸਕੇਲ ਇੰਡਸਟਰੀਜ਼ ਦੇ ਮਾਲਕਾਂ ਦੇ ਨਾਲ-ਨਾਲ ਘਰੇਲੂ ਨੌਕਰ ਰੱਖਣ ਵਾਲਿਆਂ ਦੇ ਨਾਮ ਹੁਕਮ ਜਾਰੀ ਕੀਤੇ ਹਨ ਕਿ ਉਹ ਆਪਣੇ ਅਧੀਨ ਕੰਮ ਕਰਨ ਵਾਲੇ ਵਿਅਕਤੀਆਂ ਦਾ ਨਾਮ, ਪੂਰਾ ਪਤਾ, ਤਿੰਨ ਫੋਟੋਆਂ (ਸੱਜੇ, ਖੱਬੇ ਅਤੇ ਸਾਹਮਣੇ ਤੋਂ ਪੋਜ) ਆਪਣੇ ਘਰਾਂ ਵਿੱਚ ਰਜਿਸਟਰ ਲਾ ਕੇ ਰੱਖਣ, ਉਨ੍ਹਾਂ ਦੇ ਸਾਰੇ ਰਿਸ਼ਤੇਦਾਰਾਂ ਦੇ ਐਡਰੈਸ ਲਿਖ ਕੇ ਰੱਖਣ। ਨੌਕਰ ਦੇ ਫਿੰਗਰ ਪ੍ਰਿੰਟ ਮਾਲਕ ਆਪਣੇ ਰਜਿਸਟਰ ਵਿੱਚ ਲਾ ਕੇ ਰੱਖਣ ਅਤੇ ਇਹ ਸਾਰਾ ਰਿਕਾਰਡ ਇਲਾਕੇ ਦੇ ਥਾਣੇ ਜਾਂ ਪੁਲਿਸ ਚੌਂਕੀ ਵਿੱਚ ਵੀ ਤੁਰੰਤ ਦਰਜ ਕਰਾਉਣ ਲਈ ਕਿਹਾ ਹੈ। 
                  ਜ਼ਿਲ੍ਹਾ ਮੈਜਿਸਟਰੇਟ ਨੇ ਧਾਰਾ 144 ਅਧੀਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕੋਈ ਵੀ ਵਿਅਕਤੀ / ਪੰਚਾਇਤ , ਨਗਰ ਕੌਂਸਲ/ ਨਗਰ ਪੰਚਾਇਤ ਸਬੰਧਤ ਉਪ-ਮੰਡਲ  ਮੈਜਿਸਟਰੇਟ  ਦੀ ਲਿਖਤੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਕੋਈ ਛੱਪੜ ਨਹੀਂ ਪੂਰੇਗਾ। ਇਹ ਹੁਕਮ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਜਾਰੀ ਕੀਤਾ ਗਿਆ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੇਂਡੂ/ਸ਼ਹਿਰੀ ਖੇਤਰਾਂ ਵਿੱਚ ਆਮ ਜਨਤਾ / ਪੰਚਾਇਤਾਂ ਵੱਲੋਂ ਜਨਤਕ ਛੱਪੜ ਪੂਰਨ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਨਾਲ ਲੋਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦੇ ਨਾਲ ਹੀ ਪਾਣੀ ਦੇ  ਬਹਾਓ ਨੂੰ ਲੈ ਕੇ ਪਿੰਡਾਂ ਵਿੱਚ  ਝੱਗੜਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਜਿਸ ਕਰਕੇ ਛੱਪੜਾਂ ਦੇ ਪੂਰਨ ਦੇ ਕੰਮ ਨੂੰ ਕੰਟਰੋਲ ਕਰਨਾ ਅਤੇ ਲੋਕ ਸ਼ਾਂਤੀ ਨੂੰ ਬਹਾਲ ਕਰਨਾ ਜ਼ਰੂਰੀ ਹੋ ਗਿਆ ਹੈ।
                  ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਮੂਹ ਸਿਵਲ ਹਸਪਤਾਲਾਂ  ਵਿਖੇ ਵੱਖ-ਵੱਖ ਜਥੇਬੰਦੀਆਂ ਅਤੇ ਆਮ ਜਨਤਾ ਵੱਲੋਂ ਧਰਨਾ ਅਤੇ ਰੈਲੀਆਂ ਕਰਨ ਤੇ ਵੀ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ।  ਇਹ ਸਾਰੀਆਂ ਪਾਬੰਦੀਆਂ 23 ਜੁਲਾਈ 2014 ਤੱਕ ਲਾਗੂ ਰਹਿਣਗੀਆਂ।

ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੂੰ ਨੋਟਿਸ ਜਾਰੀ

ਹੁਸ਼ਿਆਰਪੁਰ, 25 ਅਪ੍ਰੈਲ: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਵੱਲੋਂ ਲੋਕ ਸਭਾ ਹਲਕਾ -05 ਹੁਸ਼ਿਆਰਪੁਰ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸ੍ਰੀ ਸ਼ਮਸ਼ੇਰ ਸਿੰਘ ਨੂੰ ਧਾਰਾ 77 (1) ਅਧੀਨ ਲੋਕ ਪ੍ਰਤੀਨਿਧਤਾ ਐਕਟ 1951 ਚੋਣ ਖਰਚਾ ਰਜਿਸਟਰ ਨਾ ਪੇਸ਼ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ।  ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਲੜ ਰਹੇ ਉਮੀਦਵਾਰ ਦਾ ਖਰਚਾ ਆਬਜਰਵਰ ਵੱਲੋਂ  ਚੋਣ ਖਰਚਾ ਰਜਿਸਟਰ ਵਾਚਣ ਸਬੰਧੀ ਨਿਰਧਾਰਤ ਦੋਵੇਂ ਮੌਕਿਆਂ ਉਪਰ ਹੀ ਖਰਚਾ ਰਜਿਸਟਰ ਪੇਸ਼ ਨਹੀਂ ਕੀਤੇ ਗਏ, 19 ਅਪ੍ਰੈਲ ਦੀ ਨਿਰਧਾਰਤ ਤਾਰੀਕ ਤੇ ਖਰਚਾ ਰਜਿਸਟਰ ਨਾ ਪੇਸ਼ ਕਰਨ ਤੇ 21 ਅਪ੍ਰੈਲ ਨੂੰ ਨੋਟਿਸ ਨੰ: 4 / ਈ ਈ ਐਮ ਜਾਰੀ ਕੀਤਾ ਗਿਆ ਸੀ ਅਤੇ  ਜਦ ਕਿ ਦੂਸਰੇ ਮੌਕੇ ਤੇ 24 ਅਪ੍ਰੈਲ ਨੂੰ ਵੀ ਖਰਚਾ ਰਜਿਸਟਰ ਮਿਲਾਣ ਲਈ ਨਾ ਪੇਸ਼ ਕਰਨ ਤੇ ਸੈਕਸ਼ਨ 77 ਤਹਿਤ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਨੂੰ ਚੋਣ ਕਮਿਸ਼ਨ ਦੇ ਉਦੇਸ਼ਾਂ ਦੀ ਉਲੰਘਣਾ ਕਰਨ ਤੇ ਕਾਰਨ ਦੱਸੋਂ ਨੋਟਿਸ ਦਾ ਜਵਾਬ ਸਮੇਂ ਸਿਰ ਨਾ ਦੇਣ ਦੀ ਸੂਰਤ ਵਿੱਚ ਸਮਝਿਆ ਜਾਵੇਗਾ ਕਿ ਉਹ ਇਸ ਸਬੰਧ ਵਿੱਚ ਕੁਝ ਵੀ ਨਹੀਂ ਕਹਿਣਾ ਚਾਹੁੰਦੇ ਅਤੇ ਉਨ੍ਹਾਂ ਵਿਰੁੱਧ ਇੱਕਤਰਫ਼ਾ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਦਫ਼ਾ 144 ਤਹਿਤ ਹੁਕਮ ਜਾਰੀ

ਹੁਸ਼ਿਆਰਪੁਰ, 25 ਅਪ੍ਰੈਲ: ਜ਼ਿਲਾ ਮੈਜਿਸਟਰੇਟ ਹੁਸ਼ਿਆਰਪੁਰ ਸ੍ਰੀਮਤੀ ਤਨੂ ਕਸ਼ਯਪ ਨੇ ਧਾਰਾ 144 ਤਹਿਤ  ਇਕ ਹੁਕਮ ਰਾਹੀਂ ਜ਼ਿਲੇ ਦੀਆਂ ਹੱਦਾਂ ਅੰਦਰ  ਬਿਨਾਂ ਉਪ ਮੰਡਲ ਮੈਜਿਸਟਰੇਟ ਦੀ ਪ੍ਰਵਾਨਗੀ ਦੇ  ਕਿਸੇ ਕਿਸਮ ਦਾ ਜਲੂਸ ਕੱਢਣ, ਪੰਜ ਜਾਂ ਪੰਜ ਤੋਂ  ਵੱਧ ਵਿਅਕਤੀਆਂ ਦੇ ਇਕੱਤਰ ਹੋਣ, ਨਾਅਰੇਬਾਜੀ ਕਰਨ, ਲਾਠੀਆਂ, ਗੈਰ ਲਾਇਸੰਸੀ ਅਸਲਾ, ਤੇਜ਼ ਧਾਰ ਟਾਕੂਆਂ ਨੂੰ ਚੁੱਕਣ ਆਦਿ ਤੇ ਪਾਬੰਦੀ ਲਗਾ ਦਿੱਤੀ ਹੈ। ਕੋਈ ਵੀ ਸਿਆਸੀ ਪਾਰਟੀ ਰੈਲੀ/ਜਲਸਾ ਕਰਨ ਲਈ ਪਹਿਲਾਂ ਆਪਣੇ ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਇਸ ਬਾਰੇ ਲਿਖਤੀ ਮਨਜ਼ੂਰੀ ਹਾਸਲ ਕਰੇਗੀ। ਇਹ ਹੁਕਮ ਸਰਕਾਰੀ ਸਮਾਗਮਾਂ , ਕਾਨਫਰੰਸਾਂ ਅਤੇ ਮੀਟਿੰਗਾਂ ਆਦਿ ਤੇ ਲਾਗੂ ਨਹੀਂ ਹੋਣਗੇ। ਇਸ ਤੋਂ ਇਲਾਵਾ ਇਹ ਹੁਕਮ  ਪੰਜਾਬ ਪੁਲਿਸ ਹੋਮ ਗਾਰਡਜ਼ , ਦੂਜੇ ਕਰਮਚਾਰੀਆਂ ਜੋ ਸਰਕਾਰੀ ਡਿਊਟੀ ਤੇ ਹੋਣ ਅਤੇ ਵਿਆਹ ਸ਼ਾਦੀਆਂ , ਮਾਤਮੀ ਸ਼ੌਕ ਸਮਾਗਮਾਂ ਜਾਂ ਸਰਕਾਰੀ ਫੰਕਸ਼ਨਾਂ ਤੇ ਲਾਗੂ ਨਹੀਂ ਹੋਣਗੇ।
                  ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟਰੇਟ ਨੇ ਧਾਰਾ 144 ਤਹਿਤ ਜਾਰੀ ਇੱਕ ਹੋਰ ਹੁਕਮ ਰਾਹੀਂ ਮਕਾਨ ਮਾਲਕਾਂ, ਮਕਾਨ ਤੇ ਕਾਬਜ਼ ਵਿਅਕਤੀਆਂ, ਮਕਾਨਾਂ ਦੇ ਇੰਚਾਰਜ ਵਿਅਕਤੀਆਂ ਨੂੰ ਉਨ੍ਹਾਂ ਵੱਲੋਂ ਜੋ ਵੀ ਮਕਾਨ ਕਿਰਾਏ ਤੇ ਦਿੱਤੇ ਹੋਣ ਜਾਂ ਭਵਿੱਖ ਵਿੱਚ ਕਿਰਾਏ ਤੇ ਦਿੱਤੇ ਜਾਣ , ਉਨ੍ਹਾਂ ਵਿੱਚ ਰਹਿਣ ਵਾਲੇ ਵਿਅਕਤੀ ਦਾ ਨਾਂ ਅਤੇ ਪੂਰਾ ਪਤਾ ਆਪਣੇ ਇਲਾਕੇ ਦੇ ਥਾਣੇ/ਪੁਲਿਸ ਚੌਕੀ ਵਿੱਚ ਤੁਰੰਤ ਦਰਜ਼ ਕਰਾਉਣ।
                  ਜ਼ਿਲ੍ਹਾ ਮੈਜਿਸਟਰੇਟ ਨੇ ਧਾਰਾ 144 ਤਹਿਤ ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹੇ ਦੀ ਹੱਦ ਅੰਦਰ ਮਿਲਟਰੀ ਵਰਦੀ ਅਤੇ ਉਲਾਈਵ ਹਰੇ ਰੰਗ (ਮਿਲਟਰੀ ਰੰਗ) ਦੀਆਂ ਜੀਪਾਂ , ਮੋਟਰ ਸਾਈਕਲਾਂ, ਮੋਟਰ ਗੱਡੀਆਂ ਦੀ ਵਰਤੋਂ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਮਿਲਟਰੀ ਅਧਿਕਾਰੀਆਂ ਤੇ ਲਾਗੂ ਨਹੀਂ ਹੋਵੇਗਾ।
                  ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੋਰ ਹੁਕਮ ਰਾਹੀਂ ਧਾਰਾ 144 ਤਹਿਤ ਜ਼ਿਲ੍ਹੇ ਦੀਆਂ ਸਮੂਹ ਸਰਕਾਰੀ/ਪ੍ਰਾਈਵੇਟ ਕੰਪਨੀਆਂ ਦੀਆਂ ਵੱਖ-ਵੱਖ ਰੂਟਾਂ ਤੇ ਚੱਲਣ ਵਾਲੀਆਂ ਬੱਸਾਂ ਅੰਦਰ ਟੇਪ ਰਿਕਾਰਡਾਂ ਦੁਆਰਾ ਅਸ਼ਲੀਲ ਗਾਣੇ ਸੁਣਾਉਣ ਅਤੇ ਵੀਡੀਓ ਦੁਆਰਾ ਅਸ਼ਲੀਲ ਫ਼ਿਲਮਾਂ ਦਿਖਾਏ ਜਾਣ ਤੇ ਪਾਬੰਦੀ ਲਗਾ ਦਿੱਤੀ ਹੈ।
                  ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਨੇ ਧਾਰਾ 144 ਤਹਿਤ ਇਹ ਪਾਬੰਦੀ ਲਗਾ ਦਿੱਤੀ ਹੈ ਕਿ ਕੋਈ ਵੀ ਵਿਅਕਤੀ ਜਾਂ ਕੋਈ ਵੀ ਸਿਆਸੀ ਪਾਰਟੀ ਜਲਸਾ ਜਾਂ ਜਲੂਸ ਅਤੇ ਰੈਲੀ ਦੌਰਾਨ ਸਬੰਧਤ ਉਪ ਮੰਡਲ ਮੈਜਿਸਟਰੇਟ ਦੀ ਲਿਖਤੀ ਮਨਜ਼ੂਰੀ ਤੋਂ ਬਿਨਾਂ ਕਿਸੇ ਵੀ ਅਜਿਹੇ ਯੰਤਰ ਜਾਂ ਆਵਾਜ਼ੀ ਪ੍ਰਦੂਸ਼ਣ ਪੈਦਾ ਕਰਨ ਵਾਲੀ ਸਮੱਗਰੀ ਦੀ ਵਰਤੋਂ ਦਿਨ ਜਾਂ ਰਾਤ ਵੇਲੇ ਨਹੀਂ ਕਰੇਗਾ ਜਿਸ ਦੀ ਆਵਾਜ਼ ਉਸ ਦੀ ਹਦੂਦ ਤੋਂ ਬਾਹਰ ਸੁਣਦੀ ਹੋਵੇ।
                  ਇਹ ਉਪਰੋਕਤ ਸਾਰੇ ਹੁਕਮ 23 ਜੁਲਾਈ, 2014 ਤੱਕ ਲਾਗੂ ਰਹਿਣਗੇ।

ਹਰ ਵਿਧਾਨ ਸਭਾ ਹਲਕੇ ਵਿਚ ਹੋਣਗੇ 25 ਮਾਡਲ ਪੋਲਿੰਗ ਬੂਥ: ਤਨੂ ਕਸ਼ਯਪ

ਹੁਸ਼ਿਆਰਪੁਰ, 24 ਅਪ੍ਰੈਲ:ਲੋਕ ਸਭਾ ਚੋਣਾਂ-2014 ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 30 ਅਪ੍ਰੈਲ ਨੂੰ ਵੋਟਾਂ ਪਾਉਣ ਲਈ ਜ਼ਿਲ੍ਹੇ ਵਿੱਚ ਸਥਾਪਿਤ ਕੀਤੇ ਪੋਲਿੰਗ ਬੂਥਾਂ ਤੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਨ ਦੇ ਨਾਲ-ਨਾਲ ਹਰੇਕ ਵਿਧਾਨ ਸਭਾ ਹਲਕੇ ਵਿੱਚ 25 ਮਾਡਲ ਪੋਲਿੰਗ ਬੂਥ ਸਥਾਪਿਤ ਕੀਤੇ ਜਾਣਗੇ । ਇਹ ਜਾਣਕਾਰੀ ਜਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਪ੍ਰਕ੍ਰਿਆ ਸਬੰਧੀ ਕੰਮਾਂ ਦਾ ਜਾਇਜ਼ਾ ਲੈਣ ਅਤੇ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਾਉਣ ਲਈ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਪੈਂਦੇ ਸਮੂਹ ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਅਤੇ ਨੋਡਲ ਅਫ਼ਸਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ।
                  ਉਨ੍ਹਾਂ ਕਿਹਾ ਕਿ ਹਰੇਕ ਮਾਡਲ ਪੋਲਿੰਗ ਬੂਥ ਉਤੇ ਚੰਗੀ ਹਾਲਤ ਦੀ ਇਮਾਰਤ ਦੇ ਨਾਲ-ਨਾਲ ਚੋਣ ਕਮਿਸ਼ਨ ਦੀਆਂ ਪ੍ਰਮੁੱਖ ਹਦਾਇਤਾਂ, ਪੋਲਿੰਗ ਸਟੇਸ਼ਨ ਦੀਆਂ ਦਿਸ਼ਾਵਾਂ, ਪ੍ਰਵੇਸ਼ ਦੁਆਰ, ਜ਼ਿਲ੍ਹਾ ਚੋਣ ਅਤੇ ਭਾਰਤ ਚੋਣ ਕਮਿਸ਼ਨ ਦੇ ਸਿੰਬਲ ਆਦਿ ਦਰਸਾਉਂਦੇ ਨਿਸ਼ਾਨ ਵੋਟਰਾਂ ਦੀ ਸਹੂਲਤ ਲਈ ਲਗਾਏ ਜਾਣਗੇ। ਪੋਲਿੰਗ ਸਟੇਸ਼ਨ ਦੇ ਅੰਦਰੂਨੀ ਹਿੱਸੇ ਪੂਰੀ ਤਰ੍ਹਾਂ ਬਿਜਲਈ ਰੌਸ਼ਨੀ, ਚਲਦੇ ਪਾਣੀ ਵਾਲੇ ਸਾਫ਼ ਪਖਾਨੈ ਅਤੇ ਪੋਲਿੰਗ ਸਟੇਸ਼ਨ ਦੇ ਬਾਹਰ ਵੋਟਰਾਂ ਦੀ ਸਹੂਲਤ ਲਈ ਬੀ ਐਲੀ ਓ ਵੋਟਰ ਸਲਿਪਾਂ ਨਾਲ ਬੈਠਣਗੇ। ਵੋਟਰਾਂ ਨੂੰ ਅਦਬ ਨਾਲ ਲਾਈਨ ਵਿੱਚ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਵੋਟ ਪਾਉਣ ਲਈ ਲਾਈਨ ਵਿੱਚ ਖੜੇ ਵੋਟਰਾਂ ਨੂੰ ਪੀਣ ਲਈ ਪਾਣੀ ਮੁਹੱਈਆ ਕਰਾਉਣ ਦੀ ਵਿਵਸਥਾ ਹੋਵੇਗੀ। ਉਨ੍ਹਾਂ ਦੱਸਿਆ ਕਿ ਸਰੀਰਕ ਤੇ ਮਾਨਸੀਕ ਤੌਰ ਤੇ ਕਮਜ਼ੋਰ ਵਿਅਕਤੀਆਂ,  ਨੇਤਰਹੀਣਾਂ, ਬਜੁਰਗ ਵੋਟਰਾਂ, ਗਰਭਵਤੀ ਅਤੇ ਛੋਟੇ ਬੱਚਿਆਂ ਵਾਲੀਆਂ ਮਾਤਾਵਾਂ ਨੂੰ ਪਹਿਲ ਦੇ ਆਧਾਰ ਤੇ ਵੋਟ ਪਾਉਣ ਲਈ ਮੱਦਦ ਕੀਤੀ ਜਾਵੇਗੀ। ਪੋਲਿੰਗ ਸਟੇਸ਼ਨ ਅੰਦਰ ਕੁਝ ਕੁਰਸੀਆਂ ਰੱਖੀਆਂ ਜਾਣਗੀਆਂ ਤਾਂ ਜੋ ਅਚਾਨਕ ਸਿਹਤ ਵਿਗੜਨ ਜਾਂ ਲਾਈਨ ਵਿੱਚ ਖਲੋਤਿਆਂ ਮੁਸ਼ਕਲ ਹਾਲਾਤਾਂ ਲਈ ਵਰਤੀਆਂ ਜਾ ਸਕਣ। ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਵੋਟਰ ਸਲਿਪਾਂ ਦੀ ਵੰਡ ਨੂੰ ਯਕੀਨੀ ਬਣਾਉਣ ਅਤੇ ਵੋਟਰ ਲਿਸਟਾਂ ਦੇ ਨਾਲ ਗੈਰ-ਹਾਜ਼ਰ, ਥਾਂ ਬਦਲ ਗਏ ਜਾਂ ਮਰ ਚੁੱਕੇ ਵੋਟਰਾਂ ਸੂਚੀ ਦੇਣ ਤਾਂ ਜੋ ਪੋਲਿੰਗ ਪਾਰਟੀਆਂ ਨੂੰ ਮੁਹੱਈਆ ਕੀਤੀ ਜਾ ਸਕੇ।  ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਛਪਵਾਏ ਗਏ ਅਪੀਲ ਪੱਤਰ ਜਿਸ ਵਿੱਚ ਹਰੇਕ ਵੋਟਰ ਨੂੰ ਬਿਨਾਂ ਕਿਸੇ ਡਰ ਤੋਂ ਵੋਟ ਜ਼ਰੂਰ ਕਰੂੰਗਾ ਪੋਲਿੰਗ ਬੂਥਾਂ ਤੇ ਦਿੱਤਾ ਜਾਵੇ।  ਉਨ੍ਹਾਂ ਨੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਚੋਣ ਪ੍ਰਕ੍ਰਿਆ ਸਬੰਧੀ ਕੰਮਾਂ ਨੂੰ ਨਿਰਧਾਰਤ ਸਮੇਂ ਵਿੱਚ ਕਰਨ ਲਈ ਆਦੇਸ਼ ਦਿੱਤੇ।  ਸ੍ਰੀਮਤੀ ਕਸ਼ਯਪ ਨੇ ਇਹ ਵੀ ਦੱਸਿਆ ਕਿ ਚੋਣ ਡਿਊਟੀ ਤੇ ਨਿਯੁਕਤ ਇਸਤਰੀ ਮੁਲਾਜ਼ਮਾਂ ਨੂੰ ਨਿਰਧਾਰਤ ਦੂਰੀ ਦੇ ਆਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਪੋਲਿੰਗ ਸਟੇਸ਼ਨਾਂ ਤੇ ਤਾਇਨਾਤ ਕੀਤਾ ਜਾ ਰਿਹਾ ਹੈ।
                  ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਸਹਾਇਕ ਕਮਿਸ਼ਨਰ ਵਨੀਤ ਕੁਮਾਰ, ਵਿਧਾਨ ਸਭਾ ਲਕਾ 8-ਸ੍ਰੀ ਹਰਗੋਬਿੰਦਪੁਰ,, 26-ਭੁਲੱਥ, 29-ਫਗਵਾੜਾ, 39-ਮੁਕੇਰੀਆਂ, 40-ਦਸੂਹਾ, 41-ਉੜਮੁੜ, 42-ਸ਼ਾਮਚੁਰਾਸੀ, 43-ਹੁਸ਼ਿਆਰਪੁਰ, 44-ਚੱਬੇਵਾਲ ਦੇ ਸਹਾਇਕ ਰਿਟਰਨਿੰਗ ਅਫ਼ਸਰ, ਐਸ ਪੀ ਹੈਡਕੁਆਟਰ ਡੀ ਐਸ ਗਿੱਲ ਅਤੇ ਸਬੰਧਤ ਅਧਿਕਾਰੀ ਹਾਜ਼ਰ ਸਨ।

ਵੱਡੀ ਮਾਤਰਾ ਵਿਚ ਨਜਾਇਜ਼ ਸ਼ਰਾਬ ਬਰਾਮਦ

ਹੁਸ਼ਿਆਰਪੁਰ, 20 ਅਪ੍ਰੈਲ: ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਚੋਣਾਂ ਦੌਰਾਨ ਸ਼ਰਾਬ ਦੀ ਵਰਤੋਂ ਅਤੇ ਭੰਡਾਰ ਨੂੰ ਰੋਕਣ ਸਬੰਧੀ ਬਣਾਏ ਗਏ ਫਲਾਇੰਗ ਸਕੂਐਡ ਟੀਮ ਵੱਲੋਂ ਦਸੂਹਾ ਵਿੱਚ ਨਜਾਇਜ਼ ਤੌਰ ਤੇ ਭੰਡਾਰ ਕੀਤੀ ਗਈ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਜਿਸ ਵਿੱਚ ਲਗਭਗ 4 ਕਰੋੜ 98 ਲੱਖ 3 ਹਜ਼ਾਰ ਮਿਲੀਲੀਟਰ ਸ਼ਰਾਬ 4 ਵੱਖ-ਵੱਖ ਥਾਵਾਂ ਤੇ ਸਥਿਤ ਗੋਦਾਮਾਂ ਵਿੱਚੋਂ ਛਾਪੇਮਾਰੀ ਦੌਰਾਨ ਬਰਾਮਦ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਦੱਸਿਆ ਕਿ ਦਸੂਹਾ-ਮੁਕੇਰੀਆ ਹਾਈਵੇਅ ਤੇ ਸਥਿਤ ਪਿੰਡ ਉਸਮਾਨ ਸ਼ਹੀਦ ਜੋ ਕਿ ਮੁੱਖ ਜੀ ਟੀ ਰੋਡ ਤੇ ਸਥਿਤ ਹੈ ਦੇ ਦੋ ਗੋਦਾਮਾਂ ਵਿੱਚ ਸ਼ਰਾਬ ਇਕੱਠੀ ਕੀਤੀ ਜਾਣ ਸਬੰਧੀ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਜਿਸ ਤੇ ਦਸੂਹਾ ਦੇ ਉਪ ਮੰਡਲ ਮੈਜਿਸਟਰੇਟ ਬਰਜਿੰਦਰ ਸਿੰਘ ਅਤੇ ਡੀ ਐਸ ਪੀ ਦਸੂਹਾ ਵਰਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਚੋਣ ਕਮਿਸ਼ਨ ਵੱਲੋਂ ਗਠਿਤ ਕੀਤੇ ਗਏ ਫਲਾਇੰਗ ਸੂਕੈਅਡ ਟੀਮ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਛਾਪਾਮਾਰੀ ਕੀਤੀ।  ਉਸਮਾਨ ਸ਼ਹੀਦ ਵਿੱਚ ਦੋ ਗੋਦਾਮਾਂ ਵਿੱਚ 1 ਕਰੋੜ 36 ਲੱਖ 53 ਹਜ਼ਾਰ ਮਿਲੀਲੀਟਰ ਦੇ ਕਰੀਬ ਦੇਸੀ ਅਤੇ ਅੰਗਰੇਜੀ ਸ਼ਰਾਬ ਨਜਾਇਜ਼ ਤੌਰ ਤੇ ਭੰਡਾਰ ਕੀਤੀ ਪਾਈ ਗਈ। ਮੌਕੇ ਤੇ 6 ਵਿਅਕਤੀ ਜੋ ਗੋਦਾਮ ਵਿੱਚ ਹਾਜ਼ਰ ਸਨ, ਗ੍ਰਿਫਤਾਰ ਕਰ ਲਏ ਗਏ ਹਨ ਅਤੇ ਇੱਕ ਗੱਡੀ ਮਹਿੰਦਰਾ ਜੋ ਸ਼ਰਾਬ ਢੋਣ ਲਈ ਵਰਤੀ ਜਾ ਰਹੀ ਸੀ, ਵੀ ਜਬਤ ਕਰ ਲਈ ਗਈ ਹੈ।
                  ਇਸ ਤੋਂ ਇਲਾਵਾ ਪਿੰਡ ਬੁਧੋਬਰਕਤ ਵਿੱਚ ਸਥਿਤ ਗੋਦਾਮ ਜਿਸ ਵਿੱਚ ਲਗਭਗ 2 ਕਰੋੜ 40 ਲੱਖ ਮਿਲੀਲੀਟਰ ਸ਼ਰਾਬ ਜੋ ਕਿ ਨਜਾਇਜ਼ ਰੱਖੀ ਗਈ ਸੀ, ਉਹ ਵੀ ਫਲਾਇੰਗ ਸਕੂਐਡ ਟੀਮ ਵੱਲੋਂ ਛਾਪਾਮਾਰੀ ਕਰਕੇ ਬਰਾਮਦ ਕੀਤੀ ਗਈ।
                  ਉਨ੍ਹਾਂ ਦੱਸਿਆ ਕਿ ਇਸੇ ਪ੍ਰਕਾਰ ਪ੍ਰਾਪਤ ਸੂਚਨਾ ਦੇ ਆਧਾਰ ਤੇ ਰਾਧਾ ਸੁਆਮੀ ਸਤਿਸੰਗ ਭਵਨ ਦਸੂਹਾ ਦੇ ਨਜਦੀਕ ਸਥਿਤ ਗੋਦਾਮ ਵਿੱਚ ਇੱਕ ਕਰੋੜ 21 ਲੱਖ 50 ਹਜ਼ਾਰ ਮਿਲੀਲੀਟਰ ਨਜਾਇਜ਼ ਸ਼ਰਾਬ ਦਾ ਭੰਡਾਰ ਫਲਾਇੰਗ ਸਕੂਐਡ ਟੀਮ ਵੱਲੋਂ ਛਾਪਾਮਾਰੀ ਕਰਕੇ ਬਰਾਮਦ ਕੀਤੀ ਗਈ। ਆਬਕਾਰੀ ਤੇ ਕਰ ਅਫ਼ਸਰ ਅਵਤਾਰ ਸਿੰਘ ਕੰਗ ਵੱਲੋਂ ਫੜੇ ਗਏ ਉਕਤ ਸਾਰੇ ਗੋਦਾਮ ਸੀਲ ਕਰ ਦਿੱਤੇ ਗਏ ਹਨ ਅਤੇ ਐਕਸਾਈਜ਼ ਅੇਕਟ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਥਾਣਾ ਦਸੂਹਾ ਵਿਖੇ ਪਰਚਾ ਦਰਜ ਕੀਤਾ ਗਿਆ ਹੈ।

30 ਅਪ੍ਰੈਲ ਨੂੰ ਛੁੱਟੀ ਦਾ ਐਲਾਨ

ਹੁਸ਼ਿਆਰਪੁਰ, 20 ਅਪ੍ਰੈਲ: ਲੋਕ ਸਭਾ ਚੋਣਾਂ-2014 ਵਿੱਚ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕਰਨ ਲਈ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1981 ਅਧੀਨ 30 ਅਪ੍ਰੈਲ 2014 (ਬੁੱਧਵਾਰ) ਨੂੰ ਵੋਟਾਂ ਵਾਲੇ ਦਿਨ ਸਾਰੇ ਅਦਾਰਿਆਂ ਦੇ ਮੁਲਾਜ਼ਮਾਂ ਨੂੰ ਪੇਡ ਛੁੱਟੀ ਘੋਸ਼ਿਤ ਕੀਤੀ ਗਈ ਹੈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਦਿੰਦਿਆਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਰਾਜ ਸਰਕਾਰ ਦੇ ਮੁਲਾਜ਼ਮਾਂ, ਸਾਰੇ ਵਪਾਰਕ ਅਤੇ ਸਨੱਅਤੀ ਜਾਂ ਹੋਰ ਕਿਸੇ ਪ੍ਰਕਾਰ ਦੇ ਸਾਰੇ ਅਦਾਰਿਆਂ ਦੇ ਸਾਰੇ ਕਰਮਚਾਰੀਆਂ ਨੂੰ ਵੋਟ ਪਾਉਣ ਦੀ ਵਰਤੋਂ ਲਈ ਇਹ ਛੁੱਟੀ ਐਲਾਨੀ ਗਈ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਸਮੂਹ ਵੋਟਰਾਂ ਨੂੰ ਅਪੀਲ ਕਰਦਿਆਂ ਇਹ ਵੀ ਕਿਹਾ ਕਿ  ਚੋਣ ਕਮਿਸ਼ਨ ਵੱਲੋਂ ਇਹ ਛੁੱਟੀ ਵੋਟ ਦੇ ਹੱਕ ਦੀ ਵਰਤੋਂ ਲਈ ਐਲਾਨੀ ਗਈ ਹੈ । ਇਸ ਲਈ ਸਮੂਹ ਵੋਟਰ ਚੋਣਾਂ ਵਾਲੇ ਦਿਨ ਇਸ ਛੁੱਟੀ ਦੀ ਵਰਤੋਂ ਵੋਟ ਪਾਉਣ ਲਈ ਕਰਨ ਅਤੇ ਵੱਧ ਤੋਂ ਵੱਧ ਵੋਟ ਪ੍ਰਤੀਸ਼ਤਤਾ ਵਧਾਉਂਦੇ ਹੋਏ ਲੋਕਤੰਤਰਕ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸਹਿਯੋਗ ਦੇਣ।

ਚੋਣ ਅਮਲਾ ਵੀ ਕਰੇਗਾ ਵੋਟ ਅਧਿਕਾਰ ਦੀ ਵਰਤੋਂ

ਹੁਸ਼ਿਆਰਪੁਰ, 19 ਅਪ੍ਰੈਲ: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ 30 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਵੱਖ-ਵੱਖ ਚੋਣ ਡਿਊਟੀਆਂ ਵਿੱਚ ਲਗਾਏ ਗਏ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਵੋਟ ਪਾਉਣ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਚੋਣ ਡਿਊਟੀ ਤੇ ਨਿਯੁਕਤ ਸਮੂਹ ਪੋਲਿੰਗ ਸਟਾਫ਼, ਚੋਣ ਪ੍ਰਕ੍ਰਿਆ ਸਬੰਧੀ ਵੱਖ-ਵੱਖ ਬਣਾਈਆਂ ਗਈਆਂ ਕਮੇਟੀਆਂ ਦੇ ਅਧਿਕਾਰੀਆਂ / ਕਰਮਚਾਰੀਆਂ ਅਤੇ ਚੋਣ ਪ੍ਰਕ੍ਰਿਆ ਵਿੱਚ ਵਰਤੀਆਂ ਜਾਣ ਵਾਲੀਆਂ ਗੱਡੀਆਂ ਡਰਾਈਵਰਾਂ, ਨਿਯੁਕਤ ਦਰਜਾ ਚਾਰ ਆਦਿ ਕਰਮਚਾਰੀਆਂ ਵੱਲੋਂ ਵੋਟ ਪਾਉਣ ਲਈ 12 ਅਤੇ 12-ਏ ਫਾਰਮ ਭਰ ਕੇ ਸਬੰਧਤ ਸਹਾਇਕ ਰਿਟਰਨਿੰਗ ਅਫ਼ਸਰ ਕੋਲ 25 ਅਪ੍ਰੈਲ ਤੱਕ ਜਮ੍ਹਾਂ ਕਰਵਾਏ ਜਾਣ ਤਾਂ ਜੋ ਉਨ੍ਹਾਂ ਦੀ ਵੋਟ ਸਮੇਂ ਸਿਰ ਪੋਲ ਕਰਵਾਈ ਜਾ ਸਕੇ।  ਉਨ੍ਹਾਂ ਕਿਹਾ ਕਿ ਚੋਣ ਪ੍ਰਕ੍ਰਿਆ ਵਿੱਚ ਵੱਡੀ ਗਿਣਤੀ ਵਿੱਚ ਤਾਇਨਾਤ ਅਮਲਾ ਆਪਣੀ ਵੋਟ ਦੇ ਹੱਕ ਦੀ ਵਰਤੋਂ ਤੋਂ ਚੋਣ ਡਿਊਟੀ ਕਾਰਨ ਵਾਂਝੇ ਰਹਿ ਜਾਂਦੇ ਸਨ।  ਹੁਣ ਫਾਰਮ ਨੰਬਰ 12 ਅਤੇ 12 ਏ ਭਰਨ ਉਪਰੰਤ ਸਮੂਹ ਨਿਯੁਕਤ ਚੋਣ ਅਮਲੇ ਵੱਲੋਂ ਆਪਣੀ ਵੋਟ ਪਾਈ ਜਾ ਸਕੇਗੀ।

ਚੋਣ ਡਿਉਟੀ ਵਿਚ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਡੀ. ਸੀ.

ਹੁਸ਼ਿਆਰਪੁਰ, 19 ਅਪ੍ਰੈਲ: ਲੋਕ ਸਭਾ ਚੋਣਾਂ-2014 ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਨ ਲਈ ਨਿਯੁਕਤ ਚੋਣ ਅਮਲੇ ਦੇ ਅਧਿਕਾਰੀ ਤੇ ਕਰਮਚਾਰੀ ਆਪਣੀ ਡਿਊਟੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੂਰੀ ਇਮਾਨਦਾਰੀ, ਤਨਦੇਹੀ ਅਤੇ ਮਿਹਨਤ ਨਾਲ ਨਿਭਾਉਣ। ਮਾਡਲ ਚੋਣ ਜ਼ਾਬਤੇ ਸਬੰਧੀ ਸਰਵੇਲੈਂਸ ਟੀਮਾਂ ਅਤੇ ਉਡਣ ਦਸਤੇ ਆਪਣੀ ਕਾਰਗੁਜ਼ਾਰੀ ਬਾਰੇ ਰੋਜ਼ਾਨਾ ਰਿਪੋਰਟ ਭੇਜਣ ਤਾਂ ਜੋ ਮਾਡਲ ਕੋਡ ਆਫ਼ ਕਨਡਕਟ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਜਾ ਸਕੇ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੀ ਚੋਣ ਪ੍ਰਕ੍ਰਿਆ ਸਬੰਧੀ ਨਿਯੁਕਤ ਅਮਲੇ ਨੂੰ ਆਦੇਸ਼ ਦਿੰਦਿਆਂ ਕਿਹ ਕਿ ਚੋਣ ਡਿਊਟੀ ਵਿੱਚ ਕਿਸੇ ਕਿਸਮ ਦੀ ਕੁਤਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਲੋਕ ਸਭਾ ਹਲਕਾ -5 ਹੁਸ਼ਿਆਰਪੁਰ ਤੋਂ ਚੋਣ ਲੜ ਰਹੇ ਸਮੂਹ ਉਮੀਦਵਾਰਾਂ ਅਤੇ ਰਾਜਸੀ ਪਾਰਟੀਆਂ ਨੂੰ ਵੀ ਚੋਣ ਪ੍ਰਚਾਰ ਸਬੰਧੀ ਛਪਾਏ ਜਾਣ ਵਾਲੇ ਪੈਫਲਟਾਂ,  ਹੋਰ ਸਮੱਗਰੀ ਛਾਪਣ , ਮੀਟਿੰਗਾਂ ਅਤੇ ਜਲਸੇ-ਜਲੂਸ ਕੱਢਣ ਸਬੰਧੀ ਪੂਰਵ ਪ੍ਰਵਾਨਗੀ ਨੂੰ ਯਕੀਨੀ ਬਣਾਉਣ ਲਈ ਕਿਹਾ।
                  ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ-05 ਹੁਸ਼ਿਆਰਪੁਰ ਦੇ ਵੱਖ-ਵੱਖ ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿੱਧੀਆਂ ਨੂੰ ਮਾਡਲ ਕੋਡ ਆਫ਼ ਕਨਡਕਟ ਦੀਆਂ ਕਾਪੀਆਂ ਮੁਹੱਈਆ ਕਰਵਾਈਆਂ ਗਈਆਂ ਹਨ ਤਾਂ ਜੋ ਚੋਣਾਂ ਸਬੰਧੀ ਪੂਰੀ ਜਾਣਕਾਰੀ ਮੁਹੱਈਆ ਹੋ ਸਕੇ। ਉਨ੍ਹਾਂ ਕਿਹਾ ਕਿ ਜਲਸੇ, ਜਲੂਸ ਅਤੇ ਲਾਊਡ ਸਪੀਕਰਾਂ ਦੀ ਪੂਰਵ ਪ੍ਰਵਾਨਗੀ ਨਿਰਧਾਰਤ ਸਮੇਂ ਵਿੱਚ ਲੈਣੀ ਯਕੀਨੀ ਬਣਾਈ ਜਾਵੇ ਅਤੇ ਚੋਣਾਂ ਦੌਰਾਨ ਜਲਸਾ, ਜਲੂਸ ਆਦਿ ਕੱਢਣ ਅਤੇ ਹੋਰ ਪ੍ਰਵਾਨਗੀਆਂ  ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿੰਗਲ ਵਿੰਡੋ ਸਿਸਟਮ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਬਿਨਾਂ ਦੇਰੀ ਤੋਂ ਸਬੰਧਤ ਪ੍ਰਵਾਨਗੀਆਂ ਉਮੀਦਵਾਰਾਂ ਨੂੰ ਮੁਹੱਈਆ ਹੋ ਸਕਣ। ਉਨ੍ਹਾਂ ਦੱਸਿਆ ਕਿ ਚੋਣਾਂ ਵਾਲੇ ਦਿਨ ਪੋਲਿੰਗ ਸਟੇਸ਼ਨ ਦੀ ਇਮਾਰਤ ਤੋਂ 200 ਮੀਟਰ ਦੇ ਘੇਰੇ ਅੰਦਰ ਕੋਈ ਵੀ ਪਾਰਟੀ ਆਪਣਾ ਬੂਥ ਨਹੀਂ ਲਗਾਵੇਗੀ ਅਤੇ ਬੂਥਾਂ ਤੇ ਕੇਵਲ 2 ਕੁਰਸੀਆਂ ਅਤੇ ਟੇਬਲ ਹੀ ਸਧਾਰਨ ਤੌਰ ਤੇ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਕੋਈ ਨਿਸ਼ਾਨ, ਝੰਡਾ ਜਾਂ ਪਾਰਟੀ ਦਾ ਨਾਂ ਜਾਂ ਉਮੀਦਵਾਰ ਦਾ ਨਾਂ ਆਦਿ ਵੋਟਰ ਪਰਚੀਆਂ ਤੇ ਨਹੀਂ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵੋਟਰਾਂ ਅਤੇ ਉਮੀਦਵਾਰਾਂ ਵੱਲੋਂ ਚੋਣਾਂ ਸਬੰਧੀ ਕਿਸੇ ਕਿਸਮ ਦੀ ਸ਼ਿਕਾਇਤ ਜਾਂ ਮੁਸ਼ਕਲ ਨੂੰ ਚੋਣ ਕਮਿਸ਼ਨ ਵੱਲੋਂ ਨਿਯੁਕਤ ਆਬਰਵਰ ਜਾਂ ਰਿਟਰਨਿੰਗ ਅਫ਼ਸਰ ਦੇ ਧਿਆਨ ਵਿੱਚ ਲਿਆਂਦੀ ਜਾ ਸਕਦੀ ਹੈ।  

ਉਮੀਦਵਾਰਾਂ ਨੂੰ ਅਾਦਰਸ਼ ਜਾਬਤੇ ਸਬੰਧੀ ਜਾਣਕਾਰੀ ਦੇਣ ਸਬੰਧੀ ਮੀਟਿੰਗ

ਹੁਸ਼ਿਆਰਪੁਰ, 13 ਅਪ੍ਰੈਲ: ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਜਿਲਾ ਪ੍ਰਬੰਧਕੀ ਕੰਪਲੈਕਸ  ਵਿਖੇ ਲੋਕ ਸਭਾ ਹਲਕਾ 05- ਹੁਸ਼ਿਆਰਪੁਰ  ਲਈ ਚੋਣ ਮੁਕਾਬਲੇ ਵਿਚ ਰਹਿ ਗਏ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ, ਆਜਾਦ ਉਮੀਦਵਾਰਾਂ ਨੂੰ ਮਾਡਲ ਕੋਡ ਆਫ ਕੰਡਕਟ, ਚੋਣ ਕਮਿਸ਼ਨ ਦੀਆਂ ਹਦਾਇਤਾਂ   ਅਤੇ ਚੋਣਾਂ ਸਬੰਧੀ ਲੋੜੀਦੀ ਜਾਣਕਾਰੀ ਤੋ ਜਾਣੂ ਕਰਾਉਣ ਲਈ ਵਿਸ਼ੇਸ਼ ਮੀਟਿੰਗ ਕੀਤੀ  ।  ਜਿਲਾ ਚੋਣ ਅਫਸਰ ਨੇ ਸਮੂਹ ਉਮੀਦਵਾਰਾਂ ਅਤੇ ਰਾਜਸੀ ਪਾਰਟੀਆਂ ਦੁਆਰਾ ਚੋਣਾਂ ਲਈ ਛਪਾਏ ਜਾਣ ਵਾਲੇ ਪੈਫਲੈਟ ਅਤੇ ਹੋਰ ਸਮਗਰੀ ਸਬੰਧੀ ਹਦਾਇਤਾਂ , ਡਿਫੇਸਮੈਟ ਆਫ ਪ੍ਰਾਪਟੀ ਐਕਟ ਨੂੰ ਲਾਗੂ ਕਰਨਾ , ਜਲਸੇ ਜਲੂਸ ਅਤੇ ਲਾਊਡ ਸਪੀਕਰਾਂ ਦੀ ਪੂਰਵ ਪ੍ਰਵਾਨਗੀ ਦੀ ਜਾਣਕਾਰੀ ਦੇ ਨਾਲ ਨਾਲ ਦੱਸਿਆ ਕਿ ਲੋਕ ਪ੍ਰਤੀਨਿਧਤਾ ਐਕਟ 1951 ਅਧੀਨ ਕੋਈ ਵੀ ਵਿਅਕਤੀ ਰਿਸ਼ਵਤ , ਧਮਕੀ , ਧਾਰਮਿਕ ਲੈਵਲ ਤੇ ਵੋਟਾਂ ਪਾਉਣ ਦੀ ਅਪੀਲ , ਧਾਰਮਿਕ ਸਿੰਬਲ , ਧਾਰਮਿਕ ਪੱਧਰ ਤੇ ਵੱਖ ਵੱਖ ਜਾਤੀਆਂ ਵਿਚ ਨਸਲ , ਧਰਮ ਅਤੇ ਭਾਸ਼ਾ ਸਬੰਧੀ ਨਫਰਤ ਪੈਦਾ ਨਹੀ ਕਰੇਗਾ ਅਤੇ ਕੋਈ ਕਿਸੇ ਦੇ ਜਾਤੀ ਤੋਰ ਤੇ ਝੂਠਾ ਪ੍ਰਚਾਰ ਨਹੀ ਕਰੇਗਾ ।  ੁਉਨਾਂ ਇਹ ਵੀ ਦੱਸਿਆ ਕਿ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿਚ ਪੈਦੇ 9 ਵਿਧਾਨ ਸਭਾ ਹਲਕਿਆਂ ਵਿਚ 1860 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ , ਜਿਨਾਂ ਵਿਚ 14 ਲੱਖ 85 ਹਜਾਰ 286 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ ।  ਚੋਣਾਂ ਤੋ 48 ਘੰਟੇ ਪਹਿਲਾਂ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਅਤੇ ਚੋਣਾਂ ਵਾਲੇ ਦਿਨ ਨੂੰ ਡਰਾਈ-ਡੇ ਡਿਕਲੇਅਰ ਕੀਤਾ ਗਿਆ ਹੈ । ਉਨਾਂ ਹਰੇਕ ਉਮੀਦਵਾਰ ਨੂੰ ਪੋਲਿੰਗ ਬੂਥ ਤੇ ਆਪਣਾ ਪੋਲਿੰਗ ਏਜੰਟ 30 ਅਪ੍ਰੈਲ ਨੂੰ ਚੋਣਾਂ ਦੇ ਨਿਰਧਾਰਤ ਸਮੇ ਸਵੇਰੇ 7-00 ਵਜੇ ਤੋ ਇੰਕ ਘੰਟਾ ਪਹਿਲਾਂ ਭੇਜਣਾ ਯਕੀਨੀ ਬਨਾਉਣ ਤਾਂ ਜੋ ਉਨਾਂ ਦੀ ਹਾਜ਼ਰੀ ਵਿਚ ਮੋਕ ਪੋਲ ਕਰਵਾਈ ਜਾ ਸਕੇ । ਉਨਾਂ ਉਮੀਦਵਾਰਾਂ ਨੂੰ ਇਹ ਵੀ ਕਿਹਾ ਕਿ ਖਰਚੇ ਸਬੰਧੀ ਰਜਿਸਟਰ ਚੈਕ ਕਰਵਾਇਆ ਜਾਵੇ ਅਤੇ ਖਰਚੇ ਦਾ ਸਾਰਾ ਹਿਸਾਬ ਨਾਮਜ਼ਦਗੀ ਭਰਨ ਦੀ ਮਿਤੀ ਤੋ ਲੈ ਕੇ ਚੋਣਾਂ ਦੇ ਨਤੀਜੇ ਤੱਕ ਭਰਨਾ ਹੋਵੇਗਾ । 
   ਜਰਨਲ ਅਬਜਰਵਰ ਸ੍ਰੀ ਸੁਮੰਤ ਸਿੰਘ ਨੇ ਦੱਸਿਆ ਕਿ ਉਹ ਸਮੂਹ ਉਮੀਦਵਾਰਾਂ ਅਤੇ ਰਾਜਸੀ ਪਾਰਟੀਆਂ ਦੇ ਨੁਮਾਇਦਿਆਂ ਵਲੋ ਕਿਸੇ ਕਿਸਮ ਦੀ ਸ਼ਕਾਇਤ ਸਬੰਧੀ ਉਨਾਂ ਨੂੰ ਜਿਲਾ ਪ੍ਰਬੰਧਕੀ ਕੰਪਲੈਕਸ ਦੇ ਪਹਿਲੀ ਮੰਜਿਲ ਦੇ ਕਮਰਾ ਨੰਬਰ 109 ਵਿਚ ਮਿਲ ਸਕਦੇ ਹਨ ਜਾਂ ਉਨਾਂ ਨੂੰ ਟੈਲੀਫੋਨ ਨੰ:94780-60912 ਤੇ ਸੰਪਰਕ ਕਰ ਸਕਦੇ ਹਨ ।
   ਇਸ ਮੋਕੇ ਹੁਸ਼ਿਆਰਪੁਰ ਲੋਕ ਸਭਾ ਹਲਕਾ ਲਈ ਚੋਣ ਕਮਿਸ਼ਨ ਵਲੋ ਨਿਯੁਕਤ ਕੀਤੇ ਗਏ ਖਰਚਾ ਅਬਜਰਵਰ ਸ੍ਰੀ ਦਿਨੇਸ਼ ਸਿੰਘ ਦੇਵਲ ਨੇ ਮੀਟਿੰਗ ਦੋਰਾਨ ਕਿਹਾ ਹਰੇਕ ਉਮੀਦਵਾਰ ਚੋਣ ਮੁਹਿੰਮ ਦੇ ਸਮੇ ਵਿਚ ਆਪਣੇ ਖਰਚੇ ਸਬੰਧੀ ਰਜਿਸਟਰ 3 ਵਾਰ ਚੈਕ ਕਰਵਾਏਗਾ ਜਿਨਾਂ ਲਈ  ਕਿ ਸਮੂਹ ਉਮੀਦਵਾਰਾਂ ਦਾ ਖਰਚਾ ਰਜਿਸਟਰ 19,24 ਅਤੇ 28 ਅਪ੍ਰੈਲ ਨੂੰ ਪ੍ਰਬੰਧਕੀ ਕੰਪਲੈਕਸ ਦੇ ਵੀ ਸੀ ਰੂਮ ਵਿਚ 11-00 ਵਜੇ ਤੋ 01-00 ਵਜੇ ਤੱਕ ਚੈਕ ਕੀਤਾ ਜਾਵੇਗਾ । ਉਨਾਂ ਉਮੀਦਵਾਰਾਂ ਨੂੰ ਖਰਚੇ ਸਬੰਧੀ ਪੂਰੀ ਜਾਣਕਾਰੀ ਰਜਿਸਟਰ ਵਿਚ  ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਦਰਜ ਕਰਨ ਲਈ ਕਿਹਾ ।  ਇਸ ਮੋਕੇ ਤੇ ਚੋਣ ਲੜ ਰਹੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਅਤੇ ਉਨਾਂ ਦੇ ਨੁਮਾਇਦੇ  ਹਾਜ਼ਰ ਸਨ । 

ਪ੍ਰਿੰਟਿੰਗ ਪ੍ਰੈੱਸ ਅਤੇ ਬਸਪਾ ਉਮੀਦਵਾਰ ਨੂੰ ਕਾਰਨ ਦੱਸੋ ਨੋਟਿਸ !

ਹੁਸ਼ਿਆਰਪੁਰ, 12 ਅਪ੍ਰੈਲ: ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਛਾਬੜਾ ਪ੍ਰਿੰਟਿੰਗ ਪ੍ਰੈਸ ਜਲੰਧਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਕਿਉਂਕਿ ਪ੍ਰਿੰਟਿੰਗ ਪ੍ਰੈਸ ਵੱਲੋਂ ਛਾਪੇ ਗਏ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਦੇ ਪੋਸਟਰ ਬਿਨਾਂ ਪ੍ਰਵਾਨਗੀ ਅਤੇ ਛਾਪੀ ਗਈ ਸਮੱਗਰੀ ਉਪਰ ਗਿਣਤੀ ਅਤੇ ਪ੍ਰਿੰਟਿੰਗ ਪ੍ਰੈਸ ਦਾ ਨਾਂ ਨਹੀਂ ਛਾਪਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮਾਡਲ ਕੋਡ ਆਫ਼ ਕਨਡਕਟ ਤਹਿਤ ਚੋਣ ਪ੍ਰਚਾਰ ਸਬੰਧੀ ਛਾਪੀ ਜਾਣ ਵਾਲੀ ਸਮੱਗਰੀ ਲਈ ਪ੍ਰਵਾਨਗੀ ਲੈਣੀ ਜ਼ਰੂਰੀ ਹੈ ਅਤੇ ਹਰੇਕ ਪ੍ਰਿੰਟਡ ਸਮੱਗਰੀ ਉਪਰ ਪ੍ਰਿੰਟਿੰਗ ਪ੍ਰੈਸ ਦਾ ਨਾਂ ਅਤੇ ਛਾਪੇ ਗਏ ਇਸ਼ਤਿਹਾਰ, ਪੋਸਟਰ, ਕਿਤਾਬਚੇ ਆਦਿ ਦੀ ਗਿਣਤੀ ਲਿਖਣੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਛਾਬੜਾ ਪ੍ਰਿਟਿੰਗ ਪ੍ਰੈਸ ਵਿਰੁੱਧ ਧਾਰਾ 127 ਆਰ ਪੀ ਐਕਟ 1951 ਤਹਿਤ ਚੋਣ ਜ਼ਾਬਤੇ ਦੀ ਉਲੰਘਣਾ ਦੇ ਸ਼ੋਅ ਕਾਜ ਨੋਟਿਸ ਦੇ ਨਾਲ-ਨਾਲ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੂੰ ਵੀ ਚੋਣ ਜ਼ਾਬਤੇ ਦੀ ਉਲੰਘਣਾ ਤਹਿਤ  ਸ਼ੋਅ ਕਾਜ਼ ਨੋਟਿਸ ਜਾਰੀ ਕੀਤਾ ਗਿਆ ਹੈ। ਮਿਥੇ ਸਮੇਂ ਵਿੱਚ ਜਵਾਬ ਨਾ ਆਉਣ ਦੀ ਸੂਰਤ ਵਿੱਚ ਉਲੰਘਣਾ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਚੋਣ ਜਾਬਤੇ ਦੀ ਉਲੰਘਣਾ ਲਈ ਕੇ. ਪੀ. ਨੂੰ ਨੋਟਿਸ ਜਾਰੀ

ਹੁਸ਼ਿਆਰਪੁਰ, 12 ਅਪ੍ਰੈਲ: ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਚੋਣ ਜ਼ਾਬਤੇ ਦੀ ਉਲੰਘਣਾ ਜਿਸ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਉਮੀਦਵਾਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨਿਰਧਾਰਤ ਵਿਅਕਤੀਆਂ ਤੋਂ ਵੱਧ  ਵਿਅਕਤੀ ਲਿਆਉਣ ਅਤੇ ਹਦੂਦ ਵਿੱਚ ਪਾਰਟੀ ਦੇ ਹੱਕ ਵਿੱਚ ਨਾਅਰੇਬਾਜੀ ਕਰਨ ਤੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਮਹਿੰਦਰ ਸਿੰਘ ਕੇ ਪੀ ਨੂੰ ਮਾਡਲ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ 7 ਅਪ੍ਰੈਲ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਵੀਡੀਓ ਟੀਮ ਵੱਲੋਂ ਬਣਾਈ ਗਈ ਵੀਡੀਓ ਦੇਖਣ ਤੇ ਰਿਟਰਨਿੰਗ ਅਫ਼ਸਰ ਕੋਲ ਨਾਮਜ਼ਦਗੀ ਦਾਖਲ ਕਰਨ ਵੇਲੇ ਚੋਣ ਕਮਿਸ਼ਨ ਵੱਲੋਂ ਨਿਰਧਾਰਤ 5 ਵਿਅਕਤੀਆਂ ਤੋਂ ਵੱਧ ਵਿਅਕਤੀ ਪਹੁੰਚੇ ਸਨ ਜੋ ਕਿ ਚੋਣ ਜ਼ਾਬਤੇ ਦੀ ਉਲੰਘਣਾ ਹੈ। ਇਸ ਸਬੰਧੀ ਅੱਜ ਕਾਂਗਰਸ ਉਮੀਦਵਾਰ ਨੂੰ ਸ਼ੋਅ ਕਾਜ਼ ਨੋਟਿਸ ਜਾਰੀ ਕੀਤਾ ਗਿਆ ਹੈ। ਮਿਥੇ ਸਮੇਂ ਵਿੱਚ ਜਵਾਬ ਨਾ ਆਉਣ ਦੀ ਸੂਰਤ ਵਿੱਚ ਉਲੰਘਣਾ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਹੁਣ 17 ਉਮੀਦਵਾਰ ਚੋਣ ਮੈਦਾਨ ਵਿਚ; ਚੋਣ ਨਿਸ਼ਾਨ ਕੀਤੇ ਅਲਾਟ

ਤਨੂ ਕਸ਼ਅਪ
ਹੁਸ਼ਿਆਰਪੁਰ, 12 ਅਪ੍ਰੈਲ: ਲੋਕ ਸਭਾ ਹਲਕਾ 05-ਹੁਸ਼ਿਆਰਪੁਰ ਲਈ ਕੁਲ 17 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ ਜਦਕਿ ਜਾਂਚ ਪੜਤਾਲ ਉਪਰੰਤ ਰਹਿ ਗਏ 19 ਉਮੀਦਵਾਰਾਂ ਵਿੱਚੋਂ 2 ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਵਾਪਸ ਲੈਣ ਦੇ ਅਖੀਰਲੇ ਦਿਨ 2 ਉਮੀਦਵਾਰਾਂ ਪ੍ਰੋ: ਹਰਬੰਸ ਸਿੰਘ ਪੁੱਤਰ ਗੁਰਬਖਸ਼ ਸਿੰਘ (ਆਜ਼ਾਦ) ਅਤੇ ਰਾਹੁਲ ਪਾਲ ਪੁੱਤਰ ਸ੍ਰੀ ਚਮਨ ਲਾਲ ਪਾਲ (ਜੈ ਮਹਾਭਾਰਤ ਪਾਰਟੀ) ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਹਨ । ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਦੱਸਿਆ ਕਿ ਚੋਣ ਮੈਦਾਨ ਵਿੱਚ ਰਹਿ ਗਏ 17 ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਵਿੱਚ ਭਗਵਾਨ ਸਿੰਘ ਚੋਹਾਨ ਪੁੱਤਰ ਸ਼ਾਮ ਸਿੰਘ ਚੋਹਾਨ ਬਹੁਜਨ ਸਮਾਜ ਪਾਰਟੀ ਦੇ ਨੁਮਾਇੰਦੇ ਵਜੋਂ, ਮਹਿੰਦਰ ਸਿੰਘ ਕੇ ਪੀ ਪੁੱਤਰ ਸ੍ਰੀ ਦਰਸ਼ਨ ਸਿੰਘ ਕੇ ਪੀ ਇੰਡੀਅਨ ਨੈਸ਼ਨਲ ਕਾਂਗਰਸ ਵਜੋਂ, ਵਿਜੇ ਸਾਂਪਲਾ ਪੁੱਤਰ ਦਰਸ਼ਨ ਰਾਮ ਭਾਰਤੀ ਜਨਤਾ ਪਾਰਟੀ, ਅਨੂਪ ਸਿੰਘ ਪੁੱਤਰ ਬਖਸ਼ੀ ਰਾਮ ਭਾਰਤੀਆ ਜਨ ਸੁਰੱਕਸ਼ਾ ਪਾਰਟੀ, ਸ਼ਮਸ਼ੇਰ ਸਿੰਘ ਪੁੱਤਰ ਸੁੱਚਾ ਸਿੰਘ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) (ਸਿਮਰਨਜੀਤ ਸਿੰਘ ਮਾਨ), ਜਸਵਿੰਦਰ ਸਿੰਘ ਪੁੱਤਰ ਬੰਤਾ ਸਿੰਘ ਸ਼ਿਵ ਸੈਨਾ, ਦੀਪਕ ਕੁਮਾਰ ਪੁੱਤਰ ਮਹਿੰਦਰ ਪਾਲ ਬਹੁਜਨ ਮੁਕਤੀ ਪਾਰਟੀ, ਯਾਮਿਨੀ ਗੋਮਰ ਪਤਨੀ ਸੁਖਵਿੰਦਰ ਕੁਮਾਰ ਆਮ ਆਦਮੀ ਪਾਰਟੀ, ਲਖਵਿੰਦਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਡੈਮੋਕਰੇਟਿਕ ਭਾਰਤੀਆ ਸਮਾਜ ਪਾਰਟੀ, ਵਿਜੇ ਕੁਮਾਰ ਪੁੱਤਰ ਰਹਿਮਤ ਸਰਵਜਨ ਸਮਾਜ ਪਾਰਟੀ (ਡੀ), ਓਮ ਪ੍ਰਕਾਸ਼ ਜੱਖੂ ਪੁੱਤਰ ਗੁਰਬਚਨ ਚੰਦ ਆਜ਼ਾਦ, ਅਨੂ ਕੁਮਾਰ ਪੁੱਤਰ ਕਰਮਜੀਤ ਸਿੰਘ ਆਜ਼ਾਦ, ਦਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਆਜ਼ਾਦ, ਪਵਨ ਕੁਮਾਰ ਪੁੱਤਰ ਜੀਵਨ ਲਾਲ ਆਜ਼ਾਦ, ਬਿਸ਼ਨ ਦਾਸ ਪੁੱਤਰ ਭਗਤ ਰਾਮ ਆਜ਼ਾਦ, ਰਵੀਦੱਤ ਪੁੱਤਰ ਸਵ: ਜੋਗਿੰਦਰ ਦਾਸ ਆਜ਼ਾਦ ਅਤੇ ਰਾਮ ਕਿਸ਼ਨ ਪੁੱਤਰ ਰਘੂ ਰਾਮ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਰਹਿ ਗਏ ਹਨ।  ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਦੱਸਿਆ ਕਿ ਚੋਣ ਮੈਦਾਨ ਵਿੱਚ ਰਹਿ ਗਏ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਐਲਾਟ ਕਰ ਦਿੱਤੇ ਗਏ ਹਨ।   

13 ਅਪ੍ਰੈਲ ਨੂੰ ਬੰਦ ਰਹਿਣਗੇ ਮੀਟ ਸ਼ਾਪ ਤੇ ਬੁੱਚੜਖ਼ਾਨੇ

ਹੁਸ਼ਿਆਰਪੁਰ, 11 ਅਪ੍ਰੈਲ: ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਤਨੂ ਕਸ਼ਯਪ ਨੇ ਮਹਾਂਵੀਰ ਜੈਯੰਤੀ ਦੇ ਸਬੰਧ ਵਿੱਚ ਜੀਵ ਹੱਤਿਆ ਕਰਨ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਣ ਦੇ ਮੰਤਵ ਨਾਲ ਅਤੇ ਭਗਵਾਨ ਮਹਾਂਵੀਰ ਜਨਮ ਕਲਿਆਣ ਸੰਮਤੀ ਹੁਸ਼ਿਆਰਪੁਰ ਦੇ ਪ੍ਰਧਾਨ ਸ੍ਰੀ ਰੋਤੇਸ਼ ਕੁਮਾਰ ਦੀ ਪ੍ਰਤੀ ਬੇਨਤੀ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਸਲਾਟਰ ਹਾਊਸ ਅਤੇ ਮੀਟ ਦੀਆਂ ਦੁਕਾਨਾਂ 13 ਅਪ੍ਰੈਲ 2014 ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ।

ਵਿਕਾਸ ਲਈ ਮੋਦੀ ਸਰਕਾਰ ਦਾ ਬਣਨਾ ਜਰੂਰੀ: ਬੀਬੀ ਸਾਹੀ

ਸਾਂਪਲਾ ਦੇ ਤਲਵਾੜਾ ਚੋਣ ਦਫ਼ਤਰ ਦਾ ਉਦਘਾਟਨ
ਤਲਵਾੜਾ, 10 ਮਾਰਚ: ਅੱਜ ਇੱਥੇ ਅਕਾਲੀ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਵਿਜੈ ਸਾਂਪਲਾ ਦੇ ਤਲਵਾੜਾ ਚੋਣ ਦਫ਼ਤਰ ਦਾ ਉਦਘਾਟਨ ਬੀਬੀ ਸੁਖਜੀਤ ਕੌਰ ਸਾਹੀ ਵਿਧਾਇਕਾ ਵੱਲੋਂ ਕੀਤਾ ਗਿਆ ਅਤੇ ਇਸ ਮੌਕੇ ਭਾਜਪਾ ਆਗੂ ਵਰਿੰਦਰ ਸਿੰਘ ਸ਼ਾਂਤ ਸਮੇਤ ਵੱਡੀ ਗਿਣਤੀ ਵਿਚ ਹੋਰ ਆਗੂ ਹਾਜਰ ਸਨ। ਇਸ ਮੌਕੇ ਹਾਜਰ ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਸੁਖਜੀਤ ਕੌਰ ਸਾਹੀ ਨੇ ਕਿਹਾ ਕਿ ਦੇਸ਼ ਵਿਚ ਚਹੁਮੁਖੀ ਵਿਕਾਸ ਲਈ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਦਾ ਬਣਨਾ ਬੇਹੱਦ ਜਰੂਰੀ ਹੈ। ਉਨ੍ਹਾਂ ਕਿਹਾ ਕਿ ਹਲਕਾ ਹੁਸ਼ਿਆਰਪੁਰ ਤੋਂ ਪਾਰਟੀ ਦੇ ਉਮੀਦਵਾਰ ਵਿਜੈ ਸਾਂਪਲਾ ਨੂੰ ਪੂਰੇ ਹਲਕੇ ਵਿਚ ਭਰਪੂਰ ਹੁੰਗਾਰਾ ਮਿਲ ਰਿਹਾ ਹੈ ਅਤੇ ਉਹ ਆਪਣੇ ਵਿਰੋਧੀਆਂ ਨੂੰ ਭਾਰੀ ਫ਼ਰਕ ਨਾਲ ਹਰਾਉਣਗੇ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ, ਬੇਸ਼ੁਮਾਰ ਘਪਲੇ, ਘੋਟਾਲਿਆਂ ਕਾਰਨ ਲੋਕਾਂ ਦਾ ਕਾਂਗਰਸ ਤੇ ਹੋਰ ਹਮਖਿਆਲ ਪਾਰਟੀਆਂ ਤੋਂ ਮੋਹਭੰਗ ਹੋ ਚੁੱਕਾ ਹੈ।
ਭਾਜਪਾ ਆਗੂ ਵਰਿੰਦਰ ਸਿੰਘ ਸ਼ਾਂਤ ਨੇ ਕਿਹਾ ਕਿ ਕੇਂਦਰ ਵਿਚ ਨਰਿੰਦਰ ਮੋਦੀ ਦੀ ਸਰਕਾਰ ਬਣਨ ਨਾਲ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ ਅਤੇ ਉਹ ਆਪਣੀ ਕਾਰਜਸ਼ੈਲੀ ਤੋਂ ਗੁਜਰਾਤ ਰਾਜ ਵਿਚ ਹੋਏ ਸ਼ਾਨਦਾਰ ਵਿਕਾਸ ਰਾਹੀਂ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਕਰਕੇ ਨੌਜਵਾਨ ਵਰਗ ਵੱਲੋਂ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦਾ ਸੁਪਨਾ ਸਾਕਾਰ ਕਰਨ ਲਈ ਭਰਪੂਰ ਜੋਸ਼ ਵਿਖਾਇਆ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਨੋਦ ਬਖ਼ਸ਼ੀ ਲੁਧਿਆਣਾ, ਰੇਨੁੰ ਰਾਣਾ ਸੰਗਰੂਰ, ਬਲਬੀਰ ਕੌਰ ਚੇਅਰਪਰਸਨ ਬਲਾਕ ਸੰਮਤੀ ਦਸੂਹਾ, ਕਾਊਂਸਲਰ ਅਮਨਦੀਪ ਹੈਪੀ, ਮਾਸਟਰ ਮੇਲਾ ਰਾਮ, ਗੁਰਚਰਨ ਸਿੰਘ ਜੌਹਰ, ਡਾ. ਧਰੁੱਬ ਸਿੰਘ ਪ੍ਰਧਾਨ ਨਗਰ ਕੌਂਸਲ, ਅਸ਼ੋਕ ਸੱਭਰਵਾਲ, ਬੀਬੀ ਨਰੇਸ਼ ਠਾਕੁਰ ਐਮ. ਸੀ., ਅਮਰਪਾਲ ਜੌਹਰ, ਕੁਲਦੀਪ ਚਤਰੂ, ਅਸ਼ਵਨੀ ਚੱਡਾ, ਰਵਿੰਦਰ ਸਿੰਘ ਮਿਲਕਬਾਰ, ਦੇਵ ਰਾਜ ਆਦਿ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਆਗੂ ਤੇ ਵਰਕਰ ਹਾਜਰ ਸਨ।

ਸੁਮੰਤ ਸਿੰਘ ਬਣੇ ਜਨਰਲ ਚੋਣ ਅਬਜ਼ਰਵਰ

ਹੁਸ਼ਿਆਰਪੁਰ, 10 ਅਪ੍ਰੈਲ: ਲੋਕ ਸਭਾ ਹਲਕਾ -05 ਹੁਸ਼ਿਆਰਪੁਰ ਦੇ ਅਧੀਨ ਆਉਂਦੇ ਵਿਧਾਨ ਸਭਾ ਹਲਕਿਆਂ ਲਈ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਨਿਗਰਾਨ (ਆਬਜਰਵਰ) ਸੁਮੰਤ ਸਿੰਘ ਆਈ.ਏ.ਐਸ. ਬਤੌਰ ਜਨਰਲ ਆਬਜਰਵਰ ਲਗਾਏ ਗਏ ਹਨ ਜੋ ਕਿ ਚੋਣ ਪ੍ਰਕ੍ਰਿਆ ਨੂੰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਮਲ ਦੇ ਨਾਲ-ਨਾਲ ਚੋਣਾਂ ਸਬੰਧੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਅਤੇ ਲੋਕ ਸਭਾ ਹਲਕੇ ਦੇ ਵੋਟਰਾਂ ਦੀਆਂ ਸਮੱਸਿਆਵਾਂ ਸੁਣਨਗੇ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਦਿੰਦਿਆਂ ਦੱਸਿਆ ਕਿ ਜਨਰਲ ਆਬਜਰਵਰ ਸ੍ਰੀ ਸੁਮੰਤ ਸਿੰਘ ਆਈ ਏ ਐਸ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਠਹਿਰਣਗੇ ਅਤੇ  ਦੁਪਹਿਰ 11-00 ਵਜੇ ਤੋਂ 1-00 ਵਜੇ ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ  ਪਹਿਲੀ ਮੰਜ਼ਿਲ ਵਿਖੇ ਕਮਰਾ ਨੰਬਰ 109 ਵਿੱਚ ਵੋਟਰਾਂ ਦੀਆਂ / ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਸ਼ਿਕਾਇਤਾਂ ਰੋਜ਼ਾਨਾ ਸੁਣਨਗੇ ਅਤੇ ਕਮਰਾ ਨੰਬਰ 109 ਵਿੱਚ ਲੱਗੇ ਟੈਲੀਫੋਨ ਦਾ ਨੰਬਰ 01882-220308 ਹੈ। ਸ੍ਰੀ ਸੁਮੰਤ ਸਿੰਘ ਦਾ ਮੋਬਾਇਲ ਨੰਬਰ 94780-60912 ਅਤੇ ਈ-ਮੇਲ sumant_ias0yahoo.com ਹੈ ਅਤੇ ਉਨ੍ਹਾਂ ਨਾਲ ਲਈਅਨ ਅਫ਼ਸਰ ਐਸ ਈ ਲੋਕ ਨਿਰਮਾਣ ਵਿਭਾਗ ਸ੍ਰੀ ਅਰੁਨ ਕੁਮਾਰ ਮੋਬਾਇਲ ਨੰਬਰ 98722-53744 ਨੂੰ ਨਿਯੁਕਤ ਕੀਤਾ ਗਿਆ ਹੈ।

ਭਾਜਪਾ ਅਤੇ ਆਪ ਦੇ ਉਮੀਦਵਾਰਾਂ ਨੂੰ ਨੋਟਿਸ ਜਾਰੀ

ਹੁਸ਼ਿਆਰਪੁਰ, 10 ਅਪ੍ਰੈਲ: ਸ੍ਰੀਮਤੀ ਤਨੂ ਕਸ਼ਯਪ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਚੋਣ ਜ਼ਾਬਤੇ ਦੀ ਉਲੰਘਣਾ ਜਿਸ ਵਿੱਚ ਬਿਨਾਂ ਪ੍ਰਵਾਨਗੀ ਤੋਂ ਚੋਣ ਰੈਲੀ ਕਰਨ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਹੁਸ਼ਿਆਰਪੁਰ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੋਰੀਆ ਪੈਲਸ ਬਹਾਦਰਪੁਰ ਚੌਕ ਵਿਖੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵੱਲੋਂ ਕੀਤੀ ਗਏ ਚੋਣ ਪ੍ਰਚਾਰ ਸਬੰਧੀ ਸਰਵੇਲੈਂਸ ਟੀਮ ਵੱਲੋਂ ਵੀਡੀਓਗ੍ਰਾਫ਼ੀ ਕੀਤੀ ਗਈ ਸੀ। ਜਿਸ ਵਿੱਚ ਚੋਣ ਜ਼ਾਬਤੇ ਦੀ ਉਲੰਘਣਾ ਤਹਿਤ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ੍ਰੀ ਵਿਜੇ ਸਾਂਪਲਾ ਨੇ 24 ਘੰਟੇ ਵਿੱਚ ਸਪੱਸ਼ਟ ਕਰਨ ਲਈ ਕਿਹਾ ਗਿਆ ਹੈ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਮੁਕੇਰੀਆਂ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀਮਤੀ ਯਾਮਿਨੀ ਗੋਮਰ ਵੱਲੋਂ ਚੋਣ ਪ੍ਰਚਾਰ ਲਈ ਕੱਢੇ ਗਏ ਰੋਡ ਸ਼ੋਅ ਦੌਰਾਨ ਗੁਰੂ ਰਵਿਦਾਸ ਮੰਦਰ ਪਿੰਡ ਜੇਰਾ ਵਿਖੇ ਧਾਰਮਿਕ ਥਾਂ ਤੇ ਜਾ ਕੇ ਚੋਣ ਪ੍ਰਚਾਰ ਕਰਨ ਤੇ ਨੋਟਿਸ ਜਾਰੀ ਕੀਤਾ ਗਿਆ ਹੈ। ਜਿਸ ਵਿੱਚ 24 ਘੰਟੇ ਵਿੱਚ ਜਵਾਬ ਦੇਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਦਿੱਤੇ ਗਏ ਨੋਟਿਸਾਂ ਦਾ ਜਵਾਬ ਨਾ ਦੇਣ ਤੇ ਮੁੱਖ ਚੋਣ ਕਮਿਸ਼ਨ ਨੂੰ ਕਾਰਵਾਈ ਲਈ ਲਿਖਿਆ ਜਾਵੇਗਾ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)