ਜਿਲ੍ਹੇ ਵਿਚ ਚੋਣ ਤਿਆਰੀਆਂ ਮੁਕੰਮਲ : ਡੀ ਸੀ

ਹੁਸ਼ਿਆਰਪੁਰ, 28 ਜਨਵਰੀ: ਹੁਸ਼ਿਆਰਪੁਰ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕੇ ਮੁਕੇਰੀਆਂ, ਦਸੂਹਾ, ਉੜਮੁੜ, ਸ਼ਾਮਚੁਰਾਸੀ, ਹੁਸ਼ਿਆਰਪੁਰ, ਚੱਬੇਵਾਲ ਅਤੇ ਗੜ੍ਹਸ਼ੰਕਰ ਦੇ 1314 ਚੋਣ ਬੂਥਾਂ ਵਿੱਚ 30 ਜਨਵਰੀ ਨੂੰ ਹੋਣ ਵਾਲੇ ਮਤਦਾਨ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ 5796 ਅਧਿਕਾਰੀ/ਕਰਮਚਾਰੀ ਪੋਲਿੰਗ ਪਾਰਟੀਆਂ ਵਜੋਂ ਤਾਇਨਾਤ ਕੀਤੇ ਗਏ ਹਨ। ਡਿਪਟੀ ਕਮਿਸ਼ਨਰ- ਕਮ- ਜ਼ਿਲ੍ਹਾ ਚੋਣ ਅਫ਼ਸਰ ਸ੍ਰ: ਦੀਪਇੰਦਰ ਸਿੰਘ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ 29 ਜਨਵਰੀ ਨੂੰ ਸਾਰੀਆਂ ਪੋਲਿੰਗ ਪਾਰਟੀਆਂ ਨੂੰ ਚੋਣ ਸਮੱਗਰੀ (ਈ.ਵੀ.ਐਮ ਮਸ਼ੀਨਾਂ ਤੇ ਹੋਰ ਲੋੜੀਂਦਾ ਸਮਾਨ) ਤਕਸੀਮ ਕਰਕੇ ਉਨ੍ਹਾਂ ਨੂੰ ਸਬੰਧਤ ਚੋਣ ਬੂਥਾਂ/ਡਿਊਟੀ ਸਥਾਨਾਂ ਤੇ ਰਵਾਨਾ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 1065448 ਵੋਟਰ ਹਨ ਜਿਨ੍ਹਾਂ ਵਿੱਚੋਂ 546817 ਮਰਦ ਅਤੇ 518631 ਇਸਤਰੀ ਵੋਟਰ ਹਨ। ਜ਼ਿਲ੍ਹਾ ਚੋਣ ਅਫ਼ਸਰ ਅਨੁਸਾਰ ਜ਼ਿਲ੍ਹੇ ਵਿੱਚ 55 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚੋਂ 39-ਮੁਕੇਰੀਆਂ ਵਿੱਚ 8, 40-ਦਸੂਹਾ ਵਿੱਚ 7, 41-ਉੜਮੁੜ ਵਿੱਚ 7, 42 ਸ਼ਾਮਚੁਰਾਸੀ ਵਿੱਚ 7, 43-ਹੁਸ਼ਿਆਰਪੁਰ ਵਿੱਚ 10, 44-ਚੱਬੇਵਾਲ ਵਿੱਚ11 ਅਤੇ 45-ਗੜ੍ਹਸ਼ੰਕਰ ਵਿੱਚ 5 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ਵਿੱਚ ਕੀਤੇ ਚੋਣ ਪ੍ਰਬੰਧਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਮੁਕੇਰੀਆਂ ਵਿੱਚ 204, ਦਸੂਹਾ ਵਿੱਚ 192, ਉੜਮੁੜ 196, ਸ਼ਾਮਚੁਰਾਸੀ 188, ਹੁਸ਼ਿਆਰਪੁਰ ਵਿੱਚ 160, ਚੱਬੇਵਾਲ ਵਿੱਚ 181 ਅਤੇ ਗੜ੍ਹਸ਼ੰਕਰ ਵਿੱਚ 193 ਮਤਦਾਨ ਕੇਂਦਰ ਸਥਾਪਿਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਵਿੱਚ ਸੁਰੱਖਿਆ ਪ੍ਰਬੰਧ ਕਰਨ ਦੇ ਨਾਲ ਨਾਲ ਜ਼ਿਲ੍ਹਾ ਪੱਧਰ ਤੇ ਕਾਇਮ ਕੀਤੇ ਕੰਟਰੋਲ ਰੂਮ ਜਿਨ੍ਹਾਂ ਦੇ ਟੋਲ ਫਰੀ ਨੰਬਰ 18001802250 ਅਤੇ ਟੈਲੀਫੋਨ ਨੰਬਰ 01882-225013 ਹਨ, ਜਿਨ੍ਹਾਂ ਤੇ ਹਰ ਵਕਤ ਕਿਸੇ ਵੀ ਤਰਾਂ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਮਤਦਾਨ ਦੌਰਾਨ ਅਮਨ, ਕਾਨੂੰਨ ਤੇ ਸਦਭਾਵਨਾ ਪੂਰਣ ਮਾਹੌਲ ਬਣਾਈ ਰੱਖਣ ਦੀ ਅਪੀਲ ਵੀ ਕੀਤੀ। ਉਨ੍ਹਾਂ ਨਾਲ ਹੀ ਵੋਟਰਾਂ ਨੂੰ ਆਪਣੀ ਵੋਟ ਆਪਣੀ ਮਰਜ਼ੀ ਮੁਤਾਬਕ ਤੇ ਬਿਨਾਂ ਕਿਸੇ ਲਾਲਚ ਤੋਂ ਪਾਉਣ ਲਈ ਵੀ ਆਖਿਆ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ 30 ਜਨਵਰੀ ਨੂੰ ਵੋਟਾਂ ਪੈਣ ਦਾ ਸਮਾਂ ਸਵੇਰੇ 8.00 ਵਜੇ ਤੋਂ ਸ਼ਾਮ 5.00 ਵਜੇ ਤੱਕ ਦਾ ਹੋਵੇਗਾ। ਵੋਟ ਪਾਉਣ ਲਈ ਵੋਟਰ ਕੋਲ ਫੋਟੇ ਸ਼ਨਾਖ਼ਤੀ ਕਾਰਡ ਜਾਂ ਬੀ.ਐਲ.ਓ. ਵੱਲੋਂ ਜਾਰੀ ਕੀਤੀ ਗਈ ਵੋਟਰ ਪਰਚੀ ਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਕਾਰਨ ਵੋਟਰ ਸੂਚੀ ਵਿੱਚ ਵੋਟਰ ਦੀ ਫੋਟੋ ਨਾ ਲੱਗੀ ਹੋਵੇ ਜਾਂ ਮਿਸਪ੍ਰਿੰਟ ਹੋਵੇ ਜਾਂ ਵੋਟਰ ਦਾ ਸ਼ਨਾਖ਼ਤੀ ਕਾਰਡ ਗੁੰਮ ਹੋ ਗਿਆ ਹੋਵੇ ਤਾਂ ਉਨ੍ਹਾਂ ਹਾਲਤਾਂ ਵਿੱਚ ਵੋਟਰ ਕੋਲ ਵੋਟ ਪਾਉਣ ਲਈ ਸਰਕਾਰ ਵੱਲੋਂ ਜਾਰੀ ਕੀਤੇ ਗਏ ਫੋਟੋ ਵਾਲੇ ਹੋਰ ਦਸਤਾਵੇਜ ਜਿਨ੍ਹਾਂ ਵਿੱਚ ਪਾਸਪੋਰਟ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ, ਕਿਸੇ ਵੀ ਸਰਕਾਰੀ ਕਰਮਚਾਰੀ ਨੂੰ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਫੋਟੋ ਸ਼ਨਾਖ਼ਤੀ ਕਾਰਡ, ਬੈਂਕ/ਡਾਕਘਰ ਵੱਲੋ ਜਾਰੀ ਪਾਸ ਬੁੱਕ ਜਾ ਕਿਸਾਨ ਬੁੱਕ ਜਿਸ ਤੇ ਵੋਟਰ ਦੀ ਫੋਟੋ ਲੱਗੀ ਹੋਵੇ, ਦਿਖਾ ਕੇ ਵੋਟ ਪਾਈ ਜਾ ਸਕੇਗੀ।।
ਇਸ ਮੌਕੇ ਤੇ ਸ੍ਰ: ਬਲਕਾਰ ਸਿੰਘ ਸਿੱਧੂ ਐਸ ਐਸ ਪੀ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਵੱਲੋਂ ਜ਼ਿਲ੍ਹੇ ਵਿੱਚ ਮਤਦਾਨ ਕੇਂਦਰਾਂ ਦੀ ਸੁਰੱਖਿਆ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਪੈਰਾ ਮਿਲਟਰੀ /ਹਥਿਆਰਬੰਦ ਪੁਲੀਸ /ਜ਼ਿਲ੍ਹਾ ਪੁਲੀਸ ਜਵਾਨ ਚੋਣ ਬੂਥਾਂ ਤੇ ਕਿਸੇ ਵੀ ਤਰਾਂ ਦੀ ਅਣਸੁਖਾਵੀਂ ਘਟਨਾ ਦੇ ਮੁਕਾਬਲੇ ਲਈ ਤਾਇਨਾਤ ਰਹਿਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਦਾਖਲ ਹੋਣ ਵਾਲੇ ਸਾਰੇ ਐਂਟਰੀ ਪੁਆਇੰਟਾਂ ਤੇ ਵੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।

30 ਜਨਵਰੀ ਨੂੰ ਛੁੱਟੀ ਦਾ ਐਲਾਨ

ਹੁਸ਼ਿਆਰਪੁਰ, 27 ਜਨਵਰੀ:  ਸ੍ਰ: ਦੀਪਇੰਦਰ ਸਿੰਘ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ 2012 ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਸਕੱਤਰ ਪੰਜਾਬ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਚੋਣਾਂ ਵਾਲੇ ਦਿਨ 30 ਜਨਵਰੀ 2012 ਨੂੰ ਪੇਡ ਹੋਲੀ ਡੇਅ ਐਲਾਨਿਆਂ ਗਿਆ ਹੈ।  ਇਸ ਦਿਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਵਪਾਰਕ ਅਤੇ ਸਨਅੱਤੀ ਜਾਂ ਹੋਰ ਕਿਸੇ ਪ੍ਰਕਾਰ ਦੇ ਸਾਰੇ ਅਦਾਰਿਆਂ ਦੇ ਸਾਰੇ ਕਰਮਚਾਰੀਆਂ ਨੂੰ ਛੁੱਟੀ ਹੋਵੇਗੀ ਤਾਂ ਜੋ ਕਿ ਉਹ ਆਪਣੀ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ।

30 ਜਨਵਰੀ ਤੱਕ ਠੇਕੇ ਬੰਦ ਰਹਿਣਗੇ

ਹੁਸ਼ਿਆਰਪੁਰ, 27 ਜਨਵਰੀ: ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 30 ਜਨਵਰੀ 2012 ਨੂੰ 7 ਵਿਧਾਨ ਸਭਾ ਹਲਕਿਆਂ ਵਿੱਚ ਸ਼ਾਂਤਮਈ ਢੰਗ ਨਾਲ ਚੋਣਾਂ ਕਰਾਉਣ ਦੇ ਮਕਸਦ ਨਾਲ ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਸ੍ਰੀ ਦੀਪਇੰਦਰ ਸਿੰਘ ਨੇ ਪੰਜਾਬ ਐਕਸਾਈਜ਼ ਐਕਟ ਤਹਿਤ ਜਾਰੀ ਇੱਕ ਹੁਕਮ ਮੁਤਾਬਕ ਜ਼ਿਲ੍ਹਾ ਭਰ ਵਿੱਚ 28 ਜਨਵਰੀ 2012 ਨੂੰ ਸ਼ਾਮ 5-00 ਵਜੇ ਤੋਂ 30 ਜਨਵਰੀ 2012 ਸ਼ਾਮ ਦੇ 5-00 ਵਜੇ ਤੱਕ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਇਹ ਹੁਕਮ 6 ਮਾਰਚ 2012 ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਵੀ ਸਾਰਾ ਦਿਨ ਲਾਗੂ ਰਹਿਣਗੇ ਅਤੇ ਇਹ ਦਿਨ ਡਰਾਈ ਡੇਅ ਘੋਸ਼ਿਤ ਕੀਤੇ ਜਾਂਦੇ ਹਨ।  ਜਾਰੀ ਹੁਕਮ ਵਿੱਚ ਦਿੱਤੇ ਦਿਨਾਂ ਦੌਰਾਨ ਕਿਸੇ ਵੀ ਹੋਟਲ, ਰੈਸਟੋਰੈਂਟ ਅਤੇ ਕਲੱਬ ਬਾਰ ਆਦਿ ਦੇ ਮਾਲਕ ਸ਼ਰਾਬ ਨੂੰ ਵੇਚ ਅਤੇ ਵਰਤਾਅ ਨਹੀਂ ਸਕਣਗੇ।

ਚੋਣ ਪ੍ਰਚਾਰ ਬੰਦ, ਹੁਣ ਇੰਤਜਾਰ ਪੋਲਿੰਗ ਦਾ ...

ਹੁਸ਼ਿਆਰਪੁਰ, 27 ਜਨਵਰੀ: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ 30 ਜਨਵਰੀ 2012 ਨੂੰ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਵਿੱਚ ਪੋਲਿੰਗ ਤੋਂ 48 ਘੰਟੇ ਪਹਿਲਾਂ ਰਾਜਸੀ ਪਾਰਟੀਆਂ / ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਲਈ ਉਨ੍ਹਾਂ ਨੇ ਸਮੂਹ ਰਾਜਨੀਤਿਕ ਪਾਰਟੀਆਂ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਤੋਂ ਚੋੜ ਲੜ ਰਹੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਹੈ ਕਿ ਚੋਣ ਪ੍ਰਚਾਰ 28 ਜਨਵਰੀ 2012 ਨੂੰ ਸ਼ਾਮ 5-00 ਵਜੇ ਤੱਕ ਹੀ ਕੀਤਾ ਜਾਣਾ ਹੈ। ਇਸ ਸਮੇਂ ਤੋਂ ਬਾਅਦ ਕਿਸੇ ਕਿਸਮ ਦੇ ਚੋਣ ਪ੍ਰਚਾਰ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਚੋਣ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।  ਉਨ੍ਹਾਂ ਇਹ ਵੀ ਕਿਹਾ ਕਿ ਚੋਣ ਪ੍ਰਚਾਰ ਦੇ ਸਮੇਂ ਤੋਂ ਬਾਅਦ ਕਿਸੇ ਵੀ ਹਲਕੇ ਵਿੱਚ ਪ੍ਰਚਾਰ ਲਈ ਆਏ ਬਾਹਰਲੇ ਹਲਕਿਆਂ ਜਾਂ ਰਾਜਾਂ ਤੋਂ ਆਏ ਸਮਰਥਕਾਂ ਨੂੰ ਆਪਣੇ-ਆਪਣੇ ਹਲਕਿਆਂ ਵਿੱਚ ਵਾਪਸ ਜਾਣਾ ਹੋਵੇਗਾ ਤਾਂ ਜੋ ਕਿਸੇ ਕਿਸਮ ਦੀ ਅਮਨ-ਸ਼ਾਂਤੀ ਭੰਗ ਨਾ ਹੋ ਸਕੇ।

        ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰ: ਦੀਪਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ-2012 ਦੌਰਾਨ ਚੋਣਾਂ ਸਬੰਧੀ ਕਿਸੇ ਕਿਸਮ ਦੀ ਸ਼ਿਕਾਇਤ ਆਮ ਜਨਤਾ ਵੱਲੋਂ ਚੋਣ ਦਫ਼ਤਰ ਦੇ ਟੋਲ ਫਰੀ ਨੰਬਰ 18001802250 ਤੇ ਕੀਤੀ ਜਾ ਸਕਦੀ ਹੈ।

ਰੂਪਨਗਰ ਵਿਚ ਲੋਕ ਅਦਾਲਤਾਂ ਦੀ ਸਮਾਂ ਸਾਰਨੀ ਜਾਰੀ

ਰੂਪਨਗਰ, 27 ਜਨਵਰੀ:  ਜ਼ਿਲ੍ਹਾ ਪੱਧਰੀ ਪ੍ਰੀ-ਲੋਕ ਅਦਾਲਤਾਂ ਅਤੇ ਮਹੀਨਾਂਵਾਰ ਲੋਕ ਅਦਾਲਤਾਂ ਜ਼ਿਲ੍ਹਾ ਹੈਡ ਕਵਾਟਰ ਰੂਪਨਗਰ ਸਮੇਤ ਸਬ ਡਵੀਜ਼ਨਾਂ ਅਨੰਦਪੁਰ ਸਾਹਿਬ, ਖਰੜ ,ਮੋਹਾਲੀ ਅਤੇ ਡੇਰਾ ਬਸੀ ਦੇ ਅਦਾਲਤੀ ਕੰਪਲੈਕਸਾਂ ਵਿਖੇ 28 ਜਨਵਰੀ, 25 ਫਰਵਰੀ, 31 ਮਾਰਚ, 28 ਅਪ੍ਰੈਲ, 26 ਮਈ, 28 ਜੁਲਾਈ, 25 ਅਗਸਤ, 29 ਸਤੰਬਰ, 27 ਅਕਤੂਬਰ, 17 ਨਵੰਬਰ ਅਤੇ 22 ਦਸੰਬਰ 2012 ਦਿਨ ਸ਼ਨਿਚਰਵਾਰ ਨੂੰ  ਲਗਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਸ਼੍ਰੀ ਜੀ.ਕੇ.ਧੀਰ, ਜ਼ਿਲ੍ਹਾ ਤੇ ਸੈਸ਼ਨਜ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਨੇ ਇਥੇ ਦਿੱਤੀ।

        ਸ਼੍ਰੀ  ਧੀਰ ਨੇ ਦੱਸਿਆ ਕਿ  ਆਯੋਜਿਤ ਕੀਤੀਆਂ ਜਾ ਰਹੀਆਂ ਇਨਾਂ  ਲੋਕ ਅਦਾਲਤਾਂ ਵਿੱਚ ਲੋਕਾਂ ਦੇ ਅਦਾਲਤਾਂ ਵਿਚ ਚਲਦੇ ਵੱਖ-ਵੱਖ ਤਰ੍ਹਾਂ ਦੇ ਫੌਜ਼ਦਾਰੀ ਤੇ ਦੀਵਾਨੀ ਕੇਸਾਂ ਦਾ ਮੌਕੇ ਤੇ ਹੀ ਦੋਨਾਂ ਧਿਰਾਂ ਦੀ ਸਹਿਮਤੀ ਨਾਲ ਨਿਪਟਾਰਾ ਕੀਤਾ ਜਾਂਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਹਨਾਂ ਲੋਕ ਅਦਾਲਤਾਂ ਦਾ ਫਾਇਦਾ ਉਠਾਉਣ।

ਵੋਟਿੰਗ ਮਸ਼ੀਨਾਂ ਦੀ ਸਟੋਰ ਕਰਨ ਲਈ ਪ੍ਰਬੰਧ ਮੁਕੰਮਲ : ਮਸਤ

ਰੂਪਨਗਰ, 27 ਜਨਵਰੀ- ਸਥਾਨਕ ਸਰਕਾਰੀ ਕਾਲਜ ਵਿਖੇ ਬਣਾਏ ਸਟਰੋਂਗ ਰੂਮਜ਼ ਵਿੱਚ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਦੀਆਂ ਬਿਜਲਈ ਵੋਟਿੰਗ ਮਸ਼ੀਨਾਂ (ਈ.ਵੀ.ਐਮਜ਼) ਸਟੋਰ ਕੀਤੀਆਂ ਜਾਣਗੀਆਂ। ਇਸ ਗੱਲ ਦੀ ਜਾਣਕਾਰੀ  ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਸੁੱਚਾ ਸਿੰਘ ਮਸਤ ਨੇ ਅੱਜ ਸਰਕਾਰੀ ਕਾਲਜ ਵਿਖੇ ਤਿੰਨੋਂ ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਫਸਰਾਂ, ਸਹਾਇਕ ਰਿਟਰਨਿੰਗ ਅਫਸਰਾਂ ਅਤੇ ਪੁਲਸ ਦੇ ਅਧਿਕਾਰੀਆਂ, ਸੁਰੱਖਿਆ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਸਟਰੋਂਗ ਰੂਮਜ਼ ਦੇ ਪੁਖਤਾ ਪ੍ਰਬੰਧ ਕਰਨ ਸਬੰਧੀ ਲੋੜਾਂ ਬਾਰੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਦਿੱਤੀ। ਉਨ੍ਹਾਂ ਦੱਸਿਆ ਕਿ 49-ਅਨੰਦਪੁਰ ਸਾਹਿਬ, 50-ਰੂਪਨਗਰ ਅਤੇ 51-ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੀਆਂ ਵੋਟਿੰਗ ਮਸ਼ੀਨਾਂ ਸਥਾਨਿਕ ਸਰਕਾਰੀ ਕਾਲਜ ਦੇ ਵੱਖ-ਵੱਖ ਸਟਰੋਂਗ ਰੂਮਜ਼ ਵਿੱਚ ਰੱਖੀਆਂ ਜਾਣਗੀਆਂ ਅਤੇ ਇੰਨ੍ਹਾਂ ਮਸ਼ੀਨਾਂ ਦੇ ਸਟੋਰ ਕਰਨ ਦੇ ਪੁਖਤਾ ਪ੍ਰਬੰਧ ਕਰ ਲਏ ਗਏ ਹਨ। ਇਸ ਮੌਕੇ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਧਿਕਾਰੀਆਂ ਨੇ ਆਪਣੇ ਹਲਕਿਆਂ ਨਾਲ ਸਬੰਧਤ ਲੋੜਾਂ ਅਤੇ ਸ਼ੰਕਾਵਾਂ ਬਾਰੇ ਵਧੀਕ ਜ਼ਿਲ੍ਹਾ ਚੋਣ ਅਫਸਰ ਤੋਂ ਸੇਧਾਂ ਪ੍ਰਾਪਤ ਕੀਤੀਆਂ। ਵਧੀਕ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਇਸ ਕਾਲਜ ਦੇ ਤਿੰਨੋਂ ਸਟਰੋਂਗ ਰੂਮਜ਼  ਵਿੱਚ ਛੇ ਮਾਰਚ ਤੱਕ ਲਈ ਕਲੋਜ਼ ਸਰਕਟ ਕੈਮਰੇ ਫਿੱਟ ਕੀਤੇ ਜਾ ਰਹੇ ਹਨ ਅਤੇ ਰੋਜ਼ਾਨਾਂ ਦਿਨ ਵਿੱਚ ਤਿੰਨ ਵਾਰ ਵੱਖ-ਵੱਖ ਅਧਿਕਾਰੀਆਂ ਵੱਲੋਂ ਇੰਨ੍ਹਾਂ ਸਟੋਰਾਂ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਇੰਨ੍ਹਾਂ ਸਟਰੋਂਗ ਰੂਮਾਂ ’ਤੇ 24 ਘੰਟੇ ਸੁਰੱਖਿਆ ਅਧਿਕਾਰੀ ਤਾਇਨਾਤ ਰਹਿਣਗੇ। ਉਨ੍ਹਾਂ ਦੱਸਿਆ ਕਿ  30 ਜਨਵਰੀ ਸ਼ਾਮ ਨੂੰ ਤਿੰਨੋਂ ਵਿਧਾਨ ਸਭਾ ਹਲਕਿਆਂ ਦੀਆਂ  ਬਿਜਲਈ ਵੋਟਿੰਗ ਮਸ਼ੀਨਾਂ  ਨੂੰ ਉਮੀਦਵਾਰਾਂ ਦੀ ਹਾਜਰੀ ਵਿੱਚ ਸੀਲ ਕਰ ਦਿੱਤਾ ਜਾਵੇਗਾ।

          ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਰਾਮਵੀਰ ਐਸ.ਡੀ.ਐਮ-ਕਮ-ਰਿਟਰਨਿੰਗ ਅਫਸਰ ਰੂਪਨਗਰ, ਸ਼੍ਰੀ ਉਪਕਾਰ ਸਿੰਘ ਐਸ.ਡੀ.ਐਮ-ਕਮ-ਰਿਟਰਨਿੰਗ ਅਫਸਰ ਸ਼੍ਰੀ ਚਮਕੌਰ ਸਾਹਿਬ, ਅਤੇ ਸ਼੍ਰੀਮਤੀ ਹਰਗੁਣਜੀਤ ਕੌਰ ਐਸ.ਡੀ.ਐਮ-ਕਮ-ਰਿਟਰਨਿੰਗ ਅਫਸਰ ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਹਰਬੀਰ ਸਿੰਘ  ਡੀ.ਐਸ.ਪੀ.ਸ਼੍ਰੀ ਗਗਨਦੀਪ ਸਿੰਘ ਵਿਰਕ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਸ਼੍ਰੀ ਜ਼ਸਵੰਤ ਸਿੰਘ ਤਹਿਸੀਲਦਾਰ, ਸ਼੍ਰੀ ਰੂਪ ਸਿੰਘ ਬੀ.ਡੀ.ਪੀ.ਓੁ. ਰੂਪਨਗਰ ਵੀ ਹਾਜਰ ਸਨ।

ਜਿਲ੍ਹੇ ਭਰ ਵਿਚ ਗਣਤੰਤਰ ਦਿਵਸ ਜੋਸ਼ੋ ਖਰੋਸ਼ ਨਾਲ ਮਨਾਇਆ

ਵਿੱਦਿਅਕ ਅਦਾਰਿਆਂ ਵਿਚ 27 ਨੂੰ ਛੁੱਟੀ
ਹੁਸ਼ਿਆਰਪੁਰ, 26 ਜਨਵਰੀ: ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 63ਵਾਂ ਗਣਤੰਤਰ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ । ਜ਼ਿਲ੍ਹਾ ਪੱਧਰ ਦਾ ਗਣਤੰਤਰ ਦਿਵਸ ਦਾ ਸਮਾਗਮ ਪੁਲਿਸ ਲਾਇਨਜ਼ ਗਰਾਉਂਡ ਹੁਸ਼ਿਆਰਪੁਰ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਚੁੰਨੀ ਲਾਲ ਭਗਤ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਬਤੌਰ ਮੁੱਖ ਮਹਿਮਾਨ ਸ਼ਾਮਲ ਹੋ ਕੇ ਕੌਮੀ ਝੰਡਾ ਲਹਿਰਾਇਆ ਅਤੇ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੁਬਾਰਕ ਮੌਕੇ ਤੇ ਬੀ ਐਸ ਐਫ, ਪੰਜਾਬ ਪੁਲਿਸ, ਪੰਜਾਬ ਹੋਮਗਾਰਡਜ਼, ਸਾਬਕਾ ਫੌਜੀਆਂ, ਐਨ ਸੀ ਸੀ 12 ਪੰਜਾਬ ਬਟਾਲੀਅਨ, ਸਕਾਊਟਸ ਅਤੇ ਗਰਲ ਗਾਇਡਜ਼ ਦੀਆਂ ਟੁਕੜੀਆਂ ਨੇ ਮਾਰਚ ਪਾਸਟ ਵਿੱਚ ਹਿੱਸਾ ਲਿਆ। ਮੁੱਖ ਮਹਿਮਾਨ ਦੇ ਨਾਲ ਪੁਲਿਸ ਜਿਪਸੀ ਵਿੱਚ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਅਤੇ ਬਲਕਾਰ ਸਿੰਘ ਸਿੱਧੂ ਐਸ ਐਸ ਪੀ ਹੁਸਿਆਰਪੁਰ ਨੇ ਪਰੇਡ ਦਾ ਨਿਰੀਖਣ ਕੀਤਾ।
        ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਚੁੰਨੀ ਲਾਲ ਭਗਤ ਨੇ ਗਣਤੰਤਰ ਦਿਵਸ ਸਮਾਗਮ ਦੌਰਾਨ ਗਣਤੰਤਰ ਦਿਵਸ ਦੀ ਮਹੱਤਤਾ ਦੱਸਦਿਆਂ ਹੋਇਆਂ ਦੇਸ਼ ਵਿੱਚ ਲਾਗੂ ਕੀਤੇ ਗਏ ਕਾਨੂੰਨਾਂ ਦੀ ਪਾਲਣਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਅਤੇ ਭਾਰਤ ਇੱਕ ਲੋਕਤੰਤਰ  ਤੇ ਪ੍ਰਭੂਤਾਸੰਪਨ ਰਾਜ ਬਣਿਆ ਸੀ। ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਨੇ ਹਰ ਭਾਰਤੀ ਨਾਗਰਿਕ ਨੂੰ ਮੁਢਲੇ ਅਧਿਕਾਰ ਅਤੇ ਬਰਾਬਰਤਾ ਦਾ ਅਧਿਕਾਰ ਦਿੱਤਾ ਅਤੇ ਨਾਲ ਹੀ ਆਪਣੇ ਫਰਜ਼ਾਂ ਦੀ ਪੂਰਤੀ ਲਈ ਵੀ ਸੰਦੇਸ਼ ਦਿੱਤਾ। ਉਨ੍ਹਾਂ ਆਪਣੇ ਸੰਦੇਸ਼ ਦੌਰਾਨ ਸ਼ਹੀਦ-ਏ-ਆਜਮ ਸ੍ਰ: ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ, ਉਧਮ ਸਿੰਘ, ਲਾਲਾ ਲਾਜਪਤ ਰਾਏ, ਦੀਵਾਨ ਸਿੰਘ ਕਾਲੇਪਾਣੀ, ਨਾਮਧਾਰੀ ਬਾਬਾ ਰਾਮ ਸਿੰਘ, ਸੋਹਨ ਸਿੰਘ ਭਕਨਾ ਵਰਗੇ ਮਹਾਨ ਸ਼ਹੀਦਾਂ, ਮਹਾਨ ਦੇਸ਼ ਭਗਤਾਂ ਅਤੇ ਅਨੇਕਾਂ ਹੋਰ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਦਿਆਂ ਤੇ ਸ਼ਰਧਾਂਜ਼ਲੀ ਭੇਂਟ ਕਰਦਿਆਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਕੁਰਬਾਨੀਆਂ ਨਾਲ ਪ੍ਰਾਪਤ ਕੀਤੀ ਆਜ਼ਾਦੀ ਨੂੰ ਬਰਕਰਾਰ ਰੱਖਣ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਮਜ਼ਬੂਤ ਕਰਨ ਲਈ ਸਾਨੂੰ ਆਪਣਾ ਵਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ।
        ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਜਿਥੇ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ, ਉਥੇ ਦੇਸ਼ ਦੇ ਅੰਨ-ਭੰਡਾਰ ਵਿੱਚ ਵੀ ਸਭ ਤੋਂ ਵੱਧ ਹਿੱਸਾ ਪੰਜਾਬ ਦੇ ਮਿਹਨਤੀ ਕਿਸਾਨ ਪਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਲੋਕਤੰਤਰ ਵਿੱਚ ਜਿਥੇ ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂ ਪਾਲਿਕਾ ਦਾ ਅਹਿਮ ਰੋਲ ਹੈ, ਉਥੇ ਪ੍ਰੈਸ ਵੀ ਇੱਕ ਵੱਡੀ ਭੂਮਿਕਾ ਅਦਾ ਕਰਦੀ ਹੈ।  ਉਨ੍ਹਾਂ ਇਹ ਵੀ ਕਿਹਾ ਕਿ ਆਜ਼ਾਦੀ ਦੇ ਇਨ੍ਹਾਂ ਸਾਲਾਂ ਵਿੱਚ ਭਾਰਤ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਪਰ ਅਜੇ ਲੋੜ ਹੈ ਕਿ ਸਮਾਜ ਵਿੱਚ ਫੈਲੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਸਾਰੇ ਇੱਕ ਜੁਟ ਹੋ ਕੇ ਹਭਲਾ ਮਾਰੀਏ। ਸੰਵਿਧਾਨ ਵਿੱਚ ਜਿਥੇ ਸਾਨੂੰ ਬਹੁਤ ਸਾਰੇ ਮੌਲਿਕ ਅਧਿਕਾਰ ਪ੍ਰਾਪਤ ਹਨ, ਉਥੇ ਕਰਤੱਵਾਂ ਦੀ ਪਾਲਣਾ ਕਰਨਾ ਵੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ।
        ਇਸ ਮੌਕੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਬੱਚਿਆਂ ਵੱਲੋਂ ਦੇਸ਼ ਪਿਆਰ ਦੇ ਗੀਤਾਂ ਦੇ ਅਧਾਰਤ ਸਭਿਆਚਾਰਕ ਪ੍ਰੋਗਰਮ ਅਤੇ ਗਿੱਧਾ, ਭੰਗੜਾ ਵੀ ਪੇਸ਼ ਕੀਤਾ ਗਿਆ। ਗਣਤੰਤਰ ਦਿਵਸ ਵਿੱਚ ਹਾਜ਼ਰ ਜ਼ਿਲ੍ਹੇ ਦੇ ਸੁਤੰਤਰਤਾ ਸੈਲਾਨੀਆਂ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।    ਮਾਰਚ ਪਾਸਟ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੀ ਬੀ ਐਸ ਐਫ ਅਤੇ ਦੂਸਰੇ ਨੰਬਰ ਤੇ ਪੰਜਾਬ ਪੁਲਿਸ ਹੁਸ਼ਿਆਰਪੁਰ ਦੀ ਟੁਕੜੀ ਅਤੇ ਪਰੇਡ ਕਮਾਂਡਰ ਡੀ ਐਸ ਪੀ ਹਰਿੰਦਰ ਪਾਲ ਸਿੰਘ ਪਰਮਾਰ ਨੂੰ ਸਨਮਾਨਿਤ ਕੀਤਾ ਗਿਆ। ਡਿਪਟੀ ਸਪੀਕਰ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਧੀਆ ਕਾਰਗੁਜਾਰੀ ਕਰਨ ਵਾਲੇ ਵਿਅਕਤੀਆਂ ਨੂੰ ਪ੍ਰਸੰਸਾ ਪੱਤਰ ਦਿੱਤੇ ਗਏ।
        ਪੰਚਾਇਤ ਸੰਮਤੀ ਸਟੇਡੀਅਮ ਦਸੂਹਾ ਵਿਖੇ ਸਬਡਵੀਜ਼ਨ ਪੱਧਰ ਦੇ ਗਣਤੰਤਰ ਦਿਵਸ ਤੇ ਸ੍ਰੀ ਕੇ ਡੀ ਭੰਡਾਰੀ ਮੁੱਖ ਸੰਸਦੀ ਸਕੱਤਰ ਕਰ ਤੇ ਆਬਕਾਰੀ ਵਿਭਾਗ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸੇ ਤਰਾਂ ਏ ਐਸ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਵਿੱਚ ਐਸ ਡੀ ਐਮ ਮੁਕੇਰੀਆਂ ਸ੍ਰੀ ਰਾਹੁਲ ਚਾਬਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਵਿਖੇ ਐਸ ਡੀ ਐਮ ਗੜ੍ਹਸ਼ੰਕਰ ਸ੍ਰੀਮਤੀ ਰਣਜੀਤ ਕੌਰ ਨੇ ਕੌਮੀ ਝੰਡਾ ਲਹਿਰਾਇਆ।

ਤਲਵਾੜਾ ਦੇ ਸਮੂਹ ਸਕੂਲਾਂ ਵੱਲੋਂ ਸਾਂਝੇ ਤੌਰ ਤੇ ਗਣਤੰਤਰ ਦਿਵਸ ਨਰਸਰੀ ਗਰਾਉਂਡ ਵਿਚ ਮਨਾਇਆ ਗਿਆ ਜਿੱਥੇ ਤਿਰੰਗਾ ਲਹਿਰਾਉਣ ਦੀ ਰਸਮ ਚੀਫ਼ ਇੰਜੀਨੀਅਰ ਸ਼੍ਰੀ ਜੈ ਦੇਵ ਨੇ ਅਦਾ ਕੀਤੀ। ਇਸ ਮੌਕੇ ਡਾ. ਅਮਰਜੀਤ ਅਨੀਸ, ਕੇ ਕੇ ਰਾਣਾ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਅਤੇ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2, ਸਰਕਾਰੀ ਕੰਨਿਆ ਸ. ਸ. ਸਕੂਲ ਸੈਕਟਰ 3, ਬੀ ਬੀ ਐਮ ਬੀ ਡੀ ਏ ਵੀ ਪਬਲਿਕ ਸਕੂਲ ਸੈਕਟਰ 2, ਸ਼ਿਵਾਲਿਕ ਸਕੂਲ, ਸਰਵਹਿੱਤਕਾਰੀ ਵਿੱਦਿਆ ਮੰਦਰ, ਵਸ਼ਿਸ਼ਟ ਭਾਰਤੀ, ਸ਼੍ਰੀ ਗੁਰੂ ਹਰਕ੍ਰਿਸ਼ਨ ਪਲਬਿਕ ਸਕੂਲ ਸੈਕਟਰ 2, ਸ ਸ ਸ ਸਕੂਲ ਸੈਕਟਰ 1 ਦੇ ਬੱਚਿਆਂ ਨੇ ਮਨਮੋਹਕ ਪੇਸ਼ਕਾਰੀਆਂ ਨਾਲ ਦੇਸ਼ ਭਗਤੀ ਦਾ ਖੂਬ ਰੰਗ ਜਮਾਇਆ।
ਪ੍ਰਸ਼ਾਸ਼ਨ ਵੱਲੋਂ ਭਲਕੇ 27 ਜਨਵਰੀ ਨੂੰ ਵਿੱਦਿਅਕ ਸੰਸਥਾਨਾਂ ਨੂੰ ਛੁੱਟੀ ਦਾ ਐਲਾਨ ਕੀਤਾ ਹੈ।

ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਯੋਜਿਤ ਗਣਤੰਤਰ ਦਿਵਸ ਸਮਾਗਮ ਕੌਮੀ ਪੱਧਰ ਦਾ-ਬਾਠ

ਰੂਪਨਗਰ, 26 ਜਨਵਰੀ: ਜ਼ਿਲ੍ਹਾ ਰੂਪਨਗਰ ਵਿੱਚ  63ਵਾਂ ਗਣਤੰਤਰ ਦਿਵਸ ਬੜੇ ਚਾਵਾਂ ਤੇ ਮਲਾਰਾਂ ਨਾਲ ਮਨਾਇਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮੁਬਾਰਕ ਮੌਕੇ ’ਤੇ ਸਥਾਨਿਕ ਨਹਿਰੂ ਸਟੇਡੀਅਮ ਵਿਖੇ ਆਯੋਜਿਤ ਕੀਤੇ ਪ੍ਰਭਾਵਸ਼ਾਲੀ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਕੈਪਟਨ ਬਲਬੀਰ ਸਿੰਘ ਬਾਠ ਸੈਨਿਕ ਸੇਵਾਵਾਂ ਭਲਾਈ ਪ੍ਰਵਾਸੀ ਭਾਰਤੀ ਮਾਮਲੇ ਅਤੇ ਸ਼ਿਕਾਇਤ ਨਿਵਾਰਣ ਮੰਤਰੀ ਨੇ ਕੌਮੀਂ ਝੰਡਾ ਲਹਿਰਾਇਆ ਅਤੇ ਸ਼ਾਨਦਾਰ ਪਰੇਡ ਤੋਂ ਸਲਾਮੀਂ ਲਈ। ਸ਼੍ਰੀ ਜੀ.ਕੇ. ਸਿੰਘ ਡਿਪਟੀ ਕਮਿਸ਼ਨਰ ਅਤੇ ਸ਼੍ਰੀ ਜਤਿੰਦਰ ਸਿੰਘ ਔਲਖ ਸੀਨੀਅਰ ਪੁਲਿਸ ਕਪਤਾਨ ਇਸ ਸਮੇ ਉਨ੍ਹਾਂ ਦੇ ਨਾਲ ਸਨ। ਇਸ ਮੌਕੇ ਮੁੱਖ ਮਹਿਮਾਨ ਨੇ ਸ਼ਾਨਦਾਰ ਪਰੇਡ ਦਾ ਨਿਰੀਖਣ ਵੀ ਕੀਤਾ। ਸ਼੍ਰੀ ਹਰਬੀਰ ਸਿੰਘ ਅਟਵਾਲ ਡੀ.ਐਸ.ਪੀ. ਰੂਪਨਗਰ ਨੇ ਪਰੇਡ ਦੀ ਅਗਵਾਈ ਕੀਤੀ।

ਇਸ ਮੌਕੇ ’ਤੇ ਗਣਤੰਤਰਤਾ ਦਿਵਸ ਦੀ ਵਧਾਈ ਦਿੰਦਿਆਂ ਹੋਇਆਂ ਸੈਨਿਕ ਸੇਵਾਵਾਂ ਭਲਾਈ, ਪ੍ਰਵਾਸੀ ਭਾਰਤੀ ਮਾਮਲੇ ਅਤੇ ਸ਼ਿਕਾਇਤ ਨਿਵਾਰਣ ਮੰਤਰੀ ਮੰਤਰੀ ਕੈਪਟਨ ਬਾਠ ਨੇ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਭਾਰਤ ਦੀ ਜੰਗ-ਏ-ਆਜਾਵਿੱਚ ਪੰਜਾਬ ਦੇ 80 ਫੀਸਦੀ ਯੌਧੇ ਸ਼ਹੀਦ ਹੋਏ, ਆਜਾਦੀ ਸੰਘਰਸ਼ ਵਿੱਚ ਕੁਲ੍ਹ 121 ਭਾਰਤੀ ਫਾਂਸੀ ਲੱਗੇ ਜਿੰਨ੍ਹਾਂ ਵਿਚੋਂ 93 ਪੰਜਾਬੀ ਸਨ। ਇਸੇ ਤਰ੍ਹਾ ਹੀ ਉਮਰ ਕੈਦ ਕੱਟਣ ਵਾਲੇ 2646 ਭਾਰਤੀਆਂ ਵਿੱਚੋਂ ਪੰਜਾਬ ਦੇ ਵਾਸੀਆਂ ਦੀ ਗਿਣਤੀ 2147 ਹੈ। ਉਨ੍ਹਾਂ ਕਿਹਾ ਕਿ ਗਦਰ ਲਹਿਰ ਦੌਰਾਨ ਫਾਂਸੀ ਦਾ ਰੱਸਾ ਚੁੰਮਣ ਵਾਲੇ ਪ੍ਰਮੁੱਖ ਸ਼ਹੀਦਾਂ ਵਿੱਚ ਕਰਤਾਰ ਸਿੰਘ ਸਰਾਭਾ ਦਾ ਨਾਂਅ ਪ੍ਰਮੁੱਖ ਹੈ ਜਿਹਨਾਂ ਦੀ ਉਮਰ ਉਸ ਵੇਲੇ ਕੇਵਲ 17 ਸਾਲਾਂ ਦੀ ਸੀ ਅਤੇ ਸਰਦਾਰ ਭਗਤ ਸਿੰਘ 21 ਸਾਲ ਦੀ ਉਮਰ ਵਿੱਚ ਹੀ ਫਾਂਸੀ ਚੜ੍ਹ ਗਏ ਅਤੇ ਕਈਂ ਬੱਚੇ ਤੋਪਾਂ ਨਾਲ ਉਡਾਏ ਗਏ। ਉਨ੍ਹਾਂ ਕਿਹਾ ਕਿ ਜੰਗ-ਏ-ਆਜਾਦੀ ਦੌਰਾਨ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀ ਨੇ ਹੀ ਦਿੱਤੀਆਂ ਹਨ। ਉਹਨਾਂ ਕਿਹਾ ਕਿ ਆਜਾਪਰਵਾਨਿਆਂ ਦੀ ਬਦੌਲਤ ਹੀ ਸਾਡਾ ਮੁਲਕ ਆਜ਼ਾਦ ਹੋਇਆ ਅਤੇ ਸਾਨੂੰ 63 ਸਾਲ ਪਹਿਲਾਂ ਅੱਜ ਦੇ ਦਿਨ ਲਾਗੂ ਹੋਏ ਸੰਵਿਧਾਨ ਸਦਕਾ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਦਾ ਧਰਮ-ਨਿਰਪੱਖ ਢਾਂਚਾ ਚਲਾਉਣ ਲਈ ਪੂਰਨ ਆਜ਼ਾਦੀ ਹਾਸਿਲ ਹੋਈ। ਉਨ੍ਹਾਂ ਕਿਹਾ ਕਿ ਇਸੇ ਸੰਵਿਧਾਨ ਦੇ ਤਹਿਤ ਭਾਰਤ ਦੇ ਹਰ ਨਾਗਰਿਕ ਨੂੰ ਮੁੱਢਲੇ ਅਧਿਕਾਰ ਪ੍ਰਾਪਤ ਹੋਏ ਜਿਸ ਦਾ ਅਨੰਦ ਅੱਜ ਸਾਰੇ ਭਾਰਤਵਾਸੀ ਮਾਣ ਰਹੇ ਹਨ।ਉਨ੍ਹਾਂ ਕਿਹਾ ਕਿ ਆਜਾਦੀ ਉਪਰੰਤ ਡਾ: ਭੀਮ ਰਾਓ ਅੰਬੇਡਕਰ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਬਣਾਇਆ ਗਿਆ ਭਾਰਤੀ ਸੰਵਿਧਾਨ ਅੱਜ ਦੇ ਦਿਨ 1950 ਨੂੰ ਲਾਗੂ ਹੋਇਆ। ਇਸ ਸੰਵਿਧਾਨ ਦੀ ਬਦੌਲਤ ਹੀ ਦੇਸ਼ ਦੇ ਨਾਗਰਿਕਾਂ ਨੂੰ ਵਿਭਿੰਨ ਤਰ੍ਹਾਂ ਦੇ ਅਧਿਕਾਰ ਮਿਲੇ ਅਤੇ ਪਿਛਲੇ ਛੇ ਦਹਾਕਿਆਂ ਦੌਰਾਨ ਦੇਸ਼ ਨੇ ਵੱਡੀਆ ਪ੍ਰਾਪਤੀਆਂ ਕੀਤੀਆਂ। ਉਨ੍ਹਾਂ ਇਸ ਗੱਲ ’ਤੇ ਖੁਸ਼ੀ ਪ੍ਰਗਟ ਕੀਤੀ ਕਿ ਭਾਰਤ ਦਾ ਨਾਂਅ ਦੁਨੀਆਂ ਦੇ ਹਰ ਖੇਤਰ ਵਿੱਚ ਅਗਾਂਹਵਧੂ ਦੇਸ਼ਾਂ ਵਿੱਚ ਜਾਣਿਆਂ ਜਾਂਦਾ ਹੈ ਅਤੇ ਭਾਰਤ ਦੁਨੀਆਂ ’ਚ ਇੱਕ ਸਫਲ ਲੋਕਰਾਜ ਗਣਰਾਜ ਅਤੇ ਖੁਸ਼ਹਾਲ ਦੇਸ਼ ਵੱਜੋਂ ਉਭਰੇਗਾ।

  ਮੰਤਰੀ ਨੇ ਇਸ ਮੌਕੇ ਇਸ ਗੱਲ ਦਾ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਉਹਨਾਂ ਨੂੰ  ਰੂਪਨਗਰ ਦੀ ਪਵਿੱਤਰ ਧਰਤੀ ’ਤੇ ਅੱਜ ਕੌਮੀ ਝੰਡਾ ਲਹਿਰਾਉਣ ਦਾ ਮਾਣ ਪ੍ਰਾਪਤ ਹੋਇਆ ਹੈ ਜਿਸ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਰਗਾ ਪਵਿੱਤਰ, ਧਾਰਮਿਕ ਅਤੇ ਇਤਿਹਾਸਕ ਸ਼ਹਿਰ  ਹੈ ਜਿਥੇ ਦਸ਼ਮਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨ 1699 ਵਿੱਚ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਰਚਨਾ ਕੀਤੀ ਅਤੇ ਸਾਰਿਆਂ ਨੂੰ ਬਰਾਬਰੀ ਦਾ ਸਦੇਸ਼ ’ ਮਾਨਿਸ ਕੀ ਜਾਤ ਸਭੈ ਏਕੋ ਪਹਿਚਾਬੋ’ ਦਿੱਤਾ। ਉਨ੍ਹਾਂ ਲੋਕਾਂ ਨੂੰ ਰਾਸ਼ਟਰੀ ਭਾਵਨਾ ਮਜਬੂਤ ਕਰਨ ਦਾ ਸੰਕਲਪ ਲੈਣ ਦੀ ਪ੍ਰੇਰਣਾ ਕਰਦਿਆਂ ਧਾਰਮਿਕ ਕੱਟੜਤਾ ਤੋਂ ਉਪੱਰ ਉਠੱਣ ਅਤੇ ਮਾਨਵਵਾਦੀ ਵਿਚਾਰ ਅਪਨਾਉਣ ਲਈ ਵੀ ਕਿਹਾ।

ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਦੇਸ਼ ਪਿਆਰ ਅਤੇ ਰਾਸ਼ਟਰੀ ਭਾਵਨਾ ਤੇ ਅਧਾਰਤ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰਭਾਵਸ਼ਾਲੀ ਮਾਸ ਪੀ.ਟੀ.ਸ਼ੋਅ ਅਤੇ ਲੇਜ਼ੀਅਮ ਦਾ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਮੁੱਖ ਮਹਿਮਾਨ ਸ਼੍ਰੀ ਬਾਠ ਨੇ ਇਸ ਮੌਕੇ ਚੰਗੀ ਕਾਰਗੁਜਾਰੀ ਦਿਖਾਉਣ ਵਾਲੇ ਅਧਿਕਾਰੀਆਂ, ਕਰਮਚਾਰੀਆਂ, ਖਿਡਾਰੀਆਂ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੱਖ ਮਹਿਮਾਨ ਜੀ ਨੂੰ ਵੀ ਸਨਮਾਨਿਤ ਕੀਤਾ ਗਿਆ।

          ਸ੍ਰਂੀ ਬਾਠ ਨੇ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਇਸ ਸਮਾਗਮ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਇੱਕ ਅਜਿਹਾ ਪ੍ਰੋਗਰਾਮ ਹੈ ਜਿਸ ਦੀ ਤੁਲਨਾ ਕੌਮੀ ਪੱਧਰ ਦੇ ਪ੍ਰੋਗਰਾਮ ਨਾਲ ਕੀਤੀ ਜਾ ਸਕਦੀ ਹੈ।ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਜੀ.ਕੇ. ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਸਕੂਲਾਂ ਵਿੱਚ 27 ਜਨਵਰੀ ਨੂੰ ਛੁੱਟੀ ਦਾ ਐਲਾਨ ਵੀ ਕੀਤਾ। 

           ਅੱਜ ਦੇ ਇਸ ਸਮਾਗਮ ਦੌਰਾਨ ਸ਼੍ਰੀ ਨਰੇਸ਼ ਕੁਮਾਰ ਅਰੋੜਾ ਆਈ.ਜੀ., ਸ਼੍ਰੀ ਜੇ.ਕੇ.ਧੀਰ ਜ਼ਿਲ੍ਹਾ ਤੇ ਸੈਸ਼ਨਜ ਜੱਜ, ਸ਼੍ਰੀਮਤੀ ਡੀ.ਤਾਰਾ ਜਨਰਲ ਅਬਜ਼ਰਵਰ (ਚੋਣਾਂ), ਸ਼੍ਰੀ ਐਨ.ਵੇਨੂਗੋਪਾਲ ਪੁਲਿਸ ਅਬਜ਼ਰਵਰ, ਸ਼੍ਰੀ ਏ.ਕੇ.ਮਿਸ਼ਰਾ ਖਰਚਾ ਅਬਜ਼ਰਵਰ, ਸ਼੍ਰੀ ਸੁੱਚਾ ਸਿੰਘ ਮਸਤ ਏ.ਡੀ.ਸੀ. (ਜ), ਸ਼੍ਰੀ ਸੁਖਵਿੰਦਰਪਾਲ ਸਿੰਘ ਮਰਾੜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ),  ਸ਼੍ਰੀ ਰਾਮਵੀਰ ਐਸ.ਡੀ.ਐਮ. ਰੂਪਨਗਰ, ਸ਼੍ਰੀਮਤੀ ਅਰੀਨਾ ਦੁੱਗਲ ਜ਼ਿਲ੍ਹਾ ਮਾਲ ਅਫਸਰ, ਸ਼੍ਰੀਮਤੀ ਹਰਜੀਤ ਕੌਰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਸ਼੍ਰੀਮਤੀ ਰੁਪਿੰਦਰ ਕੌਰ ਕੰਟਰੋਲਰ ਜ਼ਿਲ੍ਹਾ ਖੁਰਾਕ ਤੇ ਸਪਲਾਈ, ਸ਼੍ਰੀ ਅਮਰਜੀਤ ਸਿੰਘ ਸਤਿਆਲ ਪ੍ਰਧਾਨ ਨਗਰ ਕੌਂਸਲ, ਡਾ: ਆਰ.ਐਸ.ਪਰਮਾਰ ਚੇਅਰਮੈਨ ਨਗਰ ਸੁਧਾਰ ਟਰੱਸਟ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਸਾਰੇ ਸਿਵਲ, ਪੁਲਿਸ ਅਤੇ ਨਿਆਂਇਕ ਅਧਿਕਾਰੀ ਵੀ ਸ਼ਾਮਲ ਸਨ।

ਕੌਮੀ ਵੋਟਰ ਦਿਵਸ ਮਨਾਇਆ

ਹੁਸ਼ਿਆਰਪੁਰ, 25 ਜਨਵਰੀ: ਨੌਜਵਾਨਾਂ ਦੀ ਇੱਕ-ਇੱਕ ਵੋਟ ਚੋਣਾਂ ਦੀ ਤਸਵੀਰ ਬਦਲਣ ਲਈ ਵੱਡੀ ਭੂਮਿਕਾ ਪਾ ਸਕਦੀ  ਹੈ, ਇਸ ਲਈ ਨੌਜਵਾਨ ਆਪਣਾ ਹੱਕ ਸਮਝਦੇ ਹੋਏ ਵੋਟ ਪਾਉਣ ਲਈ ਅੱਗੇ ਆਉਣ। ਇਸ ਗੱਲ ਦਾ ਪ੍ਰਗਟਾਵਾ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਅੱਜ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਰਾਸ਼ਟਰੀ ਵੋਟਰ ਦਿਵਸ ਸਬੰਧੀ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ। ਇਸ ਸਮਾਗਮ ਵਿੱਚ ਆਮ ਨਾਗਰਿਕਾਂ ਤੋਂ ਇਲਾਵਾ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
        ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਤੰਤਰ ਦੀ ਸਫ਼ਲਤਾ ਵਿੱਚ ਵੋਟ ਦਾ ਮਹੱਤਵਪੂਰਨ ਸਥਾਨ ਹੈ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਨਾਲ ਸੂਬੇ ਵਿੱਚ ਮਨਪਸੰਦ ਸਰਕਾਰ ਦਾ ਗਠਨ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦੇ ਉਜਵੱਲ ਭਵਿੱਖ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ ਅਤੇ ਉਹ ਆਪਣੇ ਪਿੰਡ ਸ਼ਹਿਰ, ਇਲਾਕੇ ਤੇ ਘਰ ਵਿੱਚ ਵੋਟ ਦੀ ਮਹੱਤਤਾ ਤੋਂ ਅਣਜਾਣ ਨਾਗਰਿਕਾਂ ਨੂੰ ਵੋਟ ਦੇ ਮੁੱਲ ਦਾ ਅਹਿਸਾਸ ਕਰਵਾ ਕੇ ਵੋਟ ਪੋਲਿੰਗ ਦੀ ਦਰ ਨੂੰ ਵਧਾ ਸਕਦੇ ਹਨ।  ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਵਿੱਚ ਹਰ ਨਾਗਰਿਕ ਨੂੰ ਜੋ 18 ਸਾਲ ਮੁਕੰਮਲ ਕਰ ਚੁੱਕਾ ਹੋਵੇ, ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਹੈ ਅਤੇ ਚੋਣ ਕਮਿਸ਼ਨ ਵੱਲੋਂ ਹਰ ਬਾਲਗ ਹੋ ਚੁੱਕੇ ਵਿਅਕਤੀ ਦੀ ਵੋਟ ਬਣਾ ਕੇ ਉਸ ਦੀ ਰਿਹਾਇਸ਼ ਤੇ  ਦਿੱਤੀ ਜਾਂਦੀ ਹੈ।  ਉਨ੍ਹਾਂ ਕਿਹਾ ਕਿ ਇਸ ਲਈ ਜ਼ਰੂਰੀ ਹੈ ਕਿ ਜੋ ਨਾਗਰਿਕ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ, ਉਹ ਵੋਟਰ ਵਜੋਂ ਆਪਣਾ ਨਾਮ ਰਜਿਸਟਰ ਕਰਾਉਣ। ਉਨ੍ਹਾਂ ਇਹ ਵੀ ਕਿਹਾ ਕਿ ਵੋਟਰ ਲਿਸਟਾਂ ਵਿੱਚ ਵੋਟਰ ਦਾ ਨਾਮ ਤੇ ਪਤਾ ਸਹੀ ਹੋਣਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਜੋ ਵੋਟ ਦਾ ਅਧਿਕਾਰ ਮਿਲਿਆ ਹੈ, ਉਸ ਦੀ ਵਰਤੋਂ ਸੋਚ ਸਮਝ ਕੇ ਸਹੀ ਢੰਗ ਨਾਲ ਕੀਤੀ ਜਾਵੇ। ਇਸ ਲੋਕਤੰਤਰਕ ਤਰੀਕੇ ਨਾਲ ਜਿਥੇ ਹਰ ਇੱਕ ਵੋਟਰ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਦਾ ਹੈ, ਉਥੇ ਸਿਆਸੀ ਬਦਲਾਓ ਦਾ ਵੀ ਇਹ ਇੱਕ ਵਧੀਆ, ਸਰਵਉਤਮ ਅਤੇ ਸੋਖਾ ਜਰਿਆ ਬਣ ਜਾਂਦਾ ਹੈ। 
        ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਹਾਜ਼ਰ ਨਾਗਰਿਕ ਅਤੇ ਵਿਦਿਆਰਥੀਆਂ ਤੋਂ ਦੇਸ਼ ਦੀਆਂ ਲੋਕਤੰਤਰੀ ਪ੍ਰੰਪਰਾਵਾਂ ਨੂੰ ਕਾਇਮ ਰੱਖਣ, ਸਵਤੰਤਰ, ਵਾਜ਼ਬ ਅਤੇ ਸ਼ਾਂਤੀ ਪੂਰਨ ਚੋਣਾਂ ਦੀ ਮਾਣ ਮਰਿਆਦਾ ਅਤੇ ਹਰੇਕ ਚੋਣ, ਬਿਨਾਂ ਕਿਸੇ ਡਰ, ਭਾਸ਼ਾ, ਸਮੁਦਾਇ, ਜਾਤ, ਧਰਮ, ਵਰਗ ਜਾਂ ਕਿਸੇ ਦਬਾਓ ਤੋਂ ਬਿਨਾਂ ਵੋਟ ਪਾਉਣ ਦਾ ਪ੍ਰਣ ਲਿਆ।  ਡਿਪਟੀ ਕਮਿਸ਼ਨਰ ਨੇ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨਾਗਰਿਕਾਂ ਨੂੰ ਵੋਟਰ ਸ਼ਨਾਖਤੀ ਕਾਰਡ ਤਕਸੀਮ ਕੀਤੇ ਅਤੇ ਵਧਾਈ ਦਿੰਦਿਆਂ ਕਿਹਾ ਉਹ ਹੁਣ ਇੱਕ ਜਿੰਮੇਵਾਰ ਨਾਗਰਿਕ / ਵੋਟਰ ਹਨ ।
        ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਵਿਨੇ ਬੁਬਲਾਨੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਇੰਦਰਜੀਤ ਸਿੰਘ ਅਤੇ ਤਹਿਸੀਲਦਾਰ (ਚੋਣਾਂ) ਹਰਦੇਵ ਸਿੰਘ ਨੇ ਰਾਸ਼ਟਰੀ ਵੋਟ ਦਿਵਸ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।

ਕਾਂਗਰਸ ਨੇ ਦੇਸ਼ ਨੂੰ ਦਿੱਤਾ ਭ੍ਰਿਸ਼ਟਾਚਾਰ ਦਾ ਕਲੰਕ:ਹੇਮਾ ਮਾਲਿਨੀ

ਤਲਵਾੜਾ, 25 ਜਨਵਰੀ: ਪੰਜਾਬ ਵਿਚ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਪਿਛਲੇ ਪੰਜ ਸਾਲਾਂ ਵਿਚ ਬੇਮਿਸਾਲ ਵਿਕਾਸ ਕਾਰਜ ਕੀਤੇ ਗਏ ਹਨ ਅਤੇ ਖਾਸ ਤੌਰ ਤੇ ਹਲਕਾ ਦਸੂਹਾ ਵਿਚ ਸ. ਅਮਰਜੀਤ ਸਿੰਘ ਸਾਹੀ ਵੱਲੋਂ ਰਿਕਾਰਡ ਤੋੜ ਕੰਮ ਕਰਕੇ ਲੋਕਾਂ ਦੀ ਸ਼ਲਾਘਾਯੋਗ ਸੇਵਾ ਕਰਕੇ ਮਿਸਾਲ ਕਾਇਮ ਕੀਤੀ ਗਈ ਹੈ। ਇਹ ਪ੍ਰਗਟਾਵਾ ਇੱਥੇ ਹਿੰਦੀ ਫ਼ਿਲਮ ਜਗਤ ਦੀ ਸਦਾਬਹਾਰ ਅਦਾਕਾਰਾ ਹੇਮਾ ਮਾਲਿਨੀ ਮੈਂਬਰ ਪਾਰਲੀਮੈਂਟ ਵੱਲੋਂ ਸ. ਅਮਰਜੀਤ ਸਿੰਘ ਸਾਹੀ ਦੇ ਹੱਕ ਵਿਚ ਆਯੋਜਿਤ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੱਧ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ ਵਿੱਚ ਭਾਜਪਾ ਵੱਲੋਂ ਬੇਮਿਸਾਲ ਵਿਕਾਸ ਕਰਵਾ ਕੇ ਲੋਕਾਂ ਦਾ ਜੀਵਨ ਪੱਧਰ ਉੱਪਰ ਚੁੱਕਿਆ ਹੈ ਅਤੇ ਪੰਜਾਬ ਵਿਚ ਵੀ ਲਾਗੂ ਨੀਤੀਆਂ ਸਦਕਾ ਆਉਣ ਵਾਲਾ ਭਵਿੱਖ ਸੁਨਿਹਰੀ ਹੈ।
ਹੇਮਾ ਨੇ ਕਾਂਗਰਸ ਪਾਰਟੀ ਤੇ ਚੁਟਕੀ ਲੈਂਦਿਆਂ ਕਿਹਾ ਕਿ ਕਾਂਗਰਸ ਨੇ ਦੇਸ਼ ਨੂੰ ਵੱਡੇ ਵੱਡੇ ਘੋਟਾਲਿਆਂ ਤੇ ਭ੍ਰਿਸ਼ਟਾਚਾਰ ਨਾਲ ਕਲੰਕਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਦਸੂਹਾ ਉਨ੍ਹਾਂ ਲਈ ਕਾਫ਼ੀ ਚੰਗੀ ਕਿਸਮਤ ਵਾਲਾ ਸਾਬਿਤ ਹੋਇਆ ਹੈ ਕਿਉਂਕਿ ਅੱਜ ਇੱਥੇ ਉਨ੍ਹਾਂ ਨੂੰ ਖੁਸ਼ਖਬਰੀ ਮਿਲੀ ਹੈ ਕਿ ਭਾਰਤ ਸਰਕਾਰ ਵੱਲੋਂ ਧਰਮਿੰਦਰ ਨੂੰ ਪਦਮ ਵਿਭੂਸ਼ਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਸ. ਅਮਰਜੀਤ ਸਿੰਘ ਸਾਹੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਚਿਰਾਂ ਤੋਂ ਵਿਕਾਸ ਦੇ ਖੇਤਰ ਵਿਚ ਹਮੇਸ਼ਾ ਹਾਸ਼ੀਏ ਤੋਂ ਬਾਹਰ ਰੱਖੇ ਕੰਢੀ ਤੇ ਬੇਟ ਖੇਤਰਾਂ ਨੂੰ ਮੁੜ ਵਿਕਾਸ ਦੇ ਰਾਹ ਤੇ ਤੋਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ ਅਤੇ ਖਾਸ ਕਰ ਤਲਵਾੜਾ, ਕਮਾਹੀ ਦੇਵੀ, ਅਮਰੋਹ, ਬੇਟ ਤੇ ਕੰਢੀ ਦਾ ਸਰਵਪੱਖੀ ਵਿਕਾਸ ਕਰਨ ਲਈ ਡੂੰੇਘੇ ਟਿਊਬਵੈਲ, ਕੰਢੀ ਕਨਾਲ ਦੀ ਮੁਰੰਮਤ, ਤਲਵਾੜਾ ਨੂੰ ਨੋਟੀਫਾਈਡ ਏਰੀਆ ਕਮੇਟੀ, ਸਰਕਾਰੀ ਕਾਲਜ ਦੀ ਬਿਲਡਿੰਗ ਦੀ ਉਸਾਰੀ ਆਦਿ ਵੱਡੇ ਪੱਧਰ ਤੇ ਉਪਰਾਲੇ ਕੀਤੇ ਹਨ। ਉਨ੍ਹਾਂ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਸ਼੍ਰੀ ਡੋਗਰਾ ਵੱਲੋਂ ਤਲਵਾੜਾ ਵਿਖੇ ਕੈਪਟਨ ਅਮਰਿੰਦਰ ਸਿੰਘ ਤੋਂ ਤਲਵਾੜਾ ਵਿਚ ਮੈਡੀਕਲ ਕਾਲਜ ਦੀ ਮੰਗ ਕਰਨ ਤੇ ਟਕੋਰ ਕਰਦਿਆਂ ਕਿਹਾ ਕਿ ਜੇਕਰ ਸ਼੍ਰੀ ਡੋਗਰਾ ਨੂੰ ਇਲਾਕੇ ਦਾ ਇੰਨਾ ਖਿਆਲ ਸੀ ਤਾਂ ਉਨ੍ਹਾਂ ਆਪ ਸਿਹਤ ਮੰਤਰੀ ਹੁੰਦਿਆਂ ਆਪਣਾ ਨਿੱਜੀ ਮੈਡੀਕਲ ਕਾਲਜ ਨਕੋਦਰ ਵਿਚ ਕਿਉਂ ਸਥਾਪਿਤ ਕੀਤਾ?
ਉਨ੍ਹਾਂ ਕਿਹਾ ਕਿ ਉੱਪਰ ਤੋਂ ਹੇਠ ਤੱਕ ਭ੍ਰਿਸ਼ਟਾਚਾਰ ਦੇ ਚਿੱਕੜ ਨਾਲ ਲਬਰੇਜ਼ ਕਾਂਗਰਸ ਨੂੰ ਪੂਰੇ ਦੇਸ਼ ਵਿਚ ਕੋਈ ਪਸੰਦ ਨਹੀਂ ਕਰ ਰਿਹਾ। ਉਨ੍ਹਾਂ ਐਲਾਨ ਕੀਤਾ ਕਿ ਤਲਵਾੜਾ ਵਿਚ ਬੀ. ਬੀ. ਐਮ. ਬੀ. ਦੀਆਂ ਦੁਕਾਨਾਂ ਅਤੇ ਮਕਾਨਾਂ ਦੇ ਮਸਲੇ ਹੱਲ ਕੀਤੇ ਜਾਣਗੇ ਅਤੇ ਜਿੱਥੇ ਪਿੰਡਾਂ ਵਿਚ ਸ਼ਹਿਰਾਂ ਵਰਗੀਆਂ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਉਥੇ ਸ਼ਹਿਰਾਂ ਦਾ ਵੀ ਕਾਇਆ ਕਲਪ ਕੀਤਾ ਜਾਵੇਗਾ।
    ਰੈਲੀ ਨੂੰ ਹੋਰਨਾਂ ਤੋਂ ਇਲਾਵਾ ਸ਼੍ਰੀ ਅਵਿਨਾਸ਼ ਰਾਏ ਖੰਨਾ ਮੈਂਬਰ ਪਾਰਲੀਮੈਂਟ, ਚੇਅਰਮੈਨ ਸ਼੍ਰੀ ਰਘੁਨਾਥ ਸਿੰਘ ਰਾਣਾ, ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਸਰਕਲ ਪ੍ਰਧਾਨ ਅਕਾਲੀ ਦਲ, ਅਸ਼ੋਕ ਸੱਭਰਵਾਲ ਬਲਾਕ ਪ੍ਰਧਾਨ ਭਾਜਪਾ ਨੇ ਵੀ ਸੰਬੋਧਨ ਕੀਤਾ ਜਦਕਿ ਹੋਰਨਾਂ ਤੋਂ ਇਲਾਵਾ ਇਸ ਮੌਕੇ ਸ਼੍ਰੀਮਤੀ ਸੁਖਜੀਤ ਕੌਰ ਸਾਹੀ, ਕ੍ਰਿਸ਼ਨ ਕੁਮਾਰ ਸਨਅਤ ਮੰਤਰੀ, ਵਿਜੇ ਸਾਂਪਲਾ, ਜਸਜੀਤ ਸਿੰਘ ਥਿਆੜਾ ਚੇਅਰਮੈਨ, ਭੁਪਿੰਦਰ ਸਿੰਘ ਜੌਹਨੀ ਘੁੰਮਣ, ਭੁਪਿੰਦਰ ਸਿੰਘ ਬੱਬੂ ਘੁੰਮਣ, ਸੰਜੀਵ ਤਲਵਾਰ, ਗੁਰਪ੍ਰੀਤ ਸਿੰਘ ਚੀਮਾ, ਮੋਹਨ ਲਾਲ ਗਰਗ, ਸੁਰੇਸ਼ ਚੰਦੇਲ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਚੇਅਰਮੈਨ ਦਲਜੀਤ ਸਿੰਘ, ਰਮਨ ਗੋਲਡੀ, ਦਵਿੰਦਰ ਸਿੰਘ ਸੇਠੀ ਸ਼ਹਿਰੀ ਪ੍ਰਧਾਨ, ਰਮਨ ਕੌਲ, ਆਸ਼ੂ ਅਰੋੜਾ, ਰਾਜ ਕੁਮਾਰ ਬਿੱਟੂ ਸਰਕਲ ਯੂਥ ਪ੍ਰਧਾਨ, ਲਵਇੰਦਰ ਸਿੰਘ, ਡਾ. ਸੱਜਣ ਸਿੰਘ ਹੁੰਦਲ, ਸੰਪੂਰਨ ਸਿੰਘ ਘੋਗਰਾ, ਹਰਵਿੰਦਰ ਕਲਸੀ, ਕੁਲਜੀਤ ਸਿੰਘ ਸਾਹੀ, ਲੰਬੜਦਾਰ ਸਰਬਜੀਤ ਡਡਵਾਲ, ਸੰਦੀਪ ਮਿਨਹਾਸ, ਕਰਮਵੀਰ ਸਿੰਘ ਘੁੰਮਣ, ਭਗਵੰਤ ਸਿੰਘ ਜੰਡ, ਸ਼੍ਰੀਮਤੀ ਨਰੇਸ਼ ਠਾਕੁਰ, ਸੰਤੋਸ਼ ਕੁਮਾਰੀ ਆਦਿ ਸਮੇਤ ਵੱਡੀ ਗਿਣਤੀ ਵਿਚ ਆਗੂ ਅਤੇ ਪਤਵੰਤੇ ਹਾਜਰ ਸਨ।

ਐਤਕੀਂ ਚੋਣ ਅਮਲੇ ਨੇ ਵੀ ਪਾਈਆਂ ਵੋਟਾਂ ...

ਹੁਸ਼ਿਆਰਪੁਰ, 25 ਜਨਵਰੀ:  ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਪੋਸਟਲ ਬੈਲਟ ਪੇਪਰ ਵੋਟਿੰਗ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਅੱਜ ਵਿਧਾਨ ਸਭਾ ਹਲਕਾ 39-ਮੁਕੇਰੀਆਂ, 40-ਦਸੂਹਾ, 41-ਉੜਮੁੜ, 42-ਸ਼ਾਮਚੁਰਾਸੀ, 43-ਹੁਸ਼ਿਆਰਪੁਰ, 44-ਚੱਬੇਵਾਲ ਅਤੇ 45-ਗੜ੍ਹਸ਼ੰਕਰ  ਲਈ ਚੋਣ ਪ੍ਰਕ੍ਰਿਆ ਵਿੱਚ ਨਿਯੁਕਤ ਸਟਾਫ਼ ਦੀਆਂ ਵੋਟਾਂ ਪੁਆਉਣ ਲਈ ਜੇ ਆਰ ਪੌਲੀਟੈਕਨਿਕ ਕਾਲਜ ਹੁਸ਼ਿਆਰਪੁਰ, ਆਈ ਟੀ ਆਈ ਹੁਸ਼ਿਆਰਪੁਰ, ਸਰਕਾਰੀ ਕਾਲਜ ਹੁਸ਼ਿਆਰਪੁਰ, ਐਸ ਪੀ ਐਨ ਕਾਲਜ ਮੁਕੇਰੀਆਂ, ਖਾਲਸਾ ਕਾਲਜ ਮਾਹਿਲਪੁਰ ਅਤੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਸੂਹਾ ਵਿਖੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਫਾਰਮ ਨੰਬਰ 12 ਰਾਹੀਂ ਪੋਸਟਲ ਬੈਲਟ ਪੇਪਰ ਰਾਹੀਂ ਵੋਟਾਂ ਪਾਉਣ ਦਾ ਕੰਮ ਮੁਕੰਮਲ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਹੜੇ ਅਧਿਕਾਰੀ, ਕਰਮਚਾਰੀ ਅਤੇ ਸੁਰੱਖਿਆ ਡਿਊਟੀ ਤੇ ਤਾਇਨਾਤ ਅਮਲਾ ਵੋਟਾਂ ਵਾਲੇ ਦਿਨ ਆਪਣਾ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਨਹੀਂ ਕਰ ਸਕਦਾ ਸੀ, ਚੋਣ ਕਮਿਸ਼ਨ ਵੱਲੋਂ ਉਨ੍ਹਾਂ ਸਾਰਿਆਂ ਦੀ ਵੋਟ ਪਾਉਣ ਨੂੰ ਯਕੀਨੀ ਬਣਾਉਣ ਲਈ ਪੋਸਟਲ ਬੈਲਟ ਪੇਪਰ ਰਾਹੀਂ ਵੋਟਾਂ ਪਾਈਆਂ ਗਈਆਂ।  ਚੋਣ ਅਮਲ ਸਬੰਧੀ ਇਨ੍ਹਾਂ ਸਥਾਨਾਂ ਤੇ ਅੱਜ ਨਿਯੁਕਤ ਸਮੂਹ ਚੋਣ ਅਮਲੇ ਦੀ ਰਿਹਰਸਲ ਦੌਰਾਨ ਜ਼ਿਲ੍ਹੇ ਵਿੱਚ ਪੈਂਦੇ 7 ਵਿਧਾਨ ਸਭਾ ਹਲਕਿਆਂ ਦੇ ਵੱਖ-ਵੱਖ ਵੋਟ ਬਕਸਿਆਂ ਵਿੱਚ ਇਨ੍ਹਾਂ ਅਧਿਕਾਰੀਆਂ / ਕਰਮਚਾਰੀਆਂ ਨੇ ਆਪਣੇ ਵੋਟ ਪਾਏ।  ਡਿਪਟੀ ਕਮਿਸ਼ਨਰ ਨੇ ਸਰਕਾਰੀ ਕਾਲਜ ਹੁਸ਼ਿਆਰਪੁਰ ਅਤੇ ਆਈ ਟੀ ਆਈ ਹੁਸ਼ਿਆਰਪੁਰ ਵਿਖੇ ਪੋਸਟਲ ਬੈਲਟ ਪੇਪਰ ਵੋਟਿੰਗ ਦਾ ਮੌਕੇ ਤੇ ਜਾਇਜ਼ਾ ਲਿਆ ਅਤੇ ਚਲ ਰਹੀ ਵੋਟਿੰਗ ਪ੍ਰਕ੍ਰਿਆਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।

ਬਾਦਲ ਪਰਿਵਾਰ ਨੇ ਪੰਜਾਬ ਨੂੰ ਬਰਬਾਦ ਕੀਤਾ: ਕੈਪਟਨ ਅਮਰਿੰਦਰ ਸਿੰਘ

ਤਲਵਾੜਾ, 21 ਜਨਵਰੀ : ਬਾਦਲ ਪਰਿਵਾਰ ਵੱਲੋਂ ਟਰਾਂਸਪੋਰਟ, ਰੇਤਾ ਬਜਰੀ, ਕੇਬਲ, ਸ਼ਰਾਬ ਆਦਿ ਦੇ ਏਕਾਧਿਕਾਰ ਕਰਕੇ ਪੰਜਾਬ ਨੂੰ ਬੁਰੀ ਤਰਾਂ ਬਰਬਾਦ ਕੀਤਾ ਹੈ ਅਤੇ ਇਨ੍ਹਾਂ ਚੋਣਾਂ ਵਿਚ ਸੂਬੇ ਦੀ ਬਿਹਤਰੀ ਲਈ ਕਾਂਗਰਸ ਪਾਰਟੀ ਦੇ ਹੱਥ ਮਜਬੂਤ ਕਰਨਾ ਸਮੇਂ ਦੀ ਲੋੜ ਹੈ। ਇਹ ਪ੍ਰਗਟਾਵਾ ਇੱਥੇ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਹਲਕਾ ਦਸੂਹਾ ਤੋਂ ਇੰਕਾ ਉਮੀਦਵਾਰ ਇੰਜ. ਰਮੇਸ਼ ਚੰਦਰ ਡੋਗਰਾ ਸਾਬਕਾ ਮੰਤਰੀ ਦੇ ਹੱਕ ਵਿਚ ਖੋਖਾ ਮਾਰਕਿਟ ਵਿਖੇ ਆਯੋਜਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ।
ਕੈਪਟਨ ਨੇ ਕਿਹਾ ਕਿ ਬਾਦਲ ਸਰਕਾਰ ਦੀਆਂ ਗਲਤ ਨੀਤੀਆਂ ਸਦਕਾ ਸੂਬੇ ਤੇ 172 ਕਰੋੜ ਰੁਪਏ ਦਾ ਕਰਜਾ ਹੈ ਜਦਕਿ ਆਮਦਨ ਕੇਵਲ 24 ਹਜਾਰ ਕਰੋੜ ਰੁਪਏ ਹੈ ਅਤੇ ਇਸੇ ਤਰਾਂ ਦੀ 2 ਕਰੋੜ 47 ਲੱਖ ਦੀ ਅਬਾਦੀ ਵਿਚ ਅਜੇ ਵੀ 47 ਨੌਜਵਾਨ ਬੇਰੁਜਗਾਰੀ ਦਾ ਸ਼ਿਕਾਰ ਹਨ ਅਤੇ ਯੂ. ਐਨ. ਓ. ਦੀ ਰਿਪੋਰਟ ਅਨੁਸਾਰ ਸੂਬੇ ਦੇ 50 ਫੀਸਦੀ ਨੌਜਵਾਨ ਨਸ਼ਿਆਂ ਦੀ ਸ਼ਿਕਾਰ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਪੰਜਾਬ ਵਿਚੋਂ 900 ਤੋਂ ਵੱਧ ਕਾਰਖਾਨੇ ਤੇ ਉਦਯੋਗ ਬੰਦ ਹੋ ਗਏ ਅਤੇ ਦੂਜੇ ਰਾਜਾਂ ਵਿਚ ਚਲੇ ਗਏ ਹਨ। ਅਜਿਹੇ ਹਾਲਾਤ ਵਿਚ ਸੂਬੇ ਦਾ ਵਿਕਾਸ ਕਿਸੇ ਵੀ ਹਾਲਤ ਵਿਚ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਵੱਲੋਂ ਤਿਆਰ ਚੋਣ ਮਨੋਰਥ ਪੱਤਰ ਵਿਚ ਪੰਜਾਬ ਦੇ ਹਰ ਵਰਗ ਦਾ ਪੂਰਾ ਖਿਆਲ ਰੱਖਿਆ ਗਿਆ ਹੈ ਅਤੇ ਇੱਥੇ ਮੁਲਾਜਮ, ਮਜਦੂਰ, ਬਿਹਤਰ ਖੇਤੀ ਅਤੇ ਮਜਬੂਤ ਉਦਯੋਗਿਕ ਢਾਂਚਾ ਵਿਕਸਿਤ ਕਰਨ ਲਈ ਬਿਜਲੀ, ਪਾਣੀ, ਚੰਗੇਰਾ ਪ੍ਰਸ਼ਾਸ਼ਨ ਆਦਿ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ਤੇ ਪੰਜਾਬ ਵਿਚ ਸਥਾਪਿਤ ਹੋਣ ਵਾਲੇ ਛੇ ਮੈਡੀਕਲ ਕਾਲਜਾਂ ਵਿਚੋਂ ਇੱਕ ਕਾਲਜ ਤਲਵਾੜਾ ਵਿਖੇ ਕਾਇਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤਲਵਾੜਾ ਵਿਚ ਬੀ. ਬੀ. ਐਮ. ਬੀ. ਦੀ ਵਾਧੂ ਪਈ 2 ਹਜਾਰ ਏਕੜ ਜਮੀਨ ਤੇ ਉਦਯੋਗਿਕ ਇਕਾਈਆਂ ਸਥਾਪਿਤ ਕੀਤੀਆਂ ਜਾਣਗੀਆਂ ਅਤੇ ਕੰਢੀ ਦੇ ਕਿਸਾਨਾਂ ਨੂੰ ਆਪਣੇ ਖੇਤਾਂ ਦੀ ਰਾਖੀ ਯਕੀਨੀ ਬਣਾਉਣ ਲਈ ਕੰਡਿਆਲੀ ਤਾਰ ਆਦਿ ਲਾਉਣ ਤੇ 75 ਫੀਸਦੀ ਸਬਸਿਡੀ ਦਿੱਤੀ ਜਾਵੇਗੀ।
   
ਸ਼੍ਰੀ ਰਮੇਸ਼ ਚੰਦਰ ਡੋਗਰਾ ਨੇ ਆਪਣੇ ਸੰਬੋਧਨ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਪਹਿਲੀ ਵਾਰ ਤਲਵਾੜਾ ਆਉਣ ਤੇ ਸਵਾਗਤ ਕਰਦਿਆਂ ਕਿਹਾ ਕਿ ਕੰਢੀ ਦੇ ਇਸ ਖੇਤਰ ਦੀਆਂ ਆਪਣੀ ਤਰਾਂ ਦੀਆਂ ਸਮੱਸਿਆਵਾਂ ਹਨ ਅਤੇ ਇਨ੍ਹਾਂ ਦੇ ਢੁਕਵੇਂ ਹੱਲ ਲਈ ਦਸੂਹਾ ਨੂੰ ਜਿਲ੍ਹਾ ਹੈ¤ਡਕੁਆਟਰ ਅਤੇ ਤਲਵਾੜਾ ਨੂੰ ਉਪ ਮੰਡਲ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖਾਸ ਕਰਕੇ ਤਲਵਾੜਾ ਵਿਚ ਬੀ. ਬੀ. ਐਮ. ਬੀ. ਨਾਲ ਸਬੰਧਤ ਮਸਲਿਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੀ ਲੋੜ ਹੈ ਜਿਸ ਵਿਚ ਲੀਜ਼ ਨੂੰ ਮਾਲਕੀ ਵਿਚ ਤਬਦੀਲ ਕਰਨਾ, ਕਲੌਨੀ ਦੇ ਖਾਲੀ ਪਏ ਸੈਂਕੜੇ ਮਕਾਨਾਂ ਨੂੰ ਆਬਾਦ ਕਰਨਾ ਆਦਿ ਸ਼ਾਮਿਲ ਹੈ।
    ਗੁਰਚੈਨ ਸਿੰਘ ਚਾੜਕ ਚੋਣ ਇੰਚਾਰਜ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਵਿਚੋਂ ਅਕਾਲੀ ਭਾਜਪਾ ਗਠਜੋੜ ਨੂੰ ਕਰਾਰੀ ਹਾਰ ਦੇ ਕੇ ਕਾਂਗਰਸ ਦੇ ਹੱਥ ਮਜਬੂਤ ਕਰਨ ਲਈ ਲੋਕ ਵਧ ਚੜ੍ਹ ਕੇ ਯੋਗਦਾਨ ਪਾਉਣ ਲਈ ਤਤਪਰ ਹਨ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਹਰ ਵਰਗ ਨੂੰ ਰਾਜ ਨਹੀਂ ਸੇਵਾ ਦੇ ਨਾਮ ਦੇ ਬੁਰੀ ਤਰਾਂ ਲੁੱਟਿਆ ਅਤੇ ਕੁੱਟਿਆ ਹੈ ਅਤੇ ਵੋਟਰ ਇਨ੍ਹਾਂ ਚੋਣਾਂ ਵਿਚ ਸਾਰੀਆਂ ਜਿਆਦਤੀਆਂ ਦਾ ਜਵਾਬ ਦੇਣਗੇ।
    ਰੈਲੀ ਨੂੰ ਹੋਰਨਾਂ ਤੋਂ ਇਲਾਵਾ ਇਸ ਮੌਕੇ ਐਸ. ਐਸ. ਵਿਰਕ, ਪਵਨ ਕੁਮਾਰ ਆਦੀਆ, ਕੁਲਦੀਪ ਨੰਦਾ, ਸੁਸ਼ੀਲ ਕੁਮਾਰ ਪਿੰਕੀ, ਰਾਮ ਪ੍ਰਸ਼ਾਦ ਸ਼ਰਮਾ, ਕੈਪਟਨ ਧਰਮ ਸਿੰਘ, ਮੋਹਨ ਲਾਲ, ਰਕੇਸ਼ ਕਾਲੀਆ, ਕੁਲਦੀਪ ਕੁਮਾਰ, ਮਨੂੰ ਸ਼ਰਮਾ, ਦਵਿੰਦਰ ਕੌਰ ਰੰਧਾਵਾ, ਕੰਵਰ ਰਤਨ ਚੰਦ ਆਦਿ ਨੇ ਸੰਬੋਧਨ ਕੀਤਾ।
    ਹੋਰਨਾਂ ਤੋਂ ਇਲਾਵਾ ਵਿਜੇ ਕੁਮਾਰ ਸ਼ਰਮਾ, ਜਗਪ੍ਰੀਤ ਸਿੰਘ ਸਾਹੀ, ਰਾਕੇਸ਼ ਬੱਸੀ, ਅਮਰੀਕ ਸਿੰਘ ਚੀਮਾ, ਮਨਜੀਤ ਸਿੰਘ ਭੁੰਗੀ,  ਲਾਰੈਂਸ ਚੌਧਰੀ,  ਨਰੇਸ਼ ਗੁਪਤਾ, ਮੋਹਨ ਲਾਲ ਅਰੋੜਾ,  ਗੁਰਇਕਬਾਲ ਸਿੰਘ ਬੋਦਲ, ਗਿਰਧਾਰੀ ਲਾਲ, ਅਮਰਦੀਪ ਸਿੰਘ ਗਿੱਲ, ਜਸਵੀਰ ਸਿੰਘ ਪਾਲ, ਦਵਿੰਦਰ ਸਿੰਘ ਜਗਤਪੁਰੀ, ਅਰੁਣ ਡੋਗਰਾ ਮਿੱਕੀ, ਅਜੇ ਕੰਵਰ, ਸੰਜੀਵ ਖੰਨਾ, ਕੈਪਟਨ ਉਂਕਾਰ ਸਿੰਘ, ਊਸ਼ਾ ਕਿਰਨ ਸੂਰੀ ਆਦਿ ਸਮੇਤ ਵੱਡੀ ਗਿਣਤੀ ਵਿਚ ਆਗੂ ਅਤੇ ਭਾਰੀ ਗਿਣਤੀ ਵਿਚ ਵਰਕਰ ਹਾਜਰ ਸਨ।

ਸਾਹੀ ਦੇ ਹੱਕ ਵਿਚ ਨੁੱਕੜ ਮੀਟਿੰਗਾਂ

ਤਲਵਾੜਾ, 20 ਜਨਵਰੀ: ਹਲਕਾ ਦਸੂਹਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ. ੇਅਮਰਜੀਤ ਸਿੰਘ ਸਾਹੀ ਦੇ ਹੱਕ ਵਿਚ ਚੋਣ ਪ੍ਰਚਾਰ ਪੂਰੇ ਜੋਬਨ ਤੇ ਹੈ ਅਤੇ ਅਕਾਲੀ ਭਾਜਪਾ ਵਰਕਰਾਂ ਵੱਲੋਂ ਭਾਰੀ ਉਤਸ਼ਾਹ ਨਾਲ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਇੱਥੇ ਦਵਿੰਦਰ ਸਿੰਘ ਸੇਠੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਤਲਵਾੜਾ ਅਤੇ ਤਾਰਾ ਸਿੰਘ ਬੰਸੀਆ ਮੈਂਬਰ ਬਲਾਕ ਸੰਮਤੀ ਤਲਵਾੜਾ ਨੇ ਕਰਦਿਆਂ ਕਿਹਾ ਕਿ ਸ. ਅਮਰਜੀਤ ਸਿੰਘ ਸਾਹੀ ਵੱਲੋਂ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਸਾਰੇ ਚੋਣ ਵਾਅਦੇ ਪੂਰੇ ਕੀਤੇ ਗਏ ਹਨ ਅਤੇ ਇਸੇ ਲਈ ਲੋਕਾਂ ਵਿਚ ਉਨ੍ਹਾਂ ਮੁੜ ਆਪਣੇ ਪ੍ਰਤੀਨਿਧੀ ਵਜੋਂ ਚੁਣ ਕੇ ਵਿਧਾਨ ਸਭਾ ਵਿਚ ਭੇਜਿਆ ਜਾਵੇਗਾ।

ਚਾਂਘ ਬਿਰਾਦਰੀ ਵੱਲੋਂ ਅਮਰਜੀਤ ਸਾਹੀ ਨੂੰ ਸਮਰਥਨ ਦਾ ਐਲਾਨ

ਤਲਵਾੜਾ, 20 ਜਨਵਰੀ : ਚਾਂਘ ਬਿਰਾਦਰੀ ਦੀ ਇਕ ਜਰੂਰੀ ਬੈਠਕ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਭੰਬੋਤਾੜ ਦੇ ਗ੍ਰਹਿ ਵਿਖੇ ਹੋਈ ਜਿਸ ਵਿਚ ਹਿਮਾਚਲ ਪ੍ਰਦੇਸ਼ ਦੇ ਫੂਡ ਸਪਲਾਈ ਮੰਤਰੀ ਸ਼੍ਰੀ ਰਮੇਸ਼ ਧਵਾਲਾ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਸ਼੍ਰੀ ਧਵਾਲਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਪੰਜਾਬ ਦਾ ਬੇਮਿਸਾਲ ਵਿਕਾਸ ਕੀਤਾ ਗਿਆ ਹੈ ਅਤੇ ਹਰ ਵਰਗ ਨੂੰ ਤਰੱਕੀ ਦਾ ਰਾਹ ਵਿਖਾਇਆ। ਇਸ  ਮੀਟਿੰਗ ਵਿਚ ਹਾਜਰ ਬੁਲਾਰਿਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ 117 ਸੀਟਾਂ ਵਿੱਚੋਂ ਬਿਰਾਦਰੀ ਦੇ ਹਿੱਸੇ ਆਉਂਦੀ ਇੱਕ ਮਾਤਰ ਸੀਟ ਮੁਕੇਰੀਆਂ ਵੀ ਖੋਹ ਲੈਣ ਨਾਲ ਪੂਰੀ ਬਿਰਾਦਰੀ ਵਿਚ ਭਾਰੀ ਰੋਸ ਦੀ ਲਹਿਰ ਹੈ ਅਤੇ ਸਵ. ਡਾ. ਕੇਵਲ ਕ੍ਰਿਸ਼ਨ ਦੇ ਸਪੁੱਤਰ ਨੂੰ ਟਿਕਟ ਨਾ ਦੇਣਾ ਬੇਹੱਦ ਮੰਦਭਾਗੀ ਗੱਲ ਹੈ। ਇਸ ਕਥਿਤ ਧੱਕੇਸ਼ਾਹੀ ਨੂੰ ਮੁੱਖ ਰੱਖਦਿਆਂ ਉਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦਾ ਬਾਈਕਾਟ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਗਰੀਬਾਂ ਦੇ ਮਸੀਹਾ ਚੌਧਰੀ ਗਿਆਨ ਸਿੰਘ ਦੀ ਯਾਦਗਾਰ ਬਣਾ ਕੇ ਬਿਰਾਦਰੀ ਦਾ ਮਾਣ ਵਧਾਇਆ ਹੈ ਅਤੇ ਹਲਕਾ ਦਸੂਹਾ ਤੋਂ ਪਾਰਟੀ ਦੇ ਉਮੀਦਵਾਰ ਸ. ਅਮਰਜੀਤ ਸਿੰਘ ਸਾਹੀ ਦੀ ਚੋਣਾਂ ਵਿਚ ਡੱਟ ਕੇ ਹਮਾਇਤ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੌਧਰੀ ਦਿਆਲ ਸਿੰਘ ਤਲਵਾੜਾ, ਨੰਬੜਦਾਰ ਰਾਮ ਬੀਰ ਸਰਪੰਚ ਰੇੜੂ ਪੱਤੀ, ਚੌਧਰੀ ਅਮਰ ਸਿੰਘ ਕਮਾਹੀ ਦੇਵੀ, ਗੁਰਬਖਸ਼ ਸਿੰਘ ਸਰਪੰਚ ਬਹਿਦੂਲੋ, ਚੌਧਰੀ ਰਾਮ ਰਤਨ, ਤਾਰਾ ਸਿੰਘ ਬੰਸੀਆ ਮੈਂਬਰ ਬਲਾਕ ਸੰਮਤੀ ਤਲਵਾੜਾ, ਦਵਿੰਦਰ ਸਿੰਘ ਸੇਠੀ ਯੂਥ ਅਕਾਲੀ ਆਗੂ, ਅਸ਼ਵਨੀ ਕੁਮਾਰ ਸਰਪੰਚ ਧਾਰ, ਕੈਪਟਨ ਸੁਰੇਸ਼ ਕੁਮਾਰ ਸਰਪੰਚ ਟੋਹਲੂ, ਕੈਪਟਨ ਸੂਰਮ ਸਿੰਘ ਸਾਬਕਾ ਸਰਪੰਚ ਭੰਬੋਤਾੜ, ਮਾਰਟ ਬਲਵੰਤ ਸਿੰਘ ਨਾਰੰਗਪੁਰ, ਕੁਲਦੀਪ ਸਿੰਘ ਪੰਚ, ਮਾਸਟਰ ਸਮਸ਼ੇਰ ਸਿੰਘ ਰਜਵਾਲ, ਅਨੀਤਾ ਦੇਵੀ ਪੰਚ, ਸ਼ੀਲਾ ਦੇਵੀ ਸਰਪੰਚ ਹੀਰ ਬਹਿ, ਮਾਸਟਰ ਬਿਧੀ ਸਿੰਘ ਸਰਪੰਚ ਬਾੜੀ ਬਲਾਮ, ਅਨਿਲ ਕੁਮਾਰ ਸਰਪੰਚ ਲਾਖੜ ਪੱਲੀ, ਬ੍ਰਹਮ ਦਾਸ, ਹਰੀ ਸਿੰਘ ਪਲਿਆਲ, ਰਾਮ ਸਿੰਘ ਸਾਬਕਾ ਸਰਪੰਚ ਭੰਬੋਤਾੜ, ਨਾਨਕ ਚੰਦ ਬਹਿਮਾਵਾ, ਹਰਜਿੰਦਰ ਸਿੰਘ ਬਨਕਰਨਪੁਰ, ਜੀਵਨ ਜੋਤੀ, ਸ੍ਰੀ ਰਾਮ ਪੱਲੀ, ਵੈਦ ਕਰਤਾਰ ਸਿੰਘ, ਤਰਸੇਮ ਸਿੰਘ, ਹੁਸ਼ਿਆਰ ਚੰਦ ਬਹਿਮਾਵਾ, ਸ਼ਾਮ ਲਾਲ ਬਾੜੀ, ਜਗਨਨਾਥ ਬਡਿਆਲ, ਕਰਤਾਰ ਸਿੰਘ ਬੰਸੀਆ, ਜਗਤ ਰਾਮ ਬਹਿ ਖੁਸ਼ਾਲਾ ਆਦਿ ਸਮੇਤ ਵੱਡੀ ਗਿਣਤੀ ਵਿਚ ਆਗੂ ਹਾਜਰ ਸਨ।

ਰਮੇਸ਼ ਡੋਗਰਾ ਦੇ ਹੱਕ ਵਿਚ ਤੂਫ਼ਾਨੀ ਦੌਰਾ

ਤਲਵਾੜਾ, 20 ਜਨਵਰੀ: ਕਾਂਗਰਸੀ ਉਮੀਦਵਾਰ ਅਤੇ ਸਾਬਕਾ ਮੰਤਰੀ ਸ਼੍ਰੀ ਰਮੇਸ਼ ਚੰਦਰ ਡੋਗਰਾ ਦੇ ਹੱਕ ਵਿੱਚ ਸੀਨੀਅਰ ਇੰਕਾ ਆਗੂ ਸ. ਜਗਪ੍ਰੀਤ ਸਿੰਘ ਸਾਹੀ ਵੱਲੋਂ ਸਾਥੀਆਂ ਸਮੇਤ ਬਲਾਕ ਤਲਵਾੜਾ ਦੇ ਵੱਖ ਵੱਖ ਪਿੰਡਾਂ ਦਾ ਤੂਫ਼ਾਨੀ ਦੌਰਾ ਕੀਤਾ ਗਿਆ ਅਤੇ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਤਲਵਾੜਾ ਅਤੇ ਨਾਲ ਲਗਦੇ ਪਿੰਡਾਂ ਹੀਰ ਬਹਿ, ਬਹਿ ਮਾਵਾ, ਬਹਿ ਫ਼ੱਤੋ, ਬਹਿ ਨੰਗਲ, ਬਹਿ ਰੰਗਾ ਆਦਿ ਦਰਜਨਾਂ ਵਿਚ ਲੋਕ ਸ਼੍ਰੀ ਡੋਗਰਾ ਨੂੰ ਮੁੜ ਆਪਣੇ ਆਗੂ ਵਜੋਂ ਵਿਧਾਨ ਸਭਾ ਵਿਚ ਵੇਖਣ ਲਈ ਉਤਸੁਕ ਹਨ ਅਤੇ ਪਿੰਡਾਂ ਵਿਚ ਲੋਕ ਆਪਣੇ ਅਜੀਜ ਆਗੂ ਦੇ ਹੱਕ ਵਿਚ ਆਪਣੇ ਪੱਧਰ ਤੇ ਬੇਹੱਦ ਉਤਸ਼ਾਹ ਨਾਲ ਨੁੱਕੜ ਮੀਟਿੰਗਾਂ ਕਰ ਰਹੇ ਹਨ। ਸ. ਸਾਹੀ ਨੇ ਕਿਹਾ ਕਿ ਇਸ ਵਾਰ ਸ਼੍ਰੀ ਡੋਗਰਾ ਨਿਸ਼ਚਿਤ ਹੀ ਰਿਕਾਰਡ ਤੋੜ ਲੀਡ ਲੈ ਕੇ ਜਿੱਤ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਤਲਵਾੜਾ ਫੇਰੀ ਨੂੰ ਲੈ ਕੇ ਵੀ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਵਿੱਕੀ ਸਨਨ, ਵਿਨੋਦ ਕੁਮਾਰ ਬਿੱਸੋ ਚੱਕ ਇੰਕਾ ਆਗੂ ਹਾਜਰ ਸਨ।

ਧਾਰਾ 144 ਤਹਿਤ ਮਨਾਹੀ ਦੇ ਹੁਕਮ ਜਾਰੀ

ਹੁਸ਼ਿਆਰਪੁਰ, 17 ਜਨਵਰੀ:  ਜ਼ਿਲ੍ਹੇ ਵਿੱਚ ਅਮਨ-ਸ਼ਾਂਤੀ ਬਣਾਏ ਰੱਖਣ, ਪ੍ਰਾਈਵੇਟ ਸੰਪਤੀ ਦੀ ਸੁਰੱਖਿਆ, ਸਮਾਜ ਵਿਰੋਧੀ ਤੱਤਾਂ ਵੱਲੋਂ ਹਿੰਸਕ ਘਟਨਾਵਾਂ ਦੀ ਰੋਕਥਾਮ, ਵਾਤਾਵਰਣ ਦੀ ਸਵੱਛਤਾ ਅਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਸੁਨਿਸ਼ਚਿਤ ਕਰਨ ਲਈ ਜ਼ਿਲਾ ਮੈਜਿਸਟਰੇਟ ਹੁਸ਼ਿਆਰਪੁਰ ਸ੍ਰੀ ਦੀਪਇੰਦਰ ਸਿਘ   ਨੇ ਧਾਰਾ 144 ਤਹਿਤ  ਇਕ ਹੁਕਮ ਰਾਹੀਂ ਜ਼ਿਲੇ ਦੀਆਂ ਹੱਦਾਂ ਅੰਦਰ  ਬਿਨਾਂ ਉਪ ਮੰਡਲ ਮੈਜਿਸਟਰੇਟ ਦੀ ਪ੍ਰਵਾਨਗੀ ਦੇ  ਕਿਸੇ ਕਿਸਮ ਦਾ ਜਲੂਸ ਕੱਢਣ, ਪੰਜ ਜਾਂ ਪੰਜ ਤੋਂ  ਵੱਧ ਵਿਅਕਤੀਆਂ ਦੇ ਇਕੱਤਰ ਹੋਣ, ਨਾਅਰੇਬਾਜੀ ਕਰਨ, ਲਾਠੀਆਂ, ਗੈਰ ਲਾਇਸੰਸੀ ਅਸਲਾ, ਤੇਜ਼ ਧਾਰ ਟਾਕੂਆਂ ਨੂੰ ਚੁੱਕਣ ਆਦਿ ਤੇ ਪਾਬੰਦੀ ਲਗਾ ਦਿੱਤੀ ਹੈ। ਕੋਈ ਵੀ ਸਿਆਸੀ ਪਾਰਟੀ ਰੈਲੀ/ਜਲਸਾ ਕਰਨ ਲਈ ਪਹਿਲਾਂ ਆਪਣੇ ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਇਸ ਬਾਰੇ ਲਿਖਤੀ ਮਨਜ਼ੂਰੀ ਹਾਸਲ ਕਰੇਗੀ। ਇਹ ਹੁਕਮ ਸਰਕਾਰੀ ਸਮਾਗਮਾਂ , ਕਾਨਫਰੰਸਾਂ ਅਤੇ ਮੀਟਿੰਗਾਂ ਆਦਿ ਤੇ ਲਾਗੂ ਨਹੀਂ ਹੋਣਗੇ। ਇਸ ਤੋਂ ਇਲਾਵਾ ਇਹ ਹੁਕਮ  ਪੰਜਾਬ ਪੁਲਿਸ ਹੋਮ ਗਾਰਡਜ਼ , ਦੂਜੇ ਕਰਮਚਾਰੀਆਂ ਜੋ ਸਰਕਾਰੀ ਡਿਊਟੀ ਤੇ ਹੋਣ ਅਤੇ ਵਿਆਹ ਸ਼ਾਦੀਆਂ , ਮਾਤਮੀ ਸੌਕ ਸਮਾਗਮਾਂ ਜਾਂ ਸਰਕਾਰੀ ਫੰਕਸ਼ਨਾਂ ਤੇ ਲਾਗੂ ਨਹੀਂ ਹੋਣਗੇ।
        ਜ਼ਿਲ੍ਹਾ ਮੈਜਿਸਟਰੇਟ ਨੇ ਧਾਰਾ 144 ਤਹਿਤ ਜਾਰੀ ਇੱਕ ਹੋਰ ਹੁਕਮ ਰਾਹੀਂ ਮਕਾਨ ਮਾਲਕਾਂ, ਮਕਾਨ ਤੇ ਕਾਬਜ਼ ਵਿਅਕਤੀਆਂ, ਮਕਾਨਾਂ ਦੇ ਇੰਚਾਰਜ ਵਿਅਕਤੀਆਂ ਨੂੰ ਉਨ੍ਹਾਂ ਵੱਲੋਂ ਜੋ ਵੀ ਮਕਾਨ ਕਿਰਾਏ ਤੇ ਦਿੱਤੇ ਹੋਣ ਜਾਂ ਭਵਿੱਖ ਵਿੱਚ ਕਿਰਾਏ ਤੇ ਦਿੱਤੇ ਜਾਣ , ਉਨ੍ਹਾਂ ਵਿੱਚ ਰਹਿਣ ਵਾਲੇ ਵਿਅਕਤੀ ਦਾ ਨਾਂ ਅਤੇ ਪੂਰਾ ਪਤਾ ਆਪਣੇ ਇਲਾਕੇ ਦੇ ਥਾਣੇ/ਪੁਲਿਸ ਚੌਕੀ ਵਿੱਚ ਤੁਰੰਤ ਦਰਜ਼ ਕਰਾਉਣ।
        ਜ਼ਿਲ੍ਹਾ ਮੈਜਿਸਟਰੇਟ ਨੇ ਧਾਰਾ 144 ਤਹਿਤ ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹੇ ਦੀ ਹੱਦ ਅੰਦਰ ਮਿਲਟਰੀ ਵਰਦੀ ਅਤੇ ਉਲਾਈਵ ਹਰੇ ਰੰਗ (ਮਿਲਟਰੀ ਰੰਗ) ਦੀਆਂ ਜੀਪਾਂ , ਮੋਟਰ ਸਾਈਕਲਾਂ, ਮੋਟਰ ਗੱਡੀਆਂ ਦੀ ਵਰਤੋਂ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਮਿਲਟਰੀ ਅਧਿਕਾਰੀਆਂ ਤੇ ਲਾਗੂ ਨਹੀਂ ਹੋਵੇਗਾ।
        ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਨੇ ਕੰਟਰੋਲ ਆਫ਼ ਨੌਆਇਜ਼ ਐਕਟ 1950 ਦੀ  ਧਾਰਾ 3 ਤਹਿਤ ਇਹ ਪਾਬੰਦੀ ਲਗਾ ਦਿੱਤੀ ਹੈ ਕਿ ਕੋਈ ਵੀ ਵਿਅਕਤੀ ਜਾਂ ਕੋਈ ਵੀ ਸਿਆਸੀ ਪਾਰਟੀ ਜਲਸਾ ਜਾਂ ਜਲੂਸ ਅਤੇ ਰੈਲੀ ਦੌਰਾਨ ਸਬੰਧਤ ਉਪ ਮੰਡਲ ਮੈਜਿਸਟਰੇਟ ਦੀ ਲਿਖਤੀ ਮਨਜ਼ੂਰੀ ਤੋਂ ਬਿਨਾਂ ਕਿਸੇ ਵੀ ਅਜਿਹੇ ਯੰਤਰ ਜਾਂ ਆਵਾਜ਼ੀ ਪ੍ਰਦੂਸ਼ਣ ਪੈਦਾ ਕਰਨ ਵਾਲੀ ਸਮੱਗਰੀ ਦੀ ਵਰਤੋਂ ਦਿਨ ਜਾਂ ਰਾਤ ਵੇਲੇ ਨਹੀਂ ਕਰੇਗਾ ਜਿਸ ਦੀ ਆਵਾਜ਼ ਉਸ ਦੀ ਹਦੂਦ ਤੋਂ ਬਾਹਰ ਸੁਣਦੀ ਹੋਵੇ।
        ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੋਰ ਹੁਕਮ ਰਾਹੀਂ ਧਾਰਾ 144 ਤਹਿਤ ਜ਼ਿਲ੍ਹੇ ਦੀਆਂ ਸਮੂਹ ਸਰਕਾਰੀ/ਪ੍ਰਾਈਵੇਟ ਕੰਪਨੀਆਂ ਦੀਆਂ ਵੱਖ-ਵੱਖ ਰੂਟਾਂ ਤੇ ਚੱਲਣ ਵਾਲੀਆਂ ਬੱਸਾਂ ਅੰਦਰ ਟੇਪ ਰਿਕਾਰਡਾਂ ਦੁਆਰਾ ਅਸ਼ਲੀਲ ਗਾਣੇ ਸੁਣਾਉਣ ਅਤੇ ਵੀਡੀਓ ਦੁਆਰਾ ਅਸ਼ਲੀਲ ਫ਼ਿਲਮਾਂ ਦਿਖਾਏ ਜਾਣ ਤੇ ਪਾਬੰਦੀ ਲਗਾ ਦਿੱਤੀ ਹੈ।
        ਇਹ ਉਪਰੋਕਤ ਸਾਰੇ ਹੁਕਮ 15 ਮਾਰਚ, 2012 ਤੱਕ ਲਾਗੂ ਰਹਿਣਗੇ।

ਰਮੇਸ਼ ਡੋਗਰਾ ਭਾਰੀ ਬਹੁਮਤ ਨਾਲ ਜਿੱਤਣਗੇ : ਜਗਪ੍ਰੀਤ ਸਾਹੀ

ਤਲਵਾੜਾ, 17 ਜਨਵਰੀ:  ਸੀਨੀਅਰ ਕਾਂਗਰਸੀ ਆਗੂ ਸ. ਜਗਪ੍ਰੀਤ ਸਿੰਘ ਸਾਹੀ ਵੱਲੋਂ ਤਲਵਾੜਾ ਨੇੜਲੇ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਉਪਰੰਤ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੂਰੇ ਵਿਧਾਨ ਸਭਾ ਹਲਕਾ ਦਸੂਹਾ ਵਿਚ ਇੰਕਾ ਉਮੀਦਵਾਰ ਸ਼੍ਰੀ ਰਮੇਸ਼ ਚੰਦਰ ਡੋਗਰਾ ਨੂੰ ਜਬਰਦਸਤ ਹੁੰਗਾਰਾ ਮਿਲ ਰਿਹਾ ਹੈ ਅਤੇ ਉਹ ਆਪਣੇ ਵਿਰੋਧੀ ਉਮੀਦਵਾਰ ਨੂੰ ਵੱਡੇ ਫ਼ਰਕ ਨਾਲ ਹਰਾ ਕੇ ਭਾਰੀ ਬਹੁਮਤ ਨਾਲ ਜਿੱਤਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਕੀਤੀਆਂ ਦਰਜਨਾਂ ਨੁੱਕੜ ਮੀਟਿੰਗਾਂ ਵਿਚ ਲੋਕ ਖੁੱਲ੍ਹ ਕੇ ਸ਼੍ਰੀ ਡੋਗਰਾ ਦੀ ਹਮਾਇਤ ਕਰ ਰਹੇ ਹਨ ਅਤੇ ਖਾਸ ਕਰਕੇ ਪਹਾੜੀ ਅਤੇ ਬੇਟ ਦੇ ਪਿੰਡਾਂ ਵਿਚ ਲੋਕਾਂ ਦਾ ਅਕਾਲੀ ਭਾਜਪਾ ਸਰਕਾਰ ਤੋਂ ਪੂਰੀ ਤਰਾਂ ਮੋਹਭੰਗ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡਾਂ ਤੋਂ ਇਲਾਵਾ ਉਨ੍ਹਾਂ ਨੂੰ ਉੱਚੀ ਬੱਸੀ, ਬਾਜਾ ਚੱਕ, ਸਫ਼ਦਰਪੁਰ, ਹਿੰਮਤਪੁਰ, ਟੇਰਕਿਆਣਾ, ਗੰਗਾ ਚੱਕ, ਸਹਿਜੇ, ਦਸੂਹਾ ਆਦਿ ਵਿਚ ਵਿਚ ਬੇਮਿਸਾਲ ਹੁੰਗਾਰਾ ਮਿਲ ਰਿਹਾ ਹੈ ਅਤੇ ਕੁਲਤਾਰ ਸਿੰਘ ਹਿੰਮਤਪੁਰ ਵੱਲੋਂ ਆਪਣੇ ਸੈਂਕੜੇ ਸਾਥੀਆਂ ਨਾਲ ਸ਼੍ਰੀ ਡੋਗਰਾ ਦੇ ਸਮਰਥਨ ਵਿਚ ਕਾਂਗਰਸ ਵਿਚ ਸ਼ਾਮਿਲ ਹੋਣ ਨਾਲ ਵੀ ਇੰਕਾ ਵਰਕਰਾਂ ਵਿਚ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਰਕੇਸ਼ ਬੱਸੀ, ਸੰਤੋਖ ਕੁਮਾਰ ਤੋਖੀ, ਭੁੱਲਾ ਰਾਣਾ, ਸਾਬਕਾ ਸਰਪੰਚ ਬਲਬੀਰ ਸਿੰਘ, ਤਰਸੇਮ ਮਸੀਹ, ਭਗਵਾਨ ਸਿੰਘ ਆਦਿ ਵੀ ਹਾਜਰ ਸਨ।

ਰਮੇਸ਼ ਡੋਗਰਾ ਵੱਲੋਂ ਪਿੰਡਾਂ ਦਾ ਤੂਫਾਨੀ ਦੌਰਾ

ਤਲਵਾੜਾ, 17 ਜਨਵਰੀ: ਹਲਕਾ ਦਸੂਹਾ ਤੋਂ ਕਾਂਗਰਸੀ ਉਮੀਦਵਾਰ ਸ਼੍ਰੀ ਰਮੇਸ਼ ਚੰਦਰ ਡੋਗਰਾ ਵੱਲੋਂ ਅੱਜ ਤਲਵਾੜਾ ਅਤੇ ਨੇੜਲੇ ਪਿੰਡਾਂ ਹਲੇੜ੍ਹ, ਫਤਿਹਪੁਰ, ਬਹਿਮਾਵਾ ਆਦਿ ਦਾ ਤੂਫਾਨੀ ਦੌਰਾ ਕੀਤਾ ਗਿਆ। ਇਸ ਮੌਕੇ ਤੇ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਡੋਗਰਾ ਨੇ ਕਿਹਾ ਕਿ ਪਿਛਲੇ ਪੰਜਾਂ ਸਾਲਾਂ ਵਿਚ ਸਰਕਾਰ ਨੇ ਆਪ ਤੇ ਵਿਕਾਸ ਕੀ ਕਰਨਾ ਸੀ ਸਗੋਂ ਪਿਛਲੀ ਕਾਂਗਰਸ ਸਰਕਾਰ ਵੱਲੋਂ ਚਲਾਏ ਪ੍ਰੋਜੈਕਟਾਂ ਅਤੇ ਸਕੀਮਾਂ ਨੂੰ ਵੀ ਠੱਪ ਕਰ ਦਿੱਤਾ। ਜਿਸ ਨਾਲ ਸਾਰੇ ਦਸੂਹਾ ਹਲਕੇ, ਖਾਸ ਕਰਕੇ ਕੰਢੀ ਇਲਾਕੇ ਨੂੰ ਬਹੁਤ ਨੁਕਸਾਨ ਉਠਾਉਣਾ ਪਿਆ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਨੇ ਜੋ ਚੋਣ ਮਨੋਰਥ ਪੱਤਰ ਇਸ ਵਾਰ ਜਾਰੀ ਕੀਤਾ ਹੈ ਉਸ ਵਿਚ ਹਰ ਵਰਗ ਦਾ ਖਾਸ ਕਰਕੇ ਦਲਿਤ ਅਤੇ ਪੱਛੜੇ ਵਰਗਾਂ ਦੇ ਵਿਕਾਸ ਦਾ ਵਿਸ਼ੇਸ਼ ਧਿਆਨ ਰੱਖਿਆ ਹੈ। ਇਸ ਮੌਕੇ ਪਰਮਜੀਤ ਸਿੰਘ ਸਾਬਕਾ ਸਰਪੰਚ, ਗਿਰਧਾਰੀ ਲਾਲ, ਬਲਵੰਤ ਸਿੰਘ, ਪਰਕਾਸ਼,ਲੰਬੜਦਾਰ ਗੋਵਰਧਨ ਸਿੰਘ, ਸੰਤੋਸ਼ ਕੁਮਾਰ ਪੰਚ, ਬਿਸ਼ਨ ਦਾਸ, ਗੁਰਇਕਬਾਲ ਸਿੰਘ ਬੋਦਲ, ਚੈਨ ਸਿੰਘ ਚੱਕਰਵਰਤੀ, ਠਾਕੁਰ ਜਨਮੇਜ ਸਿੰਘ, ਠਾਕੁਰ ਸਤੀਸ਼, ਦਵਿੰਦਰ ਸਿੰਘ, ਕੰਵਰ ਰਤਨ ਚੰਦ, ਸਰਪੰਚ ਰਾਮ ਪ੍ਰਸ਼ਾਦ ਆਦਿ ਹਾਜਰ ਸਨ।

ਜਿਲ੍ਹੇ ਦੇ 7 ਹਲਕਿਆਂ ਤੋਂ 55 ਉਮੀਦਵਾਰ ਮੈਦਾਨ ਚ

ਹੁਸ਼ਿਆਰਪੁਰ, 16 ਜਨਵਰੀ: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਦੀਪਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਉਪਰੰਤ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਵਾਪਸ ਲੈਣ ਦੇ ਆਖਰੀ ਦਿਨ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ 39-ਮੁਕੇਰੀਆਂ ਤੋਂ 3 ਉਮੀਦਵਾਰ ਸ੍ਰੀ ਮਲਕੀਤ ਸਿੰਘ ਸੀ ਪੀ ਆਈ, ਇੰਦੂ ਬਾਲਾ ਆਜ਼ਾਦ ਅਤੇ ਸ੍ਰੀ ਸੋਹਨ ਲਾਲ ਆਜ਼ਾਦ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਹਨ। ਇਸੇ ਤਰਾਂ ਵਿਧਾਨ ਸਭਾ ਹਲਕਾ 40-ਦਸੂਹਾ ਤੋਂ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਏ ਜਦਕਿ 41-ਉੜਮੁੜ ਤੋਂ ਤਜਿੰਦਰ ਸਿੰਘ, ਨਿਰਮਲ ਸਿੰਘ ਅਤੇ ਰਵਿੰਦਰ ਕੌਰ (ਤਿੰਨੇ ਆਜ਼ਾਦ), 42-ਸ਼ਾਮਚੁਰਾਸੀ ਤੋਂ ਜਸਬੀਰ ਸਿੰਘ ਪਾਲ ਆਜ਼ਾਦ, 43-ਹੁਸ਼ਿਆਰਪੁਰ ਤੋਂ ਸੁਭਾਸ਼ ਚੰਦਰ ਸ਼ਰਮਾ, ਬਲਜਿੰਦਰ ਸਿੰਘ ਅਤੇ ਰੀਟਾ (ਤਿੰਨੇ ਆਜ਼ਾਦ) ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਹਨ ।  44-ਚੱਬੇਵਾਲ ਤੋਂ ਕਿਸੇ ਵੀ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਏ ਜਦਕਿ 45-ਗੜ੍ਹਸ਼ੰਕਰ ਤੋਂ ਮਨਜੀਤ ਸਿੰਘ ਆਜ਼ਾਦ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਹਨ।
        ਉਨ੍ਹਾਂ ਹੋਰ ਦੱਸਿਆ ਕਿ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਵਿਧਾਨ ਸਭਾ ਹਲਕਾ 39-ਮੁਕੇਰੀਆਂ ਤੋਂ 8 ਉਮੀਦਵਾਰ, ਵਿਧਾਨ ਸਭਾ ਹਲਕਾ 40-ਦਸੂਹਾ ਤੋਂ 7 ਉਮੀਦਵਾਰ, 41-ਉੜਮੁੜ ਤੋਂ 7 ਉਮੀਦਵਾਰ, 42-ਸ਼ਾਮਚੁਰਾਸੀ ਤੋਂ 7 ਉਮੀਦਵਾਰ, 43-ਹੁਸ਼ਿਆਰਪੁਰ ਤੋਂ 10 ਉਮੀਦਵਾਰ, 44-ਚੱਬੇਵਾਲ ਤੋਂ 11 ਉਮੀਦਵਾਰ, 45-ਗੜ੍ਹਸ਼ੰਕਰ ਤੋਂ 5 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਇਸ ਤਰਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ 7 ਵਿਧਾਨ ਸਭਾ ਹਲਕਿਆਂ ਵਿੱਚ ਹੇਠ ਲਿਖੇ ਕੁਲ 55 ਉਮੀਦਵਾਰ ਚੋਣ ਲੜ ਰਹੇ ਹਨ।

ਵਿਧਾਨ ਸਭਾ ਹਲਕਾ    ਉਮੀਦਵਾਰ ਦਾ ਨਾਂ    ਪਾਰਟੀ ਦਾ ਨਾਂ

39-ਮੁਕੇਰੀਆਂ
    1 ਅਜੀਤ ਕੁਮਾਰ ਨਰੰਗ ਪੁੱਤਰ ਸ੍ਰੀ ਰਾਮ ਲਾਲ    ਇੰਡੀਅਨ ਨੈਸ਼ਨਲ ਕਾਂਗਰਸ
    2 ਅਰੁਨੇਸ਼ ਸ਼ਾਕਰ ਪੁੱਤਰ ਸ੍ਰੀ ਬਾਲ ਮੁਕੰਦ    ਬੀ ਜੇ ਪੀ
    3 ਗੁਲੇਸ਼ਰ ਸਿੰਘ, ਪੁੱਤਰ ਦਲਜੀਤ ਸਿੰਘ    ਬੀ ਐਸ ਪੀ
    4 ਅਮਰਜੀਤ ਸਿਘੰ ਪੁੱਤਰ ਚੰਨਣ ਸਿੰਘ    ਪੀ ਪੀ ਪੀ
    5 ਗੁਰਵਤਨ ਸਿੰਘ ਪੁੱਤਰ ਗੁਰਦਿਆਲ ਸਿੰਘ    ਐਸ ਏ ਡੀ (ਅ)
    6 ਮੁਨੀਸ਼ ਖੋਸਲਾ ਪੁੱਤਰ ਮੋਹਨ ਲਾਲ ਖੋਸਲਾ    ਡੈਮੋਕ੍ਰੇਟਿਕ ਭਾਰਤੀਆ ਸਮਾਜ ਪਾਰਟੀ
    7 ਅਮਰਜੀਤ ਸਿੰਘ ਪੁੱਤਰ ਨਾਨਕ ਚੰਦ    ਆਜ਼ਾਦ
    8 ਰਜਨੀਸ਼ ਕੁਮਾਰ ਪੁੱਤਰ ਡਾ ਕੇਵਲ ਕ੍ਰਿਸ਼ਨ    ਆਜ਼ਾਦ
40-ਦਸੂਹਾ
    1 ਰਮੇਸ਼ ਚੰਦਰ ਡੋਗਰਾ ਪੁੱਤਰ ਜਗਦੀਸ਼ ਰਾਮ     ਇੰਡੀਅਨ ਨੈਸ਼ਨਲ ਕਾਂਗਰਸ
    2 ਅਮਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ    ਐਸ ਏ ਡੀ (ਅੰਮ੍ਰਿਤਸਰ)
    3 ਹਰਗੋਬਿੰਦ ਸਿੰਘ ਪੁੱਤਰ ਕੇਸ਼ਰ ਲਾਲ     ਆਜ਼ਾਦ
    4 ਵਿਜੇ ਕੁਮਾਰ ਪੁੱਤਰ ਪ੍ਰਕਾਸ਼ ਚੰਦ    ਡੈਮੋਕ੍ਰੇਟਿਕ ਭਾਰਤੀਆ ਸਮਾਜ ਪਾਰਟੀ
    5 ਅਮਰਜੀਤ ਸਿੰਘ ਪੁੱਤਰ ਰਣਬੀਰ ਸਿੰਘ    ਬੀ ਜੇ ਪੀ
    6 ਪਿਆਰਾ ਲਾਲ ਪੁੱਤਰ ਰੁਲੀਆ ਰਾਮ    ਬਹੁਜਨ ਸਮਾਜ ਪਾਰਟੀ
    7 ਭੁਪਿੰਦਰ ਸਿੰਘ ਪੁੱਤਰ ਹਜ਼ਾਰਾ ਸਿੰਘ    ਪੀ ਪੀ ਪੀ

41-ਉੜਮੁੜ
    1 ਸੰਗਤ ਸਿੰਘ  ਪੁੱਤਰ ਹਰਨਾਮ ਸਿੰਘ    ਇੰਡੀਅਨ ਨੈਸ਼ਨਲ ਕਾਂਗਰਸ
    2 ਪੂਰਨ ਸਿੰਘ ਪੁੱਤਰ ਫੌਜਾ ਸਿੰਘ    ਪੀਪੀਪੀ
    3 ਸੁਰਜੀਤ ਲਾਲ ਪਾਲ ਪੁੱਤਰ ਗੁਰਬਚਨ ਦਾਸ    ਬੀ ਐਸ ਪੀ
    4 ਅਵਤਾਰ ਸਿੰਘ  ਪੁੱਤਰ ਲਛਮਣ ਸਿੰਘ    ਐਸ ਏ ਡੀ (ਅ)
    5 ਅਰਵਿੰਦਰ ਸਿੰਘ ਪੁੱਤਰ ਚੰਨਲ ਸਿੰਘ    ਐਸ ਏ ਡੀ (ਬ)
    6 ਜਸਪਾਲ ਸਿੰਘ ਜੋਸ਼ੀ ਪੁੱਤਰ ਹਰਨਾਮ ਦਾਸ    ਸ਼ਿਵ ਸੈਨਾ
    7 ਜਸਵਿੰਦਰ ਸਿੰਘ ਪੁੱਤਰ ਬਖਸ਼ੀਸ਼ ਸਿੰਘ    ਆਜ਼ਾਦ

42-ਸ਼ਾਮਚੁਰਾਸੀ
    1 ਚੌਧਰੀ ਰਾਮ ਲੁਭਾਇਆ ਪੁੱਤਰ ਸੁੰਦਰ ਸਿੰਘ    ਇੰਡੀਅਨ ਨੈਸ਼ਨਲ ਕਾਂਗਰਸ
    2 ਮਹਿੰਦਰ ਕੌਰ ਪੁੱਤਰੀ ਅਰਜੁਨ ਸਿੰਘ, ਪਤਨੀ ਗੁਰਮੀਤ ਸਿੰਘ     ਐਸ ਏ ਡੀ (ਬਾਦਲ)
    3 ਸਮਿਤਰ ਸਿੰਘ ਪੁੱਤਰ ਅਮਰ ਸਿੰਘ    ਬੀ ਐਸ ਪੀ
    4 ਨੀਨਾ ਰਾਣੀ ਪੁੱਤਰੀ ਚਰਨ ਸਿੰਘ     ਆਜ਼ਾਦ
    5 ਗੁਰਦੀਪ ਸਿੰਘ ਪੁੱਤਰ ਲੇਟ ਕਰਤਾਰ ਸਿੰਘ    ਐਸ ਏ ਡੀ (ਅੰਮ੍ਰਿਤਸਰ)
    6 ਰਾਮ ਨਾਥ ਬਾਮ ਪੁੱਤਰ ਜਗਤ ਰਾਮ    ਭਾਰਤੀ ਜਨ ਸੁਰਕਸ਼ਾ ਪਾਰਟੀ
    7 ਅਨਮੋਲ ਸਿੰਘ ਪੁੱਤਰ ਸਵ: ਵੈਦ ਕਰਤਾਰ ਸਿੰਘ    ਪੀਪੀਪੀ

43-ਹੁਸ਼ਿਆਰਪੁਰ
    1 ਸੁੰਦਰ ਸ਼ਾਮ ਅਰੋੜਾ ਪੁੱਤਰ ਗੁਰਦਿੱਤਾ ਮੱਲ    ਇੰਡੀਅਨ ਨੈਸ਼ਨਲ ਕਾਂਗਰਸ
    2 ਤੀਕਸ਼ਨ ਸੂਦ ਪੁੱਤਰ ਜਗਦੀਸ਼ ਰਾਮ ਸੂਦ    ਬੀ ਜੇ ਪੀ
    3 ਓਂਕਾਰ ਸਿੰਘ ਝੰਮਟ ਪੁੱਤਰ ਭਾਨ ਪ੍ਰਕਾਸ਼    ਬੀ ਐਸ ਪੀ
    4 ਸੰਦੀਪ ਸਿੰਘ ਸੈਣੀ ਪੁੱਤਰ ਬਲਬੀਰ ਸੈਣੀ    ਪੀ ਪੀ ਪੀ
    5 ਗੁਰਨਾਮ ਸਿੰਘ ਸਿੰਗੜੀਵਾਲਾ ਪੁੱਤਰ ਅਜੀਤ ਸਿੰਘ    ਐਸ ਏ ਡੀ (ਅੰਮ੍ਰਿਤਸਰ)
    6 ਪਵਨ ਕੁਮਾਰ  ਪੁੱਤਰ ਰਾਮ ਮੂਰਤੀ     ਡੈਮੋਕ੍ਰੇਟਿਕ ਭਾਰਤੀਆ ਸਮਾਜ ਪਾਰਟੀ
    7 ਰਵੇਲ ਸਿੰਘ ਪੁੱਤਰ ਗੁਰਮੁੱਖ ਸਿੰਘ    ਭਾਰਤੀਆ ਗਾਓਂ ਤਾਜ ਦਲ
    8 ਸ਼ਸੀ ਡੋਗਰਾ ਪੁੱਤਰ ਕੁੰਦਨ ਲਾਲ    ਸ਼ਿਵ ਸੈਨਾ
    9 ਸਾਧੂ ਸਿੰਘ ਸੈਣੀ ਪੁੱਤਰ ਗੁਰਦਿੱਤਾ ਰਾਮ    ਆਜ਼ਾਦ
    10 ਹਰਵਿੰਦਰ ਸਿੰਘ ਪੁੱਤਰ ਅਮਰ ਸਿੰਘ    ਆਜ਼ਾਦ

44-ਚੱਬੇਵਾਲ

    1 ਸੋਹਨ ਸਿੰਘ ਠੰਡਲ ਪੁੱਤਰ ਜਗਤ ਸਿੰਘ    ਐਸ ਏ ਡੀ (ਬ)
    2 ਗੁਰਨਾਮ ਸਿੰਘ ਪੁੱਤਰ ਪਾਖਰ ਸਿੰਘ    ਬੀ ਐਸ ਪੀ
    3 ਡਾ ਰਾਜਕੁਮਾਰ ਪੁੱਤਰ ਦਰਸ਼ਨ ਸਿੰਘ    ਇੰਡੀਅਨ ਨੈਸ਼ਨਲ ਕਾਂਗਰਸ
    4 ਓਮ ਪ੍ਰਕਾਸ਼ ਜੱਖੂ ਪੁੱਤਰ ਗੁਰਬਚਨ ਚੰਦ    ਲੋਕ ਜਨ ਸ਼ਕਤੀ ਪਾਰਟੀ
    5 ਅਜਾਇਬ ਸਿੰਘ ਪੁੱਤਰ ਅਨੋਖ ਸਿੰਘ     ਪੀ ਪੀਪੀ
    6 ਜਗਦੀਸ਼ ਸਿੰਘ ਖਾਲਸਾ ਪੁੱਤਰ ਕਰਮ ਸਿੰਘ    ਐਸ ਏ ਡੀ (ਅ)
    7 ਡਾ ਦਿਲਬਾਗ ਰਾਏ ਪੁੱਤਰ ਸੰਤ ਰਾਮ     ਆਜ਼ਾਦ
    8 ਨਿਰਮਲ ਸਿੰਘ ਹਕੂਮਤਪੁਰੀ ਪੁੱਤਰ ਅਨੰਤ ਰਾਮ    ਆਜ਼ਾਦ
    9 ਨਿਰਮਲ ਕੌਰ , ਸੁਖਦੇਵ ਸਿੰਘ    ਆਜ਼ਾਦ
    10 ਬਲਬੀਰ ਰਾਮ ਪੁੱਤਰ ਪ੍ਰੀਤਮ ਚੰਦ    ਆਜ਼ਾਦ
    11 ਬਲਵਿੰਦਰ ਸਿੰਘ ਪੁੱਤਰ ਜੋਗਾ ਸਿੰਘ    ਆਜ਼ਾਦ

45-ਗੜ੍ਹਸ਼ੰਕਰ
    1 ਸੁਰਿੰਦਰ ਸਿੰਘ ਪੁੱਤਰ ਬਾਵਾ ਸਿੰਘ    ਐਸ ਏ ਡੀ (ਬ)
    2 ਗੁਰਲਾਲ ਪੁੱਤਰ ਗੁਰਦੇਵ ਸਿੰਘ    ਬੀ ਐਸ ਪੀ
    3 ਰਘੂਨਾਥ ਸਿੰਘ ਪੁੱਤਰ ਰੁਲੀਆ ਰਾਮ    ਸੀ ਪੀ ਆਈ (ਐਮ)
    4 ਲਵ ਕੁਮਾਰ ਗੋਲਡੀ ਪੁੱਤਰ ਸਰਵਨ ਰਾਮ    ਇੰਡੀਅਨ ਨੈਸ਼ਨਲ ਕਾਂਗਰਸ
    5 ਗੁਲਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ    ਐਸ ਏ ਡੀ (ਅ)

ਪੀਣ ਵਾਲਾ ਪਾਣੀ ਨਾ ਹੋਣ ਤੇ ਲੋਕ ਪ੍ਰੇਸ਼ਾਨ

ਤਲਵਾੜਾ, 16 ਜਨਵਰੀ: ਇੱਥੇ ਲਾਗਲੇ ਪਿੰਡ ਧਾਰ ਦੇ ਮੁਹੱਲਾ ਮਾਤਾ ਹਿਡੰਬਾ ਦੇਵੀ ਦੇ ਦਰਜਨਾਂ ਘਰਾਂ ਵਿਚ ਲੋਕਾਂ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਆਗਿਆ ਰਾਮ, ਬਖਸ਼ੀ ਰਾਮ, ਬਿਸ਼ਨ ਦਾਸ, ਥੁੜੀਆ ਰਾਮ, ਰਾਮ ਦਾਸ, ਪ੍ਰੀਤੋ ਦੇਵੀ, ਸੁਭਾਸ਼ ਰਾਣੀ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਨੂੰ ਪਾਣੀ ਦੀ ਸਪਲਾਈ ਬਾੜੀ ਜਲ ਸਪਲਾਈ ਤੋਂ ਆਉਂਦੀ ਹੈ, ਜੋ ਪਿਛਲੇ ਕਰੀਬ ਪੰਦਰਾਂ ਦਿਨਾਂ ਤੋਂ ਟੂਟੀਆਂ ਵਿਚ ਪਾਣੀ ਨਹੀਂ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਹੱਲੇ ਵਿਚ 25 ਦੇ ਕਰੀਬ ਘਰ ਹਨ ਅਤੇ ਕਰੀਬ 13 ਘਰੇਲੂ  ਅਤੇ ਦੋ ਜਨਤਕ ਟੂਟੀਆਂ ਲੱਗੀਆਂ ਹੋਈਆਂ ਹਨ। ਇਸੇ ਸਪਲਾਈ ਦੇ ਠੱਪ ਹੋਣ ਨਾਲ ਬਨਕਰਨਪੁਰ, ਬਜਰਬੱਟੂ, ਧਾਰ, ਪਲਿਆਲ ਮੁਹੱਲਾ ਦੇ ਦਰਜਨਾਂ ਘਰਾਂ ਨੂੰ ਵੀ ਪਾਣੀ ਦੀ ਬੂੰਦ ਬੂੰਦ ਲਈ ਤਰਸਣਾ ਪੈ ਰਿਹਾ ਹੈ। ਜਿਕਰਯੋਗ ਹੈ ਕਿ ਪਿੰਡ ਵਾਸੀ ਆਪਣੀਆਂ ਰੋਜਾਨਾ ਲੋੜਾਂ ਲਈ ਪਿੰਡ ਵਿਚ ਬਣੇ ਮਾਤਾ ਹਿਡੰਬਾ ਦੇਵੀ ਮੰਦਿਰ ਵਿਚ ਬਣੇ ਪਾਣੀ ਜਮ੍ਹਾਂ ਕਰਨ ਵਾਲੇ ਵੱਡੇ ਟੈਂਕ ਵਰਦਾਨ ਸਾਬਿਤ ਹੋ ਰਹੇ ਹਨ ਜਿੱਥੇ ਟੈਂਕ ਤੇ ਲੱਗੇ ਹੈਂਡਪੰਪ ਰਾਹੀਂ ਉਹ ਘੜਿਆਂ, ਬਾਲਟੀਆਂ ਆਦਿ ਨਾਲ ਪਾਣੀ ਢੋਣ ਲਈ ਮਜਬੂਰ ਹਨ। ਪਿੰਡ ਵਾਸੀਆਂ ਮੰਗ ਕੀਤੀ ਕਿ ਉਨ੍ਹਾਂ ਦੇ ਘਰਾਂ ਨੂੰ ਜਲ ਸਪਲਾਈ ਤੁਰੰਤ ਬਹਾਲ ਕੀਤੀ ਜਾਣੀ ਚਾਹੀਦੀ ਹੈ।

ਪੰਜਾਬ ਰੇਡੀਓ ਲੰਦਨ ਤੇ ਲਾਈ ਕਵੀਆਂ ਨੇ ਛਹਿਬਰ

ਤਲਵਾੜਾ, 16 ਜਨਵਰੀ : ਪੰਜਾਬ ਰੇਡੀਓ ਲੰਦਨ ਵੱਲੋਂ ਪੰਜਾਬੀ ਸਾਹਿਤ ਅਤੇ ਕਲਾ ਮੰਚ ਤਲਵਾੜਾ ਦੇ ਸਹਿਯੋਗ ਨਾਲ ਇੱਥੇ ਵਿਸ਼ੇਸ਼ ਕਵੀ ਦਰਬਾਰ ‘ਕਾਲੀ ਰਾਤ ਸੁਰਖ਼ ਸਵੇਰਾ’ ਪ੍ਰੋਗਰਾਮ ਲਈ ਕਰਵਾਇਆ ਗਿਆ ਜਿਸ ਦਾ ਸਿੱਧਾ ਪ੍ਰਸਾਰਣ ਰੇਡੀਓ ਅਤੇ ਇੰਟਰਨੈੱਟ ਰਾਹੀਂ ਕੀਤਾ ਗਿਆ। ਇਸ ਮੌਕੇ ਪ੍ਰੋ. ਬਲਦੇਵ ਸਿੰਘ ਬੱਲੀ ਜਿਲ੍ਹਾ ਲੋਕ ਸੰਪਰਕ ਅਫ਼ਸਰ ਰੋਪੜ ਨੇ ਗਜ਼ਲ ‘ਲੱਭ ਹੀ ਲੈਣਗੇ ਪੰਖੇਰੂ ਘਰਾਂ ਦਾ ਸਿਰਨਾਵਾਂ’ ਪੇਸ਼ ਕੀਤੀ ਅਤੇ ਪ੍ਰਿੰਸੀਪਲ ਨਵਤੇਜ ਸਿੰਘ ਗੜ੍ਹਦੀਵਾਲਾ ਵੱਲੋਂ ਪੇਸ਼ ਗਜ਼ਲ ਦੇ ਸ਼ੇਅਰ ‘ਹੱਥ ਤੋਂ ਹੀ ਹੱਥ ਕੇ ਬੈਠ ਜਾਓਗੇ ਤੁਸੀਂ, ਹਰ ਇੱਕ ਨਾਲ ਜੇ ਹੱਥ ਮਿਲਾਓਗੇ ਤੁਸੀਂ ਨੇ ਖ਼ੂਬ ਵਾਹਵਾਹੀ ਲਈ। ਸ. ਗੁਰਬਚਨ ਸਿੰਘ ਲਾਡਪੁਰੀ ਰਾਜਨੀਤਿਕ ਲੀਡਰਾਂ ਦੀ ਮੌਕਾਪ੍ਰਸਤੀ ਤੇ ਨਿਸ਼ਾਨਾ ਸਾਧਦਿਆਂ ‘ਬਣ ਵਿਚਾਰੇ ਫ਼ਿਰ ਕਈ ਪੈਰਾਂ ਨੂੰ ਹੱਥ ਵੀ ਲਾਉਣਗੇ’ ਪੇਸ਼ ਕੀਤੀ ਗਈ। ਡਾ. ਅਮਰਜੀਤ ਸਿੰਘ ਅਨੀਸ ਵੱਲੋਂ ‘ਸਿੱਕੇ ਦੇ ਦੋ ਪਹਿਲੂ’ ਅਤੇ ‘ਧੀ ਦੀ ਪੁਕਾਰ’ ਰਚਨਾਵਾਂ ਨਾਲ ਸਰੋਤਿਆਂ ਨੂੰ ਸਮਾਜਿਕ ਸਰੋਕਾਰਾਂ ਨਾਲ ਜੋੜਿਆ। ਰਾਮ ਸ਼ਰਨ ਜੋਸ਼ੀਲਾ ਨੇ ਆਪਣੀ ਪ੍ਰਪੱਕ ਗੀਤਕਾਰੀ ਦਾ ਲੋਹਾ ਮਨਾਉਂਦਿਆਂ ‘ਚੱਕੇ ਤੇ ਚੱਕਰ ਲਾਉਂਦੀ ਚੱਕਰਾਂ ਵਿਚ ਪਾਉਂਦੀ ਇਹ ਦੁਨੀਆਂ’ ਤਰੰਨੁਮ ਵਿਚ ਪੜ੍ਹੀ। ਅਮਰੀਕ ਡੋਗਰਾ ਨੇ ‘ਉਡੀਕਾਂ’ ਗੀਤ ਰਾਹੀਂ ਪਰਦੇਸੀਆਂ ਦੇ ਪਰਿਵਾਰ ਦੇ ਦਰਦ ਨੂੰ ਪ੍ਰਭਾਵਸ਼ਾਲੀ ਅੰਦਾਜ ਵਿਚ ਪੇਸ਼ ਕੀਤਾ ਗਿਆ। ਸਮਰਜੀਤ ਸਿੰਘ ਸ਼ਮੀ ਨੇ ਢੋਂਗੀ ਸਾਧਾਂ ਤੇ ਵਿਅੰਗ ਕਰਦੀ ਕਵਿਤਾ ‘ਬਾਬਾ ਜੀ’ ਅਤੇ ਸਮਾਜਿਕ ਵਿਸ਼ੇ ਤੇ ‘ਕਬਿੱਤ’ ਪੇਸ਼ ਕੀਤੇ ਗਏ। ਧਿਆਨ ਸਿੰਘ ਚੰਦਨ ਦੀ ਰਚਨਾ ‘ਅੱਖਾਂ’ ਨੇ ਭਰਪੂਰ ਦਾਦ ਲਈ ਅਤੇ ਅਨੁਰਾਧਾ ਸ਼ਰਮਾ ਵੱਲੋਂ ‘ਲਾਹੌਰ ਜਾਣ ਨੂੰ ਦਿਲ ਕਰਦਾ’ ਰਚਨਾਵਾਂ ਪੜ੍ਹੀਆਂ ਗਈਆਂ। ਪ੍ਰੋਗਰਾਮ ਦੌਰਾਨ ਯੂ. ਕੇ. ਅਤੇ ਅਮਰੀਕਾ ਤੋਂ ਅਨੇਕਾਂ ਸਰੋਤਿਆਂ ਨੇ ਹਾਜਰ ਕਵੀਆਂ ਨਾਲ ਵਿਚਾਰ ਸਾਂਝੇ ਕੀਤੇ ਗਏ ਅਤੇ ਓਧਰ ਲੰਦਨ ਤੋਂ ਪ੍ਰੋਗਰਾਮ ਦਾ ਸੰਚਾਲਨ ਸਮਸ਼ੇਰ ਸਿੰਘ ਰਾਏ ਵੱਲੋਂ ਬੇਹੱਦ ਰੌਚਕ ਅੰਦਾਜ ਵਿਚ ਕੀਤਾ ਗਿਆ ਅਤੇ ਇੱਧਰ ਕਵੀਆਂ ਦੀ ਜਾਣ ਪਹਿਚਾਣ ਅਤੇ ਤਲਵਾੜਾ ਬਾਰੇ ਡੂੰਘੀ ਜਾਣਕਾਰੀ ਹਰਬੰਸ ਹਿਉਂ ਵੱਲੋਂ ਬਾਖੂਬੀ ਦਿੱਤੀ ਗਈ। ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸਾਹਿਤ ਮੰਚ ਦੇ ਐੱਚ. ਐੱਸ. ਮਿੱਠੂ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਰਾਜੀਵ ਸ਼ਰਮਾ, ਹੈਡਮਾਸਟਰ ਇਕਬਾਲ ਸਿੰਘ, ਕਮਲਜੀਤ ਸਿੰਘ ਜੱਗਾ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ।

ਰਾਤ ਨੂੰ ਨਹੀਂ ਖੜਕਣਗੇ ਸਪੀਕਰ

ਹੁਸ਼ਿਆਰਪੁਰ, 16 ਜਨਵਰੀ :  ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਸ਼੍ਰੀ ਦੀਪਇੰਦਰ ਸਿੰਘ ਨੇ ਸੀ.ਆਰ.ਪੀ.ਸੀ. 1973 ਦੀ ਧਾਰਾ 144 ਦੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ 30 ਜਨਵਰੀ 2012 ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਆਦੇਸ਼ ਜਾਰੀ ਕੀਤੇ ਹਨ ਕਿ ਕੋਈ ਵੀ ਰਾਜਨੀਤਿਕ ਪਾਰਟੀ ਅਤੇ ਚੋਣਾਂ ਲਈ ਖੜੇ ਉਮੀਦਵਾਰ ਰਾਤ 10-00 ਵਜੇ ਤੋਂ ਸਵੇਰੇ 6-00 ਵਜੇ ਤੱਕ ਮੋਟਰ ਗੱਡੀਆਂ ਉਪਰ ਜਾਂ ਇੱਕ ਥਾਂ ਤੇ ਲਾਊਡ ਸਪੀਕਰ ਲਗਾ ਕੇ ਪ੍ਰਚਾਰ ਨਹੀਂ ਕਰ ਸਕਣਗੇ ਅਤੇ ਲਾਉਡ ਸਪੀਕਰ ਲਗਾਉਣ ਲਈ ਸਬੰਧਤ ਰਿਟਰਨਿੰਗ ਅਫ਼ਸਰ ਕੋਲੋਂ ਮਨਜ਼ੂਰੀ ਲੈਣੀ ਜ਼ਰੂਰੀ ਹੋਵੇਗੀ।
        ਜ਼ਿਲ੍ਹੇ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਅਤੇ ਚੋਣਾਂ ਲਈ ਖੜੇ ਉਮੀਦਵਾਰ ਕਿਸੇ ਸਰਕਾਰੀ ਸੰਮਤੀ ਅਤੇ ਪ੍ਰਾਈਵੇਟ ਸੰਮਤੀ ਦੇ ਮਾਲਕਾਂ ਤੋਂ ਲਿਖਤੀ ਮਨਜ਼ੂਰੀ ਤੋਂ ਬਿਨਾਂ ਪੋਸਟਰ ਚਪਕਾ ਕੇ / ਨਾਅਰੇ ਆਦਿ ਲਿਖ ਕੇ ਆਮ ਪ੍ਰਚਾਰ ਨਹੀਂ ਕਰ ਸਕਣਗੇ। ਇਹ ਹੁਕਮ 27 ਜਨਵਰੀ 2012 ਤੱਕ ਲਾਗੂ ਰਹਿਣਗੇ।

ਠੰਡ ਕਾਰਨ ਜਿਲ੍ਹੇ ਦੇ ਪ੍ਰਾਇਮਰੀ ਸਕੂਲ 19 ਤੱਕ ਬੰਦ

ਹੁਸ਼ਿਆਰਪੁਰ, 15 ਜਨਵਰੀ: ਮੌਸਮ ਦੀ ਖਰਾਬੀ, ਵੱਧ ਰਹੀ  ਠੰਡ ਨੂੰ ਦੇਖਦੇ ਹੋਏ ਅਤੇ ਛੋਟੇ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀ ਦੀਪਇੰਦਰ ਸਿੰਘ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਕਾਰੀ ਅਤੇ ਪ੍ਰਾਈਵੇਟ ਪ੍ਰਾਈਮਰੀ ਸਕੂਲਾਂ ਨੂੰ 16 ਜਨਵਰੀ (ਸੋਮਵਾਰ ) ਤੋਂ 19 ਜਨਵਰੀ 2012 (ਵੀਰਵਾਰ) ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਇਸ ਦੌਰਾਨ ਅਧਿਆਪਕ ਆਪਣੀ ਆਮ ਵਾਂਗ ਡਿਊਟੀ ਤੇ ਹਾਜ਼ਰ ਰਹਿਣਗੇ।

ਨਿਆਂ ਪ੍ਰਣਾਲੀ ਪ੍ਰਤੀ ਚੇਤਨਾ ਲਈ ਕਾਨੂੰਨੀ ਸਾਖਰਤਾ ਕਲੱਬ

ਗੜ੍ਹਸ਼ੰਕਰ, 14 ਜਨਵਰੀ : ਨਿਆਂ ਪ੍ਰਣਾਲੀ ਦੀ ਪਹੁੰਚ ਹਰੇਕ ਵਿਅਕਤੀ ਨੂੰ ਸੁਨਿਸ਼ਚਿਤ ਕਰਨ ਲਈ ਅਤੇ ਲੋਕਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਵਿਦਿਆਰਥੀ ਅਹਿਮ ਯੋਗਦਾਨ ਪਾ ਸਕਦੇ ਹਨ । ਇਸ ਲਈ ਲੀਗਲ ਸਰਵਿਸ ਅਥਾਰਟੀ ਵਲੋ ਪੰਜਾਬ ਦੇ ਸਾਰੇ ਕਾਲਜਾਂ ਅਤੇ ਸਕੂਲਾਂ ਵਿਚ ਵਿਦਿਆਰਥੀ ਕਾਨੂੰਨੀ ਸਾਖਰਤਾ ਕਲੱਬ ਖੋਲੇ ਜਾ ਰਹੇ ਹਨ। ਇਹ ਜਾਣਕਾਰੀ ਜਸਟਿਸ ਐਮ ਐਮ ਕੁਮਾਰ ਜੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਐਗਜੈਕਟਿਵ ਚੇਅਰਮੈਨ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਨੇ ਅੱਜ ਗੜ੍ਹਸੰਕਰ ਦੇ ਡੀ ਏ ਵੀ ਕਾਲਜ ( ਲੜਕੀਆਂ) ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਵਿਦਿਆਰਥੀ  ਕਾਨੂੰਨੀ ਸਾਖਰਤਾ ਕਲੱਬਾਂ ਦਾ ਉਦਘਾਟਨ ਕਰਨ ਮੋਕੇ ਦਿੱਤੀ । ਉਨਾਂ ਦੱਸਿਆ ਕਿ ਇਸ ਵੇਲੇ ਪੰਜਾਬ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਵਿਚ 550 ਤੋ ਵੱਧ ਵਿਦਿਆਰਥੀ  ਕਾਨੂੰਨੀ ਸਾਖਰਤਾ ਕਲੱਬ ਖੋਲੇ ਜਾ ਚੁੱਕੇ ਹਨ ਜਿਨਾਂ ਵਿਚ 50 ਦੇ ਕਰੀਬ ਕਲੱਬ ਕਾਲਜਾਂ ਵਿਚ ਖੋਲੇ ਗਏ ਹਨ ।
            ਮਾਣਯੋਗ ਜਸਟਿਸ ਐਮ ਐਮ ਕੁਮਾਰ ਨੇ ਕਿਹਾ ਕਿ ਆਮ ਜਨਤਾ ਨੂੰ ਕਾਨੂੰਨ ਪੱਖੋ ਜਾਣੂ ਕਰਾਉਣ ਅਤੇ ਵਿਦਿਆਰਥੀ ਵਰਗ ਨੂੰ ਮੋਲਿਕ ਅਧਿਕਾਰਾਂ ਅਤੇ ਉਨਾਂ ਦੇ ਫਰਜ਼ਾਂ ਪ੍ਰਤੀ ਜਾਣੂ ਕਰਾਉਣ ਦੇ ਉਦੇਸ਼ ਨਾਲ ਸਕੂਲਾਂ , ਕਾਲਜਾਂ ਅਤੇ ਯੂਨੀਵਰਸਟੀਆਂ ਵਿਚ ਖੋਲੇ ਗਏ ਕਾਨੂੰਨੀ ਸਾਖਰਤਾਂ ਕਲੱਬਾਂ ਵਲੋ ਰਚਨਾਵਾਂ , ਪੋਸਟਰ , ਨੁੱਕੜ ਨਾਟਕ , ਗੋਸ਼ਟੀਆਂ , ਭਾਸ਼ਣ ਅਤੇ ਪੇਪਰ ਰੀਡਿੰਗ ਦੁਆਰਾ ਅਹਿਮ ਤੋਰ ਤੇ ਸਹਾਈ ਹੋ ਰਹੇ ਹਨ । ਉਨਾਂ ਦੱਸਿਆ ਕਿ ਬਹੁਤ ਸਾਰੇ ਲੋਕ ਕਾਨੂੰਨੀ ਅਧਿਕਾਰਾਂ ਤੋ ਅਣਜਾਣ ਹੋਣ ਅਤੇ ਆਰਥਿਕ ਤੋਰ ਤੇ ਕਮਜੋਰ ਹੋਣ ਕਾਰਨ ਆਪਣੇ ਹੱਕਾਂ ਤੋ ਵਾਝੇ ਰਹਿ ਜਾਂਦੇ ਹਨ । ਉਨਾਂ ਕਿਹਾ ਕਿ ਮੁਫਤ ਕਾਨੂਨੀ ਸੇਵਾਵਾਂ ਅਥਾਰਟੀ ਰਾਜ ਦੇ ਗਰੀਬ ਅਤੇ ਸਮਾਜ ਦੇ ਕਮਜੋਰ ਵਰਗ ਦੇ ਲੋਕਾਂ ਨੂੰ ਜਾਗਰੂਕ ਕਰਕੇ  ਨਿਆਂ ਮੁਹੱਈਆਂ ਕਰਵਾ ਰਹੀ ਹੈ । ਉਨਾਂ ਕਿਹਾ ਕਿ ਔਰਤਾਂ ਦੇ ਅਧਿਕਾਰ ਰਿਸ਼ਵਤਖੋਰੀ ,ਮਨੁੱਖੀ ਅਧਿਕਾਰ , ਉਪਭੋਗਤਾ ਅਧਿਕਾਰਾਂ ਤੋ ਲੋਕ ਪੂਰੀ ਤਰਾਂ ਜਾਗਰੂਕ ਨਹੀ ਹਨ । ਵਿਦਿਆਰਥੀ ਵਰਗ ਆਪਣੇ ਪ੍ਰੀਵਾਰ , ਪਿੰਡ , ਸ਼ਹਿਰ ਅਤੇ ਹੋਰ ਵਿਚਰਣ ਵਾਲੇ ਲੋਕਾਂ ਵਿਚ ਮੁਫਤ ਕਾਨੂੰਨੀ ਸਹਾਇਤਾ ਦਾ ਸੰਦੇਸ਼ ਪਹੁੰਚਾਉਣ ਵਿਚ ਸਹਾਈ ਹੋ ਸਕਦਾ ਹੈ । ਉਨਾਂ ਇਹ ਵੀ ਕਿਹਾ ਕਿ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਨੋਜਵਾਨ ਵਰਗ ਦੇ ਸਹਿਯੋਗ ਦੀ ਵੱਡੀ ਲੋੜ ਹੈ । ਮਾਣਯੋਗ ਜਸਟਿਸ ਨੇ ਕਿਹਾ ਕਿ ਔਰਤਾਂ ਦਾ ਪੜਿਆ ਲਿਖਿਆ ਹੋਣਾ ਹੋਰ ਵੀ ਜਰੂਰੀ ਹੈ ਕਿਓਕਿ ਔਰਤ ਸਮਾਜ ਵਿਚ ਰੋਲ ਹੈ ।
            ਡੀ ਏ ਵੀ ਕਾਲਜ ਗੜਸੰਕਰ ਵਿਖੇ ਕਾਲਜ ਦੀਆਂ ਗਰੈਜੂਏਟ ਵਿਦਿਆਰਥਣਾਂ ਨੂੰ ਡਿਗਰੀਆਂ ਤਕਸੀਮ ਕਰਦਿਆਂ ਮਾਣਯੋਗ ਜਸਟਿਸ ਐਮ ਐਮ ਕੁਮਾਰ ਨੇ ਵਿਦਿਆਰਥਣਾਂ ਨੂੰ ਨੈਤਿਕ ਕਦਰਾਂ ਕੀਮਤਾਂ ਦੇ ਧਾਰਣੀ ਹੋਣ ਦਾ ਸੰਦੇਸ਼ ਦਿਦਿਆਂ ਕਿਹਾ ਕਿ ਦ੍ਰਿੜ ਇਰਾਦੇ ਨਾਲ ਨਿਰਧਾਰਿਤ ਨਿਸ਼ਾਨਾ ਮੰਜਿਲ ਤੋ ਦੂਰ ਨਹੀ ਹੁੰਦਾ ।
            ਹੁਸ਼ਿਆਰਪੁਰ ਦੇ ਰਾਮ ਕਲੋਨੀ ਕੈਪ ਵਿਖੇ ਜੁਵੀਲਾਇਨ ਹੋਮ ਅਤੇ ਅਬਜਰਵੇਸ਼ਨ ਹੋਮ ਦੇ ਦੋਰੇ ਦੋਰਾਨ ਪੁਲਿਸ ਦੀ ਟੁਕੜੀ ਵਲੋ ਉਨਾਂ ਨੂੰ ਗਾਰਡ ਆਫ ਆਨਰ ਪੇਸ਼ ਕੀਤਾ ਗਿਆ । ਇਸ ਮੋਕੇ ਤੇ ਮਾਣਯੋਗ ਜਸਟਿਸ ਐਮ ਐਮ ਕੁਮਾਰ ਨੇ ਜੁਵੀਲਾਇਨ ਹੋਮ ਵਿਖੇ ਰਹਿ ਰਹੇ ਅਨਾਥ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਖਾਣੇ ਆਦਿ ਦਾ ਮੁਆਇਨਾ ਕੀਤਾ । ਇਸ ਮੋਕੇ ਤੇ ਉਨਾਂ ਨੇ ਬਜ਼ੁਰਗਾਂ ਨੂੰ ਗਰਮ ਕੱਪੜੇ ਵੀ ਤਕਸੀਮ ਕੀਤੇ । ਅਬਜ਼ਰਵੇਸ਼ਨ ਹੋਮ ਵਿਖੇ ਉਨਾਂ ਨੇ ਬੱਚਿਆਂ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਨੂੰ ਦਿੱਤੀਆਂ ਜਾ ਰਹੀਆ ਸਹੂਲਤਾਂ ਬਾਰੇ ਜਾਣਕਾਰੀ ਹਾਸਿਲ ਕੀਤੀ । ਇਸ ਮੋਕੇ ਤੇ ਉਨਾਂ ਨੇ ਡਿਪਟੀ ਕਮਿਸ਼ਨਰ ਸ੍ਰੀ ਦੀਪਇੰਦਰ ਸਿੰਘ ਨੂੰ ਕਿਹਾ ਕਿ ਜੁਵੀਲਾਇਨ ਹੋਮ ਵਿਚ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਖਾਣੇ ਦੀ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ । ਮਾਣਯੋਗ ਜਸਟਿਸ ਨੇ ਕਿਹਾ ਕਿ ਅਬਜ਼ਰਵੇਸ਼ਨ ਹੋਮ ਵਿਚ ਰਹਿ ਰਹੇ ਬੱਚਿਆਂ ਦੇ ਕੇਸਾਂ ਸਬੰਧੀ ਪੂਰੀ ਘੋਖ ਕੀਤੀ ਜਾਵੇਗੀ । ਡਿਪਟੀ ਕਮਿਸ਼ਨਰ ਸ੍ਰੀ ਦੀਪਇੰਦਰ ਸਿਘ ਨੇ ਮਾਣਯੋਗ ਜਸਟਿਸ ਐਮ ਐਮ ਕੁਮਾਰ  ਨੂੰ ਭਰੋਸਾ ਦਿਵਾਇਆ ਕਿ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ।
            ਇਸ ਮੋਕੇ ਤੇ ਹੋਰਨਾਂ ਤੋ ਇਲਾਵਾ ਮਾਣਯੋਗ ਜਿਲਾ ਤੇ ਸੈਸ਼ਨ ਜੱਜ ਏ ਕੇ ਸਿੰਗਲਾ , ਐਡੀਸ਼ਨਲ ਜੱਜ ਅਤੇ ਮੈਬਰ ਸੈਕਟਰੀ ਪੰਜਾਬ ਲੀਗਲ ਸਰਵਸਿਸ ਅਥਾਰਟੀ ਸ੍ਰੀ ਮੁਨੀਸ਼ ਸਿੰਘਲ , ਸਿਵਲ ਜੱਜ ਸੀਨੀਅਰ ਡਵੀਜ਼ਨ ਹੁਸ਼ਿਆਰਪੁਰ ਨਵਲ ਕੁਮਾਰ , ਮਾਣਯੋਗ ਜਸਟਿਸ ਐਮ ਐਮ ਕੁਮਾਰ ਦੀ ਧਰਮ ਪਤਨੀ ਪ੍ਰੋਫੈਸਰ ਸੰਤੋਸ਼ ਕੇ ਕੁਮਾਰ , ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਗੜਸੰਕਰ ਰਵੀਇੰਦਰ ਕੁਮਾਰ , ਪ੍ਰਿਸੀਪਲ ਮੈਜਿਸਟ੍ਰੇਟ ਜੂਨੀਅਰ ਜਸਟਿਸ ਬੋਰਡ ਹੁਸ਼ਿਆਰਪੁਰ ਕੇ ਐਸ ਸੁਲਾਰ , ਸੀ ਜੇ ਐਮ ਸ੍ਰੀ ਰਾਮ ਕੁਮਾਰ , ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਆਰ ਪੀ ਧੀਰ , ਡੀ ਏ ਵੀ ਕਾਲਜ ਗੜਸੰਕਰ ਦੇ ਪ੍ਰਿਸੀਪਲ ਮਿਸਜ਼ ਭਾਰਤੀ ੳਬਰਾਏ , ਟਰੱਸਟ ਦੇ ਪ੍ਰਧਾਨ ਸ੍ਰੀ ਵੀ ਪੀ ਬੇਦੀ , ਤਹਿਸੀਲਦਾਰ ਗੜਸੰਕਰ ਭੁਪਿੰਦਰ ਸਿੰਘ ਅਤੇ ਕਮੇਟੀ ਦੇ ਮੈਬਰ ਹਾਜ਼ਰ ਸਨ ।

ਚੋਣ ਨਿਗਰਾਨ ਰੱਖਣਗੇ ਪੂਰੀ ਨਿਗਰਾਨੀ; ਸੰਪਰਕ ਨੰਬਰ ਜਾਰੀ

ਹੁਸ਼ਿਆਰਪੁਰ, 13 ਜਨਵਰੀ: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ 39-ਮੁਕੇਰੀਆਂ ਅਤੇ 40-ਦਸੂਹਾ ਲਈ ਸ੍ਰੀ ਹਰਸ਼ਾ ਗੋਪਾਲ ਮੋਸਿਬ ਆਈ ਏ ਐਸ ਚੋਣ ਆਬਰਵਰ (ਜਨਰਲ) ਰੈਸਟ ਹਾਊਸ ਦਸੂਹਾ ਵਿਖੇ ਠਹਿਰੇ ਹੋਏ  ਹਨ ਜਿਨ੍ਹਾਂ ਦਾ ਮੋਬਾਇਲ ਨੰਬਰ 94786-91543 ਅਤੇ ਲੈਂਡ ਲਾਈਨ ਨੰਬਰ 01883-227122 ਹੈ। ਇਨ੍ਹਾਂ ਹਲਕਿਆਂ ਦੇ ਖਰਚਾ ਆਬਜ਼ਰਵਰ ਸ੍ਰੀ ਅਮਿਸ਼ ਕੁਮਾਰ ਗੁਪਤਾ ਲੋਕ ਨਿਰਮਾਣ ਰੈਸਟ ਹਾਊਸ ਦਸੂਹਾ ਵਿਖੇ ਠਹਿਰੇ ਹੋਏ ਹਨ ਜਿਨ੍ਹਾਂ ਦਾ ਮੋਬਾਇਲ ਨੰਬਰ 94786-91537 ਅਤੇ ਲੈਂਡ ਲਾਈਨ ਨੰਬਰ 01883-287112 ਹੈ।

         ਉਨ੍ਹਾਂ ਹੋਰ ਦੱਸਿਆ ਕਿ ਵਿਧਾਨ ਸਭਾ ਹਲਕਾ 41-ਉੜਮੁੜ, 42-ਸ਼ਾਮਚੁਰਾਸੀ ਅਤੇ 43-ਹੁਸ਼ਿਆਰਪੁਰ ਲਈ ਚੋਣ ਆਬਜ਼ਰਵਰ (ਜਨਰਲ) ਸ੍ਰੀ ਮਕਬੂਲ ਪਰਟਿਨ ਆਈ ਏ ਐਸ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਹੁਸ਼ਿਆਰਪੁਰ ਵਿਖੇ ਠਹਿਰੇ ਹੋਏ ਹਨ ਜਿਨ੍ਹਾਂ ਦਾ ਮੋਬਾਇਲ ਨੰਬਰ 94786-91542  ਅਤੇ ਫੈਕਸ ਨੰਬਰ 01882-222102  ਅਤੇ 92572-14482 ਹੈ।   ਇਨ੍ਹਾਂ ਹਲਕਿਆਂ ਦੇ ਖਰਚਾ ਆਬਜ਼ਰਵਰ ਸ੍ਰੀ ਆਈ ਬੀ ਖੰਡੇਲ ਲੋਕ ਨਿਰਮਾਣ ਰੈਸਟ ਹਾਊਸ ਹੁਸ਼ਿਆਰਪੁਰ ਵਿਖੇ ਠਹਿਰੇ ਹਨ । ਜਿਨ੍ਰਾਂ ਦਾ ਮੋਬਾਇਲ ਨੰਬਰ 94786-91536 ਹੈ ਅਤੇ ਲੈਂਡ ਲਾਈਨ ਨੰਬਰ 01882-2221012 ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਦੱਸਿਆ ਕਿ ਵਿਧਾਨ ਸਭਾ ਹਲਕਾ 41-ਉੜਮੁੜ, 42-ਸ਼ਾਮਚੁਰਾਸੀ ਅਤੇ 43-ਹੁਸ਼ਿਆਰਪੁਰ ਲਈ ਆਬਜ਼ਰਵਰ (ਪੁਲਿਸ) ਸ੍ਰੀ ਜੀ ਪੀ ਸਿੰਘ ਰਿਲਾਇੰਸ ਰੈਸਟ ਹਾਊਸ ਚੋਹਾਲ ਵਿਖੇ ਠਹਿਰੇ ਹਨ ਜਿਨ੍ਹਾਂ ਦਾ ਮੋਬਾਇਲ ਨੰਬਰ 94786-91546 ਹੈ।
          ਉਨ੍ਹਾਂ ਹੋਰ ਦੱਸਿਆ ਕਿ  ਵਿਧਾਨ ਸਭਾ ਹਲਕਾ 44-ਚੱਬੇਵਾਲ ਅਤੇ 45-ਗੜ੍ਹਸ਼ੰਕਰ ਲਈ ਚੋਣ ਆਬਜ਼ਰਵਰ (ਜਨਰਲ) ਸ੍ਰੀ ਐਚ ਐਲ ਪਾਇਰਥੂ ਆਈ ਏ ਐਸ ਲੋਕ ਨਿਰਮਾਣ ਰੈਸਟ ਹਾਊਸ ਗੜ੍ਹਸ਼ੰਕਰ ਵਿਖੇ ਠਹਿਰੇ ਹੋਏ ਹਨ ਜਿਨ੍ਹਾਂ ਦਾ ਮੋਬਾਇਲ ਨੰਬਰ 94786-91544 ਅਤੇ ਲੈਂਡ ਲਾਈਨ ਨੰਬਰ 01884-280130 ਹੈ। ਇਨ੍ਹਾਂ ਹਲਕਿਆਂ ਦੇ ਖਰਚਾ ਆਬਜ਼ਰਵਰ ਸ੍ਰੀ ਜੀ ਜੀ ਪਾਏ ਪੰਚਾਇਤ ਸੰਮਤੀ ਰੈਸਟ ਹਾਊਸ ਮਾਹਿਲਪੁਰ ਵਿਖੇ ਠਹਿਰੇ ਹਨ ਜਿਨ੍ਹਾਂ ਦਾ ਮੋਬਾਇਲ ਨੰਬਰ 94786-91539 ਅਤੇ ਲੈਂਡ ਲਾਈਨ ਨੰਬਰ 01884-245098 ਹੈ। ਹਲਕੇ ਵਿੱਚ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਵਿਅਕਤੀ ਵੱਲੋਂ ਚੋਣਾਂ ਸਬੰਧੀ ਕਿਸੇ ਕਿਸਮ ਦੀ ਉ¦ਘਣਾ ਜਾਂ ਸ਼ਿਕਾਇਤ ਲਈ ਉਨ੍ਹਾਂ ਨਾਲ ਇਨ੍ਹਾਂ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।  ਚੋਣ ਆਬਜ਼ਰਵਰ ਨੂੰ ਵਿਧਾਨ ਸਭਾ ਹਲਕੇ ਵਿੱਚ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਜਾਂ  ਚੋਣਾਂ ਸਬੰਧੀ ਕਿਸੇ ਸਮੱਸਿਆ ਜਾਂ ਸ਼ਿਕਾਇਤ ਲਈ  ਸ਼ਾਮ 4-00 ਵਜੇ ਤੋਂ 6-00 ਵਜੇ ਤੱਕ ਮਿਲਿਆ ਜਾ ਸਕਦਾ ਹੈ।

ਲੋਕ ਵਿਕਾਸ ਦੇ ਹੱਕ ਚ ਫ਼ਤਵਾ ਦੇਣਗੇ : ਸਾਹੀ

ਅਮਰਜੀਤ ਸਿੰਘ ਸਾਹੀ ਦੇ ਤਲਵਾੜਾ ਦਫ਼ਤਰ ਦਾ ਉਦਘਾਟਨ
ਤਲਵਾੜਾ, 13 ਜਨਵਰੀ : ਹਲਕਾ ਦਸੂਹਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਸ. ਅਮਰਜੀਤ ਸਿੰਘ ਸਾਹੀ ਦੇ ਤਲਵਾੜਾ ਦਫ਼ਤਰ ਦਾ ਰਸਮੀ ਉਦਘਾਟਨ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਬਲਾਕ ਭਰ ਤੋਂ ਸਮਰਥਕਾਂ ਨੇ ਸ਼ਿਰਕਤ ਕੀਤੀ। ਸ. ਸਾਹੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਹਲਕੇ ਵਿਚ ਕੀਤੇ ਬੇਮਿਸਾਲ ਵਿਕਾਸ ਦੇ ਨਾਮ ਤੇ ਲੋਕਾਂ ਦੀ ਕਚਿਹਰੀ ਵਿਚ ਹਾਜਰ ਹੋ ਰਹੇ ਹਨ ਅਤੇ ਪੂਰੇ ਵਿਧਾਨ ਸਭਾ ਹਲਕੇ ਵਿਚ ਹਰ ਵਰਗ ਵੱਲੋਂ ਉਨ੍ਹਾਂ ਨੂੰ ਮਿਲ ਰਹੇ ਸਮਰਥਨ ਨੂੰ ਵੇਖਦਿਆਂ ਜਾਪਦਾ ਹੈ ਕਿ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਅਤੇ ਵਿਕਾਸ ਦੇ ਹੱਕ ਵਿਚ ਫ਼ਤਵਾ ਦੇਣ ਲਈ ਉਨ੍ਹਾਂ ਨੂੰ ਮੁੜ ਆਪਣਾ ਪ੍ਰਤੀਨਿਧੀ ਚੁਣਨਗੇ। ਉਨ੍ਹਾਂ ਕਿਹਾ ਕਿ ਕਾਂਗਰਸੀ ਸਫ਼ਾਂ ਵੱਲੋਂ ਹਲਕਾ ਦਸੂਹਾ ਅਤੇ ਖਾਸ ਕਰਕੇ ਤਲਵਾੜਾ ਨੂੰ ਜਾਣ ਬੁੱਝ ਦੇ ਪੱਚੀ ਸਾਲ ਵਿਕਾਸ ਕਾਰਜਾਂ ਪੱਖੋਂ ਹਾਸ਼ੀਏ ਤੇ ਰੱਖਿਆ ਅਤੇ ਇੱਥੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਕਾਇਮ ਕਰੀ ਰੱਖਿਆ ਪਰ ਇਸ ਦੇ ਉਲਟ ਪਿਛਲੇ ਪੰਜ ਸਾਲਾਂ ਵਿਚ ਅਕਾਲੀ ਭਾਜਪਾ ਸਰਕਾਰ ਵੱਲੋਂ ਮੁੱਖ ਮੰਤਰੀ ਸ. ਬਾਦਲ ਦੀ ਰਹਿਨੁਮਾਈ ਹੇਠ ਲੋਕਾਂ ਦੀ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਵਣ ਵਿਭਾਗ ਦੇ ਵਾਈਸ ਪ੍ਰੈਜੀਡੈਂਟ ਤੇ ਸੀਨੀਅਰ ਭਾਜਪਾ ਆਗੂ ਵਿਰਕਮ ਠਾਕੁਰ, ਗੁਰਪ੍ਰੀਤ ਸਿੰਘ ਚੀਮਾ, ਸਰਕਲ ਪ੍ਰਧਾਨ ਜੋਗਿੰਦਰ ਸਿੰਘ ਮਿਨਹਾਸ, ਸਰਬਜੋਤ ਸਿੰਘ ਸਾਹਬੀ ਜਿਲ੍ਹਾ ਯੂਥ ਪ੍ਰਧਾਨ ਯੂਥ ਵਿੰਗ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਲੀਗਲ ਵਿੰਗ, ਜਤਿੰਦਰ ਸਿੰਘ ਲਾਲੀ ਬਾਜਵਾ ਚੇਅਰਮੈਨ ਜੈਨਕੋ, ਰਵਿੰਦਰ ਸਿੰਘ ਚੱਕ ਮੈਂਬਰ ਐਸ. ਜੀ. ਪੀ. ਸੀ., ਰਾਜ ਕੁਮਾਰ ਬਿੱਟੂ ਸਰਕਲ ਯੂਥ ਪ੍ਰਧਾਨ, ਅਸ਼ੋਕ ਸੱਭਰਵਾਲ ਬਲਾਕ ਪ੍ਰਧਾਨ ਭਾਜਪਾ, ਦਲਜੀਤ ਸਿੰਘ ਜੀਤੂ ਚੇਅਰਮੈਨ ਬਲਾਕ ਸੰਮਤੀ ਤਲਵਾੜਾ, ਤਾਰਾ ਸਿੰਘ ਸੱਲ੍ਹਾਂ ਮੈਂਬਰ ਐਸ. ਜੀ. ਪੀ. ਸੀ., ਜਗਮੋਹਨ ਸਿੰਘ ਬੱਬੂ ਘੁੰਮਣ, ਰਮੇਸ਼ ਭੰਬੋਤਾ ਆਦਿ ਨੇ ਸੰਬੋਧਨ ਕੀਤਾ ਅਤੇ ਕਿਹਾ ਕਿ ਲੋਕਾਂ ਨੂੰ ਸ. ਪਰਕਾਸ਼ ਸਿੰਘ ਬਾਦਲ ਯੋਗ ਅਗਵਾਈ ਹੇਠ ਪੰਜਾਬ ਵਿਚ ਵਿਕਾਸ ਹੋਰ ਜੋਰਾਂ ਤੇ ਜਾਰੀ ਰੱਖਣਾ ਚਾਹੀਦਾ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਕੁਲਜੀਤ ਸਿੰਘ ਸਾਹੀ, ¦ਬੜਦਾਰ ਸਰਬਜੀਤ ਸਿੰਘ ਡਡਵਾਲ, ਰਮਨ ਗੋਲਡੀ, ਲਵਇੰਦਰ ਸਿੰਘ, ਹਰਮੀਤ ਸਿੰਘ ਕੌਲਪੁਰ, ਦਵਿੰਦਰ ਸਿੰਘ ਸੇਠੀ, ਕਰਨਬੀਰ ਸਿੰਘ ਘੁੰਮਣ, ਕੁਲਦੀਪ ਚਤਰੂ, ਸੰਪੂਰਨ ਸਿੰਘ ਘੋਗਰਾ, ਤਾਰਾ ਸਿੰਘ ਬੰਸੀਆ, ਡਾ. ਧਰੁੱਬ ਸਿੰਘ, ਜਸਮੇਰ ਰਾਣਾ, ਅਸ਼ਵਨੀ ਚੱਡਾ, ਅਸ਼ੋਕ ਮੰਗੂ, ਜਸਵਿੰਦਰ ਸਿੰਘ ਸਰਪੰਚ ਢੁਲਾਲ, ਸ. ਸੁਰਿੰਦਰ ਸਿੰਘ ਤਲਵਾੜਾ, ਬਲਵਿੰਦਰ ਸਿੰਘ ਸਿੱਧੂ, ਤਰਸੇਮ ਸਿੰਘ, ਮਨਜੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਪੰਚ ਸਰਪੰਚ, ਪਤਵੰਤੇ ਹਾਜਰ ਸਨ।

ਚੋਣਾਂ ਲਈ ਨਾਮਜ਼ਦਗੀ ਪੱਤਰ 12 ਜ਼ਨਵਰੀ ਤੱਕ

ਹੁਸ਼ਿਆਰਪੁਰ, 5 ਦਸੰਬਰ:  ਸ੍ਰ: ਦੀਪਇੰਦਰ ਸਿੰਘ ਜ਼ਿਲ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਕਾਗਜ਼ ਭਰਨ ਦੇ ਪਹਿਲੇ ਦਿਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ 39-ਮੁਕੇਰੀਆਂ, 40-ਦਸੂਹਾ, 41-ਉੜਮੁੜ, 42-ਸ਼ਾਮਚੁਰਾਸੀ, 43-ਹੁਸ਼ਿਆਰਪੁਰ, 44-ਚੱਬੇਵਾਲ ਅਤੇ 45-ਗੜ੍ਹਸ਼ੰਕਰ ਹਲਕਿਆਂ ਲਈ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ।  ਉਨ੍ਹਾਂ ਦੱਸਿਆ ਕਿ ਚੋਣ ਲੜਨ ਦੇ ਚਾਹਵਾਨ ਉਮੀਦਵਾਰ ਰਿਟਰਨਿੰਗ ਅਫ਼ਸਰਾਂ ਪਾਸ 12 ਜਨਵਰੀ 2012 ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ ਜੋ ਕਿ ਸਵੇਰੇ 11-00 ਵਜੇ ਤੋਂ ਬਾਅਦ ਦੁਪਹਿਰ 3-00 ਵਜੇ ਤੱਕ ਲਏ ਜਾਣਗੇ। ਉਨ੍ਹਾਂ ਦੱਸਿਆ ਕਿ 7 ਜਨਵਰੀ ਦਿਨ ਸ਼ਨੀਚਰਵਾਰ ਨੂੰ ਵੀ ਨਾਮਜ਼ਦਗੀ ਦਾਖਲ ਕਰਵਾਈ ਜਾ ਸਕਦੀ ਹੈ ਪਰ 8 ਜਨਵਰੀ ਦਿਨ ਐਤਵਾਰ ਨੂੰ ਛੁੱਟੀ ਕਾਰਨ ਨਾਮਜ਼ਦਗੀ ਕਾਗਜ਼ ਨਹੀਂ ਲਏ ਜਾਣਗੇ।  ਉਨ ਇਹ ਵੀ ਦੱਸਿਆ ਕਿ 13 ਜਨਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ-ਪੜਤਾਲ ਹੋਵੇਗੀ ਤੇ 16 ਜਨਵਰੀ ਤੱਕ ਨਾਮਜ਼ਦਗੀ ਕਾਗਜ਼ ਵਾਪਸ ਲਿਆ ਜਾ ਸਕੇਗਾ। ਇਸ ਪ੍ਰਕ੍ਰਿਆ ਦੌਰਾਨ 15 ਜਨਵਰੀ ਨੂੰ ਐਤਵਾਰ ਹੋਣ ਕਰਕੇ ਨਾਮਜ਼ਦਗੀ ਕਾਗਜ਼ ਵਾਪਸ ਨਹੀਂ ਲਿਆ ਜਾਵੇਗਾ। ਜ਼ਿਲ੍ਹਾਂ ਚੋਣ ਅਫ਼ਸਰ ਨੇ ਹੋਰ ਦੱਸਿਆ ਕਿ ਉਮੀਦਵਾਰ ਬਣਨ ਲਈ ਕਿਸੇ ਵੀ ਵਿਅਕਤੀ ਨੂੰ ਪੰਜਾਬ ਰਾਜ ਦੇ ਕਿਸੇ ਵੀ ਵਿਧਾਨ ਸਭਾ ਹਲਕੇ ਵਿੱਚ ਵੋਟਰ ਵਜੋਂ ਨਾਮਜ਼ਦ ਹੋਣਾ ਜ਼ਰੂਰੀ ਹੈ।

ਆਵਾਜ਼ ਪ੍ਰਦੂਸ਼ਨ ਕਰਨ ਤੇ ਪਾਬੰਦੀ ਦੇ ਹੁਕਮ

ਹੁਸ਼ਿਆਰਪੁਰ, 5 ਦਸੰਬਰ: ਜ਼ਿਲ੍ਹਾ ਮੈਜਿਸਟਰੇਟ ਸ੍ਰ: ਦੀਪਇੰਦਰ ਸਿੰਘ  ਨੇ ਧਾਰਾ 144 ਤਹਿਤ ਜ਼ਿਲ੍ਹੇ ਦੀ ਹੱਦ ਅੰਦਰ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਸ ਪਾਬੰਦੀ ਤਹਿਤ ਕੋਈ ਵੀ ਆਵਾਜ਼ੀ ਪ੍ਰਦੂਸ਼ਣ / ਜ਼ਿਆਦਾ ਸ਼ੋਰ ਕਰਨ ਵਾਲੇ ਯੰਤਰਾਂ, ਸੰਗੀਤਕ ਯੰਤਰਾਂ, ਢੋਲ, ਡਰੱਮ ਆਦਿ ਵਜਾਉਣ/ ਚਲਾਉਣ, ਸ਼ੋਰ / ਧਮਾਕੇ ਪੈਦਾ ਕਰਨ ਯੋਗ ਅਤੇ ਕਿਸੇ ਵੀ ਤਰਾਂ ਦੇ ਪਟਾਕਿਆਂ ਅਤੇ ਆਤਿਸ਼ਬਾਜੀ ਚਲਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਕੇਵਲ ਰੰਗ ਪੈਦਾ ਕਰਨ ਵਾਲੇ ਪਟਾਖਿਆਂ ਅਤੇ ਫੁਲਝੜੀਆਂ ਤੇ ਲਾਗੂ ਨਹੀਂ ਹੋਵੇਗੀ। ਇਸੇ ਤਰਾਂ ਗੱਡੀਆਂ ਆਦਿ ਵਿੱਚ ਕਿਸੇ ਤਰਾਂ ਦੇ ਪ੍ਰੈਸ਼ਰ ਹਾਰਨ, ਵੱਖ-ਵੱਖ ਸੰਗੀਤ ਵਾਲੇ ਅਤੇ ਕਿਸੇ ਤਰਾਂ ਦਾ ਆਵਾਜ਼ੀ ਪ੍ਰਦੂਸ਼ਣ, ਸ਼ੋਰ, ਧਮਕ, ਜ਼ਿਆਦਾ ਆਵਾਜ਼ ਪੈਦਾ ਕਰਨ ਵਾਲੇ ਹਾਰਨ ਨੂੰ ਵਜਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿਤੀ ਹੈ। ਸਿਰਫ ਸਰਕਾਰ ਵਲੋਂ ਨਿਰਧਾਰਤ ਕੀਤੇ ਗਏ ਹਾਰਨ ਜੋ ਆਵਾਜ਼ੀ ਪ੍ਰਦੂਸ਼ਨ ਤੋਂ ਰਹਿਤ ਹੋਣ, ਹੀ ਨਿਰਧਾਰਤ ਆਵਾਜ਼ ਵਿਚ ਵਜਾਏ ਜਾ ਸਕਦੇ ਹਨ।

        ਜ਼ਿਲ੍ਹਾ ਮੈਜਿਸਟਰੇਟ ਨੇ ਇਸੇ ਹੁਕਮ ਰਾਹੀਂ ਗੈਰ ਸਰਕਾਰੀ ਇਮਾਰਤਾਂ, ਵਪਾਰਕ ਦੁਕਾਨਾਂ, ਜਨਤਕ ਥਾਵਾਂ, ਸਿਨੇਮਿਆਂ, ਮਾਲਜ਼, ਹੋਟਲ ਰੈਸਟੋਰੈਂਟ ਅਤੇ ਮੇਲਿਆਂ ਆਦਿ ਵਿਚ ਉੱਚੀ ਆਵਾਜ਼ ਅਤੇ ਧਮਕ ਪੈਦਾ ਕਰਨ ਵਾਲੇ ਮਿਊਜ਼ਕ ਅਤੇ ਅਸ਼ਲੀਲ ਗੀਤ ਚਲਾਏ ਜਾਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿਤੀ ਹੈ। ਜ਼ਿਲਾ ਮੈਜਿਸਟਰੇਟ ਨੇ  ਸਾਇਲੈਂਸ ਜ਼ੌਨ ਜਿਵੇਂ ਕਿ ਮੰਤਰਾਲਾ, ਇਨਵਾਇਰਮੈਂਟ, ਜੰਗਲਾਤ, ਹਸਪਤਾਲਾਂ, ਵਿਦਿਅਕ ਸੰਸਥਾਵਾਂ, ਅਦਾਲਤਾਂ, ਧਾਰਮਿਕ ਸੰਸਥਾਵਾਂ ਜਾਂ ਕੌਈ ਇਲਾਕਾ ਜਿਹੜਾ ਕਿ ਸਮਰਥ ਅਧਿਕਾਰੀ ਵਲੋਂ ਸਾਇਲੈਂਸ ਜੋਨ ਐਲਾਨਿਆ ਗਿਆ ਹੋਵੇ, ਦੇ 100 ਮੀਟਰ ਦੇ ਘੇਰੇ ਅੰਦਰ ਆਤਿਸ਼ਬਾਜ਼ੀ/ਪਟਾਕਿਆਂ /ਲਾਉਡ ਸਪੀਕਰਾਂ/ਪ੍ਰੈਸ਼ਰ ਹਾਰਨ ਅਤੇ ਸ਼ੋਰ ਪੈਦਾ ਕਰਨ ਵਾਲੇ ਯੰਤਰਾਂ ਦੇ ਚਲਾਉਣ/ਲਗਾਉਣ ਤੇ ਪੂਰਨ ਪਾਬੰਦੀ ਲਗਾਈ  ਹੈ। ਇਸੇ ਤਰਾਂ ਖਾਸ ਹਾਲਾਤਾਂ ਅਤੇ ਮੌਕਿਆਂ ਸਮੇਂ ਪ੍ਰਬੰਧਕ, ਧਾਰਮਿਕ ਸਥਾਨਾਂ/ਪੰਡਾਲਾਂ ਵਿਚ ਲਾਉਡ ਸਪੀਕਰ ਅਤੇ ਅਧਿਕਾਰਤ ਮੈਰਿਜ਼ ਪੈਲਸਾਂ ਵਿਚ ਡੀ ਜੇ/ ਆਰਕੈਸਟਰਾ ,ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਪੰਜਾਬ ਇੰਸਟਰੂਮੈਂਟਸ (ਕੰਟਰੋਲ ਆਫ ਨੋਆਇਸ)ਐਕਟ 1956 ਵਿਚ ਦਰਜ ਸ਼ਰਤਾਂ ਸਹਿਤ ਲਿਖਤੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਚਲਾਉਣਗੇ। ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਲੋੜੀਂਦੀ ਪ੍ਰਵਾਨਗੀ ਲੈਣ ਦੇ ਬਾਵਜੂਦ ਵੀ ਮਾਨਯੋਗ ਕੋਰਟ ਆਫ਼ ਇੰਡੀਆ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸੇ ਵੱਲੋਂ ਵੀ ਕਿਸੇ ਵੀ ਥਾਂ ਤੇ ਚਲਾਉਂਦੇ ਜਾ ਰਹੇ ਲਾਊਡ ਸਪੀਕਰਾਂ/ ਡੀ. ਜੇ. / ਸੰਗੀਤਕ ਯੰਤਰ / ਐਡਰੈਸ ਸਿਸਟਮ ਆਦਿ ਦੀ ਆਵਾਜੀ ਸੀਮਾ ਸਬੰਧਤ ਜਗ੍ਹਾ ਦੇ ਆਵਾਜੀ ਸਟੈਂਡਰਡ ਸੀਮਾ ਤੋਂ 10 ਡੀ.ਬੀ.ਏ. ਜਾਂ 75 ਡੀ.ਬੀ.ਏ (ਦੋਨਾਂ ਵਿੱਚੋ ਜਿਹੜਾ ਘੱਟ ਹੋਵੇ) ਤੋਂ ਵੱਧ ਨਹੀਂ ਹੋਵੇਗੀ। ਇਹ ਹੁਕਮ ਸਰਕਾਰੀ ਮਸ਼ੀਨਰੀ ਅਤੇ ਐਮਰਜੈਂਸੀ ਦੀ ਸਥਿਤੀ ਵਿਚ ਲਾਗੂ ਨਹੀਂ ਹੋਵੇਗਾ।   
        ਇਹ ਹੁਕਮ 6 ਜਨਵਰੀ ਤੋਂ 5 ਮਾਰਚ, 2012 ਤਕ ਲਾਗੂ ਰਹੇਗਾ।

ਰਹਿੰਦ ਖੂੰਦ ਸਾੜਨ ਤੇ ਪਾਬੰਦੀ

ਹੁਸ਼ਿਆਰਪੁਰ, 5 ਦਸੰਬਰ:  ਸ੍ਰ: ਦੀਪਇੰਦਰ ਸਿੰਘ ਜ਼ਿਲਾ  ਮੈਜਿਸਟਰੇਟ  ਹੁਸ਼ਿਆਰਪੁਰ ਵਲੋਂ  ਧਾਰਾ 144 ਅਧੀਨ  ਫਸਲਾਂ  ਦੀ  ਰਹਿੰਦ-ਖੂੰਦ ਨੂੰ ਅੱਗ ਲਗਾਉਣ ਅਤੇ 18-ਅਮੂਨੀਸ਼ਨ  ਡਿਪੂ ਉਚੀ  ਬੱਸੀ, ਤਹਿਸੀਲ: ਦਸੂਹਾ,ਜ਼ਿਲਾ ਹੁਸਿਆਰਪੁਰ ਦੀ  ਬਾਹਰਲੀ ਚਾਰ-ਦੀਵਾਰੀ ਦੇ 1000  ਗਜ਼  ਦੇ  ਘੇਰੇ  ਅੰਦਰ  ਆਮ  ਲੋਕਾਂ  ਵਲੋਂ ਕਿਸੇ  ਵੀ ਤਰਾਂ ਦੀ ਉਸਾਰੀ (ਸਿਵਾਏ  ਸਰਕਾਰੀ  ਉਸਾਰੀ)  ਕਰਨ  ਤੇ  ਪੂਰਨ ਤੌਰ ਤੇ ਪਾਬੰਦੀ  ਲਗਾ  ਦਿਤੀ ਗਈ ਹੈ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਅਮੂਨੀਸ਼ਨ ਡਿਪੂ ਦੇ ਨਾਲ ਲਗਦੀਆਂ ਫ਼ਸਲਾਂ ਦੀ ਰਹਿੰਦ-ਖੂੰਦ ਨੂੰ ਜਿੰਮੀਦਾਰਾਂ ਵੱਲੋਂ ਸਾੜਨ ਨਾਲ  ਆਮ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਇਹ ਹੁਕਮ ਜਾਰੀ ਕੀਤੇ ਹਨ।
        ਇਹ  ਹੁਕਮ 6 ਜਨਵਰੀ ਤੋਂ  5 ਮਾਰਚ 2012  ਤੱਕ  ਲਾਗੂ  ਰਹੇਗਾ। 

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)