ਚੋਣਾਂ ਵਾਲੇ ਦਿਨ 25 ਫਰਵਰੀ ਨੂੰ ਡਰਾਈ ਡੇਅ ਘੋਸ਼ਿਤ

ਹੁਸ਼ਿਆਰਪੁਰ, 24 ਫਰਵਰੀ: ਜ਼ਿਲ੍ਹੇ ਦੀਆਂ 7 ਨਗਰ ਕੌਂਸਲਾਂ ਦੀਆਂ ਹੋਣ ਜਾ ਰਹੀਆਂ ਚੋਣਾਂ ਦੌਰਾਨ ਅਮਨ ਕਾਨੂੰਨ ਦੀ ਬਹਾਲੀ ਅਤੇ ਇਨ੍ਹਾਂ ਚੋਣਾਂ ਨੂੰ ਅਮਨ ਪੂਰਵਕ ਕਰਵਾਉਣ ਲਈ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਅਨਿੰਦਿਤਾ ਮਿਤਰਾ ਵੱਲੋ ਪੰਜਾਬ ਐਕਸਾਈਜ ਐਕਟ 1914 ਦੀ ਧਾਰਾ 54 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਚੋਣਾਂ ਵਾਲੇ ਦਿਨ 25 ਫਰਵਰੀ ਨੂੰ ਜ਼ਿਲ੍ਹੇ ਅੰਦਰ ਪੈਂਦੀਆਂ ਨਗਰ ਕੌਂਸਲਾਂ ਦਸੂਹਾ, ਮੁਕੇਰੀਆਂ, ਟਾਂਡਾ ਉੜਮੁੜ, ਗੜਸ਼ੰਕਰ, ਗੜ੍ਹਦੀਵਾਲਾ, ਹਰਿਆਣਾ ਅਤੇ ਸ਼ਾਮ ਚੁਰਾਸੀ ਦੀ ਹਦੂਦ ਅੰਦਰ ਡਰਾਈ ਡੇਅ ਘੋਸ਼ਿਤ ਕੀਤਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਇਸ ਸਬੰਧੀ ਜਾਰੀ ਹੁਕਮ ਅਨੁਸਾਰ ਇਨ੍ਹਾਂ ਨਗਰ ਕੌਂਸਲਾਂ ਦੀ ਹਦੂਦ ਅੰਦਰ ਇਸ ਦਿਨ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਅਤੇ ਕਿਸੇ ਵੀ ਹੋਟਲ, ਰੈਸਟੋਰੈਂਟ, ਕਲੱਬ, ਬਾਰ ਆਦਿ ਵੱਲੋਂ ਸ਼ਰਾਬ ਸਟੋਰ ਕਰਨ, ਵੇਚਣ ਜਾਂ ਵਰਤਾਉਣ 'ਤੇ ਪੂਰਨ ਪਾਬੰਦੀ ਹੋਵੇਗੀ।

ਨਗਰ ਕੌਂਸਲ ਚੋਣ ਖੇਤਰਾਂ 'ਚ 25 ਨੂੰ ਛੁੱਟੀ ਦਾ ਐਲਾਨ


  • ਨਗਰ ਕੌਂਸਲ ਤੋਂ ਬਾਹਰ ਡਿਊਟੀ ਕਰਨ ਵਾਲੇ ਵੋਟਰ ਲੈ ਸਕਣਗੇ ਸਪੈਸ਼ਲ ਛੁੱਟੀ
ਹੁਸ਼ਿਆਰਪੁਰ, 24 ਫਰਵਰੀ: ਪੰਜਾਬ ਸਰਕਾਰ ਵੱਲੋਂ 123 ਨਗਰ ਕੌਂਸਲਾਂ/ਨਗਰ ਪੰਚਾਇਤਾਂ ਅਤੇ ਨਗਰ ਪੰਚਾਇਤ ਬਰੀਵਾਲਾ (ਸ੍ਰੀ ਮੁਕਤਸਰ ਸਾਹਿਬ) ਦੇ ਵਾਰਡ ਨੰ: 2 ਵਿਚ ਸਥਿਤ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਿਦਿਅਕ ਅਦਾਰਿਆਂ ਵਿਚ 25 ਫਰਵਰੀ 2015 (ਬੁੱਧਵਾਰ) ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਛੁੱਟੀ ਨੇਗੋਸ਼ੀਏਬਲ ਇੰਸਟਰੂਮੈਂਟ ਐਕਟ-1881 ਅਧੀਨ ਘੋਸ਼ਿਤ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਜੇ ਕੋਈ ਅਧਿਕਾਰੀ/ਕਰਮਚਾਰੀ ਇਨ੍ਹਾਂ ਨਗਰ ਕੌਸਲਾਂ ਦਾ ਵੋਟਰ ਹੈ ਅਤੇ ਸਬੰਧਤ ਚੋਣ ਹਲਕੇ ਤੋਂ ਬਾਹਰ ਡਿਊਟੀ ਕਰਦਾ ਹੈ ਅਤੇ ਉਹ ਵੋਟ ਪਾਉਣ ਲਈ ਛੁੱਟੀ ਦੀ ਮੰਗ ਕਰਦਾ ਹੈ ਤਾਂ ਸਬੰਧਤ ਅਥਾਰਟੀ ਵੱਲੋਂ ਉਸ ਦੇ ਦਸਤਾਵੇਜ਼ ਵੇਖਣ ਉਪਰੰਤ ਉਸ ਨੂੰ ਵੋਟ ਪਾਉਣ ਲਈ ਮਿਤੀ 25 ਫਰਵਰੀ 2015 ਦੀ ਸਪੈਸ਼ਲ ਛੁੱਟੀ ਦਿੱਤੀ ਜਾਵੇਗੀ ਅਤੇ ਇਹ ਛੁੱਟੀ ਕਰਮਚਾਰੀਆਂ ਦੇ ਛੁੱਟੀਆਂ ਦੇ ਖਾਤੇ ਵਿਚੋਂ ਨਹੀਂ ਕੱਟੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਭਲਕੇ 25 ਫਰਵਰੀ ਨੂੰ ਜ਼ਿਲ੍ਹੇ ਦੀਆਂ 7 ਨਗਰ ਕੌਂਸਲਾਂ ਦਸੂਹਾ, ਮੁਕੇਰੀਆਂ, ਟਾਂਡਾ, ਗੜ੍ਹਸ਼ੰਕਰ, ਗੜ੍ਹਦੀਵਾਲਾ, ਸ਼ਾਮਚੌਰਾਸੀ ਅਤੇ ਹਰਿਆਣਾ ਲਈ ਵੋਟਾਂ ਪੈਣਗੀਆਂ ਜਿਥੇ ਇਹ ਛੁੱਟੀ ਦਾ ਐਲਾਨ ਲਾਗੂ ਹੋਵੇਗਾ।  

ਅਣ-ਅਧਿਕਾਰਤ ਤੇ ਗੈਰ-ਮਿਆਰੀ ਬੀਜ, ਖਾਦਾਂ ਤੇ ਦਵਾਈਆਂ ਰੱਖਣ ਵਾਲੇ ਡੀਲਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ-ਡੀ.ਸੀ

ਹੁਸ਼ਿਆਰਪੁਰ, 18 ਫਰਵਰੀ- ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਖੇਤੀਬਾੜ੍ਹੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਣ-ਅਧਿਕਾਰਤ ਅਤੇ ਗੈਰ-ਮਿਆਰੀ ਖਾਦਾਂ, ਬੀਜ ਅਤੇ ਦਵਾਈਆਂ ਰੱਖਣ ਵਾਲੇ ਡੀਲਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। 
         ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਖੇਤੀਬਾੜ੍ਹੀ ਉਪਜ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਖੇਤੀਬਾੜ੍ਹੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ 'ਤੇ ਗਹਿਰੀ ਨਜ਼ਰ ਰੱਖੀ ਜਾਵੇ ਕਿ ਕੋਈ ਵੀ ਡੀਲਰ ਅਣ-ਅਧਿਕਾਰਤ ਅਤੇ ਗੈਰ-ਮਿਆਰੀ ਖਾਦਾਂ, ਬੀਜ ਅਤੇ ਦਵਾਈਆਂ ਨਾ ਵੇਚੇ ਅਤੇ ਜੇਕਰ ਅਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਖਾਦਾਂ ਦੀ ਵੰਡ ਪ੍ਰਣਾਲੀ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ।
         ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾੜ੍ਹੀ ਵਿੱਚ ਹੁਣ ਤੱਕ ਕਣਕ ਦੀਆਂ ਵੱਖ-ਵੱਖ ਕਿਸਮਾਂ ਦਾ ਸੁਧਰਿਆ 32125 ਕੁਇੰਟਲ ਬੀਜ ਕਿਸਾਨਾਂ ਨੂੰ 700 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਉਪਦਾਨ 'ਤੇ ਦਿੱਤਾ ਗਿਆ ਹੈ। ਇਸ ਮੌਕੇ ਮੁੱਖ ਖੇਤੀਬਾੜ੍ਹੀ ਅਫਸਰ ਡਾ. ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ

ਅਧਿਆਪਕਾਂ ਨੂੰ ਬੱਚਿਆਂ ਦੀਆਂ ਆਮ ਬਿਮਾਰੀਆਂ ਦੇ ਲੱਛਣਾ ਬਾਰੇ ਮਿਲੇਗੀ ਟ੍ਰੇਨਿੰਗ-ਡੀ.ਸੀ

ਹੁਸ਼ਿਆਰਪੁਰ, 18 ਫਰਵਰੀ- ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਸਕੂਲੀ ਵਿਦਿਆਰਥੀਆਂ ਦੀ ਸਿਹਤਯਾਬੀ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ਅੰਦਰ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਦੀ ਟ੍ਰੇਨਿੰਗ ਦੌਰਾਨ ਹੀ ਬੱਚਿਆਂ ਦੀਆਂ ਪ੍ਰਮੁੱਖ ਆਮ ਬਿਮਾਰੀਆਂ ਦੇ ਲੱਛਣਾਂ ਸਬੰਧੀ ਵੀ ਬੁਨਿਆਦੀ ਵਿਗਿਆਨਕ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਸਕੂਲੀ ਵਿਦਿਆਰਥੀਆਂ ਦੀ ਸਿਹਤਯਾਬੀ 'ਚ ਅਧਿਆਪਕ ਕਾਰਗਰ ਭੂਮਿਕਾ ਨਿਭਾ ਸਕਣ।
         ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਰਾਸ਼ਟਰੀ ਬਾਲ ਕਾਰਿਆਕ੍ਰਮ ਦੇ ਇੰਚਾਰਜ ਸਿਹਤ ਅਧਿਕਾਰੀ ਨੂੰ ਇਸ ਸਬੰਧੀ ਸ਼ਡਿਊਲ ਤਿਆਰ ਕਰਨ ਦੀ ਹਦਾਇਤ ਕੀਤੀ ਤਾਂ ਜੋ ਜ਼ਿਲ੍ਹੇ ਅੰਦਰ ਇੰਨ-ਸਰਵਿਸ ਅਧਿਆਪਕਾਂ ਨੂੰ ਟ੍ਰੇਨਿੰਗ ਦੌਰਾਨ ਹੀ ਬੱਚਿਆਂ ਦੀਆਂ ਪ੍ਰਮੁੱਖ ਆਮ ਬਿਮਾਰੀਆਂ, ਇਨ੍ਹਾਂ ਦੇ ਲੱਛਣਾਂ ਅਤੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਕੂਲੀ ਵਿਦਿਆਰਥੀਆਂ ਦੀਆਂ ਆਮ ਬਿਮਾਰੀਆਂ ਬਾਰੇ ਜਾਗਰੂਕ ਅਧਿਆਪਕ ਵਿਦਿਆਰਥੀਆਂ ਅਤੇ ਇਨ੍ਹਾਂ ਦੇ ਮਾਪਿਆਂ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਸਦਕਾ ਇਸ ਸਬੰਧੀ ਵਧੀਆ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਇਸ ਸਬੰਧੀ ਰਾਸ਼ਟਰੀ ਬਾਲ ਸਵਸਥ ਕਾਰਿਆਕ੍ਰਮ ਦੇ ਇੰਚਾਰਜ ਡਾ. ਗੁਨਦੀਪ ਕੌਰ ਨੂੰ ਵਿਸ਼ੇਸ਼ ਪ੍ਰੈਜੈਂਟੇਸ਼ਨ ਤਿਆਰ ਕਰਨ ਲਈ ਵੀ ਆਖਿਆ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਹਦਾਇਤ ਵੀ ਕੀਤੀ ਕਿ ਜੇਕਰ ਕਿਸੇ ਸਰਕਾਰੀ ਸਕੂਲ ਵਿੱਚ ਲੜਕੀਆਂ ਲਈ ਵੱਖਰੀ ਟੁਆਇਲਟ ਦਾ ਪ੍ਰਬੰਧ ਨਹੀਂ ਹੈ ਇਸ ਸਬੰਧੀ ਸੂਚਨਾ  ਵੀ ਭੇਜੀ ਜਾਵੇ।

ਜੱਚਾ ਬੱਚਾ ਸਿਹਤ ਸੰਭਾਲ ਪ੍ਰੋਗਰਾਮ ਅਧੀਨ ਜ਼ਿਲੇ ਵਿੱਚ ਗਰਭਵਤੀ ਮਾਵਾਂ ਦੀ 100 ਪ੍ਰਤੀਸ਼ਤ ਰਜਿਸਟਰੇਸ਼ਨ ਯਕੀਨੀ ਬਣਾਈ ਜਾਵੇ: ਡੀ ਸੀ

  • ਕੋਟਪਾ ਅਧੀਨ ਜ਼ਿਲ੍ਹੇ ਵਿੱਚ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਦੇ 247 ਚਲਾਨ ਕੱਟ ਕੇ 13950 ਰੁਪਏ ਜੁਰਮਾਨਾ ਵਸੂਲ ਕੀਤਾ
ਹੁਸ਼ਿਆਰੁਪਰ 17 ਫਰਵਰੀ: ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਦੀ ਪ੍ਰਧਾਨਗੀ ਹੇਠ ਜਿਲ੍ਹਾ ਸਿਹਤ ਸੁਸਾਇਟੀ ਦੀ ਮਹੀਨਾਵਾਰੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਆਯੋਜਿਤ ਕੀਤੀ ਗਈ। ਸਿਵਲ ਸਰਜਨ ਹੁਸ਼ਿਆਰਪੁਰ ਡਾ. ਸੁਰਜੀਤ ਸਿੰਘ, ਸਹਾਇਕ ਕਮਿਸ਼ਨਰ ਨਵਨੀਤ ਕੌਰ ਬੱਲ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਅਜੇ ਬੱਗਾ, ਮਾਸ ਮੀਡੀਆ ਅਫ਼ਸਰ ਸੁਖਵਿੰਦਰ ਕੌਰ ਢਿਲੋਂ,  ਸਿਹਤ ਵਿਭਾਗ ਦੇ ਸਮੂਹ ਪ੍ਰੋਗਰਾਮ ਅਫਸਰ ਅਤੇ ਸਿਹਤ ਵਿਭਾਗ ਦੇ ਸਬੰਧਤ ਅਧਿਕਾਰੀ ਇਸ ਮੀਟਿੰਗ ਵਿੱਚ ਹਾਜਰ ਸਨ।

                  ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਕੌਮੀ ਸਿਹਤ ਮਿਸ਼ਨ ਅਤੇ ਸਿਹਤ ਵਿਭਾਗ ਪੰਜਾਬ ਅਧੀਨ ਚਲ ਰਹੀਆਂ ਵੱਖ-ਵੱਖ ਸਕੀਮਾਂ ਤਹਿਤ ਜੱਚਾ-ਬੱਚਾ ਸਿਹਤ ਸੰਭਾਲ ਪ੍ਰੋਗਰਾਮ ਅਧੀਨ ਜਿਲ੍ਹੇ ਵਿੱਚ ਗਰਭਵਤੀ ਮਾਵਾਂ ਦੀ 100% ਰਜਿਸਟਰੇਸ਼ਨ ਯਕੀਨੀ ਬਣਾਈ ਜਾਵੇ। ਉਨ੍ਹਾਂ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਸਮੂਹ ਦਰਜ ਕੀਤੀਆਂ ਗਈਆਂ ਗਰਭਵਤੀ ਔਰਤਾਂ ਦੇ ਲੋੜੀਂਦੇ ਸਾਰੇ ਟੈਸਟ ਅਤੇ ਐਂਟੀ ਨੇਟਲ ਚੈਕਅਪ ਸਮੇਂ ਸਿਰ ਅਤੇ ਮੁਕੰਮਲ ਰੂਪ ਵਿੱਚ ਕੀਤੇ ਜਾਣ। ਉਨ੍ਹਾਂ ਹਦਾਇਤ ਕੀਤੀ ਕਿ ਏ.ਐਨ.ਐਮਜ ਅਤੇ ਆਸ਼ਾ ਵਰਕਰਾਂ ਵੱਲੋਂ ਘਰੇਲੂ ਜਣੇਪੇ ਵਾਲੇ ਕੇਸਾਂ ਨੂੰ ਨਿਜੀ ਤੌਰ ਤੇ ਘਰ ਜਾ ਕੇ ਸੰਸਥਾਗਤ ਜਣੇਪੇ ਪ੍ਰਤੀ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਲੋਕ ਸਰਕਾਰੀ ਸੰਸਥਾਗਤ ਜਣੇਪੇ ਦੀ ਮੁਫਤ ਸੁਵਿਧਾ ਦਾ ਲਾਭ ਲੈ ਸਕਣ। ਇਸ ਦੇ ਨਾਲ ਹੀ ਸਮੂਹ ਗਰਭਵਤੀ ਔਰਤਾਂ ਨੂੰ ਰਜਿਸਟਰੇਸ਼ਨ ਉਪਰੰਤ ਜਨਨੀ ਸ਼ਿਸ਼ੂ ਸੁਰੱਖਿਆ ਕਾਰਯਾਕਰਮ ਤਹਿਤ ਮਾਵਾਂ ਅਤੇ ਨਵੰਜਮੇਂ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸੁਵਿਧਾਵਾਂ ਦੀ ਮੁਕੰਮਲ ਜਾਣਕਾਰੀ ਦਿੱਤੀ ਜਾਵੇ। ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਕੋਟਪਾ ਅਧੀਨ ਮਹੀਨਾ ਜਨਵਰੀ 2015 ਵਿੱਚ ਵੱਖ-ਵੱਖ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਵਿਰੁੱਧ 247 ਚਲਾਨ ਕੱਟ ਕੇ 13,950 ਰੁਪਏ ਜੁਰਮਾਨਾ ਵਸੂਲ ਕੀਤਾ ਗਿਆ। ਜਿਲ੍ਹੇ ਅੰਦਰ ਤੰਬਾਕੂਨੋਸ਼ੀ ਦੇ ਮਾੜੇ ਪ੍ਰਭਾਵਾਂ ਵਿਰੁੱਧ ਆਮ ਲੋਕਾਂ ਦੀ ਜਾਣਕਾਰੀ ਲਈ ਕੁੱਲ 169 ਜਾਗਰੂਕਤਾ ਕੈਂਪ ਲਗਾਏ ਗਏ।
                  ਡਿਪਟੀ ਕਮਿਸ਼ਨਰ ਇਸ ਮੌਕੇ ਤੇ ਮਹੀਨਾ ਜਨਵਰੀ 2015 ਦੌਰਾਨ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਕੀਤੇ ਗਏ ਕੰਮਾਂ ਦੀ ਪੜਚੋਲ ਕੀਤੀ ਅਤੇ ਆਉਣ ਵਾਲੇ ਮਹੀਨੇ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਜਣੇਪਾ ਹੋਣ ਤੱਕ ਕੀਤੇ ਜਾਣ ਵਾਲੇ ਤਿੰਨ ਮੁੱਖ ਐਂਟੀ ਨੇਟਲ ਚੈਕਅਪ ਅਧੀਨ ਜਿਲ੍ਹੇ ਦੀ ਪ੍ਰਾਪਤੀ ਮਹੀਨਾ ਜਨਵਰੀ ਦੌਰਾਨ 79% ਪਾਈ ਗਈ ਹੈ ਅਤੇ ਸਸੰਥਾਗਤ ਜਣੇਪਾ ਜਿਲ੍ਹੇ ਅੰਦਰ ਕੁੱਲ 94% ਪਾਇਆ ਗਿਆ ਤੇ 0 ਤੋ 6 ਸਾਲ ਤੱਕ ਦਰਜ ਜਿਲ੍ਹੇ ਦੇ ਲਿੰਗ ਅਨੁਪਾਤ ਅਤੇ ਪਰਿਵਾਰ ਭਲਾਈ ਪ੍ਰੋਗਰਾਮ ਅਧੀਨ ਚਲ ਰਹੇ ਕੰਮਾਂ ਪ੍ਰਤੀ ਡਿਪਟੀ ਕਮਿਸ਼ਨਰ ਵੱਲੋਂ ਤੱਸਲੀ ਪ੍ਰਗਟਾਈ ਗਈ।

ਜਿਲ੍ਹਾ ਹੁਸ਼ਿਆਰਪੁਰ ਦੀਆਂ 7 ਨਗਰ ਕੌਂਸਲਾਂ ਲਈ ਕੁਲ 287 ਉਮੀਦਵਾਰ ਚੋਣ ਮੈਦਾਨ ਵਿੱਚ: ਡੀ ਸੀ

  • ਦਸੂਹਾ ਨਗਰ ਕੌਂਸਲ ਦੇ ਵਾਰਡ ਨੰ: 2 ਤੋਂ ਡਾ. ਸਾਹੀ ਅਤੇ ਵਾਰਡ ਨੰ. 14 ਤੋਂ ਖੁੱਲਰ ਬਿਨਾਂ ਮੁਕਾਬਲੇ ਜੇਤੂ ਕਰਾਰ
ਹੁਸ਼ਿਆਰਪੁਰ, 17 ਫਰਵਰੀ: ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 25 ਫਰਵਰੀ 2015 ਨੂੰ ਹੋ ਰਹੀਆਂ 7 ਨਗਰ ਕੌਂਸਲਾਂ ਹਰਿਆਣਾ, ਦਸੂਹਾ, ਗੜ੍ਹਦੀਵਾਲਾ, ਸ਼ਾਮਚੁਰਾਸੀ, ਗੜ੍ਹਸ਼ੰਕਰ, ਮੁਕੇਰੀਆਂ ਅਤੇ  ਟਾਂਡਾ ਦੀਆਂ ਚੋਣਾਂ ਲਈ 287 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਦਸੂਹਾ ਦੇ ਵਾਰਡ ਨੰ: 2 ਅਤੇ 14 ਤੋਂ 2 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਹਨ। ਉਨ੍ਹਾਂ ਹੋਰ ਦੱਸਿਆ ਕਿ ਨਗਰ ਕੌਂਸਲ ਹਰਿਆਣਾ ਦੇ 11 ਵਾਰਡਾਂ ਵਿੱਚ ਕੁਲ 35 ਉਮੀਦਵਾਰ, ਨਗਰ ਕੌਂਸਲ ਦਸੂਹਾ ਦੇ 15 ਵਾਰਡਾਂ ਵਿੱਚ 48 ਉਮੀਦਵਾਰ,  ਗੜ੍ਹਦੀਵਾਲਾ ਦੇ 11 ਵਾਰਡਾਂ ਵਿੱਚ 27, ਸ਼ਾਮਚੁਰਾਸੀ ਦੇ 9 ਵਾਰਡਾਂ ਵਿੱਚ 30, ਗੜ੍ਹਸ਼ੰਕਰ ਨਗਰ ਕੌਂਸਲ ਦੇ 13 ਵਾਰਡਾਂ ਵਿੱਚ 48 ਉਮੀਦਵਾਰ, ਮੁਕੇਰੀਆਂ ਦੇ 15 ਵਾਰਡਾਂ ਵਿੱਚ 48 ਉਮੀਦਵਾਰ ਅਤੇ ਨਗਰ ਕੌਂਸਲ ਟਾਂਡਾ ਦੇ 15 ਵਾਰਡਾਂ ਵਿੱਚ ਕੁਲ 51 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ 7 ਨਗਰ ਕੌਂਸਲਾਂ ਵਿੱਚ 25 ਫਰਵਰੀ 2015 ਨੂੰ ਸਵੇਰੇ 8-00 ਵਜੇ ਤੋਂ ਸ਼ਾਮ 4-00 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ।

ਚੋਣ ਪ੍ਰਕ੍ਰਿਆ ਲਈ ਕਰਮਚਾਰੀਆਂ ਦੀ ਰੈਡਾਮਾਈਜੇਸ਼ਨ ਰਾਹੀਂ ਡਿਊਟੀ ਲਗਾਈ : ਜ਼ਿਲ੍ਹਾ ਚੋਣ ਅਫ਼ਸਰ

ਹੁਸ਼ਿਆਰਪੁਰ, 16 ਫਰਵਰੀ: ਨਗਰ ਨਿਗਮ ਹੁਸ਼ਿਆਰਪੁਰ ਦੀਆਂ 22 ਫਰਵਰੀ ਨੂੰ ਹੋ ਰਹੀਆਂ ਚੋਣਾਂ ਸਬੰਧੀ 588 ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਜਿਨ੍ਹਾਂ ਵਿੱਚੋਂ 147 ਪ੍ਰੀਜਾਈਡਿੰਗ ਅਫ਼ਸਰ, 147 ਸਹਾਇਕ ਪ੍ਰੀਜਾਈਡਿੰਗ ਅਫ਼ਸਰ ਅਤੇ 294 ਪੋਲਿੰਗ ਅਫ਼ਸਰ ਲਗਾਏ ਗਏ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਆਨਿੰਦਿਤਾ ਮਿਤਰਾ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਵਿਖੇ ਪੋਲਿੰਗ ਸਟਾਫ਼ ਦੀਆਂ ਕੰਪਿਊਟਰ ਰਾਹੀਂ ਰੈਡਾਮਾਈਜੇਸ਼ਨ ਕਰਕੇ ਡਿਊਟੀਆਂ ਲਗਾਉਣ ਮੌਕੇ ਦਿੱਤੀ। ਉਨ੍ਹਾਂ ਦੱਸਿਆ ਕਿ ਚੋਣ ਪ੍ਰਕ੍ਰਿਆ ਲਈ ਨਿਯੁਕਤ ਸਟਾਫ਼ ਦੀਆਂ ਡਿਊਟੀਆਂ ਰੈਡਾਮਾਈਜੇਸ਼ਨ ਨਾਲ ਲਗਾਈਆਂ ਜਾ ਰਹੀਆਂ ਜਿਨ੍ਹਾਂ ਵਿੱਚੋਂ ਵੀ ਅਦਲ-ਬਦਲ ਨਹੀਂ ਹੋ ਸਕਦਾ।
                  ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਦੱਸਿਆ ਕਿ ਨਗਰ ਕੌਂਸਲ ਹਰਿਆਣਾ ਦੇ 11 ਵਾਰਡਾਂ ਵਿੱਚ ਚੋਣ ਪ੍ਰਕ੍ਰਿਆ ਲਈ ਰੈਡਾਮਾਈਜੇਸ਼ਨ ਰਾਹੀਂ 56 ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ ਜਿਸ ਵਿੱਚ ਪ੍ਰੀਜਾਈਡਿੰਗ ਅਫ਼ਸਰ 14, ਸਹਾਇਕ ਪ੍ਰੀਜਾਈਡਿੰਗ ਅਫ਼ਸਰ 14 ਅਤੇ ਪੋਲਿੰਗ ਅਫ਼ਸਰ 28 ਲਗਾਏ ਗਏ ਹਨ। ਇਸੇ ਤਰ੍ਹਾਂ ਨਗਰ ਕੌਂਸਲ ਸ਼ਾਮਚੁਰਾਸੀ ਦੇ 9 ਵਾਰਡਾਂ ਦੀ ਚੋਣ ਪ੍ਰਕ੍ਰਿਆ ਲਈ 44 ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ ਜਿਸ ਵਿੱਚ 11 ਪ੍ਰੀਜਾਈਡਿੰਗ ਅਫ਼ਸਰ, 11 ਸਹਾਇਕ ਪ੍ਰ੍ਰੀਜਾਈਡਿੰਗ ਅਫ਼ਸਰ ਅਤੇ 22 ਪੋਲਿੰਗ ਅਫ਼ਸਰਾਂ ਦੀ ਡਿਊਟੀ ਲਗਾਈ ਗਈ ਹੈ। ਇਸ ਮੌਕੇ ਤੇ ਜ਼ਿਲ੍ਹਾ ਸੂਚਨਾ ਵਿਗਿਆਨ ਅਫ਼ਸਰ ਪ੍ਰਦੀਪ ਸਿੰਘ ਵੀ ਹਾਜ਼ਰ ਸਨ।

ਜ਼ਿਲ੍ਹਾ ਹੁਸ਼ਿਆਰਪੁਰ ਦੀਆਂ 7 ਨਗਰ ਕੌਂਸਲ ਦੇ 444 ਉਮੀਦਵਾਰਾਂ ਵਿੱਚੋਂ 155 ਉਮੀਦਵਾਰਾਂ ਵੱਲੋਂ ਆਪਣੇ ਨਾਮਜਦਗੀ ਪੱਤਰ ਵਾਪਸ ਲੈਣ ਉਪਰੰਤ 289 ਉਮੀਦਵਾਰ ਚੋਣ ਮੈਦਾਨ ਵਿੱਚ: ਜ਼ਿਲ੍ਹਾ ਚੋਣਕਾਰ ਅਫ਼ਸਰ

ਹੁਸ਼ਿਆਰਪੁਰ, 16 ਫਰਵਰੀ: ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 25 ਫਰਵਰੀ 2015 ਨੂੰ ਹੋ ਰਹੀਆਂ 7 ਨਗਰ ਕੌਂਸਲਾਂ ਹਰਿਆਣਾ, ਦਸੂਹਾ, ਗੜ੍ਹਦੀਵਾਲਾ, ਸ਼ਾਮਚੁਰਾਸੀ, ਗੜ੍ਹਸ਼ੰਕਰ, ਮੁਕੇਰੀਆਂ ਅਤੇ  ਟਾਂਡਾ ਦੀਆਂ ਚੋਣਾਂ ਲਈ 444 ਉਮੀਦਵਾਰਾਂ ਵਿੱਚੋਂ 155 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈਣ ਉਪਰੰਤ 289 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਹਰਿਆਣਾ ਦੇ 11 ਵਾਰਡਾਂ ਵਿੱਚੋਂ 13 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਵਾਪਸ ਲਏ ਹਨ। ਇਸੇ ਤਰ੍ਹਾਂ ਨਗਰ ਕੌਂਸਲ ਦਸੂਹਾ ਦੇ 15 ਵਾਰਡਾਂ ਵਿੱਚੋਂ 13 ਉਮੀਦਵਾਰਾਂ ਨੇ, ਗੜ੍ਹਦੀਵਾਲਾ ਦੇ 11 ਵਾਰਡਾਂ ਵਿੱਚੋਂ 24, ਸ਼ਾਮਚੁਰਾਸੀ ਦੇ 9 ਵਾਰਡਾਂ ਵਿੱਚੋਂ 14, ਗੜ੍ਹਸ਼ੰਕਰ ਨਗਰ ਕੌਂਸਲ ਦੇ 13 ਵਾਰਡਾਂ ਵਿੱਚੋਂ 14 ਉਮੀਦਵਾਰਾਂ, ਮੁਕੇਰੀਆਂ ਦੇ 15 ਵਾਰਡਾਂ ਵਿੱਚੋਂ 37 ਉਮੀਦਵਾਰਾਂ ਅਤੇ ਨਗਰ ਕੌਂਸਲ ਟਾਂਡਾ ਦੇ 15 ਵਾਰਡਾਂ ਵਿੱਚੋਂ 40 ਉਮੀਦਵਾਰਾਂ ਨੇ

ਸਰਕਾਰੀ ਫਾਈਲਾਂ ਦੇ ਚੱਕਰਵਿਉਹ ਚ ਉਲਝੇ ਸੈਂਕੜੇ ਮਕਾਨ ਖੰਡਰ ਬਣੇ

ਤਲਵਾੜਾ ਟਾਉਨਸ਼ਿਪ, 15 ਫ਼ਰਵਰੀ : ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ. ਬੀ. ਐਮ. ਬੀ.) ਕਲੌਨੀ ਦੇ ਸੈਕਟਰ 3 ਅਤੇ ਸੈਕਟਰ 2 ਵਿਚ ਖਾਲੀ ਸੈਂਕੜੇ ਸਰਕਾਰੀ ਮਕਾਨ ਦਫ਼ਤਰੀ ਕਾਰਵਾਈਆਂ ਦੇ ਚੱਕਰਵਿਉਹ ਦੇ ਚਲਦਿਆਂ ਹੁਣ ਲਗਪਗ ਖੰਡਰ ਬਣ ਚੁੱਕੇ ਹਨ। ਇਕੱਤਰ ਜਾਣਕਾਰੀ ਅਤੇ ਸੂਤਰਾਂ ਅਨੁਸਾਰ ਕਰੀਬ ਦਸ ਸਾਲ ਪਹਿਲਾਂ ਸਥਾਨਕ ਪ੍ਰਸ਼ਾਸ਼ਨ ਵੱਲੋਂ ਇਨ੍ਹਾਂ ਸ਼ਾਨਦਾਰ ਕੁਆਟਰਾਂ ਨੂੰ ਪੁੱਡਾ ਰਾਹੀਂ ਲੋਕਾਂ ਨੂੰ ਦੇਣ ਦੇ ਮੰਤਵ ਨਾਲ ਖਾਲੀ ਕਰਵਾਇਆ ਗਿਆ ਸੀ ਅਤੇ ਇਨ੍ਹਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਕਲੌਨੀ ਵਿਚ ਹੋਰਨਾਂ ਥਾਵਾਂ ਤੇ ਤਬਦੀਲ ਕੀਤਾ ਗਿਆ।
ਹਾਲਾਕਿ ਇਸ ਤੋਂ ਪਹਿਲਾਂ ਮਹਿਕਮੇ ਦਾ ਸੈਕਟਰ ਚਾਰ ਵਿਚਲੇ ਮਕਾਨਾਂ ਤੋਂ ਤੋੜ ਕੇ ਉਸ ਦੀ ਥਾਂ ਸ਼ਾਨਦਾਰ ਰਾਕ ਗਾਰਡਨ, ਸਫ਼ੈਦਾ ਜੰਗਲ, ਵਾਟਰ ਟ੍ਰੀਟਮੈਂਟ ਪਲਾਂਟ ਆਦਿ ਕਾਫ਼ੀ ਹੱਦ ਤੱਕ ਸਫ਼ਲ ਰਹੇ ਪ੍ਰੰਤੂ ਇਨ੍ਹਾਂ ਮਕਾਨਾਂ ਦੇ ਮਾਮਲੇ ਵਿਚ ਤੁਰੀਆਂ ਫ਼ਾਈਲਾਂ ਅੱਜ ਇੱਕ ਦਹਾਕਾ ਬੀਤਣ ਦੇ ਬਾਦ ਵੀ ਕਿਸੇ ਤਣ-ਪੱਤਣ ਨਹੀਂ ਲੱਗੀਆਂ। ਇਹ ਮਾਮਲਾ ਰਾਜ ਸਰਕਾਰ ਨੇ ਹੱਲ ਕਰਨਾ ਹੈ ਜਾਂ ਕੇਂਦਰ ਸਰਕਾਰ ਨੇ, ਇਹ ਗੱਲ ਪੱਕੇ ਤੌਰ ਤੇ ਬੁਝਾਰਤ ਬਣ ਚੁੱਕੀ ਹੈ। ਸਿਆਸੀ ਆਗੂਆਂ ਦੀ ਸੂਚੀ ਵਿਚੋਂ ਵੀ ਇਹ ਮਸਲਾ ਜਾਂ ਤਾਂ ਭੁਲਾਇਆ ਜਾ ਚੁੱਕਾ ਹੈ ਜਾਂ ਸਭ ਤੋਂ ਨਿਮਨ ਤਰਜੀਹ ਤੇ ਪੁੱਜ ਗਿਆ ਹੈ। ਖ਼ੂਬਸੂਰਤ ਟਾਉਨਸ਼ਿਪ ਕਲੌਨੀ ਵਿਚ ਹੁਣ ਕਿਸੇ ਨਜਰਬੱਟੂ ਵਾਂਗ ਖਲੋਤੇ ਇਸ ਸੈਂਕੜੇ ਮਕਾਨ ਸਰਕਾਰੀ ਲਾਲਫ਼ੀਤਾਸ਼ਾਹੀ ਦੀ ਮਿਸਾਲ ਬਣ ਚੁੱਕੇ ਹਨ ਅਤੇ ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਇਹ ਕਈ ਤਰਾਂ ਦੇ ਗੈਰਸਮਾਜੀ ਤੱਤਾਂ ਦੇ ਲਈ ਸ਼ਾਨਦਾਰ ਲੁਕਣਗਾਹ ਤੇ ਅੱਡੇ ਬਣ ਚੁੱਕੇ ਹਨ।  ਲੋਕ ਹੁਣ ਇਨ੍ਹਾਂ ਵਿਚ ਕਿਸੇ ਤਰਾਂ ਦੇ ਮੁੜ ਵਸੇਬੇ ਦੇ ਸੁਪਨੇ ਨੂੰ ਨਾਮੁਮਕਿਨ ਮੰਨ ਕੇ ਵਿਸਾਰ ਹੀ ਚੁੱਕੇ ਹਨ। ਕੀ ਹਲਕੇ ਦੇ ਲੋਕ ਸਭਾ ਮੈਂਬਰ ਤੇ ਕੇਂਦਰੀ ਮੰਤਰੀ ਸ਼੍ਰੀ ਵਿਜੈ ਸਾਂਪਲਾ ਅਤੇ ਹਲਕਾ ਵਿਧਾਇਕ ਬੀਬੀ ਸੁਖਜੀਤ ਕੌਰ ਸਾਹੀ ਇਸ ਮਾਮਲੇ ਵਿਚ ਕੋਈ ਪਹਿਲਕਦਮੀ ਕਰਨਗੇ? ਇਹ ਲੋਕਾਂ ਲਈ ਬੇਹੱਦ ਉਤਸੁਕਤਾ ਵਾਲੀ ਗੱਲ ਹੈ।

ਸ਼ਾਹ ਨਹਿਰ ਸੜਕ ਬਣੀ ਰਾਹਗੀਰਾਂ ਲਈ ਮੁਸੀਬਤ


ਤਲਵਾੜਾ ਟਾਉਨਸ਼ਿਪ, 15 ਫ਼ਰਵਰੀ : ਇੱਥੇ ਤਲਵਾੜਾ ਨੂੰ ਹਿਮਾਚਲ ਪ੍ਰਦੇਸ਼ ਅਤੇ ਸ਼ਾਹ ਨਹਿਰ ਬੈਰਾਜ ਨਾਲ ਜੋੜਨ ਵਾਲੀ ਸੰਪਰਕ ਸੜਕ ਆਪਣੀ ਖਸਤਾ ਹਾਲਤ ਸਦਕਾ ਰਾਹਗੀਰਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ। ਸੂਤਰਾਂ ਅਨੁਸਾਰ ਪਿਛਲੇ ਲੰਮੇ ਸਮੇਂ ਤੋਂ ਇਸ ਸੜਕ ਤੋਂ ਲੁੱਕ ਬਜ਼ਰੀ ਲਗਪਗ ਗਾਇਬ ਹੋ ਚੁੱਕੀ ਹੈ ਅਤੇ ਦਿਨ ਰਾਤ ਲੰਘਦੀਆਂ ਭਾਰੀ ਗੱਡੀਆਂ ਸਦਕਾ ਪਏ ਡੂੰਘੇ ਖੱਡੇ ਦੁਸ਼ਵਾਰੀਆਂ ਪੈਦਾ ਕਰ ਰਹੇ ਹਨ।  ਸਥਾਨਕ ਵਾਰਡ ਨੰਬਰ 3 ਵਿਚ ਪੈਂਦੀ ਇਸ ਸੜਕ ਬਾਰੇ ਦੱਸਦਿਆਂ ਵਾਰਡ ਮੈਂਬਰ ਨੰਦ ਕਿਸ਼ੋਰ ਪੁਰੀ ਨੇ ਦੱਸਿਆ ਕਿ ਅਸਲ ਵਿਚ ਸੜਕ ਦੇ ਨਿਰਮਾਣ ਲਈ ਸ਼ਾਹ ਨਹਿਰ ਵਿਭਾਗ ਕੋਲ ਅਧਿਕਾਰ ਹੈ ਅਤੇ ਮਹਿਕਮੇ ਕੋਲ ਸੜਕ ਦੀ ਉਸਾਰੀ ਲਈ ਕੋਲ ਫ਼ੰਡ ਉਪਲਬਧ ਨਹੀਂ ਪਰੰਤੂ ਹੁਣ ਮਹਿਕਮੇ ਨੇ ਨਗਰ ਪੰਚਾਇਤ ਨੂੰ ਇਸ ਸੜਕ ਦੀ ਮੁਰੰਮਤ ਲਈ ਆਗਿਆ ਦੇ ਦਿੱਤੀ ਹੈ ਤੇ ਛੇਤੀ ਹੀ ਇਸ ਨੂੰ ਸੁਧਾਰਿਆ ਜਾਵੇਗਾ। ਓਧਰ ਲੋਕਾਂ ਦੀ ਮੁੱਖ ਮੰਤਰੀ ਪੰਜਾਬ ਤੋਂ ਮੰਗ ਹੈ ਕਿ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਦੇਖਦੇ ਹੋਏ ਤੁਰੰਤ ਇਸ ਮਹੱਤਵਪੂਰਨ ਸੜਕ ਦੀ ਸਾਰ ਲਈ ਜਾਵੇ।

ਨਗਰ ਨਿਗਮ ਹੁਸ਼ਿਆਰਪੁਰ ਲਈ 50 ਵਾਰਡਾਂ ਲਈ ਕੁੱਲ 200 ਉਮੀਦਵਾਰ ਚੋਣ ਮੈਦਾਨ ਵਿੱਚ

  • 229 ਉਮੀਦਵਾਰਾਂ ਵਿੱਚੋਂ ਅੱਜ  28 ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਵਾਪਸ 
  • ਵਾਰਡ ਨੰ: 7 ਤੋਂ ਸ੍ਰੀਮਤੀ ਰਾਕੇਸ਼ ਸੂਦ ਬਿਨਾਂ ਮੁਕਾਬਲਾ ਜੇਤੂ
ਹੁਸ਼ਿਆਰਪੁਰ, 13 ਫਰਵਰੀ:  ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  22 ਫਰਵਰੀ ਨੂੰ ਨਗਰ ਨਿਗਮ ਹੁਸ਼ਿਆਰਪੁਰ ਦੇ 50 ਵਾਰਡਾਂ ਦੀਆਂ ਹੋਣ ਜਾ ਰਹੀਆਂ ਚੋਣਾਂ ਲਈ 229 ਉਮੀਦਵਾਰਾਂ ਵਿੱਚੋਂ 28 ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਵਾਪਸ ਲਏ ਗਏ ਹਨ ਜਦਕਿ ਵਾਰਡ ਨੰ: 7 ਤੋਂ ਸ੍ਰੀਮਤੀ ਰਾਕੇਸ਼ ਸੂਦ, ਸੁਪਤਨੀ ਸ਼੍ਰੀ ਤੀਕਸ਼ਨ ਸੂਦ ਬਿਨਾਂ ਮੁਕਾਬਲਾ ਜੇਤੂ ਰਹਿਣ ਉਪਰੰਤ 200 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। 
 ਉਨ੍ਹਾਂ ਹੋਰ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਦੇ ਵਾਰਡ ਨੰ: 1 ਵਿੱਚ 4 ਉਮੀਦਵਾਰ ਹਰਪ੍ਰੀਤ ਕੌਰ ਆਜ਼ਾਦ, ਰਜਨੀ ਇੰਡੀਅਨ ਨੈਸ਼ਨਲ ਕਾਂਗਰਸ, ਤ੍ਰਿਸ਼ਲਾ ਦੇਵੀ ਬੀ ਜੇ ਪੀ, ਰਛਪਾਲ ਕੌਰ ਪੀ ਪੀ ਪੀ ਉਮੀਦਵਾਰ ਵਜੋਂ ਮੈਦਾਨ ਵਿੱਚ ਰਹਿ ਗਏ ਹਨ। ਇਸੇ ਤਰਾਂ ਵਾਰਡ ਨੰ: 2 ਵਿੱਚ ਸ਼ਿਵ ਕੁਮਾਰ ਸੂਦ ਭਾਜਪਾ, ਲਵਕੇਸ਼ ਇੰਡੀਅਨ ਨੈਸ਼ਨਲ ਕਾਂਗਰਸ, ਵਾਰਡ ਨੰ: 3 ਵਿੱਚ ਜਤਿੰਦਰ ਸਿੰਘ ਸੈਣੀ, ਰਮੇਸ਼ ਆਜ਼ਾਦ, ਰਣਜੀਤ ਸਿੰਘ ਭਾਜਪਾ ਅਤੇ ਕ੍ਰਿਸ਼ਨ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ, ਵਾਰਡ ਨੰ: 4 ਵਿੱਚ ਨਿਤੀ ਸਿੰਘ ਭਾਜਪਾ, ਸੀਮਾ ਸੋਨੀ ਇੰਡੀਅਨ ਨੈਸ਼ਨਲ ਕਾਂਗਰਸ, ਸੰਦੀਪਪਾਨੀ ਸਾਗਰ ਆਜ਼ਾਦ, ਵਾਰਡ ਨੰ: 5 ਵਿੱਚ ਮੁਕੇਸ਼ ਕੁਮਾਰ ਇੰਡੀਅਨ ਨੈਸ਼ਨਲ ਕਾਂਗਰਸ, ਸੁਸ਼ਮਾ ਸੇਤੀਆ ਭਾਜਪਾ, ਗੁਰਮੀਤ ਲਾਲ ਅਤੇ ਵਿਕਰਮ ਮਹਿਤਾ ਆਜ਼ਾਦ, ਵਾਰਡ ਨੰ: 6 ਵਿੱਚ ਰਾਮ ਸ਼ੰਕਰ ਸ਼ਰਮਾ ਇੰਡੀਅਨ ਨੈਸ਼ਨਲ ਕਾਂਗਰਸ, ਰਜਿੰਦਰ ਸਿੰਘ ਪਰਮਾਰ ਭਾਜਪਾ, ਵਿਸ਼ਾਲ ਪੀ ਪੀ ਪੀ, ਧਰਮ ਚੰਦ ਅਤੇ ਰੀਤਾ ਸ਼ਰਮਾ ਆਜ਼ਾਦ, ਵਾਰਡ ਨੰ: 7 ਵਿੱਚ ਸ੍ਰੀਮਤੀ ਰਾਕੇਸ਼ ਸੂਦ ਭਾਜਪਾ, ਵਾਰਡ ਨੰ: 8 ਵਿੱਚ ਸੁਰੇਸ਼ ਕੁਮਾਰ ਇੰਡੀਅਨ ਨੈਸ਼ਨਲ ਕਾਂਗਰਸ, ਰਾਣਾ ਸਿੰਘ ਐਸ ਏ ਡੀ (ਬ), ਹਰਜਿੰਦਰ ਸਿੰਘ, ਮਨਜੀਤ ਕੌਰ ਆਜ਼ਾਦ, ਵਾਰਡ ਨੰ: 9 ਵਿੱਚ ਸੁਰਿੰਦਰ ਪਾਲ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ, ਮੁੱਖੀ ਰਾਮ ਭਾਜਪਾ, ਵਾਰਡ ਨੰ: 10 ਵਿੱਚ ਮਲਕੀਤ ਸਿੰਘ ਭਾਜਪਾ, ਯਸ਼ਪਾਲ ਪੀ ਪੀ ਪੀ, ਹਰਭਜਨ ਕੌਰ ਇੰਡੀਅਨ ਨੈਸ਼ਨਲ ਕਾਂਗਰਸ, ਵਾਰਡ ਨੰ: 11 ਵਿੱਚ ਰਣਜੀਤ ਚੌਧਰੀ ਭਾਜਪਾ, ਅਨੂ ਅਤੇ ਸ਼ਰਧਾ ਦੇਵੀ ਕੰਡਾ ਆਜ਼ਾਦ, ਵਾਰਡ ਨੰ: 12 ਵਿੱਚ ਕੁਲਵੰਤ ਸਿੰਘ ਭਾਜਪਾ, ਅਮਰੀਕ ਚੰਦ ਇੰਡੀਅਨ ਨੈਸ਼ਨਲ ਕਾਂਗਰਸ, ਵਿਜੇ ਕੁਮਾਰ ਤੇ ਸੁਰਜੀਤ ਸਿੰਘ ਆਜ਼ਾਦ ਅਤੇ ਵਾਰਡ ਨੰ: 13 ਵਿੱਚ ਮੀਨੂ ਸੇਠੀ ਭਾਜਪਾ, ਅਮਰਜੀਤ ਕੌਰ ਇੰਡੀਅਨ ਨੈਸ਼ਨਲ ਕਾਂਗਰਸ ਉਮੀਦਵਾਰ ਵਜੋਂ ਨਗਰ ਨਿਗਮ ਦੀ ਚੋਣ ਲੜਨਗੇ। 

ਪ੍ਰੀਖਿਆ ਕੇਂਦਰਾਂ ਦੁਆਲੇ ਦਫ਼ਾ ਚੁਤਾਲੀ ਲਾਗੂ

ਹੁਸ਼ਿਆਰਪੁਰ, 13 ਫਰਵਰੀ: ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰ: 2 ) ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਸਮੂਹ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ ਅੰਦਰ 5 ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।    ਇਹ ਹੁਕਮ 6 ਅਪ੍ਰੈਲ 2015 ਤੱਕ ਲਾਗੂ ਰਹਿਣਗੇ।

ਜ਼ਿਲ੍ਹੇ ਦੀਆਂ 7 ਨਗਰ ਕੌਂਸਲਾਂ ਦੀ ਚੋਣ 25 ਫਰਵਰੀ ਨੂੰ

  • ਨਾਮਜ਼ਦਗੀ ਕਾਗਜ਼ 13 ਫਰਵਰੀ ਤੱਕ ਭਰੇ ਜਾਣਗੇ
ਹੁਸ਼ਿਆਰਪੁਰ, 10 ਫਰਵਰੀ:  ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਪੰਜਾਬ ਵਿਚ ਕਰਵਾਈਆਂ ਜਾ ਰਹੀਆਂ ਨਗਰ ਕੌਂਸਲ ਚੋਣਾਂ ਦੇ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ 7 ਨਗਰ ਕੌਂਸਲਾਂ ਦੀ ਚੋਣ 25 ਫਰਵਰੀ ਨੂੰ ਕਰਵਾਈ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਦਸੂਹਾ, ਮੁਕੇਰੀਆਂ, ਟਾਂਡਾ ਉੜਮੁੜ, ਗੜ੍ਹਸ਼ੰਕਰ, ਗੜ੍ਹਦੀਵਾਲਾ, ਹਰਿਆਣਾ ਅਤੇ ਸ਼ਾਮ ਚੁਰਾਸੀ ਦੀਆਂ ਨਗਰ ਕੌਂਸਲ ਚੋਣਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕਿ ਗੜ੍ਹਸ਼ੰਕਰ ਨਗਰ ਕੌਂਸਲ ਦੇ 13 ਵਾਰਡਾਂ, ਦਸੂਹਾ, ਮੁਕੇਰੀਆਂ ਅਤੇ ਟਾਂਡਾ ਨਗਰ ਕੌਂਸਲਾਂ ਦੇ 15-15 ਵਾਰਡਾਂ, ਗੜ੍ਹਦੀਵਾਲਾ ਦੇ 11 ਵਾਰਡਾਂ, ਸ਼ਾਮ ਚੁਰਾਸੀ ਦੇ 9 ਵਾਰਡਾਂ ਅਤੇ ਨਗਰ ਕੌਂਸਲ ਹਰਿਆਣਾ ਦੇ 11 ਵਾਰਡਾਂ ਲਈ ਕੌਂਸਲਰਾਂ ਦੀ ਚੋਣ ਹੋਵੇਗੀ।  
                      ਜ਼ਿਲ੍ਹਾ ਚਣ ਅਫਸਰ ਨੇ ਦੱਸਿਆ ਕਿ ਨਗਰ ਕੌਂਸਲ ਦੀਆਂ ਚੋਣਾਂ ਵਾਸਤੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ 13 ਫਰਵਰੀ ਤੱਕ ਦਾਖ਼ਲ ਕਰਵਾਏ ਜਾ ਸਕਣਗੇ। ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਦਾਖ਼ਲ ਕੀਤੀਆਂ ਜਾਣਗੀਆਂ। 14 ਫਰਵਰੀ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ ਉਮੀਦਵਾਰਾਂ ਵੱਲੋਂ 16 ਫਰਵਰੀ ਤੱਕ ਆਪਣੇ ਕਾਗਜ਼ ਵਾਪਸ ਲਏ ਜਾ ਸਕਣਗੇ। 25 ਫਰਵਰੀ ਨੂੰ ਵੋਟਾਂ ਪੈਣ ਦਾ ਅਮਲ ਪੂਰਾ ਹੋਣ ਦੇ ਨਾਲ ਹੀ ਚੋਣ ਬੂਥਾਂ 'ਤੇ ਹੀ ਪੋਲਿੰਗ ਸਟਾਫ ਵੱਲੋਂ ਵੋਟਾਂ ਦੀ ਗਿਣਤੀ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਮੌਕੇ 'ਤੇ ਹੀ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ।
                      ਜ਼ਿਲ੍ਹਾ ਚੋਣ ਅਫਸਰ ਨੇ ਅੱਗੋਂ ਦੱਸਿਆ ਕਿ ਨਗਰ ਕੌਂਸਲ ਗੜ੍ਹ ਸ਼ੰਕਰ ਦੇ 13 ਵਾਰਡਾਂ ਲਈ ਕਾਰਜਕਾਰੀ ਇੰਜਨੀਅਰ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਰਿਟਰਨਿੰਗ ਅਫਸਰ ਅਤੇ ਤਹਿਸੀਲਦਾਰ ਗੜ੍ਹਸ਼ੰਕਰ ਸਹਾਇਕ ਰਿਟਰਨਿੰਗ ਅਫਸਰ ਹੋਣਗੇ, ਇਸੇ ਤਰ੍ਹਾਂ ਨਗਰ ਕੌਂਸਲ ਦਸੂਹਾ ਦੇ 15 ਵਾਰਡਾਂ ਲਈ ਸਹਾਇਕ ਰਜਿਸਟ੍ਰਾਰ ਕੋਆਪਰੇਟਿਵ ਸੁਸਾਇਟੀ ਦਸੂਹਾ ਰਿਟਰਨਿੰਗ ਅਫਸਰ ਅਤੇ ਐਸ.ਡੀ.ਓ ਲੋਕ ਨਿਰਮਾਣ ਵਿਭਾਗ ਟਾਂਡਾ ਸਹਾਇਕ ਰਿਟਰਨਿੰਗ ਅਫਸਰ ਹੋਣਗੇ। ਨਗਰ ਕੌਂਸਲ ਮੁਕੇਰੀਆਂ ਦੇ 15 ਵਾਰਡਾਂ ਲਈ ਕਾਰਜਕਾਰੀ ਇੰਜਨੀਅਰ ਲੋਕ ਨਿਰਮਾਣ ਵਿਭਾਗ, ਉਸਾਰੀ ਮੰਡਲ ਮੁਕੇਰੀਆਂ ਰਿਟਰਨਿੰਗ ਅਫਸਰ ਅਤੇ ਤਹਿਸੀਲਦਾਰ ਮੁਕੇਰੀਆਂ ਸਹਾਇਕ ਰਿਟਰਨਿੰਗ ਅਫਸਰ ਹੋਣਗੇ। ਇਸੇ ਤਰ੍ਹਾਂ ਨਗਰ ਕੌਂਸਲ ਟਾਂਡਾ ਦੇ 15 ਵਾਰਡਾਂ ਲਈ ਖੇਤੀਬਾੜ੍ਹੀ ਵਿਕਾਸ ਅਫਸਰ ਟਾਂਡਾ ਰਿਟਰਨਿੰਗ ਅਫਸਰ ਅਤੇ ਐਸ.ਡੀ.ਓ ਲੋਕ ਨਿਰਮਾਣ ਵਿਭਾਗ ਦਸੂਹਾ ਸਹਾਇਕ ਰਿਟਰਨਿੰਗ ਅਫਸਰ ਹੋਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਗਰ ਕੌਂਸਲ ਗੜ੍ਹਦੀਵਾਲਾ ਦੇ 11 ਵਾਰਡਾਂ ਲਈ ਕਾਰਜਕਾਰੀ ਇੰਜਨੀਅਰ ਲੋਕ ਨਿਰਮਾਣ ਵਿਭਾਗ (ਸੈਂਟਰਲ ਵਰਕਸ) ਰਿਟਰਨਿੰਗ ਅਫਸਰ ਅਤੇ ਤਹਿਸੀਲਦਾਰ ਦਸੂਹਾ ਸਹਾਇਕ ਰਿਟਰਨਿੰਗ ਅਫਸਰ ਹੋਣਗੇ। ਇਸੇ ਤਰ੍ਹਾਂ ਨਗਰ ਕੌਂਸਲ ਸ਼ਾਮ ਚੁਰਾਸੀ ਦੇ 9 ਵਾਰਡਾਂ ਲਈ ਕਾਰਜਕਾਰੀ ਇੰਜਨੀਅਰ ਲੋਕ ਨਿਰਮਾਣ ਵਿਭਾਗ (ਉਸਾਰੀ ਮੰਡਲ-1) ਹੁਸ਼ਿਆਰਪੁਰ ਰਿਟਰਨਿੰਗ ਅਫਸਰ ਅਤੇ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਸਹਾਇਕ ਰਿਟਰਨਿੰਗ ਅਫਸਰ ਹੋਣਗੇ। ਇਸੇ ਤਰ੍ਹਾਂ ਨਗਰ ਕੌਂਸਲ ਹਰਿਆਣਾ ਦੇ 11 ਵਾਰਡਾਂ ਲਈ ਜ਼ਿਲ੍ਹਾ ਮਾਲ ਅਫਸਰ ਹੁਸ਼ਿਆਰਪੁਰ ਰਿਟਰਨਿੰਗ ਅਫਸਰ ਅਤੇ ਨਾਇਬ ਤਹਿਸੀਲਦਾਰ ਭੁੰਗਾ ਸਹਾਇਕ ਰਿਟਰਨਿੰਗ ਅਫਸਰ ਲਗਾਏ ਗਏ ਹਨ।

ਚੋਣਾਂ ਦੇ ਮੱਦੇ ਨਜ਼ਰ ਅਸਲਾ ਲਾਇਸੰਸ ਧਾਰਕਾਂ ਨੂੰ ਹਥਿਆਰ ਜਮ੍ਹਾਂ ਕਰਾਉਣ ਬਾਰੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹੁਕਮ

ਹੁਸ਼ਿਆਰਪੁਰ, 9 ਫਰਵਰੀ: ਨਗਰ ਨਿਗਮ, ਮਿਉਂਸਪਲ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਦੇ ਮੱਦੇ ਨਜ਼ਰ ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਜਾਬਤਾ ਫੌਜਦਾਰੀ 1973 ਦੀ ਧਾਰਾ 144 ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦੇ ਅਸਲਾ ਲਾਇਸੰਸ ਧਾਰਕਾਂ ਨੂੰ ਹਰ ਕਿਸਮ ਦੇ ਲਾਇਸੈਂਸੀ ਹਥਿਆਰ ਆਪਣੇ ਨਜਦੀਕੀ ਪਲਿਸ ਸਟੇਸ਼ਨ ਜਾਂ ਅਸਲਾ ਡੀਲਰਾਂ ਪਾਸ ਜਮ੍ਹਾਂ ਕਰਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਆਰਮੀ ਪਰਸੋਨਲ, ਪੈਰਾ ਮਿਲਟਰੀ ਫੋਰਸ, ਪੁਲਿਸ ਕਰਮਚਾਰੀਆਂ, ਬੈਂਕ / ਫੈਕਟਰੀਆਂ ਦੇ ਸੁਰੱਖਿਆ ਗਾਰਡ ਅਤੇ ਉਨ੍ਹਾਂ ਅਸਲਾਂ ਲਾਇਸੰਸ ਧਾਰਕਾਂ ਜਿਨ੍ਹਾਂ ਬਾਰੇ ਜ਼ਿਲ੍ਹਾ ਪੁਲਿਸ ਮਹਿਸੂਸ ਕਰਦੀ ਹੈ ਕਿ ਉਨ੍ਹਾਂ ਕੋਲ ਵਿਸ਼ੇਸ਼ ਕਾਰਨਾਂ ਕਰਕੇ ਲਾਇਸੰਸੀ ਅਸਲਾ ਰੱਖਣਾ ਜ਼ਰੂਰੀ ਹੈ, ਉਤੇ ਲਾਗੂ ਨਹੀਂ ਹੋਣਗੇ ਅਤੇ ਉਨ੍ਹਾਂ ਵਿਅਕਤੀਆਂ ਜਿਨ੍ਹਾਂ ਨੂੰ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵਿਸ਼ੇਸ਼ ਹਲਾਤਾਂ ਵਿੱਚ ਛੋਟ ਦਿੱਤੀ ਜਾਵੇਗੀ, ਉਪਰ ਲਾਗੂ ਨਹੀਂ ਹੋਣਗੇ।  ਇਹ ਹੁਕਮ 27 ਫਰਵਰੀ 2015 ਤੱਕ ਲਾਗੂ ਰਹਿਣਗੇ।

ਨਗਰ ਨਿਗਮ ਦੀਆਂ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ


  • 7 ਫਰਵਰੀ ਤੋਂ 11 ਫਰਵਰੀ ਤੱਕ ਨਾਮਜਦਗੀ ਪੱਤਰ ਦਾਖਲ ਕੀਤੇ ਜਾਣਗੇ
  • ਨਾਮਜਦਗੀ ਪੱਤਰ ਦਾਖਲ ਕਰਨ ਦੇ ਪਹਿਲੇ ਦਿਨ ਕਿਸੇ ਵੀ ਉਮੀਦਵਾਰ ਵੱਲੋਂ ਨਾਮਦਗੀ ਪੱਤਰ ਦਾਖਲ ਨਹੀਂ ਕੀਤਾ ਗਿਆ: ਕਮਿਸ਼ਨਰ ਨਗਰ ਨਿਗਮ
ਹੁਸ਼ਿਆਰਪੁਰ, 7 ਫਰਵਰੀ: ਕਮਿਸ਼ਨਰ ਨਗਰ ਨਿਗਮ ਸ੍ਰੀ ਅਨੰਦ ਸਾਗਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਅੱਜ 7 ਫਰਵਰੀ ਨੂੰ  ਨਗਰ ਨਿਗਮ ਦੀਆਂ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ।  7 ਫਰਵਰੀ 2015 ਨਾਮਜਦਗੀ ਪੱਤਰ ਦਾਖਲ ਕਰਨ ਦਾ ਪਹਿਲਾ ਦਿਨ ਅਤੇ 11 ਫਰਵਰੀ ਤੱਕ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਨਗਰ ਨਿਗਮ ਦੇ ਦਫ਼ਤਰ ਵਿਖੇ ਰਿਟਰਨਿੰਗ ਅਫ਼ਸਰ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਵੱਲੋਂ ਨਾਮਜਦਗੀ ਪੱਤਰ ਲਏ ਜਾਣਗੇ।  12 ਫਰਵਰੀ ਨੂੰ ਨਾਮਜਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 13 ਫਰਵਰੀ ਤੱਕ ਨਾਮਜਦਗੀ ਪੱਤਰ ਵਾਪਸ ਲਏ ਜਾ ਸਕਣਗੇ। 
Anand Sagar Sharma

 ਉਨ੍ਹਾਂ ਹੋਰ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਦੇ 50 ਵਾਰਡਾਂ ਵਿੱਚ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਰਿਟਰਨਿੰਗ ਅਫ਼ਸਰ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ , ਉਨ੍ਹਾਂ ਵਿੱਚ ਵਾਰਡ ਨੰਬਰ 1 ਤੋਂ 13 ਤੱਕ ਰਿਟਰਨਿੰਗ ਅਫ਼ਸਰ ਕਾਰਜਕਾਰੀ ਇੰਜੀ: ਵਾਟਰ ਸਪਲਾਈ ਤੇ ਸੈਨੀਟੇਸ਼ਨ ਡਵੀਜ਼ਨ ਨੰਬਰ 2 ਅਤੇ ਸਹਾਇਕ ਰਿਟਰਨਿੰਗ ਅਫ਼ਸਰ ਤਹਿਸੀਲਦਾਰ ਹੁਸ਼ਿਆਰਪੁਰ ਲਗਾਏ ਗਏ ਹਨ। ਇਸੇ ਤਰਾਂ ਵਾਰਡ ਨੰ: 14 ਤੋਂ 26 ਤੱਕ ਰਿਟਰਨਿੰਗ ਅਫ਼ਸਰ ਕਾਰਜਕਾਰੀ ਇੰਜੀ: ਐਸ ਐਨ ਈ (ਮਕੈਨੀਕਲ ਡਵੀਜ਼ਨ) ਅਤੇ ਸਹਾਇਕ ਰਿਟਰਨਿੰਗ ਅਫ਼ਸਰ ਨਾਇਬ ਤਹਿਸੀਲਦਾਰ ਹੁਸ਼ਿਆਰਪੁਰ ਹੋਣਗੇ। ਵਾਰਡ ਨੰ: 27 ਤੋਂ 38 ਤੱਕ ਰਿਟਰਨਿੰਗ ਅਫ਼ਸਰ ਕਾਰਜਕਾਰੀ ਇੰਜੀ: ਕੰਢੀ ਏਰੀਆ ਡੈਮ ਮੈਟੀਨੈਸ ਡਵੀਜ਼ਨ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਨਾਇਬ ਤਹਿਸੀਲਦਾਰ ਮਾਹਿਲਪੁਰ ਹੋਣਗੇ। ਇਸੇ ਤਰਾਂ ਵਾਰਡ ਨੰ: 39 ਤੋਂ 50 ਤੱਕ ਰਿਟਰਨਿੰਗ ਅਫ਼ਸਰ ਕਾਰਜਕਾਰੀ ਇੰਜੀ: ਵਾਟਰ ਸਪਲਾਈ ਤੇ ਸੈਨੀਟੇਸ਼ਨ ਡਵੀਜ਼ਨ 1 ਅਤੇ ਸਹਾਇਕ ਰਿਟਰਨਿੰਗ ਅਫ਼ਸਰ ਐਸ ਡੀ ਓ ਵਾਟਰ ਸਪਲਾਈ ਤੇ ਸੈਨੀਟੇਸ਼ਨ ਡਵੀਜ਼ਨ ਨੰਬਰ 1 ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਅਧਿਕਾਰੀ ਨਗਰ ਨਿਗਮ ਦੇ ਦਫ਼ਤਰ ਵਿਖੇ 11 ਫਰਵਰੀ ਤੱਕ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਨਾਮਜਦਗੀ ਪੱਤਰ ਪ੍ਰਾਪਤ ਕਰਨਗੇ। 
 ਕਮਿਸ਼ਨਰ ਨਗਰ ਨਿਗਮ ਨੇ ਹੋਰ ਦੱਸਿਆ ਕਿ ਨਗਰ ਨਿਗਮ ਦੀਆਂ ਚੋਣਾਂ ਸਬੰਧੀ ਅੱਜ ਬਾਅਦ ਦੁਪਹਿਰ 3 ਵਜੇ ਕਿਸੇ ਵੀ ਉਮੀਦਵਾਰ ਵੱਲੋਂ ਨਾਮਜਦਗੀ ਪੱਤਰ ਦਾਖਲ ਨਹੀਂ ਕੀਤੇ ਗਏ। 

ਜ਼ਿਲ੍ਹੇ ਅੰਦਰ ਸਵਾਈਨ ਫਲੂ ਦੀ ਰੋਕਥਾਮ ਲਈ ਰੈਪਿਡ ਐਕਸ਼ਨ ਫੋਰਸ ਤਹਿਤ 6 ਮੈਂਬਰੀ ਟੀਮ ਦਾ ਗਠਨ


  • ਸਵਾਈਨ ਫਲੂ ਦੀ ਜਾਂਚ ਅਤੇ ਇਲਾਜ ਜਿਲ੍ਹੇ ਦੀਆਂ ਸਮੂਹ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪੂਰੀ ਤਰ੍ਹਾਂ ਮੁਫਤ ਉਪਲਬਧ- ਡੀ.ਸੀ.
ਹੁਸ਼ਿਆਰਪਰ 6 ਫਰਵਰੀ : ਜਿਲ੍ਹੇ ਅੰਦਰ ਸਵਾਈਨ ਫਲੂ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਅਤੇ ਯੋਗ ਉਪਰਾਲਿਆਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨਿੰਦਿਤਾ ਮਿਤਰਾ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਜਿਲ੍ਹਾ ਐਪੀਡੀਮੋਲੋਜਿਸਟ ਅਫਸਰ ( ਆਈ.ਡੀ.ਐਸ.ਪੀ.) ਡਾ.ਸੈਲੇਸ਼ ਕੁਮਾਰ ਅਤੇ ਮਾਸ ਮੀਡੀਆ ਅਫਸਰ ਸ਼੍ਰੀਮਤੀ ਸੁਖਵਿੰਦਰ ਕੌਰ ਢਿੱਲੋਂ ਹਾਜ਼ਰ ਸਨ।
ਅਨੰਦਿਤਾ ਮਿਤਰਾ ਆਈ. ਏ. ਐਸ.

                  ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਅੰਦਰ ਸਵਾਈਨ ਫਲੂ ਹੋਰ ਪੈਰ ਨਾ ਪਸਾਰੇ ਇਸ ਲਈ ਸਿਹਤ ਵਿਭਾਗ ਹੁਸ਼ਿਆਰਪੁਰ ਦੀ ਰੈਪੀਡ ਐਕਸ਼ਨ ਫੋਰਸ ਤਹਿਤ 6 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ। ਟੀਮ ਦੇ ਜਿਲ੍ਹਾ ਇੰਚਾਰਜ ਵੱਜੋਂ ਡਾ.ਸੈਲੇਸ਼ ਅਤੇ ਜਿਲ੍ਹਾ ਨੋਡਲ ਅਧਿਕਾਰੀ ਡਾ.ਸਰਬਜੀਤ ਸਿੰਘ ਦੀ ਤੈਨਾਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਮ ਜਨਤਾ ਲਈ ਸਵਾਈਨ ਫਲੂ ਕੇਸਾਂ ਸਬੰਧੀ ਜਿਲ੍ਹਾ ਹੈਡ ਕੁਆਟਰ ਸਿਵਲ ਹਸਪਤਾਲ, ਸਬ ਡਿਵੀਜਨਲ ਹਸਪਤਾਲਾਂ ਅਤੇ ਜਿਲ੍ਹੇ ਦੀਆਂ ਸਮੂਹ ਪੀ.ਐਚ.ਸੀ. ਵਿਖੇ ਸਵਾਈਨ ਫਲੂ ਕੰਟਰੋਲ ਲਈ ਉਚੇਚੇ ਤੌਰ ਤੇ ਵੱਖਰੇ ਵਾਰਡ ਤਿਆਰ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਪਾਏ ਜਾਣ ਵਾਲੇ ਸਾਰੇ ਸ਼ੱਕੀ ਮਰੀਜ਼ਾ ਦੀ ਜਾਂਚ, ਟੈਸਟ. ਇਲਾਜ ਅਤੇ ਦਵਾਈਆਂ ਸਮੂਹ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫਤ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਇਸ ਮੌਕੇ ਕਿਹਾ ਕਿ ਸਵਾਈਨ ਫਲੂ ਪ੍ਰਤੀ ਆਮ ਜਨਤਾ ਨੂੰ ਕਿਸੇ ਕਿਸਮ ਦਾ ਡਰ ਰਖੱਣ ਜਾਂ ਭੈਭੀਤ ਹੋਣ ਦੀ ਲੋੜ ਨਹੀਂ ਹੈ ਸਗੋਂ ਸਰਦੀ ਜੁਕਾਮ ਜਾ ਖੰਘ ਹੋਣ ਤੇ ਜਾਂਚ ਲਈ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਦੇ ਡਾਕਟਰ ਨਾਲ ਸਪੰਰਕ ਕਰਨਾ ਚਾਹੀਦਾ ਹੈ।
                  ਮੀਟਿੰਗ ਦੌਰਾਨ ਡਾ.ਸੈਲੇਸ਼ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹੇ ਅੰਦਰ ਪਿਛਲੇ ਦੋ ਹਫਤਿਆਂ ਦੌਰਾਨ ਸਵਾਈਨ ਫਲੂ ਦੇ ਤਿੰਨ ਸ਼ੱਕੀ ਕੇਸ ਸਾਹਮਣੇ ਆਏ ਹਨ। ਪਾਏ ਗਏ ਕੇਸਾਂ ਵਿੱਚੋਂ 2 ਕੇਸਾਂ ਦੇ ਸੈਂਪਲਾਂ ਦੀ ਜਾਂਚ  ਪੀ.ਜੀ.ਆਈ ਤੋਂ ਕਰਾਉਣ ਉਪਰੰਤ ਰਿਪੋਰਟ ਨੈਗੇਟਿਵ ਪਾਈ ਗਈ ਹੈ ਜਦਕਿ ਪੀ.ਜੀ.ਆਈ. ਵਿਖੇ ਇਲਾਜ ਅਧੀਨ ਜਿਲ੍ਹੇ ਦੇ ਪਿੰਡ ਚੱਕ ਹਾਜ਼ੀਪੁਰ ਬਲਾਕ ਪੋਸੀ ਨੇੜੇ ਗੜਸ਼ੰਕਰ ਦੀ ਇੱਕ ਮਹਿਲਾ ਵਿੱਚ ਸਵਾਈਨ ਫਲੂ ਦੀ ਪੁਸ਼ਟੀ ਪੀ.ਜੀ.ਆਈ.ਚੰਡੀਗੜ ਵੱਲੋਂ ਕੀਤੀ ਗਈ ਹੈ। ਡਾ.ਸੈਲੇਸ਼ ਨੇ ਦੱਸਿਆ ਕਿ ਉਪਰੋਕਤ ਕੇਸ ਦੀ ਪੁਸ਼ਟੀ ਹੋਣ ਉਪੰਰਤ ਸਬੰਧਤ ਪਿੰਡ ਦਾ ਸਰਵੇਖਣ ਕਰਵਾਇਆ ਗਿਆ ਹੈ। ਸਰਵੇ ਦੌਰਾਨ ਪਿੰਡ ਦੇ ਕਿਸੇ ਵਸਨੀਕ ਵਿੱਚ ਸਵਾਈਨ ਫਲੂ ਦੇ ਸ਼ੱਕੀ ਲੱਛਣ ਨਹੀਂ ਪਾਏ ਗਏ ਪਰ ਸਿਹਤ ਵਿਭਾਗ ਵੱਲੋਂ ਅਜੇ ਵੀ ਇਹ ਪਿੰਡ ਨਿਗਰਾਨੀ ਅਧੀਨ ਹੈ।
         ਸਵਾਈਨ ਫਲੂ ਸਬੰਧੀ ਆਮ ਜਨਤਾ ਦੀ ਜਾਣਕਾਰੀ ਲਈ ਸਿਵਲ ਸਰਜਨ ਡਾ.ਸੁਰਜੀਤ ਸਿੰਘ ਨੇ ਦੱਸਿਆ ਕਿ ਤੇਜ਼ ਬੁਖਾਰ ਦਾ ਆਉਣਾ, ਖਾਂਸੀ, ਨੱਕ ਦਾ ਵਗਣਾ, ਗਲੇ ਵਿੱਚ ਖਰਾਸ਼,  ਸ਼ਰੀਰ ਵਿੱਚ ਜਕੜਨ, ਤੇਜ ਸਿਰ ਦਰਦ, ਠੰਡ ਲੱਗਣਾ, ਸਾਹ ਲੈਣ ਵਿੱਚ ਮੁਸ਼ਕਲ ਆਉਣਾ ਅਤੇ ਉਲਟੀ ਦਾ ਆਉਣਾ ਆਦਿ ਸਵਾਈਨ ਫਲੂ ਦੇ ਮੁੱਢਲੇ ਲੱਛਣ ਹਨ। ਇਸ ਤੋਂ ਰੋਕਥਾਮ ਲਈ ਕੁੱਝ ਤਰੀਕੇ ਅਪਣਾਏ ਜਾ ਸਕਦੇ ਹਨ। ਜਿਵੇਂ ਕਿ ਕਿਸੇ ਨਾਲ ਗਲੇ ਮਿਲਣ ਅਤੇ ਹੱਥ ਮਿਲਾਉਣ ਤੋਂ ਪਰਹੇਜ ਕਰਨਾ ਚਾਹੀਦਾ ਹੈ। ਜਨਤਕ ਥਾਵਾਂ ਤੇ ਥੁੱਕਣਾ ਨਹੀਂ ਚਾਹੀਦਾ ਅਤੇ ਡਾਕਟਰੀ ਸਲਾਹ ਤੋਂ ਬਿਨਾਂ ਕਿਸੇ ਦਵਾਈ ਦਾ ਸੇਵਨ ਨਹੀਂ ਕਰਨਾ ਚਾਹੀਦਾ। ਸਵਾਈਨ ਫਲੂ ਦੇ ਸ਼ੱਕੀ ਕੇਸ ਜਾਂ ਫਲੂ ਤੋਂ ਪੀੜਤ ਵਿਅਕਤੀ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਜਨਤਕ ਥਾਵਾਂ ਤੇ ਜਾਣ ਤੋਂ ਬਚਣਾ ਚਾਹੀਦਾ ਹੈ।  ਉਨ੍ਹਾਂ ਦੱਸਿਆ ਕਿ ਕਿਸੇ ਨਾਲ ਵੀ ਹੱਥ ਮਿਲਾਉਣ ਤੋਂ ਬਾਅਦ ਹੱਥਾਂ ਨੂੰ ਆਪਣੇ ਮੂੰਹ ਨਾਲ ਨਹੀਂ ਲਗਾਉਣਾ ਚਾਹੀਦਾ। ਇਨ੍ਹਾਂ ਤੋਂ ਇਲਾਵਾ ਖੰਘਣ ਜਾਂ ਛਿੱਕਣ ਵੇਲੇ ਆਪਣੇ ਨੱਕ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਹੱਥਾਂ ਨੂੰ ਹਰ ਵੇਲੇ ਸਾਫ ਸੁਥਰਾ ਰੱਖਣ ਲਈ ਵਾਰ-ਵਾਰ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਉਪਰੋਕਤ ਰੱਖਿਆਤਮਕ ਉਪਾਅ ਵਰਤਣ ਤੋਂ ਇਲਾਵਾ ਸਾਫ ਪਾਣੀ ਦਾ ਜਿਆਦਾ ਮਾਤਰਾ ਵਿੱਚ ਸੇਵਨ ਕਰਨਾ ਚਾਹੀਦਾ ਹੈ, ਪੂਰੀ ਨੀਂਦ ਲੈਣੀ ਚਾਹੀਦੀ ਹੈ, ਸਾਫ-ਸੁਥਰੀ ਅਤੇ ਪੋਸ਼ਟਿਕ ਖੁਰਾਕ ਦਾ ਸੇਵਨ ਕਰਨ ਦੇ ਨਾਲ ਹੀ ਸਵਾਈਨ ਫਲੂ ਦੇ ਲੱਛਣਾਂ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)