- ਸਰਵਹਿੱਤਕਾਰੀ ਵਿਚ ਹੋਇਆ ਆਵਾਜਾਈ ਤੇ ਸੈਮੀਨਾਰ
ਤਲਵਾੜਾ, 7 ਜਨਵਰੀ : ਅੱਜ ਇੱਥੇ ਐਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਵਿਖੇ ਆਵਾਜਾਈ ਦੇ ਨਿਯਮ ਅਤੇ ਅਸੀਂ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ ਜਿਸ ਏ. ਐੱਸ. ਪੀ. ਧਰੁਵ ਦਾਹੀਆ ਆਈ. ਪੀ. ਐੱਸ.
|
ਧਰੁਵ ਦਾਹੀਆ ਆਈ. ਪੀ. ਐੱਸ. |
ਬਤੌਰ ਮੁੱਖ ਮਹਿਮਾਨ ਪੁੱਜੇ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਾਗਰੂਕਤਾ ਨਾਲ ਆਵਾਜਾਈ ਦੇ ਨਿਯਮਾਂ ਦਾ ਪੂਰੀ ਤਰਾਂ ਪਾਲਣ ਹੋਵੇ ਤਾਂ ਅਨੇਕਾਂ ਕੀਮਤੀ ਜਿੰਦਗੀਆਂ ਸੜਕੀ ਹਾਦਸਿਆਂ ਦਾ ਸ਼ਿਕਾਰ ਹੋਣ ਤੋਂ ਬਚ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਹਰ ਜਿੰਮੇਵਾਰ ਨਾਗਰਿਕ ਨੂੰ ਦੇਸ਼ ਦੇ ਕਾਨੂੰਨਾਂ ਦਾ ਪਾਲਣ ਕਰਨਾ ਚਾਹੀਦਾ ਹੈ ਤੇ ਜੁਰਮ ਅਤੇ ਬੇਇਨਸਾਫ਼ੀ ਵਿਰੁੱਧ ਆਵਾਜ ਉਠਾਉਣੀ ਚਾਹੀਦੀ ਹੈ। ਉਨ੍ਹਾਂ ਇਸ ਮੌਕੇ ਪੁਲਿਸ ਵੱਲੋਂ ਚਲਾਈ ਜਾ ਰਹੀ ਚੇਤਨਾ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਵੀ ਕੀਤੀ। ਇਸ ਸੈਮੀਨਾਰ ਨੂੰ ਸਕੂਲ ਮੁਖੀ ਪ੍ਰਿੰ. ਦੇਸ ਰਾਜ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੁਰਮ ਦੇ ਖਾਤਮੇ ਲਈ ਸਮਾਜ ਅਤੇ ਪੁਲਿਸ ਵਿਚਕਾਰ ਸਮਝ ਤੇ ਸਹਿਯੋਗ ਦੀ ਭਾਵਨਾ ਜਰੂਰੀ ਹੈ। ਇਸ ਮੌਕੇ ਥਾਣਾ ਮੁਖੀ ਤਲਵਾੜਾ ਪਰਦੀਪ ਸਿੰਘ ਤੋਂ ਇਲਾਵਾ ਹਰਜੀਤ ਸਿੰਘ ਅਤੇ ਸਕੂਲ ਦੇ ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜਰ ਸਨ।
No comments:
Post a Comment