- 27 ਫਰਵਰੀ ਤੱਕ ਪ੍ਰਾਪਤ ਕੀਤੇ ਜਾਣਗੇ ਦਾਅਵੇ ਅਤੇ ਇਤਰਾਜ
ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਅਫ਼ਸਰ ਐਸ.ਈ.ਸੀ.ਸੀ.-2011 ਨੇ ਦੱਸਿਆ ਕਿ ਇਸ ਸਬੰਧੀ ਪੇਂਡੂ ਖੇਤਰਾਂ 'ਚ ਪੰਚਾਇਤ ਸਕੱਤਰ ਜਾਂ ਬੂਥ ਲੈਵਲ ਅਫ਼ਸਰ ਅਤੇ ਸ਼ਹਿਰੀ ਖੇਤਰਾਂ 'ਚ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਵੱਲੋਂ ਕਲੇਮ ਅਤੇ ਇਤਰਾਜ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਿਲਣ ਵਾਲੇ ਇਤਰਾਜ ਅਤੇ ਦਾਅਵਿਆਂ ਦਾ ਨਿਪਟਾਰਾ 21 ਮਾਰਚ 2015 ਤੱਕ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਕਮਿਸ਼ਨਰ ਨੇ ਦੱਸਿਆ ਕਿ ਗਰਾਮ ਸਭਾ / ਵਾਰਡ ਮੀਟਿੰਗ ਲਈ 7 ਫਰਵਰੀ 2015 ਦੀ ਮਿਤੀ ਤੈਅ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਬਡਵੀਜ਼ਨ ਅਤੇ ਜ਼ਿਲ੍ਹਾ ਪੱਧਰ ਤੇ ਨਿਯੁਕਤ ਨੋਡਲ ਅਧਿਕਾਰੀਆਂ ਵੱਲੋਂ 30 ਮਾਰਚ 2015 ਤੱਕ ਅਪੀਲਾਂ ਪ੍ਰਾਪਤ ਕੀਤੀਆਂ ਜਾਣਗੀਆਂ ਜਿਨ੍ਹਾਂ ਦਾ ਨਿਪਟਾਰਾ 20 ਅਪ੍ਰੈਲ 2015 ਨੂੰ ਕੀਤਾ ਜਾਵੇਗਾ। ਉਨ੍ਰਾਂ ਦੱਸਿਆ ਕਿ ਸੂਚੀਆਂ ਛਾਪਣ ਦੀ ਅੰਤਿਮ ਮਿਤੀ 22 ਅਪ੍ਰੈਲ 2015 ਹੈ।
No comments:
Post a Comment