- ਜ਼ਿਲ੍ਹੇ ਵਿੱਚ 9 ਫਰਦ ਕੇਂਦਰਾਂ ਵਿੱਚ ਅਪ੍ਰੈਲ ਤੋਂ ਦਸੰਬਰ 2014 ਤੱਕ 145754 ਜਮੀਨੀ ਰਿਕਾਰਡ ਸਬੰਧੀ ਨਕਲਾਂ ਮੁਹੱਈਆ
- ਫਰਦ ਕੇਂਦਰ ਪ੍ਰਵਾਸੀ ਭਾਰਤੀਆਂ ਲਈ ਲਾਹੇਵੰਦ ਸਾਬਤ ਹੋ ਰਹੇ ਹਨ।
ਉਨਾਂ ਦੱਸਿਆ ਕਿ ਜਿਲੇ ਵਿਚ ਇਹ 9 ਫਰਦ ਕੇਦਰ ਤਹਿਸੀਲ ਵਾਈਜ , ਸਬ ਤਹਿਸੀਲ ਵਾਈਜ ਖੋਲ੍ਹੇ ਗਏ ਹਨ ਇਨ੍ਹਾਂ ਫਰਦ ਕੇਦਰਾਂ ਵਿਚ ਕੋਈ ਵੀ ਵਿਅਕਤੀ ਆਪਣੀ ਜ਼ਮੀਨ ਦੀ ਫਰਦ ਆਪਣਾ ਨਾਮ ਪਿੰਡ ਦਾ ਨਾਂ ਅਤੇ ਨੰਬਰ ਖਸਰਾ ਦੱਸ ਕੇ ਕਢਵਾ ਸਕਦਾ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਇਨਾਂ 9 ਫਰਦ ਕੇਦਰਾਂ ਵਿਚ ਅਪ੍ਰੈਲ 2014 ਤੋਂ ਦਸੰਬਰ 2014 ਤੱਕ 145754 ਅਰਜ਼ੀਆਂ ਜਮੀਨੀ ਰਿਕਾਰਡ ਪ੍ਰਾਪਤ ਕਰਨ ਲਈ ਆਈਆਂ, ਜਿਨ੍ਹਾਂ ਵਿੱਚ ਫਰਦ ਕੇਂਦਰ ਹੁਸ਼ਿਆਰਪੁਰ ਤੋਂ 31046, ਭੂੰਗਾ 10459, ਗੜ੍ਹਸ਼ੰਕਰ 18582, ਮਾਹਿਲਪੁਰ 10868, ਮੁਕੇਰੀਆਂ 19249, ਤਲਵਾੜਾ 9874, ਦਸੂਹਾ 16673, ਟਾਂਡਾ 18335 ਅਤੇ ਗੜ੍ਹਦੀਵਾਲ 10668 ਜਮੀਨੀ ਰਿਕਾਰਡ ਦੀਆਂ ਨਕਲਾਂ ਦੀਆਂ ਕਾਪੀਆਂ ਮੁਹੱਈਆ ਕਰਵਾਈਆਂ ਗਈਆਂ ਹਨ । ਸ੍ਰੀਮਤੀ ਮਿਤਰਾ ਨੇ ਦੱਸਿਆ ਕਿ ਕੰਪਿਊਟਰ ਰਾਈਜ਼ਡ ਹੋਏ 1440 ਪਿੰਡਾਂ ਦੀ ਰਿਕਾਰਡ ਵੈਬ ਸਾਈਟ www.plrs.org.in ਤੇ ਲੋਡ ਕੀਤਾ ਗਿਆ ਹੈ ਜੇਕਰ ਕੋਈ ਵਿਅਕਤੀ ਆਪਣੀ ਜ਼ਮੀਨ ਦਾ ਰਿਕਾਰਡ ਚੈਕ ਕਰਨਾ ਚਾਹੁੰਦਾ ਹੋਵੇ ਤਾਂ ਉਹ ਇਸ ਵੈਬ ਸਾਈਟ ਤੇ ਜਾ ਕੇ ਆਪਣਾ ਪਿੰਡ ਅਤੇ ਖੇਵਟ ਨੰਬਰ ਐਂਟਰ ਕਰਕੇ ਸਾਰਾ ਰਿਕਾਰਡ ਵੇਖ ਸਕਦਾ ਹੈ ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਹੁਸ਼ਿਆਰਪੁਰ ਜਿਲ੍ਹੇ ਦੇ ਜਿਆਦਾਤਰ ਲੋਕ ਵਿਦੇਸ਼ਾਂ ਵਿਚ ਵਸੇ ਹਨ ਅਤੇ ਉਨ੍ਹਾਂ ਨੂੰ ਉਥੇ ਬੈਠਿਆਂ ਆਪਣੀਆਂ ਜਾਇਦਾਦਾਂ ਬਾਰੇ ਪਤਾ ਨਹੀਂ ਲਗਦਾ ਜਦ ਕਿ ਇਹ ਸਹੂਲਤ ਵਿਦੇਸ਼ਾਂ ਵਿਚ ਬੈਠੇ ਪ੍ਰਵਾਸੀ ਭਾਰਤੀਆਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋ ਰਹੀ ਹੈ ਕਿਉਂਕਿ ਦੂਰ ਬੈਠ ਕੇ ਵੀ ਕੋਈ ਵੀ ਵਿਅਕਤੀ ਆਪਣੀ ਜ਼ਮੀਨ ਜਾਇਦਾਦ ਸਬੰਧੀ ਪੂਰੀ ਜਾਣਕਾਰੀ ਰੱਖ ਸਕਦਾ ਹੈ । ਉਨਾਂ ਕਿਹਾ ਕਿ ਖੋਲ੍ਹੇ ਗਏ ਫਰਦ ਕੇਂਦਰ ਲੋਕਾਂ ਦੀ ਖੱਜਲ ਖੁਆਰੀ ਘਟਾਉਣ ਵਿਚ ਕਾਮਯਾਬ ਹੋਏ ਹਨ ਅਤੇ ਸਾਰੇ ਫਰਦ ਕੇਦਰਾਂ ਵਿਚ ਲੋਕਾਂ ਦੇ ਬੇਠਣ ਲਈ ਵੇਟਿੰਗ ਏਰੀਏ ਵਿਚ ਕੁਰਸੀਆਂ ਪੀਣ ਲਈ ਸਾਫ ਪਾਣੀ , ਗਰਮੀਆਂ ਲਈ ਏ ਸੀ ਆਦਿ ਦੀਆਂ ਸਾਰੀਆਂ ਮੁਢਲੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ । ਉਨ੍ਹਾਂ ਦੱਸਿਆ ਕਿ ਫਰਦ ਕੇਦਰਾਂ ਰਾਹੀਂ ਕਿਸੇ ਵੀ ਜ਼ਮੀਨ ਮਾਲਿਕ ਨੂੰ ਕੇਵਲ 10 ਤੋਂ 15 ਮਿੰਟ ਦਾ ਸਮਾਂ ਲੱਗਦਾ ਹੈ ਅਤੇ ਕੇਵਲ 20 ਰੁਪਏ ਪ੍ਰਤੀ ਪੰਨੇ ਦੇ ਹਿਸਾਬ ਨਾਲ ਫੀਸ ਅਦਾ ਕਰਕੇ ਜ਼ਮੀਨੀ ਰਿਕਾਰਡ ਦੀ ਤਸਦੀਕਸ਼ੁਦਾ ਨਕਲ ਪ੍ਰਾਪਤ ਹੋ ਜਾਂਦੀ ਹੈ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲੇ ਦੇ ਬਾਕੀ ਰਹਿੰਦੇ 9 ਪਿੰਡਾਂ ਦੇ ਜ਼ਮੀਨੀ ਰਿਕਾਰਡ ਦਾ ਕੰਪੀਊਟਰੀਕਰਨ ਕੀਤਾ ਜਾ ਰਿਹਾ ਹੈ ਜੋ ਕਿ ਜਲਦੀ ਹੀ ਮੁਕੰਮਲ ਹੋ ਜਾਵੇਗਾ ।
No comments:
Post a Comment