ਤਲਵਾੜਾ, 22 ਜਨਵਰੀ : ਇੱਥੇ ਮਹਾਨ ਸੰਗੀਤਕਾਰ ਉਤਸਾਦ ਅੱਲਾ ਰੱਖਾ ਖਾਨ ਨੂੰ ਸਮਰਪਿਤ ਰਵਾਇਤੀ ਸੰਗੀਤ ਦੀ ਕਾਰਜਸ਼ਾਲਾ ਅਤੇ ਮਹਿਫ਼ਿਲ ਦਾ ਆਯੋਜਨ ਪੁਰਾਤਨ ਕਲਾ ਪੰਜਾਬ ਘਰਾਣਾ ਤਬਲਾ ਵਾਦਨ ਸਿੱਖਿਆ ਸੁਸਾਇਟੀ ਰਜਿ: ਦੇ ਸਹਿਯੋਗ ਨਾਲ ਰੋਹਿਤ ਬਾਹਰੀ ਵੱਲੋਂ ਲਕਸ਼ਮੀ ਨਰਾਇਣ ਮੰਦਿਰ ਤਲਵਾੜਾ ਵਿਖੇ ਕਰਵਾਇਆ ਗਿਆ ਜੋ ਦਰਸ਼ਕਾਂ ਦੇ ਮਨਾਂ ਵਿਚ ਸਦੀਵੀ ਛਾਪ ਛੱਡ ਗਿਆ। ਇਸ ਮੌਕੇ ਪ੍ਰੋ. ਗੁਰਪਿੰਦਰ ਸਿੰਘ ਖਾਲਸਾ ਕਾਲਜ ਗੜ੍ਹਦੀਵਾਲਾ ਨੇ ਸੰਗੀਤ ਅਤੇ ਸਮਾਜਿਕ ਸਰੋਕਾਰਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਚੰਗਾ ਸੰਗੀਤ ਰੂਹ ਦੀ ਖੁਰਾਕ ਹੈ। ਕਾਰਜਸ਼ਾਲਾ ਵਿਚ ਤਬਲਾ ਉਸਤਾਦ ਕੁਲਵਿੰਦਰ ਸਿੰਘ ਤੋਂ ਇਲਾਵਾ ਪ੍ਰੋ. ਅਮਰੀਕ ਸਿੰਘ ਨੇ ਵੋਕਲ ਸੰਗੀਤ ਬਾਰੇ ਜਾਣਕਾਰੀ ਦਿੱਤੀ ਅਤੇ ਖਾਲਸਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਇਸ ਤੋਂ ਉਪਰੰਤ ਸੰਗੀਤਕ ਮਹਿਫ਼ਲ ਵਿਚ ਰੋਹਿਤ ਬਾਹਰੀ ਵੱਲੋਂ ਸ਼ਾਸਤਰੀ ਸੰਗੀਤ ਦੀ ਪੇਸ਼ਕਾਰੀ ਨੂੰ ਦਰਸ਼ਕਾਂ ਨੇ ਭਰਪੂਰ ਦਾਦ ਦਿੱਤੀ ਅਤੇ ਸੁਰ ਸਰਤਾਜ ਦੇ ਮਨਜੀਤ ਸਿੰਘ ਨੇ ਗੀਤ ਗਾ ਕੇ ਸਰੋਤੇ ਝੂਮਣ ਲਾ ਦਿੱਤੇ। ਗੁਰਸੇਵਕ ਸਿੰਘ, ਅਮੋਲਕ ਸਿੰਘ, ਗੌਰਵ ਸ਼ਰਮਾ ਅਮਨ ਸ਼ਹਿਜਾਦਾ ਵੱਲੋਂ ਗਜ਼ਲ ਗਾਇਕੀ ਪੇਸ਼ ਕੀਤੀ ਗਈ। ਰਬਾਬ ਸਿੰਘ ਅਤੇ ਹਰਲੀਨ ਕੌਰ ਨੇ ਤਬਲਾ ਸੋਲੋ ਅਤੇ ਹਰਮੀਤ ਸਿੰਘ ਤੇ ਸਾਥੀਆਂ ਵੱਲੋਂ ਗਰੁੱਪ ਤਬਲਾ ਵਾਦਨ ਕੀਤਾ ਗਿਆ। ਪਵਿੱਤਰ ਸਿੰਘ ਤੇ ਰਿੱਕੀ ਵੱਲੋਂ ਢੋਲ ਅਤੇ ਤਬਲੇ ਦੀ ਜੁਗਲਬੰਦੀ ਨੇ ਖ਼ੂਬ ਸਮਾਂ ਬੰਨ੍ਹਿਆ ਅਤੇ ਕਾਲਜ ਦੇ ਲੋਕ ਸਾਜ਼ਾਂ ਦੀ ਪੇਸ਼ਕਾਰੀ ਪ੍ਰਭਾਵਸ਼ਾਲੀ ਰਹੀ। ਦੀਵਾਨਪ੍ਰੀਤ ਸਿੰਘ ਤੇ ਕ੍ਰਿਸ਼ਨ ਸਿੰਘ ਵੱਲੋਂ ਸਕਿੱਟ ਤੇ ਨਕਲਾਂ ਪੇਸ਼ ਕੀਤੀਆਂ ਗਈਆਂ। ਨਵਦੀਪ ਸਿੰਘ ਤੇ ਰਵੀ ਕੁਮਾਰ ਦੀ ਤਬਲਾ ਢੋਲਕ ਜੁਗਲਬੰਦੀ, ਨਵਨੀਤ ਜੌੜਾ ਤੂੰਬੀ, ਰਾਗਜੋਤ ਸਿੰਘ ਡੀਜੈਂਬੋ ਤੋਂ ਇਲਾਵਾ ਉਸਤਾਦ ਤੌਫ਼ੀਕ ਕੁਰੈਸ਼ੀ ਦੇ ਸ਼ਾਗਿਰਦ ਹਰਪਾਲ ਹਸਰਤ ਦੀ ਕਲਾਸੀਕਲ ਪੇਸ਼ਕਾਰੀ ਨੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ।
ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਜੇ. ਬੀ. ਵਰਮਾ, ਡਾ. ਰਸ਼ਮੀ, ਡਾ. ਅਮਰਜੀਤ ਅਨੀਸ, ਡਾ. ਰਾਜ ਕੁਮਾਰ, ਡਾ. ਹਰਮੇਸ਼, ਰਵਿੰਦਰ ਰਵੀ, ਧਰਮਿੰਦਰ ਵੜੈਚ ਆਦਿ ਸਮੇਤ ਵੱਡੀ ਗਿਣਤੀ ਵਿਚ ਕਲਾ ਪ੍ਰੇਮੀ ਹਾਜਰ ਸਨ।
ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਜੇ. ਬੀ. ਵਰਮਾ, ਡਾ. ਰਸ਼ਮੀ, ਡਾ. ਅਮਰਜੀਤ ਅਨੀਸ, ਡਾ. ਰਾਜ ਕੁਮਾਰ, ਡਾ. ਹਰਮੇਸ਼, ਰਵਿੰਦਰ ਰਵੀ, ਧਰਮਿੰਦਰ ਵੜੈਚ ਆਦਿ ਸਮੇਤ ਵੱਡੀ ਗਿਣਤੀ ਵਿਚ ਕਲਾ ਪ੍ਰੇਮੀ ਹਾਜਰ ਸਨ।
No comments:
Post a Comment