ਗੁਰਪ੍ਰੀਤ ਗਰੇਵਾਲ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ |
- ਮਾਂਬੋਲੀ ਪੰਜਾਬੀ ਦੀ ਸੇਵਾ ਲਈ ਉੱਘੇ ਲੇਖਕ ਗੁਰਪ੍ਰੀਤ ਗਰੇਵਾਲ ਸਨਮਾਨਿਤ
- ਚੰਗੇ ਸਾਹਿਤ ਨਾਲ ਜੁੜਨਾ ਸਮੇਂ ਦੀ ਲੋੜ: ਮਦਨ ਵੀਰਾ
ਕਵੀ ਦਰਬਾਰ ਵਿਚ ਹਾਜਰ ਸਾਹਿਤ ਪ੍ਰੇਮੀ ਤੇ ਸ਼ਾਇਰ |
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਆਗੂ ਅਤੇ ਉੱਤੇ ਸ਼ਾਇਰ ਮਦਨ ਵੀਰਾ ਨੇ ਕਵੀ ਦਰਬਾਰ ਵਿਚ ਪੇਸ਼ ਰਚਨਾਵਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਾਹਿਤਕ ਸਮਾਗਮਾਂ ਨਾਲ ਸਥਾਪਿਤ ਸ਼ਾਇਰਾਂ ਨਾਲ ਜੁੜਨ ਅਤੇ ਉਭਰਦੇ ਉਤਸ਼ਾਹੀ ਕਵੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਕਾਵਿ ਕਲਾ ਕੁਦਰਤੀ ਦੇਣ ਹੈ ਅਤੇ ਇਸ ਨੂੰ ਬਾਕਾਇਦਾ ਅਭਿਆਸ ਤੇ ਅਧਿਐਨ ਨਾਲ ਹੋਰ ਨਿਖਾਰਿਆ ਜਾ ਸਕਦਾ ਹੈ।
ਸਭਾ ਦੇ ਪ੍ਰਧਾਨ ਡਾ. ਸੁਰਿੰਦਰ ਮੰਡ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿ ਵਿਚਾਰਾਂ ਦੇ ਪ੍ਰਗਟਾਵੇ ਨੂੰ ਉਸਾਰੂ ਮੰਚ ਪ੍ਰਦਾਨ ਕਰਨ ਲਈ ਭਰਪੂਰ ਉਪਰਾਲੇ ਕੀਤੇ ਜਾ ਰਹੇ ਹਨ। ਮੰਚ ਸੰਚਾਲਨ ਜਨਰਲ ਸਕੱਤਰ ਸਮਰਜੀਤ ਸਿੰਘ ਸ਼ਮੀ ਨੇ ਬਾਖੂਬੀ ਕੀਤਾ। ਰਚਨਾਵਾਂ ਦੇ ਦੌਰ ਵਿਚ ਉੱਘੇ ਸ਼ਾਇਰ ਡਾ. ਅਮਰਜੀਤ ਅਨੀਸ, ਪ੍ਰਿੰ. ਨਵਤੇਜ ਗੜ੍ਹਦੀਵਾਲਾ, ਜਨਾਬ ਕਸ਼ਿਸ਼ ਹੁਸ਼ਿਆਰਪੁਰੀ, ਅਮਰੀਕ ਡੋਗਰਾ, ਪੂਰਨ ਅਹਿਸਾਨ, ਪ੍ਰੋ. ਬੀ. ਐੱਸ. ਬੱਲੀ, ਐਡਵੋਕੇਟ ਰਘਬੀਰ ਟੇਰਕਿਆਨਾ, ਪ੍ਰਿੰ. ਅਰਚਨਾ ਕੁਲਸ਼੍ਰੇਸਠ, ਨਰੇਸ਼ ਗੁਮਨਾਮ, ਨੀਲਮ ਸ਼ਰਮਾ, ਅਨਿਲ ਕੁਮਾਰ ਨੀਲ, ਪ੍ਰੋ. ਅੰਜੂ ਗਜ਼ਲ, ਅਨੁਰਾਧਾ ਕਾਫ਼ਿਰ, ਡਾ. ਵਿਸ਼ਾਲ ਧਰਵਾਲ, ਰਾਜਿੰਦਰ ਮਹਿਤਾ, ਮਦਨ ਲਾਲ ਦਾਤਾਰਪੁਰੀ, ਹਰਜਿੰਦਰ ਕੌਰ ਰੰਧਾਵਾ, ਕੈਲਾਸ਼ ਰਾਣੀ, ਧਿਆਨ ਸਿੰਘ ਚੰਦਨ, ਮਦਨ ਪੇਂਟਰ ਨੇ ਭਰਪੂਰ ਹਾਜ਼ਰੀ ਲਵਾਈ ਅਤੇ ਸਰੋਤਿਆਂ ਦੇ ਮਨਾਂ ਤੇ ਸ਼ਾਇਰੀ ਦੀ ਅਮਿੱਟ ਛਾਪ ਛੱਡੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਉੱਘੇ ਉਦਯੋਗਪਤੀ ਕੁਲਵੰਤ ਸਿੰਘ ਸ਼ਾਹੀ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਸਰਵਰਨ ਸ਼ਰਮਾ, ਜਗਰੂਪ ਸੇਠ, ਰਿੰਪੀ ਭਾਰਦਵਾਜ, ਹਰਭਜਨ ਹੀਰ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।
No comments:
Post a Comment