ਹੁਸ਼ਿਆਰਪੁਰ, 3 ਜੂਨ: ਨਗਰ ਕੌਂਸਲ ਹੁਸ਼ਿਆਰਪੁਰ ਦੇ ਲੋਕਾਂ
ਨੂੰ ਪੀਣ ਵਾਲੇ ਸਾਫ਼-ਸੁਥਰੇ ਪਾਣੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਹ ਵਿਚਾਰ
ਸਾਬਕਾ ਕੈਬਨਿਟ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ ਵਾਰਡ ਨੰਬਰ 5 ਦੇ ਮੁਹੱਲਾ
ਸ਼ਾਲੀਮਾਰ ਨਗਰ ਵਿਖੇ ਲਗਭਗ 22 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਨਵੇਂ ਟਿਊਬਵੈਲ ਦਾ
ਉਦਘਾਟਨ ਕਰਨ ਉਪਰੰਤ ਪ੍ਰਗਟ ਕੀਤੇ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਹੁਸ਼ਿਆਰਪੁਰ ਵਿੱਚ 12
ਕਰੋੜ ਰੁਪਏ ਦੀ ਲਾਗਤ ਨਾਲ 17 ਨਵੇਂ ਟਿਊਬਵੈਲ ਲਗਾਏ ਗਏ ਹਨ ਜਿਨ੍ਹਾਂ ਵਿੱਚ ਇਹ
ਟਿਊਬਵੈਲ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਸ਼ਾਲੀਮਾਰ ਨਗਰ ਵਿੱਚ ਕੋਈ ਵੀ ਟਿਊਬਵੈਲ ਨਾ
ਹੋਣ ਕਾਰਨ ਮੁਹੱਲਾ ਵਾਸੀਆਂ ਵੱਲੋਂ ਪੀਣ ਵਾਲੇ ਸਾਫ਼-ਸੁਥਰੇ ਪਾਣੀ ਦੀ ਕਮੀ ਦੂਰ ਕਰਨ ਲਈ
ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦੀ ਮੰਗ ਅਨੁਸਾਰ ਅੱਜ ਇਸ ਨਵੇਂ ਟਿਊਬਵੈਲ ਰਾਹੀਂ ਪਾਣੀ
ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਹੁਣ ਮੁਹੱਲਾ ਸ਼ਾਲੀਮਾਰ ਨਿਵਾਸੀਆਂ ਨੂੰ ਪਾਣੀ
ਦੀ ਕੋਈ ਕਮੀ ਨਹੀਂ ਰਹੇਗੀ।
ਸ੍ਰੀ ਸੂਦ ਨੇ ਸ਼ਾਲੀਮਾਰ ਨਗਰ ਦੀ ਨਿਵਾਸੀ ਸ੍ਰੀਮਤੀ ਸੁਰਜੀਤ ਕੌਰ ਵੱਲੋਂ ਇਸ ਟਿਊਬਵੈਲ ਨੂੰ ਲਗਾਉਣ ਲਈ ਆਪਣੀ ਜਮੀਨ ਨਗਰ ਕੌਂਸਲ ਨੂੰ ਦਾਨ ਕਰਨ ਨਾਲ ਹੀ ਇਹ ਟਿਊਬਵੈਲ ਲਗਾਉਣਾ ਸੰਭਵ ਹੋਇਆ ਹੈ ਕਿਉਂਕਿ ਸ਼ਾਲੀਮਾਰ ਨਗਰ ਵਿੱਚ ਨਗਰ ਕੌਂਸਲ ਦੀ ਆਪਣੀ ਕੋਈ ਜਮੀਨ ਨਹੀਂ ਸੀ। ਇਸ ਲਈ ਉਨ੍ਹਾਂ ਵੱਲੋਂ ਟਿਊਬਵੈਲ ਲਗਾਉਣ ਲਈ ਜਮੀਨ ਦੇਣਾ ਇੱਕ ਸ਼ਲਾਘਾਯੋਗ ਉਦਮ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੀਣ ਵਾਲੇ ਪਾਣੀ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ ਕਿਉਂਕਿ ਜਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਜਾ ਰਿਹਾ ਹੈ ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।
ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ ਨੇ ਇਸ ਮੌਕੇ ਤੇ ਦੱਸਿਆ ਕਿ ਨਗਰ ਕੌਂਸਲ ਹੁਸ਼ਿਆਰਪੁਰ ਵਿੱਚ ਨਵੇਂ ਟਿਊਬਵੈਲ ਲਗਾਉਣ ਨਾਲ ਪੀਣ ਵਾਲੇ ਸਾਫ਼ ਸੁਥਰੇ ਪਾਣੀ ਦੀ ਘਾਟ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਸੀਵਰੇਜ਼ ਪਾਉਣ ਨਾਲ ਜੋ ਸੜਕਾਂ ਅਤੇ ਗਲੀਆਂ ਖਰਾਬ ਹੋਈਆਂ ਹਨ, ਉਨ੍ਹਾਂ ਦਾ ਨਵ-ਨਿਰਮਾਣ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ ਅਤੇ ਨਵੇਂ ਬਣੇ ਮੁਹੱਲਿਆਂ ਨੂੰ ਵੀ ਸੀਵਰੇਜ਼ ਅਤੇ ਵਾਟਰ ਸਪਲਾਈ ਨਾਲ ਜੋੜਿਆ ਜਾ ਰਿਹਾ ਹੈ। ਮੁਹੱਲਾ ਵੈਲਫੇਅਰ ਕਮੇਟੀ ਦੇ ਪ੍ਰਧਾਨ ਸ੍ਰ: ਦਲੀਪ ਸਿੰਘ ਨੇ ਇਸ ਮੌਕੇ ਤੇ ਸਾਬਕਾ ਕੈਬਨਿਟ ਮੰਤਰੀ ਸ੍ਰੀ ਤੀਕਸ਼ਨ ਸੂਦ, ਸ਼ਿਵ ਸੂਦ ਅਤੇ ਹੋਰ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਕਾਰਜਸਾਧਕ ਅਫ਼ਸਰ ਪਰਮਜੀਤ ਸਿੰਘ, ਮਿਉਂਸਪਲ ਇੰਜੀਨੀਅਰ ਪਵਨ ਸ਼ਰਮਾ, ਸਹਾਇਕ ਮਿਉਂਸਪਲ ਇੰਜੀਨੀਅਰ ਹਰਪ੍ਰੀਤ ਸਿੰਘ, ਰਵਿੰਦਰ ਬਿੰਦੀ, ਵਾਟਰ ਸਪਲਾਈ ਤੇ ਸੀਵਰੇਜ਼ ਦੇ ਐਸ ਡੀ ਓ ਅਮਨਦੀਪ ਸਿੰਘ, ਜੇ ਈ ਦੀਪਕ ਪਲਿਆਲ, ਜਗਤਾਰ ਸਿੰਘ ਸੈਣੀ, ਮਿਉਂਸਪਲ ਕੌਂਸਲਰ ਮਨਜੀਤ ਕੌਰ, ਹਰਜਿੰਦਰ ਸਿੰਘ ਵਿਰਦੀ, ਯਸ਼ਪਾਲ ਸ਼ਰਮਾ, ਵਿਨੋਦ ਪਰਮਾਰ, ਮਨੀਸ਼ ਗੁਪਤਾ, ਮਨੀਸ਼ ਮਲਹੋਤਰਾ, ਜਗਦੀਸ਼ ਮਹਿਤਾ, ਤਿਲਕ ਰਾਜ ਸ਼ਰਮਾ, ਡਾ. ਵੀ ਕੇ ਸ਼ਰਮਾ, ਵਿਜੇ ਠਾਕੁਰ, ਸੁਨੀਲ ਵਰਮਾ, ਮਹਿੰਦਰ ਪਾਲ ਧੀਮਾਨ, ਕੁਸ਼ੱਲਿਆ ਦੇਵੀ, ਤਲਵਿੰਦਰ ਕੌਰ, ਬਬਲੀ, ਕਮਲੇਸ਼, ਪ੍ਰਭਦਿਆਲ, ਸ਼ਾਮ ਸੁੰਦਰ ਦੱਤਾ, ਕੁਲਦੀਪ ਸਿੰਘ, ਵਿਨੋਦ ਕੁਮਾਰ ਸ਼ਰਮਾ, ਨਰਿੰਦਰ ਮਿਨਹਾਸ, ਮਲਕੀਤ ਸਿੰਘ, ਗੁਰਿੰਦਰ ਗੋਲਡੀ, ਭਗਵਾਨ ਦਾਸ, ਕੈਪਟਨ ਦਰਸ਼ਨ ਸਿੰਘ ਅਤੇ ਹੋਰ ਮੁਹੱਲਾ ਵਾਸੀ ਹਾਜ਼ਰ ਸਨ।

No comments:
Post a Comment