ਹੁਸ਼ਿਆਰਪੁਰ, 20 ਜੂਨ: ਡਿਪਟੀ
ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰੀ ਵਰੁਣ ਰੂਜ਼ਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ
ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਗਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਲਈ ਨਾਮਜਦਗੀ ਪੱਤਰ ਲੈਣ ਦਾ
ਕੰਮ 19 ਜੂਨ 2013 ਤੋਂ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ 19 ਜੂਨ ਤੱਕ ਸਰਪੰਚਾਂ
ਲਈ 10 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਹਨ ਜਿਨ੍ਹਾਂ ਵਿੱਚ 9 ਜਨਵਰੀ ਅਤੇ 1 ਅਨੁਸੂਚਿਤ
ਜਾਤੀ (ਇਸਤਰੀ) ਵਰਗ ਨਾਲ ਸਬੰਧਤ ਹੈ। ਇਸੇ ਤਰ੍ਹਾਂ ਪੰਚਾਂ ਦੀ ਚੋਣ ਲਈ ਕੁਲ 33 ਨਾਮਜਦਗੀ
ਪੱਤਰ ਪ੍ਰਾਪਤ ਹੋਏ ਹਨ ਜਿਨ੍ਹਾਂ ਵਿੱਚ 12 ਜਨਰਲ, 14 ਇਸਤਰੀ, 4 ਅਨੁਸੂਚਿਤ ਜਾਤੀ, 3
ਅਨੁਸੂਚਿਤ ਜਾਤੀ (ਇਸਤਰੀ) ਨਾਲ ਸਬੰਧਤ ਹਨ।
ਉਨ੍ਹਾਂ ਹੋਰ ਦੱਸਿਆ ਕਿ ਸਰਪੰਚ ਲਈ ਜੋ ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਹਨ, ਉਨ੍ਹਾਂ ਵਿੱਚ ਹੁਸ਼ਿਆਰਪੁਰ ਬਲਾਕ-1, ਹੁਸ਼ਿਆਰਪੁਰ ਬਲਾਕ-2, ਬਲਾਕ ਭੂੰਗਾ ਵਿੱਚ 2-2 ਨਾਮਜ਼ਦਗੀ ਪੱਤਰ ਜਨਰਲ ਕੈਟਾਗਰੀ ਨਾਲ ਸਬੰਧਤ ਹਨ। ਇਸੇ ਤਰ੍ਹਾਂ ਬਲਾਕ ਵਿੱਚ 3 ਨਾਮਜ਼ਦਗੀ ਪੱਤਰ ਜਨਰਲ ਕੈਟਾਗਰੀ ਨਾਲ ਸਬੰਧਤ ਪ੍ਰਾਪਤ ਹੋਏ ਹਨ, ਮਾਹਿਲਪੁਰ ਬਲਾਕ ਵਿੱਚ 1 ਨਾਮਜ਼ਦਗੀ ਪੱਤਰ ਅਨੁਸੂਚਿਤ ਜਾਤੀ (ਇਸਤਰੀ) ਵਰਗ ਨਾਲ ਸਬੰਧਤ ਪ੍ਰਾਪਤ ਹੋਇਆ ਹੈ।
ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਅਫ਼ਸਰ ਨੇ ਹੋਰ ਦੱਸਿਆ ਕਿ ਪੰਚਾਂ ਦੀਆਂ ਚੋਣਾਂ ਲਈ ਜੋ ਨਾਮਜਦਗੀ ਪੱਤਰ ਪ੍ਰਾਪਤ ਹੋਏ ਹਨ, ਉਨ੍ਹਾਂ ਵਿੱਚ ਹੁਸ਼ਿਆਰਪੁਰ ਬਲਾਕ-1 ਵਿੱਚ 2 ਜਨਰਲ ਕੈਟਾਗਰੀ, 4 ਇਸਤਰੀ, 1 ਅਨੁਸੂਚਿਤ ਜਾਤੀ (ਇਸਤਰੀ) ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਬਲਾਕ-2 ਵਿੱਚ 2 ਨਾਮਜਦਗੀ ਪੱਤਰ ਜਨਰਲ, 2 ਇਸਤਰੀ ਵਰਗ ਨਾਲ ਸਬੰਧਤ ਹਨ। ਭੂੰਗਾ ਬਲਾਕ ਵਿੱਚ 3 ਜਨਰਲ, 4 ਇਸਤਰੀ ਵਰਗ ਨਾਲ, ਮੁਕੇਰੀਆਂ ਬਲਾਕ ਵਿੱਚ 3 ਜਨਰਲ, 3 ਇਸਤਰੀ, 1 ਅਨੁਸੂਚਿਤ ਜਾਤੀ ਅਤੇ 1 ਅਨੁਸੂਚਿਤ ਜਾਤੀ (ਇਸਤਰੀ), ਬਲਾਕ ਮਾਹਿਲਪੁਰ ਵਿੱਚ 2 ਜਨਰਲ, 1 ਇਸਤਰੀ, 3 ਅਨੁਸੂਚਿਤ ਜਾਤੀ ਅਤੇ 1 ਅਨੁਸੂਚਿਤ ਜਾਤੀ (ਇਸਤਰੀ) ਨਾਲ ਸਬੰਧਤ ਨਾਮਜਦਗੀ ਪੱਤਰ ਪ੍ਰਾਪਤ ਹੋਏ ਹਨ।

No comments:
Post a Comment