ਪੰਚਾਇਤ ਚੋਣਾਂ : 5197 ਵਿੱਚੋਂ 30 ਨਾਮਜਦਗੀ ਪੱਤਰ ਰੱਦ

ਹੁਸ਼ਿਆਰਪੁਰ, 25 ਜੂਨ:
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰੀ ਵਰੁਣ ਰੂਜ਼ਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ 3 ਜੁਲਾਈ ਨੂੰ ਹੋ ਰਹੀਆਂ ਗਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਲਈ 19 ਜੂਨ ਤੋਂ 22 ਜੂਨ ਤੱਕ ਸਰਪੰਚਾਂ ਲਈ ਪ੍ਰਾਪਤ ਹੋਏ ਕੁਲ 5197  ਨਾਮਜਦਗੀ ਪੱਤਰਾਂ ਦੀ ਪੜਤਾਲ ਉਪਰੰਤ 30 ਨਾਮਜਦਗੀ ਪੱਤਰ ਰੱਦ ਹੋਏ ਹਨ ਜਿਨ੍ਹਾਂ ਵਿੱਚ ਬਲਾਕ ਹੁਸਿਆਰਪੁਰ-1 ਵਿੱਚ 1, ਬਲਾਕ ਹੁਸ਼ਿਆਰਪੁਰ-2 ਵਿੱਚ 2, ਬਲਾਕ ਭੂੰਗਾ ਵਿੱਚ 5, ਬਲਾਕ ਦਸੂਹਾ ਵਿੱਚ 1, ਬਲਾਕ ਮੁਕੇਰੀਆਂ ਵਿੱਚ 5, ਬਲਾਕ ਹਾਜੀਪੁਰ ਵਿੱਚ 8, ਬਲਾਕ ਤਲਵਾੜਾ ਵਿੱਚ 5 ਅਤੇ ਬਲਾਕ ਮਾਹਿਲਪੁਰ ਵਿੱਚ 3 ਨਾਮਜਦਗੀ ਪੱਤਰ ਰੱਦ ਹੋਏ ਹਨ। ਇਸੇ ਤਰ੍ਹਾਂ ਪੰਚਾਂ ਦੀ ਚੋਣ ਲਈ ਪ੍ਰਾਪਤ ਹੋਈਆਂ ਕੁਲ 15527 ਨਾਮਜਦਗੀਆਂ ਵਿੱਚੋਂ 148 ਨਾਮਜਦਗੀ ਪੱਤਰ ਰੱਦ ਹੋਏ ਹਨ ਜਿਨ੍ਹਾਂ ਵਿੱਚ ਬਲਾਕ ਹੁਸ਼ਿਆਰਪੁਰ-1 ਵਿੱਚ 10, ਬਲਾਕ ਹੁਸ਼ਿਆਰਪੁਰ-2 ਵਿੱਚ 5, ਬਲਾਕ ਭੂੰਗਾ ਵਿੱਚ 5, ਬਲਾਕ ਟਾਂਡਾ ਵਿੱਚ 40, ਬਲਾਕ ਦਸੂਹਾ ਵਿੱਚ 17, ਬਲਾਕ ਮੁਕੇਰੀਆਂ ਵਿੱਚ 22, ਬਲਾਕ ਹਾਜੀਪੁਰ ਵਿੱਚ 20, ਬਲਾਕ ਤਲਵਾੜਾ ਵਿੱਚ 13, ਬਲਾਕ ਮਾਹਿਲਪੁਰ ਵਿੱਚ 12 ਅਤੇ ਬਲਾਕ ਗੜ੍ਹਸ਼ੰਕਰ ਵਿੱਚ 4 ਨਾਮਜਦਗੀ ਪੱਤਰ ਰੱਦ ਹੋਏ ਹਨ।

ਪੰਚਾਇਤੀ ਚੋਣਾਂ ਦੇ ਪ੍ਰਬੰਧ ਸਬੰਧੀ ਜਾਇਜ਼ਾ ਲਿਆ

ਹੁਸ਼ਿਆਰਪੁਰ, 25 ਜੂਨ: ਜ਼ਿਲ੍ਹੇ ਵਿੱਚ ਹੋਣ ਵਾਲੀਆਂ ਗਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਦੀ ਤਿਆਰੀ ਸਬੰਧੀ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰੀ ਅਫ਼ਸਰ ਵਰੁਣ ਰੂਜ਼ਮ ਨੇ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਗਰਾਮ ਪੰਚਾਇਤਾਂ ਦੇ ਸਰਪੰਚਾਂ ਅਤੇ ਪੰਚਾਂ ਦੀਆਂ ਆਮ ਚੋਣਾਂ 3 ਜੁਲਾਈ 2013 ਨੂੰ ਕਰਵਾਈਆਂ ਜਾਣਗੀਆਂ।

                  ਜ਼ਿਲ੍ਹਾ ਚੋਣਕਾਰ ਅਫ਼ਸਰ ਵਰੁਣ ਰੂਜ਼ਮ ਨੇ ਮੀਟਿੰਗ ਵਿੱਚ ਹਾਜਰ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵੋਟਾਂ ਪਾਉਣ ਲਈ ਬਣਾਏ ਗਏ ਸਾਰੇ ਪੋਲਿੰਗ ਸਟੇਸ਼ਨਾਂ ਦੀ ਹਰ ਪੱਖੋਂ ਚੈਕਿੰਗ ਕਰ ਲਏ ਜਾਵੇ ਅਤੇ ਨਾਜ਼ੁਕ ਤੇ ਅਤਿ ਨਾਜ਼ੁਕ ਪੋਲਿੰਗ ਸਟੇਸ਼ਨਾਂ ਤੇ ਸੁਰੱਖਿਆ ਦੇ ਪ੍ਰਬੰਧ ਯਕੀਨੀ ਬਣਾਏ ਜਾਣ।  ਉਨ੍ਹਾਂ ਰਿਟਰਨਿੰਗ ਅਤੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਨੂੰ ਕਿਹਾ ਕਿ ਚੋਣਾਂ ਸਬੰਧੀ ਪੋਲਿੰਗ ਸਟਾਫ਼ ਆਦਿ ਦੇ ਪ੍ਰਬੰਧ ਵੀ ਸਮੇਂ ਸਿਰ ਕਰ ਲਏ ਜਾਣ ਅਤੇ ਚੋਣ ਡਿਊਟੀ ਤੇ ਲਗਾਏ ਗਏ ਸਟਾਫ਼ ਨੂੰ ਚੋਣਾਂ ਦੀ ਰਿਹਸਲ ਸਮੇਂ ਵੋਟਾਂ ਦੀ ਗਿਣਤੀ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਵੋਟਾਂ ਪਾਉਣ ਸਬੰਧੀ ਬੈਲਟ ਪੇਪਰਾਂ ਦੀ ਛਪਾਈ ਕਰਵਾਈ ਜਾਵੇ। ਪੋਲਿੰਗ ਸਟਾਫ਼ ਨੂੰ ਵਾਹਨਾਂ ਰਾਹੀਂ ਪੋਲਿੰਗ ਸਟੇਸ਼ਨ ਤੇ ਲਿਜਾਉਣ, ਲਿਆਉਣ ਅਤੇ ਚੋਣ ਸਮੱਗਰੀ ਜਮ੍ਹਾਂ ਕਰਾਉਣ ਉਪਰੰਤ ਪੋਲਿੰਗ ਸਟਾਫ਼ ਨੂੰ ਛੱਡਣ ਲਈ ਲਈ ਵਾਹਨਾਂ ਦਾ ਪ੍ਰਬੰਧ  ਸਮੇਂ ਸਿਰ ਕਰ ਲਿਆ ਜਾਵੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਚੋਣਾਂ ਦੌਰਾਨ ਚੋਣ ਖੇਤਰਾਂ ਵਿੱਚ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਲਾਗੂ ਕੀਤੇ ਗਏ ਚੋਣ ਜ਼ਾਬਤੇ ਨੂੰ ਸਖਤੀ ਨਾਲ ਅਮਲ ਵਿੱਚ ਲਿਆਂਦਾ  ਜਾਵੇ।

                  ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਹਰਬੀਰ ਸਿੰਘ, ਸਹਾਇਕ ਕਮਿਸ਼ਨਰ (ਜ) ਪਰਮਦੀਪ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸਰਬਜੀਤ ਸਿੰਘ ਵਾਲੀਆ, ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਐਸ ਡੀ ਐਮ ਗੜ੍ਹਸ਼ੰਕਰ, ਰਣਜੀਤ ਕੌਰ, ਐਸ ਡੀ ਐਮ ਦਸੂਹਾ ਬਰਜਿੰਦਰ ਸਿੰਘ, ਐਸ ਡੀ ਐਮ ਮੁਕੇਰੀਆਂ ਰਾਹੁਲ ਚਾਬਾ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਪੀ.ਐਸ.ਗਿੱਲ,  ਤਹਿਸੀਲਦਾਰ ਚੋਣਾਂ ਕਰਨੈਲ ਸਿੰਘ, ਪ੍ਰੋਜੈਕਟ ਅਫ਼ਸਰ ਭੂਸ਼ਨ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸੁਖਵਿੰਦਰ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਰਾਮ ਪਾਲ ਸਿੰਘ, ਸਮੂਹ ਰਿਟਰਨਿੰਗ ਤੇ ਸਹਾਇਕ ਰਿਟਰਟਿੰਗ ਅਫ਼ਸਰ  ਅਤੇ ਸਬੰਧਤ ਅਧਿਕਾਰੀ ਇਸ ਮੀਟਿੰਗ ਵਿੱਚ ਹਾਜ਼ਰ ਸਨ।

ਪੰਚਾਇਤ ਚੋਣਾਂ : ਪਹਿਲੀ ਰਿਹਸਲ 26 ਨੂੰ

ਹੁਸ਼ਿਆਰਪੁਰ, 24  ਜੂਨ:
ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫਸਰ ਹਰਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਲਈ ਚੋਣ ਡਿਊਟੀ ਤੇ ਲਗਾਏ ਗਏ ਸਟਾਫ਼ ਦੀ ਪਹਿਲੀ ਰਿਹਸਲ 26 ਜੂਨ ਅਤੇ ਦੂਜੀ ਰਿਹਸਲ 30 ਜੂਨ ਨੂੰ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ 26 ਜੂਨ ਨੂੰ ਕਰਵਾਈ ਜਾਣ ਵਾਲੀ ਰਿਹਸਲ ਵਿੱਚ ਬਲਾਕ ਹੁਸ਼ਿਆਰਪੁਰ-1 ਦੀ ਰਿਹਸਲ  ਸਵੇਰੇ 10-00 ਵਜੇ ਪੰਡਤ ਜਗਤ ਰਾਮ ਪੌਲੀਟੈਕਨਿਕ ਕਾਲਜ ਹੁਸ਼ਿਆਰਪੁਰ ਵਿਖੇ ਕਰਵਾਈ ਜਾਵੇਗੀ। ਹੁਸ਼ਿਆਰਪੁਰ ਬਲਾਕ-2 ਦੀ ਰਿਹਸਲ ਸਵੇਰੇ 10-00 ਵਜੇ ਸਰਕਾਰੀ ਕਾਲਜ ਹੁਸ਼ਿਆਰਪੁਰ, ਬਲਾਕ ਭੂੰਗਾ ਦੀ ਰਿਹਸਲ ਸਵੇਰੇ 10-00 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੂੰਗਾ, ਬਲਾਕ ਟਾਂਡਾ ਦੀ ਰਿਹਸਲ ਦੁਪਹਿਰ ਬਾਅਦ 2-00 ਵਜੇ ਰੀਤ ਫਾਰਮ, ਸਾਹਮਣੇ ਜੂਡੀਸ਼ੀਅਲ ਕੰਪਲੈਕਸ ਦਸੂਹਾ ਨਜਦੀਕ ਦਰਸ਼ਨ ਅਕੈਡਮੀ ਦਸੂਹਾ, ਬਲਾਕ ਦਸੂਹਾ ਦੀ ਰਿਹਸਲ ਸਵੇਰੇ 10-00 ਵਜੇ ਰੀਤ ਫਾਰਮ, ਸਾਹਮਣੇ ਜੂਡੀਸ਼ੀਅਲ ਕੰਪਲੈਕਸ ਦਸੂਹਾ ਨਜਦੀਕ ਦਰਸ਼ਨ ਅਕੈਡਮੀ ਦਸੂਹਾ, ਬਲਾਕ ਮੁਕੇਰੀਆਂ ਅਤੇ ਬਲਾਕ ਹਾਜੀਪੁਰ ਦੀ ਰਿਹਸਲ ਸਵੇਰੇ 9-30 ਵਜੇ ਐਸ ਪੀ ਐਨ ਕਾਲਜ ਮੁਕੇਰੀਆਂ, ਬਲਾਕ ਤਲਵਾੜਾ ਦੀ ਰਿਹਸਲ ਬਾਅਦ ਦੁਪਹਿਰ 1-30 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸੈਕਟਰ-1 ਤਲਵਾੜਾ, ਬਲਾਕ ਮਾਹਿਲਪੁਰ ਦੀ ਰਿਹਸਲ ਬਾਅਦ ਦੁਪਹਿਰ 2-00 ਵਜੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਅਤੇ ਬਲਾਕ ਗੜ੍ਹਸ਼ੰਕਰ ਦੀ ਰਿਹਸਲ ਸਵੇਰੇ 10-00 ਵਜੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਕਰਵਾਈ ਜਾਵੇਗੀ।  ਉਨ੍ਹਾਂ ਚੋਣ ਡਿਊਟੀ ਤੇ ਲਗਾਏ ਗਏ ਸਾਰੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਮੇਂ ਸਿਰ ਆਪਣੀ ਰਿਹਸਲ ਵਾਲੀ ਥਾਂ ਤੇ ਪਹੁੰਚਣ।

ਪੰਚਾਇਤ ਚੋਣਾਂ : ਸਰਪੰਚੀ ਲਈ 5193 ਨਾਮਜਦਗੀ ਦਾਖ਼ਲ

ਹੁਸ਼ਿਆਰਪੁਰ, 24  ਜੂਨ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰੀ ਵਰੁਣ ਰੂਜ਼ਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਗਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਲਈ 19 ਜੂਨ ਤੋਂ 22 ਜੂਨ ਤੱਕ ਸਰਪੰਚਾਂ ਲਈ ਕੁਲ 5193  ਨਾਮਜਦਗੀ ਪੱਤਰ ਪ੍ਰਾਪਤ ਹੋਏ ਹਨ। ਜਿਨ੍ਹਾਂ ਵਿੱਚ 2525 ਜਨਰਲ, 1001 ਇਸਤਰੀ, 1151 ਅਨੁਸੂਚਿਤ ਜਾਤੀ ਅਤੇ 516 ਅਨੁਸੂਚਿਤ ਜਾਤੀ (ਇਸਤਰੀ) ਵਰਗ ਨਾਲ ਸਬੰਧਤ ਹਨ। ਇਸੇ ਤਰ੍ਹਾਂ ਪੰਚਾਂ ਦੀ ਚੋਣ ਲਈ ਕੁਲ 15531 ਨਾਮਜਦਗੀ ਪੱਤਰ ਪ੍ਰਾਪਤ ਹੋਏ ਹਨ ਜਿਨ੍ਹਾਂ ਵਿੱਚ 5690  ਜਨਰਲ, 3660 ਇਸਤਰੀ, 3757 ਅਨੁਸੂਚਿਤ ਜਾਤੀ, 1652 ਅਨੁਸੂਚਿਤ ਜਾਤੀ (ਇਸਤਰੀ) ਅਤੇ 772 ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਹਨ।

                   ਉਨ੍ਹਾਂ ਹੋਰ ਦੱਸਿਆ ਕਿ ਸਰਪੰਚਾਂ ਲਈ ਜੋ ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਹਨ, ਉਨ੍ਹਾਂ ਵਿੱਚ ਹੁਸ਼ਿਆਰਪੁਰ ਬਲਾਕ-1 ਵਿੱਚ 234 ਜਨਰਲ, 100 ਇਸਤਰੀ, 207 ਅਨੁਸੂਚਿਤ ਜਾਤੀ, 89 ਅਨੁਸੂਚਿਤ ਜਾਤੀ (ਇਸਤਰੀ), ਹੁਸ਼ਿਆਰਪੁਰ ਬਲਾਕ-2 ਵਿੱਚ 183 ਜਨਰਲ, 71 ਇਸਤਰੀ, 147 ਅਨੁਸੂਚਿਤ ਜਾਤੀ, 69 ਅਨੁਸੂਚਿਤ ਜਾਤੀ ਇਸਤਰੀ,  ਬਲਾਕ ਭੂੰਗਾ ਵਿੱਚ 321 ਜਨਰਲ, 114 ਇਸਤਰੀ, 166 ਅਨੁਸੂਚਿਤ ਜਾਤੀ, 73 ਅਨੁਸੂਚਿਤ ਜਾਤੀ (ਇਸਤਰੀ), ਟਾਂਡਾ ਬਲਾਕ ਵਿੱਚ 202 ਜਨਰਲ, 92 ਇਸਤਰੀ, 87 ਅਨੁਸੂਚਿਤ ਜਾਤੀ, 35 ਅਨੁਸੂਚਿਤ ਜਾਤੀ (ਇਸਤਰੀ), ਦਸੂਹਾ ਬਲਾਕ ਵਿੱਚ 315 ਜਨਰਲ, 124 ਇਸਤਰੀ, 98 ਅਨੁਸੂਚਿਤ ਜਾਤੀ, 53 ਅਨੁਸੂਚਿਤ ਜਾਤੀ (ਇਸਤਰੀ),  ਮੁਕੇਰੀਆਂ ਬਲਾਕ ਵਿੱਚ 282 ਜਨਰਲ, 109 ਇਸਤਰੀ, 73 ਅਨੁਸੂਚਿਤ ਜਾਤੀ, 41 ਅਨੁਸੂਚਿਤ ਜਾਤੀ (ਇਸਤਰੀ),  ਹਾਜੀਪੁਰ ਬਲਾਕ ਵਿੱਚ 245 ਜਨਰਲ, 98 ਇਸਤਰੀ, 70 ਅਨੁਸੂਚਿਤ ਜਾਤੀ, 19 ਅਨੁਸੂਚਿਤ ਜਾਤੀ (ਇਸਤਰੀ),  ਤਲਵਾੜਾ ਬਲਾਕ ਵਿੱਚ 313 ਜਨਰਲ, 120 ਇਸਤਰੀ, 34 ਅਨੁਸੂਚਿਤ ਜਾਤੀ, 14 ਅਨੁਸੂਚਿਤ ਜਾਤੀ (ਇਸਤਰੀ),  ਮਾਹਿਲਪੁਰ ਬਲਾਕ ਵਿੱਚ 199 ਜਨਰਲ, 84 ਇਸਤਰੀ, 141 ਅਨੁਸੂਚਿਤ ਜਾਤੀ, 67 ਅਨਸੂਚਿਤ ਜਾਤੀ (ਇਸਤਰੀ), ਗੜ੍ਹਸ਼ੰਕਰ ਬਲਾਕ ਵਿੱਚ 231 ਜਨਰਲ, 89 ਇਸਤਰੀ, 128 ਅਨੁਸੂਚਿਤ ਜਾਤੀ ਅਤੇ 56 ਅਨੁਸੂਚਿਤ ਜਾਤੀ (ਇਸਤਰੀ) ਨਾਲ ਸਬੰਧਤ ਹਨ।

                  ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਅਫ਼ਸਰ ਨੇ ਹੋਰ ਦੱਸਿਆ ਕਿ 19 ਜੂਨ ਤੋਂ 22 ਜੂਨ ਤੱਕ ਪੰਚਾਂ ਦੀਆਂ ਚੋਣਾਂ ਲਈ ਜੋ ਨਾਮਜਦਗੀ ਪੱਤਰ ਪ੍ਰਾਪਤ ਹੋਏ ਹਨ, ਉਨ੍ਹਾਂ ਵਿੱਚ ਹੁਸ਼ਿਆਰਪੁਰ ਬਲਾਕ-1 ਵਿੱਚ 654 ਜਨਰਲ, 426 ਇਸਤਰੀ, 624 ਅਨੁਸੂਚਿਤ ਜਾਤੀ, 286 ਅਨੁਸੂਚਿਤ ਜਾਤੀ (ਇਸਤਰੀ),23 ਪੱਛੜੀਆਂ ਸ਼੍ਰੇਣੀਆਂ,  ਹੁਸ਼ਿਆਰਪੁਰ ਬਲਾਕ-2 ਵਿੱਚ 502 ਜਨਰਲ, 256 ਇਸਤਰੀ, 506 ਅਨੁਸੂਚਿਤ ਜਾਤੀ, 222 ਅਨੁਸੂਚਿਤ ਜਾਤੀ (ਇਸਤਰੀ), 20 ਪੱਛੜੀਆਂ ਸ਼੍ਰੇਣੀਆਂ,  ਭੂੰਗਾ ਬਲਾਕ ਵਿੱਚ 613 ਜਨਰਲ, 384 ਇਸਤਰੀ, 527 ਅਨੁਸੂਚਿਤ ਜਾਤੀ, 239 ਅਨੁਸੂਚਿਤ ਜਾਤੀ (ਇਸਤਰੀ), 25 ਪੱਛੜੀਆਂ ਸ਼੍ਰੇਣੀਆਂ, ਟਾਂਡਾ ਬਲਾਕ ਵਿੱਚ 689 ਜਨਰਲ, 399 ਇਸਤਰੀ, 290 ਅਨੁਸੂਚਿਤ ਜਾਤੀ, 148 ਅਨੁਸੂਚਿਤ ਜਾਤੀ (ਇਸਤਰੀ), 118 ਪੱਛੜੀਆਂ ਸ਼੍ਰੇਣੀਆਂ, ਦਸੂਹਾ ਬਲਾਕ ਵਿੱਚ 624 ਜਨਰਲ, 467 ਇਸਤਰੀ, 343 ਅਨੁਸੂਚਿਤ ਜਾਤੀ, 173 ਅਨੁਸੂਚਿਤ ਜਾਤੀ (ਇਸਤਰੀ), 134 ਪੱਛੜੀਆਂ ਸ਼੍ਰੇਣੀਆਂ,  ਮੁਕੇਰੀਆਂ ਬਲਾਕ ਵਿੱਚ 613 ਜਨਰਲ, 472  ਇਸਤਰੀ, 233 ਅਨੁਸੁਚਿਤ ਜਾਤੀ, 83 ਅਨੁਸੂਚਿਤ ਜਾਤੀ (ਇਸਤਰੀ), 163 ਪੱਛੜੀਆਂ ਸ਼੍ਰੇਣੀਆਂ, ਹਾਜੀਪੁਰ ਬਲਾਕ ਵਿੱਚ 357 ਜਨਰਲ, 284 ਇਸਤਰੀ, 148 ਅਨੁਸੂਚਿਤ ਜਾਤੀ, 70 ਅਨੁਸੂਚਿਤ ਜਾਤੀ (ਇਸਤਰੀ), 104 ਪੱਛੜੀਆਂ ਸ਼੍ਰੇਣੀਆਂ, ਤਲਵਾੜਾ ਬਲਾਕ ਵਿੱਚ 391 ਜਨਰਲ, 343 ਇਸਤਰੀ, 144 ਅਨੁਸੂਚਿਤ ਜਾਤੀ, 21 ਅਨੁਸੂਚਿਤ ਜਾਤੀ (ਇਸਤਰੀ), 114 ਪੱਛੜੀਆਂ ਸ਼੍ਰੇਣੀਆਂ, ਮਾਹਿਲਪੁਰ ਬਲਾਕ ਵਿੱਚ 581 ਜਨਰਲ, 319 ਇਸਤਰੀ, 525 ਅਨੁਸੂਚਿਤ ਜਾਤੀ, 222 ਅਨੁਸੂਚਿਤ ਜਾਤੀ (ਇਸਤਰੀ), 17  ਪੱਛੜੀ ਸ਼੍ਰੇਣੀ ਅਤੇ ਗੜ੍ਹਸ਼ੰਕਰ ਬਲਾਕ ਵਿੱਚ 666 ਜਨਰਲ, 310 ਇਸਤਰੀ, 417 ਅਨੁਸੂਚਿਤ ਜਾਤੀ, 188 ਅਨੁਸੂਚਿਤ ਜਾਤੀ (ਇਸਤਰੀ) ਅਤੇ 54 ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਹਨ।  ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਗਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਦਾਖਲ ਕੀਤੇ ਗਏ ਨਾਮਜਦਗੀ ਪੱਤਰ 25 ਜੂਨ ਤੱਕ ਵਾਪਸ ਲਏ ਜਾ ਸਕਣਗੇ।

ਪੰਚਾਇਤੀ ਚੋਣਾਂ ਦਾ ਅਮਲ ਸ਼ੁ੍ਰੂ

ਹੁਸ਼ਿਆਰਪੁਰ, 20 ਜੂਨ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰੀ ਵਰੁਣ ਰੂਜ਼ਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਗਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਲਈ ਨਾਮਜਦਗੀ ਪੱਤਰ ਲੈਣ ਦਾ ਕੰਮ 19 ਜੂਨ 2013 ਤੋਂ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ 19 ਜੂਨ ਤੱਕ ਸਰਪੰਚਾਂ ਲਈ 10 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਹਨ ਜਿਨ੍ਹਾਂ ਵਿੱਚ 9 ਜਨਵਰੀ ਅਤੇ 1 ਅਨੁਸੂਚਿਤ ਜਾਤੀ (ਇਸਤਰੀ) ਵਰਗ ਨਾਲ ਸਬੰਧਤ ਹੈ। ਇਸੇ ਤਰ੍ਹਾਂ ਪੰਚਾਂ ਦੀ ਚੋਣ ਲਈ ਕੁਲ 33 ਨਾਮਜਦਗੀ ਪੱਤਰ ਪ੍ਰਾਪਤ ਹੋਏ ਹਨ ਜਿਨ੍ਹਾਂ ਵਿੱਚ 12 ਜਨਰਲ, 14 ਇਸਤਰੀ, 4 ਅਨੁਸੂਚਿਤ ਜਾਤੀ, 3 ਅਨੁਸੂਚਿਤ ਜਾਤੀ (ਇਸਤਰੀ) ਨਾਲ ਸਬੰਧਤ ਹਨ।

                   ਉਨ੍ਹਾਂ ਹੋਰ ਦੱਸਿਆ ਕਿ ਸਰਪੰਚ ਲਈ ਜੋ ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਹਨ, ਉਨ੍ਹਾਂ ਵਿੱਚ ਹੁਸ਼ਿਆਰਪੁਰ ਬਲਾਕ-1, ਹੁਸ਼ਿਆਰਪੁਰ ਬਲਾਕ-2, ਬਲਾਕ ਭੂੰਗਾ ਵਿੱਚ 2-2 ਨਾਮਜ਼ਦਗੀ ਪੱਤਰ ਜਨਰਲ ਕੈਟਾਗਰੀ ਨਾਲ ਸਬੰਧਤ ਹਨ। ਇਸੇ ਤਰ੍ਹਾਂ ਬਲਾਕ ਵਿੱਚ 3 ਨਾਮਜ਼ਦਗੀ ਪੱਤਰ ਜਨਰਲ ਕੈਟਾਗਰੀ ਨਾਲ ਸਬੰਧਤ ਪ੍ਰਾਪਤ ਹੋਏ ਹਨ, ਮਾਹਿਲਪੁਰ ਬਲਾਕ ਵਿੱਚ 1 ਨਾਮਜ਼ਦਗੀ ਪੱਤਰ ਅਨੁਸੂਚਿਤ ਜਾਤੀ (ਇਸਤਰੀ) ਵਰਗ ਨਾਲ ਸਬੰਧਤ ਪ੍ਰਾਪਤ ਹੋਇਆ ਹੈ।

                  ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਅਫ਼ਸਰ ਨੇ ਹੋਰ ਦੱਸਿਆ ਕਿ ਪੰਚਾਂ ਦੀਆਂ ਚੋਣਾਂ ਲਈ ਜੋ ਨਾਮਜਦਗੀ ਪੱਤਰ ਪ੍ਰਾਪਤ ਹੋਏ ਹਨ, ਉਨ੍ਹਾਂ ਵਿੱਚ ਹੁਸ਼ਿਆਰਪੁਰ ਬਲਾਕ-1 ਵਿੱਚ 2 ਜਨਰਲ ਕੈਟਾਗਰੀ, 4 ਇਸਤਰੀ, 1 ਅਨੁਸੂਚਿਤ ਜਾਤੀ (ਇਸਤਰੀ) ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਬਲਾਕ-2 ਵਿੱਚ 2 ਨਾਮਜਦਗੀ ਪੱਤਰ ਜਨਰਲ, 2 ਇਸਤਰੀ ਵਰਗ ਨਾਲ ਸਬੰਧਤ ਹਨ। ਭੂੰਗਾ ਬਲਾਕ ਵਿੱਚ 3 ਜਨਰਲ, 4 ਇਸਤਰੀ ਵਰਗ ਨਾਲ, ਮੁਕੇਰੀਆਂ ਬਲਾਕ ਵਿੱਚ 3 ਜਨਰਲ, 3 ਇਸਤਰੀ, 1 ਅਨੁਸੂਚਿਤ ਜਾਤੀ ਅਤੇ 1 ਅਨੁਸੂਚਿਤ ਜਾਤੀ (ਇਸਤਰੀ), ਬਲਾਕ ਮਾਹਿਲਪੁਰ ਵਿੱਚ 2 ਜਨਰਲ, 1 ਇਸਤਰੀ, 3 ਅਨੁਸੂਚਿਤ ਜਾਤੀ ਅਤੇ 1 ਅਨੁਸੂਚਿਤ ਜਾਤੀ (ਇਸਤਰੀ) ਨਾਲ ਸਬੰਧਤ ਨਾਮਜਦਗੀ ਪੱਤਰ ਪ੍ਰਾਪਤ ਹੋਏ ਹਨ।

ਬਲਾਕ ਦਸੂਹਾ ਤੇ ਟਾਂਡਾ ਦੇ ਰਿਟਰਨਿੰਗ ਅਧਿਕਾਰੀ ਨਿਯੁਕਤ

ਹੁਸ਼ਿਆਰਪੁਰ, 20 ਜੂਨ: ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ- ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰੀ ਹਰਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਗਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਲਈ ਬਲਾਕ ਦਸੂਹਾ ਵਿੱਚ 13 ਜੋਨ ਬਣਾ ਕੇ ਰਿਟਰਨਿੰਗ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ ਅਤੇ ਉਨ੍ਹਾਂ ਵੱਲੋਂ ਨਾਮਜਦਗੀ ਪੱਤਰ ਲੈਣ ਲਈ ਨੋਡਲ ਪੁਆਇੰਟ ਵੀ ਨਿਰਧਾਰਤ ਕੀਤੇ ਗਏ ਹਨ।  ਬਲਾਕ ਦਸੂਹਾ  ਦੇ  ਜੋਨ ਨੰਬਰ 1 ਵਿੱਚ ਪਿੰਡ ਆਲਮਪੁਰ, ਲਾਲੇਵਾਲ, ਮਿਆਣੀ ਮੇਵਾਨ, ਬਸੋਆ, ਚੱਕਬਾਮੂ, ਕਵੇਨ, ਗੋਰਸੀਆਂ, ਭੂਸ਼ਣ, ਕੈਰੇ, ਰਾਜਪੁਰ ਅਤੇ ਚੱਕ ਸੂਲੇਮਾਨ ਲਈ ਨੋਡਲ ਪੁਆਇੰਟ ਆਲਮਪੁਰ ਬਣਾਇਆ ਗਿਆ ਹੈ। ਜੋਨ ਨੰ; 2 ਦੇ ਪਿੰਡ ਸਫਦਰਪੁਰ, ਪੱਤੀ ਖੋਲੇ, ਪੱਤੀ ਮਹੇਸਰਾ, ਪੱਤੀ ਕੂਲੀਆਂ, ਕਥਾਨਾ, ਕੰਗ, ਸ਼ਾਹਪੁਰ, ਚਨੋਤਾ, ਰਵੇਨ, ਰੱਲਹਣ, ਝਿੰਗੜਕਲਾਂ ਲਈ ਨੋਡਲ ਪੁਆਇੰਟ ਝਿੰਗੜਕਲਾਂ, ਜੋਨ ਨੰ: 3 ਦੇ ਪਿੰਡ ਖੋਖਰ, ਦੁਗਰੀ, ਪੰਡੋਰੀ ਅਰਾਈਆਂ, ਖੈਰਾਵਾਦ, ਅਛਰਫਪੁਰ, ਕੋਟਲੀ ਖੁਰਦ, ਜੰਡ, ਬਾਲਾ ਕੁਲੀਆਂ, ਹਮਜ਼ਾ, ਬਸਤੀ ਬੁਧੂਬਰਕਤ, ਪੱਤੀ ਛੋੜੀਆਂ, ਪੱਤੀ ਸੈਦੋਵਾਲ ਅਤੇ ਨਿਊ ਆਬਾਦੀ ਗਾਲੋਵਾਲ ਲਈ ਨੋਡਲ ਪੁਆਇੰਟ ਪੰਡੋਰੀ ਅਰਾਈਆਂ, ਜੋਨ ਨੰਬਰ 4 ਦੇ ਪਿੰਡ ਗਾਲੋਵਾਲ, ਪਸੀ ਬੇਟ, ਖੇਪਰ, ਬੇਗਪੁਰ, ਮਾਂਗਟ, ਲੁਧਿਆਣੀ, ਛਾਂਗਲਾ, ਮਹਿੰਦੀਪੁਰ, ਕਲਿਆਣਪੁਰ, ਉਸਮਾਨ ਸ਼ਹੀਦ ਅਤੇ ਸਹਿਗਾ ਲਈ ਨੋਡਲ ਪੁਆਇੰਟ ਉਸਮਾਨ ਸ਼ਹੀਦ, ਜੋਨ ਨੰ: 5 ਦੇ ਪਿੰਡ ਗੰਗਾਚੱਕ, ਨਰਾਇਣ ਗੜ੍ਹ, ਸਦਰਪੁਰ, ਬਾਜਾਚੱਕ, ਨਿਊ ਟੇਰਕਿਆਣਾ, ਟੇਰਕਿਆਣਾ, ਬਸਤੀ ਵਧਾਇਆਂ, ਸਤੱਬ ਕੋਟ, ਹਿੰਮਤਪੁਰ ਅਤੇ ਲਮੀਨ ਲਈ ਨੋਡਲ ਪੁਆਇੰਟ ਬਾਜਾ ਚੱਕ, ਜੋਨ ਨੰ: 6 ਦੇ ਪਿੰਡ ਉਚੀ ਬਸੀ, ਫਤਹਿਗੜ੍ਹ, ਚੱਕ ਕਾਸਿਮ, ਮਿਆਂ ਦਾ ਪਿੰਡ, ਸਰੀਪੁਰ, ਪੱਟੀ ਦਾ ਪਿੰਡ, ਸੱਗਰਾਂ, ਗੱਗ ਸੁਲਤਾਨ, ਹਲੇੜ ਅਤੇ ਘੋਗਰਾ ਲਈ ਨੋਡਲ ਪੁਆਇੰਨ ਸੱਗਰਾਂ, ਜੋਨ ਨੰ: 7 ਦੇ ਪਿੰਡ ਸਿੰਘਪੁਰ, ਬਹਿਬੋਵਾਲ, ਕੱਤੋਵਾਲ, ਜਲਾਲ ਚੱਕ, ਢੱਡਰ, ਬਸਤੀ ਮੱਖੋਵਾਲ, ਤੋਈ ਮੱਖੋਵਾਲ, ਗੱਗ ਜੱਲੋ, ਸ਼ੈਹਰਕ, ਢੋਲੀਆਂ, ਪੱਤੀ ਸੋਂਸਪੁਰ ਅਤੇ ਬੱਡਲਾ ਲਈ ਨੋਡਲ ਪੁਆਇੰਟ ਢੱਡਰ, ਜੋਨ ਨੰ: 8 ਦੇ ਪਿੰਡ ਚੱਕਫਲਾ, ਬਸੋਚੱਕ, ਨੇਕਨਾਮਾ ਸੈਂਸੋ, ਹਰਦੋਨੇਕਨਾਮ, ਮੋਰੀਆਂ, ਰਤੜਾ, ਦੁਲਮੀਵਾਲ, ਪੱਸੀ ਕੰਢੀ, ਥਿਹਾੜਾ, ਰਾਏ ਚੱਕ, ਰਾਗੋਵਾਲ ਅਤੇ ਬਨਿਆਲ ਲਈ ਨੋਡਲ ਪੁਆਇੰਟ ਪਸੀ ਕੰਢੀ, ਜੋਨ ਨੰ: 9 ਦੇ ਪਿੰਡ ਮੇਹਰ ਭਟੋਲੀ, ਕਾਲੂਵਾਲ, ਕੋਟਲੀ, ਮੀਰਪੁਰ, ਸੁੰਡੀਆਂ, ਸਾਹੂ ਦਾ ਪਿੰਡ, ਫਟੇਨ ਚੱਕ, ਚੱਕ ਮਹਿਰਾ, ਹਰਦੋਥਲਾਂ, ਚੰਡੀਦਾਸ, ਕਾਲੋਵਾਲ ਅਤੇ ਕਕੋਆ ਲਈ ਨੋਡਲ ਪੁਆਇੰਟ ਚੱਕ ਮਹਿਰਾ, ਜੋਨ ਨੰ: 10 ਦੇ ਪਿੰਡ ਕੋਲੀਆਂ, ਭਟੋਲੀ, ਡਡਿਆਲ, ਰਾਮਪੁਰ ਹਲੇੜ, ਅਗਲੋਰ, ਆਦੋ ਚੱਕ, ਜੱਗਲ, ਕਾਲੋਵਾਲ, ਸੰਗਵਾਲ, ਛੰਗਿਆਲ, ਸੰਸਾਰਪੁਰ, ਮੱਕੋਵਾਲ ਅਤੇ ਸਾਨਪੁਰ ਲਈ ਨੋਡਲ ਪੁਆਇੰਟ ਸੰਸਾਰਪੁਰ, ਜੋਨ ਨੰ: 11 ਦੇ ਪਿੰਡ ਰਛਪਾਲਵਾਂ, ਨਾਗਰੇ, ਮੰਡ, ਸੱਜਣਾਂ, ਖੁਣ-ਖੁਣ ਸ਼ਾਰਕੀ, ਭੰਡਿਆਰ, ਛੋੜੀਆਂ, ਤੱਖੀਪੁਰ, ਠੱਕਰ, ਪਨਵਾਂ, ਸੱਗਲ ਅਤੇ ਬੰਗਾਲੇਪੁਰ ਲਈ ਨੋਡਲ ਪੁਆਇੰਟ ਭੰਡੇਰ, ਜੋਨ ਨੰ: 12 ਦੇ ਪਿੰਡ ਓਡਰਾ, ਜਲੋਟਾ, ਬਲੱਗਣ, ਗੰਗੀਆਂ, ਜੰਡੋਰ, ਰੰਧਾਵਾ, ਕੁਲਾਰ, ਕਾਲਾ ਝਿੰਗੜ, ਨੰਗਲ, ਖੋਖਰ ਦਵਾਖਰੀ, ਦੁਗਲ ਦਵਾਖਰੀ ਅਤੇ ਰਾਜੂ ਦਵਾਖਰੀ ਲਈ ਨੋਡਲ ਪੁਆਇੰਟ ਪਿੰਡ ਰੰਧਾਵਾ ਅਤੇ ਜੋਨ ਨੰ: 13 ਦੇ ਪਿੰਡ ਬੇਰਛਾ, ਬੋਦਲ, ਬੋਦਲ ਛਾਉਣੀ, ਖੇੜਾ ਕੋਟਲੀ, ਪਵਾਂ, ਝਿੰਗੜ ਖੁਰਦ, ਖੁਣ-ਖੁਣ ਖੁਰਦ, ਗੰਬੋਵਾਲ ਅਤੇ ਜੱਕੋਵਾਲ ਲਈ ਨੋਡਲ ਪੁਆਇੰਟ ਪਿੰਡ ਬੋਦਲ ਬਣਾਏ ਗਏ ਹਨ।

                  ਉਨ੍ਹਾਂ ਹੋਰ ਦੱਸਿਆ ਕਿ ਬਲਾਕ ਟਾਂਡਾ ਦੀਆਂ ਨਾਮਜਦਗੀ ਲੈਣ ਲਈ  14 ਜੋਨ ਬਣਾਏ ਗਏ ਹਨ ਜਿਨ੍ਹਾਂ ਵਿੱਚ ਜੋਨ ਨੰ: 1 ਦੇ ਪਿੰਡ ਜਲਾਲਪੁਰ, ਜਲਾਲ ਨੰਗਲ, ਚੋਹਾਨ, ਬਲਾਹ, ਪੱਤੀ ਨੰਗਲੀ, ਸਲੇਮਪੁਰ, ਅਵਾਂਗ ਹੋਰਸ਼ਾਹ, ਗੁਰਾਲਾ ਅਤੇ ਇਬਰਾਹਿਮਪੁਰ ਲਈ ਨੋਡਲ ਪੁਆਇੰਟ ਜਲਾਲਪੁਰ, ਜੋਨ ਨੰ: 2 ਦੇ ਪਿੰਡ ਟਾਹਲੀ, ਬੈਂਸ ਅਵਾਨ, ਰੜਾ, ਭੂਲਪੁਰ, ਗੰਦੋਵਾਲ, ਕੁਲਾ, ਬਸੀ ਬੋਹਰਾਂ ਅਤੇ ਪਿੰਡੀ ਖੈਰ ਲਈ ਨੋਡਲ ਪੁਆਇੰਟ ਭੂਲਪੁਰ, ਜੋਨ ਨੰ: 3 ਦੇ ਪਿੰਡ ਦਬੂਰਜੀ, ਮਿਆਣੀ, ਅਬਦੂਲਾਪੁਰ, ਗਿਲਜੀਆਂ ਅਤੇ ਅਲਾਵਿਲਸਾ ਲਈ ਪਿੰਡ ਮਿਆਣੀ ਨੋਡਲ ਪੁਆਇੰਟ, ਜੋਨ ੰ: 4 ਦੇ ਪਿੰਡ ਬਾਲੜਾ, ਕਾਹਲਵਾਂ, ਇਬਰਾਹਿਮਪੁਰ, ਪੱਤੀ ਨੰਗਲੀ, ਕਾਲੂਵਾਲ ਕੋਟਲਾ, ਮੱਦਾ, ਕਮਾਲਪੁਰ, ਤੱਲਾ, ਪੁਲਪੁਖਤਾ, ਗਿੱਲ, ਕੋਟਲੀ ਅਤੇ ਕਾਦਰੀ ਚੱਕ ਲਈ ਨੋਡਲ ਪੁਆਇੰਟ ਮੱਦਾ, ਜੋਨ ਨੰ: 5 ਦੇ ਪਿੰਡ ਪੱਤੀ ਪਸਵਾਲ, ਸ਼ਹਿਬਾਜਪੁਰ, ਫਿਰੋਜ ਰੋਲੀਆ, ਫਿਰੋਜੀ ਕਲੋਨੀ, ਬਸਤੀ ਬਾਜੀਗਰ, ਨੱਥੂਪੁਰ, ਤਲਵੰਡੀ ਸੱਲ੍ਹਾਂ, ਪੱਤੀ ਤਲਵੰਡੀ, ਤਲਵੰਡੀ ਡੱਡੀਆਂ, ਪੱਤੀ ਮੀਰਾਂਪੁਰ ਲਈ ਨੋਡਲ ਪੁਆਇੰਟ ਤਲਵੰਡੀ ਸੱਲ੍ਹਾਂ, ਜੋਨ ਨੰ: 6 ਦੇ ਪਿੰਡ ਥੱਕੜੀ, ਰਾਣੀ ਪਿੰਡ, ਬਹਾਦਰਪੁਰ, ਮਾਣਪੁਰ, ਪ੍ਰੇਮਪੁਰ, ਦੁਮਾਣਾ, ਜਹੂਰਾ, ਪੱਟੀ ਗਿੱਦੜਪਿੰਡੀ ਅਤੇ ਕਲਿਆਣਪੁਰ ਲਈ ਨੋਡਲ ਪੁਆਇੰਟ ਜਹੂਰਾ, ਜੋਨ ਨੰ: 7 ਦੇ ਪਿੰਡ ਢਡਿਆਲਾ, ਝੰਸ, ਰਾਏਪੁਰ, ਖੱਖ, ਘੁਲ, ਦਾਤਾ, ਸੈਦੂਪੁਰ, ਜੌੜਾ, ਖੋਖਰ, ਖਰਲ ਖੁਰਦ ਅਤੇ ਮੋਹਕਮ ਗੜ੍ਹ ਲਈ ਨੋਡਲ ਪੁਆਇੰਟ ਜੌੜਾ, ਜੋਨ ਨੰ: 8 ਦੇ ਪਿੰਡ ਨੰਗਲ ਜਮਾਲ, ਨੰਗਲ ਫਰੀਦ, ਬਗਿਆੜੀ, ਦੇਹਰੀਵਾਲ, ਬੈਂਚ, ਬਸੀ ਜਲਾਲ, ਘੋੜੇਵਾਹਾ ਅਤੇ ਸਲੇਮਪੁਰ ਲਈ ਨੋਡਲ ਪੁਆਇੰਟ ਦੇਹਰੀਵਾਲ, ਜੋਨ ਨੰ: 9 ਦੇ ਪਿੰਡ ਲਿੱਤਰ, ਚਾਹਲ, ਝੱਜ, ਦਰਿਆ, ਬਾਬਕ, ਕੰਧਾਲਾ ਜੱਟਾਂ, ਬਾਧਾ ਗਣੀਪੁਰ, ਹੰਬੜਾ, ਕੰਧਾਲਾ ਸ਼ੇਖਾ ਅਤੇ ਕਲੋਆ ਲਈ ਨੋਡਲ ਪੁਆਇੰਟ ਕੰਧਾਲਾ ਜੱਟਾਂ, ਜੋਨ ਨੰ: 10 ਦੇ ਪਿੰਡ ਕੰਧਾਲੀ ਨਰੰਗਪੁਰ, ਭਾਗੀਆਂ, ਮਸੀਤਪਲ ਕੋਟ, ਝਾਂਵਾ, ਮੋਹਣ, ਨੰਗਲ ਖੁੰਗਾ, ਬੁਢੀ ਪਿੰਡ ਅਤੇ ਪੰਡੋਰੀ ਲਈ ਨੋਡਲ ਪੁਆਇੰਟ ਝਾਂਵਾ, ਜੋਨ ਨੰ: 11 ਦੇ ਪਿੰਡ ਜਾਜਾ, ਰਸੂਲਪੁਰ, ਔਹੜਪੁਰ, ਰਾਂਡੀਆਂ, ਕੋਟਲੀ ਬੋਦਲ, ਮਲਕਪੁਰ ਬੋਦਲ, ਹਰਸੀ ਪਿੰਡ ਅਤੇ ਸ਼ਾਲਾਪੁਰ ਲਈ ਨੋਡਲ ਪੁਆਇੰਟ ਜਾਜਾ, ਜੋਨ ਨੰ: 12 ਦੇ ਪਿੰਡ ਗਹੋਤ, ਰਾਜਪੁਰ, ਲੋਧੀ ਚੱਕ, ਝੱਜੀ ਪਿੰਡ, ਚੱਤੋਵਾਲ, ਕੁਰਾਲਾਕਲਾਂ, ਕੁਰਾਲਾ ਖੁਰਦ, ਸੋਹਈਆਂ ਅਤੇ ਦਰਗਾਹ ਹੇੜੀ ਲਈ ਨੋਡਲ ਪੁਆਇੰਟ ਝੱਜੀ ਪਿੰਡ, ਜੋਨ ਨੰ: 13 ਦੇ ਪਿੰਡ ਬਗੋਲਕਲਾਂ, ਬਗੋਲ ਖੁਰਦ, ਕੁਮਪੁਰ, ਖੁੱਡਾ ਅਤੇ ਜਿਆ ਨੱਥਾ ਲਈ ਨੋਡਲ ਪੁਆਇੰਟ ਖੁੱਡਾ ਅਤੇ  ਜੋਨ ਨੰ: 14 ਦੇ ਪਿੰਡ ਖੁਣ-ਖੁਣ ਕਲਾਂ, ਤਿਲੂਵਾਲ, ਪੱਤੀ ਪਲਾਹ ਚੱਕ, ਮੁਣਕਖੁਰਦ, ਮੁਣਕਕਲਾਂ ਅਤੇ ਪਤੀ ਬੋਲੇਵਾਲ ਦੇ ਪਿੰਡਾਂ ਲਈ ਨੋਡਲ ਪੁਆਇੰਟ ਖੁਣ-ਖੁਣ ਕਲਾਂ ਬਣਾਇਆ ਗਿਅ ਹੈ।

ਪੰਚਾਇਤੀ ਚੋਣਾਂ ਹੁਸ਼ਿਆਰਪੁਰ-2 ਲਈ ਰਿਟਰਨਿੰਗ ਅਫ਼ਸਰ ਨਿਯੁਕਤ

ਹੁਸ਼ਿਆਰਪੁਰ, 20 ਜੂਨ:  ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ- ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰੀ ਹਰਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਗਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਲਈ ਬਲਾਕ ਹੁਸ਼ਿਆਰਪੁਰ-2 ਵਿੱਚ 13 ਜੋਨ ਬਣਾ ਕੇ ਰਿਟਰਨਿੰਗ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ ਅਤੇ ਉਨ੍ਹਾਂ ਵੱਲੋਂ ਨਾਮਜਦਗੀ ਪੱਤਰ ਲੈਣ ਲਈ ਨੋਡਲ ਪੁਆਇੰਟ ਵੀ ਨਿਰਧਾਰਤ ਕੀਤੇ ਗਏ ਹਨ। ਹੁਸ਼ਿਆਰਪੁਰ ਬਲਾਕ ਹੁਸ਼ਿਆਰਪੁਰ-2 ਦੇ  ਜੋਨ ਨੰਬਰ 1 ਵਿੱਚ ਪਿੰਡ ਨਾਰੀ, ਚੋਹਾਲ, ਨਿਊ ਕਲੋਨੀ ਚੋਹਾਲ, ਮੁਹੱਲਾ ਰਾਮਗੜ੍ਹ ਚੋਹਾਲ, ਜੇ ਸੀ ਟੀ ਚੋਹਾਲ, ਸਲੇਰਨ ਅਤੇ ਡਾਡਾ ਪਿੰਡਾਂ ਦੀਆਂ ਨਾਮਜਦਗੀਆਂ ਲੈਣ ਲਈ ਪਿੰਡ ਚੋਹਾਲ ਨੋਡਲ ਪੁਆਇੰਟ ਬਣਾਇਆ ਗਿਆ ਹੈ। ਇਸੇ ਤਰ੍ਹਾਂ ਜੋਨ-2 ਵਿੱਚ ਪਿੰਡ ਮਾਂਝੀ, ਨਾਰਾ, ਠਰੋਲੀ, ਡੱਲੇਵਾਲ, ਪੜਿਆੜਾ, ਖੜਕਾਂ, ਚੱਕਸਾਧੂ, ਜਹਾਨਖੇਲਾਂ, ਅਲੀ ਦੀ ਬਸੀ ਅਤੇ ਮੁਸਤਫਾ ਲਈ ਨੋਡਲ ਪੁਆਇੰਨ ਜਹਾਨਖੇਲਾਂ, ਜੋਨ 3 ਵਿੱਚ ਪਿੰਡ ਨੰਗਲ ਸ਼ਹੀਦਾਂ, ਬਿਲਾਸਪੁਰ, ਸਿੰਘਪੁਰ, ਮਹਿਤਾਬਪੁਰ, ਮਹਿਲਾਂਵਾਲੀ, ਅਨੰਦਗੜ੍ਹ, ਮੱਲਮਜਾਰਾ, ਬਸੀ ਹਸਤਖਾਂ, ਬਸੀ ਦੌਲਤ ਖਾਂ ਅਤੇ ਮੰਨਣ ਲਈ ਨੋਡਲ ਪੁਆਇੰਟ ਮਹਿਲਾਂਵਾਲੀ, ਜੋਨ ਨੰਬਰ 4 ਦੇ ਪਿੰਡ ਨਾਰੂ ਨੰਗਲ ਖਾਸ, ਨਾਰੂ ਨੰਗਲ ਕਿੱਲਾ, ਕੌਂਡਲਾ, ਮੋਚਪੁਰ, ਧੀਰੋਵਾਲ, ਬਸੀ ਅਲੀ ਖਾਂ, ਨਾਰੂ ਨੰਗਲ ਪਿੰਡ ਅਤੇ ਬਸੀ ਜਮਾਲ ਖਾਂ ਲਈ ਨੋਡਲ ਪੁਆਇੰਨ ਮੋਚਪੁਰ, ਜੋਨ ਨੰਬਰ 5 ਦੇ ਪਿੰਡ ਬਜਵਾੜਾ, ਨਿਊ ਬੈਂਕ ਕਲੋਨੀ, ਨਿਊ ਸ਼ਾਂਤੀ ਨਗਰ, ਕਿਲਾ ਬਰੂਨ, ਅਲਾਹਾਬਾਦ, ਸ਼ੇਰਗੜ੍ਹ, ਛਾਉਣੀਕਲਾਂ, ਰਾਮ ਕਲੋਨੀ ਕੈਂਪ, ਬੂਥਗੜ੍ਹ, ਚੱਗਰਾਂ,ਜੱਟਪੁਰ ਅਤੇ ਨਿਊ ਜੱਟਪੁਰ ਲਈ ਨੋਡਲ ਪੁਆਇੰਟ ਸ਼ੇਰਗੜ੍ਹ, ਜੋਨ ਨੰਬਰ 6 ਦੇ ਪਿੰਡ ਹਰੀ ਪੁਰ, ਮਹਿਨਾ, ਬਸੀ ਕਲਾਂ, ਬਸੀ ਜੌੜਾ, ਸੈਦੋ ਪੱਟੀ, ਬਠੂਲਾ, ਜਿਆਣ, ਲਹਿਲੀ ਖੁਰਦ, ਰਾਜਨੀ ਦੇਵੀ ਅਤੇ ਹੰਦੋਵਾਲ ਕਲਾਂ ਲਈ ਨੋਡਲ ਪੁਆਇੰਟ ਬਸੀ ਕਲਾਂ, ਜੋਨ ਨੰ: 7 ਦੇ ਪਿੰਡ ਚੱਬੇਵਾਲ, ਬਜਰਾਵਰ, ਭੀਲੋਵਾਲ, ਕਾਲੀਆਂ, ਲਹਿਲੀ ਕਲਾਂ, ਬਿਹਾਲਾ, ਸਸੋਲੀ ਅਤੇ ਬੋਹਣ ਲਈ ਨੋਡਲ ਪੁਆਇੰਟ ਚੱਬੇਵਾਲ, ਜੋਨ 8 ਦੇ ਪਿੰਡ ਰੌੜੀਆਂ, ਬਠੀਆਂ ਬ੍ਰਾਹਮਣਾਂ, ਮਾਨਾ, ਧਿਗਾਣਗੜ੍ਹ, ਹਰਖੋਵਾਲ, ਫਲਾਹੀ ਅਤੇ ਬਡਿਆਲ ਲਈ ਨੋਡਲ ਪੁਆਇੰਟ ਹਰਖੋਵਾਲ, ਜੋਨ ਨੰ: 9 ਦੇ ਪਿੰਡ ਭਟਰਾਣਾ, ਤਾਜੋਵਾਲ, ਹਰਮੋਏ, ਖੇੜਾਕਲਾਂ, ਹੁਕੜਾਂ, ਰਾਜਪੁਰ ਭਾਈਆਂ, ਮੋਨਾਕਲਾਂ ਅਤੇ ਮੋਨਾ ਖੁਰਦ ਲਈ ਨੋਡਲ ਪੁਆਇੰਟ ਹੁਕੜਾਂ, ਜੋਨ ਨੰ: 10 ਦੇ ਪਿੰਡ ਖਨੂੜ, ਜਲੋਵਾਲ, ਚਿਤੋਂ, ਸੀਨਾ, ਪੱਟੀ, ਬੱਡਲਾ, ਬੱਡਲਾ ਖੁਰਦ, ਹਾਰਟਾ ਅਤੇ ਖੇੜਾ ਲਈ ਨੋਡਲ ਪੁਆਇਟ ਜੱਲੋਵਾਲ, ਜੋਨ ਨੰ: 11 ਦੇ ਪਿੰਡ ਮੁਖਲਿਆਣਾ, ਪੰਡੋਰੀ ਕੱਦ, ਹੇੜੀਆਂ, ਭੂੰਗਰਨੀ, ਸਿੰਬਲੀ, ਫੁਗਲਾਣਾ, ਖਨੌੜਾ, ਮੇਹਟਿਆਣਾ, ਅਹਿਰਾਣਾ ਕਲਾਂ ਅਤੇ ਅਹਿਰਾਣਾ ਖੁਰਦ ਲਈ ਨੋਡਲ ਪੁਆਇੰਟ ਫੁਗਲਾਣਾ, ਜੋਨ ਨੰ: 12 ਦੇ ਪਿੰਡ ਅੱਤੋਵਾਲ, ਪੰਡੋਰੀ ਬੀਬੀ, ਮਰਨਾਈਆਂ ਕਲਾਂ, ਨਿਊ ਮਰਨਾਈਆਂ ਕਲਾਂ, ਮਰਨਾਈਆਂ ਖੁਰਦ, ਤਨੂਲੀ, ਪੁੰਗਾ, ਕਾਹਰੀ, ਸਾਹਰੀ ਅਤੇ ਢਕੋਵਾਲ ਲਈ ਨੋਡਲ ਪੁਆਇੰਟ ਤਨੂਲੀ ਅਤੇ ਜੋਨ ਨੰਬਰ 13 ਦੇ ਪਿੰਡ ਮੜੂਲੀ ਬ੍ਰਾਹਮਣਾਂ, ਕਾਇਮਪੁਰ, ਅਟੱਲਗੜ੍ਹ, ਮਹਿਮੋਵਾਲ, ਸਲੇਮਪੁਰ, ਬਸੀ ਦੌਲਤ ਖਾਂ ਅਤੇ ਨੋਗਰਾਂ ਦੇ ਨਾਮਜ਼ਦਗੀ ਪੱਤਰ ਲੈਣ ਲਈ ਨੋਡਲ ਪੁਆਇੰਟ ਮਹਿਮੋਵਾਲ ਬਣਾਇਆ ਗਿਆ ਹੈ।

ਜੰਗਲਾਤ ਵਿਭਾਗ ਵੱਲੋਂ ਰਿਆੲਤੀ ਦਰਾਂ ਦੇ ਬੂਟੇ ਉਪਲਬਧ : ਸ਼ਰਮਾ

ਹੁਸ਼ਿਆਰਪੁਰ, 20 ਜੂਨ:  ਵਣ ਮੰਡਲ ਅਫ਼ਸਰ ਹੁਸ਼ਿਆਰਪੁਰ ਸ੍ਰੀ ਦੇਵ ਰਾਜ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਨੂੰ ਹਰਾ-ਭਰਾ ਬਣਾਉਣ ਲਈ ਗਰੀਨ ਮਿਸ਼ਨ ਪੰਜਾਬ ਤਹਿਤ ਹੁਸ਼ਿਆਰਪੁਰ ਵਣ ਮੰਡਲ ਦੀਆਂ ਨਰਸਰੀਆਂ ਵਿੱਚ ਵੱਖ-ਵੱਖ ਕਿਸਮਾਂ ਦੇ 31.60 ਲੱਖ ਪੌਦੇ ਤਿਆਰ ਕੀਤੇ ਗਏ ਹਨ ਜਿਨ੍ਹਾਂ ਵਿੱਚ ਵੱਡੇ, ਦਰਮਿਆਨੇ ਸਾਈਜ਼ ਦੇ ਫੁੱਲਦਾਰ ਅਤੇ ਫ਼ਲਦਾਰ ਪੌਦੇ ਜਿਵੇਂ ਅਮਰੂਦ, ਨਿੰਬੂ, ਕੱਟਹਲ, ਅੰਬ, ਜਾਮਣ ਦੇ ਬੂਟੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਵੱਖ-ਵੱਖ ਨਰਸਰੀਆਂ ਵਿੱਚ ਸਫੈਦਾ, ਡੇਕ ਅਤੇ ਤੁਣ ਦੇ ਪੌਦੇ ਵੀ ਲਗਾਉਣ ਲਈ ਉਪਲਬੱਧ ਹਨ। ਇਹ ਪੌਦੇ ਆਮ ਜਨਤਾ ਨੂੰ ਰਿਆਇਤੀ ਦਰਾਂ ਤੇ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਐਗਰੋ ਫਾਰੈਸਟਰੀ ਅਧੀਨ ਪੌਦੇ ਲਗਾਉਣ ਲਈ ਸਬੰਧਤ ਰੇਂਜ ਅਫ਼ਸਰ ਨਾਲ ਸੰਪਰਕ ਕਰਕੇ ਰਿਆਇਤੀ ਦਰਾਂ ਤੇ ਪੌਦੇ ਪ੍ਰਾਪਤ ਕੀਤੇ ਜਾ ਸਕਦੇ ਹਨ। ਹੁਸ਼ਿਆਰਪੁਰ ਵਿੱਚ ਵਣ ਰੇਂਜ ਅਫ਼ਸਰ ਸ੍ਰੀ ਕੁਲਰਾਜ ਸਿੰਘ ਜਿਨ੍ਹਾਂ ਦਾ ਫੋਨ ਨੰ: 98766-00181 ਹੈ ਅਤੇ ਇਨ੍ਹਾਂ ਅਧੀਨ ਨਰਸਰੀਆਂ ਬਸੀ ਜਾਨਾ, ਸੀ ਆਰ ਐਚ, ਚੋਹਾਲ, ਜਹਾਨਖੇਲਾਂ, ਪੱਟੀ ਅਤੇ ਸਤਿਆਲ ਹਨ, ਤੋਂ ਪੌਦੇ ਪ੍ਰਾਪਤ ਕੀਤੇ ਜਾ ਸਕਦੇ ਹਨ। ਹਰਿਆਣਾ ਵਿਖੇ ਵਣ ਰੇਂਜ ਅਫ਼ਸਰ ਸ੍ਰੀ ਅਸ਼ੋਕ ਕੁਮਾਰ ਕਾਲੀਆ ਜਿਨ੍ਹਾਂ ਦਾ ਮੋਬਾਇਲ ਨੰਬਰ 90414-92578 ਹੈ ਅਤੇ ਇਨ੍ਹਾਂ ਅਧੀਨ ਨਰਸਰੀਆਂ ਜਨੌੜੀ, ਮੂਸਾ ਅਤੇ ਬਸੀ ਬਾਬੂ ਖਾਂ ਹਨ, ਮਹਿੰਗਰੋਵਾਲ ਵਿਖੇ ਵਣ ਰੇਂਜ ਅਫ਼ਸਰ ਸੁਰਜੀਤ ਸਿੰਘ ਜਿਨ੍ਹਾ ਦਾ ਮੋਬਾਇਲ ਨੰਬਰ 94643-15218 ਹੈ ਅਤੇ ਇਨ੍ਹਾਂ ਅਧੀਨ ਨਰਸਰੀਆਂ ਮਹਿੰਗਰੋਵਾਲ ਅਤੇ ਤੱਖਣੀ ਹਨ, ਢੋਲਬਾਹਾ ਵਿਖੇ ਵਣ ਰੇਂਜ ਅਫ਼ਸਰ ਸ੍ਰੀ ਰਾਕੇਸ਼ ਚੰਦਰ ਮੋਬਾਇਲ ਨੰਬਰ 94172-85711 ਹੈ ਅਤੇ ਇਨ੍ਹਾਂ ਅਧੀਨ ਆਉਂਦੀਆਂ ਨਰਸਰੀਆਂ ਬਾੜੀ ਖੱਡ, ਕਟੋਹੜ, ਢੋਲਬਾਹਾ, ਦੇਹਰਾ ਅਤੇ ਭਟੋਲੀ ਹਨ, ਤੋਂ ਪੌਦੇ ਪ੍ਰਾਪਤ ਕੀਤੇ ਜਾ ਸਕਦੇ ਹਨ।

ਅਚਨਚੇਤ ਚੈਕਿੰਗ ਦੌਰਾਨ ਜਿਲ੍ਹੇ ਵਿਚ ਅਨੇਕਾਂ ਕਰਮਚਾਰੀ ਗੈਰਹਾਜਰ !

ਹੁਸ਼ਿਆਰਪੁਰ, 3 ਜੂਨ: ਸਰਕਾਰੀ ਦਫ਼ਤਰਾਂ ਵਿੱਚ ਅਧਿਕਾਰੀਆਂ / ਕਰਮਚਾਰੀਆਂ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ਅਤੇ ਦਫ਼ਤਰੀ ਕੰਮ-ਕਾਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ,  ਹੁਸ਼ਿਆਰਪੁਰ, ਗੜ੍ਹਸ਼ੰਕਰ, ਮੁਕੇਰੀਆਂ ਅਤੇ ਦਸੂਹਾ ਉਪ ਮੰਡਲ ਦੇ ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕਰਨ ਸਬੰਧੀ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਸ਼ੇਸ਼ ਚੈਕਿੰਗ ਮੁਹਿੰਮ ਵਿੱਚ ਗੈਰ ਹਾਜ਼ਰ ਪਾਏ ਗਏ ਅਧਿਕਾਰੀਆਂ / ਕਰਮਚਾਰੀਆਂ  ਨੂੰ ਇੱਕ ਦਿਨ ਦੇ ਅੰਦਰ-ਅੰਦਰ ਗੈਰ ਹਾਜ਼ਰ ਰਹਿਣ ਸਬੰਧੀ ਆਪਣਾ ਸਪੱਸ਼ਟੀਕਰਨ ਦੇਣ ਲਈ ਪੱਤਰ ਜਾਰੀ ਕੀਤੇ ਹਨ।  ਉਨ੍ਹਾਂ ਕਿਹਾ ਕਿ ਅਧਿਕਾਰੀਆਂ / ਕਰਮਚਾਰੀਆਂ ਵੱਲੋਂ ਦਫ਼ਤਰਾਂ ਵਿੱਚ ਸਮੇਂ ਸਿਰ ਨਾ ਆਉਣ ਕਾਰਨ ਆਮ ਜਨਤਾ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਕਰਮਚਾਰੀਆਂ ਵਿੱਚ ਅਨੁਸ਼ਾਸ਼ਨ ਪੈਦਾ ਕਰਨ ਲਈ ਇਸ ਤਰ੍ਹਾਂ ਦੀ ਮੁਹਿੰਮ ਚਲਾਈ ਜਾ ਰਹੀ ਹੈ।

                  ਵਧੀਕ ਡਿਪਟੀ ਕਮਿਸ਼ਨਰ (ਜ) ਬੀ ਐਸ ਧਾਲੀਵਾਲ ਵੱਲੋਂ ਅੱਜ ਸਵੇਰੇ 9-10 ਵਜੇ ਤੋਂ 9-40 ਤੱਕ ਜ਼ਿਲ੍ਹਾ ਭਲਾਈ ਦਫ਼ਤਰ, ਜ਼ਿਲ੍ਹਾ ਮੈਨੇਜਰ ਪੰਜਾਬ ਤੇ ਅਨੁਸੂਚਿਤ ਜਾਤੀਆਂ, ਭੂ ਵਿਕਾਸ ਤੇ ਵਿੱਤ ਕਾਰਪੋਰੇਸ਼ਨ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਦੀ ਅਚਨਚੇਤ ਚੈਕਿੰਗ ਕੀਤੀ। ਦਫ਼ਤਰ ਜ਼ਿਲ੍ਹਾ ਭਲਾਈ ਵਿੱਚ 5 ਕਰਮਚਾਰੀ ਗੈਰ ਹਾਜ਼ਰ ਪਾਏ ਗਏ, ਦਫ਼ਤਰ ਜਿਲ੍ਹਾ ਮੈਨੇਜਰ ਪੰਜਾਬ ਅਤੇ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ, ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅਤੇ ਡਿਪਟੀ ਰਜਿਸਟਰਾਰ, ਸਹਿਕਾਰੀ ਸਭਾਵਾਂ ਵਿੱਚ 2-2 ਕਰਮਚਾਰੀ ਗੈਰ ਹਾਜ਼ਰ ਸਨ। ਸਹਾਇਕ ਕਮਿਸ਼ਨਰ (ਜ) ਸ੍ਰੀ ਪਰਮਦੀਪ ਸਿੰਘ ਵੱਲੋਂ ਦਫ਼ਤਰ ਡਿਪਟੀ ਕਮਿਸ਼ਨਰ ਦੀਆਂ ਵੱਖ-ਵੱਖ ਬਰਾਂਚਾਂ ਦੀ ਚੈਕਿੰਗ ਕੀਤੀ ਗਈ ਜਿਸ ਵਿੱਚ 7 ਕਰਮਚਾਰੀ, ਦਫ਼ਤਰ ਭਾਸ਼ਾ ਵਿਭਾਗ ਵਿੱਚ 1 ਅਧਿਕਾਰੀ, ਦਫਤਰ ਜ਼ਿਲ੍ਹਾ ਸੂਚਨਾ ਅਫ਼ਸਰ ਵਿੱਚ 2 ਅਧਿਕਾਰੀ ਅਤੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿੱਚ ਇੱਕ ਅਧਿਕਾਰੀ ਆਪਣੀ ਸੀਟ ਤੇ ਨਹੀਂ ਸਨ।

                  ਉਪ ਮੰਡਲ ਮੈਜਿਸਟਰੇਟ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ ਨੇ ਵਿਸ਼ੇਸ਼ ਚੈਕਿੰਗ ਮੁਹਿੰਮ ਦੌਰਾਨ ਦਫ਼ਤਰ ਸਿਵਲ ਸਰਜਨ ਵਿਖੇ ਚੈਕਿੰਗ ਕੀਤੀ ਜਿਸ ਵਿੱਚ 8 ਡਾਕਟਰ ਅਤੇ ਸਿਵਲ ਸਰਜਨ ਹਾਜ਼ਰ ਨਹੀਂ ਸਨ। ਇਸ ਤੋਂ ਇਲਾਵਾ ਜਨਰਲ ਸਟਾਫ਼ ਵਿੱਚ 17 ਕਰਮਚਾਰੀ, ਆਰਜੀ ਡਿਊਟੀ ਸਟਾਫ਼ ਵਿੱਚ 6 ਕਰਮਚਾਰੀ, ਅੰਕੜਾ ਸ਼ਾਖਾ ਵਿੱਚ ਇੱਕ, ਸਵਾਸਥ ਸਹਾਇਕ 2, ਐਨ ਆਰ ਐਚ ਐਮ ਸਟਾਫ਼ ਵਿੱਚ 8 ਕਰਮਚਾਰੀ ਗੈਰ ਹਾਜ਼ਰ ਪਾਏ ਗਏ।  ਇਸੇ ਤਰ੍ਹਾਂ ਨਿਗਰਾਨ ਇੰਜੀਨੀਅਰ ਢੋਲਬਾਹਾ ਡੈਮ ਉਸਾਰੀ ਹਲਕਾ ਹੁਸ਼ਿਆਰਪੁਰ ਦੀ ਵੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ 18 ਅਧਿਕਾਰੀ / ਕਰਮਚਾਰੀ ਗੈਰ ਹਾਜ਼ਰ ਪਾਏ ਗਏ। ਉਨ੍ਹਾਂ ਦੱਸਿਆ ਕਿ ਮੌਕੇ ਤੇ ਨਿਗਰਾਨ ਇੰਜੀਨੀਅਰ ਢੋਲਬਾਹਾ ਡੈਮ ਉਸਾਰੀ ਹਲਕਾ ਹੁਸ਼ਿਆਰਪੁਰ ਹਾਜ਼ਰ ਨਹੀਂ ਸਨ। ਨਿਗਰਾਨ ਇੰਜੀਨੀਅਰ ਕੰਢੀ ਕੈਨਾਲ ਹਲਕਾ ਹੁਸ਼ਿਆਰਪੁਰ ਦੀ ਚੈਕਿੰਗ ਦੌਰਾਨ 31 ਅਧਿਕਾਰੀ / ਕਰਮਚਾਰੀ ਮੌਕੇ ਤੇ ਗੈਰ ਹਾਜ਼ਰ ਪਾਏ ਗਏ । ਨਿਗਰਾਨ ਇੰਜੀਨੀਅਰ ਕੰਢੀ ਕੈਨਾਲ ਹਲਕਾ ਹੁਸ਼ਿਆਰਪੁਰ ਵੀ ਹਾਜ਼ਰ ਨਹੀਂ ਸਨ। ਵਿਭਾਗ ਦੀ ਡਰਾਇੰਗ ਬਰਾਂਚ ਵਿੱਚ 6, ਅਕਾਊਂਟ ਬਰਾਂਚ ਐਸ ਐਨ ਟੀ ਮਕੈਨੀਕਲ ਡਵੀਜ਼ਨ ਵਿੱਚ 9 ਅਤੇ ਕਾਰਜਕਾਰੀ ਇੰਜੀਨੀਅਰ ਖੋਜ ਮੰਡਲ (ਜ) ਅਮਲਾ ਸ਼ਾਖਾ ਦੇ 7 ਅਧਿਕਾਰੀ / ਕਰਮਚਾਰੀ ਗੈਰ ਹਾਜ਼ਰ ਸਨ। ਮੌਕੇ ਤੇ ਕਾਰਜਕਾਰੀ ਇੰਜੀਨੀਅਰ ਖੋਜ ਮੰਡਲ (ਜ) ਹੁਸ਼ਿਆਰਪੁਰ ਵੀ ਹਾਜ਼ਰ ਨਹੀਂ ਸਨ। ਉਪ ਮੰਡਲ ਮੈਜਿਸਟਰੇਟ ਵੱਲੋਂ ਕਾਰਜਕਾਰੀ ਇੰਜੀਨੀਅਰ ਉਸਾਰੀ ਮੰਡਲ 2, ਭ ਤੇ ਮ ਸ਼ਾਖਾ ਲੋਕ ਨਿਰਮਾਣ ਵਿਭਾਗ ਦੀ ਚੈਕਿੰਗ ਦੌਰਾਨ ਅਮਲਾ ਸ਼ਾਖਾ ਤੇ ਅਕਾਉਂਟ ਬਰਾਂਚ ਵਿੱਚ 3 ਕਰਮਚਾਰੀ ਗੈਰ ਹਾਜ਼ਰ ਸਨ। ਮੌਕੇ ਤੇ ਕਾਰਜਕਾਰੀ ਇੰਜੀਨੀਅਰ ਉਸਾਰੀ ਮੰਡਲ 2 ਲੋਕ ਨਿਰਮਾਣ ਵਿਭਾਗ ਹੁਸ਼ਿਆਰਪੁਰ ਵੀ ਹਾਜ਼ਰ ਨਹੀਂ ਸਨ।

                  ਉਪ ਮੰਡਲ ਮੈਜਿਸਟਰੇਟ ਗੜ੍ਹਸ਼ੰਕਰ ਵੱਲੋਂ ਵਿਸ਼ੇਸ਼ ਚੈਕਿੰਗ ਦੌਰਾਨ ਤਹਿਸੀਲ ਦਫ਼ਤਰ ਗੜ੍ਹਸ਼ੰਕਰ ਵਿਖੇ 4, ਸੁਵਿਧਾ ਕੇਂਦਰ ਵਿੱਚ 2, ਜਮਾਂਦਾਰ ਤਹਿਸੀਲ ਦਫ਼ਤਰ ਵਿੱਚ 3, ਫਰਦ ਕੇਂਦਰ ਗੜ੍ਹਸ਼ੰਕਰ ਵਿੱਚ 1, ਵਣ ਮੰਡਲ ਦਫ਼ਤਰ ਗੜ੍ਹਸ਼ੰਕਰ ਵਿੱਚ 6 ਅਧਿਕਾਰੀ / ਕਰਮਚਾਰੀ ਤੇ ਸੇਵਾਦਾਰ ਗੈਰ ਹਾਜ਼ਰ ਸਨ।

                  ਉਪ ਮੰਡਲ ਮੈਜਿਸਟਰੇਟ ਮੁਕੇਰੀਆਂ ਵੱਲੋਂ ਦਫ਼ਤਰਾਂ ਦੀ ਅਚਨਚੇਤ ਪੜਤਾਲ ਦੌਰਾਨ ਮਾਰਕੀਟ ਕਮੇਟੀ ਦਫ਼ਤਰ ਵਿੱਚ 7 ਕਰਮਚਾਰੀ, ਐਸ ਡੀ ਓ ਸ਼ਾਹ ਨਹਿਰ ਮੁਕੇਰੀਆਂ ਵਿੱਚ 6 ਕਰਮਚਾਰੀ ਗੈਰ ਹਾਜ਼ਰ ਪਾਏ ਗਏ ਅਤੇ ਖੇਤੀਬਾੜੀ ਵਿਭਾਗ ਦੀ ਚੈਕਿੰਗ ਦੌਰਾਨ ਸਾਰੇ ਕਰਮਚਾਰੀ ਹਾਜ਼ਰ ਪਾਏ ਗਏ।

                  ਇਸੇ ਤਰ੍ਹਾਂ ਉਪ ਮੰਡਲ ਮੈਜਿਸਟਰੇਟ ਦਸੂਹਾ ਵੱਲੋਂ ਦਫ਼ਤਰਾਂ ਦੀ ਚੈਕਿੰਗ ਦੌਰਾਨ ਤਹਿਸੀਲ ਦਫ਼ਤਰ ਦਸੂਹਾ ਵਿਖੇ 5, ਬੀ ਡੀ ਪੀ ਓ ਦਫ਼ਤਰ ਦਸੂਹਾ ਵਿਖੇ 7 ਅਧਿਕਾਰੀ / ਕਰਮਚਾਰੀ ਗੈਰ ਹਾਜ਼ਰ ਸਨ ਜਦ ਕਿ ਸੁਪਰਡੰਟ ਦੇ ਦੱਸਣ ਅਨੁਸਾਰ ਬੀ ਡੀ ਪੀ ਓ ਦਸੂਹਾ ਜਲੰਧਰ ਵਿਖੇ ਕੋਰਟ ਵਿੱਚ ਪੇਸ਼ੀ ਤੇ ਗਏ ਹਨ। ਤਹਿਸੀਲਦਾਰ ਦਸੂਹਾ ਵੱਲੋਂ ਚੈਕਿੰਗ ਦੌਰਾਨ ਖਜ਼ਾਨਾ ਦਫ਼ਤਰ ਦਸੂਹਾ, ਵਾਟਰ ਸਪਲਾਈ, ਐਸ ਐਮ ਓ ਦਫਤਰ ਦਸੂਹਾ, ਦਫ਼ਤਰ ਨਗਰ ਕੌਂਸਲ ਦਸੂਹਾ, ਐਸ ਡੀ ਓ ਸੀਵਰੇਜ ਬੋਰਡ ਦਸੂਹਾ, ਭੂਮੀ ਰੱਖਿਆ ਅਫ਼ਸਰ ਦਸੂਹਾ, ਮਾਰਕੀਟ ਕਮੇਟੀ ਦਸੂਹਾ ਅਤੇ ਐਸ ਡੀ ਓ ਲੋਕ ਨਿਰਮਾਣ ਦਫ਼ਤਰ ਦਸੂਹਾ ਵਿਖੇ ਸਾਰੇ ਕਰਮਚਾਰੀ ਹਾਜ਼ਰ ਪਾਏ ਗਏ। ਸੀ ਡੀ ਪੀ ਓ ਦਫ਼ਤਰ ਦਸੂਹਾ,  ਵਣ ਮੰਡਲ ਦਫ਼ਤਰ ਦਸੂਹਾ 3-3, ਖੇਤੀਬਾੜੀ ਦਫ਼ਤਰ ਦਸੂਹਾ ਵਿਖੇ 1, ਦਫ਼ਤਰ ਪੀ ਐਸ ਟੀ ਸੀ ਦਸੂਹਾ ਅਤੇ ਏ ਐਫ ਐਸ ਓ ਦਸੂਹਾ ਦਾ ਸਾਰਾ ਸਟਾਫ਼ ਗੈਰ ਹਾਜ਼ਰ ਪਾਇਆ ਗਿਆ। ਸਹਿਕਾਰਤਾ ਵਿਭਾਗ ਦਸੂਹਾ ਵਿਖੇ ਸੁਪਰਡੰਟ ਗੈਰ ਹਾਜ਼ਰ ਹੋਣ ਕਾਰਨ ਹਾਜ਼ਰੀ ਰਜਿਸਟਰ  ਨਹੀਂ ਮਿਲਿਆ, ਮੌਕੇ ਤੇ ਸਿਰਫ਼ 6 ਕਰਮਚਾਰੀ ਹਾਜ਼ਰ ਸਨ।

                  ਨਾਇਬ ਤਹਿਸੀਲਦਾਰ ਟਾਂਡਾ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਦਫ਼ਤਰ ਏ ਐਫ ਐਸ ਓ ਟਾਂਡਾ ਦੇ ਗੇਟ ਤੇ ਤਾਲਾ ਲੱਗਾ ਪਾਇਆ ਗਿਆ। ਖ਼ਜਾਨਾ ਦਫ਼ਤਰ, ਸੀ ਡੀ ਪੀ ਓ, ਐਸ ਡੀ ਓ ਲੋਕ ਨਿਰਮਾਣ ਵਿਭਾਗ  ਟਾਂਡਾ ਦਾ ਸਟਾਫ਼ ਹਾਜ਼ਰ ਪਾਇਆ ਗਿਆ। ਈ ਓ ਐਮ ਸੀ ਟਾਂਡਾ ਦੇ ਦਫ਼ਤਰ ਵਿੱਚ 3, ਐਸ ਐਮ ਓ ਟਾਂਡਾ ਦੇ ਦਫ਼ਤਰ ਵਿੱਚ 2, ਐਸ ਡੀ ਓ ਵਾਟਰ ਸਪਲਾਈ ਵਿੱਚ ਇੱਕ, ਖੇਤੀਬਾੜੀ ਅਫ਼ਸਰ ਅਤੇ ਮਾਰਕੀਟ ਕਮੇਟੀ ਟਾਂਡਾ ਦੇ ਦਫ਼ਤਰ ਵਿੱਚ 2-2 ਅਤੇ ਬੀ ਡੀ ਪੀ ਓ ਦਫ਼ਤਰ ਟਾਂਡਾ ਵਿੱਚ 3 ਅਧਿਕਾਰੀ / ਕਰਮਚਾਰੀ ਗੈਰ ਹਾਜ਼ਰ ਪਾਏ ਗਏ। ਇਸੇ ਤਰ੍ਹਾਂ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਈ ਓ ਐਮ ਸੀ ਗੜ੍ਹਦੀਵਾਲਾ, ਸਿਵਲ ਹਸਪਤਾਲ, ਵਾਟਰ ਸਪਲਾਈ ਦਫ਼ਤਰ, ਫੂਡ ਸਪਲਾਈ ਦਫ਼ਤਰ ਗੜ੍ਹਦੀਵਾਲਾ ਦੇ ਅਧਿਕਾਰੀ / ਕਰਮਚਾਰੀ ਹਾਜ਼ਰ ਪਾਏ ਗਏ।

ਜਿਲ੍ਹਾ ਹੁਸ਼ਿਆਰਪੁਰ ਵਿਚ ਸਰਪੰਚਾਂ ਲਈ ਰਾਖਵਾਂਕਰਨ ਸਬੰਧੀ ਸੂਚਨਾ ਜਾਰੀ : ਰੂਜ਼ਮ

ਹੁਸ਼ਿਆਰਪੁਰ, 3 ਜੂਨ: ਮਾਨਯੋਗ ਸਪੈਸ਼ਲ ਸਕੱਤਰ ਪੰਜਾਬ ਸਰਕਾਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਗਰਾਮ ਪੰਚਾਇਤਾਂ ਦੇ ਸਰਪੰਚਾਂ ਦੇ ਅਹੁੱਦਿਆਂ ਦਾ ਰਾਂਖਵਾਂਕਰਨ / ਰੂਟੇਸ਼ਨ ਦੇ ਆਧਾਰ ਤੇ ਕਰਕੇ ਵੈਬ ਸਾਈਟ hoshiarpur.nic.in   ਤੇ ਪਾ ਦਿੱਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਨੇ ਦਿੰਦਿਆਂ ਦੱਸਿਆ ਕਿ ਇਹ ਸੂਚੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ / ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਦਫ਼ਤਰਾਂ ਵਿੱਚ ਅਤੇ ਸਬੰਧਤ ਗਰਾਮ ਪੰਚਾਇਤਾਂ ਦੇ ਨੋਟਿਸ ਬੋਰਡਾਂ ਤੇ ਵੀ ਲਗਾਈ ਜਾ ਰਹੀ ਹੈ।

                  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਗੜ੍ਹਸ਼ੰਕਰ ਦੀਆਂ ਗਰਾਮ ਪੰਚਾਇਤ ਦੇ ਸਰਪੰਚਾਂ ਲਈ ਜਨਰਲ ਕੈਟਾਗਰੀ ਵਿੱਚ ਪਿੰਡ ਐਮਾ ਮੁਗਲਾਂ, ਭੰਮੀਆਂ, ਹਿਆਤਪੁਰ, ਚੱਕ ਰੋਤਾਂ, ਜੀਵਨਪੁਰ ਗੁਜਰਾਂ, ਮੁਜਾਰਾ ਡਿੰਗਰੀਆਂ, ਪੱਖੋਵਾਲ, ਪੈਂਸਰਾ, ਰੋੜ ਮਜਾਰਾ, ਸਮੂੰਦੜਾ ਖਾਸ, ਸ਼ਿਵਾਨ, ਸਿੰਕਦਰਪੁਰ, ਥਾਣਾ, ਐਮਾ ਜੱਟਾਂ, ਭਵਾਨੀਪੁਰ, ਚੱਕ ਗੁਰੂ, ਡਗਾਮ, ਦੁਗਰੀ, ਘਾਗੋਂਰੋੜਾਵਾਲੀ, ਗੜੀ, ਹੈਬੋਵਾਲ, ਜਸੋਵਾਲ, ਖੁਰਾਲੀ, ਮਨਸੋਵਾਲ, ਮੇਰਾ, ਰਾਮਪੁਰ, ਰਸੂਲਪੁਰ, ਸੇਖੋਵਾਲ, ਸੂਨੀ, ਅਲੀਪੁਰ, ਬਿਲੜੋਂ, ਬਰਿਆਣਾ, ਬੱਠਲ, ਢਾਡਾਕਲਾਂ, ਦਾਰਾਪੁਰ, ਧਮਾਈ, ਫਤਹਿਪੁਰ ਕਲਾਂ, ਇਬਰਾਹਿਮਪੁਰ, ਕੁਲੇਵਾਲ, ਸਦਰਪੁਰ, ਸਤਨੌਰ, ਸ਼ਾਹਪੁਰ, ਸੋਲੀ, ਕਾਣੇਵਾਲ, ਖਾਨਪੁਰ, ਕਿਤਨਾ, ਮਜਾਰੀ, ਮੌਜੀਪੁਰ, ਨਾਜਰਪੁਰ, ਨੂਰਪੁਰ ਜੱਟਾਂ, ਪਦਰਾਣਾ, ਪਾਹਲੇਵਾਲ, ਪੋਸੀ, ਰਾਵਲਪਿੰਡੀ, ਸਾਦੋਵਾਲ, ਸੈਲਾਕਲਾਂ, ਸਲੇਮਪੁਰ, ਟਿਬੀਆਂ ਅਤੇ ਪਿੰਡ ਆਦਰਸ਼ ਨਗਰ ਸ਼ਾਮਲ ਹਨ।  ਇਸੇ ਤਰ੍ਹਾਂ ਇਸਤਰੀ ਕੈਟਾਗਰੀ ਵਿੱਚ ਪਿੰਡ ਅੱਚਲਪੁਰ, ਬੋੜਾ, ਅਕਾਲਗੜ੍ਹ, ਬਗਵਾਈਂ, ਚਾਹਲਪੁਰ, ਚੱਕਗੁਜਰਾਂ, ਡੱਲੇਵਾਲ, ਦੇਨੋਵਾਲ, ਦੇਨੋਵਾਲ ਖੁਰਦ, ਦੇਹਰੋਂ, ਡੋਗਰਪੁਰ, ਗਦੀਵਾਲ, ਜੀਵਨਪੁਰ ਜੱਟਾਂ, ਕਾਲੇਵਾਲ ਬੀਤ, ਖਾਬੜਾ, ਕੁਨੈਲ, ਮਲਕੋਵਾਲ, ਮੋਹਣਵਾਲ, ਮੁਕੰਦਪੁਰ, ਪਾਰੋਵਾਲ, ਪੁਰਖੋਵਾਲ, ਰਾਏਪੁਰ ਗੁਜਰਾਂ, ਭਵਾਨੀਪੁਰ ਭਗਤਾਂ, ਡੰਗੋਰੀ ਬੀਤ, ਝੋਨੋਵਾਲ, ਮਹਿੰਦਵਾਣੀ ਗੁਜਰਾਂ, ਮੱਤੋਂ, ਪੰਡੋਰੀ ਬੀਤ, ਪਿਪਲੀਵਾਲ, ਰਤਨਪੁਰ ਅਤੇ ਪਿੰਡ ਟੱਬਾ ਸ਼ਾਮਲ ਹਨ। ਇਸੇ ਤਰ੍ਹਾਂ ਗਰਾਮ ਪੰਚਾਇਤਾਂ ਦੇ ਸਰਪੰਚਾਂ ਲਈ ਅਨੁਸੂਚਿਤ ਜਾਤੀ ਇਸਤਰੀ ਕੈਟਾਗਰੀ ਵਿੱਚ ਪਿੰਡ ਬਸਤੀ ਸੈਂਸੀਆਂ, ਕੁਕੜ ਮਜਾਰਾ, ਕੁਕੜਾਂ, ਲੱਲੀਆਂ, ਮਹਿੰਦਵਾੜੀ, ਮਹਿਤਾਬਪੁਰ, ਮੋਇਲਾ, ਮੋਰਾਂਵਾਲੀ, ਨੈਣਵਾਂ, ਨੰਗਲ, ਪੱਦੀ ਖੁਤੀ, ਪੱਦੀ ਸੂਰਾ ਸਿੰਘ, ਪਨਾਮ, ਰਾਮਗੜ੍ਹ, ਰੁੜਕੀ ਖਾਸ, ਸੈਲਾ ਖੁਰਦ, ਸਿੰਬਲੀ ਅਤੇ ਪਿੰਡ ਵਾਹਦਪੁਰ ਸ਼ਾਮਲ ਹਨ। ਗਰਾਮ ਪੰਚਾਇਤ ਦੇ ਸਰਪੰਚਾਂ ਦੀ ਅਨੁਸੂਚਿਤ ਜਾਤੀ ਕੈਟਾਗਰੀ ਵਿੱਚ ਪਿੰਡ ਡਾ. ਅੰਬੇਦਕਰ ਨਗਰ ਲਹਿਰਾ, ਬਡੇਸਰੋਂ, ਬੱਕਾਪੁਰ ਗੁਰੂ, ਬਾਰਾਪੁਰ, ਬਸਿਆਲਾ, ਭਡਿਆਰ, ਭੱਜਲ, ਭਰਤਪੁਰ ਜੱਟਾਂ, ਭਾਰੋਵਾਲ, ਬਿਹਰਾਣ, ਬੀਨੇਵਾਲ, ਬਿਜੋਂ, ਬਿਰਮਪੁਰ, ਚੱਕ ਹਾਜੀਪੁਰ, ਚੱਕ ਫੁਲੂ, ਚੱਕ ਸਿੰਘਾ, ਚਾਂਦ ਸੂ ਜੱਟਾਂ, ਚੌਹੜਾ, ਦਦਿਆਲ, ਡਾਂਸੀਵਾਲ, ਦੇਨੋਵਾਲ ਕਲਾਂ, ਢੱਡਾ ਖੁਰਦ, ਫਤਹਿਪੁਰ ਖੁਰਦ, ਘਾਗੋ ਗੁਰੂ, ਗੋਗੋਂ, ਗੋਲੇਵਾਲ, ਗੋਲੀਆਂ, ਹਰਵਾਂ, ਹਾਜੀਪੁਰ, ਹੇਲਰ, ਕਾਲੇਵਾਲ, ਕੋਟ, ਕੋਕੋਵਾਲ ਅਤੇ ਪਿੰਡ ਬਸੀ ਬਸਤੀ ਸ਼ਾਮਲ ਹਨ।

                  ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਬਲਾਕ ਮਾਹਿਲਪੁਰ ਦੀਆਂ ਗਰਾਮ ਪੰਚਾਇਤਾਂ ਦੇ ਸਰਪੰਚਾਂ ਲਈ ਜਨਰਲ ਕੈਟਾਗਰੀ ਵਿੱਚ ਪਿੰਡ ਚੱਕ ਮਲਾਂ, ਚੱਕ ਮੂਸਾ, ਦਾਦੂਵਾਲ, ਢੱਕੋਂ, ਹਕੂਮਤਪੁਰ, ਕੋਠੀ, ਕੋਟਲਾ, ਮੋਤੀਆਂ, ਰਿਹਲੀ, ਰਨਿਆਲਾ, ਸੈਦਪੁਰ, ਸਰਦੂਲਾਪੁਰ, ਸੂਨਾ, ਸ਼ੇਰਪੁਰ, ਬਗੌਰਾ, ਚੱਕ ਨਰਿਆਲ, ਡੰਡੇਵਾਲ, ਗੁਜਰਪੁਰ ਜੱਟਾਂ, ਜੈਤਪੁਰ, ਮੂਘੋਵਾਲ, ਨਕਦੀਪੁਰ, ਪਥਰਾਲਾ, ਸਰਦੂਲਾਪੁਰ ਬੱਡੋਂ, ਟੋਡਰਪੁਰ, ਤਾਜੇਵਾਲ, ਅੱਛਰਵਾਲ, ਅਲਾਵਲਪੁਰ, ਬਿਲਾਸਪੁਰ, ਭੈੜੂਆ, ਭਾਰਟਾ, ਭੂਲੇਵਾਲ ਰਾਠਾਂ, ਭਾਨਾ, ਚੱਕ ਕਟਾਰੂ, ਚੰਦੇਲੀ, ਡਾਂਡੀਆਂ, ਦੋਹਲਰੋਂ, ਗੱਜਰ, ਹਵੇਲੀ, ਜਾਂਗਲੀਆਣਾ, ਝੱਜ, ਖਾਨਪੁਰ, ਖੁਸ਼ਾਹਲਪੁਰ, ਕੈਂਡੋਵਾਲ, ਮੈਲੀ, ਮਰੂਲਾ, ਮੋਜੋ ਮਜਾਰਾ, ਮਹਿਮਦੋਵਾਲ ਕਲਾਂ, ਨਡਾਲੋਂ, ਨੂਰਪੁਰ, ਪਚਨੰਗਲ, ਪੁੰਜ, ਸੁਭਾਨਪੁਰ, ਥਪਰ, ਠੁਹਾਣਾ ਅਤੇ ਪਿੰਡ ਮੈਲੀ ਪਨਾਹਪੁਰ ਸ਼ਾਮਲ ਹਨ। ਇਸੇ ਤਰ੍ਹਾਂ ਇਸਤਰੀ ਕੈਟਾਗਰੀ ਵਿੱਚ ਪਿੰਡ ਕਾਲੇਵਾਲ ਫੱਤੂ, ਲਸਾੜਾ, ਨੰਗਲ ਚੋਰਾਂ, ਨੰਗਲ ਖੁਰਦ, ਨਸਰਾਂ, ਨੌਨੀਤਪੁਰ, ਪਾਲਦੀ, ਪਰਸੋਤਾ, ਰਾਮਪੁਰ, ਰੇਹਲਾ, ਰੂਪੋਵਾਲ, ਸਰਹਾਲਾਕਲਾਂ, ਸਕਰੂਲੀ, ਠੰਡਲ, ਠੀਂਡਾ, ਟੋਹਲੀਆਂ, ਬੱਧਣਾਂ, ਹਰਜਿਆਣਾ, ਕਾਂਗੜ, ਕੰਮੋਵਾਲ, ਮੱਖਣਗੜ੍ਹ, ਰਸੂਲਪੁਰ, ਸਰਹਾਲਾ ਖੁਰਦ, ਸਿੰਘ ਪੁਰ, ਚੱਕ ਨੱਥਾਂ, ਝੂੰਗੀਆਂ, ਕੁਕੜਾਂ ਅਤੇ ਪਿੰਡ  ਮਹਿਮਦੋਵਾਲ ਖੁਰਦ ਸ਼ਾਮਲ ਹਨ।  ਇਸੇ ਤਰ੍ਹਾਂ ਅਨੁਸੂਚਿਤ ਜਾਤੀ ਇਸਤਰੀ ਲਈ ਪਿੰਡ ਭੂਲੇਵਾਲ ਗੁਜਰਾਂ, ਬਡੇਲ, ਬੁਗਰਾ, ਚੇਲਾ, ਚਾਨਥੂ ਬ੍ਰਹਮਣਾ, ਗੋਂਦਪੁਰ, ਗਨੇਸ਼ਪੁਰ, ਗੋਪਾਲੀਆਂ, ਘੁਕਰਵਾਲ, ਜੇਜੋਂ, ਝੰਜੋਵਾਲ, ਕੁਕੋਵਾਲ, ਖੰਨੀ, ਖੜੌਦੀ, ਕਾਲੂਪੁਰ, ਪਰਸੋਵਾਲ, ਪੰਡੋਰੀ ਗੰਗਾ ਸਿੰਘ, ਪੰਡੋਰੀ ਲੱਦਾ ਸਿੰਘ, ਸਾਰੰਗਵਾਲ, ਟੂਟੋ ਮਜਾਰਾ, ਠੱਕਰਵਾਲ ਅਤੇ ਪਿੰਡ ਊਨਤਵਾਲ ਸ਼ਾਮਲ ਹਨ।  ਇਸੇ ਤਰ੍ਹਾਂ ਗਰਾਮ ਪੰਚਾਇਤਾਂ ਦੇ ਸਰਪੰਚਾਂ ਲਈ ਅਨੁਸੂਚਿਤ ਜਾਤੀ ਕੈਟਾਗਰੀ ਵਿੱਚ ਪਿੰਡ ਅਜਨੋਹਾ, ਭੂਨੋ, ਬਾੜੀਆਂਕਲਾਂ, ਬਾੜੀਆਂ ਖੁਰਦ, ਬਿਛੋਹੀ, ਬੱਡੋਂ, ਬਾਹੋਵਾਲ, ਬੰਬੇਲੀ, ਭਾਮ, ਭਗਤੂਪੁਰ, ਬਾਦੋਵਾਲ, ਬਹਿਬਲਪੁਰ, ਚੰਬੇਲਕਲਾਂ, ਦਿਹਾਣਾ, ਦਾਤਾ, ਫਤਹਿਪੁਰ, ਗੰਦੋਵਾਲ, ਗੋਹਗਰੋਂ, ਘੁਮਿਆਲਾ, ਫਲੂਵਾਲ, ਈਸਪੁਰ, ਜੰਡਿਆਲਾ, ਜੰਡੋਲੀ, ਜਲਵੇਹੜਾ, ਕਹਾਰਪੁਰ, ਕਾਲੇਵਾਲ ਭਗਤਾਂ, ਖੜਵਾਲ ਬਸਤੀ, ਖੇੜਾ, ਕੋਟਫਤੂਹੀ, ਲਕਸੀਆਂ, ਲੰਗੇਰੀ, ਮਾਹਿਲ ਬਲਟੋਹੀਆਂ, ਮੇਘੋਵਾਲ, ਮਹਿੰਗਰਵਾਲ, ਮਹਿਰੋਵਾਲ, ਮੁਖੋਮਜਾਰਾ, ਮਨੋਲੀਆਂ, ਮਖਸੂਸਪੁਰ, ਮੰਨਣਹਾਣਾ, ਮਹਿਦੂਦ, ਮੁਘੋ ਪੱਟੀ, ਨੰਗਲ ਕਲਾਂ, ਨੰਗਲ ਠੰਡਲ ਅਤੇ ਪਿੰਡ ਪੰਜੌੜ ਸ਼ਾਮਲ ਹਨ।

ਸੂਦ ਨੇ ਕੀਤਾ ਨਵੇਂ ਟਿਊਬਵੈੱਲ ਦਾ ਉਦਘਾਟਨ

ਹੁਸ਼ਿਆਰਪੁਰ, 3 ਜੂਨ: ਨਗਰ ਕੌਂਸਲ ਹੁਸ਼ਿਆਰਪੁਰ ਦੇ ਲੋਕਾਂ ਨੂੰ ਪੀਣ ਵਾਲੇ ਸਾਫ਼-ਸੁਥਰੇ ਪਾਣੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਹ ਵਿਚਾਰ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ ਵਾਰਡ ਨੰਬਰ 5 ਦੇ ਮੁਹੱਲਾ ਸ਼ਾਲੀਮਾਰ ਨਗਰ ਵਿਖੇ ਲਗਭਗ 22 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਨਵੇਂ ਟਿਊਬਵੈਲ ਦਾ ਉਦਘਾਟਨ ਕਰਨ ਉਪਰੰਤ ਪ੍ਰਗਟ ਕੀਤੇ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਹੁਸ਼ਿਆਰਪੁਰ ਵਿੱਚ 12 ਕਰੋੜ ਰੁਪਏ ਦੀ ਲਾਗਤ ਨਾਲ 17 ਨਵੇਂ ਟਿਊਬਵੈਲ ਲਗਾਏ ਗਏ ਹਨ ਜਿਨ੍ਹਾਂ ਵਿੱਚ ਇਹ ਟਿਊਬਵੈਲ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਸ਼ਾਲੀਮਾਰ ਨਗਰ ਵਿੱਚ ਕੋਈ ਵੀ ਟਿਊਬਵੈਲ ਨਾ ਹੋਣ ਕਾਰਨ ਮੁਹੱਲਾ ਵਾਸੀਆਂ ਵੱਲੋਂ ਪੀਣ ਵਾਲੇ ਸਾਫ਼-ਸੁਥਰੇ ਪਾਣੀ ਦੀ ਕਮੀ ਦੂਰ ਕਰਨ ਲਈ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦੀ ਮੰਗ ਅਨੁਸਾਰ ਅੱਜ ਇਸ ਨਵੇਂ ਟਿਊਬਵੈਲ ਰਾਹੀਂ ਪਾਣੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਹੁਣ ਮੁਹੱਲਾ ਸ਼ਾਲੀਮਾਰ ਨਿਵਾਸੀਆਂ ਨੂੰ ਪਾਣੀ ਦੀ ਕੋਈ ਕਮੀ ਨਹੀਂ ਰਹੇਗੀ।

                  ਸ੍ਰੀ ਸੂਦ ਨੇ ਸ਼ਾਲੀਮਾਰ ਨਗਰ ਦੀ ਨਿਵਾਸੀ ਸ੍ਰੀਮਤੀ ਸੁਰਜੀਤ ਕੌਰ ਵੱਲੋਂ ਇਸ ਟਿਊਬਵੈਲ ਨੂੰ ਲਗਾਉਣ ਲਈ ਆਪਣੀ ਜਮੀਨ ਨਗਰ ਕੌਂਸਲ ਨੂੰ ਦਾਨ ਕਰਨ ਨਾਲ ਹੀ ਇਹ ਟਿਊਬਵੈਲ ਲਗਾਉਣਾ ਸੰਭਵ ਹੋਇਆ ਹੈ ਕਿਉਂਕਿ ਸ਼ਾਲੀਮਾਰ ਨਗਰ ਵਿੱਚ ਨਗਰ ਕੌਂਸਲ ਦੀ ਆਪਣੀ ਕੋਈ ਜਮੀਨ ਨਹੀਂ ਸੀ। ਇਸ ਲਈ ਉਨ੍ਹਾਂ ਵੱਲੋਂ ਟਿਊਬਵੈਲ ਲਗਾਉਣ ਲਈ ਜਮੀਨ ਦੇਣਾ ਇੱਕ ਸ਼ਲਾਘਾਯੋਗ ਉਦਮ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੀਣ ਵਾਲੇ ਪਾਣੀ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ ਕਿਉਂਕਿ ਜਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਜਾ ਰਿਹਾ ਹੈ ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।

                  ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ ਨੇ ਇਸ ਮੌਕੇ ਤੇ ਦੱਸਿਆ ਕਿ ਨਗਰ ਕੌਂਸਲ ਹੁਸ਼ਿਆਰਪੁਰ ਵਿੱਚ ਨਵੇਂ ਟਿਊਬਵੈਲ ਲਗਾਉਣ ਨਾਲ ਪੀਣ ਵਾਲੇ ਸਾਫ਼ ਸੁਥਰੇ ਪਾਣੀ ਦੀ ਘਾਟ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਸੀਵਰੇਜ਼ ਪਾਉਣ ਨਾਲ ਜੋ ਸੜਕਾਂ ਅਤੇ ਗਲੀਆਂ ਖਰਾਬ ਹੋਈਆਂ ਹਨ, ਉਨ੍ਹਾਂ ਦਾ ਨਵ-ਨਿਰਮਾਣ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ ਅਤੇ ਨਵੇਂ ਬਣੇ ਮੁਹੱਲਿਆਂ ਨੂੰ ਵੀ ਸੀਵਰੇਜ਼ ਅਤੇ ਵਾਟਰ ਸਪਲਾਈ ਨਾਲ ਜੋੜਿਆ ਜਾ ਰਿਹਾ ਹੈ।  ਮੁਹੱਲਾ ਵੈਲਫੇਅਰ ਕਮੇਟੀ ਦੇ ਪ੍ਰਧਾਨ ਸ੍ਰ: ਦਲੀਪ ਸਿੰਘ ਨੇ ਇਸ ਮੌਕੇ ਤੇ ਸਾਬਕਾ ਕੈਬਨਿਟ ਮੰਤਰੀ ਸ੍ਰੀ ਤੀਕਸ਼ਨ ਸੂਦ, ਸ਼ਿਵ ਸੂਦ ਅਤੇ ਹੋਰ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ।

                  ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਕਾਰਜਸਾਧਕ ਅਫ਼ਸਰ ਪਰਮਜੀਤ ਸਿੰਘ, ਮਿਉਂਸਪਲ ਇੰਜੀਨੀਅਰ ਪਵਨ ਸ਼ਰਮਾ, ਸਹਾਇਕ ਮਿਉਂਸਪਲ ਇੰਜੀਨੀਅਰ ਹਰਪ੍ਰੀਤ ਸਿੰਘ, ਰਵਿੰਦਰ ਬਿੰਦੀ, ਵਾਟਰ ਸਪਲਾਈ ਤੇ ਸੀਵਰੇਜ਼ ਦੇ ਐਸ ਡੀ ਓ ਅਮਨਦੀਪ ਸਿੰਘ, ਜੇ ਈ ਦੀਪਕ ਪਲਿਆਲ, ਜਗਤਾਰ ਸਿੰਘ ਸੈਣੀ, ਮਿਉਂਸਪਲ ਕੌਂਸਲਰ ਮਨਜੀਤ ਕੌਰ, ਹਰਜਿੰਦਰ ਸਿੰਘ ਵਿਰਦੀ, ਯਸ਼ਪਾਲ ਸ਼ਰਮਾ, ਵਿਨੋਦ ਪਰਮਾਰ, ਮਨੀਸ਼ ਗੁਪਤਾ, ਮਨੀਸ਼ ਮਲਹੋਤਰਾ, ਜਗਦੀਸ਼ ਮਹਿਤਾ, ਤਿਲਕ ਰਾਜ ਸ਼ਰਮਾ, ਡਾ. ਵੀ ਕੇ ਸ਼ਰਮਾ, ਵਿਜੇ ਠਾਕੁਰ, ਸੁਨੀਲ ਵਰਮਾ, ਮਹਿੰਦਰ ਪਾਲ ਧੀਮਾਨ, ਕੁਸ਼ੱਲਿਆ ਦੇਵੀ, ਤਲਵਿੰਦਰ ਕੌਰ, ਬਬਲੀ, ਕਮਲੇਸ਼, ਪ੍ਰਭਦਿਆਲ, ਸ਼ਾਮ ਸੁੰਦਰ ਦੱਤਾ, ਕੁਲਦੀਪ ਸਿੰਘ, ਵਿਨੋਦ ਕੁਮਾਰ ਸ਼ਰਮਾ, ਨਰਿੰਦਰ ਮਿਨਹਾਸ, ਮਲਕੀਤ ਸਿੰਘ, ਗੁਰਿੰਦਰ ਗੋਲਡੀ, ਭਗਵਾਨ ਦਾਸ, ਕੈਪਟਨ ਦਰਸ਼ਨ ਸਿੰਘ ਅਤੇ ਹੋਰ ਮੁਹੱਲਾ ਵਾਸੀ ਹਾਜ਼ਰ ਸਨ।

ਇੱਕ ਨਜ਼ਰ ਏਧਰ ਵੀ !

ਸਰਕਾਰ ਜੀ ਏਧਰ ਵੀ ਧਿਆਨ ਦਿਓ ! ਪ੍ਰਾਈਵੇਟ ਬੱਸਾਂ ਵੱਲੋਂ ਅੰਨ੍ਹੇਵਾਹ ਬੱਸਾਂ ਭਜਾਉਣ ਨੂੰ ਉਤਸ਼ਾਹਿਤ ਕਰਦਾ ਇੱਕ ਬੱਸ ਪਿੱਛੇ ਲਿਖਿਆ ਨਾਹਰਾ ... ਭੱਜਦੀ ਏ ਤਾਂ ਭਜਾ ਲੈ, ਨਹੀਂ ਤਾਂ ਪਿੱਛੇ ਲਾ ਲੈ !

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)