ਹੁਸ਼ਿਆਰਪੁਰ, 8 ਅਗਸਤ: ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਹਫ਼ਤਾ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਸਮਾਜਿਕ ਚੇਤਨਾ ਲਹਿਰ ਦੇ ਰੂਪ ਵਿੱਚ ਮਨਾਇਆ ਗਿਆ। ਇਸਦਾ ਸਮਾਪਤੀ ਸਮਾਰੋਹ ਅੱਜ ਡਾ. ਯਸ਼ ਮਿਤਰਾ ਸਿਵਲ ਸਰਜਨ ਹੁਸ਼ਿਆਰਪੁਰ ਦੀ ਪ੍ਰਧਾਨਗੀ ਹੇਠ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਟ੍ਰੇਨਿੰਗ ਸਕੂਲ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸ਼੍ਰੀਮਤੀ ਸੁਰਿੰਦਰ ਕੌਰ ਚੇਅਰਪਰਸਨ ਜਿਲ੍ਹਾ ਪਰਿਸ਼ਦ ਕਮ ਚੇਅਰਪਰਸਨ ਐਨ.ਆਰ.ਐਚ.ਐਮ. ਮਿਸ਼ਨ ਮੁੱਖ ਮਹਿਮਾਨ ਦੇ ਤੌਰ ਤੇ ਅਤੇ ਡਾ. ਜੇ.ਐਸ. ਦਰਦੀ ਤੇ ਡਾ. ਡੀ.ਬੀ. ਕਪੂਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਸਮਾਰੋਹ ਦੌਰਾਨ ਡਾ. ਚੁਨੀ ਲਾਲ ਕਾਜਲ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਸ. ਦਵਿੰਦਰ ਸਿੰਘ ਮਨਿਹਾਸ, ਡਾ. ਸਿੰਗਲਾ ਬੱਚਿਆਂ ਦੇ ਮਾਹਿਰ, ਡਾ. ਰਜਿੰਦਰ ਰਾਜ, ਸ਼੍ਰੀਮਤੀ ਮਨਮੋਹਣ ਕੌਰ ਜਿਲ੍ਹਾ ਮਾਸ ਮੀਡੀਆ ਅਫ਼ਸਰ, ਡਾ. ਗੁਰਪ੍ਰੀਤ ਕੌਰ, ਮੈਡਮ ਗੁਰਦੇਵ ਕੌਰ, ਸ਼੍ਰੀਮਤੀ ਤ੍ਰਿਸ਼ਲਾ ਦੇਵੀ, ਸ਼੍ਰੀਮਤੀ ਪ੍ਰੋਮਿਲਾ, ਸ਼੍ਰੀਮਤੀ ਰਮਨਦੀਪ ਕੌਰ ਤੋਂ ਇਲਾਵਾ ਟ੍ਰੇਨਿੰਗ ਸਕੂਲ ਦੀਆਂ ਵਿਦਿਆਰਥਣਾਂ ਅਤੇ ਗਰਭਵਤੀ ਔਰਤਾ ਤੇ ਨਵ ਜੰਮੇ ਬੱਚਿਆਂ ਦੀਆਂ ਮਾਂਵਾਂ, ਐਲ.ਐਚ.ਵੀਜ਼, ਏ.ਐਨ.ਐਮਜ਼ ਉਪਸ਼ਥਿਤ ਹੋਈਆਂ।
ਡਾ. ਯਸ਼ ਮਿਤਰਾ ਸਿਵਲ ਸਰਜਨ ਨੇ ਸਮਾਰੋਹ ਦੌਰਾਨ ਜਾਣਕਾਰੀ ਦਿੰਦੇ ਦੱਸਿਆ ਕਿ ਸਾਡੇ ਦੇਸ਼ ਵਿੱਚ ਪਹਿਲੇ ਸਾਲ ਹੀ ਹਜ਼ਾਰਾਂ ਬੱਚੇ ਕੁਪੋਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਨਾਲ ਬੱਚਿਆਂ ਦੇ ਵਿਕਾਸ ਤੇ ਗਹਿਰਾ ਅਸਰ ਪੈਂਦਾ ਹੈ। ਸਭ ਤੋਂ ਜਰੂਰੀ ਹੈ ਕਿ ਬੱਚੇ ਦਾ ਭੋਜਨ ਅਤੇ ਪਾਲਣ ਪੋਸ਼ਣ ਦੇ ਤਰੀਕੇ ਸਹੀ ਹੋਣ। ਇਨ੍ਹਾਂ 10-15 ਸਾਲਾਂ ਵਿੱਚ ਨਵੀਂ ਗੱਲ ਵਿਗਿਆਨਕ ਰੂਪ ਵਿੱਚ ਸਾਹਮਣੇ ਆਈ ਹੈ ਕਿ ਜੇਕਰ ਅਸੀਂ ਬੱਚੇ ਨੂੰ ਪੈਦਾ ਹੁੰਦਿਆਂ ਹੀ ਛੇ ਮਹੀਨੇ ਤੱਕ ਮਾਂ ਦਾ ਦੁੱਧ ਪਿਲਾਈਏ ਅਤੇ ਛੇ ਮਹੀਨੇ ਬਾਅਦ ਦੁੱਧ ਦੇ ਨਾਲ ਨਾਲ ਉਪਰਲਾ ਭੋਜਨ ਦੇਣਾ ਸ਼ੁਰੂ ਕਰੀਏ ਤਾਂ ਕੁਪੋਸ਼ਣ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
ਡਾ. ਦਰਦੀ ਬੱਚਿਆ ਦੇ ਮਾਹਿਰ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਨਵ ਜੰਮੇ ਬੱਚਿਆਂ ਦੀ ਮੌਤ ਦਾ ਮੁੱਖ ਕਾਰਣ ਦਮਾ, ਅਲਰਜੀ, ਦਸਤ ਅਤੇ ਨਮੂਨੀਆ ਆਦਿ ਹੈ। ਮਾਂ ਦਾ ਦੁੱਧ ਬੱਚੇ ਨੂੰ ਇਹਲਾਂ ਬਿਮਾਰੀਆਂ ਤੋਂ ਬਚਾਉਂਦਾ ਹੈ। ਬੱਚੇ ਦੇ ਦਿਮਾਗ ਨੂੰ ਤੇਜ਼ ਕਰਦਾ ਹੈ ਅਤੇ ਬੱਚੇ ਨੂੰ ਆਸਾਨੀ ਨਾਲ ਪੱਚ ਜਾਂਦਾ ਹੈ। 24 ਘੰਟੇ ਵਿੱਚ ਘੱਟੋ ਘੱਟ 8 ਤੋਂ 10 ਵਾਰ ਦੁੱਧ ਚੁੰਘਾਇਆ ਜਾਵੇ। ਇਸ ਨਾਲ ਦੁੱਧ ਜ਼ਿਆਦਾ ਮਾਤਰਾ ਵਿੱਚ ਬਣੇਗਾ। ਬੱਚਿਆਂ ਦੇ ਨਾਲ ਨਾਲ ਮਾਂਵਾਂ ਲਈ ਵੀ ਆਪਣਾ ਦੁੱਧ ਪਿਲਾਉਣਾ ਫਾਇਦੇਮੰਦ ਰਹਿੰਦਾ ਹੈ। ਮਾਂਵਾਂ ਦਾ ਛਾਤੀ ਅਤੇ ਅੰਡੇਦਾਨੀ ਦੇ ਕੈਂਸਰ ਤੋਂ ਬਚਾਅ ਰਹਿੰਦਾ ਹੈ ਅਤੇ ਦੂਜੇ ਬੱਚੇ ਵਿੱਚ ਅੰਦਰ ਰੱਖਣ ਵਿੱਚ ਮਦਦ ਕਰਦਾ ਹੈ।
ਸ਼੍ਰੀਮਤੀ ਮਨਮੋਹਣ ਕੌਰ ਨੇ ਕਿਹਾ ਕਿ ਬੱਚੇ ਨੂੰ ਸ਼ਹਿਦ, ਗੁੜ, ਚੀਨੀ, ਘੁੱਟੀ ਜਾਂ ਮਿੱਠਾ ਪਾਣੀ ਆਦਿ ਨਾ ਦਿੱਤਾ ਜਾਵੇ। ਸਿਰਫ਼ ਮਾਂ ਦਾ ਪਹਿਲਾ ਪੀਲਾ ਗਾੜਾ ਦੁੱਧ ਹੀ ਗੁੜਤੀ ਦੇ ਰੂਪ ਵਿੱਚ ਦਿੱਤਾ ਜਾਵੇ। ਉਹਨਾਂ ਨੋਕਰੀ ਪੇਸ਼ਾਂ ਮਾਂਵਾਂ ਵੱਲ ਧਿਆਨ ਦਿਵਾਉਂਦੇ ਕਿਹਾ ਕਿ ਉਹ ਆਪਣਾ ਦੁੱਧ ਕੱਢ ਕੇ ਰੱਖ ਸਕਦੀਆਂ ਹਨ ਜੋ ਕਿ ਉਸਦੀ ਗੈਰ ਹਾਜ਼ਰੀ ਵਿੱਚ ਬੱਚੇ ਨੂੰ ਪਿਲਾਇਆ ਜਾ ਸਕਦਾ ਹੈ। ਮਾਂ ਦਾ ਕੱਢਿਆ ਹੋਇਆ ਦੁੱਧ 8 ਘੰਟੇ ਤੱਕ ਖਰਾਬ ਨਹੀਂ ਹੁੰਦਾ। ਇਸਨੂੰ ਸਾਫ ਬਰਤਨ ਵਿੱਚ ਘਰ ਵਿੱਚ ਕੀਤੇ ਵੀ ਰੱਖਿਆ ਜਾ ਸਕਦਾ ਹੈ। ਡਾ. ਚੁਨੀ ਲਾਲ ਕਾਜਲ ਨੇ ਮਾਂ ਦੀ ਦੁੱਧ ਦੀ ਮਹੱਤਤਾ ਦੇ ਨਾਲ ਨਾਲ ਮਾਦਾ ਭਰੂਣ ਹੱਤਿਆ ਰੋਕਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਡਾ. ਡੀ.ਬੀ. ਕਪੂਰੀ ਵੱਲੋਂ ਵੀ ਮਹੱਤਵਪੂਰਣ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਸਲੋਗਨ ਮੁਕਾਬਲਾ ਕਰਵਾਇਆ ਗਿਆ। ਸਲੋਗਨ ਮੁਕਾਬਲੇ ਦੀਆਂ ਜੇਤੂ ਵਿਦਿਆਰਥਣਾ ਨੂੰ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਡਾ. ਯਸ਼ ਮਿਤਰਾ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਹੈਲਥੀ ਬੇਬੀ ਮੁਕਾਬਲਾ ਵੀ ਕਰਵਾਇਆ ਗਿਆ ਅਤੇ ਚੁਣੇ ਗਏ ਬੱਚਿਆਂ ਦੀਆਂ ਮਾਂਵਾਂ ਨੂੰ ਉਪਹਾਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਦੌਰਾਨ ਸਿਹਤ ਵਿਭਾਗ ਵੱਲੋਂ ਇੱਕ ਜਾਗਰੂਕਤਾ ਪ੍ਰਦਰਸ਼ਨੀ ਵੀ ਲਗਾਈ ਗਈ।