ਐਨ.ਆਰ.ਐਚ.ਐਮ. ਕਰਮਚਾਰੀਆਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਜੰਮਕੇ ਕੀਤੀ ਨਾਰੇਬਾਜੀ
ਹੁਸਿਆਰਪੁਰ, 29 ਅਗਸਤ : ਐਨ ਆਰ ਐਚ ਐਮ ਕਰਮਚਾਰੀਆ ਵਲੋ ਇੱਕ ਰੋਸ਼ ਰੈਲੀ ਦਫ਼ਤਰ ਸਿਵਲ ਸਰਜਨ, ਹੁਸ਼ਿਆਰਪੁਰ ਵਿਖੇ ਜਿਲ੍ਹਾ ਪ੍ਰੋਗਰਾਮ ਮੈਨੇਜਰ ਮੁਹੰਮਦ ਆਸਿਫ ਜੀ ਦੀ ਅਗਵਾਈ ਹੇਠ ਕੀਤੀ ਗਈ। ਇਸ ਰੈਲੀ ਵਿਚ ਜਿਲ੍ਹਾ ਹੁਸ਼ਿਆਰਪੁਰ ਦੇ ਡੀ.ਪੀ.ਐਮ.ਯੂ. ਸਟਾਫ ਦੇ ਨਾਲ ਨਾਲ ਸਾਰੇ ਬਲਾਕਾਂ ਤੋ ਆਏ ਸਟਾਫ ਨੇ ਭਾਗ ਲਿਆ। ਇਸ ਰੈਲੀ ਵਿਚ ਸਟਾਫ ਨਰਸਾਂ ਅਤੇ ਮੋਬਾਈਲ ਮੈਡੀਕਲ ਯੂਨਿਟ ਦਾ ਸਮੂਹ ਸਟਾਫ ਸ਼ਾਮਲ ਸੀ। ਰੈਲੀ ਦੀ ਅਗਵਾਈ ਕਰਦਿਆਂ ਮੁਹੰਮਦ ਆਸਿਫ ਨੇ ਸਰਕਾਰ ਵਲੋ ਐਨ.ਆਰ.ਐਚ.ਐਮ. ਕਰਮਚਾਰੀਆਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਇਸ ਰੈਲੀ ਵਿਚ ਸਮੂਹ ਮੈਬਰਾਂ ਨੇ ਸਰਕਾਰ ਵਲੋ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਪੁਰਜੋਰ ਮੰਗ ਕੀਤੀ। ਰੈਲੀ ਨੂੰ ਸੰਬੋਧਤ ਕਰਦਿਆਂ ਜਿਲ੍ਹਾ ਪ੍ਰਧਾਨ ਤਰਵਿੰਦਰ ਸਿੰਘ ਨੇ ਸਟੇਟ ਯੂਨੀਅਨ ਵਲੋ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੇ ਚਾਨਣਾ ਪਾਇਆ। ਵਾਈਸ ਪ੍ਰਧਾਨ ਸੰਦੀਪ ਕੁਮਾਰ ਨੇ ਸਾਥੀਆਂ ਨੂੰ ਸਬੋਧਤ ਕੀਤਾ ਅਤੇ ਇੱਕਜੁਟ ਹੋ ਕੇ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਵਿਰੁਧ ਅਵਾਜ ਉਠਾਉਣ ਲਈ ਪ੍ਰੇਰਿਆ। ਹੋਰਨਾਂ ਤੋ ਇਲਾਵਾ ਇਸ ਰੈਲੀ ਨੂੰ ਅਨੂਰਾਧਾ ਠਾਕੁਰ, ਨਰਿੰਦਰ ਸਿੰਘ, ਤਜਿੰਦਰ ਸਿੰਘ, ਕੰਵਲਦੀਪ ਵਰਮਾ, ਸੁਮਿਤ ਕੁਮਾਰ, ਪਲਵਿੰਦਰ ਸਿੰਘ, ਮੋਨਿਕਾ ਕੈਲੇ, ਰਮਨਦੀਪ ਕੌਰ, ਇੰਦਰਜੀਤ ਸਿੰਘ, ਅਜੇ ਕੁਮਰਾ, ਰੇਖਾ ਰਾਣੀ ਆਦਿ ਨੇ ਸੰਬੋਧਨ ਕੀਤਾ।

No comments:
Post a Comment