ਕੇ. ਕੇ. ਰਾਣਾ ਦੀ ਪੁਸਤਕ ਕਾਗਜ਼ ਕੇ ਫ਼ੂਲ ਰਿਲੀਜ਼
ਤਲਵਾੜਾ, 29 ਅਗਸਤ: ਹਿੰਦੀ ਕਵਿਤਾ ਵਿਚ ਆਪਣੀ ਪਹਿਚਾਣ ਬਣਾ ਰਹੇ ਉੱਭਰਦੇ ਸ਼ਾਇਰ ਸ਼੍ਰੀ ਕੇ. ਕੇ. ਰਾਣਾ ਦੇ ਦੂਸਰੇ ਕਾਵਿ ਸੰਗ੍ਰਿਹ ‘ਕਾਗਜ਼ ਕੇ ਫ਼ੂਲ’ ਦਾ ਰਿਲੀਜ਼ ਸਮਾਗਮ ਅੱਜ ਪੰਜਾਬੀ ਸਾਹਿਤ ਤੇ ਕਲਾ ਮੰਚ ਰਜਿ: ਤਲਵਾੜਾ ਦੇ ਸਹਿਯੋਗ ਨਾਲ ਐੱਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਸੈਕਟਰ ਦੋ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿਚ ਉੱਘੇ ਉਦਯੋਗਪਤੀ ਤੇ ਭਾਜਪਾ ਆਗੂ ਸ਼੍ਰੀ ਰਘੁਨਾਥ ਰਾਣਾ ਚੇਅਰਮੈਨ ਉਦਯੋਗ ਪੰਜਾਬ ਮੀਡੀਅਮ ਇੰਡਸਟਰੀਜ਼ ਬੋਰਡ ਪੰਜਾਬ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਪੁਸਤਕ ਰਿਲੀਜ਼ ਕਰਨ ਉਪਰੰਤ ਹਾਜਰ ਇਕੱਠ ਨੂੰ ਸੋਬੰਧਨ ਕਰਦਿਆਂ ਸ਼੍ਰੀ ਰਾਣਾ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਚੰਗੀਆਂ ਪੁਸਤਕਾਂ ਨਾਲ ਜੁੜਨਾ ਅਤੇ ਵਧੀਆ ਸੇਧ ਲੈਣੀ ਸਮੇਂ ਦੀ ਮੁੱਖ ਲੋੜ ਹੈ। ਸਮਾਜ ਵਿਚ ਆ ਰਹੀ ਅਨੇਕ ਤਰਾਂ ਦੀ ਗਿਰਾਵਟ ਦਾ ਮੁੱਖ ਕਾਰਨ ਲੋਕਾਂ ਦਾ ਦਿਸ਼ਾਹੀਣ ਹੋਣਾ ਹੈ ਅਤੇ ਨਰੋਆ ਸਾਹਿਤ ਲੋਕਾਂ ਨੂੰ ਚੰਗੇਰੇ ਮਾਰਗ ਦੇ ਚਲਣ ਲਈ ਪ੍ਰੇਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਗੁਰੂ ਸਾਹਿਬਾਨ ਅਤੇ ਅਨੇਕਾਂ ਮਹਾਂਪੁਰਸ਼ਾਂ ਨੇ ਆਪਣੀ ਪਵਿੱਤਰ ਬਾਣੀ ਦੀ ਰਚਨਾ ਨਾਲ ਲੋਕਾਂ ਦਾ ਜੀਵਨ ਪੱਧਰ ਉੱਪਰ ਚੁੱਕਣ ਦਾ ਉਪਰਾਲਾ ਕੀਤਾ। ਲੋਕਾਂ ਨੂੰ ਖਰੀਦ ਦੇ ਪੁਸਤਕ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ ਤਾਕਿ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਅਮੀਰ ਵਿਰਸੇ ਤੇ ਮਾਣ ਮਹਿਸੂਸ ਕਰਨ। ਉੱਘੇ ਸਾਹਿਤਕਾਰ ਸ਼੍ਰੀ ਧਰਮਪਾਲ ਸਾਹਿਲ ਨੇ ਪੁਸਤਕ ਤੇ ਚਰਚਾ ਕਰਦਿਆਂ ਕਿ ਸ਼੍ਰੀ ਕੇ ਕੇ ਰਾਣਾ ਦੀ ਇਸ ਪੁਸਤਕ ਨੂੰ ਵੀ ਪਹਿਲਾਂ ਵਾਂਗ ਪਾਠਕਾਂ ਦਾ ਭਰਪੂਰ ਹੁੰਗਾਰਾ ਮਿਲੇਗਾ। ਉਨ੍ਹਾਂ ਸਾਹਿਤ ਰਚਨਾ ਨੂੰ ਸਰਵੋਤਮ ਤੇ ਪਵਿੱਤਰ ਕਾਰਜ ਦੱਸਦਿਆਂ ਕਿਹਾ ਕਿ ਲੇਖਕ ਵਿਚ ਸਮੇਂ ਦੀ ਨਬਜ਼ ਪਹਿਚਾਨਣ ਅਤੇ ਵਿਸ਼ਾਲ ਦ੍ਰਿਸ਼ਟੀਕੋਣ ਦਾ ਹੋਣਾ ਜਰੂਰੀ ਹੈ ਤਾ ਕਿ ਉਸਦੀਆਂ ਰਚਨਾਵਾਂ ਪਾਠਕਾਂ ਲਈ ਪ੍ਰੇਰਣਾਦਾਇਕ ਬਣ ਸਕਣ। ਉੱਘੇ ਸਿੱਖਿਆ ਸ਼ਾਸਤਰੀ ਪ੍ਰਿੰ. ਦੇਸ ਰਾਜ ਸ਼ਰਮਾ ਨੇ ਇਤਿਹਾਸ ਤੇ ਵਰਤਮਾਨ ਵਿਚੋਂ ਮਿਸਾਲਾਂ ਦੇ ਕੇ ਸਾਹਿਤ ਅਤੇ ਸਮਾਜ ਵਿਚ ਜਰੂਰੀ ਸਮਤੋਲ ਦੇ ਰੌਸ਼ਨੀ ਪਾਉਂਦਿਆਂ ਕਿਹਾ ‘ਵੇਦਾਂ ਨਾਲ ਜੁੜੋ’ ਦੇ ਨਾਹਰੇ ਦਾ ਮਤਲਬ ਹੀ ਸਮਾਜ ਨੂੰ ਸਾਹਿਤ ਨਾਲ ਜੋੜਨ ਦਾ ਹੈ ਜੋ ਅੱਜ ਵੀ ਸਾਰਥਿਕ ਹੈ। ਮੰਚ ਸੰਚਾਲਨ ਸਮਰਜੀਤ ਸਿੰਘ ਸ਼ਮੀ ਨੇ ਕੀਤਾ।
ਇਸ ਮੌਕੇ ਸ਼੍ਰੀ ਸ਼ਾਦੀ ਲਾਲ, ਠਾਕੁਰ ਮਹਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ ਅਤੇ ਡਾ. ਅਮਰਜੀਤ ਸਿੰਘ ‘ਅਨੀਸ’, ਧਿਆਨ ਸਿੰਘ ਚੰਦਨ, ਰਜਿੰਦਰ ਮਹਿਤਾ, ਸ਼੍ਰੀਮਤੀ ਵੇਦ ਰਾਣਾ ਅਤੇ ਸ਼੍ਰੀ ਮਦਨ ਲਾਲ ਦੁਸੜਕਾ ਵੱਲੋਂ ਪੇਸ਼ ਬਾਕਮਾਲ ਰਚਨਾਵਾਂ ਨੂੰ ਹਾਜਰ ਸਰੋਤਿਆਂ ਵੱਲੋਂ ਭਰਪੂਰ ਪਸੰਦ ਕੀਤਾ ਗਿਆ ਅਤੇ ਸ਼੍ਰੀ ਮਦਨ ਲਾਲ ਦੇ ਬੰਸੁਰੀ ਵਾਦਨ ਤੋਂ ਇਲਾਵਾ ਸ਼ਾਲੂ, ਇਸ਼ੂ, ਰਾਜਿੰਦਰ ਕਾਲਾ ਵੱਲੋਂ ਪੇਸ਼ ਸੰਗੀਤਮਈ ਰਚਨਾਵਾਂ ਨੇ ਖੂਬ ਸਮਾਂ ਬੰਨ੍ਹਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਅਸ਼ੋਕ ਸੱਭਰਵਾਲ, ਜਥੇਦਾਰ ਮਨਜੀਤ ਸਿੰਘ ਦਿਓਲ, ਕੇ. ਕੇ. ਸ਼ਰਮਾ, ਹਰਸ਼ਿੰਦਰ ਕੌਰ, ਗੁਰਪ੍ਰੀਤ ਸਿੰਘ, ਡਾ. ਰਾਜ ਕੁਮਾਰ, ਜੇ. ਬੀ. ਵਰਮਾ, ਰਮਨ ਕੌਲ, ਐਚ. ਐਸ. ਮਿੱਠੂ, ਰਿੰਪੀ ਭਾਟੀਆ, ਅੰਜੂ ਸ਼ਰਮਾ, ਰਸ਼ਪਾਲ ਰਾਣਾ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।

No comments:
Post a Comment