ਹੁਸ਼ਿਆਰਪੁਰ, 19 ਅਗਸਤ: ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਹੁਸ਼ਿਆਰਪੁਰ ਵੱਲੋਂ ਅੱਜ ਜ਼ਿਲ੍ਹਾ ਪ੍ਰੀਸ਼ਦ ਗਰਾਉਂਡ ਹੁਸ਼ਿਆਰਪੁਰ ਵਿਖੇ ਪੀ ਬੀ 07 ਏ ਸੀ ਸੀਰੀਜ਼ ਦੇ ਫੈਂਸੀ ਨੰਬਰਾਂ ਦੀ ਬੋਲੀ ਵਿੱਚ ਟਰਾਂਸਪੋਰਟ ਵਿਭਾਗ ਨੂੰ 9 ਲੱਖ 23 ਹਜ਼ਾਰ 600 ਰੁਪਏ ਦੀ ਆਮਦਨ ਹੋਈ ਹੈ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀ ਪੀ ਐਸ ਗਿੱਲ ਨੇ ਦਿੰਦਿਆਂ ਦੱਸਿਆ ਕਿ ਅੱਜ ਦੀ ਫੈਂਸੀ ਨੰਬਰਾਂ ਦੀ ਬੋਲੀ ਰਿਜਨਲ ਟਰਾਂਸਪੋਰਟ ਅਥਾਰਟੀ ਸ੍ਰ: ਜਸਕਰਨ ਸਿੰਘ ਦੀ ਦੇਖ-ਰੇਖ ਵਿੱਚ ਕਰਵਾਈ ਗਈ ਹੈ ਅਤੇ ਇਸ ਬੋਲੀ ਵਿੱਚ ਫੈਂਸੀ ਨੰਬਰ ਖਰੀਦਣ ਵਾਲੇ ਵਿਅਕਤੀਆਂ ਨੂੰ ਬਣਦੀ ਰਕਮ ਇੱਕ ਹਫ਼ਤੇ ਦੇ ਅੰਦਰ-ਅੰਦਰ ਜਮ੍ਹਾਂ ਕਰਵਾ ਕੇ ਰਜਿਸਟਰੇਸ਼ਨ ਪ੍ਰਾਪਤ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਅੱਜ ਦੀ ਬੋਲੀ ਦੇ ਮੌਕੇ ਤੇ ਸਹਾਇਕ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਮਨਜੀਤ ਸਿੰਘ, ਰਜਿਸਟਰੇਸ਼ਨ ਸਹਾਇਕ ਹਰੀ ਓਮ ਅਤੇ ਹਰਮੇਸ਼ ਕੁਮਾਰ ਵੀ ਹਾਜ਼ਰ ਸਨ।
ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਨੇ ਹੋਰ ਦੱਸਿਆ ਕਿ ਅੱਜ ਦੇ ਫੈਂਸੀ ਨੰਬਰਾਂ ਦੀ ਬੋਲੀ ਵਿੱਚ ਪੀ ਬੀ 07 ਏ ਸੀ ਸੀਰੀਜ਼ ਦਾ 0001 ਨੰਬਰ ਮੈਸ: ਕੇ ਆਰ ਇੰਟਰ ਪ੍ਰਾਈਜ਼ਜ਼ (ਲਿਮ:) ਹੁਸ਼ਿਆਰਪੁਰ ਨੇ 4 ਲੱਖ 5 ਹਜ਼ਾਰ ਰੁਪਏ ਵਿੱਚ ਖਰੀਦਿਆ। ਇਸੇ ਤਰਾਂ 0003 ਨੰਬਰ ਸਤੀਸ਼ ਕੁਮਾਰ ਜਿੰਦਲ ਲੁਧਿਆਣਾ ਨੇ 57,000 ਰੁਪਏ ਵਿੱਚ ਖਰੀਦ ਕੀਤਾ, 0009 ਨੰਬਰ ਹਰਚਰਨਜੀਤ ਸਿੰਘ ਹੁਸ਼ਿਆਰਪੁਰ ਨੇ 35,000 ਰੁਪਏ, 0013 ਨੰਬਰ ਹਰਪ੍ਰੀਤ ਕੌਰ ਹੁਸ਼ਿਆਰਪੁਰ ਨੇ 27,500 ਰੁਪਏ, 0018 ਨੰਬਰ ਰਾਜਧਾਨੀ ਟਰਾਂਸਪੋਰਟ ਹੁਸ਼ਿਆਰਪੁਰ ਨੇ 21,500 ਰੁਪਏ, 0025 ਨੰਬਰ ਹਰਵਿੰਦਰ ਵਾਟ ਸਿੰਘ ਦਿਓਲ ਹੁਸ਼ਿਆਰਪੁਰ ਨੇ 21,000 ਰੁਪਏ ਵਿੱਚ, 0005 ਨੰਬਰ ਲੈਫ: ਕਰਨਲ ਆਦੇਸ਼ ਪਾਲ ਸਿੰਘ ਅੰਮ੍ਰਿਤਸਰ ਨੇ 17,000 ਰੁਪਏ ਵਿੱਚ, 0006 ਨੰਬਰ ਬਲਦੇਵ ਸਿੰਘ ਹੁਸ਼ਿਆਰਪੁਰ ਨੇ 12,500 ਰੁਪਏ ਵਿੱਚ ਅਤੇ 0007 ਨੰਬਰ ਗੁਰਪ੍ਰੀਤ ਕੌਰ ਲੁਧਿਆਣਾ ਨੇ 11,000 ਰੁਪਏ ਵਿੱਚ ਖਰੀਦ ਕੀਤਾ।

No comments:
Post a Comment