ਹੁਸ਼ਿਆਰਪੁਰ, 25 ਅਗਸਤ: ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਅੰਨਾਪਨ ਰੋਕੂ ਸੰਸਥਾ ਦੇ ਸਹਿਯੋਗ ਨਾਲ 25 ਅਗਸਤ ਤੋਂ 8 ਸਤੰਬਰ 2011 ਤੱਕ 26ਵਾਂ ਕੌਮੀ ਨੇਤਰਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਨੇਤਰਦਾਨ ਪੰਦਰਵਾੜੇ ਦੀ ਸ਼ੁਰੂਆਤ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਮਸ਼ਾਲ ਜਗਾ ਕੀਤੀ ਅਤੇ ਪੈਦਲ ਜਾਗ੍ਰਤੀ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਨੇ ਆਪਣੀਆਂ ਅੱਖਾਂ ਦਾਨ ਕਰਨ ਲਈ ਪ੍ਰਣ ਪੱਤਰ ਵੀ ਭਰਿਆ।
ਸ੍ਰ: ਦੀਪਇੰਦਰ ਸਿੰਘ ਨੇ ਦੱਸਿਆ ਕਿ ਨੇਤਰਦਾਨ ਮਹਾਂਦਾਨ ਹੈ । ਇੱਕ ਨੇਤਰਦਾਨੀ ਦੋ ਨੇਤਰਹੀਨ ਵਿਅਕਤੀਆਂ ਦਾ ਜੀਵਨ ਰੌਸ਼ਨ ਕਰ ਸਕਦਾ ਹੈ। ਇਸ ਕਰਕੇ ਸਾਨੂੰ ਨੇਤਰਦਾਨ ਕਰਨੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਪੂਰੇ ਦੇਸ਼ ਅੰਦਰ ਇਸ ਵੇਲੇ 13 ਲੱਖ ਦੇ ਕਰੀਬ ਕੋਰਨੀਅਲ ਬਲਾਈਂਡਨੈਸ ਲੋਕ ਹਨ। ਜਿਨ੍ਹਾਂ ਲਈ ਹਰ ਸਾਲ ਇੱਕ ਲੱਖ ਅੱਖਾਂ ਦੀ ਲੋੜ ਪੈਂਦੀ ਹੈ ਪਰ ਨੇਤਰਦਾਨਾਂ ਵੱਲੋਂ ਕਰੀਬ 45000 ਅੱਖਾਂ ਦਾਨ ਕੀਤੀਆਂ ਜਾਂਦੀਆਂ ਹਨ ਜੋ ਬਹੁਤ ਘੱਟ ਹਨ। ਇਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪੂਰੇ ਪੰਜਾਬ ਅੰਦਰ 90 ਫੀਸਦੀ ਅੱਖਾਂ ਦਾਨ ਕਰਨ ਵਾਲੇ ਲੋਕ ਇਸ ਜ਼ਿਲ੍ਹੇ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਨੇਤਰਦਾਨ ਐਸੋਸੀਏਸ਼ਨ ਵੱਲੋਂ ਹੁਣ ਤੱਕ 70 ਹਜ਼ਾਰ ਲੋਕਾਂ ਦੇ ਅੱਖਾਂ ਦਾਨ ਕਰਨ ਲਈ ਪ੍ਰਣ ਪੱਤਰ ਭਰੇ ਹਨ ਅਤੇ ਪੂਰੇ ਸੂਬੇ ਅੰਦਰ 565 ਅੱਖਾਂ ਲੋੜਵੰਦ ਨੇਤਰਹੀਨਾਂ ਨੂੰ ਲਗਾ ਕੇ ਉਨ੍ਹਾਂ ਦੀ ਜਿੰਦਗੀ ਰੌਸ਼ਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਨੇਤਰਦਾਨਾਂ ਵੱਲੋਂ ਹਰ ਸਾਲ 100 ਦੇ ਕਰੀਬ ਅੱਖਾਂ ਦਾਨ ਕੀਤੀਆਂ ਜਾਂਦੀਆਂ ਹਨ ਜੋ ਆਈ ਬੈਂਕ ਨੂੰ ਭੇਜੀਆਂ ਜਾਂਦੀਆਂ ਹਨ ਅਤੇ ਆਈ ਬੈਂਕ ਵੱਲੋਂ ਪੰਜਾਬ ਦੇ ਮੈਡੀਕਲ ਕਾਲਜਾਂ, ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਰਾਹੀਂ ਲੋੜਵੰਦ ਨੇਤਰਹੀਨ ਲੋਕਾਂ ਨੂੰ ਅੱਖਾਂ ਲਗਾਈਆਂ ਜਾਂਦੀਆਂ ਹਨ।
ਇਸ ਮੌਕੇ ਤੇ ਡਾ ਯਸ਼ ਮਿੱਤਰਾ ਸਿਵਲ ਸਰਜਨ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਸਿਹਤ ਵਿਭਾਗ ਅਤੇ ਨੇਤਰਦਾਨ ਐਸੋਸੀਏਸ਼ਨ ਵੱਲੋਂ ਜ਼ਿਲ੍ਹੇ ਅੰਦਰ ਨੇਤਰਦਾਨ ਜਾਗਰੂਕਤਾ ਰੈਲੀਆਂ, ਸੈਮੀਨਾਰ, ਕੈਂਪ ਲਗਾਏ ਜਾਣਗੇ ਅਤੇ ਸਕੂਲਾਂ ਅੰਦਰ ਬੱਚਿਆਂ ਦੀਆਂ ਅੱਖਾਂ ਦਾ ਚੈਕਅਪ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪ੍ਰਿੰਟ ਮੀਡੀਆ ਅਤੇ ਚੈਨਲਾਂ ਰਾਹੀਂ ਵੱਧ ਤੋਂ ਵੱਧ ਪ੍ਰਚਾਰ ਵੀ ਕੀਤਾ ਜਾਵੇਗਾ ਤਾਂ ਜੋ ਲੋਕਾਂ ਵਿੱਚ ਨੇਤਰਦਾਨ ਕਰਨ ਲਈ ਜਾਗ੍ਰਤੀ ਪੈਦਾ ਹੋ ਸਕੇ। ਇਸ ਮੌਕੇ ਤੇ ਸਰਵਸ੍ਰੀ ਪ੍ਰ: ਬਹਦਾਰ ਸਿੰਘ ਸਨੇਤਾ ਚੀਫ ਪੈਟਰਨ, ਮਲਕੀਤ ਸਿੰਘ ਮਹੇਰੂ ਪ੍ਰਧਾਨ ਨੇਤਰਦਾਨ ਐਸੋਸੀਏਸ਼ਨ, ਹਰਬੰਸ ਸਿੰਘ ਜਨਰਲ ਸਕੱਤਰ, ਬੀ ਕੇ ਮਹਿਤਾ, ਪਰਮਜੀਤ ਸਿਘ ਸਚਦੇਵਾ, ਮਲਕੀਤ ਸਿੰਘ ਸੂਦ, ਡਾ. ਗੁਰਬਖਸ਼ ਸਿੰਘ ਸੰਧੂ, ਰਕਸ਼ਾ ਗੁਪਤਾ, ਪੁਸ਼ਪਾ ਸ਼ਰਮਾ, ਸੁਨੀਲ ਪਰੀਏ, ਰਾਕੇਸ਼ ਮੋਹਨ, ਮਨਮੋਹਨ ਕੌਰ ਮਾਸ ਮੀਡਆ ਅਫ਼ਸਰ, ਜਸਬੀਰ ਸਿੰਘ ਮੀਤ ਪ੍ਰਧਾਨ, ਸਿਵਲ ਹਰਪਤਾਲ ਦੇ ਅਧਿਕਾਰੀ/ ਕਰਮਚਾਰੀ, ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿੱਧ, ਸਕੂਲਾਂ ਦੇ ਬੱਚੇ ਅਤੇ ਹੋਰ ਲੋਕ ਹਾਜ਼ਰ ਸਨ।
ਇਹ ਪੈਦਲ ਜਾਗ੍ਰਤੀ ਯਾਤਰਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਦੀ ਹੁੰਦੀ ਹੋਈ ਫਾਇਰ ਬ੍ਰਿਗੇਡ ਦੇ ਦਫ਼ਤਰ ਵਿਖੇ ਸਮਾਪਤ ਹੋਈ ਜਿਥੇ ਐਸ ਐਸ ਪੀ ਸ੍ਰੀ ਰਾਕੇਸ਼ ਅਗਰਵਾਲ ਦੀ ਅਗਵਾਈ ਹੇਠ ਸ੍ਰੀ ਸੁਖਵਿੰਦਰ ਸਿੰਘ ਐਸ ਪੀ (ਓਪਰੇਸ਼ਨ) ਨੇ ਇਸ ਪੈਦਲ ਜਾਗ੍ਰਤੀ ਯਾਤਰਾ ਤੇ ਮਸ਼ਾਲ ਨੂੰ ਰਿਸੀਵ ਕੀਤਾ।

No comments:
Post a Comment