ਹੁਸ਼ਿਆਰਪੁਰ, 31 ਅਗਸਤ: ਖੇਡ ਵਿਭਾਗ ਵੱਲੋਂ ਕੌਮੀ ਖੇਡ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਵੋਮੈਨ ਫੈਸਟੀਵਲ ਕਰਵਾਇਆ ਗਿਆ ਜਿਸ ਵਿੱਚ ਵਿਨੈ ਬੁਬਲਾਨੀ ਵਧੀਕ ਡਿਪਟੀ ਕਮਿਸ਼ਨਰ (ਜ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਤੇ ਸਰਵਸ੍ਰੀ ਵਿਜੇ ਕੁਮਾਰ ਜ਼ਿਲ੍ਹਾ ਖੇਡ ਅਫ਼ਸਰ, ਜੋਰਾਵਰ ਸਿੰਘ ਡਿਪਟੀ ਡਾਇਰੈਕਟਰ ਖੇਡ ਵਿਭਾਗ ਪੰਜਾਬ, ਕੁਲਦੀਪ ਸਿੰਘ ਡਿਪਟੀ ਜ਼ਿਲ੍ਹਾ ਖੇਡ ਅਫ਼ਸਰ, ਮਲਕੀਤ ਸਿੰਘ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਵਾਲੀਬਾਲ ਕੋਚ, ਸੁਰਿੰਦਰ ਸਿੰਘ ਸੋਢੀ, ਕੁਲਦੀਪ ਸਿੰਘ, ਹਰਕੀਰਤ ਸਿੰਘ ਕੋਚ, ਚੈਂਚਲ ਸਿੰਘ, ਦੀਪਕ ਕੁਮਾਰ , ਮਲਕੀਤ ਸਿੰਘ, ਗੁਰਪ੍ਰਤਾਪ ਸਿੰਘ ਸਹਾਇਕ ਲੋਕ ਸੰਪਰਕ ਅਫ਼ਸਰ ਆਦਿ ਸਮੇਤ ਖੇਡ ਵਿਭਾਗ ਦੇ ਵੱਖ-ਵੱਖ ਕੋਚ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਸ੍ਰੀ ਬੁਬਲਾਨੀ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਕੀ ਦੇ ਜਾਦੂਗਰ ਵਜੋਂ ਪ੍ਰਸਿੱਧ ਭਾਰਤੀ ਖੇਡ ਜਗਤ ਦੇ ਨਾਇਕ ਮੇਜਰ ਧਿਆਨ ਚੰਦ ਦੇ ਜਨਮ ਦਿਵਸ ਮੌਕੇ ਤੇ ਹਰ ਸਾਲ ਖੇਡ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਅਸੀਂ ਆਪਣੇ ਖਿਡਾਰੀਆਂ ਦਾ ਮਾਣ ਸਤਿਕਾਰ ਕਰਦੇ ਹੋਏ, ਉਨ੍ਹਾਂ ਨੂੰ ਅਗਾਂਹ ਵਧਣ ਲਈ ਪ੍ਰੇਰਿਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਲਈ ਬੜੀ ਮਾਣ ਦੀ ਗੱਲ ਹੈ ਕਿ ਜਿਸ ਨੇ ਭਾਰਤੀ ਖੇਡ ਜਗਤ ਨੂੰ ਉਚ ਕੋਟੀ ਦੇ ਖਿਡਾਰੀ ਦਿੱਤੇ ਹਨ ਜਿਨ੍ਹਾਂ ਨੇ ਦੇਸ਼ ਵਿਦੇਸ਼ ਵਿੱਚ ਜਾ ਕੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਇਸ ਜ਼ਿਲ੍ਹਾ ਪੱਧਰੀ ਖੇਡ ਫੈਸਟੀਵਲ ਵਿੱਚ ਭਾਗ ਲੈਣ ਆਏ ਸਾਰੇ ਖਿਡਾਰੀਆਂ ਨੂੰ ਮੁਬਾਰਕਵਾਦ ਦਿੱਤੀ।
ਇਸ ਮੌਕੇ ਤੇ ਕੁਲਦੀਪ ਸਿੰਘ ਡਿਪਟੀ ਜ਼ਿਲ੍ਹਾ ਖੇਡ ਅਫ਼ਸਰ ਨੇ ਬੋਲਦਿਆਂ ਕਿਹਾ ਕਿ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਸਹਿਯੋਗ ਨਾਲ ਜ਼ਿਲ੍ਹਾ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਦੋ ਰੋਜ਼ਾ ਵੋਮੈਨ ਫੈਸਟੀਵੈਲ ਕਰਵਾਇਆ ਗਿਆ ਹੈ ਜਿਸ ਵਿੱਚ ਅਥਲੈਟਿਕਸ ਵਾਲੀਬਾਲ, ਹਾਕੀ, ਬਾਸਕਟਬਾਲ, ਹੈਂਡਬਾਲ, ਖੋਹ-ਖੋਹ ਅਤੇ ਕਬੱਡੀ ਦੀਆਂ ਖੇਡਾਂ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਜ਼ਿਲ੍ਹੇ ਦੀਆਂ 700 ਲੜਕੀਆਂ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਮੁੱਖ ਮਹਿਮਾਨ ਵਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਖੇਡ ਵਿਭਾਗ ਵੱਲੋਂ ਸ੍ਰੀ ਵਿਨੇ ਬੁਬਲਾਨੀ ਵਧੀਕ ਡਿਪਟੀ ਕਮਿਸ਼ਨਰ (ਜ), ਸਹਾਇਕ ਲੋਕ ਸੰਪਰਕ ਅਫ਼ਸਰ ਗੁਰਪ੍ਰਤਾਪ ਸਿੰਘ ਕੈਰੋਂ ਅਤੇ ਵੱਖ-ਵੱਖ ਖੇਡਾਂ ਨਾਲ ਸਬੰਧਤ ਕੋਚ ਸਹਿਬਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਦੋ ਰੋਜ਼ਾ ਜ਼ਿਲ੍ਹਾ ਪੱਧਰੀ ਵੋਮੈਨ ਫੈਸਟੀਵਲ ਵਿੱਚ ਹੋਈਆਂ ਖੇਡਾਂ ਦੇ ਨਤੀਜੇ: ਬਾਸਕਟ ਬਾਲ ਦੇ ਮੁਕਾਬਲਿਆਂ ਵਿੱਚ ਬਸੀ ਦੌਲਤ ਖਾਂ ਪਹਿਲੇ, ਮਾਹਿਲਪੁਰ ਦੂਜੇ ਅਤੇ ਦਸੂਹਾ ਤੀਜੇ ਸਥਾਨ ਤੇ ਰਹੇ। ਕਬੱਡੀ ਦੇ ਮੁਕਾਬਲਿਆਂ ਵਿੱਚ ਗੜ੍ਹਦੀਵਾਲਾ ਕਾਲਜ ਪਹਿਲੇ, ਸ੍ਰੀ ਗੁਰੂ ਤੇਗ ਬਹਾਦਰ ਕਾਲਜ ਦੂਜੇ ਅਤੇ ਖਾਲਸਾ ਸਕੂਲ ਗੜ੍ਹਦੀਵਾਲਾ ਤੀਜੇ ਸਥਾਨ ਤੇ ਰਹੇ। ਖੋ-ਖੋ ਦੇ ਮੁਕਾਬਲਿਆਂ ਵਿੱਚ ਸਰਕਾਰੀ ਕਾਲਜ ਹੁਸ਼ਿਆਰਪੁਰ ਪਹਿਲੇ, ਦੁਆਬਾ ਸਕੂਲ ਗੜ੍ਹਸ਼ੰਕਰ ਦੂਜੇ, ਨਾਰੂ ਨੰਗਲ ਤੀਜੇ ਸਥਾਨ ਤੇ ਰਹੇ। ਹੈਂਡਬਾਲ ਦੇ ਮੁਕਾਬਲਿਆਂ ਵਿੱਚ ਸਪੋਰਟਸ ਕਲੱਬ ਮੇਘੋਵਾਲ ਪਹਿਲੇ, ਪਾਲਦੀ ਦੂਜੇ, ਫਲਾਹੀ ਤੀਜੇ ਸਥਾਨ ਤੇ ਰਹੇ। ਹਾਕੀ ਦੇ ਮੁਕਾਬਲਿਆਂ ਵਿੱਚ ਸ: ਸ: ਸ ਸਕੂਲ ਪਥਿਆਲ ਪਹਿਲੇ, ਸ: ਸ: ਸ: ਰਾਮਗੜ੍ਹ ਸੀਕਰੀ ਦੂਜੇ ਅਤੇ ਸ: ਸ: ਸ: ਅਜੜਾਮ ਤੀਜੇ ਸਥਾਨ ਤੇ ਰਹੇ ਅਤੇ ਵਾਲੀਬਾਲ ਦੇ ਮੁਕਾਬਲਿਆਂ ਵਿੱਚ ਬਾਗਪੁਰ ਸਤੌਰ ਪਹਿਲੇ, ਕੋਟ ਫਤੂਹੀ ਦੂਜੇ ਅਤੇ ਸ:ਸ:ਸ:ਸ: ਰੇਲਵੇ ਮੰਡੀ ਤੀਜੇ ਸਥਾਨ ਤੇ ਰਹੇ। 100 ਮੀਟਰ ਦੀ ਦੌੜ ਦੇ ਮੁਕਾਬਲਿਆਂ ਵਿੱਚ ਦਲਜੀਤ ਕੌਰ ਖਾਲਸਾ ਸਕੂਲ ਗੜ੍ਹਦੀਵਾਲਾ ਪਹਿਲੇ, ਮਨਪ੍ਰੀਤ ਕੌਰ ਦੂਜੇ ਅਤੇ ਪੂਨਮ ਮਹਿਤਾ ਰਿਆਤ ਬਾਹਰਾ ਕਾਲਜ ਤੀਜੇ ਸਥਾਨ ਤੇ ਰਹੇ। 200 ਮੀਟਰ ਦੌੜ ਵਿੱਚ ਰਾਜਪ੍ਰੀਤ ਕੌਰ ਸੈਣੀ ਟਾਂਡਾ ਪਹਿਲੇ, ਦਲਜੀਤ ਕੌਰ ਖਾਲਸਾ ਸਕੂਲ ਗੜ੍ਹਦੀਵਾਲਾ ਦੂਜੇ ਅਤੇ ਪੂਨਮ ਰਿਆਤ ਬਾਹਰਾ ਕਾਲਜ ਤੀਜੇ ਸਥਾਨ ਤੇ ਰਹੇ। 400 ਮੀਟਰ ਦੌੜ ਵਿੱਚ ਰਾਜਪ੍ਰੀਤ ਕੌਰ ਟਾਂਡਾ ਪਹਿਲੇ, ਦਲਜੀਤ ਕੌਰ ਗੜ੍ਹਦੀਵਾਲਾ ਦੂਜੇ ਅਤੇ ਰਮਨਪ੍ਰੀਤ ਕੌਰ ਟਾਂਡਾ ਤੀਜੇ ਸਥਾਨ ਤੇ ਰਹੇ। 800 ਮੀਟਰ ਦੌੜ ਵਿੱਚ ਹਰਵਿੰਦਰ ਕੌਰ ਧੁੱਗਾ ਕਲਾਂ ਪਹਿਲੇ, ਗਗਨਦੀਪ ਕੌਰ ਖਾਲਸਾ ਸਕੂਲ ਗੜ੍ਹਦੀਵਾਲਾ ਦੂਜੇ ਅਤੇ ਮਨਪ੍ਰੀਤ ਕੌਰ ਤੀਜੇ ਸਥਾਨ ਤੇ ਰਹੇ। 1500 ਮੀਟਰ ਦੌੜ ਵਿੱਚ ਜੋਤੀ ਸੈਣੀ ਟਾਂਡਾ ਪਹਿਲੇ, ਹਰਪ੍ਰੀਤ ਕੌਰ ਟਾਂਡਾ ਦੂਜੇ ਅਤੇ ਹਰਵਿੰਦਰ ਕੌਰ ਤੀਜੇ ਸਥਾਨ ਤੇ ਰਹੇ। 3000 ਮੀਟਰ ਦੌੜ ਵਿੱਚ ਹਰਪ੍ਰੀਤ ਕੌਰ ਟਾਂਡਾ ਪਹਿਲੇ, ਜੋਤੀ ਸੈਣੀ ਟਾਂਡਾ ਦੂਜੇ ਅਤੇ ਹਰਵਿੰਦਰ ਕੌਰ ਧੁੱਗਾਕਲਾਂ ਤੀਜੇ ਸਥਾਨ ਤੇ ਰਹੇ। ¦ਬੀ ਛਾਲ ਦੇ ਮੁਕਾਬਲਿਆਂ ਵਿੱਚ ਪੂਨਮ ਮਹਿਤਾ ਰਿਆਤ ਬਾਹਰਾ ਕਾਲਜ ਪਹਿਲੇ, ਦਲਜੀਤ ਕੌਰ ਖਾਲਸਾ ਕਾਲਜ ਗੜ੍ਹਦੀਵਾਲਾ ਦੂਜੇ, ਸਵੀਤਾ ਕੁਮਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ ਸਤੌਰ ਤੀਜੇ ਸਥਾਨ ਤੇ ਰਹੇ, ਡਿਸਕਸ ਥਰੋ ਦੇ ਮੁਕਾਬਲਿਆਂ ਵਿੱਚ ਰਮਨਪ੍ਰੀਤ ਕੌਰ ਟਾਂਡਾ ਪਹਿਲੇ, ਕਿਰਨਜੀਤ ਕੌਰ ਖਾਲਸਾ ਕਾਲਜ ਗੜ•ਦੀਵਾਲਾ ਦੂਜੇ ਅਤੇ ਰਮਨਜੀਤ ਕੌਰ ਰਿਆਤ ਬਾਹਰਾ ਕਾਲਜ ਤੀਜੇ ਸਥਾਨ ਤੇ ਰਹੇ। ਸ਼ੋਟ ਪੁਟ ਦੇ ਮੁਕਾਬਲਿਆਂ ਵਿੱਚ ਰਮਨਪ੍ਰੀਤ ਕੌਰ ਟਾਂਡਾ ਪਹਿਲੇ, ਅਮਨਦੀਪ ਕੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਦੂਜੇ ਅਤੇ ਪ੍ਰਦੀਪ ਕੌਰ ਟਾਂਡਾ ਤੀਜੇ ਸਥਾਨ ਤੇ ਰਹੇ । ਜੈਵਲੀਨ ਥਰੋ ਦੇ ਮੁਕਾਬਲਿਆਂ ਵਿੱਚ ਭਾਵਨਾ ਰਿਆਤ ਬਾਹਰਾ ਕਾਲਜ ਪਹਿਲੇ, ਰਮਨਦੀਪ ਕੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਦੂਜੇ ਅਤੇ ਮਨਦੀਪ ਕੌਰ ਤੀਜੇ ਸਥਾਨ ਤੇ ਰਹੇ। 4 x 400 ਮੀਟਰ ਰਿਲੇਅ ਦੇ ਮੁਕਾਬਲਿਆਂ ਵਿੱਚ ਟਾਂਡਾ ਪਹਿਲੇ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਅਤੇ ਸ: ਸ: ਸ: ਸਕੂਲ ਨਾਰੂ ਨੰਗਲ ਤੀਜੇ ਸਥਾਨ ਤੇ ਰਹੇ।