ਤਲਵਾੜਾ, 19 ਅਗਸਤ: ਅਜੀਤ ਹਰਿਆਵਲ ਲਹਿਰ ਦੇ ਦੂਸਰੇ ਦਿਨ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ 1 ਵਿਖੇ ਸ. ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ਰੋਜਾਨਾ ਅਜੀਤ ਦੇ ਦਿਸ਼ਾ ਨਿਰਦੇਸ਼ਾਂ ਤੇ ਐਚ. ਐਸ. ਮਿੱਠੂ ਪ੍ਰੈਸ ਫੋਟੋਗ੍ਰਾਫਰ ਤਲਵਾੜਾ ਵੱਲੋਂ ਪ੍ਰਿੰ. ਦਵਿੰਦਰ ਸਿੰਘ ਦੇ ਸਹਿਯੋਗ ਨਾਲ ਸਕੂਲ ਵਿਚ ਵੱਖ ਵੱਖ ਕਿਸਮਾਂ ਦੇ 530 ਬੂਟੇ ਲਗਾਏ ਗਏ। ਪ੍ਰਿੰ. ਦਵਿੰਦਰ ਸਿੰਘ ਨੇ ਇਸ ਮੁਹਿੰਮ ਨੂੰ ਅੱਜ ‘ਵਿਸ਼ਵ ਮਾਨਵਤਾ ਦਿਵਸ’ ਮੌਕੇ ਬੇਹੱਦ ਵਾਤਾਵਰਨ ਲਈ ਵਰਦਾਨ ਤੇ ਸਾਰਥਿਕ ਉਪਰਾਲਾ ਦੱਸਦਿਆਂ ਇਸ ਨੂੰ ਧਰਤ ਸੁਹਾਵੀ ਦੇ ਸੰਕਲਪ ਸਕਾਰ ਕਰਨ ਦੇ ਮੰਤਵ ਲਈ ਕਾਮਯਾਬ ਹੋਣ ਤੇ ਅਦਾਰਾ ਅਜੀਤ ਨੂੰ ਵਧਾਈ ਦਿੱਤੀ। ਸਕੂਲ ਮੁਖੀ ਵੱਲੋਂ ਅਜੀਤ ਦੀ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਬਾਕਾਇਦਾ ਵਿਉਂਤਬੱਧ ਢੰਗ ਨਾਲ ਰੁੱਖ ਲਗਾਉਣ ਲਈ ਸਕੂਲ ਵਿਚ ਕੌਮੀ ਯੋਜਨਾ ਕੈਂਪ ਲਗਾਇਆ ਗਿਆ। ਸ਼੍ਰੀ ਵਿਨੋਦ ਕੁਮਾਰ ਐਨ. ਐਸ. ਐਸ. ਅਫ਼ਸਰ ਵੱਲੋਂ ਆਪਣੇ ਵਲੰਟਰੀਆਂ ਰਾਹੀਂ ਸਕੂਲ ਦੀ ਵਿਸ਼ਾਲ ਚਾਰਦੀਵਾਰੀ ਦੇ ਅੰਦਰਵਾਰ ਜਾਮਣ, ਕੇਸ਼ੀਆ ਕਲਾਕਾ, ਕੇਸ਼ੀਆ, ਤੁਣ, ਜਾਮਣ, ਕਚਨਾਰ, ਗੁਲਮੋਹਰ, ਨਿੰਮ, ਆਂਵਲਾ, ਅਰਜਨ ਦੇ 530 ਰੁੱਖ ਲਗਾਏ ਗਏ। ਸਕੂਲ ਵੱਲੋਂ ਸ਼੍ਰੀ ਮਹੇਸ਼ਪਾਲ ਮੈਂਬਰ ਪੀ. ਟੀ. ਏ., ਸ਼੍ਰੀਮਤੀ ਆਦਰਸ਼ ਕੁਮਾਰੀ ਮੈਂਬਰ ਰਮਜ਼ਾ, ਸ਼੍ਰੀਮਤੀ ਸੀਤਾ ਦੇਵੀ ਮੈਂਬਰ ਪੀ. ਟੀ. ਏ., ਸ਼੍ਰੀ ਰਮੇਸ਼ ਕੁਮਾਰ ਵਾਈਸ ਪ੍ਰਿੰਸੀਪਲ, ਰਮਨ, ਨਰਿੰਦਰ ਕੁਮਾਰ, ਯਸ਼ਪਾਲ, ਅਸ਼ੋਕ ਕੁਮਾਰ, ਅਸ਼ਵਨੀ ਗੋਗਨਾ, ਰਾਜ ਕੁਮਾਰ ਸਮੇਤ ਸਟਾਫ਼ ਮੈਂਬਰ ਹਾਜਰ ਸਨ।
- ਹਰਿਆਵਲ ਲਹਿਰ ਤਹਿਤ ਅੱਜ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2 ਵਿਖੇ 130 ਫ਼ਲਦਾਰ, ਛਾਂਦਾਰ ਅਤੇ ਸਜਾਵਟੀ ਰੁੱਖ ਲਗਾਏ ਗਏ। ਇਸ ਮੌਕੇ ਸਕੂਲ ਮੁਖੀ ਹੈਡਮਾਸਟਰ ਸ਼੍ਰੀ ਰਜਿੰਦਰ ਪ੍ਰਸਾਦ ਨੇ ਸਕੂਲ ਦੇ ਮੈਦਾਨ ਵਿਚ ਕੇਸ਼ੀਆ ਕਲਾਕਾ ਦਾ ਪੌਦਾ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਅਦਾਰਾ ਅਜੀਤ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਮੇਂ ਦੀ ਲੋੜ ਦੱਸਿਆ। ਸਕੂਲ ਵਿਚ ਲਗਾਏ ਬੂਟਿਆਂ ਵਿਚ ਕੇਸ਼ੀਆ, ਜਾਮਣ, ਨਿੰਮ, ਆਂਵਲਾ, ਕੇਸ਼ੀਆ ਕਲਾਕਾ, ਕਚਨਾਰ ਆਦਿ ਦੇ ਰੁੱਖ ਸ਼ਾਮਿਲ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਸੁਰਿੰਦਰ ਸਿੰਘ ਪ੍ਰਧਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ ਤਲਵਾੜਾ, ਈਕੋ ਕਲੱਬ ਇੰਚਾਰਜ ਸ਼੍ਰੀ ਸੁਰੇਸ਼ ਰਾਣਾ, ਕੈਰੀਅਰ ਤੇ ਗਾਈਡੈਂਸ ਇੰਚਾਰਜ ਸਮਰਜੀਤ ਸਿੰਘ, ਸ. ਕੁਲਵੰਤ ਸਿੰਘ ਮਾਸਟਰ ਕੇਡਰ ਯੂਨੀਅਨ, ਸਾਇੰਸ ਮਾਸਟਰ ਸ਼੍ਰੀ ਰਾਜ ਕੁਮਾਰ, ਸ. ਸ. ਮਾਸਟਰ ਪਰਮੋਦ ਸਿੰਘ, ਸ਼੍ਰੀ ਦਿਨੇਸ਼ ਕੁਮਾਰ, ਸ਼੍ਰੀ ਰਵੀ ਸ਼ਾਰਦਾ, ਹਰਕਮਲ ਆਦਿ ਸਮੇਤ ਸਕੂਲ ਦੇ ਹੋਰ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜਰ ਸਨ।
No comments:
Post a Comment