ਦੋ ਦਿਨਾ ਜਿਲ੍ਹਾ ਪੱਧਰੀ ਖੇਡ ਮੁਕਾਬਲੇ ਵਿਚ ਖਿਡਾਰਨਾਂ ਨੇ ਵਿਖਾਏ ਜੌਹਰ

ਹੁਸ਼ਿਆਰਪੁਰ, 31 ਅਗਸਤ: ਖੇਡ ਵਿਭਾਗ ਵੱਲੋਂ ਕੌਮੀ ਖੇਡ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਵੋਮੈਨ ਫੈਸਟੀਵਲ ਕਰਵਾਇਆ ਗਿਆ ਜਿਸ ਵਿੱਚ ਵਿਨੈ ਬੁਬਲਾਨੀ ਵਧੀਕ ਡਿਪਟੀ ਕਮਿਸ਼ਨਰ (ਜ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਤੇ ਸਰਵਸ੍ਰੀ ਵਿਜੇ ਕੁਮਾਰ ਜ਼ਿਲ੍ਹਾ ਖੇਡ ਅਫ਼ਸਰ, ਜੋਰਾਵਰ ਸਿੰਘ ਡਿਪਟੀ ਡਾਇਰੈਕਟਰ ਖੇਡ ਵਿਭਾਗ ਪੰਜਾਬ, ਕੁਲਦੀਪ ਸਿੰਘ ਡਿਪਟੀ ਜ਼ਿਲ੍ਹਾ ਖੇਡ ਅਫ਼ਸਰ, ਮਲਕੀਤ ਸਿੰਘ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਵਾਲੀਬਾਲ ਕੋਚ, ਸੁਰਿੰਦਰ ਸਿੰਘ ਸੋਢੀ, ਕੁਲਦੀਪ ਸਿੰਘ, ਹਰਕੀਰਤ ਸਿੰਘ ਕੋਚ, ਚੈਂਚਲ ਸਿੰਘ, ਦੀਪਕ ਕੁਮਾਰ , ਮਲਕੀਤ ਸਿੰਘ, ਗੁਰਪ੍ਰਤਾਪ ਸਿੰਘ ਸਹਾਇਕ ਲੋਕ ਸੰਪਰਕ ਅਫ਼ਸਰ ਆਦਿ ਸਮੇਤ ਖੇਡ ਵਿਭਾਗ ਦੇ ਵੱਖ-ਵੱਖ ਕੋਚ ਤੇ ਹੋਰ ਅਧਿਕਾਰੀ ਹਾਜ਼ਰ ਸਨ।
        ਸ੍ਰੀ ਬੁਬਲਾਨੀ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਕੀ ਦੇ ਜਾਦੂਗਰ ਵਜੋਂ ਪ੍ਰਸਿੱਧ ਭਾਰਤੀ ਖੇਡ ਜਗਤ ਦੇ ਨਾਇਕ ਮੇਜਰ ਧਿਆਨ ਚੰਦ ਦੇ ਜਨਮ ਦਿਵਸ ਮੌਕੇ ਤੇ ਹਰ ਸਾਲ ਖੇਡ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਅਸੀਂ ਆਪਣੇ ਖਿਡਾਰੀਆਂ ਦਾ ਮਾਣ ਸਤਿਕਾਰ ਕਰਦੇ ਹੋਏ, ਉਨ੍ਹਾਂ ਨੂੰ ਅਗਾਂਹ ਵਧਣ ਲਈ ਪ੍ਰੇਰਿਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਲਈ ਬੜੀ ਮਾਣ ਦੀ ਗੱਲ ਹੈ ਕਿ ਜਿਸ ਨੇ ਭਾਰਤੀ ਖੇਡ ਜਗਤ ਨੂੰ ਉਚ ਕੋਟੀ ਦੇ ਖਿਡਾਰੀ ਦਿੱਤੇ ਹਨ ਜਿਨ੍ਹਾਂ ਨੇ ਦੇਸ਼ ਵਿਦੇਸ਼ ਵਿੱਚ ਜਾ ਕੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਇਸ ਜ਼ਿਲ੍ਹਾ ਪੱਧਰੀ ਖੇਡ ਫੈਸਟੀਵਲ ਵਿੱਚ ਭਾਗ ਲੈਣ ਆਏ ਸਾਰੇ ਖਿਡਾਰੀਆਂ ਨੂੰ ਮੁਬਾਰਕਵਾਦ ਦਿੱਤੀ।
        ਇਸ ਮੌਕੇ ਤੇ ਕੁਲਦੀਪ ਸਿੰਘ ਡਿਪਟੀ ਜ਼ਿਲ੍ਹਾ ਖੇਡ ਅਫ਼ਸਰ ਨੇ ਬੋਲਦਿਆਂ ਕਿਹਾ ਕਿ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਸਹਿਯੋਗ ਨਾਲ ਜ਼ਿਲ੍ਹਾ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਦੋ ਰੋਜ਼ਾ ਵੋਮੈਨ ਫੈਸਟੀਵੈਲ ਕਰਵਾਇਆ ਗਿਆ ਹੈ ਜਿਸ ਵਿੱਚ ਅਥਲੈਟਿਕਸ ਵਾਲੀਬਾਲ, ਹਾਕੀ, ਬਾਸਕਟਬਾਲ, ਹੈਂਡਬਾਲ, ਖੋਹ-ਖੋਹ ਅਤੇ ਕਬੱਡੀ ਦੀਆਂ ਖੇਡਾਂ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਜ਼ਿਲ੍ਹੇ ਦੀਆਂ 700 ਲੜਕੀਆਂ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਮੁੱਖ ਮਹਿਮਾਨ ਵਲੋਂ ਸਨਮਾਨਿਤ ਕੀਤਾ ਗਿਆ।
        ਇਸ ਮੌਕੇ ਤੇ ਖੇਡ ਵਿਭਾਗ ਵੱਲੋਂ ਸ੍ਰੀ ਵਿਨੇ ਬੁਬਲਾਨੀ ਵਧੀਕ ਡਿਪਟੀ ਕਮਿਸ਼ਨਰ (ਜ), ਸਹਾਇਕ ਲੋਕ ਸੰਪਰਕ ਅਫ਼ਸਰ ਗੁਰਪ੍ਰਤਾਪ ਸਿੰਘ ਕੈਰੋਂ ਅਤੇ ਵੱਖ-ਵੱਖ ਖੇਡਾਂ ਨਾਲ ਸਬੰਧਤ ਕੋਚ ਸਹਿਬਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
        ਦੋ ਰੋਜ਼ਾ ਜ਼ਿਲ੍ਹਾ ਪੱਧਰੀ ਵੋਮੈਨ ਫੈਸਟੀਵਲ ਵਿੱਚ ਹੋਈਆਂ ਖੇਡਾਂ ਦੇ ਨਤੀਜੇ: ਬਾਸਕਟ ਬਾਲ ਦੇ ਮੁਕਾਬਲਿਆਂ ਵਿੱਚ ਬਸੀ ਦੌਲਤ ਖਾਂ ਪਹਿਲੇ, ਮਾਹਿਲਪੁਰ ਦੂਜੇ ਅਤੇ ਦਸੂਹਾ ਤੀਜੇ ਸਥਾਨ ਤੇ ਰਹੇ। ਕਬੱਡੀ ਦੇ ਮੁਕਾਬਲਿਆਂ ਵਿੱਚ ਗੜ੍ਹਦੀਵਾਲਾ ਕਾਲਜ ਪਹਿਲੇ, ਸ੍ਰੀ ਗੁਰੂ ਤੇਗ ਬਹਾਦਰ ਕਾਲਜ ਦੂਜੇ ਅਤੇ ਖਾਲਸਾ ਸਕੂਲ ਗੜ੍ਹਦੀਵਾਲਾ ਤੀਜੇ ਸਥਾਨ ਤੇ ਰਹੇ। ਖੋ-ਖੋ ਦੇ ਮੁਕਾਬਲਿਆਂ ਵਿੱਚ ਸਰਕਾਰੀ ਕਾਲਜ ਹੁਸ਼ਿਆਰਪੁਰ ਪਹਿਲੇ, ਦੁਆਬਾ ਸਕੂਲ ਗੜ੍ਹਸ਼ੰਕਰ ਦੂਜੇ, ਨਾਰੂ ਨੰਗਲ ਤੀਜੇ ਸਥਾਨ ਤੇ ਰਹੇ। ਹੈਂਡਬਾਲ ਦੇ ਮੁਕਾਬਲਿਆਂ ਵਿੱਚ ਸਪੋਰਟਸ ਕਲੱਬ ਮੇਘੋਵਾਲ  ਪਹਿਲੇ, ਪਾਲਦੀ ਦੂਜੇ, ਫਲਾਹੀ ਤੀਜੇ ਸਥਾਨ ਤੇ ਰਹੇ। ਹਾਕੀ ਦੇ ਮੁਕਾਬਲਿਆਂ ਵਿੱਚ ਸ: ਸ: ਸ ਸਕੂਲ ਪਥਿਆਲ ਪਹਿਲੇ, ਸ: ਸ: ਸ: ਰਾਮਗੜ੍ਹ ਸੀਕਰੀ ਦੂਜੇ ਅਤੇ ਸ: ਸ: ਸ: ਅਜੜਾਮ ਤੀਜੇ ਸਥਾਨ ਤੇ ਰਹੇ ਅਤੇ ਵਾਲੀਬਾਲ ਦੇ ਮੁਕਾਬਲਿਆਂ ਵਿੱਚ ਬਾਗਪੁਰ ਸਤੌਰ ਪਹਿਲੇ, ਕੋਟ ਫਤੂਹੀ ਦੂਜੇ ਅਤੇ ਸ:ਸ:ਸ:ਸ: ਰੇਲਵੇ ਮੰਡੀ ਤੀਜੇ ਸਥਾਨ ਤੇ ਰਹੇ।  100 ਮੀਟਰ ਦੀ ਦੌੜ ਦੇ ਮੁਕਾਬਲਿਆਂ ਵਿੱਚ ਦਲਜੀਤ ਕੌਰ ਖਾਲਸਾ ਸਕੂਲ ਗੜ੍ਹਦੀਵਾਲਾ ਪਹਿਲੇ, ਮਨਪ੍ਰੀਤ ਕੌਰ ਦੂਜੇ ਅਤੇ ਪੂਨਮ ਮਹਿਤਾ ਰਿਆਤ ਬਾਹਰਾ ਕਾਲਜ ਤੀਜੇ ਸਥਾਨ ਤੇ ਰਹੇ। 200 ਮੀਟਰ ਦੌੜ ਵਿੱਚ ਰਾਜਪ੍ਰੀਤ ਕੌਰ ਸੈਣੀ ਟਾਂਡਾ ਪਹਿਲੇ, ਦਲਜੀਤ ਕੌਰ ਖਾਲਸਾ ਸਕੂਲ ਗੜ੍ਹਦੀਵਾਲਾ ਦੂਜੇ ਅਤੇ ਪੂਨਮ ਰਿਆਤ ਬਾਹਰਾ ਕਾਲਜ ਤੀਜੇ ਸਥਾਨ ਤੇ ਰਹੇ। 400 ਮੀਟਰ ਦੌੜ ਵਿੱਚ ਰਾਜਪ੍ਰੀਤ ਕੌਰ ਟਾਂਡਾ ਪਹਿਲੇ, ਦਲਜੀਤ ਕੌਰ  ਗੜ੍ਹਦੀਵਾਲਾ ਦੂਜੇ ਅਤੇ ਰਮਨਪ੍ਰੀਤ ਕੌਰ ਟਾਂਡਾ ਤੀਜੇ ਸਥਾਨ ਤੇ ਰਹੇ। 800 ਮੀਟਰ ਦੌੜ ਵਿੱਚ ਹਰਵਿੰਦਰ ਕੌਰ ਧੁੱਗਾ ਕਲਾਂ ਪਹਿਲੇ, ਗਗਨਦੀਪ ਕੌਰ ਖਾਲਸਾ ਸਕੂਲ  ਗੜ੍ਹਦੀਵਾਲਾ ਦੂਜੇ ਅਤੇ ਮਨਪ੍ਰੀਤ ਕੌਰ ਤੀਜੇ ਸਥਾਨ ਤੇ ਰਹੇ। 1500 ਮੀਟਰ ਦੌੜ ਵਿੱਚ ਜੋਤੀ ਸੈਣੀ ਟਾਂਡਾ ਪਹਿਲੇ, ਹਰਪ੍ਰੀਤ ਕੌਰ ਟਾਂਡਾ ਦੂਜੇ ਅਤੇ ਹਰਵਿੰਦਰ ਕੌਰ ਤੀਜੇ ਸਥਾਨ ਤੇ ਰਹੇ।  3000 ਮੀਟਰ ਦੌੜ ਵਿੱਚ ਹਰਪ੍ਰੀਤ ਕੌਰ ਟਾਂਡਾ ਪਹਿਲੇ, ਜੋਤੀ ਸੈਣੀ ਟਾਂਡਾ ਦੂਜੇ ਅਤੇ ਹਰਵਿੰਦਰ ਕੌਰ ਧੁੱਗਾਕਲਾਂ ਤੀਜੇ ਸਥਾਨ ਤੇ ਰਹੇ।  ¦ਬੀ ਛਾਲ ਦੇ ਮੁਕਾਬਲਿਆਂ ਵਿੱਚ ਪੂਨਮ ਮਹਿਤਾ ਰਿਆਤ ਬਾਹਰਾ ਕਾਲਜ ਪਹਿਲੇ, ਦਲਜੀਤ ਕੌਰ ਖਾਲਸਾ ਕਾਲਜ ਗੜ੍ਹਦੀਵਾਲਾ ਦੂਜੇ, ਸਵੀਤਾ ਕੁਮਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ ਸਤੌਰ ਤੀਜੇ ਸਥਾਨ ਤੇ ਰਹੇ, ਡਿਸਕਸ ਥਰੋ ਦੇ ਮੁਕਾਬਲਿਆਂ ਵਿੱਚ ਰਮਨਪ੍ਰੀਤ ਕੌਰ ਟਾਂਡਾ ਪਹਿਲੇ, ਕਿਰਨਜੀਤ ਕੌਰ ਖਾਲਸਾ ਕਾਲਜ ਗੜ•ਦੀਵਾਲਾ ਦੂਜੇ ਅਤੇ ਰਮਨਜੀਤ ਕੌਰ ਰਿਆਤ ਬਾਹਰਾ ਕਾਲਜ ਤੀਜੇ ਸਥਾਨ ਤੇ ਰਹੇ।  ਸ਼ੋਟ ਪੁਟ ਦੇ ਮੁਕਾਬਲਿਆਂ ਵਿੱਚ ਰਮਨਪ੍ਰੀਤ ਕੌਰ  ਟਾਂਡਾ ਪਹਿਲੇ, ਅਮਨਦੀਪ ਕੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਦੂਜੇ ਅਤੇ ਪ੍ਰਦੀਪ ਕੌਰ ਟਾਂਡਾ ਤੀਜੇ ਸਥਾਨ ਤੇ ਰਹੇ । ਜੈਵਲੀਨ ਥਰੋ ਦੇ ਮੁਕਾਬਲਿਆਂ ਵਿੱਚ ਭਾਵਨਾ ਰਿਆਤ ਬਾਹਰਾ ਕਾਲਜ ਪਹਿਲੇ, ਰਮਨਦੀਪ ਕੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਦੂਜੇ ਅਤੇ ਮਨਦੀਪ ਕੌਰ ਤੀਜੇ ਸਥਾਨ ਤੇ ਰਹੇ।  4 x 400 ਮੀਟਰ ਰਿਲੇਅ ਦੇ ਮੁਕਾਬਲਿਆਂ ਵਿੱਚ ਟਾਂਡਾ ਪਹਿਲੇ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਅਤੇ ਸ: ਸ: ਸ: ਸਕੂਲ ਨਾਰੂ ਨੰਗਲ ਤੀਜੇ ਸਥਾਨ ਤੇ ਰਹੇ।

ਪਹਿਲੀ ਸਤੰਬਰ ਨੂੰ ਮੀਟ ਦੀਆਂ ਦੁਕਾਨਾਂ ਬੰਦ

ਹੁਸ਼ਿਆਰਪੁਰ, 30 ਅਗਸਤ: ਐਸ ਐਸ ਜੈਨ ਸਭਾ (ਰਜਿ:) ਹੁਸ਼ਿਆਰਪੁਰ ਵੱਲੋਂ ਕੀਤੀ ਗਈ ਬੇਨਤੀ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਬੰਤਸਰੀ ਸਮਾਗਮ ਦੇ ਸਬੰਧ ਵਿੱਚ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਨੇ 1 ਸਤੰਬਰ 2011 ਨੂੰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮੀਟ ਦੀਆਂ ਦੁਕਾਨਾਂ ਅਤੇ ਸਲਾਟਰ ਹਾਊਸ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।

ਜਿਲ੍ਹੇ ਵਿਚ ਬੈਂਕਾਂ ਨੇ ਦਿੱਤੇ 670 ਕਰੋੜ ਰੁ. ਦੇ ਕਰਜੇ : ਏ. ਡੀ. ਸੀ. ਵਿਕਾਸ

ਹੁਸ਼ਿਆਰਪੁਰ, 30 ਅਗਸਤ: ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਵੱਖ-ਵੱਖ ਬੈਂਕਾਂ ਵੱਲੋਂ ਕਰਜ਼ਾ ਯੋਜਨਾ ਸਾਲ 2011-12 ਤਹਿਤ ਜੂਨ 2011 ਤੱਕ 670 ਕਰੋੜ ਰੁਪਏ ਪ੍ਰਾਥਮਿਕਤਾ ਸੈਕਟਰ ਦੇ ਵੱਖ-ਵੱਖ ਖੇਤਰਾਂ ਨੂੰ ਕਰਜ਼ੇ ਵਜੋਂ ਦਿੱਤੇ ਗਏ ਹਨ ਜਦ ਕਿ ਟੀਚਾ 664 ਕਰੋੜ ਰੁਪਏ ਦਾ ਸੀ। ਇਹ ਜਾਣਕਾਰੀ ਸ੍ਰ: ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਅੱਜ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹੇ ਦੀ ਲੀਡ ਬੈਂਕ ਵੱਲੋਂ ਬੈਂਕਾਂ ਦੀ ਕਾਰਗੁਜਾਰੀ ਦਾ ਜਾਇਜ਼ਾ ਲੈਣ ਸਬੰਧੀ ਜ਼ਿਲ੍ਹਾ ਸਲਾਹਕਾਰ ਕਮੇਟੀ ਅਤੇ ਜ਼ਿਲ੍ਹਾ ਪੱਧਰੀ ਜਾਇਜ਼ਾ ਕਮੇਟੀ ਦੀ ਮੀਟਿੰਗ ਦੌਰਾਨ ਦਿੱਤੀ। ਇਸ ਮੌਕੇ ਤੇ ਐਸ ਐਸ ਅਰੋੜਾ ਜਨਰਲ ਮੈਨੇਜਰ ਪੰਜਾਬ ਨੈਸ਼ਨਲ ਬੈਂਕ, ਆਰ ਪੀ ਸਿਨਹਾ ਚੀਫ ਲੀਡ ਜ਼ਿਲ੍ਹਾ ਮੈਨੇਜਰ, ਵੀ ਟੀ ਠਾਕਰੇ ਏ ਜੀ ਐਮ ਭਾਰਤੀ ਰਿਜ਼ਰਵ ਬੈਂਕ, ਗੁਰਇਕਬਾਲ ਸਿੰਘ ਡੀ ਡੀ ਐਮ ਨਾਬਾਰਡ, ਆਰ ਐਸ ਕੰਵਰ ਮੈਨੇਜਰ ਲੀਡ ਬੈਂਕ, ਬਲਰਾਜ ਕੌਰ ਗਰੇਵਾਲ ਜ਼ਿਲ੍ਹਾ ਮਾਲ ਅਫ਼ਸਰ ਅਤੇ ਅਵਤਾਰ ਸਿੰਘ ਭੁੱਲਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ ਜ਼ਿਲ੍ਹਾ ਦੀਆਂ ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਹਾਜ਼ਰ ਸਨ।
        ਸ੍ਰ: ਹਰਮਿੰਦਰ ਸਿੰਘ ਨੇ ਕਿਹਾ ਕਿ ਇਸ ਕਰਜਾ ਯੋਜਨਾ ਤਹਿਤ 480 ਕਰੋੜ ਰੁਪਏ ਖੇਤੀਬਾੜੀ ਸੈਕਟਰ ਲਈ, 41 ਕਰੋੜ ਰੁਪਏ ਗੈਰ ਖੇਤੀ ਸੈਕਟਰ ਲਈ ਅਤੇ 149 ਕਰੋੜ ਰੁਪਏ ਬਾਕੀ ਪ੍ਰਾਥਮਿਕਤਾ ਸੈਕਟਰ ਨੂੰ ਕਰਜੇ ਵਜੋਂ ਦਿੱਤੇ ਗਏ ਹਨ।  ਉਨ੍ਹਾਂ ਨੇ ਸੀ ਡੀ ਰੇਸ਼ੋ ਵਧਾਉਣ ਦੀ ਲੋੜ ਬਾਰੇ ਗੱਲ ਕਰਦਿਆਂ ਕਿਹਾ ਕਿ ਬੈਂਕਾਂ ਨੂੰ ਇਸ ਦਿਸ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਲੋਕ ਖਾਸ ਤੌਰ ਤੇ ਪੜੇ ਲਿਖੇ ਬੇ-ਰੋਜ਼ਗਾਰ ਨੌਜਵਾਨ ਕਰਜੇ ਪ੍ਰਾਪਤ ਕਰਕੇ ਆਰਥਿਕ ਧੰਦੇ ਸ਼ੁਰੂ ਕਰ ਸਕਣ ਤਾਂ ਜੋ ਉਨ੍ਹਾਂ ਦਾ ਜੀਵਨ ਪੱਧਰ ਉਚਾ ਚੁਕਿਆ ਜਾ ਸਕੇ।
        ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਦੀਆਂ ਬੈਂਕਾਂ ਵੱਲੋਂ ਜੂਨ 2011 ਤੱਕ 1,13,697 ਕਿਸਾਨ ਕਾਰਡ ਹੋਲਡਰਾਂ ਨੂੰ 1742 ਕਰੋੜ ਰੁਪਏ ਦੇ ਕਿਸਾਨ ਕਾਰਡ ਜਾਰੀ ਕੀਤੇ ਗਏ ਹਨ।  ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 2600 ਤੋਂ ਵੱਧ ਸਵੈ ਸਹਾਇਤਾ ਗਰੁੱਪ ਬਣਾਏ ਗਏ ਹਨ ਜਿਨ੍ਹਾਂ ਵਿੱਚੋਂ 1990 ਸਵੈ ਸਹਾਇਤਾ ਗਰੁੱਪਾਂ ਨੂੰ ਆਰਥਿਕ ਧੰਦੇ ਸ਼ੁਰੂ ਕਰਨ ਲਈ ਬੈਂਕਾਂ ਵੱਲੋਂ ਕਰਜੇ ਦਿੱਤੇ ਗਏ ਹਨ। ਉਨ੍ਹਾਂ ਨੇ ਬੈਂਕਾਂ ਨੂੰ ਕੰਢੀ ਏਰੀਏ ਵਰਗੇ ਦੂਰ-ਦਰਾਜ ਦੇ ਇਲਾਕਿਆਂ ਨੂੰ ਬੈਂਕ ਸੁਵਿਧਾਵਾਂ ਪਹੁੰਚਾਉਣ ਅਤੇ ਵੱਧ ਤੋਂ ਵੱਧ ਸਵੈ ਸਹਾਇਤਾ ਸਮੂਹਾਂ ਨੂੰ ਕਰਜ਼ਾ ਦੇਣ ਵਾਸਤੇ ਜ਼ੋਰ ਦਿੱਤਾ। ਉਨ੍ਹਾਂ ਵੱਖ-ਵੱਖ ਸਕੀਮਾਂ ਬਾਰੇ ਲੋਕਾਂ ਨੂੰ  ਜਾਣਕਾਰੀ ਦੇਣ ਦੀ ਲੋੜ,  ਖੇਤੀ ਅਤੇ ਸੇਵਾ ਖੇਤਰ, ਸਰਕਾਰੀ ਪ੍ਰੋਗਰਾਮਾਂ, ਜਿਵੇਂ ਕਿ ਸਵਰਨ ਜਯੰਤੀ ਗਰਾਮ ਸਵੈ ਰੋਜ਼ਗਾਰ ਯੋਜਨਾ, ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਨ ਯੋਜਨਾ ਅਧੀਨ ਕਰਜ਼ੇ ਦੇਣ ਦੀ ਪ੍ਰਕ੍ਰਿਆ ਵਿੱਚ ਤੇਜ਼ੀ ਲਿਆਉਣ ਲਈ ਕਿਹਾ।  ਉਨ੍ਹਾਂ ਨੇ ਬੈਂਕਾਂ ਨੂੰ ਕਿਹਾ ਕਿ ਈਕੋ-ਰਿਕਸ਼ਾ ਖਰੀਦਣ ਲਈ ਵੱਧ ਤੋਂ ਵੱਧ ਗਰੀਬ ਲੋਕਾਂ ਨੂੰ ਕਰਜ਼ਾ ਦਿੱਤਾ ਜਾਵੇ।
        ਸ੍ਰੀ ਆਰ ਪੀ ਸਿਨਹਾ ਚੀਫ਼ ਲੀਡ ਜ਼ਿਲ੍ਹਾ ਮੈਨੇਜਰ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਜਮ੍ਹਾਂ ਰਾਸ਼ੀਆਂ ਜੋ ਕਿ ਜੂਨ 2010 ਤੱਕ 10034 ਕਰੋੜ ਰੁਪਏ ਸਨ, ਉਹ ਵੱਧ ਕੇ ਜੂਨ 2011 ਵਿੱਚ 11174 ਕਰੋੜ ਰੁਪਏ ਹੋ ਗਏ ਹਨ। ਇਸੇ ਤਰਾਂ ਬੈਂਕਾਂ ਵੱਲੋਂ ਦਿੱਤੇ ਕਰਜਿਆਂ ਦੀ ਰਕਮ ਜੋ ਜੂਨ 2010 ਵਿੱਚ 3096 ਕਰੋੜ ਰੁਪਏ ਸੀ, ਉਹ ਹੁਣ ਵੱਧ ਕੇ ਜੂਨ 2011 ਵਿੱਚ 3433 ਕਰੋੜ ਰੁਪਏ ਹੋ ਗਈ ਹੈ।  ਉਨ੍ਹਾਂ ਨੇ ਬੈਂਕਾਂ ਦੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਨਵੇਂ ਉਦਮੀਆਂ ਨੂੰ ਵੱਧ ਤੋਂ ਵੱਧ ਕਰਜ਼ਾ ਦੇਣ ਤਾਂ ਜੋ ਜ਼ਿਲ੍ਹੇ ਵਿੱਚ ਨਵੇਂ ਉਦਯੋਗ ਧੰਦੇ ਲੱਗ ਸਕਣ ਅਤੇ ਲੋਕਾਂ ਨੂੰ ਜ਼ਿਆਦਾ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਸਕਣ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਬੈਂਕਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਕੇ ਡੀ ਸ਼ੋਰੀ ਕੌਂਸਲਰ ਵਿੱਤ ਸਾਖਰਤਾ ਅਤੇ ਕਰਜ਼ਾ ਸਲਾਹ ਕੇਂਦਰ ਹੁਸ਼ਿਆਰਪੁਰ ਨੇ ਬੈਂਕਾਂ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸੈਮੀਨਾਰ, ਕਿਸਾਨ ਗੋਸ਼ਟੀਆਂ ਲਗਾ ਕੇ ਲੋਕਾਂ ਵਿੱਚ ਜਾਗ੍ਰਤੀ ਪੈਦਾ ਕਰਨ ਅਤੇ ਬੈਕਿੰਗ ਸੇਵਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।

ਧਿਆਨ ਚੰਦ ਨੂੰ ਭਾਰਤ ਰਤਨ ਦੇਣ ਦੀ ਮੰਗ

ਤਲਵਾੜਾ, 30 ਅਗਸਤ: ਇੱਥੇ ਬੀ. ਬੀ. ਐਮ. ਬੀ. ਸਟਾਫ਼ ਕਲੱਬ ਵੱਲੋਂ ਕੌਮੀ ਖੇਡ ਦਿਵਸ ਮਨਾਇਆ ਗਿਆ। ਇਸ ਮੌਕੇ ਹਾਜਰ ਇਕੱਠ ਨੂੰ ਸੰਬੋਧਨ ਕਰਦਿਆਂ ਰਵਿੰਦਰ ਰਵੀ, ਜਸਮੇਰ ਸਿੰਘ ਰਾਣਾ, ਧਰਮਿੰਦਰ ਸਿੰਘ, ਸਮਰਜੀਤ ਸਿੰਘ ਸ਼ਮੀ ਨੇ ਕਿਹਾ ਕੌਮੀ ਖੇਡ ਦਿਵਸ ਮੌਕੇ ਹਾਕੀ ਦੇ ਜਾਦੂਗਰ ਆਖੇ ਜਾਂਦੇ ਸਵ. ਧਿਆਨ ਚੰਦ ਨੂੰ ਸ਼ਾਨਦਾਰ ਪ੍ਰਾਪਤੀਆਂ ਨਾਲ ਕੌਮੀ ਖੇਡ ਹਾਕੀ ਵਿਚ ਦੇਸ਼ ਦਾ ਨਾਂ ਚਮਕਾਉਣ ਲਈ ਭਾਰਤ ਰਤਨ ਅਵਾਰਡ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ। ਉਨ੍ਹਾਂ ਜੋਰ ਦਿੱਤਾ ਕਿ ਹੋਰਨਾਂ ਖੇਡਾਂ ਦੇ ਨਾਲ ਹਾਕੀ ਨੂੰ ਪ੍ਰਫੁੱਲਿਤ ਕਰਨ ਲਈ ਵਿਆਪਕ ਯਤਨਾਂ ਦੀ ਲੋੜ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜੇ. ਬੀ. ਵਰਮਾ ਚੇਅਰਮੈਨ ਸਟਾਫ ਕਲੱਬ, ਹਰਜੀਤ ਸਿੰਘ, ਰਣਬੀਰ ਸਿੰਘ ਬਾਲਾ, ਕੇਵਲ ਸਿੰਘ, ਅਜੇ ਕੁਮਾਰ, ਪਰਮਿੰਦਰ ਵਿੱਕੀ, ਮਨਜੀਤ ਸਿੰਘ ਲਾਡੀ, ਪਰਮਿੰਦਰ ਸਿੰਘ ਬਿੱਟੂ, ਠਾਕੁਰ ਸਤਬੀਰ ਸਿੰਘ, ਤੇਜਪਾਲ ਸਿੰਘ, ਸੁਖਵਿੰਦਰ ਸਿੰਘ ਗਿੱਲ, ਪਰਮਜੀਤ ਕੌਸ਼ਲ, ਅਸ਼ੋਕ ਪਰਾਸ਼ਰ, ਹਿਮੇਸ਼ ਦੂਬੇ, ਸੁਨੀਲ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜਰ ਸਨ।

ਤੈਰਾਕੀ ਜੇਤੂਆਂ ਦਾ ਕਾਲਜ ਪੁੱਜਣ ਤੇ ਸਵਾਗਤ

ਹੁਸ਼ਿਆਰਪੁਰ, 29 ਅਗਸਤ: ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਕਰਵਾਏ ਗਏ 8ਵੇਂ ਇੰਟਰ ਕਾਲਜ ਤੈਰਾਕੀ ਮੁਕਾਬਲਿਆਂ ਵਿੱਚੋਂ ਰਿਆਤ ਬਾਹਰਾ ਐਜੂਕੇਸ਼ਨ ਸਿਟੀ ਹੁਸਿਆਰਪੁਰ ਦੇ ਕੋ-ਐਡ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਵਿਦਿਆਰਥੀ ਅੰਕਿਤ ਸ਼ਰਮਾ ਨੇ ਵੱਖ-ਵੱਖ ਤੈਰਾਕੀ ਮੁਕਾਬਲਿਆਂ ਵਿੱਚ 4 ਮੈਡਲ ਹਾਸਲ ਕੀਤੇ। ਜਿਨ੍ਹਾਂ ਵਿੱਚੋਂ 800 ਮੀਟਰ (ਫਰੀ ਸਟਾਈਲ)  ਤੈਰਾਕੀ ਮੁਕਾਬਲਿਆਂ ਵਿੱਚੋਂ ਪਹਿਲੇ ਸਥਾਨ ਤੇ ਰਹਿ ਕੇ ਸੋਨੇ ਦਾ ਤਗਮਾ, 400 ਮੀਟਰ (ਫਰੀ ਸਟਾਈਲ) ਅਤੇ 200 ਮੀਟਰ (ਬਟਰ ਫਲਾਈ) ਵਿੱਚੋਂ 1-1 ਚਾਂਦੀ ਦਾ ਤਗਮਾ ਅਤੇ 400 ਮੀਟਰ ਆਈ ਐਮ ਕਾਂਸੇ ਦਾ ਤਗਮਾ ਹਾਸਲ ਕੀਤਾ।  ਤੈਰਾਕੀ ਮੁਕਾਬਲੇ ਜਿੱਤਣ ਉਪਰੰਤ ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਅੰਕਿਤ ਸ਼ਰਮਾ, ਉਸ ਦੇ ਕੋਚ ਰਾਹੁਲ ਕਾਲੀਆ, ਪਿਤਾ ਤਿਲਕ ਰਾਜ ਸ਼ਰਮਾ ਅਤੇ ਮਾਤਾ ਸੁਮਨ ਸ਼ਰਮਾ ਨੂੰ ਵਧਾਈ ਦਿੱਤੀ।  ਰਿਆਤ ਬਾਹਰਾ ਕਾਲਜ ਵਿਖੇ ਪਹੁੰਚਣ ਤੇ ਰਿਆਤ ਬਾਹਰਾ ਐਜੂਕੇਸ਼ਨ ਸਿਟੀ ਦੇ ਕੋ ਐਡ ਕਾਲਜ ਦੇ ਕੈਂਪਸ ਡਾਇਰੈਕਟਰ ਡਾ ਡੀ ਐਸ ਬਾਵਾ ਅਤੇ ਪ੍ਰਿੰਸੀਪਲ ਡਾ ਐਸ ਸੀ ਸ਼ਰਮਾ ਨੇ ਕਾਲਜ ਦੀ ਉਪਲੱਬਧੀ ਤੇ ਸਭ ਨੂੰ ਵਧਾਈ ਦਿੱਤੀ।

ਕਲਮ ਛੋੜ ਹੜਤਾਲ 22ਵੇ. ਦਿਨ ਵਿੱਚ ਦਾਖਲ

ਐਨ.ਆਰ.ਐਚ.ਐਮ. ਕਰਮਚਾਰੀਆਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਜੰਮਕੇ ਕੀਤੀ ਨਾਰੇਬਾਜੀ
ਹੁਸਿਆਰਪੁਰ, 29  ਅਗਸਤ : ਐਨ ਆਰ ਐਚ ਐਮ ਕਰਮਚਾਰੀਆ ਵਲੋ ਇੱਕ ਰੋਸ਼ ਰੈਲੀ ਦਫ਼ਤਰ ਸਿਵਲ ਸਰਜਨ, ਹੁਸ਼ਿਆਰਪੁਰ ਵਿਖੇ ਜਿਲ੍ਹਾ ਪ੍ਰੋਗਰਾਮ ਮੈਨੇਜਰ ਮੁਹੰਮਦ ਆਸਿਫ ਜੀ ਦੀ ਅਗਵਾਈ ਹੇਠ ਕੀਤੀ ਗਈ। ਇਸ ਰੈਲੀ ਵਿਚ ਜਿਲ੍ਹਾ ਹੁਸ਼ਿਆਰਪੁਰ ਦੇ ਡੀ.ਪੀ.ਐਮ.ਯੂ. ਸਟਾਫ ਦੇ ਨਾਲ ਨਾਲ ਸਾਰੇ ਬਲਾਕਾਂ ਤੋ ਆਏ ਸਟਾਫ ਨੇ ਭਾਗ ਲਿਆ। ਇਸ ਰੈਲੀ ਵਿਚ ਸਟਾਫ ਨਰਸਾਂ ਅਤੇ ਮੋਬਾਈਲ ਮੈਡੀਕਲ ਯੂਨਿਟ ਦਾ ਸਮੂਹ ਸਟਾਫ ਸ਼ਾਮਲ ਸੀ। ਰੈਲੀ ਦੀ ਅਗਵਾਈ ਕਰਦਿਆਂ ਮੁਹੰਮਦ ਆਸਿਫ ਨੇ ਸਰਕਾਰ ਵਲੋ ਐਨ.ਆਰ.ਐਚ.ਐਮ. ਕਰਮਚਾਰੀਆਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਇਸ ਰੈਲੀ ਵਿਚ ਸਮੂਹ ਮੈਬਰਾਂ ਨੇ ਸਰਕਾਰ ਵਲੋ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਪੁਰਜੋਰ ਮੰਗ ਕੀਤੀ। ਰੈਲੀ ਨੂੰ ਸੰਬੋਧਤ ਕਰਦਿਆਂ ਜਿਲ੍ਹਾ ਪ੍ਰਧਾਨ ਤਰਵਿੰਦਰ ਸਿੰਘ ਨੇ ਸਟੇਟ ਯੂਨੀਅਨ ਵਲੋ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੇ ਚਾਨਣਾ ਪਾਇਆ। ਵਾਈਸ ਪ੍ਰਧਾਨ ਸੰਦੀਪ ਕੁਮਾਰ ਨੇ ਸਾਥੀਆਂ ਨੂੰ ਸਬੋਧਤ ਕੀਤਾ ਅਤੇ ਇੱਕਜੁਟ ਹੋ ਕੇ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਵਿਰੁਧ ਅਵਾਜ ਉਠਾਉਣ ਲਈ ਪ੍ਰੇਰਿਆ। ਹੋਰਨਾਂ ਤੋ ਇਲਾਵਾ ਇਸ ਰੈਲੀ ਨੂੰ ਅਨੂਰਾਧਾ ਠਾਕੁਰ, ਨਰਿੰਦਰ ਸਿੰਘ, ਤਜਿੰਦਰ ਸਿੰਘ, ਕੰਵਲਦੀਪ ਵਰਮਾ, ਸੁਮਿਤ ਕੁਮਾਰ, ਪਲਵਿੰਦਰ ਸਿੰਘ, ਮੋਨਿਕਾ ਕੈਲੇ, ਰਮਨਦੀਪ ਕੌਰ, ਇੰਦਰਜੀਤ ਸਿੰਘ, ਅਜੇ ਕੁਮਰਾ, ਰੇਖਾ ਰਾਣੀ ਆਦਿ ਨੇ ਸੰਬੋਧਨ ਕੀਤਾ।

ਬੱਸ ਮਾਲਕ ਤੇ ਡਰਾਈਵਰ ਦੀ ਕੁੱਟਮਾਰ ਦਾ ਦੋਸ਼

ਕਮਾਹੀ ਦੇਵੀ ਚ ਕੀਤਾ ਚੱਕਾ ਜਾਮ
ਤਲਵਾੜਾ, 29 ਅਗਸਤ : ਲਾਗਲੇ ਕਸਬਾ ਕਮਾਹੀ ਦੇਵੀ ਵਿਖੇ ਪਿੰਡ ਵਾਲਿਆਂ ਨੇ ਲਾਡਲੀ ਬੱਸ ਦੇ ਡਰਾਈਵਰ, ਜੋ ਇਸੇ ਪਿੰਡ ਦਾ ਵਾਸੀ ਹੈ, ਦੀ ਖਾਲਸਾ ਬੱਸ ਸਰਵਿਸ ਦੇ ਮਾਲਕ ਵੱਲੋਂ ਕੀਤੀ ਕਥਿਤ ਕੁਟਮਾਰ ਵਿਰੁੱਧ ਸੜਕ ਤੇ ਆਵਾਜਾਈ ਰੋਕਣ ਦੀ ਖਬਰ ਹੈ। ਜਦੋਂ ਪਿੰਡ ਦੀ ਪੰਚਾਇਤ ਨੇ ਦੋਹਾਂ ਧਿਰਾਂ ਨੂੰ ਫੈਸਲੇ ਲਈ ਬੁਲਾਇਆ ਤਾਂ ਉਕਤ ਬੱਸ ਮਾਲਕ ਹਾਜਰ ਨਾ ਹੋਇਆ ਜਿਸ ਤੇ ਰੋਹ ਵਿਚ ਆਏ ਪਿੰਡ ਵਾਲਿਆਂ ਨੇ ਸੜਕੀ ਆਵਾਜਾਈ ਰੋਕ ਦਿੱਤੀ ਜਿਸਨੂੰ ਮਗਰੋਂ ਪੁਲਿਸ ਨੇ ਬਹਾਲ ਕਰਵਾਇਆ। Video by Parveen Kumar


ਕਿਤਾਬਾਂ ਨਾਲ ਜੁੜਨਾ ਸਮੇਂ ਦੀ ਲੋੜ : ਰਘੁਨਾਥ ਰਾਣਾ

ਕੇ. ਕੇ. ਰਾਣਾ ਦੀ ਪੁਸਤਕ ਕਾਗਜ਼ ਕੇ ਫ਼ੂਲ ਰਿਲੀਜ਼
ਤਲਵਾੜਾ, 29 ਅਗਸਤ: ਹਿੰਦੀ ਕਵਿਤਾ ਵਿਚ ਆਪਣੀ ਪਹਿਚਾਣ ਬਣਾ ਰਹੇ ਉੱਭਰਦੇ ਸ਼ਾਇਰ ਸ਼੍ਰੀ ਕੇ. ਕੇ. ਰਾਣਾ ਦੇ ਦੂਸਰੇ ਕਾਵਿ ਸੰਗ੍ਰਿਹ ‘ਕਾਗਜ਼ ਕੇ ਫ਼ੂਲ’ ਦਾ ਰਿਲੀਜ਼ ਸਮਾਗਮ ਅੱਜ ਪੰਜਾਬੀ ਸਾਹਿਤ ਤੇ ਕਲਾ ਮੰਚ ਰਜਿ: ਤਲਵਾੜਾ ਦੇ ਸਹਿਯੋਗ ਨਾਲ ਐੱਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਸੈਕਟਰ ਦੋ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿਚ ਉੱਘੇ ਉਦਯੋਗਪਤੀ ਤੇ ਭਾਜਪਾ ਆਗੂ ਸ਼੍ਰੀ ਰਘੁਨਾਥ ਰਾਣਾ ਚੇਅਰਮੈਨ ਉਦਯੋਗ ਪੰਜਾਬ ਮੀਡੀਅਮ ਇੰਡਸਟਰੀਜ਼ ਬੋਰਡ ਪੰਜਾਬ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਪੁਸਤਕ ਰਿਲੀਜ਼ ਕਰਨ ਉਪਰੰਤ ਹਾਜਰ ਇਕੱਠ ਨੂੰ ਸੋਬੰਧਨ ਕਰਦਿਆਂ ਸ਼੍ਰੀ ਰਾਣਾ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਚੰਗੀਆਂ ਪੁਸਤਕਾਂ ਨਾਲ ਜੁੜਨਾ ਅਤੇ ਵਧੀਆ ਸੇਧ ਲੈਣੀ ਸਮੇਂ ਦੀ ਮੁੱਖ ਲੋੜ ਹੈ। ਸਮਾਜ ਵਿਚ ਆ ਰਹੀ ਅਨੇਕ ਤਰਾਂ ਦੀ ਗਿਰਾਵਟ ਦਾ ਮੁੱਖ ਕਾਰਨ ਲੋਕਾਂ ਦਾ ਦਿਸ਼ਾਹੀਣ ਹੋਣਾ ਹੈ ਅਤੇ ਨਰੋਆ ਸਾਹਿਤ ਲੋਕਾਂ ਨੂੰ ਚੰਗੇਰੇ ਮਾਰਗ ਦੇ ਚਲਣ ਲਈ ਪ੍ਰੇਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਗੁਰੂ ਸਾਹਿਬਾਨ ਅਤੇ ਅਨੇਕਾਂ ਮਹਾਂਪੁਰਸ਼ਾਂ ਨੇ ਆਪਣੀ ਪਵਿੱਤਰ ਬਾਣੀ ਦੀ ਰਚਨਾ ਨਾਲ ਲੋਕਾਂ ਦਾ ਜੀਵਨ ਪੱਧਰ ਉੱਪਰ ਚੁੱਕਣ ਦਾ ਉਪਰਾਲਾ ਕੀਤਾ। ਲੋਕਾਂ ਨੂੰ ਖਰੀਦ ਦੇ ਪੁਸਤਕ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ ਤਾਕਿ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਅਮੀਰ ਵਿਰਸੇ ਤੇ ਮਾਣ ਮਹਿਸੂਸ ਕਰਨ। ਉੱਘੇ ਸਾਹਿਤਕਾਰ ਸ਼੍ਰੀ ਧਰਮਪਾਲ ਸਾਹਿਲ ਨੇ ਪੁਸਤਕ ਤੇ ਚਰਚਾ ਕਰਦਿਆਂ ਕਿ ਸ਼੍ਰੀ ਕੇ ਕੇ ਰਾਣਾ ਦੀ ਇਸ ਪੁਸਤਕ ਨੂੰ ਵੀ ਪਹਿਲਾਂ ਵਾਂਗ ਪਾਠਕਾਂ ਦਾ ਭਰਪੂਰ ਹੁੰਗਾਰਾ ਮਿਲੇਗਾ। ਉਨ੍ਹਾਂ ਸਾਹਿਤ ਰਚਨਾ ਨੂੰ ਸਰਵੋਤਮ ਤੇ ਪਵਿੱਤਰ ਕਾਰਜ ਦੱਸਦਿਆਂ ਕਿਹਾ ਕਿ ਲੇਖਕ ਵਿਚ ਸਮੇਂ ਦੀ ਨਬਜ਼ ਪਹਿਚਾਨਣ ਅਤੇ ਵਿਸ਼ਾਲ ਦ੍ਰਿਸ਼ਟੀਕੋਣ ਦਾ ਹੋਣਾ ਜਰੂਰੀ ਹੈ ਤਾ ਕਿ ਉਸਦੀਆਂ ਰਚਨਾਵਾਂ ਪਾਠਕਾਂ ਲਈ ਪ੍ਰੇਰਣਾਦਾਇਕ ਬਣ ਸਕਣ। ਉੱਘੇ ਸਿੱਖਿਆ ਸ਼ਾਸਤਰੀ ਪ੍ਰਿੰ. ਦੇਸ ਰਾਜ ਸ਼ਰਮਾ ਨੇ ਇਤਿਹਾਸ ਤੇ ਵਰਤਮਾਨ ਵਿਚੋਂ ਮਿਸਾਲਾਂ ਦੇ ਕੇ ਸਾਹਿਤ ਅਤੇ ਸਮਾਜ ਵਿਚ ਜਰੂਰੀ ਸਮਤੋਲ ਦੇ ਰੌਸ਼ਨੀ ਪਾਉਂਦਿਆਂ ਕਿਹਾ ‘ਵੇਦਾਂ ਨਾਲ ਜੁੜੋ’ ਦੇ ਨਾਹਰੇ ਦਾ ਮਤਲਬ ਹੀ ਸਮਾਜ ਨੂੰ ਸਾਹਿਤ ਨਾਲ ਜੋੜਨ ਦਾ ਹੈ ਜੋ ਅੱਜ ਵੀ ਸਾਰਥਿਕ ਹੈ। ਮੰਚ ਸੰਚਾਲਨ ਸਮਰਜੀਤ ਸਿੰਘ ਸ਼ਮੀ ਨੇ ਕੀਤਾ।
ਇਸ ਮੌਕੇ ਸ਼੍ਰੀ ਸ਼ਾਦੀ ਲਾਲ, ਠਾਕੁਰ ਮਹਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ ਅਤੇ ਡਾ. ਅਮਰਜੀਤ ਸਿੰਘ ‘ਅਨੀਸ’, ਧਿਆਨ ਸਿੰਘ ਚੰਦਨ, ਰਜਿੰਦਰ ਮਹਿਤਾ, ਸ਼੍ਰੀਮਤੀ ਵੇਦ ਰਾਣਾ ਅਤੇ ਸ਼੍ਰੀ ਮਦਨ ਲਾਲ ਦੁਸੜਕਾ ਵੱਲੋਂ  ਪੇਸ਼ ਬਾਕਮਾਲ ਰਚਨਾਵਾਂ ਨੂੰ ਹਾਜਰ ਸਰੋਤਿਆਂ ਵੱਲੋਂ ਭਰਪੂਰ ਪਸੰਦ ਕੀਤਾ ਗਿਆ ਅਤੇ ਸ਼੍ਰੀ ਮਦਨ ਲਾਲ ਦੇ ਬੰਸੁਰੀ ਵਾਦਨ ਤੋਂ ਇਲਾਵਾ ਸ਼ਾਲੂ, ਇਸ਼ੂ, ਰਾਜਿੰਦਰ ਕਾਲਾ ਵੱਲੋਂ ਪੇਸ਼ ਸੰਗੀਤਮਈ ਰਚਨਾਵਾਂ ਨੇ ਖੂਬ ਸਮਾਂ ਬੰਨ੍ਹਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਅਸ਼ੋਕ ਸੱਭਰਵਾਲ, ਜਥੇਦਾਰ ਮਨਜੀਤ ਸਿੰਘ ਦਿਓਲ, ਕੇ. ਕੇ. ਸ਼ਰਮਾ, ਹਰਸ਼ਿੰਦਰ ਕੌਰ, ਗੁਰਪ੍ਰੀਤ ਸਿੰਘ, ਡਾ. ਰਾਜ ਕੁਮਾਰ, ਜੇ. ਬੀ. ਵਰਮਾ, ਰਮਨ ਕੌਲ, ਐਚ. ਐਸ. ਮਿੱਠੂ, ਰਿੰਪੀ ਭਾਟੀਆ, ਅੰਜੂ ਸ਼ਰਮਾ, ਰਸ਼ਪਾਲ ਰਾਣਾ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।

31 ਅਗਸਤ ਤੱਕ ਜਮੀਨਾਂ ਦਾ ਰਿਕਾਰਡ ਆਂਨਲਾਈਨ ਕੀਤਾ ਜਾਵੇ: ਡੀ. ਸੀ.

ਹੁਸ਼ਿਆਰਪੁਰ, 29 ਅਗਸਤ: ਜ਼ਿਲ੍ਹੇ ਅੰਦਰ ਮਾਲ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਮੁਲਾਂਕਣ ਕਰਨ ਲਈ ਅੱਜ ਇਥੇ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਇੱਕ ਵਿਸ਼ੇਸ਼ ਮੀਟਿੰਗ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਰਵਸ੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਵਿਨੇ ਬੁਬਲਾਨੀ ਵਧੀਕ ਡਿਪਟੀ ਕਮਿਸ਼ਨਰ (ਜ), ਪੀ ਪੀ ਸਿੰਘ ਐਸ ਡੀ ਐਮ ਦਸੂਹਾ, ਰਾਹੁਲ ਚਾਬਾ ਐਸ ਡੀ ਐਮ ਮੁਕੇਰੀਆਂ, ਰਣਜੀਤ ਕੌਰ ਐਸ ਡੀ ਐਮ ਗੜ੍ਹਸ਼ੰਕਰ, ਬਲਰਾਜ ਕੌਰ ਗਰੇਵਾਲ ਜ਼ਿਲ੍ਹਾ ਮਾਲ ਅਫ਼ਸਰ, ਅਵਤਾਰ ਸਿੰਘ ਭੁੱਲਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ ਮਾਲ ਮਹਿਕਮੇ ਨਾਲ ਸਬੰਧਤ ਅਧਿਕਾਰੀ ਹਾਜ਼ਰ ਸਨ।
        ਸ੍ਰ: ਦੀਪਇੰਦਰ ਸਿੰਘ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਮੀਨਾਂ ਨਾਲ ਸਬੰਧਤ ਵਸੂਲੀ ਨਿਸ਼ਚਿਤ ਸਮੇਂ ਵਿੱਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਬਿਆਸ ਦਰਿਆ ਦੇ ਪਾਣੀ ਨਾਲ ਪ੍ਰਭਾਵਿਤ ਹੋਏ ਪਿੰਡਾਂ ਦੇ ਲੋਕਾਂ ਦੀਆਂ ਖਰਾਬ ਹੋਈਆਂ ਫ਼ਸਲਾਂ ਸਬੰਧੀ ਰਿਪੋਰਟ ਤੁਰੰਤ ਭੇਜੀ ਜਾਵੇ । ਉਨ੍ਹਾਂ ਨੇ ਮਾਲ ਵਿਭਾਗ ਦੇ ਅਧਿਕਾਰੀਆ ਨੂੰ ਹਦਾਇਤ ਕੀਤੀ ਕਿ 31 ਅਗਸਤ 2011 ਤੱਕ ਜ਼ਿਲ੍ਹੇ ਦਾ ਸਮੁਚਾ ਜਮੀਨੀ ਰਿਕਾਰਡ ਮੁਕੰਮਲ ਰੂਪ ਵਿੱਚ ਆਨ ਲਾਈਨ ਕੀਤਾ ਜਾਵੇ।  ਉਨ੍ਹਾਂ ਨੇ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਦੇ ਕਾਰਜਸਾਧਕ ਅਫ਼ਸਰਾਂ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਮੀਨਾਂ ਉਪਰ ਹੋਏ ਨਜਾਇਜ਼ ਕਬਜਿਆਂ ਨੂੰ ਤੁਰੰਤ ਹਟਾਇਆ ਜਾਵੇ ਅਤੇ ਜ਼ਿਲ੍ਹੇ ਅੰਦਰ ਜਿਹੜੇ ਪਿੰਡਾਂ ਵਿੱਚ  ਕਬਰਸਤਾਨਾਂ ਦੀ ਜਗ੍ਹਾ ,ਚਾਰਦੀਵਾਰੀ, ਪਾਣੀ ਦੇ ਪ੍ਰਬੰਧ ਸਬੰਧੀ ਮਸਲੇ ਉਭਰ ਕੇ ਸਾਹਮਣੇ ਆ ਰਹੇ ਹਨ, ਉਨ੍ਹਾਂ ਦਾ ਤੁਰੰਤ ਹੱਲ ਕੀਤਾ ਜਾਵੇ । ਉਹਨਾਂ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਦੀ ਪੰਜਾਬ ਲੋਕ ਸੇਵਾ ਐਕਟ-2011 ਲਾਗੂ ਹੋ ਚੁੱਕਾ ਹੈ ਅਤੇ ਇਸ ਐਕਟ ਵਿਚ ਨਿਰਧਾਰਤ ਕੀਤੀਆਂ ਸੇਵਾਵਾਂ ਨੂੰ ਨਿਸਚਿਤ ਸਮੇਂ ਵਿਚ ਦੇਣ ਨੂੰ ਯਕੀਨੀ ਬਣਾਇਆ ਜਾਵੇ।

ਲੋਕ ਅਦਾਲਤ ਰਾਹੀਂ ਝਗੜਿਆਂ ਦਾ ਮੌਕੇ ਤੇ ਨਿਪਟਾਰਾ

ਹੁਸ਼ਿਆਰਪੁਰ, 27 ਅਗਸਤ: ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਹੁਸ਼ਿਆਰਪੁਰ ਸ੍ਰੀ ਅਸ਼ੋਕ ਕੁਮਾਰ ਸਿੰਗਲਾ ਦੀ ਦੇਖ-ਰੇਖ ਹੇਠਾਂ ਅੱਜ ਮਾਸਿਕ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਗਿਆ। ਇਹ ਲੋਕ ਅਦਾਲਤਾਂ ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ ਅਤੇ ਗੜ੍ਹਸ਼ੰਕਰ ਵਿਖੇ ਲਗਾਈਆਂ ਗਈਆਂ। ਇਸ ਲੋਕ ਅਦਾਲਤ ਲਈ ਹੁਸ਼ਿਆਰਪੁਰ ਵਿਖੇ 9, ਦਸੂਹਾ  ਅਤੇ ਮੁਕੇਰੀਆਂ ਵਿਖੇ 2 ਅਤੇ ਗੜ੍ਹਸ਼ੰਕਰ ਵਿਖੇ 1 ਬੈਚ ਬਣਾਇਆ ਗਿਆ। ਇਨ੍ਹਾਂ ਬੈਂਚਾਂ ਵਿੱਚ ਸੋਸ਼ਲ ਵਰਕਰਾਂ ਅਤੇ ਵਕੀਲਾਂ ਨੂੰ ਖਾਸ ਤੌਰ ਤੇ ਸ਼ਾਮਲ ਕੀਤਾ ਗਿਆ ਤਾਂ ਜੋ ਕੇਸਾਂ ਦਾ ਨਿਪਟਾਰਾ ਵਿਚੋਲਗੀ ਅਤੇ ਰਜ਼ਾਮੰਦੀ ਨਾਲ ਕੀਤਾ ਜਾ ਸਕੇ।  ਇਸ ਲੋਕ ਅਦਾਲਤ ਵਿੱਚ ਸ੍ਰੀ ਆਰ.ਪੀ. ਧੀਰ ਪ੍ਰਧਾਨ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਨੇ ਬਾਰ ਮੈਂਬਰਾਂ ਰਾਹੀਂ ਇਸ ਲੋਕ ਅਦਾਲਤ ਨੂੰ ਕਾਮਯਾਬ ਬਣਾਉਣ ਲਈ ਪੂਰਾ ਸਹਿਯੋਗ ਦਿੱਤਾ। ਇਸ ਮਾਸਿਕ ਲੋਕ ਅਦਾਲਤ ਵਿੱਚ ਹਿੰਦੂ ਮੈਰਿਜ ਐਕਟ ਕੇਸ, ਦੀਵਾਨੀ ਦਾਅਵੇ, ਅਪੀਲਾਂ, ਸਮਝੌਤਾਯੋਗ ਫੌਜਦਾਰੀ ਕੇਸ, ਰੈਂਟ ਕੇਸ ਅਤੇ ਹੋਰ ਅਦਾਲਤੀ ਕੇਸਾਂ ਨੂੰ ਆਪਸੀ ਰਜ਼ਾਮੰਦੀ ਰਾਹੀਂ ਹੱਲ ਕਰਨ ਲਈ ਸੁਣਿਆ ਗਿਆ। ਇਸ ਲੋਕ ਅਦਾਲਤ ਵਿੱਚ ਕੁਲ 285 ਕੇਸਾਂ ਨੂੰ ਹੱਲ ਕਰਨ ਲਈ ਸੁਣਿਆ ਗਿਆ ਜਿਸ ਵਿੱਚ 179 ਕੇਸਾਂ ਦਾ ਨਿਪਟਾਰਾ ਰਜ਼ਾਮੰਦੀ ਨਾਲ ਕੀਤਾ ਗਿਆ। ਇਸੇ ਤਰਾਂ ਜੂਨ ਮਹੀਨੇ ਵਿੱਚ ਗੜ੍ਹਸ਼ੰਕਰ ਵਿਖੇ ਮਾਸਿਕ ਲੋਕ ਅਦਾਲਤ ਰਾਹੀਂ 17 ਕੇਸਾਂ ਦਾ ਨਿਪਟਾਰਾ ਕੀਤਾ ਗਿਆ । ਇਨ੍ਹਾਂ ਕੇਸਾਂ ਰਾਹੀਂ ਧਿਰਾਂ ਨੂੰ 7184749 ਰੁਪਏ ਬਤੌਰ ਕਲੇਮ / ਅਵਾਰਡ ਦਿਵਾਏ ਗਏ । ਹੁਸ਼ਿਆਰਪੁਰ ਵਿਖੇ ਸਾਲ 2011 ਵਾਸਤੇ ਸਥਾਪਿਤ ਸਥਾਈ ਲੋਕ ਅਦਾਲਤ ਵਿੱਚ 13 ਕੇਸਾਂ ਦਾ ਫੈਸਲਾ ਕੀਤਾ ਗਿਆ । ਮਾਨਯੋਗ ਜ਼ਿਲ੍ਹਾਂ ਤੇ ਸੈਸ਼ਨ ਜੱਜ ਸ੍ਰੀ ਅਸ਼ੋਕ ਕੁਮਾਰ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 158ਵੀਂ ਲੋਕ ਅਦਾਲਤ ਸੀ ਅਤੇ ਹੁਣ ਤੱਕ 45177 ਕੇਸਾਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕੀਤਾ ਜਾ ਚੁੱਕਾ ਹੈ ਜਿਸ ਰਾਹੀਂ ਕੁਲ ਰਕਮ 1093511604 ਰੁਪਏ ਬਤੌਰ ਕਲੇਮ/ ਅਵਾਰਡ ਧਿਰਾਂ ਨੂੰ ਦੁਆਏ ਜਾ ਚੁੱਕੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 3093 ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾ ਚੁੱਕੀ ਅਤੇ ਕਰੀਬ 243 ਕਾਨੂੰਨੀ ਸਾਖਰਤਾ ਕੈਂਪਾਂ ਦਾ ਆਯੋਜਨ ਕੀਤਾ ਜਾ ਚੁੱਕਾ ਹੈ। ਇਸ ਮੌਕੇ ਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਆਪਣੇ ਕੇਸਾਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕਰਵਾਉਣ ਕਿਉਂਕਿ ਇਸ ਨਾਲ ਪੈਸੇ ਅਤੇ ਸਮੇਂ ਦੋਹਾਂ ਦੀ ਬੱਚਤ ਹੁੰਦੀ ਹੈ। ਇਸ ਦੇ ਫੈਸਲੇ ਦੇ ਖਿਲਾਫ਼ ਕੋਈ ਅਪੀਲ ਨਹੀਂ ਹੁੰਦੀ ਅਤੇ ਇਸ ਦੇ ਫੈਸਲੇ ਨੂੰ ਦਿਵਾਨੀ ਅਦਾਲਤ ਦੀ ਡਿਗਰੀ ਦੀ ਮਾਣਤਾ ਪ੍ਰਾਪਤ ਹੈ।

ਡੀ. ਸੀ. ਹੁਸ਼ਿਆਰਪੁਰ ਵੱਲੋਂ ਜਨ ਔਸ਼ਧੀ ਕੇਂਦਰ ਦਾ ਦੌਰਾ

ਹੁਸ਼ਿਆਰਪੁਰ, 27 ਅਗਸਤ:  ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਚਲਾਏ ਜਾ ਰਹੇ ਜਨ ਔਸ਼ਧੀ ਕੇਂਦਰ ਅਤੇ ਔਰਥੋਪੈਡੀਕਲ ਸੈਂਟਰ ਦਾ ਦੌਰਾ ਕੀਤਾ । ਡਾ. ਯਸ਼ ਮਿੱਤਰਾ ਸਿਵਲ ਸਰਜਨ, ਅਨਿਲ ਮਹਿੰਦਰਾ ਸੀਨੀਅਰ ਮੈਡੀਕਲ ਅਫ਼ਸਰ ਵੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ।
        ਸ੍ਰ: ਦੀਪਇੰਦਰ ਸਿੰਘ ਨੇ ਇਸ ਮੌਕੇ ਤੇ ਜਨ ਔਸ਼ਧੀ ਕੇਂਦਰ ਵਿਖੇ ਦਵਾਈਆਂ ਦਾ ਸਟਾਕ ਚੈਕ ਕੀਤਾ ਅਤੇ ਜਨ ਔਸ਼ਧੀ ਕੇਂਦਰ ਦੇ ਇੰਚਾਰਜ ਕੋਲੋਂ ਇਸ ਸਬੰਧੀ ਜਾਣਕਾਰੀ ਹਾਸਲ ਕੀਤੀ।  ਉਨ੍ਹਾਂ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਇਸ ਜਨ ਔਸ਼ਧੀ ਕੇਂਦਰ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਇੱਕ ਰਿਪੋਰਟ ਤਿਆਰ ਕਰਕੇ ਦੇਣ ਤਾਂ ਜੋ ਇਸ ਨੂੰ  ਲਾਭਦਾਇਕ ਬਣਾਇਆ ਜਾ ਸਕੇ  ਅਤੇ ਲੋਕ ਇਸ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਇਸ ਤੋਂ ਉਪਰੰਤ ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਵਿਖੇ ਰੈਡ ਕਰਾਸ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਔਰਥੋਪੈਡੀਕਲ ਸੈਂਟਰ ਦਾ ਵੀ ਨਿਰੀਖਣ ਕੀਤਾ ਅਤੇ ਇਸ ਦੇ ਕੰਮ-ਕਾਜ ਤੇ ਤਸੱਲੀ ਪ੍ਰਗਟ ਕੀਤੀ।  ਉਨ੍ਹਾਂ ਕਿਹਾ ਕਿ ਰੈਡ ਕਰਾਸ ਸੁਸਾਇਟੀ ਦੀ ਆਮਦਨ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਅਤੇ ਰੈਡ ਕਰਾਸ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਸਮਾਜ ਭਲਾਈ ਦੇ ਕੰਮਾਂ ਵਿੱਚ ਹੋਰ ਸੁਧਾਰ ਲਿਆਂਦੇ ਜਾਵੇਗਾ ਤਾਂ ਜੋ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਹੋ ਸਕੇ।

ਅਧਿਕਾਰੀ ਤੇ ਕਰਮੀ ਲਗਨ ਤੇ ਮਿਹਨਤ ਨਾਲ ਕੰਮ ਕਰਨ : ਡੀ. ਸੀ.

ਹੁਸ਼ਿਆਰਪੁਰ, 26 ਅਗਸਤ: ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਵੱਲੋਂ ਸਰਕਾਰੀ ਖੇਤਰ ਵਿੱਚ ਕੰਮ ਕਰਦੇ ਕਰਮਚਾਰੀਆਂ, ਅਧਿਕਾਰੀਆ ਦੇ ਕੰਮ-ਕਾਜ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਉਨ੍ਹਾਂ ਦੀ ਕਾਰਜਕੁਸ਼ਲਤਾ ਵਧਾਉਣ ਲਈ ਦਿੱਤੀ ਜਾ ਰਹੀ ਸਿਖਲਾਈ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਹ ਪ੍ਰਗਟਾਵਾ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰੀਸ਼ਦ ਵਿਖੇ ਮੈਗਸੀਪਾ ਦੇ ਸਿਖਲਾਈ ਕੇਂਦਰ ਵਿੱਚ ਆਯੋਜਿਤ ਇੱਕ ਰੋਜ਼ਾ ਵਰਕਸ਼ਾਪ ਦਾ ਉਦਘਾਟਨ ਕਰਨ ਉਪਰੰਤ ਕੀਤਾ।
         ਸ੍ਰ: ਦੀਪਇੰਦਰ ਸਿੰਘ ਨੇ ਕਿਹਾ ਕਿ ਇਸ ਵਰਕਸ਼ਾਪ ਦਾ ਮੁੱਖ ਮਕਸਦ ਸਰਕਾਰੀ ਖੇਤਰ ਵਿੱਚ ਕੰਮ ਕਰਦੇ ਅਧਿਕਾਰੀਆਂ / ਕਰਮਚਾਰੀਆਂ ਦੇ ਹੁਨਰ ਵਿਕਾਸ, ਪ੍ਰੇਰਨਾ, ਨੈਤਿਕ ਕਦਰਾਂ-ਕੀਮਤਾਂ, ਚੰਗੀ ਕਾਰਜਕੁਸ਼ਲਤਾ, ਫੈਸਲਾ ਲੈਣ ਅਤੇ ਟੀਮ ਪ੍ਰਬੰਧਨ ਲਈ ਸਿਖਲਾਈ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਹਰੇਕ ਅਧਿਕਾਰੀ / ਕਰਮਚਾਰੀ ਨੂੰ ਇਨ੍ਹਾਂ ਗੁਣਾਂ ਨੂੰ ਧਾਰਨ ਕਰਨਾ ਚਾਹੀਦਾ ਹੈ ਅਤੇ ਦਫ਼ਤਰੀ ਕੰਮ-ਕਾਜ਼ ਕਰਦੇ ਸਮੇਂ ਨੈਤਿਕ ਕਦਰਾਂ-ਕੀਮਤਾਂ ਨੂੰ ਅਪਨਾਉਂਦਿਆਂ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਕੰਮ-ਕਾਜ ਕਰਦਿਆਂ ਅਧਿਕਾਰੀਆਂ ਵੱਲੋਂ ਬਦਲਦੇ ਸਮੇਂ ਅਤੇ ਸਮਾਜਿਕ ਲੋੜਾਂ, ਲੋਕ ਹਿੱਤਾਂ  ਨੂੰ ਧਿਆਨ ਵਿੱਚ ਰੱਖਦੇ ਹੋਏ ਨਿਯਮਾਂ ਅਨੁਸਾਰ ਫੈਸਲੇ ਲੈਣੇ ਚਾਹੀਦੇ ਹਨ। ਉਨ੍ਹਾਂ ਨੇ ਸਰਕਾਰੀ ਅਧਿਕਾਰੀਆਂ / ਕਰਮਚਾਰੀਆਂ ਨੂੰ ਸੁਧਾਰਵਾਦੀ ਪ੍ਰਵਿਰਤੀ ਅਪਨਾਉਣ ਦੀ ਪ੍ਰੇਰਨਾ ਦਿੱਤੀ ਅਤੇ ਬਿਨਾਂ ਕਿਸੇ ਭੇਦ-ਭਾਵ ਤੋਂ ਪੂਰੀ ਇਮਾਨਦਾਰੀ ਅਤੇ ਲਗਨ ਮਿਹਨਤ ਨਾਲ ਕੰਮ-ਕਾਜ ਕਰਨ ਲਈ ਪ੍ਰੇਰਿਤ ਕੀਤਾ।
        ਇਸ ਮੌਕੇ ਤੇ ਸੁਰਜੀਤ ਸਿੰਘ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਨੇ ਵਰਕਸ਼ਾਪ ਵਿੱਚ ਹਾਜ਼ਰ ਅਧਿਕਾਰੀਆਂ/ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਰਾਜੀ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭ੍ਰਿਸ਼ਟਾਚਾਰ ਮੁਕਤ ਵਿਵਸਥਾ ਕਾਇਮ ਕਰਨੀ ਚਾਹੀਦੀ ਹੈ।  ਇਸੇ ਤਰਾਂ ਜਸਵੰਤ ਸਿੰਘ ਸੈਣੀ ਰਿਸੋਰਸ ਪਰਸਨ ਨੇ ਪ੍ਰੋਜੈਕਟਰ ਤੇ ਸਲਾਈਡ ਦੀ ਸਹਾਇਤਾ ਨਾਲ ਨੈਤਿਕ ਕਦਰਾਂ ਕੀਮਤਾਂ ਅਤੇ ਚੰਗੀ ਕਾਰਜਕੁਸ਼ਲਤਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪ੍ਰੋ: ਪ੍ਰਵੀਨ ਵਿਮਲ ਰਿਪੋਰਸ ਪਰਸਨ ਨੇ ਫੈਸਲਾ ਲੈਣ ਅਤੇ ਟੀਮ ਪ੍ਰਬੰਧਨ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਇਸ ਵਰਕਸ਼ਾਪ ਵਿੱਚ ਹਾਜ਼ਰ ਸਰਕਾਰੀ ਅਧਿਕਾਰੀਆਂ / ਕਰਮਚਾਰੀਆਂ ਨੇ ਵਰਕਸ਼ਾਪ ਨੂੰ ਸਰਕਾਰੀ ਕੰਮ-ਕਾਜ ਵਿੱਚ ਕੁਸ਼ਲਤਾ ਲਿਆਉਣ ਲਈ ਬਹੁਤ ਹੀ ਲਾਹੇਵੰਦ ਤੇ ਜੀਵਨ ਪੱਧਰ ਨੂੰ ਉਚਾ ਚੁਕਣ ਲਈ ਬਹੁਤ ਹੀ ਉਪਯੋਗੀ ਦੱਸਿਆ।  ਇਸ ਵਰਕਸ਼ਾਪ ਦੇ ਅੰਤ ਵਿੱਚ ਸੁਰਜੀਤ ਸਿੰਘ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਨੇ ਡਿਪਟੀ ਕਮਿਸ਼ਨਰ ਸ੍ਰੀ ਦੀਪਇੰਦਰ ਸਿੰਘ ਦਾ ਅਤੇ ਵੱਖ-ਵੱਖ ਵਿਭਾਗਾਂ ਵਿੱਚੋਂ ਆਏ ਸਰਕਾਰੀ ਅਧਿਕਾਰੀਆਂ / ਕਰਮਚਾਰੀਆਂ ਅਤੇ ਰਿਸੋਰਸ ਪਰਸਨਜ਼ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਪ੍ਰੇਮ ਸਿੰਘ ਕਾਹਲੋਂ ਸਹਾਇਕ ਪ੍ਰੋਗਰਾਮ ਕੋਆਰਡੀਨੇਟਰ ਵੀ ਹਾਜ਼ਰ ਸਨ।

24 ਘੰਟੇ ਮੁਫ਼ਤ ਐਂਬੂਲੈਂਸ ਸੇਵਾ ਸ਼ੁਰੂ ; ਡਿਪਟੀ ਕਮਿਸ਼ਨਰ ਨੇ ਵਿਖਾਈ ਹਰੀ ਝੰਡੀ

ਹੁਸ਼ਿਆਰਪੁਰ, 26 ਅਗਸਤ: ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਲੋਕਾਂ ਨੂੰ 24 ਘੰਟੇ ਐਮਰਜੈਂਸੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਅੱਜ ਤੋਂ 10 ਮੋਬਾਇਲ ਐਂਬੂਲੈਂਸਾਂ ਰਾਹੀਂ ਮੁਫ਼ਤ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ।  ਇਹ ਜਾਣਕਾਰੀ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਮੋਬਾਇਲ ਐਂਬੂਲੈਂਸ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਉਪਰੰਤ ਦਿੱਤੀ। ਇਸ ਮੌਕੇ ਤੇ ਡਾ ਰਜਨੀਸ਼ ਸੈਣੀ ਸਹਾਇਕ ਸਿਵਲ ਸਰਜਨ, ਅਨਿਲ ਮਹਿੰਦਰਾ ਸੀਨੀਅਰ ਮੈਡੀਕਲ ਅਫ਼ਸਰ, ਸੁਨੀਲ ਪ੍ਰੀਆ, ਹਰਰੂਪ ਸ਼ਰਮਾ, ਸਿਹਤ ਵਿਭਾਗ ਦੇ ਡਾਕਟਰ ਅਤੇ ਸਟਾਫ ਹਾਜ਼ਰ ਸਨ।
        ਸ੍ਰ: ਦੀਪਇੰਦਰ ਸਿੰਘ ਨੇ ਦੱਸਿਆ ਕਿ ਇਹ ਮੋਬਾਇਲ ਐਂਬੂਲੈਂਸ ਗੱਡੀਆਂ ਜ਼ਿਲ੍ਰਾ ਹੁਸ਼ਿਆਰਪੁਰ ਦੇ ਤਲਵਾੜਾ, ਮੁਕੇਰੀਆਂ, ਦਸੂਹਾ, ਟਾਂਡਾ ਉੜਮੁੜ, ਸ਼ਾਮਚੁਰਾਸੀ, ਮਾਹਿਲਪੁਰ, ਗੜ੍ਹਸੰਕਰ, ਹੁਸ਼ਿਆਰਪੁਰ, ਚੱਬੇਵਾਲ ਤੇ ਭੂੰਗਾ ਵਿਖੇ ਤਾਇਨਾਤ ਕੀਤੀਆਂ ਜਾਣਗੀਆਂ ਅਤੇ ਹਰ ਮੋਬਾਇਲ ਐਂਬੂਲੈਂਸ ਵੱਲੋਂ 20 ਕਿਲੋਮੀਟਿਰ ਦੇ ਘੇਰੇ ਵਿੱਚ ਆਉਂਦੇ ਲੋਕਾਂ ਨੂੰ ਐਮਰਜੈਂਸੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੋਈ ਵੀ ਜ਼ਰੂਰਤਮੰਦ  ਐਂਮਰਜੈਂਸੀ ਰਿਸਪੋਂਸ ਸਰਵਿਸ ਤਹਿਤ ਨੰਬਰ 108 ਡਾਇਲ ਕਰਕੇ 15 ਮਿੰਟ ਵਿੱਚ ਐਂਬੂਲੈਂਸ ਸੇਵਾਵਾਂ ਲੈ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਐਂਮਰਜੈਂਸੀ ਐਂਬੂਲੈਂਸ ਸੇਵਾ ਦਾ ਲਾਭ ਸਹੀ ਢੰਗ ਨਾਲ ਲਿਆ ਜਾਵੇ । ਉਨ੍ਹਾਂ ਦੱਸਿਆ ਕਿ ਇਨ੍ਹਾਂ ਐਂਬੂਲੈਂਸਾਂ ਰਾਹੀਂ ਸੜਕ ਤੇ ਹੋਣ ਵਾਲੀਆਂ ਦੁਰਘਟਨਾਵਾਂ, ਦਿਲ ਦਾ ਦੌਰਾ, ਜਣੇਪੇ ਸਮੇਤ ਕਿਸੇ ਵੀ ਐਮਰਜੈਂਸੀ ਹਾਲਤ ਵਿੱਚ ਪੀੜਤ ਨੂੰ ਹਸਪਤਾਲ ਪਹੁੰਚਾਉਣ ਤੱਕ ਅਤੇ ਐਂਮਰਜੈਂਸੀ ਦੌਰਾਨ ਇਨ੍ਹਾਂ ਮੋਬਾਇਲ ਐਂਬੂਲੈਂਸ ਗੱਡੀਆਂ ਵਿੱਚ ਪੀੜਤ ਨੂੰ ਫ਼ਸਟ ਏਡ ਦੇ ਕੇ ਉਸ ਦਾ ਇਲਾਜ ਤੁਰੰਤ ਸ਼ੁਰੂ ਕਰ ਦਿੱਤਾ ਜਾਵੇਗਾ ਜਿਸ ਨਾਲ  ਕੀਮਤੀ ਜਾਨਾਂ ਬਚਾਈਆਂ ਜਾ ਸਕਣਗੀਆਂ,  ਲੋਕਾਂ ਦੇ ਸਮੇਂ ਅਤੇ ਪੈਸੇ ਦੀ ਵੀ ਬੱਚਤ ਹੋਵੇਗੀ।
          ਇਸ ਮੌਕੇ ਤੇ ਡਾ. ਯਸ਼ ਮਿੱਤਰਾ ਸਿਵਲ ਸਰਜਨ ਨੇ ਦੱਸਿਆ ਕਿ ਇਨ੍ਹਾਂ ਮੋਬਾਇਲ ਐਂਬੂਲੈਂਸਾਂ ਵਿੱਚ ਆਕਸੀਜਨ ਸਿਲੰਡਰ, ਸ਼ੁਗਰ ਚੈਕਅਪ, ਬੀ ਪੀ ਓਪਰੇਟਰ, ਨੈਬੋਲਾਈਜ਼ਰ, ਸੈਕਸ਼ਨ ਓਪਰੇਟਰ, ਤਿੰਨ ਕਿਸਮ ਦੇ ਸਟਰੈਚਰ, ਸਪਾਈਨ,  ਵੈਂਟੀਲੇਟਰ ਐਂਬੂਬੈਲ, ਹਰੇਕ ਕਿਸਮ ਦੀ ਦਵਾਈਆਂ, ਡਲੀਵਰੀ ਕਿੱਟ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਐਂਬੂਲੈਂਸਾਂ ਵਿੱਚ 2 ਐਂਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਅਤੇ 2 ਡਰਾਈਵਰ ਤਾਇਨਾਤ ਕੀਤੇ ਗਏ ਹਨ।

ਨੇਤਰਦਾਨ ਮਹਾਂਦਾਨ : ਦੀਪਇੰਦਰ ਸਿੰਘ

ਹੁਸ਼ਿਆਰਪੁਰ, 25 ਅਗਸਤ: ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਅੰਨਾਪਨ ਰੋਕੂ ਸੰਸਥਾ ਦੇ ਸਹਿਯੋਗ ਨਾਲ 25 ਅਗਸਤ ਤੋਂ 8 ਸਤੰਬਰ 2011 ਤੱਕ 26ਵਾਂ ਕੌਮੀ ਨੇਤਰਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਨੇਤਰਦਾਨ ਪੰਦਰਵਾੜੇ ਦੀ ਸ਼ੁਰੂਆਤ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਮਸ਼ਾਲ ਜਗਾ ਕੀਤੀ ਅਤੇ ਪੈਦਲ ਜਾਗ੍ਰਤੀ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਨੇ ਆਪਣੀਆਂ ਅੱਖਾਂ ਦਾਨ ਕਰਨ ਲਈ ਪ੍ਰਣ ਪੱਤਰ ਵੀ ਭਰਿਆ।
        ਸ੍ਰ: ਦੀਪਇੰਦਰ ਸਿੰਘ ਨੇ ਦੱਸਿਆ ਕਿ ਨੇਤਰਦਾਨ ਮਹਾਂਦਾਨ ਹੈ । ਇੱਕ ਨੇਤਰਦਾਨੀ ਦੋ ਨੇਤਰਹੀਨ ਵਿਅਕਤੀਆਂ ਦਾ ਜੀਵਨ ਰੌਸ਼ਨ ਕਰ ਸਕਦਾ ਹੈ। ਇਸ ਕਰਕੇ ਸਾਨੂੰ ਨੇਤਰਦਾਨ ਕਰਨੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਪੂਰੇ ਦੇਸ਼ ਅੰਦਰ ਇਸ ਵੇਲੇ 13 ਲੱਖ ਦੇ ਕਰੀਬ ਕੋਰਨੀਅਲ ਬਲਾਈਂਡਨੈਸ ਲੋਕ ਹਨ। ਜਿਨ੍ਹਾਂ ਲਈ ਹਰ ਸਾਲ ਇੱਕ ਲੱਖ ਅੱਖਾਂ ਦੀ ਲੋੜ ਪੈਂਦੀ ਹੈ ਪਰ ਨੇਤਰਦਾਨਾਂ ਵੱਲੋਂ ਕਰੀਬ 45000 ਅੱਖਾਂ ਦਾਨ ਕੀਤੀਆਂ ਜਾਂਦੀਆਂ ਹਨ ਜੋ ਬਹੁਤ ਘੱਟ ਹਨ। ਇਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।  ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪੂਰੇ ਪੰਜਾਬ ਅੰਦਰ 90 ਫੀਸਦੀ ਅੱਖਾਂ ਦਾਨ ਕਰਨ ਵਾਲੇ ਲੋਕ ਇਸ ਜ਼ਿਲ੍ਹੇ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਨੇਤਰਦਾਨ ਐਸੋਸੀਏਸ਼ਨ ਵੱਲੋਂ ਹੁਣ ਤੱਕ 70 ਹਜ਼ਾਰ ਲੋਕਾਂ ਦੇ ਅੱਖਾਂ ਦਾਨ ਕਰਨ ਲਈ ਪ੍ਰਣ ਪੱਤਰ ਭਰੇ ਹਨ ਅਤੇ ਪੂਰੇ ਸੂਬੇ ਅੰਦਰ 565 ਅੱਖਾਂ ਲੋੜਵੰਦ ਨੇਤਰਹੀਨਾਂ ਨੂੰ ਲਗਾ ਕੇ ਉਨ੍ਹਾਂ ਦੀ ਜਿੰਦਗੀ ਰੌਸ਼ਨ ਕੀਤੀ ਗਈ ਹੈ।  ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਨੇਤਰਦਾਨਾਂ ਵੱਲੋਂ ਹਰ ਸਾਲ 100 ਦੇ ਕਰੀਬ ਅੱਖਾਂ ਦਾਨ ਕੀਤੀਆਂ ਜਾਂਦੀਆਂ ਹਨ ਜੋ ਆਈ ਬੈਂਕ ਨੂੰ ਭੇਜੀਆਂ ਜਾਂਦੀਆਂ ਹਨ ਅਤੇ ਆਈ ਬੈਂਕ ਵੱਲੋਂ ਪੰਜਾਬ ਦੇ ਮੈਡੀਕਲ ਕਾਲਜਾਂ, ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਰਾਹੀਂ ਲੋੜਵੰਦ ਨੇਤਰਹੀਨ ਲੋਕਾਂ ਨੂੰ ਅੱਖਾਂ ਲਗਾਈਆਂ ਜਾਂਦੀਆਂ ਹਨ।
        ਇਸ ਮੌਕੇ ਤੇ ਡਾ ਯਸ਼ ਮਿੱਤਰਾ ਸਿਵਲ ਸਰਜਨ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਸਿਹਤ ਵਿਭਾਗ ਅਤੇ ਨੇਤਰਦਾਨ ਐਸੋਸੀਏਸ਼ਨ ਵੱਲੋਂ ਜ਼ਿਲ੍ਹੇ ਅੰਦਰ ਨੇਤਰਦਾਨ ਜਾਗਰੂਕਤਾ ਰੈਲੀਆਂ, ਸੈਮੀਨਾਰ, ਕੈਂਪ ਲਗਾਏ ਜਾਣਗੇ ਅਤੇ ਸਕੂਲਾਂ ਅੰਦਰ ਬੱਚਿਆਂ ਦੀਆਂ ਅੱਖਾਂ ਦਾ ਚੈਕਅਪ ਕੀਤਾ ਜਾਵੇਗਾ।  ਇਸ ਤੋਂ ਇਲਾਵਾ ਪ੍ਰਿੰਟ ਮੀਡੀਆ ਅਤੇ ਚੈਨਲਾਂ ਰਾਹੀਂ ਵੱਧ ਤੋਂ ਵੱਧ ਪ੍ਰਚਾਰ ਵੀ ਕੀਤਾ ਜਾਵੇਗਾ ਤਾਂ ਜੋ ਲੋਕਾਂ ਵਿੱਚ ਨੇਤਰਦਾਨ ਕਰਨ ਲਈ ਜਾਗ੍ਰਤੀ ਪੈਦਾ ਹੋ ਸਕੇ।  ਇਸ ਮੌਕੇ ਤੇ ਸਰਵਸ੍ਰੀ ਪ੍ਰ: ਬਹਦਾਰ ਸਿੰਘ ਸਨੇਤਾ ਚੀਫ ਪੈਟਰਨ, ਮਲਕੀਤ ਸਿੰਘ ਮਹੇਰੂ ਪ੍ਰਧਾਨ ਨੇਤਰਦਾਨ ਐਸੋਸੀਏਸ਼ਨ, ਹਰਬੰਸ ਸਿੰਘ ਜਨਰਲ ਸਕੱਤਰ, ਬੀ ਕੇ ਮਹਿਤਾ, ਪਰਮਜੀਤ ਸਿਘ ਸਚਦੇਵਾ, ਮਲਕੀਤ ਸਿੰਘ ਸੂਦ, ਡਾ. ਗੁਰਬਖਸ਼ ਸਿੰਘ ਸੰਧੂ, ਰਕਸ਼ਾ ਗੁਪਤਾ, ਪੁਸ਼ਪਾ ਸ਼ਰਮਾ, ਸੁਨੀਲ ਪਰੀਏ, ਰਾਕੇਸ਼ ਮੋਹਨ, ਮਨਮੋਹਨ ਕੌਰ ਮਾਸ ਮੀਡਆ ਅਫ਼ਸਰ, ਜਸਬੀਰ ਸਿੰਘ ਮੀਤ ਪ੍ਰਧਾਨ, ਸਿਵਲ ਹਰਪਤਾਲ ਦੇ ਅਧਿਕਾਰੀ/ ਕਰਮਚਾਰੀ, ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿੱਧ, ਸਕੂਲਾਂ ਦੇ ਬੱਚੇ ਅਤੇ ਹੋਰ ਲੋਕ ਹਾਜ਼ਰ ਸਨ। 
           ਇਹ ਪੈਦਲ ਜਾਗ੍ਰਤੀ ਯਾਤਰਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਦੀ ਹੁੰਦੀ ਹੋਈ ਫਾਇਰ ਬ੍ਰਿਗੇਡ ਦੇ ਦਫ਼ਤਰ ਵਿਖੇ ਸਮਾਪਤ ਹੋਈ ਜਿਥੇ ਐਸ ਐਸ ਪੀ ਸ੍ਰੀ ਰਾਕੇਸ਼ ਅਗਰਵਾਲ ਦੀ ਅਗਵਾਈ ਹੇਠ ਸ੍ਰੀ ਸੁਖਵਿੰਦਰ ਸਿੰਘ ਐਸ ਪੀ (ਓਪਰੇਸ਼ਨ) ਨੇ ਇਸ ਪੈਦਲ ਜਾਗ੍ਰਤੀ ਯਾਤਰਾ ਤੇ ਮਸ਼ਾਲ ਨੂੰ ਰਿਸੀਵ ਕੀਤਾ।

ਸੜਕਾਂ ਤੇ ਲੱਗੇ ਹੋਰਡਿੰਗਜ਼ ਹਟਾਉਣ ਦੇ ਹੁਕਮ

ਹੁਸ਼ਿਆਰਪੁਰ, 24 ਅਗਸਤ: ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਪੈਂਦੇ ਰਾਸ਼ਟਰੀ ਮਾਰਗਾਂ, ਰਾਜ ਮਾਰਗਾਂ ਅਤੇ ਸਮੂਹ ਨਗਰ ਕੌਂਸਲਾਂ ਦੀਆਂ ਸੜਕਾਂ ਉਪਰ ਰਾਜਸੀ ਨੇਤਾਵਾਂ, ਰਾਜਸੀ ਪਾਰਟੀਆਂ ਅਤੇ ਵਪਾਰਕ ਅਦਾਰਿਆਂ ਵੱਲੋਂ ਲਗਾਏ ਗਏ ਹੋਰਡਿੰਗਜ਼ ਨੂੰ ਹਟਾਇਆ ਜਾਵੇ ਅਤੇ ਇੱਕ ਮਹੀਨੇ ਦੇ ਅੰਦਰ-ਅੰਦਰ ਇਸ ਦੀ ਰਿਪੋਰਟ ਦਿੱਤੀ ਜਾਵੇ। ਇਹ ਜਾਣਕਾਰੀ ਸ੍ਰ ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਅੱਜ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਸਬੰਧਿਤ ਵਿਭਾਗਾਂ ਦੇ ਉਚ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੌਰਾਨ ਦਿੱਤੀ। ਇਸ ਮੌਕੇ ਤੇ ਸਰਵਸ੍ਰੀ ਵਿਨੇ ਬੁਬਲਾਨੀ ਵਧੀਕ ਡਿਪਟੀ ਕਮਿਸ਼ਨਰ (ਜ), ਆਰ ਐਸ ਬੈਂਸ ਐਕਸੀਅਨ ਲੋਕ ਨਿਰਮਾਣ ਵਿਭਾਗ, ਮਨਜੀਤ ਸਿੰਘ ਸਹਾਇਕ ਜ਼ਿਲ੍ਹਾ ਟਰਾਂਸਪੋਰਟ ਅਫਸ਼ਰ, ਨਗਰ ਕੌਂਸਲਾਂ ਦੇ ਕਾਰਜਸਾਧਕ ਅਫਸਰ ਅਤੇ ਹੋਰ ਸਬੰਧਤ ਅਧਿਕਾਰੀ ਹਾਜ਼ਰ ਸਨ।
        ਸ੍ਰ: ਦੀਪਇੰਦਰ ਸਿੰਘ ਨੇ ਦੱਸਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਆਦੇਸ਼ਾਂ ਦੀ ਪਾਲਣਾ ਕਰਦਿਆਂ ਪੰਜਾਬ ਦੇ ਮੁੱਖ ਸਕੱਤਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਹਨ ਜਿਸ ਤਹਿਤ ਰਾਸ਼ਟਰੀ ਮਾਰਗਾਂ, ਰਾਜ ਮਾਰਗਾਂ ਅਤੇ ਨਗਰ ਕੌਂਸਲਾਂ ਦੀਆਂ ਸੜਕਾਂ ਉਪਰ ਲਗਾਏ ਗਏ ਹੋਰਡਿੰਗਜ਼ ਮੋਟਰ ਵਹੀਕਲ ਐਕਟ 1988 ਦੀ ਉਲੰਘਣਾ ਹੈ । ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੁੰ ਹਦਾਇਤ ਕੀਤੀ ਕਿ ਉਹ ਮਾਨਯੋਗ ਅਦਾਲਤ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਦੋ ਮਹੀਨੇ ਦੇ ਅੰਦਰ-ਅੰਦਰ ਹੋਰਡਿੰਗਜ਼ ਨੂੰ ਹਟਾਉਣ।
        ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰੀ ਮਾਰਗਾਂ, ਰਾਜ ਮਾਰਗਾਂ ਅਤੇ ਸਮੂਹ ਨਗਰ ਕੌਂਸਲਾਂ ਦੀਆਂ ਸੜਕਾਂ ਉਪਰ ਅਤੇ ਟੈਲੀਫੋਨ ਵਿਭਾਗ, ਬਿਜਲੀ ਵਿਭਾਗ ਦੇ ਖੰਭਿਆਂ ਉਪਰ  ਲਗਾਏ ਗਏ ਹੋਰਡਿੰਗਜ਼ ਗੈਰ ਕਾਨੂੰਨੀ ਹਨ ।  ਉਨ੍ਹਾਂ ਕਿਹਾ ਕਿ ਉਕਤ ਮਾਰਗਾਂ ਤੇ ਸੜਕਾਂ/ ਖੰਭਿਆਂ ਉਪਰ ਧਾਰਮਿਕ, ਸਿਆਸੀ ਤੇ ਹੋਰ ਅਦਾਰਿਆਂ ਵੱਲੋਂ ਲਗਾਏ ਗਏ ਇਸ਼ਤਿਹਾਰ ਬੋਰਡ (ਹੋਰਡਿੰਗਜ) ਨੂੰ   ਹਟਾਇਆ ਜਾਵੇ ਤਾਂ ਜੋ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਹੋ ਸਕੇ। ਉਨ੍ਹਾਂ ਕਿਹਾ ਕਿ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਹਿੱਤ ਰਾਜਸੀ ਨੇਤਾਵਾਂ, ਰਾਜਸੀ ਪਾਰਟੀਆਂ ਅਤੇ ਵਪਾਰਕ ਅਦਾਰਿਆਂ ਦੇ ਨੁਮਾਇੰਦਿਆਂ ਨੂੰ ਜਾਗਰੁਕ ਕੀਤਾ ਜਾਵੇ ਅਤੇ ਨਗਰ ਕੌਂਸਲ ਵੱਲੋਂ ਹੋਰਡਿਗਜ਼ ਲਗਾਉਣ ਲਈ ਸ਼ਨਾਖਤ ਕੀਤੇ ਗਏ ਸਥਾਨਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕਾਂ ਦੇ ਬਰਮਜ਼ ਉਪਰ ਲਗਾਏ ਗਏ ਹੋਰਡਿੰਗਜ਼ ਨੂੰ ਹਟਾਉਣ ਸਬੰਧੀ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਦਿਨ ਤਿਉਹਾਰ ਨਾਲ ਸਬੰਧਤ ਹੋਰਡਿੰਗਜ਼ ਲਗਾਉਣ ਲਈ ਕਿਸੇ ਢੁਕਵੀਂ ਜਗ੍ਹਾ ਦੀ ਸ਼ਨਾਖਤ ਕੀਤੀ ਜਾਵੇ ਅਤੇ  ਜਿਹੜੇ ਲੋਕ ਆਪਣੀ ਮਨਮਰਜ਼ੀ ਨਾਲ ਕਿਤੇ ਵੀ ਹੋਰਡਿਗਜ਼ ਲਗਾਉਂਦੇ ਹਨ , ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇ।  ਉਨ੍ਹਾਂ ਨੇ ਇਸ ਸਬੰਧੀ ਬਿਜਲੀ ਬੋਰਡ, ਜੰਗਲਾਤ ਵਿਭਾਗ, ਨੈਸ਼ਨਲ ਹਾਈ ਵੇਅ ਅਥਾਰਟੀ ਅਤੇ ਟੈਲੀਫੋਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਖੇਤਰ ਵਿੱਚ ਲਗਾਏ ਗਏ ਹੋਰਡਿੰਗਜ਼ ਨੂੰ ਤੁਰੰਤ ਹਟਾਉਣ ਦੀ ਕਾਰਵਾਈ ਕਰਨ।

ਫੋਨ ਸੇਵਾ ਠੱਪ ਹੋਣ ਨਾਲ ਲੋਕ ਪ੍ਰੇਸ਼ਾਨ

ਤਲਵਾੜਾ, 24 ਅਗਸਤ: ਲਾਗਲੇ ਕਸਬਾ ਕਮਾਹੀ ਦੇਵੀ ਵਿਚ ਭਾਰਤ ਸੰਚਾਰ ਨਿਗਮ ਦੇ ਦਰਜਨਾਂ ਟੈਲੀਫੋਨ ਠੱਪ ਹੋਣ ਨਾਲ ਲੋਕਾਂ ਵਿਚ ਕਾਫੀ ਬੇਚੈਨੀ ਪਾਈ ਜਾ ਰਹੀ ਹੈ। ਇਸ ਸਬੰਧੀ ਦੱਸਦਿਆਂ ਰਮਨ ਗੋਲਡੀ, ਸੀਮਾ, ਕਲਾ ਦੇਵੀ, ਅਸ਼ਵਨੀ ਆਦਿ ਨੇ ਦੱਸਿਆ ਕਿ ਕਮਾਹੀ ਅਤੇ ਆਸ ਪਾਸ ਦੇ ਅਨੇਕਾਂ ਪਿੰਡਾਂ ਵਿਚ ਫੋਨ ਸੇਵਾ ਠੱਪ ਹੋਣ ਨਾਲ ਉਨ੍ਹਾਂ ਦੇ ਕਾਰੋਬਾਰ ਜਿੱਥੇ ਰੋਜਮੱਰ੍ਹਾ ਦੇ ਕੰਮਕਾਜ ਲਈ ਬਾਕੀ ਇਲਾਕੇ ਨਾਲੋਂ ਉਨ੍ਹਾਂ ਸੰਪਰਕ ਟੁੱਟਾ ਹੋਇਆ ਹੈ ਉਥੇ ਐਸ. ਟੀ. ਡੀ., ਇੰਟਰਨੈੱਟ ਕੈਫੇ ਵਰਗੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੇ ਦੁਕਾਨਦਾਰਾਂ ਲਈ ਰੋਜੀ ਰੋਟੀ ਦਾ ਸੰਸਾ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸਬੰਧਤ ਵਿਭਾਗ ਨੂੰ ਲਿਖਤੀ ਰੂਪ ਵਿਚ ਸ਼ਿਕਾਇਤਾਂ ਕਰ ਚੁੱਕੇ ਹਨ ਅਤੇ ਉਹ ਮਹਿਕਮੇ ਦੀ ਕਥਿਤ ਢਿੱਲੀ ਕਾਰਗੁਜਾਰੀ ਤੋਂ ਆਰਥਿਕ ਤੇ ਮਾਨਸਿਕ ਰੂਪ ਵਿਚ ਪ੍ਰੇਸ਼ਾਨ ਹੋ ਚੁੱਕੇ ਹਨ। ਉਨ੍ਹਾਂ ਡੀ. ਸੀ. ਹੁਸ਼ਿਆਰਪੁਰ ਅਤੇ ਜਨਰਲ ਮੈਨੇਜਰ ਬੀ. ਐੱਸ. ਐਨ. ਐੱਲ. ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਇਲਾਕੇ ਵਿਚ ਟੈਲੀਫੋਨ ਸੇਵਾ ਤੁਰੰਤ ਬਹਾਲ ਕੀਤੀ ਜਾਵੇ।

ਮਮਤਾ ਕੌਮੀ ਨਿਬੰਧ ਮੁਕਾਬਲੇ ਵਿਚ ਅੱਵਲ

ਤਲਵਾੜਾ, 24 ਅਗਸਤ: ਦੇਸ਼ ਦੇ ਪ੍ਰਮੁੱਖ ਸਿੱਖਿਆ ਸੰਸਥਾਨ ਵਿੱਦਿਆ ਭਾਰਤੀ ਵੱਲੋਂ ਕੌਮੀ ਪੱਧਰ ਦੇ ਨਿਬੰਧ ਮੁਕਾਬਲੇ ਵਿਚ ਐਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਦੀ ਪੰਜਾਬੀ ਅਧਿਆਪਕਾ ਮਮਤਾ ਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਪ੍ਰਿੰ. ਦੇਸ ਰਾਜ ਸ਼ਰਮਾ ਨੇ ਦੱਸਿਆ ਕਿ ਮਮਤਾ ਦੀ ਇਹ ਪ੍ਰਾਪਤੀ ਇਸ ਪਹਿਲੂ ਤੋਂ ਵੀ ਮਹੱਤਵਪੂਰਨ ਹੈ ਕਿ ਉਹ ਪੰਜਾਬੀ ਵਿਸ਼ੇ ਨਾਲ ਸਬੰਧਤ ਹੋਣ ਹੈ ਪਰ ਇਸ ਪ੍ਰਤੀਯੋਗਤਾ ਵਿਚ ਉਸਨੇ ਮੁਕਾਬਲੇ ਵਿਚ ‘ਭਾਰਤੀ ਸਿੱਖਿਆ ਦਾ ਉਦੇਸ਼, ਕਿਰਿਆਨਵਸਨ ਤੇ ਪਰਿਣਾਮ’ ਵਿਸ਼ੇ ਤੇ ਰਾਸ਼ਟਰੀ ਭਾਸ਼ਾ ਹਿੰਦੀ ਵਿਚ ਨਿਬੰਧ ਲਿਖਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਮਮਤਾ ਦੀ ਇਸ ਪ੍ਰਾਪਤੀ ਨਾਲ ਜਿੱਥੇ ਸਕੂਲ ਅਤੇ ਇਲਾਕੇ ਦਾ ਨਾਂ ਪੂਰੇ ਦੇਸ਼ ਵਿਚ ਰੌਸ਼ਨ ਹੋਇਆ ਹੈ।

ਭਟੇੜ ਕਵੀ ਦਰਬਾਰ ਵਿਚ ਵੀ ਛਾਏ ਅੰਨਾ ਹਜਾਰੇ

ਤਲਵਾੜਾ, 24 ਅਗਸਤ: ਲਾਗਲੇ ਪਿੰਡ ਭਟੇੜ ਵਿਚ ਰਾਸ਼ਟਰੀ ਸਾਹਿਤ ਮੰਚ ਵੱਲੋਂ ਮੁੱਖ ਸੰਚਾਲਕ ਜਨਾਬ ਨਰੇਸ਼ ਗੁਮਨਾਮ ਵੱਲੋਂ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਕਵੀਆਂ ਨੇ ਸ਼ਿਰਕਤ ਕੀਤੀ। ਜਿਕਰਯੋਗ ਹੈ ਕਿ ਇਸ ਕਵੀ ਦਰਬਾਰ ਵਿਚ ਜਨਲੋਕਪਾਲ ਲਈ ਸੰਘਰਸ਼ ਕਰ ਰਹੇ ਹਰਮਨ ਪਿਆਰੇ ਆਗੂ ਅੰਨਾ ਹਜਾਰੇ ਸਬੰਧੀ ਅਨੇਕਾਂ ਰਚਨਾਵਾਂ ਨੇ ਸਮਕਾਲੀ ਮਸਲਿਆਂ ਪ੍ਰਤੀ ਲਿਖਾਰੀਆਂ ਦੀ ਚੇਤਨਤਾ ਦਾ ਸਬੂਤ ਦਿੱਤਾ। ਕਾਵਿ ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਸ਼੍ਰੀ ਮਦਨ ਲਾਲ ਦੀ ਬੰਸੁਰੀ ਧੁਨ ਅਤੇ ਸ. ਹਰਮਿੰਦਰ ਸਿੰਘ ਸੋਹਲ ਦੇ ਸੁਰੀਲੇ ਗੀਤਾਂ ਨਾਲ ਹੋਈ ਅਤੇ ਇਸ ਮੌਕੇ ਪੰਜਾਬੀ ਸਾਹਿਤ ਤੇ ਕਲਾ ਮੰਚ ਤਲਵਾੜਾ ਵੱਲੋਂ ਡਾ. ਸੁਰਿੰਦਰ ਮੰਡ, ਡਾ. ਅਮਰਜੀਤ ਅਨੀਸ, ਰਵੀ ਰਵਿੰਦਰ, ਸਮਰਜੀਤ ਸਿੰਘ ਸ਼ਮੀ, ਪ੍ਰੋ. ਅੰਜੂ ਬਾਲਾ, ਕੇ. ਕੇ. ਰਾਣਾ, ਰਜਿੰਦਰ ਮਹਿਤਾ, ਕੈਲਾਸ਼ ਰਾਣੀ, ਹਰਸ਼ਵਿੰਦਰ ਕੌਰ, ਅਨੁਰਾਧਾ ਸ਼ਰਮਾ, ਧਿਆਨ ਸਿੰਘ ‘ਚੰਦਨ’ ਤੋਂ ਇਲਾਵਾ ਨੰਬਰਦਾਰ ਹਰਨਾਮ ਸਿੰਘ, ਮਦਨ ਲਾਲ ਦੁਸੜਕਾ, ਜਨਾਬ ਸੁਭਾਸ਼ ਨਾਜਿਸ਼, ਕੇਵਲ ਕ੍ਰਿਸ਼ਨ ਕਸ਼ਿਅਪ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ। ਸਮਾਗਮ ਵਿਚ ਰਾਜੀਵ ਸ਼ਰਮਾ, ਸੀਮਾ, ਸਵਰਨ ਸ਼ਰਮਾ, ਪਰਤਾਪ ਸਿੰਘ, ਹਰਕਿਰਨ ਸਿੰਘ, ਪ੍ਰੋ. ਦਲਬੀਰ ਸਿੰਘ ਮੱਲ੍ਹੀ, ਠਾਕੁਰ ਪਰਮੋਦ ਸਿੰਘ ਕਾਹਨੂੰਵਾਨ, ਹਿਮਾਂਸ਼ੂ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।

ਜਿਲ੍ਹਾ ਪੱਧਰੀ ਸਲਾਹਕਾਰ ਕਮੇਟੀਆਂ ਵਿਚ ਲਏ ਅਹਿਮ ਫੈਸਲੇ

ਹੁਸ਼ਿਆਰਪੁਰ, 23 ਅਗਸਤ:  ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀਆਂ ਦੀਆਂ ਮੀਟਿੰਗਾਂ ਅੱਜ ਇਥੇ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਨੇ ਬੁਬਲਾਨੀ ਦੀ ਪ੍ਰਧਾਨਗੀ ਹੇਠ ਹੋਈਆਂ ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਜੀ ਐਸ ਬਾਜਵਾ ਐਕਸੀਅਨ ਪਾਵਰ ਕੌਮ, ਰਾਜੇਸ਼ਵਰ ਸਿੰਘ ਸਿੱਧੂ ਐਸ ਪੀ (ਹੈਡਕੁਆਟਰ), ਰਣਜੀਤ ਸਿੰਘ ਐਕਸੀਅਨ ਜਨ ਸਿਹਤ ਵਿਭਾਗ, ਰੀਨਾ ਉਪਲ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅਤੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਅਤੇ ਸਲਾਹਕਾਰ ਕਮੇਟੀਆਂ ਦੇ ਮੈਂਬਰ ਹਾਜਰ ਸਨ।
        ਸ੍ਰੀ ਬੁਬਲਾਨੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਸਲਾਹਕਾਰ ਕਮੇਟੀਆਂ ਦੇ ਮੈਂਬਰਾਂ ਦੇ ਸੁਝਾਅ ਅਤੇ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਸੁਣਿਆ ਗਿਆ ਹੈ ਅਤੇ ਮੈਂਬਰਾਂ ਵੱਲੋਂ ਇਸ ਮੀਟਿੰਗ ਵਿੱਚ ਉਠਾਏ ਗਏ ਮਸਲਿਆਂ ਨੂੰ ਅਗਲੀ ਮੀਟਿੰਗ ਤੋਂ ਪਹਿਲਾਂ-ਪਹਿਲਾਂ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਿਜਲੀ ਸਬੰਧੀ ਲੋਕਾਂ ਦੀਆਂ ਮੁਸ਼ਕਲਾਂ ਨੂੰ ਤੁਰੰਤ ਹੱਲ ਕੀਤਾ ਜਾਵੇ। ਉਨ੍ਹਾਂ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਨਹਿਰਾਂ, ਨਾਲਿਆਂ ਦੀ ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਬਰਸਾਤੀ ਪਾਣੀ ਦਾ ਨਿਕਾਸ ਆਸਾਨੀ ਨਾਲ ਹੋ ਸਕੇ ਅਤੇ ਬਿਸਤ ਦੁਆਬ ਨਹਿਰ ਸਬੰਧੀ ਉਠਾਏ ਗਏ ਮਸਲੇ ਨੂੰ ਹੱਲ ਕਰਨ ਲਈ ਅਗਲੀ ਮੀਟਿੰਗ ਦੌਰਾਨ ਸਬੰਧਤ ਅਧਿਕਾਰੀਆਂ ਨੂੰ ਮੀਟਿੰਗ ਵਿੱਚ ਬੁਲਾਇਆ ਜਾਵੇ। ਉਨ੍ਹਾਂ ਨੇ ਜ਼ਿਲ੍ਹੇ ਦੀਆਂ ਵੱਖ-ਵੱਖ ਨਗਰ ਕੌਂਸਲਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰਾਂ ਅੰਦਰ ਸਟਰੀਟ ਲਾਈਟਾਂ ਨੂੰ ਚਾਲੂ ਕੀਤਾ ਜਾਵੇ ਅਤੇ ਸੜਕਾਂ ਵਿੱਚ ਪਏ ਖੱਡਿਆਂ ਨੂੰ ਪੂਰਿਆ ਜਾਵੇ ਅਤੇ ਫੁੱਟਪਾਥਾਂ ਤੇ ਹੋਏ ਨਜਾਇਜ਼ ਕਬਜਿਆਂ ਨੂੰ ਤੁਰੰਤ ਹਟਾਇਆ ਜਾਵੇ।  ਉਨ੍ਹਾਂ ਕਿਹਾ ਕਿ ਸੜਕੀ ਹਾਦਸਿਆਂ ਦਾ ਕਾਰਨ ਬਣ ਰਹੇ ਅਵਾਰਾ ਪਸ਼ੂਆਂ ਨੂੰ ਗਊਸ਼ਲਾਵਾਂ ਵਿੱਚ ਭੇਜਿਆ ਜਾਵੇ ਅਤੇ ਸ਼ਹਿਰਾਂ ਅੰਦਰ ਕੂੜਾ-ਕਰਕਟ ਨੂੰ ਚੁਕਿਆ ਜਾਵੇ ,  ਇਸ ਸਬੰਧੀ  ਰਿਪੋਰਟ ਪੇਸ਼ ਕੀਤੀ ਜਾਵੇ।
        ਇਸ ਮੌਕੇ ਤੇ ਸ੍ਰੀ ਬੁਬਲਾਨੀ ਵੱਲੋਂ ਬਿਜਲੀ ਵਿਭਾਗ, ਸਿੰਚਾਈ ਵਿਭਾਗ, ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਆਬਕਾਰੀ ਤੇ ਕਰ ਵਿਭਾਗ, ਸਿੱਖਿਆ, ਸਿਹਤ ਅਤੇ ਜਨ ਸਿਹਤ ਵਿਭਾਗਾਂ ਦੀਆਂ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀਆਂ ਦੀਆਂ ਮੀਟਿੰਗਾਂ ਦੌਰਾਨ ਵੱਖ-ਵੱਖ ਮਸਲਿਆਂ ਤੇ ਵਿਚਾਰ ਕੀਤਾ ਗਿਆ ਅਤੇ ਸਲਾਹਕਾਰ ਕਮੇਟੀਆਂ ਦੇ ਮੈਂਬਰਾਂ ਨੂੰ ਭਰੋਸਾ ਦੁਆਇਆ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਅਗਲੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ ਅਤੇ ਉਨ੍ਹਾਂ ਵੱਲੋਂ ਪੇਸ਼ ਮਸਲਿਆਂ ਦਾ ਹੱਲ ਕੀਤਾ ਜਾਵੇਗਾ।
        ਇਸ ਉਪਰੰਤ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਬੁਬਲਾਨੀ ਨੇ ਬੀ ਐਲ ਓਜ਼ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ  ਹਰੇਕ ਬੀ ਐਲ ਓ ਆਪਣੇ ਪੋਲਿੰਗ ਬੂਥ ਦਾ ਜਿੰਮੇਵਾਰ ਹੋਵੇਗਾ ਅਤੇ ਉਸ ਕੋਲ ਆਪਣੇ ਪੋਲਿੰਗ ਬੂਥ ਨਾਲ ਸਬੰਧਤ ਜਨਗਣਨਾ ਦਾ ਸਮੂਚਾ ਰਿਕਾਰਡ ਹੋਣਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਦਿੱਤੇ ਗਏ ਰਜਿਸਟਰ ਵਿੱਚ ਦਰਜ ਹੋਵੇ। ਇਹ ਰਜਿਸਟਰ ਪੱਕੇ ਤੌਰ ਤੇ ਰਿਕਾਰਡ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ 18 ਤੋਂ 21 ਸਾਲ ਤੱਕ ਦੇ ਵੋਟਰਾਂ ਦੀਆਂ ਵੋਟਾਂ ਬਣਾਉਣ ਲਈ ਜਨਮ ਸਰਟੀਫਿਕੇਟ ਲੈਣੇ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਬੀ ਐਲ ਓਜ਼ ਨੂੰ ਜੇਕਰ ਕਿਸੇ ਕਿਸਮ ਦੀ ਕੋਈ ਸਮੱਸਿਆ ਆ ਰਹੀ ਹੈ ਤਾਂ ਉਹ ਵਧੀਕ ਡਿਪਟੀ ਕਮਿਸ਼ਨਰ (ਜ) ਨਾਲ ਗੱਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਵੋਟਾਂ ਬਣਾਉਣ ਲਈ ਜਿਸ ਨਾਗਰਿਕ ਕੋਲ ਉਸ ਦੀ ਉਮਰ, ਜਨਮ ਸਬੰਧੀ ਕੋਈ ਸਰਟੀਫਿਕੇਟ ਨਹੀਂ ਹੈ ਤਾਂ ਉਸ ਕੋਲੋਂ ਸਵੈ-ਘੋਸ਼ਣਾ ਪੱਤਰ ਲਿਆ ਜਾਵੇ।

ਸਾਹਬੀ ਦਾ ਤਲਵਾੜਾ ਆਉਣ ਤੇ ਸਵਾਗਤ


ਤਲਵਾੜਾ, 21 ਅਗਸਤ: ਸਰਬਜੋਤ ਸਿੰਘ ਸਾਹਬੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਜਿਲ੍ਹਾ ਹੁਸ਼ਿਆਰਪੁਰ ਬਣਨ ਉਪਰੰਤ ਸਵਾਗਤ ਕਰਦੇ ਹੋਏ ਅਕਾਲੀ ਭਾਜਪਾ ਕਾਰਕੁੰਨ

ਪੌਂਗ ਝੀਲ ਦੇ ਪੱਧਰ ਵਿਚ ਲਗਾਤਾਰ ਵਾਧਾ; ਡਿਪਟੀ ਕਮਿਸ਼ਨਰ ਵੱਲੋਂ ਹਾਲਾਤ ਤੇ ਨਜ਼ਰ

ਹੁਸ਼ਿਆਰਪੁਰ, 20 ਅਗਸਤ:  ਪੰਜਾਬ ਦੇ ਨਾਲ ਲਗਦੇ ਪਹਾੜੀ ਖੇਤਰਾਂ ਵਿੱਚ ਤੇਜ਼ ਬਾਰਿਸ਼ ਹੋਣ ਕਾਰਨ ਨਦੀ, ਨਾਲਿਆਂ ਅਤੇ ਖੱਡਾਂ ਵਿੱਚ ਹੜਾਂ ਦੀ ਸਥਿਤੀ ਬਣੀ ਹੋਈ ਹੈ। ਜਿਸ ਕਾਰਨ ਪੌਂਗ ਡੈਮ ਦੀ ਝੀਲ ਵਿੱਚ ਪਾਣੀ ਦੇ ਪੱਧਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਡੈਮ ਪ੍ਰਸ਼ਾਸ਼ਨ ਵੱਲੋਂ ਹਰ ਰੋਜ਼ 70 ਹਜ਼ਾਰ ਕਿਊਸਿਕ ਪਾਣੀ ਬਿਆਸ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ। ਜਿਸ ਨਾਲ ਬਿਆਸ ਦਰਿਆ ਦੇ ਨਾਲ ਲਗਦੇ ਹੁਸ਼ਿਆਰਪੁਰ, ਗੁਰਦਾਸਪੁਰ, ਕਪੂਰਥਲਾ, ਅੰਮ੍ਰਿਤਸਰ, ਫਿਰੋਜਪੁਰ ਅਤੇ ਫਾਜਿਲਕਾ ਜਿਲਿਆਂ ਦੇ ਇਲਾਕਿਆਂ ਵਿੱਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ ਅਤੇ ਪ੍ਰਸ਼ਾਸ਼ਨ ਵੱਲੋਂ ਪਾਣੀ ਨਾਲ ਘਿਰੇ ਇਲਾਕਿਆਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਨਿਕਾਲਿਆ ਜਾ ਰਿਹਾ ਹੈ। ਬੀਤੀ ਸ਼ਾਮ ਤੋਂ ਲੈ ਕੇ ਦੇਰ ਰਾਤ ਤੱਕ ਹੁਸ਼ਿਆਰਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮਹਿੰਦਰ ਸਿੰਘ ਕੈਂਥ ਵੱਲੋਂ ਬਿਆਸ ਦਰਿਆ ਦੇ ਨਾਲ ਲਗਦੇ ਪਿੰਡਾਂ ਦਾ ਦੌਰਾ ਕੀਤਾ ਤੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਹੜ੍ਹਾਂ ਨੂੰ ਮੱਦੇਨਜ਼ਰ ਰੱਖਦਿਆਂ ਪ੍ਰਸ਼ਾਸ਼ਨ ਵੱਲੋਂ ਰਾਹਤ ਕਾਰਜ ਅਰੰਭ ਕਰ ਦਿੱਤੇ ਗਏ ਹਨ ਅਤੇ ਲੋਕਾਂ ਨੂੰ ਮਾਲ ਡੰਗਰ ਸਮੇਤ ਸੁਰੱਖਿਆਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ।
        ਸ੍ਰ: ਦੀਪਇੰਦਰ ਸਿੰਘ ਨੇ ਦੱਸਿਆ ਕਿ ਪੌਂਗ ਡੈਮ ਪ੍ਰਸ਼ਾਸ਼ਨ ਵੱਲੋਂ 70 ਹਜ਼ਾਰ ਕਿਊਸਿਕ ਪਾਣੀ ਰੋਜ਼ਾਨਾ ਬਿਆਸ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ ਅਤੇ ਦਰਿਆ ਦੀਆਂ 6 ਸਹਾਇਕ ਖੱਡਾਂ ਵਿੱਚੋਂ ਵੀ ਪਾਣੀ ਲਗਾਤਾਰ ਬਿਆਸ ਦਰਿਆ ਵਿੱਚ ਆ ਰਿਹਾ ਹੈ ਜਿਸ ਕਾਰਨ ਦਰਿਆ ਵਿੱਚ ਪਾਣੀ ਲਗਾਤਾਰ ਵੱਧ ਰਿਹਾ ਹੈ ਅਤੇ ਦਰਿਆ ਦੇ ਨੇੜਲੇ ਇਲਾਕਿਆਂ ਵਿੱਚ ਹੜ੍ਹਾਂ ਦੀ ਸਥਿਤੀ ਪੈਦਾ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਢਿਲਵਾਂ ਵਿਖੇ 1 ਲੱਖ 7 ਹਜ਼ਾਰ 600 ਕਿਊਸਿਕ ਪਾਣੀ ਮਾਪਿਆ ਗਿਆ ਹੈ। ਉਨ੍ਹਾਂ ਨੇ ਪੌਂਗ ਡੈਮ ਦੇ ਪ੍ਰਸ਼ਾਸ਼ਨ ਨਾਲ ਫੋਨ ਤੇ ਗੱਲ ਕੀਤੀ ਅਤੇ ਪਾਣੀ ਦੇ ਵਹਾਅ ਨੂੰ ਡਾਊਨ ਕਰਨ ਲਈ ਕਿਹਾ।
        ਉਨ੍ਹਾਂ ਨੇ ਜ਼ਿਲ੍ਹੇ ਦੇ ਟਾਂਡਾ ਹਲਕੇ ਦੇ ਪਿੰਡ ਮਿਆਣੀ ਦੇ ਨੇੜੇ ਪਾਣੀ ਵਿੱਚ ਡੁੱਬ ਚੁੱਕੇ ਪਿੰਡ ਅਬਦੁਲਾਪੁਰ ਦਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਸਾਬਕਾ ਮੰਤਰੀ ਬਲਬੀਰ ਸਿੰਘ ਮਿਆਣੀ, ਐਸ ਡੀ ਐਮ ਦਸੂਹ ਪੀ ਪੀ ਸਿੰਘ ਅਤੇ ਐਸ ਡੀ ਐਮ ਮੁਕੇਰੀਆਂ ਰਾਹੁਲ ਚਾਬਾ ਸਮੇਤ ਜ਼ਿਲ੍ਹੇ ਦੇ ਪ੍ਰਸ਼ਾਸ਼ਨਿਕ ਅਧਿਕਾਰੀ ਸ਼ਾਮਲ ਸਨ। ਉਨ੍ਹਾਂ ਨੇ ਪਿੰਡ ਦੇ 500 ਦੇ ਕਰੀਬ ਲੋਕਾਂ ਨੂੰ ਪਿੰਡ ਮਿਆਣੀ ਦੇ ਸਰਕਾਰੀ ਹਾਈ ਸਕੂਲ ਵਿੱਚ ਸ਼ਿਫਟ ਕੀਤਾ ਅਤੇ ਉਨ੍ਹਾਂ ਦੇ ਮਾਲ ਡੰਗਰ ਨੂੰ ਪਿੰਡ ਦੀ ਮੰਡੀ ਵਿੱਚ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਪਿੰਡ ਦੇ ਸਾਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾ ਦਿੱਤਾ ਗਿਆ ਹੈ। ਪਿੰਡ ਦੀ ਸਰਪੰਚ ਜੋਗਿੰਦਰ ਕੌਰ ਤੇ ਮੈਂਬਰ ਪੰਚਾਇਤ ਸ਼ਿੰਦਾ ਸ਼ਰਮਾ ਨੇ ਡਿਪਟੀ ਕਮਿਸ਼ਨਰ ਕੋਲੋਂ ਡੰਗਰਾਂ ਦੇ ਚਾਰੇ ਦੀ ਮੰਗ ਕੀਤੀ। ਡਿਪਟੀ ਕਮਿਸ਼ਨਰ ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਡੰਗਰਾਂ ਲਈ ਚਾਰੇ ਦਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ 1988 ਤੋਂ ਬਾਅਦ 2011 ਵਿੱਚ ਦੂਜੀ ਵਾਰ ਉਨ੍ਹਾਂ ਦਾ ਪਿੰਡ ਹੜ੍ਹਾਂ ਦੀ ਮਾਰ ਹੇਠ ਆਇਆ ਜਿਸ ਕਾਰਨ ਲੋਕਾਂ ਦੀ ਫ਼ਸਲ ਬਰਬਾਦ ਹੋ ਗਈ ਹੈ। ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਪਾਣੀ ਦਾ ਲੈਵਲ ਘੱਟ ਹੋਣ ਉਪਰੰਤ ਜਮੀਨਾਂ ਦੀ ਗਿਰਦਾਵਰੀ ਕਰਵਾ ਕੇ ਲੋਕਾਂ ਨੂੰ ਮੁਆਵਜਾ ਦਿੱਤਾ ਜਾਵੇਗਾ। ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀ ਸਿਹਤ ਦੀ ਲਗਾਤਾਰ ਜਾਂਚ ਕੀਤੀ ਜਾਵੇ ਤਾਂ ਜੋ ਬੀਮਾਰੀਆਂ ਨਾ ਫੈਲ ਸਕਣ।
        ਇਸ ਮੌਕੇ ਤੇ ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਅਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਨੌਸ਼ਹਿਰਾ ਪੱਤਣ, ਮੰਡ, ਭੰਗਾਲਾ, ਮਾਨਸਰ, ਮਿਆਣੀ,  ਉਪ ਮੰਡਲ ਮੁਕੇਰੀਆਂ ਅਤੇ ਉਪ ਮੰਡਲ ਦਸੂਹਾ ਦੇ ਬਿਆਸ ਦਰਿਆ ਨਾਲ ਲਗਦੇ ਪਿੰਡਾਂ ਦਾ ਦੌਰਾ ਕੀਤਾ ਤੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਥਿਤੀ ਉਪਰ ਨਜ਼ਰ ਰੱਖਣ ਦੀ ਹਦਾਇਤ ਵੀ ਕੀਤੀ।

ਭੋਗ ਤੇ ਵਿਸ਼ੇਸ਼ : ਬਹੁਪੱਖੀ ਸ਼ਖਸੀਅਤ ਸਨ ਮਹੰਤ ਬਲਵੰਤ ਸਿੰਘ

ਮਿੱਠਬੋਲੜੇ, ਮਿਲਾਪੜੇ ਅਤੇ ਸਮਾਜ ਸੇਵਾ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਸਵ. ਮਹੰਤ ਬਲਵੰਤ ਸਿੰਘ ਸੈਣੀ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਸੀਤਪਲ ਕੋਟ ਨੇੜੇ ਟਾਂਡਾ ਦੇ ਜੰਮਪਲ ਸਨ ਅਤੇ ਪੁਲਿਸ ਦੇ ਖੁਫ਼ੀਆ ਵਿਭਾਗ ਵਿੱਚੋਂ ਬਤੌਰ ਇੰਸਪੈਕਟਰ ਸੇਵਾ ਮੁਕਤ ਹੋਏ। ਉਨ੍ਹਾਂ ਦਾ ਵਿਆਹ ਸ਼੍ਰੀਮਤੀ ਮਨਜੀਤ ਕੌਰ ਵਾਸੀ ਜਿਲ੍ਹਾ ਗੁਰਦਾਸਪੁਰ ਨਾਲ ਹੋਇਆ ਤੇ ਘਰ ਤਿੰਨ ਬੱਚਿਆਂ ਨੇ ਜਨਮ ਲਿਆ ਜਿਨ੍ਹਾਂ ਵਿਚ ਇੱਕ ਬੇਟੀ ਸ਼੍ਰੀਮਤੀ ਬਲਵਿੰਦਰ ਕੌਰ ਅਤੇ ਦੋ ਪੁੱਤਰ ਸ. ਸਤਨਾਮ ਸਿੰਘ ਸੈਣੀ ਅਤੇ ਰਵਿੰਦਰਪਾਲ ਸਿੰਘ ਸੈਣੀ ਆਪੋ ਆਪਣੇ ਖੇਤਰਾਂ ਵਿਚ ਸਥਾਪਿਤ ਹਨ। ਉਨ੍ਹਾਂ ਦੀ ਯੋਗ ਅਗਵਾਈ ਸਦਕਾ ਉਨ੍ਹਾਂ ਦੇ ਦੋਵੇਂ ਪੁੱਤਰ ਫਾਇਨੈਂਸ ਕੰਪਨੀ ਅਤੇ ਗੈਸ ਏਜੰਸੀ ਸਫ਼ਲਤਾ ਨਾਲ ਚਲਾ ਰਹੇ ਹਨ। ਸਮਾਜ ਸੇਵਾ ਪ੍ਰਤੀ ਲਗਨ ਸਦਕਾ ਉਨ੍ਹਾਂ ਨੂੰ ਤਤਕਾਲੀਨ ਮੁੱਖ ਮੰਤਰੀ ਪੰਜਾਬ ਸ. ਸੁਰਜੀਤ ਸਿੰਘ ਬਰਨਾਲਾ ਨੇ 1986 ਵਿਚ ਸਰਕਲ ਤਲਵਾੜਾ ਦਾ ਜਥੇਦਾਰ ਬਣਾਇਆ ਅਤੇ ਉਨ੍ਹਾਂ ਇਸ ਅਹੁਦੇ ਤੇ ਰਹਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਇਲਾਕੇ ਦੀ ਭਰਪੂਰ ਸੇਵਾ ਕੀਤੀ। ਉਹ ਡੇਰਾ ਬਾਬਾ ਵਡਭਾਗ ਸਿੰਘ ਨਹਿਰੀਆਂ ਅੰਬ ਹਿਮਾਚਲ ਪ੍ਰਦੇਸ਼ ਦੀ ਇੰਤਜਾਮੀਆ ਕਮੇਟੀ ਮੈਂਬਰ ਵਜੋਂ ਜੀਵਨ ਭਰ ਸੇਵਾ ਨਿਭਾਈ ਅਤੇ ਆਖ਼ਰੀ ਸਮੇਂ ਤੱਕ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਕਾਰਜਾਂ ਵਿਚ ਵਧ ਚੜ੍ਹ ਦੇ ਯੋਗਦਾਨ ਪਾਉਂਦੇ ਰਹੇ। ਮਹੰਤ ਹੁਰੀਂ ਪਿਛਲੇ ਦਿਨੀਂ ਸੰਖੇਪ ਬਿਮਾਰੀ ਮਗਰੋਂ ਅਕਾਲ ਚਲਾਣਾ ਕਰ ਗਏ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ ਸ਼੍ਰੀ ਗੁਰੂ ਸਿੰਘ ਸਭਾ ਸੈਕਟਰ 2 ਤਲਵਾੜਾ ਵਿਖੇ 21 ਅਗਸਤ ਨੂੰ ਰੱਖਿਆ ਗਿਆ ਹੈ।

0001 ਨੰਬਰ ਵਿਕਿਆ ਸਾਢੇ ਚਾਰ ਲੱਖ ਵਿਚ

ਹੁਸ਼ਿਆਰਪੁਰ, 19 ਅਗਸਤ: ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਹੁਸ਼ਿਆਰਪੁਰ ਵੱਲੋਂ ਅੱਜ ਜ਼ਿਲ੍ਹਾ ਪ੍ਰੀਸ਼ਦ ਗਰਾਉਂਡ ਹੁਸ਼ਿਆਰਪੁਰ ਵਿਖੇ ਪੀ ਬੀ 07 ਏ ਸੀ ਸੀਰੀਜ਼ ਦੇ ਫੈਂਸੀ ਨੰਬਰਾਂ ਦੀ ਬੋਲੀ ਵਿੱਚ ਟਰਾਂਸਪੋਰਟ ਵਿਭਾਗ ਨੂੰ 9 ਲੱਖ 23 ਹਜ਼ਾਰ 600 ਰੁਪਏ ਦੀ ਆਮਦਨ ਹੋਈ ਹੈ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀ ਪੀ ਐਸ ਗਿੱਲ ਨੇ ਦਿੰਦਿਆਂ ਦੱਸਿਆ ਕਿ ਅੱਜ ਦੀ ਫੈਂਸੀ ਨੰਬਰਾਂ ਦੀ ਬੋਲੀ ਰਿਜਨਲ ਟਰਾਂਸਪੋਰਟ ਅਥਾਰਟੀ ਸ੍ਰ: ਜਸਕਰਨ ਸਿੰਘ ਦੀ ਦੇਖ-ਰੇਖ ਵਿੱਚ ਕਰਵਾਈ ਗਈ ਹੈ ਅਤੇ ਇਸ ਬੋਲੀ ਵਿੱਚ ਫੈਂਸੀ ਨੰਬਰ ਖਰੀਦਣ ਵਾਲੇ ਵਿਅਕਤੀਆਂ ਨੂੰ ਬਣਦੀ ਰਕਮ ਇੱਕ ਹਫ਼ਤੇ ਦੇ ਅੰਦਰ-ਅੰਦਰ ਜਮ੍ਹਾਂ ਕਰਵਾ ਕੇ ਰਜਿਸਟਰੇਸ਼ਨ ਪ੍ਰਾਪਤ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।  ਅੱਜ ਦੀ ਬੋਲੀ ਦੇ ਮੌਕੇ ਤੇ ਸਹਾਇਕ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਮਨਜੀਤ ਸਿੰਘ, ਰਜਿਸਟਰੇਸ਼ਨ ਸਹਾਇਕ ਹਰੀ ਓਮ ਅਤੇ ਹਰਮੇਸ਼ ਕੁਮਾਰ ਵੀ ਹਾਜ਼ਰ ਸਨ।
        ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਨੇ ਹੋਰ ਦੱਸਿਆ ਕਿ ਅੱਜ ਦੇ ਫੈਂਸੀ ਨੰਬਰਾਂ ਦੀ ਬੋਲੀ ਵਿੱਚ ਪੀ ਬੀ 07 ਏ ਸੀ ਸੀਰੀਜ਼ ਦਾ 0001 ਨੰਬਰ ਮੈਸ: ਕੇ ਆਰ ਇੰਟਰ ਪ੍ਰਾਈਜ਼ਜ਼ (ਲਿਮ:) ਹੁਸ਼ਿਆਰਪੁਰ ਨੇ 4 ਲੱਖ 5 ਹਜ਼ਾਰ ਰੁਪਏ ਵਿੱਚ ਖਰੀਦਿਆ। ਇਸੇ ਤਰਾਂ 0003 ਨੰਬਰ ਸਤੀਸ਼ ਕੁਮਾਰ ਜਿੰਦਲ ਲੁਧਿਆਣਾ ਨੇ 57,000 ਰੁਪਏ ਵਿੱਚ ਖਰੀਦ ਕੀਤਾ,  0009 ਨੰਬਰ ਹਰਚਰਨਜੀਤ ਸਿੰਘ ਹੁਸ਼ਿਆਰਪੁਰ ਨੇ 35,000 ਰੁਪਏ, 0013 ਨੰਬਰ ਹਰਪ੍ਰੀਤ ਕੌਰ ਹੁਸ਼ਿਆਰਪੁਰ ਨੇ 27,500 ਰੁਪਏ, 0018 ਨੰਬਰ ਰਾਜਧਾਨੀ ਟਰਾਂਸਪੋਰਟ ਹੁਸ਼ਿਆਰਪੁਰ ਨੇ 21,500 ਰੁਪਏ, 0025 ਨੰਬਰ ਹਰਵਿੰਦਰ ਵਾਟ ਸਿੰਘ ਦਿਓਲ ਹੁਸ਼ਿਆਰਪੁਰ ਨੇ 21,000 ਰੁਪਏ ਵਿੱਚ, 0005 ਨੰਬਰ ਲੈਫ: ਕਰਨਲ ਆਦੇਸ਼ ਪਾਲ ਸਿੰਘ ਅੰਮ੍ਰਿਤਸਰ ਨੇ 17,000 ਰੁਪਏ ਵਿੱਚ, 0006 ਨੰਬਰ ਬਲਦੇਵ ਸਿੰਘ ਹੁਸ਼ਿਆਰਪੁਰ ਨੇ 12,500 ਰੁਪਏ ਵਿੱਚ ਅਤੇ 0007 ਨੰਬਰ ਗੁਰਪ੍ਰੀਤ ਕੌਰ ਲੁਧਿਆਣਾ ਨੇ 11,000 ਰੁਪਏ ਵਿੱਚ ਖਰੀਦ ਕੀਤਾ।

ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਸਖਤੀ ਨਾਲ ਲਾਗੂ : ਡੀ. ਸੀ.

ਹੁਸ਼ਿਆਰਪੁਰ, 19 ਅਗਸਤ: ਜ਼ਿਲ੍ਹਾ ਤੰਬਾਕੂ ਕੰਟਰੋਲ ਕਮੇਟੀ ਦੀ ਮੀਟਿੰਗ  ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਰਵਸ੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) , ਸ੍ਰੀ ਵਿਨੈ ਬੁਬਲਾਨੀ ਵਧੀਕ ਡਿਪਟੀ ਕਮਿਸ਼ਨਰ (ਜ)-ਕਮ- ਐਸ ਡੀ ਐਮ ਹੁਸ਼ਿਆਰਪੁਰ , ਰਾਹੁਲ ਚਾਬਾ ਐਸ ਡੀ ਐਮ ਮੁਕੇਰੀਆਂ , ਪੀ ਪੀ ਸਿੰਘ  ਐਸ ਡੀ ਐਮ ਦਸੂਹਾ , ਰਣਜੀਤ ਕੋਰ ਐਸ ਡੀ ਐਮ ਗੜਸ਼ੰਕਰ , ਡਾ ਯਸ਼ਪਾਲ ਮਿੱਤਰਾ ਸਿਵਲ ਸਰਜਨ, ਸਿਹਤ ਵਿਭਾਗ ਦੇ ਸਬੰਧਤ ਅਧਿਕਾਰੀ ਅਤੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।
        ਸ੍ਰ: ਦੀਪਇੰਦਰ ਸਿੰਘ ਨੇ ਕਿਹਾ ਕਿ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਤੇ ਪੂਰਨ ਪਾਬੰਦੀ ਹੈ। ਜੇਕਰ ਕੋਈ ਵਿਅਕਤੀ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਦੀ ਵਰਤੋਂ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਮੌਕੇ ਤੇ ਜ਼ੁਰਮਾਨਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਵਿਦਿਅਕ ਸੰਸਥਾਵਾਂ ਤੋਂ 100 ਗਜ਼ ਦੇ ਘੇਰੇ ਦੇ ਅੰਦਰ ਤੰਬਾਕੂ ਦੀ ਵਿਕਰੀ ਅਤੇ ਵਰਤੋਂ ਤੇ ਪਾਬੰਦੀ ਲਗਾਈ ਹੋਈ ਹੈ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਦੇ ਉਤਪਾਦਕ ਵੇਚਣਾ ਜ਼ੁਰਮ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਦਿਅਕ ਅਦਾਰਿਆਂ ਦੇ ਨੇੜੇ ਤੰਬਾਕੂਨੋਸ਼ੀ ਦੀ ਵਰਤੋਂ ਤੇ ਵਿਕਰੀ ਨੂੰ ਸਖਤੀ ਨਾਲ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਤੰਬਾਕੂ ਦੇ ਉਤਪਾਦਕ ਕੈਂਸਰ ਵਰਗੀਆਂ ਲਾ-ਇਲਾਜ ਬੀਮਾਰੀਆਂ ਨੂੰ ਜਨਮ ਦੇ ਰਹੇ ਹਨ। ਇਸ ਕਰਕੇ ਲੋਕਾਂ ਨੂੰ ਤੰਬਾਕੂਨੋਸ਼ੀ ਦੇ ਭਿਆਨਕ ਨਤੀਜ਼ਿਆਂ ਬਾਰੇ ਸੁਚੇਤ ਕੀਤਾ ਜਾਵੇ। ਉਨ੍ਹਾਂ ਨੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਦੀ ਵਰਤੋਂ ਨਾ ਕਰਨ ਬਾਰੇ ਜਾਗਰੂਕ ਕਰਨ।  ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ਦੀ ਸ਼ਨਾਖਤ ਕਰਕੇ , ਉਥੇ ਤੰਬਾਕੂਨੋਸ਼ੀ ਦੀ ਰੋਕਥਾਮ  ਸਬੰਧੀ ਬੋਰਡ / ਬੈਨਰ ਲਗਾਏ ਜਾਣ।  ਇਸ ਮੀਟਿੰਗ ਵਿੱਚ ਹਾਜ਼ਰ ਇੱਕ  ਸਮਾਜ ਸੇਵਕ ਧਰਮਵੀਰ ਕਪੂਰ ਨੇ ਸੁਝਾਅ ਦਿੱਤਾ ਕਿ ਬੱਸ ਸਟੈਂਡ ਹੁਸ਼ਿਆਰਪੁਰ ਦੇ ਪਿਛਲੇ ਪਾਸੇ ਖਾਲੀ ਪਈ ਜਗ੍ਹਾ ਤੇ ਇੱਕ ਸਮੋਕਿੰਗ ਜ਼ੋਨ ਬਣਾਇਆ ਜਾਵੇ ।

ਨਗਰ ਕੌਂਸਲ ਦੇ ਪਾਰਕ ਵਿਚ ਪੌਦੇ ਲਗਾਏ

ਹੁਸ਼ਿਆਰਪੁਰ, 19 ਅਗਸਤ: ਵਣ ਮਹਾਂਉਤਸਵ ਦੌਰਾਨ ਨਗਰ ਕੌਂਸਲਾਂ ਦੇ ਪਾਰਕਾਂ ਵਿੱਚ ਵਧੀਆ ਕਿਸਮ ਦੇ ਪੌਦੇ ਲਗਾਏ ਜਾ ਰਹੇ ਹਨ। ਇਸ ਗੱਲ ਦੀ ਜਾਣਕਾਰੀ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਕੈਪਟਨ ਕਰਨੈਲ ਸਿੰਘ ਨੇ ਅੱਜ ਨਗਰ ਕੌਂਸਲ ਹੁਸ਼ਿਆਰਪੁਰ ਦੇ ਗਰੀਨ ਵਿਊ ਪਾਰਕ ਵਿਖੇ ਇਸ ਮੁਹਿੰਮ ਦੀ ਸ਼ੁਰੂਆਤ ਇੱਕ ਪੌਦਾ ਲਗਾ ਕੇ ਕਰਨ ਉਪਰੰਤ ਦਿੱਤੀ।  ਕਾਰਜਸਾਧਕ ਅਫ਼ਸਰ ਪਰਮਜੀਤ ਸਿੰਘ, ਮਿਉਂਸਪਲ ਇੰਜੀਨੀਅਰ ਪਵਨ ਸ਼ਰਮਾ, ਸਹਾਇਕ ਮਿਉਂਸਪਲ ਇੰਜੀਨੀਅਰ ਹਰਪ੍ਰੀਤ ਸਿੰਘ, ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ ਅਤੇ ਮਿਉਂਸਪਲ ਕੌਂਸਲਰ ਰਣਜੀਤ ਚੌਧਰੀ ਵੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ।
        ਕੈਪਟਨ ਕਰਨੈਲ ਸਿੰਘ ਨੇ ਦੱਸਿਆ ਕਿ ਨਗਰ ਕੌਂਸਲਾਂ ਦੇ ਪਾਰਕਾਂ ਨੂੰ ਹਰਾ-ਭਰਾ ਅਤੇ ਸੁੰਦਰ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਵਣ-ਮਹਾਂਉਤਸਵ ਦੌਰਾਨ ਵਧੀਆ ਕਿਸਮ ਦੇ ਪੌਦੇ ਲਗਾਏ ਜਾ ਰਹੇ ਹਨ। ਗਰੀਨ ਵਿਊ ਪਾਰਕ ਵਿੱਚ ਲਗਭਗ 100 ਪੌਦੇ ਲਗਾਏ ਜਾ ਰਹੇ ਹਨ ਅਤੇ ਬਾਕੀ ਸਾਰੇ ਪਾਰਕਾਂ ਵਿੱਚ ਵੀ ਪੌਦੇ ਲਗਾਏ ਜਾਣਗੇ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਦੇ ਵਾਤਾਵਰਣ ਨੂੰ ਸ਼ੁੱਧ ਅਤੇ ਸਾਫ਼-ਸੁਥਰਾ ਰੱਖਣ ਲਈ ਸਹਿਯੋਗ ਦੇਣ ਅਤੇ ਆਪਣੇ ਘਰਾਂ ਦੇ ਆਲੇ-ਦੁਆਲੇ ਖਾਲੀ ਪਈਆਂ ਥਾਵਾਂ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ।
        ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੀਨੀਅਰ ਸਿਟੀਜ਼ਨ ਕਲੱਬ ਗਰੀਨ ਵਿਊ ਪਾਰਕ ਦੇ ਪ੍ਰਧਾਨ ਧਰਮ ਦੱਤ ਦੱਤਾ, ਡਾ. ਅਸ਼ੋਕ ਕੁਮਾਰ ਸੂਦ, ਸਤਨਾਮ ਸਿੰਘ, ਹਰਭਜਨ ਸਿੰਘ, ਸਾਬਕਾ ਪ੍ਰਿੰਸੀਪਲ ਪ੍ਰੇਮ ਨਾਥ ਅਨੰਦ, ਏ ਸੀ ਮੱਕੜ, ਵਿਜੇ ਕੁਮਾਰ, ਨਿਰਮਲ ਸਿੰਘ, ਕਮਲੇਸ਼ ਕੁਮਾਰੀ, ਡਾ. ਨਰਿੰਦਰ ਕੌਰ, ਸੁਨਿਤਾ ਰਾਣੀ, ਤਲਵਿੰਦਰ ਕੌਰ, ਬਿੰਦੂ ਬਾਲਾ, ਪਰਮਜੀਤ ਕੌਰ, ਦਲਜੀਤ ਕੌਰ, ਬਲਦੇਵ ਚੰਦ, ਬਾਲ ਕ੍ਰਿਸ਼ਨ, ਸ਼ਿੰਗਾਰਾ ਸਿੰਘ, ਰਾਕੇਸ਼ ਡੋਗਰਾ, ਗੁਰਦੇਵ ਕੁਮਾਰ, ਰਾਜੇਸ਼ ਸੈਣੀ, ਹਰਜੀਤ ਭਗਤ ਅਤੇ ਸ਼ਹਿਰ ਦੇ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਦੂਜੇ ਦਿਨ ਵੀ ਅਜੀਤ ਹਰਿਆਵਲ ਲਹਿਰ ਨੂੰ ਭਰਪੂਰ ਹੁੰਗਾਰਾ


ਤਲਵਾੜਾ, 19 ਅਗਸਤ: ਅਜੀਤ ਹਰਿਆਵਲ ਲਹਿਰ ਦੇ ਦੂਸਰੇ ਦਿਨ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ 1 ਵਿਖੇ ਸ. ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ਰੋਜਾਨਾ ਅਜੀਤ ਦੇ ਦਿਸ਼ਾ ਨਿਰਦੇਸ਼ਾਂ ਤੇ ਐਚ. ਐਸ. ਮਿੱਠੂ ਪ੍ਰੈਸ ਫੋਟੋਗ੍ਰਾਫਰ ਤਲਵਾੜਾ ਵੱਲੋਂ ਪ੍ਰਿੰ. ਦਵਿੰਦਰ ਸਿੰਘ ਦੇ ਸਹਿਯੋਗ ਨਾਲ ਸਕੂਲ ਵਿਚ ਵੱਖ ਵੱਖ ਕਿਸਮਾਂ ਦੇ 530 ਬੂਟੇ ਲਗਾਏ ਗਏ। ਪ੍ਰਿੰ. ਦਵਿੰਦਰ ਸਿੰਘ ਨੇ ਇਸ ਮੁਹਿੰਮ ਨੂੰ ਅੱਜ ‘ਵਿਸ਼ਵ ਮਾਨਵਤਾ ਦਿਵਸ’ ਮੌਕੇ ਬੇਹੱਦ ਵਾਤਾਵਰਨ ਲਈ ਵਰਦਾਨ ਤੇ ਸਾਰਥਿਕ ਉਪਰਾਲਾ ਦੱਸਦਿਆਂ ਇਸ ਨੂੰ ਧਰਤ ਸੁਹਾਵੀ ਦੇ ਸੰਕਲਪ ਸਕਾਰ ਕਰਨ ਦੇ ਮੰਤਵ ਲਈ ਕਾਮਯਾਬ ਹੋਣ ਤੇ ਅਦਾਰਾ ਅਜੀਤ ਨੂੰ ਵਧਾਈ ਦਿੱਤੀ। ਸਕੂਲ ਮੁਖੀ ਵੱਲੋਂ ਅਜੀਤ ਦੀ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਬਾਕਾਇਦਾ ਵਿਉਂਤਬੱਧ ਢੰਗ ਨਾਲ ਰੁੱਖ ਲਗਾਉਣ ਲਈ ਸਕੂਲ ਵਿਚ ਕੌਮੀ ਯੋਜਨਾ ਕੈਂਪ ਲਗਾਇਆ ਗਿਆ। ਸ਼੍ਰੀ ਵਿਨੋਦ ਕੁਮਾਰ ਐਨ. ਐਸ. ਐਸ. ਅਫ਼ਸਰ ਵੱਲੋਂ ਆਪਣੇ ਵਲੰਟਰੀਆਂ ਰਾਹੀਂ ਸਕੂਲ ਦੀ ਵਿਸ਼ਾਲ ਚਾਰਦੀਵਾਰੀ ਦੇ ਅੰਦਰਵਾਰ ਜਾਮਣ, ਕੇਸ਼ੀਆ ਕਲਾਕਾ, ਕੇਸ਼ੀਆ, ਤੁਣ, ਜਾਮਣ, ਕਚਨਾਰ, ਗੁਲਮੋਹਰ, ਨਿੰਮ, ਆਂਵਲਾ, ਅਰਜਨ ਦੇ 530 ਰੁੱਖ ਲਗਾਏ ਗਏ। ਸਕੂਲ ਵੱਲੋਂ ਸ਼੍ਰੀ ਮਹੇਸ਼ਪਾਲ ਮੈਂਬਰ ਪੀ. ਟੀ. ਏ., ਸ਼੍ਰੀਮਤੀ ਆਦਰਸ਼ ਕੁਮਾਰੀ ਮੈਂਬਰ ਰਮਜ਼ਾ, ਸ਼੍ਰੀਮਤੀ ਸੀਤਾ ਦੇਵੀ ਮੈਂਬਰ ਪੀ. ਟੀ. ਏ., ਸ਼੍ਰੀ ਰਮੇਸ਼ ਕੁਮਾਰ ਵਾਈਸ ਪ੍ਰਿੰਸੀਪਲ, ਰਮਨ, ਨਰਿੰਦਰ ਕੁਮਾਰ, ਯਸ਼ਪਾਲ, ਅਸ਼ੋਕ ਕੁਮਾਰ, ਅਸ਼ਵਨੀ ਗੋਗਨਾ, ਰਾਜ ਕੁਮਾਰ ਸਮੇਤ ਸਟਾਫ਼ ਮੈਂਬਰ ਹਾਜਰ ਸਨ।
  • ਹਰਿਆਵਲ ਲਹਿਰ ਤਹਿਤ ਅੱਜ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2 ਵਿਖੇ 130 ਫ਼ਲਦਾਰ, ਛਾਂਦਾਰ ਅਤੇ ਸਜਾਵਟੀ ਰੁੱਖ ਲਗਾਏ ਗਏ। ਇਸ ਮੌਕੇ ਸਕੂਲ ਮੁਖੀ ਹੈਡਮਾਸਟਰ ਸ਼੍ਰੀ ਰਜਿੰਦਰ ਪ੍ਰਸਾਦ ਨੇ ਸਕੂਲ ਦੇ ਮੈਦਾਨ ਵਿਚ ਕੇਸ਼ੀਆ ਕਲਾਕਾ ਦਾ ਪੌਦਾ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਅਦਾਰਾ ਅਜੀਤ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਮੇਂ ਦੀ ਲੋੜ ਦੱਸਿਆ। ਸਕੂਲ ਵਿਚ ਲਗਾਏ ਬੂਟਿਆਂ ਵਿਚ ਕੇਸ਼ੀਆ, ਜਾਮਣ, ਨਿੰਮ, ਆਂਵਲਾ, ਕੇਸ਼ੀਆ ਕਲਾਕਾ, ਕਚਨਾਰ ਆਦਿ ਦੇ ਰੁੱਖ ਸ਼ਾਮਿਲ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਸੁਰਿੰਦਰ ਸਿੰਘ ਪ੍ਰਧਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ ਤਲਵਾੜਾ, ਈਕੋ ਕਲੱਬ ਇੰਚਾਰਜ ਸ਼੍ਰੀ ਸੁਰੇਸ਼ ਰਾਣਾ, ਕੈਰੀਅਰ ਤੇ ਗਾਈਡੈਂਸ ਇੰਚਾਰਜ ਸਮਰਜੀਤ ਸਿੰਘ, ਸ. ਕੁਲਵੰਤ ਸਿੰਘ ਮਾਸਟਰ ਕੇਡਰ ਯੂਨੀਅਨ, ਸਾਇੰਸ ਮਾਸਟਰ ਸ਼੍ਰੀ ਰਾਜ ਕੁਮਾਰ, ਸ. ਸ. ਮਾਸਟਰ ਪਰਮੋਦ ਸਿੰਘ, ਸ਼੍ਰੀ ਦਿਨੇਸ਼ ਕੁਮਾਰ, ਸ਼੍ਰੀ ਰਵੀ ਸ਼ਾਰਦਾ, ਹਰਕਮਲ ਆਦਿ ਸਮੇਤ ਸਕੂਲ ਦੇ ਹੋਰ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜਰ ਸਨ।

ਪੌਂਗ ਡੈਮ ਤੋਂ ਛੱਡੇ ਪਾਣੀ ਨਾਲ ਬਣਿਆ ਹੜ੍ਹ ਦਾ ਖਤਰਾ; ਸੁਰੱਖਿਆ ਪ੍ਰਬੰਧ ਤੇਜ਼

ਹੁਸ਼ਿਆਰਪੁਰ, 18 ਅਗਸਤ: ਪੰਜਾਬ ਦੇ ਨਾਲ ਲਗਦੇ ਪਹਾੜੀ ਖੇਤਰਾਂ ਵਿੱਚ ਲਗਾਤਾਰ ਬਾਰਸ਼ ਹੋਣ ਕਾਰਨ  ਪੌਂਗ ਡੈਮ ਵਿੱਚ ਪਾਣੀ ਦੇ ਪੱਧਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਡੈਮ ਪ੍ਰਸ਼ਾਸ਼ਨ ਵੱਲੋਂ ਹਰ ਰੋਜ਼ 65000 ਕਿਉਸਿਕ ਪਾਣੀ ਬਿਆਸ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ ਜਿਸ ਨਾਲ ਜ਼ਿਲ੍ਹੇ ਵਿੱਚੋਂ ਲੰਘਦੇ ਬਿਆਸ ਦਰਿਆ ਨਾਲ ਲਗਦੇ ਖੇਤਰਾਂ ਵਿੱਚ ਹੜ੍ਹਾਂ ਦਾ ਖਤਰਾ ਬਣਿਆ ਹੋਇਆ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸੰਭਾਵਿਤ ਹੜ੍ਹਾਂ ਨੂੰ ਰੋਕਣ, ਹੜ੍ਹਾਂ ਦੌਰਾਨ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਅਤੇ ਬਰਸਾਤ ਦੇ ਮੌਸਮ ਦੌਰਾਨ ਹੜ੍ਹਾਂ ਨਾਲ ਕਿਸੇ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਪ੍ਰਗਟਾਵਾ ਸ੍ਰੀ ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਅਧਿਕਾਰੀਆਂ ਦੀ ਇੱਕ ਮੀਟਿੰਗ ਦੌਰਾਨ ਕੀਤਾ। ਇਸ ਮੋਕੇ ਤੇ ਸਰਵਸ੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) , ਸ੍ਰੀ ਵਿਨੈ ਬੁਬਲਾਨੀ ਵਧੀਕ ਡਿਪਟੀ ਕਮਿਸ਼ਨਰ (ਜ)-ਕਮ- ਐਸ ਡੀ ਐਮ ਹੁਸ਼ਿਆਰਪੁਰ , ਰਾਹੁਲ ਚਾਬਾ ਐਸ ਡੀ ਐਮ ਮੁਕੇਰੀਆਂ , ਪੀ ਪੀ ਸਿੰਘ  ਐਸ ਡੀ ਐਮ ਦਸੂਹਾ , ਰਣਜੀਤ ਕੋਰ ਐਸ ਡੀ ਐਮ ਗੜਸ਼ੰਕਰ , ਕਰਨਲ ਸੁਰੇਸ਼ ਚੰਦ ਭਾਰਤੀ ਫੌਜ, ਬਲਰਾਜ ਕੌਰ ਗਰੇਵਾਲ ਜ਼ਿਲ੍ਹਾ ਮਾਲ ਅਫ਼ਸਰ, ਰਾਜੇਸ਼ਵਰ ਸਿੰਘ ਸਿੱਧੂ ਐਸ ਪੀ (ਹੈਡਕੁਆਟਰ) ਅਤੇ ਹੋਰ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।
        ਸ੍ਰੀ ਦੀਪਇੰਦਰ ਸਿੰਘ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ  ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਹੋਣ ਵਾਲੇ 213 ਪਿੰਡਾਂ ਦੀ ਸ਼ਨਾਖਤ ਕਰ ਲਈ ਗਈ ਹੈ ਜਿਨ੍ਹਾਂ ਵਿੱਚ ਸਬ ਡਵੀਜ਼ਨ ਮੁਕੇਰੀਆਂ ਦੇ 37 ਪਿੰਡ, ਦਸੂਹਾ ਦੇ 67, ਗੜ੍ਹਸ਼ੰਕਰ ਦੇ 47 ਅਤੇ ਹੁਸ਼ਿਆਰਪੁਰ ਦੇ 62 ਪਿੰਡ ਸ਼ਾਮਲ ਹਨ। ਇਨ੍ਹਾਂ ਪਿੰਡਾਂ ਦੇ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਲਈ ਟਰਾਂਸਪੋਰਟ ਦਾ ਵੀ ਪ੍ਰਬੰਧ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੜ੍ਹਾਂ ਸਬੰਧੀ ਅਗੇਤੀ ਸੂਚਨਾ ਦੇਣ ਲਈ ਜ਼ਿਲ੍ਹੇ ਅੰਦਰ 6 ਫਲੱਡ ਕੰਟਰੋਲ ਰੂਮ ਬਣਾਏ ਗਏ ਹਨ।  ਜ਼ਿਲ੍ਹਾ ਫਲੱਡ ਕੰਟਰੋਲ ਰੂਮ ਸਥਾਨਕ ਮਿੰਨੀ ਸਕੱਤਰੇਤ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਬਣਾਇਆ ਗਿਆ ਹੈ ਜਿਸ ਦੇ ਇੰਚਾਰਜ ਜਿਲ੍ਹਾ ਮਾਲ ਅਫ਼ਸਰ ਹੋਣਗੇ। ਇਸ ਕੰਟਰੋਲ ਰੂਮ ਦਾ ਨੰਬਰ 01882-220412 ਹੈ। ਇਸੇ ਤਰਾਂ ਹੀ ਫਲੱਡ ਕੰਟਰੋਲ ਰੂਮ ਕਾਰਜਕਾਰੀ ਇੰਜੀਨੀਅਰ ਜਲ ਨਿਕਾਸ ਮੰਡਲ ਹੁਸ਼ਿਆਰਪੁਰ ਵਿਖੇ ਬਣਾਇਆ ਗਿਆ ਹੈ ਜਿਸ ਦਾ ਇੰਚਾਰਜ ਕਾਰਜਕਾਰੀ ਇੰਜੀਨੀਅਰ ਜਲ ਨਿਕਾਸ ਮੰਡਲ ਹੁਸ਼ਿਆਰਪੁਰ ਹੋਵੇਗਾ । ਇਸ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01882-252733 ਹੈ। ਤਹਿਸੀਲ ਫਲੱਡ ਕੰਟਰੋਲ ਰੂਮ ਤਹਿਸੀਲ ਦਫ਼ਤਰ ਹੁਸ਼ਿਆਰਪੁਰ ਵਿਖੇ ਬਣਾਇਆ ਗਿਆ ਹੈ ਜਿਸ ਦਾ ਇੰਚਾਰਜ ਤਹਿਸੀਲਦਾਰ ਹੁਸ਼ਿਆਰਪੁਰ ਹੋਵੇਗਾ ਅਤੇ ਇਸ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01882-220796 ਹੈ। ਗੜ੍ਹਸ਼ੰਕਰ ਤਹਿਸੀਲ ਦਾ ਫਲੱਡ ਕੰਟਰੋਲ ਰੂਮ ਤਹਿਸੀਲ ਦਫ਼ਤਰ ਗੜ੍ਹਸ਼ੰਕਰ ਵਿਖੇ ਬਣਾਇਆ ਗਿਆ ਹੈ ਜਿਸ ਦਾ ਇੰਚਾਰਜ ਤਹਿਸੀਲਦਾਰ ਗੜ੍ਹਸ਼ੰਕਰ ਹੋਵੇਗਾ ਅਤੇ ਇਸ ਕੰਟਰੋਲ ਰੂਮ ਦਾ ਟੈਲੀਫੋਨ ਨੰ: 01884-282026 ਹੈ। ਦਸੂਹਾ ਤਹਿਸੀਲ ਦਾ ਫਲੱਡ ਕੰਟਰੋਲ ਰੂਮ ਤਹਿਸੀਲ ਦਫ਼ਤਰ ਦਸੂਹਾ ਵਿਖੇ ਬਣਾਇਆ ਗਿਆ ਹੈ ਜਿਸ ਦਾ ਇੰਚਾਰਜ ਤਹਿਸੀਲਦਾਰ ਦਸੂਹਾ ਹੋਵੇਗਾ ਅਤੇ ਇਸ ਕੰਟਰੋਲ ਰੂਮ ਦਾ ਟੈਲੀਫੋਨ ਨੰ: 01883-285024 ਹੈ ਅਤੇ ਮੁਕੇਰੀਆਂ ਤਹਿਸੀਲ ਦਾ ਫਲੱਡ ਕੰਟਰੋਲ ਰੂਮ  ਤਹਿਸੀਲ ਮੁਕੇਰੀਆਂ ਵਿਖੇ ਬਣਾਇਆ ਗਿਆ ਹੈ ਜਿਸ ਦਾ ਇੰਚਾਰਜ ਤਹਿਸੀਲਦਾਰ ਮੁਕੇਰੀਆਂ ਹੋਵੇਗਾ ਅਤੇ ਇਸ ਕੰਟਰੋਲ ਰੂਮ ਦਾ ਟੈਲੀਫੋਨ ਨੰ: 01883-244813 ਹੈ।  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਰੇ ਫਲੱਡ ਕੰਟਰੋਲ ਰੂਮ 15 ਅਕਤੂਬਰ 2011 ਤੱਕ 24 ਘੰਟੇ ਕੰਮ ਕਰਨਗੇ । ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੁੰ ਹਦਾਇਤ ਕੀਤੀ ਕਿ ਉਹ ਹੜ੍ਹਾਂ ਸਬੰਧੀ ਅਗੇਤੀ ਸੂਚਨਾ ਇਨ੍ਹਾਂ ਨੰਬਰਾਂ ਤੇ ਦੇਣ ਅਤੇ ਡੈਮਾਂ, ਦਰਿਆਵਾਂ, ਨਹਿਰਾਂ ਅਤੇ ਚੋਆਂ ਦੇ ਪਾਣੀਆਂ ਦੇ ਪੱਧਰ ਦੀ ਰਿਪੋਰਟ ਰੋਜ਼ਾਨਾ ਦੇਣ। ਉਨ੍ਹਾਂ ਨੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਦਰਿਆਵਾਂ, ਨਹਿਰਾਂ, ਚੋਆਂ ਅਤੇ ਧੁੱਸੀ ਬੰਨਾਂ ਤੇ 24 ਘੰਟੇ ਪਹਿਰਾ ਦੇਣ ਲਈ ਆਪਣੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਉਣ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਪੱਧਰ ਤੇ ਰਾਤ ਸਮੇਂ ਠੀਕਰੀ ਪਹਿਰੇ ਦੇਣ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਕੋਈ ਵੀ ਜ਼ਿਲ੍ਹਾ ਅਧਿਕਾਰੀ ਆਪਣਾ ਮੋਬਾਇਲ ਫੋਨ ਬੰਦ ਨਾ ਰੱਖੇ ਅਤੇ  ਆਪਣਾ ਸਟੇਸ਼ਨ ਨਾ ਛੱਡੇ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਚੋਆਂ ਨਾਲਿਆਂ ਉਪਰ ਹੋਏ ਨਜਾਇਜ਼ ਕਬਜਿਆਂ ਨੁੰ ਤੁਰੰਤ ਹਟਾਉਣ। ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਨਿਪਟਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਰੈਸਕਿਊ ਟੀਮਾਂ ਤਿਆਰ ਕਰ ਲਈਆਂ ਗਈਆਂ ਹਨ।
        ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ  ਹੜ੍ਹਾਂ ਦੇ ਪਾਣੀ ਤੋਂ ਬਚਾਅ ਲਈ 12 ਅਲੂਮੀਨੀਅਮ ਦੀਆਂ ਕਿਸ਼ਤੀਆਂ, 31 ਲਾਈਫ ਜੈਕਟਾਂ, 6 ਮੋਟਰ ਬੋਟਸ, 105 ਬਾਂਬੂ ਚੋਕ, 18 ਕੂੰਡੇ, 22 ਚੱਪੂ,  ਟੈਂਟਾਂ, ਸਰਚ ਲਾਈਟਾਂ, ਰੱਸਿਆਂ ਅਤੇ ਹੋਰ ਸਬੰਧਤ ਸਮਾਨ ਦਾ ਪ੍ਰਬੰਧ ਕਰ ਲਿਆ ਗਿਆ ਹੈ।  ਉਨ੍ਹਾਂ ਦੱਸਿਆ ਕਿ ਸੰਭਾਵਿਤ ਹੜ੍ਹਾਂ ਦੀ ਰੋਕਥਾਮ ਲਈ 50 ਹਜ਼ਾਰ ਰੇਤ ਦੀਆਂ ਬੋਰੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
        ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ, ਪਸ਼ੂ ਪਾਲਣ ਵਿਭਾਗ, ਖੇਤੀਬਾੜੀ ਵਿਭਾਗ, ਮਾਲ ਵਿਭਾਗ, ਰੈਡ ਕਰਾਸ, ਨਗਰ ਕੌਂਸਲਾਂ, ਖੁਰਾਕ ਤੇ ਸਿਵਲ ਸਪਲਾਈ  ਵਿਭਾਗ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰਕੇ ਰੱਖਣ।  ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਹੜ੍ਹਾਂ ਦੌਰਾਨ ਸਿਹਤ ਸੇਵਾਵਾਂ ਦੇਣ ਲਈ 54 ਮੈਡੀਕਲ ਟੀਮਾਂ ਅਤੇ 13 ਕੰਟਰੋਲ ਰੂਮ ਬਣਾਏ ਗਏ ਹਨ ਅਤੇ ਦਵਾਈਆਂ ਦਾ ਵੀ ਪੂਰਾ ਪ੍ਰਬੰਧ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰਾਂ ਹੀ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂਆਂ ਦੀਆਂ ਬੀਮਾਰੀਆਂ ਦੇ ਇਲਾਜ ਲਈ 25 ਟੀਮਾਂ ਬਣਾ ਦਿੱਤੀਆਂ ਗਈਆਂ ਅਤੇ 3 ਲੱਖ 43 ਹਜ਼ਾਰ ਪਸ਼ੂਆਂ ਨੂੰ ਬਰਸਾਤ ਦੌਰਾਨ ਹੋਣ ਵਾਲੀਆਂ ਬੀਮਾਰੀਆਂ ਨੂੰ ਰੋਕਣ ਲਈ ਟੀਕੇ ਲਗਾ ਦਿੱਤੇ ਗਏ ਹਨ ਅਤੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਹਰੇ ਚਾਰੇ ਤੇ ਤੂੜੀ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੈ।

ਸੇਵਾ ਅਧਿਕਾਰ ਕਾਨੂੰਨ ਸਬੰਧੀ ਸੈਮੀਨਾਰ

ਹੁਸ਼ਿਆਰਪੁਰ, 18 ਅਗਸਤ: ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ, ਜ਼ਿਲ੍ਹਾ ਸੈਂਟਰ, ਹੁਸ਼ਿਆਰਪੁਰ ਵਿਖੇ ਸੇਵਾ ਅਧਿਕਾਰ ਕਾਨੂੰਨ 2011 ਸਬੰਧੀ ਇੱਕ ਦਿਨ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦੇ ਸ਼ੁਰੂ ਵਿੱਚ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਸ੍ਰ: ਸੁਰਜੀਤ ਸਿੰਘ ਵੱਲੋਂ ਹਾਜ਼ਰ ਆਏ ਪਾਰਟੀਸਪੈਂਟਸ ਨੂੰ ਜੀ ਆਇਆ ਕਿਹਾ ਗਿਆ। ਉਨ੍ਹਾਂ ਨੇ ਇਸ ਵਰਕਸ਼ਾਪ ਵਿੱਚ ਸੇਵਾ ਅਧਿਕਾਰ ਕਾਨੂੰਨ 2011  ਨੂੰ ਲਾਗੂ ਕਰਨ ਸਬੰਧੀ ਪ੍ਰਸਤਾਵਿਤ ਕੀਤੇ ਗਏ ਕਾਨੁੰਨ ਦੇ ਤਹਿਤ ਜਿਹੜੀਆਂ 67 ਜਨਤਕ ਸੇਵਾਵਾਂ ਆਉਂਦੀਆਂ ਹਨ, ਸਬੰਧੀ ਵੱਖ-ਵੱਖ ਮਹਿਕਮਿਆਂ ਤੋਂ ਆਏ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜਾਣੂ ਕਰਵਾਇਆ । ਉਨ੍ਹਾਂ ਨੇ ਆਪਣੇ ਭਾਸ਼ਨ ਵਿੱਚ ਦੱਸਿਆ ਕਿ ਇਨ੍ਹਾਂ 67 ਸੇਵਾਵਾਂ ਨੂੰ ਪ੍ਰਦਾਨ ਕਰਨ ਦਾ ਸਮਾਂ ਘੱਟ ਤੋਂ ਘੱਟ ਇੱਕ ਦਿਨ ਅਤੇ ਵੱਧ ਤੋਂ ਵੱਧ 60 ਦਿਨ ਸੀਮਤ ਕੀਤਾ ਗਿਆ ਹੈ ਅਤੇ ਇਸ ਸਮੇਂ ਵਿੱਚ ਸੇਵਾਵਾਂ ਨਾ ਮੁਹੱਈਆ ਕਰਵਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਦੇ ਹੋਏ 500 ਰੁਪਏ ਤੋਂ ਲੈ ਕੇ 5000 ਰੁਪਏ ਤੱਕ ਦਾ ਜੁਰਮਾਨਾ ਕਰਨ ਦਾ ਵੀ ਉਪਬੰਧ ਕੀਤਾ ਗਿਆ ਹੈ । ਇਸ ਵਰਕਸ਼ਾਪ ਵਿੱਚ ਸੇਵਾ ਅਧਿਕਾਰ ਕਾਨੁੰਨ 2011 , ਦਫ਼ਤਰੀ ਕੰਮਕਾਜ ਦੀ ਵਿਧੀ ਅਤੇ ਫਾਈਨੈਸ਼ਲ ਰੂਲਜ਼ ਸਬੰਧੀ ਜਾਣਕਾਰੀ ਰਿਸੋਰਸ ਪਰਸਨਜ/ਵਿਸ਼ਾ ਮਾਹਿਰਾਂ ਵੱਲੋਂ ਦਿੱਤੀ ਗਈ।

        ਵਰਕਸ਼ਾਪ ਦੇ ਪਹਿਲੇ, ਦੂਸਰੇ ਅਤੇ ਚੌਥੇ ਸੈਸ਼ਨ ਵਿੱਚ ਸ੍ਰੀ ਬਾਂਕੇ ਬਿਹਾਰੀ ਅੰਡਰ ਸੈਕਟਰੀ (ਰੀਟਾ:) ਰਿਸੋਰਸ ਪਰਸਨ ਵੱਲੋਂ ਦਫ਼ਤਰੀ ਕੰਮਕਾਜ ਦੀ ਵਿਧੀ ਬਾਰੇ ਵਿਸ਼ੇ ਸਬੰਧੀ ਸਲਾਈਡਜ਼ ਦੀ ਸਹਾਇਤਾ ਨਾਲ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਆਏ ਹੋਏ ਪਾਰਟੀਸਪੈਂਟਸ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਬੜੇ ਤਸਲੀਬਖਸ਼ ਢੰਗ ਨਾਲ ਦਿੱਤੇ ਗਏ।

        ਵਰਕਸ਼ਾਪ ਦੇ ਤੀਸਰੇ ਸੈਸ਼ਨ ਵਿੱਚ ਸ੍ਰੀ ਵਿਨੋਦ ਸ਼ਰਮਾ ਡਿਪਟੀ ਕੰਟਰੋਲ (ਵਿੱਤ ਤੇ ਲੇਖਾ) (ਰੀਟਾ:) ਰਿਸੋਰਸ ਪਰਸਨ ਵੱਲੋਂ ਫਾਈਨੈਸ਼ਨ ਰੂਲਜ਼ ਸਬੰਧੀ ਵਾਈਟ ਬੋਰਡ ਤੇ ਮਾਰਕਰ ਦੀ ਸਹਾਇਤਾ ਨਾਲ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਸ੍ਰੀ ਪ੍ਰੇਮ ਚੰਦ ਕਾਹਲੋਂ ਸਹਾਇਕ ਪ੍ਰੋਗਰਾਮ ਕੋਆਰਡੀਨੇਟਰ ਵੱਲੋਂ ਜ਼ਿਲ੍ਹਾ ਸੈਂਟਰ ਸਬੰਧੀ ਪਾਰਟੀਸਪੈਂਟਸ ਨੂੰ ਜਾਣਕਾਰੀ ਦਿੱਤੀ ਗਈ।

ਅੰਨਾ ਹਜਾਰੇ ਦੇ ਸਮਰਥਨ ਵਿਚ ਕਾਲਜ ਬੰਦ

ਤਲਵਾੜਾ, 18 ਅਗਸਤ: ਭ੍ਰਿਸ਼ਟਾਚਾਰ ਵਿਰੁੱਧ ਜਨ ਲੋਕਪਾਲ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਅੰਨਾ ਹਜਾਰੇ ਦੇ ਸਮਰਥਨ ਵਿਚ ਅੱਜ ਇੱਥੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਵੱਲੋਂ ਦਿੱਤੇ ਬੰਦ ਸੱਦੇ ਤੇ ਸਰਕਾਰੀ ਕਾਲਜ ਤਲਵਾੜਾ ਵਿਖੇ ਕੰਮ ਕਾਜ ਠੱਪ ਰੱਖਿਆ ਗਿਆ। ਏ. ਬੀ. ਵੀ. ਪੀ. ਆਗੂਆਂ ਨੇ ਕਾਲਜ ਖੁੱਲ੍ਹਣ ਤੋਂ ਪਹਿਲਾਂ ਹੀ ਗੇਟ ਨੂੰ ਬੰਦ ਕਰਕੇ ਅੰਨਾ ਹਜਾਰੇ ਦੇ ਹੱਕ ਵਿਚ ਨਾਹਰੇਬਾਜੀ ਕਰਦਿਆਂ ਕੇਂਦਰ ਸਰਕਾਰ ਵੱਲੋਂ ਅੰਨਾ ਵਿਰੁੱਧ ਅਪਣਾਈ ਜਾ ਰਹੀ ਅਖੌਤੀ ਦਮਨਕਾਰੀ ਨੀਤੀ ਦੀ ਤਿੱਖੀ ਆਲੋਚਨਾ ਕੀਤੀ ਗਈ। ਰੋਸ ਮੁਜਾਹਰੇ ਨੂੰ ਅੰਕਿਤ ਰਾਣਾ ਘਗਵਾਲ ਪ੍ਰਧਾਨ ਤਹਿਸੀਲ ਮੁਕੇਰੀਆਂ, ਸੌਰਵ ਠਾਕੁਰ ਪ੍ਰਧਾਨ ਕਾਲਜ ਯੂਨਿਟ ਨੇ ਸੰਬੋਧਨ ਕੀਤਾ ਅਤੇ ਹੋਰਨਾਂ ਤੋਂ ਇਲਾਵਾ ਸਾਹਿਲ, ਵਰਿੰਦਰ, ਪਰਮਿੰਦਰ, ਸ਼ਿਲਪੀ ਠਾਕੁਰ, ਕਨਿਕਾ ਸੋਬਤੀ, ਸੁਰੁਚੀ ਜਸਵਾਲ, ਪੂਨਮ, ਨੇਹਾ, ਚੇਤਨਾ, ਭੁਪਿੰਦਰ, ਨਿਸ਼ਾ, ਪਰਮਜੀਤ ਸਿੰਘ ਗੇਰਾ, ਰੋਮੀ, ਰੋਹਿਤ, ਰੀਨਾ ਰਾਣੀ, ਸੋਨਮ ਸ਼ਰਮਾ, ਪਰਵੀਨ ਕੁਮਾਰੀ, ਜੋਤੀ, ਮਮਤਾ, ਸੁਸ਼ੀਲ, ਜਤਿੰਦਰ ਆਦਿ ਸਮੇਤ ਵੱਡੀ ਗਿਣਤੀ ਵਿਚ ਕਾਲਜ ਦੇ ਵਿਦਿਆਰਥੀ ਹਾਜਰ ਸਨ।

ਅਜੀਤ ਹਰਿਆਵਲ ਲਹਿਰ ਬਣੇਗੀ ਵਾਤਾਵਰਨ ਲਈ ਵਰਦਾਨ

ਤਲਵਾੜਾ, 18 ਅਗਸਤ: ਰੋਜ਼ਾਨਾ ਅਜੀਤ ਵੱਲੋਂ ਸ. ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਤੇ ਚਲਾਈ ਜਾ ਰਹੀ ਅਜੀਤ ਹਰਿਆਵਲ ਲਹਿਰ ਤਹਿਤ ਅੱਜ ਇੱਥੇ ਸਰਕਾਰੀ ਹਾਈ ਸਕੂਲ ਫ਼ਤਿਹਪੁਰ ਵਿਖੇ 150 ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ 1 ਵਿਖੇ 350 ਬੂਟੇ ਲਗਾਏ ਗਏ। ਫ਼ਤਿਹਪੁਰ ਵਿਖੇ ਮੁੱਖ ਅਧਿਆਪਕ ਸ਼੍ਰੀ ਅਨੂਪ ਕੁਮਾਰ ਨੇ ਅਦਾਰਾ ਅਜੀਤ ਦੀ ਮੁਹਿੰਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਕੂਲੀ ਵਿਦਿਆਰਥੀਆਂ ਰਾਹੀਂ ਆਮ ਲੋਕਾਂ ਤੱਕ ਹਰਿਆਲੀ ਦਾ ਸੁਨੇਹਾ ਸਫ਼ਲਤਾਪੂਰਨ ਢੰਗ ਨਾਲ ਪਹੁੰਚਾ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਮਨੋਜ ਕੁਮਾਰ, ਸ਼ਮਿੰਦਰ ਸਿੰਘ, ਸਵਿਤਾ, ਜੀਵਨ, ਰੇਖਾ ਅਤੇ ਮਧੂ ਤੋਂ ਇਲਾਵਾ ਬਾਬਾ ਦੀਪ ਸਿੰਘ ਸ਼ਹੀਦ ਯਾਦਗਾਰੀ ਸੁਸਾਇਟੀ ਤਲਵਾੜਾ ਦੇ ਪ੍ਰਧਾਨ ਸ. ਸੁਰਿੰਦਰ ਸਿੰਘ, ਸਰਪੰਚ ਸ਼੍ਰੀ ਮਲਕੀਅਤ ਸਿੰਘ, ਪੰਚ ਰਜਿੰਦਰ, ਰੇਨੂੰ ਬਾਲਾ, ਰਾਜ ਕੁਮਾਰੀ ਵਿਸ਼ੇਸ਼ ਤੌਰ ਤੇ ਹਾਜਰ ਸਨ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ ਇਕ ਵਿਖੇ ਸਕੂਲ ਮੁਖੀ ਪ੍ਰਿੰਸੀਪਲ ਦਵਿੰਦਰ ਸਿੰਘ ਵੱਲੋਂ ਅਜੀਤ ਹਰਿਆਵਲ ਲਹਿਰ ਦਾ ਬੇਹੱਦ ਜੋਸ਼ੋ ਖਰੋਸ਼ ਨਾਲ ਸਵਾਗਤ ਕਰਦਿਆਂ ਆਪਣੇ ਸਕੂਲ ਵਿਚ 350 ਰੁੱਖ ਲਗਵਾਉਣ ਦਾ ਕਾਰਜ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਸ. ਬਰਜਿੰਦਰ ਸਿੰਘ ਹਮਦਰਦ ਦੀ ਦੂਰਅੰਦੇਸ਼ ਸੋਚ ਸਦਕਾ ਆਰੰਭੀ ਗਈ ਇਸ ਮੁਹਿੰਮ ਵਿਚ ਹਰੇਕ ਜਾਗਰੂਕ ਵਿਅਕਤੀ ਨੂੰ ਹਿੱਸਾ ਬਣਨਾ ਚਾਹੀਦਾ ਹੈ ਅਤੇ ਇਸ ਨਾਲ ਯਕੀਨਨ ਪੰਜਾਬ ਵਿਚ ਹਰਿਆਵਲ ਮੁੜ ਸੁਰਜੀਤ ਹੋਣ ਦੇ ਪੂਰੇ ਆਸਾਰ ਬਣ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਨੋਦ ਕੁਮਾਰ, ਕੇਵਲ ਕ੍ਰਿਸ਼ਨ, ਰਮੇਸ਼ ਕੁਮਾਰ, ਯਸ਼ਪਾਲ ਸਿੰਘ, ਨਰਿੰਦਰ ਸ਼ਰਮਾ, ਸੋਮਰਾਜ ਮੱਲ, ਸਮਰਜੀਤ ਸਿੰਘ ਸ਼ਮੀ, ਹਰਕਿਰਨ ਸਿੰਘ ਮਿੱਠੂ ਆਦਿ ਸਮੇਤ ਕਈ ਹੋਰ ਅਧਿਆਪਕ ਹਾਜਰ ਸਨ। ਜਿਕਰਯੋਗ ਹੈ ਕਿ ਸਕੂਲਾਂ ਵਿਚ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਵੱਲੋਂ ਇਸ ਮੁਹਿੰਮ ਵਿਚ ਵਿਆਪਕ ਰੁਚੀ ਵੇਖਣ ਨੂੰ ਮਿਲ ਰਹੀ ਹੈ।

ਆਜਾਦੀ ਦਿਵਸ ਤੇ ਲਹਿਰਾਇਆ ਤਿਰੰਗਾ

ਤਲਵਾੜਾ, 16 ਅਗਸਤ: ਬਲਾਕ ਤਲਵਾੜਾ ਵਿਚ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਭੰਬੋਤਾੜ ਹਾਰ ਵਿਖੇ ਆਜ਼ਾਦੀ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿਚ ਸਕੂਲ ਤੇ ਸਮੂਹ ਸਟਾਫ਼, ਵਿਦਿਆਰਥੀਆਂ ਤੇ ਮਾਪਿਆਂ ਨੇ ਸ਼ਿਰਕਤ ਕੀਤੀ। ਤਿਰੰਗਾ ਲਹਿਰਾਉਣ ਉਪਰੰਤ ਰਾਸ਼ਟਰੀ ਗੀਤ ਤੇ ਦੇਸ਼ ਭਗਤੀ ਨਾਲ ਲਬਰੇਜ਼ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੁੱਖ ਅਧਿਆਪਕ ਸ਼੍ਰੀ ਸੁਭਾਸ਼ ਚੰਦ ਨੇ ਇਸ ਮੌਕੇ ਹਾਜਰ ਇਕੱਠ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਤੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਸੈਂਟਰ ਹੈਡ ਟੀਚਰ ਮਹਾਂਵੀਰ, ਪ੍ਰਵੀਨ ਕੁਮਾਰ, ਮਾਸਟਰ ਟ੍ਰੇਨਰ ਨਰਿੰਦਰ ਕੁਮਾਰ, ਵਿਦੇਸ਼ ਕੁਮਾਰ, ਸੰਜੀਵ ਠਾਕੁਰ, ਰਣਜੀਤ ਕੌਰ, ਜੋਗਿੰਦਰ ਕੌਰ, ਨੀਲਮ ਕੁਮਾਰੀ, ਪੂਰਨ ਸਿੰਘ, ਧਰਮ ਸਿੰਘ, ਕੁਲਦੀਪ ਕੁਮਾਰ ਪੰਚ ਹਾਜਰ ਸਨ।
ਸਰਕਾਰੀ ਹਾਈ ਸਕੂਲ ਫ਼ਤਿਹਪੁਰ ਵਿਖੇ ਦੇਸ਼ ਦਾ 65ਵਾਂ ਆਜ਼ਾਦੀ ਦਿਵਸ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਸ਼੍ਰੀ ਦਲਜੀਤ ਸਿੰਘ ਜੀਤੂ ਚੇਅਰਮੈਨ ਬਲਾਕ ਸੰਮਤੀ ਤਲਵਾੜਾ ਨੇ ਅਦਾ ਕੀਤੀ ਅਤੇ ਆਪਣੇ ਸੰਬੋਧਨ ਰਾਹੀਂ ਵਿਦਿਆਰਥੀਆਂ ਨੂੰ ਦੇਸ਼ ਭਗਤਾਂ ਦੇ ਦਰਸਾਏ ਪਵਿੱਤਰ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਵੱਲੋਂ ਇਸ ਮੌਕੇ ਦੇਸ਼ ਭਗਤੀ ਨਾਲ ਭਰਪੂਰ ਗੀਤ ਆਦਿ ਪੇਸ਼ ਕੀਤੇ ਗਏ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਮਾਸਟਰ ਧਿਆਨ ਸਿੰਘ, ਮਨੋਜ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।
ਤਲਵਾੜਾ ਵਿਖੇ ਆਜ਼ਾਦੀ ਦਿਵਸ ਤੇ ਰੌਣਕਾਂ ਤਲਵਾੜਾ ਵਿਖੇ ਸਮੂਹ ਸਕੂਲਾਂ ਵੱਲੋਂ ਸਾਂਝੇ ਤੌਰ ਤੇ ਨਰਸਰੀ ਗਰਾਊਂਡ ਵਿਖੇ ਦੇਸ਼ ਦਾ ਸੁਤੰਤਰਤਾ ਦਿਵਸ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਡਿਪਟੀ ਚੀਫ਼ ਇੰਜੀਨਂਅਰ ਸ਼੍ਰੀ ਐਸ. ਸੀ. ਮਹਿਤਾ ਨੇ ਅਦਾ ਕੀਤੀ ਅਤੇ ਹੋਰਨਾਂ ਤੋਂ ਇਲਾਵਾ ਮੰਚ ਤੇ ਸ਼੍ਰੀ ਏ. ਕੇ. ਬਾਲੀ ਐਸ. ਈ., ਪ੍ਰਿੰ. ਕੇ. ਐਲ. ਰਾਣਾ, ਰਜਿੰਦਰ ਪ੍ਰਸਾਦ, ਪ੍ਰਿੰ. ਸੁਰੇਸ਼ ਕੁਮਾਰੀ, ਪ੍ਰਿੰ. ਦੇਸ ਰਾਜ ਸ਼ਰਮਾ, ਸ. ਅਜੀਤ ਸਿੰਘ ਆਦਿ ਹਾਜਰ ਸਨ। ਦੇਸ਼ ਭਗਤੀ ਨਾਲ ਭਰਪੂਰ ਪ੍ਰੋਗਰਾਮ ਵਿਚ ਸਰਕਾਰੀ ਸੈਕੰਡਰੀ ਸਕੂਲ ਸੈਕਟਰ 1, ਸਰਕਾਰੀ ਕੰਨਿਆ ਸੈਕੰਡਰੀ ਸਕੂਲ ਸੈਕਟਰ 3, ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2, ਬੀ. ਬੀ. ਐ¤ਮ. ਬੀ. ਡੀ. ਏ. ਵੀ. ਸਕੂਲ, ਐ¤ਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ, ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਸ਼ਿਵਾਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ, ਕਵਿਤਾ, ਸਮੂਹ ਗੀਤ, ਲੋਕ ਨਾਚ ਦੀ ਸ਼ਾਨਦਾਰ ਪੇਸ਼ਕਾਰੀ ਨੇ ਵਰ੍ਹਦੇ ਮੀਂਹ ਵਿਚ ਜੁੜੇ ਦਰਸ਼ਕਾਂ ਦਾ ਮਨ ਮੋਹ ਲਿਆ।
ਜਦੋਂ ਐਸ. ਡੀ. ਓਜ਼. ਨੇ ਕੀਤਾ ਸਟੇਜ ਦਾ ਬਾਈਕਾਟ
ਨਰਸਰੀ ਗਰਾਊਂਡ ਵਿਖੇ ਸਾਂਝੇ ਤੌਰ ਤੇ ਮਨਾਏ ਗਏ ਸਮਾਗਮ ਦੌਰਾਨ ਪੂਰਾ ਸਮਾਂ ਬੀ. ਬੀ. ਐਮ. ਬੀ. ਸਮੂਹ ਐਸ. ਡੀ. ਓਜ਼. ਵੱਲੋਂ ਰੋਸ ਵਜੋਂ ਸਟੇਜ ਦਾ ਬਾਈਕਾਟ ਕੀਤਾ ਗਿਆ। ਜਿਕਰਯੋਗ ਹੈ ਕਿ ਉਕਤ ਅਧਿਕਾਰੀ ਪਿਛਲੇ ਕਈ ਦਿਨਾਂ ਤੋਂ ਆਪਣੇ ਸਾਥੀ ਐਸ. ਡੀ. ਓ. ਇੰਜ. ਏ ਪੀ ਐਸ ਉੱਭੀ ਨੂੰ ਇਕ ਸੀਨੀਅਰ ਅਧਿਕਾਰੀ ਵੱਲੋਂ ਕਥਿਤ ਤੌਰ ਤੇ ਕੀਤੀ ਬਦਸਲੂਕੀ ਤੇ ਅੜੀਅਲ ਰਵੱਈਏ ਵਿਰੁੱਧ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟ ਕਰ ਰਹੇ ਹਨ। ਉਕਤ ਅਧਿਕਾਰੀਆਂ ਵੱਲੋਂ ਉਸ ਅਧਿਕਾਰੀ ਵਿਰੁੱਧ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਘਟਨਾ ਦੀ ਇਲਾਕੇ ਵਿਚ ਕਾਫੀ ਚਰਚਾ ਹੈ।

ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਚੇਤਨਾ ਜਰੂਰੀ: ਕੈਪਟਨ ਬਾਠ

ਹੁਸ਼ਿਆਰਪੁਰ, 15 ਅਗਸਤ: ਭਾਰਤ ਦੀ ਆਜ਼ਾਦੀ ਦਾ 65ਵਾਂ ਦਿਵਸ ਅੱਜ ਇਥੇ ਪੁਲਿਸ ਗਰਾਉਂਡ ਵਿਖੇ ਬੜੀ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਵਿੱਚ ਕੈਪਟਨ ਬਲਬੀਰ ਸਿੰਘ ਬਾਠ, ਰੱਖਿਆ ਸੇਵਾਵਾਂ ਭਲਾਈ, ਐਨ ਆਰ ਆਈ ਮਾਮਲੇ ਅਤੇ ਸ਼ਿਕਾਇਤ ਨਿਵਾਰਨ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਤੇ ਉਨ੍ਹਾਂ ਨੇ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ ਅਤੇ ਪਰੇਡ ਦਾ ਨਿਰੀਖਣ ਕੀਤਾ। ਇਸ ਮਾਰਚ ਪਾਸਟ ਵਿੱਚ ਬੀ.ਐਸ.ਐਫ. ਖੜਕਾਂ, ਪੀ ਆਰ ਟੀ ਸੀ ਜਹਾਨਖੇਲਾਂ, ਪੰਜਾਬ ਪੁਲਿਸ, ਪੰਜਾਬ ਮਹਿਲਾ ਪੁਲਿਸ, ਪੰਜਾਬ ਹੋਮਗਾਰਡਜ਼, ਸਾਬਕਾ ਫੌਜੀਆਂ, ਗਰਲ ਗਾਈਡਜ਼ ਅਤੇ ਸਕਾਉਟਸ ਦੀਆਂ ਟੁਕੜੀਆਂ ਨੇ ਹਿੱਸਾ ਲਿਆ। ਇਸ ਸਮਾਗਮ ਵਿੱਚ ਵੱਖ-ਵੱਖ ਸਕੂਲੀ ਬੱਚਿਆਂ ਵੱਲੋਂ ਮਾਸ ਪੀ ਟੀ ਸ਼ੋਅ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਵੱਖ-ਵੱਖ ਵਿਸ਼ਿਆਂ ਨੂੰ ਦਰਸਾਉਂਦੀਆਂ ਝਾਕੀਆਂ ਕੱਢੀਆਂ ਗਈਆਂ। ਇਸ ਮੌਕੇ ਤੇ ਵੱਖ-ਵੱਖ ਸਕੂਲਾਂ ਵੱਲੋਂ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਪੀ ਆਰ ਟੀ ਸੀ ਜਹਾਨਖੇਲਾਂ ਵੱਲੋਂ ਮਲਖਮ ਰਾਹੀਂ ਵੱਖ-ਵੱਖ ਕਰੱਤਵ ਦਿਖਾਏ। ਇਸੇ ਤਰਾਂ ਪੀ ਆਰ ਟੀ ਸੀ ਜਹਾਨਖੇਲਾਂ ਦੀ ਇੱਕ ਟੀਮ ਵੱਲੋਂ ਮਲਵਈ ਗਿੱਧਾ ਅਤੇ ਨਹਿਰੂ ਯੁਵਾ ਕੇਂਦਰ ਵੱਲੋਂ ਭੰਗੜਾ ਅਤੇ ਵੱਖ-ਵੱਖ ਸਕੂਲਾਂ ਦੀਆਂ ਲੜਕੀਆਂ ਵੱਲੋਂ ਪੰਜਾਬੀ ਲੋਕ ਨਾਚ ਗਿੱਧਾ ਪੇਸ਼ ਕੀਤਾ ਗਿਆ।
ਕੈਪਟਨ ਬਾਠ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਵਿਸ਼ੇਸ਼ ਮਹੱਤਤਾ ਰੱਖਦਾ ਹੈ ਕਿਉਂਕਿ ਅੱਜ ਤੋਂ ਠੀਕ 64 ਸਾਲ ਪਹਿਲਾਂ ਦੇਸ਼ ਦੇ ਮਹਾਨ ਸ਼ਹੀਦਾਂ, ਸੂਰਬੀਰਾਂ, ਸੁਤੰਤਰਤਾ ਸੰਗਰਾਮੀਆਂ ਦੀਆਂ ਅਣਥੱਕ ਕੋਸ਼ਿਸ਼ਾਂ ਤੇ ਕੁਰਬਾਨੀਆਂ ਸਦਕਾ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਸੀ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਦੇਸ਼ ਦੇ ਮਹਾਨ ਸ਼ਹੀਦਾਂ, ਸੁਤੰਤਰਤਾ ਸੰਗਰਾਮੀਆਂ ਨੂੰ ਯਾਦ ਕਰਨ ਦਾ ਦਿਨ ਹੈ। ਉਨ੍ਹਾਂ ਨੇ ਇਸ ਸੁਭ ਦਿਹਾੜੇ ਤੇ ਆਪਣੇ ਸੰਦੇਸ਼ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ ਅਤੇ ਹੋਰ ਦੇਸ਼ ਭਗਤਾਂ ਨੂੰ ਯਾਦ ਕਰਦਿਆਂ ਕਿਹਾ ਕਿ ਸਾਨੂੰ ਇਨ੍ਹਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਦੇਸ਼ ਦੇ ਵਿਕਾਸ ਵਿੱਚ ਵੱਡਮੁਲਾ ਯੋਗਦਾਨ ਪਾਉਣਾ ਚਾਹੀਦਾ ਹੈ।

ਇਸ ਮੌਕੇ ਤੇ ਕੈਪਟਨ ਬਾਠ ਨੇ ਜ਼ਿਲ੍ਹੇ ਦੇ ਸੁਤੰਤਰਤਾ ਸੰਗਰਾਮੀਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਮੁੱਖ ਮਹਿਮਾਨ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਮਾਰਚ ਪਾਸਟ, ਮਾਸ ਪੀ ਟੀ ਸ਼ੋਅ, ਝਾਕੀਆਂ ਅਤੇ ਸਭਿਆਚਾਰਕ ਪ੍ਰੋਗਰਾਮਾਂ ਵਿੱਚ ਪਹਿਲਾ-ਦੂਜਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਕੂਲਾਂ ਵਿੱਚ 16 ਅਗਸਤ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ, ਰਾਕੇਸ਼ ਅਗਰਵਾਲ ਐਸ ਐਸ ਪੀ , ਵਿਨੇ ਬੁਬਲਾਨੀ ਵਧੀਕ ਡਿਪਟੀ ਕਮਿਸ਼ਨਰ (ਜ) , ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) , ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਜ), ਜਗਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਭਾਜਪਾ, ਵਰਿੰਦਰ ਸਿੰਘ ਬਾਜਵਾ ਸਾਬਕਾ ਰਾਜ ਸਭਾ ਮੈਂਬਰ, ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ, ਜਸਜੀਤ ਸਿੰਘ ਥਿਆੜਾ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਅਮਰਜੀਤ ਸਿੰਘ ਚੋਹਾਨ ਚੇਅਰਮੈਨ ਮਾਰਕੀਟ ਕਮੇਟੀ, ਡਾ ਜੇ ਐਸ ਬਡਿਆਲ, ਵੱਖ-ਵੱਖ ਸਮਾਜਿਕ, ਧਾਰਮਿਕ, ਰਾਜਨੀਤਿਕ ਜਥੇਬੰਦੀਆਂ ਦੇ ਆਗੂ ਅਤੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।

ਕਾਲਜ ਅਧਿਆਪਕਾਂ ਵੱਲੋਂ ਰੋਸ ਧਰਨਾ

ਤਲਵਾੜਾ, 12 ਅਗਸਤ: ਪੰਜਾਬ ਗੌਰਮਿੰਟ ਕਾਲਜ ਟੀਚਰਜ਼ ਐਸੋਸੀਏਸ਼ਨ ਦੇ ਸਰਕਾਰੀ ਕਾਲਜ ਤਲਵਾੜਾ ਯੂਨਿਟ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਦੋ ਘੰਟੇ ਲਈ ਕਾਲਜ ਵਿਚ ਰੋਸ ਧਰਨਾ ਦਿੱਤਾ ਗਿਆ। ਧਰਨੇ ਵਿਚ ਪ੍ਰੋ. ਸੁਰਿੰਦਰਪਾਲ ਸਿੰਘ ਇਕਨਾਮਿਕਸ, ਪ੍ਰੋ. ਗੁਰਚਰਨ ਸਿੰਘ, ਪ੍ਰੋ. ਬਖਤਾਵਰ ਸਿੰਘ, ਪ੍ਰੋ. ਰਾਧੇ ਸ਼ਾਮ, ਪ੍ਰੋ. ਬਲਬੀਰ ਸਿੰਘ, ਪ੍ਰੋ. ਸੁਰਿੰਦਰਪਾਲ ਸਿੰਘ ਮੰਡ, ਪ੍ਰੋ. ਕਸ਼ਮੀਰੀ ਲਾਲ, ਪ੍ਰੋ. ਰਜੇਸ਼ ਡੋਗਰਾ, ਪ੍ਰੋ. ਯਸ਼ ਸ਼ਾਰਦਾ ਤੇ ਪ੍ਰੋ. ਦਲਬੀਰ ਸਿੰਘ ਮੱਲ੍ਹੀ ਨੇ ਭਾਗ ਲਿਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ. ਸੁਰਿੰਦਰਪਾਲ ਸਿੰਘ ਮੰਡ ਅਤੇ ਕਾਰਜਕਾਰੀ ਸਕੱਤਰ ਪ੍ਰੋ. ਦਲਬੀਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਨਵੇਂ ਵਧੇ ਸਕੇਲਾਂ ਦੇ ਬਕਾਏ ਬਾਕੀ ਪੰਜਾਬ ਸਰਕਾਰ ਦੇ ਮੁਲਾਜਮਾਂ ਦੇ ਪੈਟਰਨ ਤੇ ਪ੍ਰੋਫੈਸਰਾਂ ਨੂੰ ਵੀ ਅਦਾ ਕੀਤੇ ਜਾਣ, ਸੇਵਾਮੁਕਤੀ ਦੀ ਉਮਰ 65 ਸਾਲ ਕਰਨ, 20 ਸਾਲ ਦੀ ਨੌਕਰੀ ਵਾਲਿਆਂ ਨੂੰ ਪੈਨਸ਼ਨ ਦੇ ਸਾਰੇ ਲਾਭ ਦੇਣ ਤੋਂ ਇਲਾਵਾ ਪੰਜਾਬ ਸਰਕਾਰ ਦੁਆਰਾ ਕਾਲਜਾਂ ਬਾਰੇ ਜਾਰੀ ਨੋਟੀਫਿਕੇਸ਼ਨ ਦੀਆਂ ਸਾਰੀਆਂ ਮਦਾਂ ਇੰਨ ਬਿੰਨ ਲਾਗੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜਿਸ ਵਿਚ ਪ੍ਰੋਫੈਸਰਾਂ ਦੀਆਂ ਪੋਸਟਾਂ ਭਰਨੀਆਂ ਵੀ ਸ਼ਾਮਿਲ ਹੈ।

ਮਾਸਟਰ ਕਾਡਰ ਯੂਨੀਅਨ ਦੀ ਹੰਗਾਮੀ ਮੀਟਿੰਗ ਹੋਈ

ਤਲਵਾੜਾ, 11 ਅਗਸਤ: ਇੱਥੇ ਮਾਸਟਰ ਕਾਡਰ ਯੂਨੀਅਨ ਦੇ ਬਲਾਕ ਤਲਵਾੜਾ ਦੀ ਹੰਗਾਮੀ ਮੀਟਿੰਗ ਹੋਈ ਜਿਸ ਵਿਚ ਬਲਾਕ ਤਲਵਾੜਾ ਦੇ ਤਲਵਾੜਾ ਦੇ ਅਹੁਦੇਦਾਰਾਂ ਦੇ ਐਲਾਨ ਤੋਂ ਇਲਾਵਾ 16 ਅਗਸਤ ਦੀ ਰਾਜ ਪੱਧਰੀ ਰੈਲੀ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮਾਸਟਰ ਕਾਡਰ ਅਧਿਆਪਕਾਂ ਦੇ ਹਿੱਤਾਂ ਦੀ ਲਗਾਤਾਰ ਹੋ ਰਹੀ ਅਣਦੇਖੀ ਕਾਰਨ ਭਾਰੀ ਬੇਚੈਨੀ ਪਾਈ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਮਾਸਟਰ ਕਾਡਰ ਨੂੰ 1.1.96 ਤੋਂ 5800-9200 ਸਕੇਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਨਾਨ-ਬੀ ਐ¤ਡ ਤੋਂ ਵੱਧ ਸਕੇਲ ਅਤੇ ਸੇਵਾ ਕਾਲ ਅਨੁਸਾਰ ਹੈ¤ਡਮਾਸਟਰ, ਲੈਕਚਰਾਰ ਤੇ ਪ੍ਰਿੰਸੀਪਲ ਸਕੇਲ ਪ੍ਰਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 16 ਅਗਸਤ ਦੀ ਰਾਜ ਪੱਧਰੀ ਰੈਲੀ ਵਿਚ ਬਲਾਕ ਵਿਚੋਂ ਵੱਡੀ ਗਿਣਤੀ ਵਿਚ ਅਧਿਆਪਕ ਭਾਗ ਲੈਣਗੇ। ਬਲਾਕ ਤਲਵਾੜਾ ਤੋਂ ਐਲਾਨੇ ਗਏ ਅਹੁਦੇਦਾਰਾਂ ਵਿਚ ਸ. ਕੁਲਵੰਤ ਸਿੰਘ ਪ੍ਰਧਾਨ, ਸੁਭਾਸ਼ ਚੰਦ ਜਨਰਲ ਸਕੱਤਰ, ਰਮੇਸ਼ ਕੁਮਾਰ ਸੀਨੀਅਰ ਮੀਤ ਪ੍ਰਧਾਨ, ਦੀਪਕ ਕੁਮਾਰ ਮੀਤ ਪ੍ਰਧਾਨ,ਕੇਵਲ ਕ੍ਰਿਸ਼ਨ ਖਜਾਨਚੀ,  ਅਸ਼ੋਕ ਕੁਮਾਰ ਸੰਯੁਕਤ ਸਕੱਤਰ, ਬਿਕਰਮ ਕਟੋਚ ਪ੍ਰਚਾਰ ਸਕੱਤਰ, ਸ਼ਾਮ ਲਾਲ ਤੇ ਯਸ਼ਪਾਲ ਸਿੰਘ ਕਾਰਜਕਾਰੀ ਮੈਂਬਰ ਸ਼ਾਮਿਲ ਹਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਠਾਕੁਰ ਨਰਦੇਵ ਸਿੰਘ, ਰਾਜ ਕੁਮਾਰ, ਵਰਿੰਦਰ ਕੁਮਾਰ, ਪਰਵੀਨ ਕੁਮਾਰ, ਸਤੀਸ਼ ਕੁਮਾਰ, ਵਿਜੇ ਕੁਮਾਰ, ਸੁਰੇਸ਼ ਰਾਣਾ, ਖਜਾਨ ਸਿੰਘ, ਕੇਵਲ ਸਿੰਘ, ਦਿਨੇਸ਼ ਕੁਮਾਰ, ਵਿਜੇ ਕੁਮਾਰ ਧਾਰ, ਰਵੀ ਸ਼ਾਰਦਾ, ਸਮਰਜੀਤ ਸਿੰਘ, ਸੁਰਿੰਦਰ ਕੁਮਾਰ ਪਲਾਹੜ, ਪਰਵੀਨ ਅਮਰੋਹ, ਸਵਰਨ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿਚ ਬਲਾਕ ਦੇ ਸਕੂਲਾਂ ਵਿਚੋਂ ਮਾਸਟਰ ਹਾਜਰ ਸਨ।

ਸਾਵਣ ਕਵੀ ਦਰਬਾਰ ਵਿਚ ਲੱਗੀ ਗੀਤਾਂ ਦੀ ਛਹਿਬਰ

ਤਲਵਾੜਾ, 8 ਅਗਸਤ: ਇੱਥੇ ਪੰਜਾਬੀ ਤੇ ਸਾਹਿਤ ਕਲਾ ਮੰਚ (ਰਜਿ:) ਤਲਵਾੜਾ ਵੱਲੋਂ ਕਰਵਾਏ ‘ਸਾਵਣ ਕਵੀ ਦਰਬਾਰ’ ਵਿਚ ਲੱਗੀ ਗੀਤਾਂ ਦੀ ਛਹਿਬਰ ਨੇ ਮਨਮੋਹਕ ਸ਼ਬਦਾਂ ਨਾਲ ਖੂਬ ਸਮਾਂ ਬੰਨ੍ਹਿਆ। ਕਵੀ ਦਰਬਾਰ ਦੀ ਸ਼ੁਰੂਆਤ ਸ਼੍ਰੀ ਮਦਨ ਲਾਲ ਵੱਲੋਂ ਵੰਝਲੀ ਦੀ ਦਿਲਖਿੱਚਵੀਂ ਧੁਨ ਨਾਲ ਕੀਤਾ ਗਿਆ ਅਤੇ ਮਗਰੋਂ ਇਕ ਤੋਂ ਬਾਦ ਇਕ ਕਵੀਆਂ ਵੱਲੋਂ ਬਾਕਮਾਲ ਰਚਨਾਵਾਂ ਸੁਣਾਈਆਂ ਗਈਆਂ। ਉਸਤਾਦ ਸ਼ਾਇਰ ਜਨਾਬ ਨਰੇਸ਼ ਗੁਮਨਾਮ ਵੱਲੋਂ ਪ੍ਰਪੱਕ ਰਚਨਾਵਾਂ ਵਿਚ ਰੁੱਤਾਂ ਅਤੇ ਮਾਨਵੀ ਭਾਵਨਾਵਾਂ ਨੂੰ ਪ੍ਰਗਟ ਕੀਤਾ ਗਿਆ, ਵਿਸ਼ੇਸ਼ ਕਰ ਉਨ੍ਹਾਂ ਦੇ ਸ਼ੇਅਰ ‘ਇਸ਼ਕ ਜਬ ਪਕੜ ਲੇਗਾ ਹੁਸਨ ਦੀ ਨਬਜ਼ ਸਾਵਨ ਕੀ ਘਟਾਓਂ ਮੇਂ ਖ਼ੁਸ਼ਦਿਲੀ ਹੋ ਜਾਏਗੀ’ ਨੂੰ ਭਰਪੂਰ ਦਾਦ ਮਿਲੀ। ਡਾ. ਅਮਰਜੀਤ ‘ਅਨੀਸ’ ਵੱਲੋਂ ‘ਦੋਸਤੀ ਦਿਹਾੜਾ’ ਅਤੇ ‘ਸਾਉਣ ਵਿਚ ਭਿੱਜਦੀ ਨੂੰ’ ਆਦਿ ਖ਼ੂਬਸੂਰਤ ਰਚਨਾਵਾਂ ਨੇ ਸਰੋਤਿਆਂ ਦਾ ਮਨ ਮੋਹ ਲਿਆ ਜਦਕਿ ਕੇ. ਕੇ. ਰਾਣਾ ਦੀ ‘ਰਾਤ ਬਾਕੀ ਹੈ’ ਤੇ ‘ਸਾਵਣ’ ਨੇ ਵੀ ਮੁਸ਼ਾਇਰੇ ਨੂੰ ਨਵਾਂ ਰੰਗ ਪ੍ਰਦਾਨ ਕੀਤਾ। ਡਾ. ਸੁਰਿੰਦਰ ਮੰਡ ਵੱਲੋਂ ਆਪਣੀਆਂ ਰਚਨਾਵਾਂ ‘ਚੰਨ ਤੇ ਸੂਰਜ’ ਅਤੇ ‘ਬੱਦਲ ਆਵਣ’ ਬੇਹੱਦ ਦਿਲਚਸਪ ਅੰਦਾਜ਼ ਵਿਚ ਪੇਸ਼ ਕੀਤੀਆਂ। ਪ੍ਰੋ. ਅੰਜੂ ਬਾਲਾ ਵੱਲੋਂ ‘ਸਿਰਜਣਾ’ ਰਚਨਾ ਰਾਹੀਂ ਸਾਵਣ ਅਤੇ ਸਾਹਿਤ ਰਚਨਾ ਨੂੰ ਇੱਕਮਿੱਕ ਕਰਦਿਆਂ ਡੂੰਘੀ ਛਾਪ ਛੱਡੀ ਅਤੇ ਧਿਆਨ ਸਿੰਘ ‘ਚੰਦਨ’ ਨੇ ਬੜੇ ਪ੍ਰਭਾਵਸ਼ਾਲੀ ਅੰਦਾਜ਼ ਵਿਚ ਤਰੰਨੁਮ ਵਿਚ ਤਰਾਨੇ ਛੇੜੇ ਗਏ। ਰਵਿੰਦਰ ਰਵੀ ਨੇ ‘ਸਾਉਣ’ ਅਤੇ ‘ਤੇਰੇ ਬਿਨਾਂ’ ਨਾਲ ਭਰਪੂਰ ਹਾਜਰੀ ਲਵਾਈ ਅਤੇ ਸਮਰਜੀਤ ਸਿੰਘ ਸ਼ਮੀ ਨੇ ਮੁਸ਼ਾਇਰੇ ਦੇ ਸੰਚਾਲਨ ਤੋਂ ਇਲਾਵਾ ਆਪਣੀਆਂ ਲੋਕਤੱਥ ਅਤੇ ‘ਯਾਦਾਂ ਦਾ ਕਾਫ਼ਿਲਾ’ ਆਦਿ ਰਚਨਾਵਾਂ ਪੇਸ਼ ਕੀਤੀਆਂ। ਹਰਸ਼ਵਿੰਦਰ ਕੌਰ ਵੱਲੋਂ ਸਮਾਜਿਕ ਪਾੜੇ, ਵਾਤਾਵਰਨ ਆਦਿ ਵਿਸ਼ਿਆਂ ਨੂੰ ਅਸਰਦਾਰ ਢੰਗ ਨਾਲ ਛੁਹਿਆ ਗਿਆ ਜਦਕਿ ਅਨੁਰਾਧਾ ਸ਼ਰਮਾ ਵੱਲੋਂ ਪੇਸ਼ ‘ਸਹੁਰਾ ਘਰ’ ਅਤੇ ਸਾਉਣ ਦੀ ਝੜੀ ਰਚਨਾਵਾਂ ਨੂੰ ਖੂਬ ਪਸੰਦ ਕੀਤਾ ਗਿਆ। ਸ਼ਬਦ ਅਤੇ ਸੰਗੀਤ ਦੀ ਇਸ ਬੇਹੱਦ ਖ਼ੂਬਸੂਰਤ ਸ਼ਾਮ ਵਿਚ ਹੋਰਨਾਂ ਤੋਂ ਇਲਾਵਾ ਇੰਜੀ. ਰਾਜਿੰਦਰ ਸਿੰਘ ਚਾਨਾ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਡਾ. ਰਾਜ ਕੁਮਾਰ, ਪਰਤਾਪ ਸਿੰਘ, ਠਾਕੁਰ ਜਸਵਿੰਦਰ ਸਿੰਘ, ਡਾ. ਸ਼ੋਭਨਾ, ਸਰਬਜੀਤ ਸਿੰਘ ਡਡਵਾਲ, ਹਰਕਿਰਨ ਸਿੰਘ ਮਿੱਠੂ ਆਦਿ ਹਾਜਰ ਸਨ।

ਰਘੁਨਾਥ ਰਾਣਾ ਦੇ ਚੇਅਰਮੈਨ ਬਣਨ ਨਾਲ ਵਿਕਾਸ ਹੋਵੇਗਾ ਤੇਜ਼ : ਮਿਨਹਾਸ

ਤਲਵਾੜਾ, 8 ਅਗਸਤ: ਸੀਨੀਅਰ ਭਾਜਪਾ ਆਗੂ ਅਤੇ ਪ੍ਰਸਿੱਧ ਉਦਯੋਗਪਤੀ ਠਾਕੁਰ ਰਘੁਨਾਥ ਰਾਣਾ ਨੂੰ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵੱਲੋਂ ਚੇਅਰਮੈਨ ਇੰਡਸਟ੍ਰੀਜ਼ ਬਣਾਉਣ ਅਤੇ ਮੰਤਰੀ ਦਾ ਦਰਜ਼ਾ ਦੇਣ ਨਾਲ ਜਿੱਥੇ ਇਲਾਕੇ ਦੇ ਮਾਣ ਸਤਿਕਾਰ ਵਿਚ ਹੋਰ ਵਾਧਾ ਹੋਇਆ ਹੈ ਉੱਥੇ ਪਹਿਲਾਂ ਤੋਂ ਜੋਰਾਂ ਨਾਲ ਚੱਲ ਰਹੇ ਵਿਕਾਸ ਕਾਰਜਾਂ ਵਿਚ ਹੋਰ ਵੀ ਤੇਜ਼ੀ ਆਵੇਗੀ ਅਤੇ ਖਾਸ ਕਰਕੇ ਕੰਢੀ ਖੇਤਰ ਦੇ ਲੋਕਾਂ ਨੂੰ ਚਿਰਾਂ ਤੋਂ ਦਰਪੇਸ਼ ਮੁਸ਼ਕਿਲਾਂ ਤੋਂ ਨਿਜ਼ਾਤ ਮਿਲੇਗੀ। ਇਹ ਵਿਚਾਰ ਇੱਥੇ ਠਾਕੁਰ ਜੋਗਿੰਦਰ ਸਿੰਘ ਮਿਨਹਾਸ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੀ ਰਾਣਾ ਦੇ ਚੇਅਰਮੈਨ ਬਣਨ ਉਪਰੰਤ ਪਹਿਲੀ ਵਾਰ ਇੱਥੇ ਪਹੁੰਚਣ ਤੇ ਸਵਾਗਤ ਕਰਦਿਆਂ ਪ੍ਰਗਟ ਕੀਤੇ ਅਤੇ ਕਿਹਾ ਕਿ ਸ਼੍ਰੀ ਰਾਣਾ ਜਿੱਥੇ ਨਿੱਘੇ ਸੁਭਾਅ ਦੇ ਮਾਲਿਕ ਹਨ ਉੱਥੇ ਸਮਾਜਿਕ ਵਿਕਾਸ ਵਿਚ ਵਿਸ਼ੇਸ਼ ਰੁਚੀ ਰੱਖਦੇ ਹਨ। ਇਸ ਮੌਕੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸੀਨੀਅਰ ਯੂਥ ਅਕਾਲੀ ਆਗੂ ਨੇ ਕਿਹਾ ਕਿ ਠਾਕੁਰ ਰਘੁਨਾਥ ਸਿੰਘ ਦੀ ਬਤੌਰ ਚੇਅਰਮੈਨ ਆਮਦ ਨਾਲ ਲੋਕਾਂ ਵਿਚ ਵੱਡਾ ਉਤਸ਼ਾਹ ਹੈ ਅਤੇ ਉਹ ਹੁਣ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਦੇ ਮਸਲੇ ਹੱਲ ਕਰਨ ਲਈ ਸਮਰੱਥ ਹੋ ਗਏ ਹਨ। ਸ਼੍ਰੀ ਰਘੁਨਾਥ ਰਾਣਾ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਉਨ੍ਹਾਂ ਨੂੰ ਲੋਕ ਸੇਵਾ ਲਈ ਇਹ ਜਿੰਮੇਵਾਰੀ ਦਿੱਤੀ ਗਈ ਹੈ ਅਤੇ ਉਹ ਸ਼੍ਰੀ ਤੀਕਸ਼ਨ ਸੂਦ ਅਤੇ ਹੋਰਨਾਂ ਸੀਨੀਅਰ ਆਗੂਆਂ ਨਾਲ ਮਿਲਕੇ ਖੇਤਰ ਦੇ ਵਿਕਾਸ ਲਈ ਯਤਨ ਜਾਰੀ ਰੱਖਣਗੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਠਾਕੁਰ ਸਰਬਜੀਤ ਡਡਵਾਲ, ਅਜੈ ਪਰਮਾਰ, ਕੇ. ਐਲ. ਸ਼ਰਮਾ ਆਦਿ ਸਮੇਤ ਕਈ ਹੋਰ ਮੁਹਤਬਰ ਆਗੂ ਹਾਜਰ ਸਨ।

ਤਨਖ਼ਾਹਾਂ ਜਾਰੀ ਕਰਨ ਦੀ ਮੰਗ

ਤਲਵਾੜਾ, 8 ਅਗਸਤ: ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿਚ ਮੁਲਾਜਮਾਂ ਨੂੰ ਪਿਛਲੇ ਤਿੰਨ ਮਹੀਨੇ ਤੋਂ ਤਨਖਾਹ ਨਾਲ ਮਿਲਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਸਬੰਧੀ ਸਿੱਖਿਆ ਅਤੇ ਸਿਹਤ ਵਿਭਾਗ ਦੇ ਮੁਲਾਜਮਾਂ ਦੇ ਇਕ ਵਫ਼ਦ ਨੇ ਮੈਂਬਰ ਬਲਾਕ ਸੰਮਤੀ ਸ਼੍ਰੀਮਤੀ ਨਰੇਸ਼ ਠਾਕੁਰ ਨੂੰ ਮੰਗ ਪੱਤਰ ਦਿੱਤਾ ਅਤੇ ਕਿਹਾ ਕਿ ਹਰ ਸਾਲ ਇਨ੍ਹਾਂ ਦਿਨਾਂ ਵਿਚ ਸਰਕਾਰੀ ਲਾਲਫ਼ੀਤਾਸ਼ਾਹੀ ਦੇ ਚਲਦਿਆਂ ਪੋਸਟਾਂ ਦੇ ਮਿਲਾਨ ਅਤੇ ਹੋਰ ਅਖੌਤੀ ਤਕਨੀਕੀ ਕਾਰਨਾਂ ਦਾ ਅੜਿੱਕਾ ਖੜ੍ਹਾ ਹੁੰਦਾ ਹੈ ਅਤੇ ਇਸ ਕਾਰਨ ਸਰਕਾਰ ਦੇ ਹਜਾਰਾਂ ਮੁਲਾਜਮਾਂ ਨੂੰ ਨਿਯਮਿਤ ਤਨਖਾਹ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਇਹ ਤਿਓਹਾਰਾਂ ਦਾ ਸਮਾਂ ਹੈ ਅਤੇ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਇਹ ਮੁਲਾਜਮਾਂ ਦੀ ਹਾਲਤ ਪਤਲੀ ਹੋ ਰਹੀ ਹੈ। ਜਿਹੜੇ ਮੁਲਾਜਮਾਂ ਦੇ ਬੱਚੇ ਉਚੇਰੀ ਸਿੱਖਿਆ ਹਾਸਿਲ ਕਰ ਰਹੇ ਹਨ ਉਨ੍ਹਾਂ ਲਈ ਫੀਸ ਆਦਿ ਦੇਣਾ ਮੁਹਾਲ ਹੋ ਗਿਆ ਹੈ ਅਤੇ ਦੋ ਡੰਗ ਦੀ ਰੋਟੀ ਦਾ ਵੀ ਮਸਲਾ ਖੜ੍ਹਾ ਹੋ ਰਿਹਾ ਹੈ। ਇਸ ਤੇ ਸ਼੍ਰੀਮਤੀ ਨਰੇਸ਼ ਠਾਕੁਰ ਨੇ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਇਨ੍ਹਾਂ ਕਰਮਚਾਰੀਆਂ ਦੀਆਂ ਤਨਖਾਹਾਂ ਤੁਰੰਤ ਰਿਲੀਜ਼ ਕਰਨੀਆਂ ਚਾਹੀਦੀਆਂ ਹਨ ਤਾਕਿ ਉਹ ਮਾਨਸਿਕ ਤੇ ਆਰਥਿਕ ਸੰਕਟ ਦੀ ਮਾਰ ਤੋਂ ਬਚ ਸਕਣ।

ਮਾਂ ਦਾ ਦੁੱਧ ਬੱਚੇ ਲਈ ਵਰਦਾਨ : ਮਾਹਿਰ

ਹੁਸ਼ਿਆਰਪੁਰ, 8 ਅਗਸਤ: ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਹਫ਼ਤਾ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਸਮਾਜਿਕ ਚੇਤਨਾ ਲਹਿਰ ਦੇ ਰੂਪ ਵਿੱਚ ਮਨਾਇਆ ਗਿਆ। ਇਸਦਾ ਸਮਾਪਤੀ ਸਮਾਰੋਹ ਅੱਜ ਡਾ. ਯਸ਼ ਮਿਤਰਾ ਸਿਵਲ ਸਰਜਨ ਹੁਸ਼ਿਆਰਪੁਰ ਦੀ ਪ੍ਰਧਾਨਗੀ ਹੇਠ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਟ੍ਰੇਨਿੰਗ ਸਕੂਲ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸ਼੍ਰੀਮਤੀ ਸੁਰਿੰਦਰ ਕੌਰ ਚੇਅਰਪਰਸਨ ਜਿਲ੍ਹਾ ਪਰਿਸ਼ਦ ਕਮ ਚੇਅਰਪਰਸਨ ਐਨ.ਆਰ.ਐਚ.ਐਮ. ਮਿਸ਼ਨ ਮੁੱਖ ਮਹਿਮਾਨ ਦੇ ਤੌਰ ਤੇ ਅਤੇ ਡਾ. ਜੇ.ਐਸ. ਦਰਦੀ ਤੇ ਡਾ. ਡੀ.ਬੀ. ਕਪੂਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਸਮਾਰੋਹ ਦੌਰਾਨ ਡਾ. ਚੁਨੀ ਲਾਲ ਕਾਜਲ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਸ. ਦਵਿੰਦਰ ਸਿੰਘ ਮਨਿਹਾਸ, ਡਾ. ਸਿੰਗਲਾ ਬੱਚਿਆਂ ਦੇ ਮਾਹਿਰ, ਡਾ. ਰਜਿੰਦਰ ਰਾਜ, ਸ਼੍ਰੀਮਤੀ ਮਨਮੋਹਣ ਕੌਰ ਜਿਲ੍ਹਾ ਮਾਸ ਮੀਡੀਆ ਅਫ਼ਸਰ, ਡਾ. ਗੁਰਪ੍ਰੀਤ ਕੌਰ, ਮੈਡਮ ਗੁਰਦੇਵ ਕੌਰ, ਸ਼੍ਰੀਮਤੀ ਤ੍ਰਿਸ਼ਲਾ ਦੇਵੀ, ਸ਼੍ਰੀਮਤੀ ਪ੍ਰੋਮਿਲਾ, ਸ਼੍ਰੀਮਤੀ ਰਮਨਦੀਪ ਕੌਰ ਤੋਂ ਇਲਾਵਾ ਟ੍ਰੇਨਿੰਗ ਸਕੂਲ ਦੀਆਂ ਵਿਦਿਆਰਥਣਾਂ ਅਤੇ ਗਰਭਵਤੀ ਔਰਤਾ ਤੇ ਨਵ ਜੰਮੇ ਬੱਚਿਆਂ ਦੀਆਂ ਮਾਂਵਾਂ, ਐਲ.ਐਚ.ਵੀਜ਼, ਏ.ਐਨ.ਐਮਜ਼ ਉਪਸ਼ਥਿਤ ਹੋਈਆਂ।
ਡਾ. ਯਸ਼ ਮਿਤਰਾ ਸਿਵਲ ਸਰਜਨ ਨੇ ਸਮਾਰੋਹ ਦੌਰਾਨ ਜਾਣਕਾਰੀ ਦਿੰਦੇ ਦੱਸਿਆ ਕਿ ਸਾਡੇ ਦੇਸ਼ ਵਿੱਚ ਪਹਿਲੇ ਸਾਲ ਹੀ ਹਜ਼ਾਰਾਂ ਬੱਚੇ ਕੁਪੋਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਨਾਲ ਬੱਚਿਆਂ ਦੇ ਵਿਕਾਸ ਤੇ ਗਹਿਰਾ ਅਸਰ ਪੈਂਦਾ ਹੈ। ਸਭ ਤੋਂ ਜਰੂਰੀ ਹੈ ਕਿ ਬੱਚੇ ਦਾ ਭੋਜਨ ਅਤੇ ਪਾਲਣ ਪੋਸ਼ਣ ਦੇ ਤਰੀਕੇ ਸਹੀ ਹੋਣ। ਇਨ੍ਹਾਂ 10-15 ਸਾਲਾਂ ਵਿੱਚ ਨਵੀਂ ਗੱਲ ਵਿਗਿਆਨਕ ਰੂਪ ਵਿੱਚ ਸਾਹਮਣੇ ਆਈ ਹੈ ਕਿ ਜੇਕਰ ਅਸੀਂ ਬੱਚੇ ਨੂੰ ਪੈਦਾ ਹੁੰਦਿਆਂ ਹੀ ਛੇ ਮਹੀਨੇ ਤੱਕ ਮਾਂ ਦਾ ਦੁੱਧ ਪਿਲਾਈਏ ਅਤੇ ਛੇ ਮਹੀਨੇ ਬਾਅਦ ਦੁੱਧ ਦੇ ਨਾਲ ਨਾਲ ਉਪਰਲਾ ਭੋਜਨ ਦੇਣਾ ਸ਼ੁਰੂ ਕਰੀਏ ਤਾਂ ਕੁਪੋਸ਼ਣ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
ਡਾ. ਦਰਦੀ ਬੱਚਿਆ ਦੇ ਮਾਹਿਰ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਨਵ ਜੰਮੇ ਬੱਚਿਆਂ ਦੀ ਮੌਤ ਦਾ ਮੁੱਖ ਕਾਰਣ ਦਮਾ, ਅਲਰਜੀ, ਦਸਤ ਅਤੇ ਨਮੂਨੀਆ ਆਦਿ ਹੈ। ਮਾਂ ਦਾ ਦੁੱਧ ਬੱਚੇ ਨੂੰ ਇਹਲਾਂ ਬਿਮਾਰੀਆਂ ਤੋਂ ਬਚਾਉਂਦਾ ਹੈ। ਬੱਚੇ ਦੇ ਦਿਮਾਗ ਨੂੰ ਤੇਜ਼ ਕਰਦਾ ਹੈ ਅਤੇ ਬੱਚੇ ਨੂੰ ਆਸਾਨੀ ਨਾਲ ਪੱਚ ਜਾਂਦਾ ਹੈ। 24 ਘੰਟੇ ਵਿੱਚ ਘੱਟੋ ਘੱਟ 8 ਤੋਂ 10 ਵਾਰ ਦੁੱਧ ਚੁੰਘਾਇਆ ਜਾਵੇ। ਇਸ ਨਾਲ ਦੁੱਧ ਜ਼ਿਆਦਾ ਮਾਤਰਾ ਵਿੱਚ ਬਣੇਗਾ। ਬੱਚਿਆਂ ਦੇ ਨਾਲ ਨਾਲ ਮਾਂਵਾਂ ਲਈ ਵੀ ਆਪਣਾ ਦੁੱਧ ਪਿਲਾਉਣਾ ਫਾਇਦੇਮੰਦ ਰਹਿੰਦਾ ਹੈ। ਮਾਂਵਾਂ ਦਾ  ਛਾਤੀ ਅਤੇ ਅੰਡੇਦਾਨੀ ਦੇ ਕੈਂਸਰ ਤੋਂ ਬਚਾਅ ਰਹਿੰਦਾ ਹੈ ਅਤੇ ਦੂਜੇ ਬੱਚੇ ਵਿੱਚ ਅੰਦਰ ਰੱਖਣ ਵਿੱਚ ਮਦਦ ਕਰਦਾ ਹੈ।
ਸ਼੍ਰੀਮਤੀ ਮਨਮੋਹਣ ਕੌਰ ਨੇ ਕਿਹਾ ਕਿ ਬੱਚੇ ਨੂੰ ਸ਼ਹਿਦ, ਗੁੜ, ਚੀਨੀ, ਘੁੱਟੀ ਜਾਂ ਮਿੱਠਾ ਪਾਣੀ ਆਦਿ ਨਾ ਦਿੱਤਾ ਜਾਵੇ। ਸਿਰਫ਼ ਮਾਂ ਦਾ ਪਹਿਲਾ ਪੀਲਾ ਗਾੜਾ ਦੁੱਧ ਹੀ ਗੁੜਤੀ ਦੇ ਰੂਪ ਵਿੱਚ ਦਿੱਤਾ ਜਾਵੇ। ਉਹਨਾਂ ਨੋਕਰੀ ਪੇਸ਼ਾਂ ਮਾਂਵਾਂ ਵੱਲ ਧਿਆਨ ਦਿਵਾਉਂਦੇ ਕਿਹਾ ਕਿ ਉਹ ਆਪਣਾ ਦੁੱਧ ਕੱਢ ਕੇ ਰੱਖ ਸਕਦੀਆਂ ਹਨ ਜੋ ਕਿ ਉਸਦੀ ਗੈਰ ਹਾਜ਼ਰੀ ਵਿੱਚ ਬੱਚੇ ਨੂੰ ਪਿਲਾਇਆ ਜਾ ਸਕਦਾ ਹੈ। ਮਾਂ ਦਾ ਕੱਢਿਆ ਹੋਇਆ ਦੁੱਧ 8 ਘੰਟੇ ਤੱਕ ਖਰਾਬ ਨਹੀਂ ਹੁੰਦਾ। ਇਸਨੂੰ ਸਾਫ ਬਰਤਨ ਵਿੱਚ ਘਰ ਵਿੱਚ ਕੀਤੇ ਵੀ ਰੱਖਿਆ ਜਾ ਸਕਦਾ ਹੈ। ਡਾ. ਚੁਨੀ ਲਾਲ ਕਾਜਲ ਨੇ ਮਾਂ ਦੀ ਦੁੱਧ ਦੀ ਮਹੱਤਤਾ ਦੇ ਨਾਲ ਨਾਲ ਮਾਦਾ ਭਰੂਣ ਹੱਤਿਆ ਰੋਕਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਡਾ. ਡੀ.ਬੀ. ਕਪੂਰੀ ਵੱਲੋਂ ਵੀ ਮਹੱਤਵਪੂਰਣ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਸਲੋਗਨ ਮੁਕਾਬਲਾ ਕਰਵਾਇਆ ਗਿਆ। ਸਲੋਗਨ ਮੁਕਾਬਲੇ ਦੀਆਂ ਜੇਤੂ ਵਿਦਿਆਰਥਣਾ ਨੂੰ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਡਾ. ਯਸ਼ ਮਿਤਰਾ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਹੈਲਥੀ ਬੇਬੀ ਮੁਕਾਬਲਾ ਵੀ ਕਰਵਾਇਆ ਗਿਆ ਅਤੇ ਚੁਣੇ ਗਏ ਬੱਚਿਆਂ ਦੀਆਂ ਮਾਂਵਾਂ ਨੂੰ ਉਪਹਾਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਦੌਰਾਨ ਸਿਹਤ ਵਿਭਾਗ ਵੱਲੋਂ ਇੱਕ ਜਾਗਰੂਕਤਾ ਪ੍ਰਦਰਸ਼ਨੀ ਵੀ ਲਗਾਈ ਗਈ।

ਰਜਵਾਲ ਵਿਖੇ ਸਿਲਾਈ ਕਢਾਈ ਸੈਂਟਰ ਸ਼ੁਰੂ

ਤਲਵਾੜਾ, 4 ਅਗਸਤ: ਤਲਵਾੜਾ ਦੇ ਪਿੰਡ ਰਜਵਾਲ ਵਿਖੇ ਸਮਾਜ ਸੇਵੀ ਸੰਸਥਾ ਹਿਮਾਲਿਅਨ ਫਾਉਂਡੇਸ਼ਨ ਵੱਲੋਂ ਗਰੀਬ ਤੇ ਪਿਛੜੇ ਵਰਗ ਦੀਆਂ ਲੜਕੀਆਂ ਨੂੰ ਸਵੈ ਨਿਰਭਰ ਬਣਨ ਦੇ ਮੌਕੇ ਪ੍ਰਦਾਨ ਕਰਨ ਦੇ ਮੰਤਵ ਨਾਲ ਮੁਫ਼ਤ ਸਿਲਾਈ ਕਢਾਈ ਸੈਂਟਰ ਸ਼ੁਰੂ ਕੀਤਾ ਗਿਆ। ਸੰਸਥਾ ਦੀ ਸਕੱਤਰ ਨਿਸ਼ਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹੁਣ ਤੱਕ 100 ਤੋਂ ਵਧ ਲੜਕੀਆਂ ਨੂੰ ਸਿਖਲਾਈ ਪ੍ਰਦਾਨ ਕੀਤੀ ਜਾ ਚੁੱਕੀ ਹੈ ਜੋ ਹੁਣ ਆਪਣੇ ਪਰਿਵਾਰ ਦੇ ਲਈ ਆਰਥਿਕ ਉੱਨਤੀ ਵਿਚ ਯੋਗਦਾਨ ਦੇ ਰਹੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿਆਲ ਸਿੰਘ, ਸੁਸ਼ਮਾ, ਪ੍ਰਵੀਨ, ਰਜਿੰਦਰ ਸਿੰਘ ਤੇ ਰਾਮ ਕੁਮਾਰ ਆਦਿ ਹਾਜਰ ਸਨ।

ਤਲਵਾੜਾ ਕਮੇਟੀ ਅਧੀਨ ਨਜ਼ਾਇਜ਼ ਬਿੱਲ ਭੇਜਣ ਦੀ ਜਾਂਚ ਜਰੂਰੀ: ਘੁੰਮਣ

ਤਲਵਾੜਾ, 3 ਅਗਸਤ : ਇੱਥੇ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਆਗੂ ਐਡਵੋਕੇਟ ਭੁਪਿੰਦਰ ਸਿੰਘ ਘੁੰਮਣ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਲਵਾੜਾ ਕਮੇਟੀ ਅਧੀਨ ਪੈਂਦੇ ਖੇਤਰ ਵਿਚ ਲੋਕਾਂ ਨੂੰ ਭਾਰੀ ਭਰਕਮ ਬਿੱਲ ਭੇਜਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਸ. ਘੁੰਮਣ ਨੇ ਕਿਹਾ ਕਿ ਨੋਟੀਫਾਈਡ ਕਮੇਟੀ ਦੇ ਮਾਮਲੇ ਵਿਚ ਉਹ ਲੋਕ ਭਾਵਨਾਵਾਂ ਦੀ ਕਦਰ ਕਰਦੇ ਹਨ ਅਤੇ ਕਮੇਟੀ ਦੀ ਹੋਂਦ ਸਬੰਧੀ ਕੋਈ ਵੀ ਆਖ਼ਰੀ ਨਿਰਣਾ ਲੋਕਾਂ ਦੀ ਆਮ ਸਹਿਮਤੀ ਤੇ ਲੋੜ ਮੁਤਾਬਕ ਹੋਣਾ ਚਾਹੀਦਾ ਹੈ। ਇਕ ਸਵਾਲ ਦੇ ਜਵਾਬ ਵਿਚ ਸ. ਘੁੰਮਣ ਨੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਪੀ. ਪੀ. ਪੀ. ਨੂੰ ਪੰਜਾਬ ਦੇ ਲੋਕ ਪ੍ਰਪੱਕ ਬਦਲ ਦੇ ਰੂਪ ਵਿਚ ਵੇਖ ਰਹੇ ਹਨ ਅਤੇ ਹੁਣ ਤੱਕ ਵਾਰੋ ਵਾਰੀ ਸੂਬੇ ਦੇ ਹਿੱਤਾਂ ਨਾਲ ਖਿਲਵਾੜ ਕਰਨ ਵਾਲੀਆਂ ਸਿਆਸੀ ਪਾਰਟੀਆਂ ਦਾ ਪੂਰੀ ਤਰਾਂ ਸਫਾਇਆ ਕਰਨ ਦੇ ਰੌਂ ਵਿਚ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਹਲਕਾ ਦਸੂਹਾ ਤੇ ਖਾਸ ਕਰ ਬਲਾਕ ਤਲਵਾੜਾ ਵਿਚ ਜਬਰਦਸਤ ਸਮਰਥਨ ਮਿਲ ਰਿਹਾ ਹੈ ਅਤੇ ਲੋਕ ਆਪ ਮੁਹਾਰੇ ਪਾਰਟੀ ਦੀ ਵਿਚਾਰਧਾਰਾ ਨਾਲ ਜੁੜ ਰਹੇ ਹਨ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਬਲਾਕ ਦੇ ਪਿੰਡ ਬਹਿ ਨੰਗਲ ਵਿਚ ਦਰਜਨਾਂ ਪਰਿਵਾਰ ਠਾਕੁਰ ਇਕਬਾਲ ਸਿੰਘ ਦੀ ਕਮਾਨ ਹੇਠ ਪਾਰਟੀ ਵਿਚ ਸ਼ਾਮਿਲ ਹੋਏ ਹਨ ਅਤੇ ਇਸੇ ਤਰਾਂ ਰਜਵਾਲ ਵਿਚ ਅਨੇਕਾਂ ਪਰਿਵਾਰਾਂ ਨੇ ਬਕਾਇਦਾ ਪੀ. ਪੀ. ਪੀ. ਦਾ ਪੱਲਾ ਫੜਨ ਦਾ ਐਲਾਨ ਕੀਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਨਜੀਤ ਸਿੰਘ ਬੌਬੀ, ਮਹਿਤਾਬ ਸਿੰਘ, ਸੋਨੀ ਬਾਜਵਾ, ਰਜੇਸ਼ ਸ਼ਰਮਾ, ਗਗਨ ਸਿੰਘ, ਨਵੀਨ, ਇੰਦਰਜੀਤ ਸਿੰਘ ਆਦਿ ਹਾਜਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)