ਹੁਸ਼ਿਆਰਪੁਰ, 7 ਫਰਵਰੀ: ਨਬਾਰਡ ਵਲੋਂ ਕਿਸਾਨਾਂ ਨੂੰ ਡੀ.ਈ.ਡੀ. ਸਕੀਮ ਤਹਿਤ ਦੁਧਾਰੂ ਪਸ਼ੂਆ ਦੀ ਖਰੀਦ ਲਈ ਦੇਸੀ ਗਾਂ ਸ਼ਾਹੀਵਾਲ , ਰੈਡ ਸਿੰਧੀ, ਗਿਰ, ਰਾਠੀ, ਕਰਾਸ ਬ੍ਰੀਡ ਗਾਵਾ ਅਤੇ ਮੱਝਾਂ ਮੁਰਾ, ਨੀਲੀ ਰਾਵੀ, ਮਿਕਸ ਖਰੀਦਣ ਲਈ ਕਰਜਾ ਰਕਮ 1.20 ਤੋਂ 6 ਲੱਖ ਤੱਕ ਤੇ 33 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਡੇਅਰੀ ਹਰਸ਼ਰਨ ਸਿੰਘ ਨੇ ਦੱਸਿਆ ਕਿ ਮਿਲਕਿੰਗ ਮਸ਼ੀਨ ਮਿਲਕ ਟੈਸਟਰ, ਬਲਕ ਮਿਲਕ ਕੂਲਰ 500 ਲੀਟਰ ਤੋਂ 5, 000 ਲੀਟਰ ਤੱਕ ਲਈ ਕਰਜਾ ਵੱਧ ਤੋਂ ਵੱਧ 20 ਲੱਖ 25 ਫੀਸਦੀ ਸਬਸਿਡੀ ਤੇ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਦੁੱਧ ਪਦਾਰਥ ਬਣਾਉਣ ਵਾਸਤੇ ਮਸ਼ੀਨਰੀ ਦੀ ਖਰੀਦ ਕਰਨ ਲਈ ਵੱਧ ਤੋਂ ਵੱਧ ਰਕਮ 13.20 ਲੱਖ ਕਰਜ਼ੇ 'ਤੇ 25 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਦੁੱਧ ਅਤੇ ਦੁੱਧ ਪਦਾਰਥਾਂ ਦੀ ਟ੍ਰਾਂਸਪੋਰਟੇਸ਼ਨ ਦੀ ਸੂਵਿਧਾ ਲੈਣ ਲਈ ਵੱਧ ਤੋਂ ਵੱਧ ਰਕਮ 26.50 ਲੱਖ ਕਰਜ਼ੇ 'ਤੇ 25 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਦੁੱਧ ਅਤੇ ਦੁੱਧ ਪਦਾਰਥ ਲਈ ਕੋਲਡ ਸਟੋਰ ਦੀ ਸੂਵਿਧਾ ਲੈਣ ਲਈ ਵੱਧ ਤੋਂ ਵੱਧ ਕਰਜ਼ਾਂ ਰਕਮ 33.00 ਲੱਖ 'ਤੇ 25 ਫੀਸਦੀ ਅਤੇ ਦੁੱਧ ਅਤੇ ਦੁੱਧ ਪਦਾਰਥ ਨੂੰ ਵੇਚਣ ਲਈ ਦੁਕਾਨਾ ਜਾਂ ਜਗਾ ਲੈਣ ਲਈ ਵੱਧ ਤੋਂ ਵੱਧ 01.00 ਲੱਖ ਕਰਜ਼ੇ 'ਤੇ 25 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ।
No comments:
Post a Comment