ਹੁਸ਼ਿਆਰਪੁਰ, 23 ਫਰਵਰੀ: ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਹਰਦੀਪ ਭਾਂਵਰਾ ਨੇ ਦੱਸਿਆ ਕਿ ਜਿਲ੍ਹੇ ਦੇ ਸਮੂਹ ਡੀਲਰਾਂ, ਵਕੀਲਾਂ ਅਤੇ ਚਾਰਟਡ ਅਕਾਊਂਟੈਟਾਂ ਲਈ ਇਸ ਵਿਭਾਗ ਵਲੋਂ 4801 ਜੀ.ਐਸ.ਟੀ. ਪ੍ਰੋਵੀਜ਼ਨਲ ਆਈ.ਡੀ. ਪਾਸਵਰਡ ਕਿੱਟਸ ਮੁਹੱਈਆ ਕਰਵਾਈਆਂ ਗਈਆਂ ਸਨ ਅਤੇ ਜ਼ਿਲ੍ਹੇ ਦੇ ਸਬੰਧਤ ਡੀਲਰਾਂ ਨੂੰ ਵੰਡ ਦਿੱਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਬਹੁਤ ਸਾਰੇ ਵਪਾਰੀਆਂ ਨੇ ਜੀ.ਐਸ.ਟੀ. ਵਿੱਚ ਲਾਗਇਨ ਨਹੀਂ ਕੀਤਾ। ਅਜਿਹੇ ਵਪਾਰੀਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਜੇਕਰ ਜੀ.ਐਸ.ਟੀ. ਪ੍ਰੋਵੀਜਨਲ ਆਈ.ਡੀ. ਪਾਸਵਰਡ ਕਿਟਸ ਨੂੰ www.gst.gov.in 'ਤੇ ਜੀ.ਐਸ.ਟੀ. ਵਿੱਚ ਲਾਗ ਇਨ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਆਉਂਦੀ ਹੈ, ਤਾਂ ਵਿਭਾਗ ਦੀ ਸੁਵਿਧਾ ਵਿੰਡੋ ਦੇ ਕੈਬਿਨ ਨੰਬਰ 21, 22 ਅਤੇ 23 'ਤੇ ਹਾਜ਼ਰ ਹੋ ਕੇ ਜਾਂ ਨੋਡਲ ਅਫ਼ਸਰ ਸ੍ਰੀ ਪਰਮਜੀਤ ਸਿੰਘ ਅਤੇ ਐਟਸਾ ਵਲੋਂ ਨਿਰਧਾਰਤ ਡਾਟਾ ਓਪਰੇਟਰਾਂ ਨੂੰ ਆਪਣੀ ਕਿਟਸ ਦਿਖਾ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਉਸੇ ਵੇਲੇ ਹੀ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਵਲੋਂ ਮੁਹੱਈਆ ਕਰਵਾਏ ਪਵਨ ਪ੍ਰੋਜੈਕਟ ਤਹਿਤ ਜੁੜੀਆਂ ਸੇਵਾਵਾਂ ਵਿੱਚ ਜੀ.ਐਸ.ਟੀ. ਪ੍ਰੋਵੀਜਨਲ ਆਈ.ਡੀ. ਪਾਸਵਰਡ ਕਿਟਸ ਤੁਰੰਤ ਵੈਲੀਡੇਟ (www.gst.gov.in 'ਤੇ ਜੀ.ਐਸ.ਟੀ. ਵਿੱਚ ਲਾਗ ਇਨ) ਹੋ ਜਾਵੇਗੀ ਅਤੇ ਵਪਾਰੀਆਂ ਨੂੰ ਲੰਬੀਆਂ ਕਤਾਰਾਂ ਵਿੱਚ ਨਹੀਂ ਲੱਗਣਾ ਪਵੇਗਾ। ਇਹ ਸਹੂਲਤ ਇਸ ਲਈ ਵੀ ਦਿੱਤੀ ਜਾ ਰਹੀ ਹੈ, ਤਾਂ ਜੋ ਨਵੇਂ ਸਿਸਟਮ ਵਿੱਚ ਕਲੋਜਿੰਗ ਸਟਾਕ 'ਤੇ ਪੂਰਾ ਆਈ.ਟੀ.ਸੀ. ਮਿਲ ਸਕੇ ਅਤੇ ਵਪਾਰੀਆਂ ਦੀਆਂ ਬਾਹਰ ਤੋਂ ਆਉਣ ਵਾਲੀਆਂ ਵਸਤਾਂ ਦੀਆਂ ਗੱਡੀਆਂ ਬੈਰੀਅਰ 'ਤੇ ਨਾ ਰੁਕਣ। ਇਸ ਲਈ ਮਿਤੀ 27 ਅਤੇ 28 ਫਰਵਰੀ 2017 ਨੂੰ ਪਹਿਲ ਦੇ ਆਧਾਰ 'ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਫ਼ਤਰ ਹੁਸ਼ਿਆਰਪੁਰ ਵਿਖੇ ਪਹੁੰਚ ਕੇ ਇਸ ਸਪੈਸ਼ਲ ਕੈਂਪ ਜੋ ਕਿ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਹੁਸ਼ਿਆਰਪੁਰ ਦੀ ਹਾਜ਼ਰੀ ਵਿੱਚ ਲਗਾਇਆ ਜਾ ਰਿਹਾ ਹੈ, ਦਾਂ ਵੱਧ ਤੋਂ ਵੱਧ ਫਾਇਦਾ ਉਠਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਪਾਰੀ ਨੂੰ ਅਜੇ ਤੱਕ ਜੀ.ਐਸ.ਟੀ. ਪ੍ਰੋਵੀਜ਼ਨਲ ਆਈ.ਡੀ. ਪਾਸਵਰਡ ਕਿਟਸ ਪ੍ਰਾਪਤ ਨਹੀਂ ਹੋਈ ਹੈ, ਉਹ ਵੀ ਆਪਣੇ ਪੈਨ ਨੰਬਰ ਅਤੇ ਵੈਟ ਨੰਬਰ ਸਮੇਤ ਹਾਜ਼ਰ ਹੋ ਕੇ ਕੈਂਪ ਦਾ ਫਾਇਦਾ ਲੈ ਸਕਦਾ ਹੈ।

No comments:
Post a Comment