-4,27,640 ਮਰਦ ਅਤੇ 4,47,305 ਮਹਿਲਾ ਵੋਟਰਾਂ ਨੇ ਪਾਈਆਂ ਵੋਟਾਂ
-ਡਿਪਟੀ ਕਮਿਸ਼ਨਰ ਨੇ ਵੋਟਰਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਚੋਣ ਅਮਲੇ ਨੂੰ ਤਨਦੇਹੀ ਨਾਲ ਡਿਊਟੀ ਨਿਭਾਉਣ 'ਤੇ ਕੀਤਾ ਧੰਨਵਾਦ
ਹੁਸ਼ਿਆਰਪੁਰ, 5 ਫਰਵਰੀ: ਹੁਸ਼ਿਆਰਪੁਰ ਜਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ-2017 ਤਹਿਤ ਜਿਥੇ 72.55 ਪ੍ਰਤੀਸ਼ਤ ਵੋਟਾਂ ਅਮਨ-ਸ਼ਾਂਤੀ ਨਾਲ ਪਈਆਂ, ਉਥੇ 8,74,951 ਵੋਟਰਾਂ ਨੇ ਆਪਣੀ ਵੋਟ ਦਾ ਇਸੇਤਮਾਲ ਕੀਤਾ। ਇਨ੍ਹਾਂ ਵਿੱਚੋਂ 4,27,640 ਮਰਦ ਅਤੇ 4,47,305 ਮਹਿਲਾ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜਦਕਿ 6 ਥਰਡ ਜੈਂਡਰ ਦੁਆਰਾ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਮੁਕੇਰੀਆਂ ਵਿੱਚ 72.54 ਫੀਸਦੀ ਮਤਦਾਨ ਹੋਇਆ, ਜਿਸ ਵਿੱਚ 1,34,876 ਵੋਟਰਾਂ ਵਿੱਚੋਂ 65,234 ਮਰਦ ਅਤੇ 69,641 ਮਹਿਲਾ ਸਮੇਤ 1 ਥਰਡ ਜੈਂਡਰ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਦਸੂਹਾ ਵਿਖੇ 70.57 ਫੀਸਦੀ ਮਤਦਾਨ ਹੋਇਆ, ਜਿਸ ਵਿੱਚ 1,29,528 ਵੋਟਰਾਂ ਵਿੱਚੋਂ 62,244 ਮਰਦ ਅਤੇ 67,284 ਮਹਿਲਾ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਵਿਧਾਨ ਸਭਾ ਹਲਕਾ ਉੜਮੁੜ ਵਿਖੇ 72.37 ਫੀਸਦੀ ਮਤਦਾਨ ਹੋਇਆ ਜਿਸ ਵਿੱਚ 1,24,934 ਵੋਟਰਾਂ ਵਿੱਚੋਂ 59,570 ਮਰਦ ਅਤੇ 65,364 ਮਹਿਲਾ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਵਿਖੇ 74.76 ਫੀਸਦੀ ਮਤਦਾਨ ਹੋਇਆ, ਜਿਸ ਵਿੱਚ 1,23,017 ਵੋਟਰਾਂ ਵਿੱਚੋਂ 60,404 ਮਰਦ ਅਤੇ 62,613 ਮਹਿਲਾ ਵੋਟਰ ਸ਼ਾਮਲ ਹਨ। ਉਨ੍ਹਾਂ ਜਿਥੇ ਅਮਨ-ਸ਼ਾਂਤੀ ਨਾਲ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਵੋਟਰਾਂ ਦਾ ਧੰਨਵਾਦ ਕੀਤਾ, ਉਥੇ ਤਨਦੇਹੀ ਨਾਲ ਵੋਟ ਪਾਉਣ ਦੀ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਨ ਵਾਲੇ ਚੋਣ ਅਮਲੇ ਦੀ ਹੌਂਸਲਾ ਅਫਜਾਈ ਕੀਤੀ।
ਜਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਵਿਖੇ 69.5 ਫੀਸਦੀ ਮਤਦਾਨ ਹੋਇਆ, ਜਿਸ ਵਿੱਚ 1,22,044 ਵੋਟਰਾਂ ਵਿੱਚੋਂ 62,244 ਮਰਦ ਅਤੇ 59,795 ਮਹਿਲਾ ਵੋਟਰਾਂ ਸਮੇਤ 5 ਥਰਡ ਜੈਂਡਰ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਵਿਧਾਨ ਸਭਾ ਹਲਕਾ ਚੱਬੇਵਾਲ ਵਿਖੇ 74.27 ਫੀਸਦੀ ਮਤਦਾਨ ਹੋਇਆ ਜਿਸ ਵਿੱਚ 1,15,359 ਵੋਟਰਾਂ ਵਿੱਚੋਂ 56,534 ਮਰਦ ਅਤੇ 58,825 ਮਹਿਲਾ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਉਨ੍ਹਾਂ ਦੱÎਸਆ ਕਿ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਵਿਖੇ 74.34 ਫੀਸਦੀ ਮਤਦਾਨ ਹੋਇਆ, ਜਿਸ ਵਿੱਚ 1,25,193 ਵੋਟਰਾਂ ਵਿੱਚੋਂ 61,410 ਮਰਦ ਅਤੇ 63,783 ਮਹਿਲਾ ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਸ੍ਰੀਮਤੀ ਮਿਤਰਾ ਨੇ ਦੱਸਿਆ ਕਿ ਇਸ ਤਰ੍ਹਾਂ ਜ਼ਿਲ੍ਹੇ ਵਿੱਚ ਕੁੱਲ 12,05,994 ਵੋਟਰਾਂ ਵਿੱਚੋਂ 8,74,951 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਜ਼ਿਲ੍ਹੇ ਵਿੱਚ ਕੁੱਲ 6,20,794 ਮਰਦ ਵੋਟਰਾਂ ਵਿੱਚੋਂ 4,27,640 ਅਤੇ 5,85,179 ਮਹਿਲਾ ਵੋਟਰਾਂ ਵਿੱਚੋਂ 4,47,305 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਜ਼ਿਲ੍ਹੇ ਵਿੱਚ ਕੁੱਲ 21 ਥਰਡ ਜੈਂਡਰਾਂ ਵਿੱਚੋਂ 6 ਦੁਆਰਾ ਮਤਦਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਤਿੰਨ ਜਨਰਲ ਅਬਜ਼ਰਵਰ ਅਤੇ ਤਿੰਨ ਖਰਚਾ ਅਬਜ਼ਰਵਰਾਂ ਦੀ ਨਿਗਰਾਨੀ ਹੇਠ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਵਿੱਚ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੋਲ ਹੋਈਆਂ ਵੋਟਾਂ ਦੀ ਗਿਣਤੀ 11 ਮਾਰਚ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਹੋਵੇਗੀ।
ਉਧਰ ਦੂਜੇ ਪਾਸੇ ਚੋਣ ਪ੍ਰਕ੍ਰਿਆ ਸਬੰਧੀ ਗਠਿਤ ਵੱਖ-ਵੱਖ ਕਮੇਟੀਆਂ ਦੇ ਮੈਂਬਰਾਂ ਅਤੇ ਸਟਾਫ਼ ਨੇ ਪੂਰੇ ਉਤਸ਼ਾਹ ਨਾਲ ਆਪਣੀ ਵੋਟ ਪਾਈ। ਵੋਟਾਂ ਪਾਉਣ ਤੋਂ ਬਾਅਦ ਹੀ ਇਨ੍ਹਾਂ ਕਮੇਟੀਆਂ ਦੇ ਮੈਂਬਰ ਅਤੇ ਸਟਾਫ਼ ਆਪੋ-ਆਪਣੀ ਡਿਊਟੀ ਵਿੱਚ ਰੁਝ ਗਏ ਸਨ।
No comments:
Post a Comment