ਹੁਸ਼ਿਆਰਪੁਰ, 27 ਫਰਵਰੀ: ਰਾਜ ਵਿੱਚ ਆਲੂ ਦੀ ਫ਼ਸਲ ਦੇ ਡਿੱਗਦੇ ਭਾਅ ਅਤੇ ਮੰਡੀਕਰਨ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਕਿਸਾਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਸੰਜੀਦਾ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਸ੍ਰੀ ਕਾਹਨ ਸਿੰਘ ਪੰਨੂ (ਆਈ.ਏ.ਐਸ), ਮੈਨੇਜਿੰਗ ਡਾਇਰੈਕਟਰ, ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵੱਲੋਂ ਹੁਸ਼ਿਆਰਪੁਰ ਦਾ ਦੌਰਾ ਕਰਕੇ ਕੋਲਡ ਸਟੋਰਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਬਾਗਬਾਨੀ ਵਿਭਾਗ ਦੇ ਅਧਿਕਾਰੀ ਵੀ ਹਾਜਰ ਸਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਦੇ ਮੋਹਰੀ ਆਲੂ ਉਤਪਾਦਕ ਜਿਲ੍ਹਿਆਂ ਵਿੱਚੋਂ ਇਕ ਹੈ ਅਤੇ ਜ਼ਿਲ੍ਹੇ ਵਿੱਚ ਆਲੂ ਹੇਠ ਲਗਭਗ 13,000 ਹੈਕਟੇਅਰ ਰਕਬਾ ਹੈ ਅਤੇ ਲਗਭਗ 2,25,000 ਮੀਟ੍ਰਿਕ ਟਨ ਪੈਦਾਵਾਰ ਹੁੰਦੀ ਹੈ। ਇਸ ਵਿੱਚੋਂ ਲਗਭਗ 70 ਪ੍ਰਤੀਸ਼ਤ ਰਕਬਾ ਕੱਚੀ ਪੁਟਾਈ (ਬਿਜਾਈ ਸਤੰਬਰ ਮਹੀਨੇ ਅਤੇ ਪੁਟਾਈ ਨਵੰਬਰ ਮਹੀਨੇ) ਅਧੀਨ ਹੁੰਦੀ ਹੈ ਅਤੇ ਆਲੂ ਦੇ ਸੀਡ ਦੀ ਪੈਦਾਵਾਰ ਲਗਭਗ 90,000 ਮੀਟ੍ਰਿਕ ਟਨ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਜ਼ਿਲ੍ਹੇ ਵਿੱਚ ਕੁੱਲ 39 ਕੋਲਡ ਸਟੋਰ ਚਾਲੂ ਹਾਲਤ ਵਿੱਚ ਹਨ, ਜਿਨ੍ਹਾਂ ਦੀ ਭੰਡਾਰਨ ਸਮਰੱਥਾ 92,636 ਮੀਟ੍ਰਿਕ ਟਨ ਹੈ।
ਕੋਲਡ ਸਟੋਰਾਂ ਵਿੱਚ ਕਿਸਾਨਾਂ ਦੀ ਫ਼ਸਲ ਪਹਿਲ ਦੇ ਅਧਾਰ 'ਤੇ ਰੱਖਣ ਸਬੰਧੀ ਸ. ਕਾਹਨ ਸਿੰਘ ਪੰਨੂ ਨੇ ਕੋਲਡ ਸਟੋਰਾਂ ਦੀ ਅਚਨਚੇਤੀ ਚੈਕਿੰਗ ਕਰਕੇ ਕੋਲਡ ਸਟੋਰ ਮਾਲਕਾਂ ਵੱਲੋਂ ਪੇਸ਼ ਕੀਤੇ ਰਿਕਾਰਡ ਦੀ ਪੜਤਾਲ ਵੀ ਕੀਤੀ। ਉਨ੍ਹਾਂ ਕੋਲਡ ਸਟੋਰ ਮਾਲਕਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਆਲੂ ਸਟੋਰ ਕਰਨ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਆਲੂਆਂ ਦੀ ਮੰਡੀਕਰਨ ਸਮੱਸਿਆ ਹੱਲ ਕਰਨ ਲਈ ਹੋਰ ਰਾਜਾਂ ਦੀਆਂ ਮੰਡੀਆਂ ਵਿੱਚ ਅਤੇ ਵਿਦੇਸ਼ਾਂ ਵਿੱਚ ਵੀ ਆਲੂ ਦੀ ਮੰਗ ਅਨੁਸਾਰ ਮੰਡੀਕਰਨ ਦਾ ਪ੍ਰਬੰਧ ਕਰਕੇ ਕਿਸਾਨਾਂ ਨੂੰ ਮੰਡੀਕਰਨ ਵਿੱਚ ਆ ਰਹੀ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ।

No comments:
Post a Comment