ਟੀਮ ਨੇ ਬੜੀ ਹੀ ਬਰੀਕੀ ਨਾਲ ਸਕੂਲਾਂ ਦੀ ਚੈਕਿੰਗ ਕਰਦਿਆਂ ਕਈ ਬੱਸਾਂ ਦੇ ਚਲਾਨ ਕੱਟੇ ਅਤੇ ਕਈਆਂ ਨੂੰ ਬੰਦ ਵੀ ਕੀਤਾ ਗਿਆ। ਟੀਮ ਵਲੋਂ ਸਕੂਲਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਗਿਆ ਕਿ ਨਿਯਮਾਂ ਮੁਤਾਬਕ ਹੀ ਸਕੂਲੀ ਬੱਸਾਂ ਚਲਵਾਈਆਂ ਜਾਣ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਉਨ੍ਹਾਂ ਕਿਹਾ ਕਿ ਸੇਫ਼ ਪਾਲਿਸੀ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਯਕੀਨੀ ਬਣਾਈ ਜਾਵੇ।
ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਕੀਤੀ ਗਈ ਸਕੂਲਾਂ ਦੀ ਚੈਕਿੰਗ
ਟੀਮ ਨੇ ਬੜੀ ਹੀ ਬਰੀਕੀ ਨਾਲ ਸਕੂਲਾਂ ਦੀ ਚੈਕਿੰਗ ਕਰਦਿਆਂ ਕਈ ਬੱਸਾਂ ਦੇ ਚਲਾਨ ਕੱਟੇ ਅਤੇ ਕਈਆਂ ਨੂੰ ਬੰਦ ਵੀ ਕੀਤਾ ਗਿਆ। ਟੀਮ ਵਲੋਂ ਸਕੂਲਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਗਿਆ ਕਿ ਨਿਯਮਾਂ ਮੁਤਾਬਕ ਹੀ ਸਕੂਲੀ ਬੱਸਾਂ ਚਲਵਾਈਆਂ ਜਾਣ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਉਨ੍ਹਾਂ ਕਿਹਾ ਕਿ ਸੇਫ਼ ਪਾਲਿਸੀ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਯਕੀਨੀ ਬਣਾਈ ਜਾਵੇ।
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਮੈਟ੍ਰਿਕ ਅਤੇ ਬਾਰਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ
Anandita Mitra |
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਹੈਡ ਕੁਆਰਟਰ 'ਤੇ ਸਥਾਪਿਤ ਕੀਤੇ ਗਏ ਪ੍ਰੀਖਿਆ ਕੇਂਦਰਾਂ ਵਿੱਚ ਦਸਵੀਂ ਸ਼੍ਰੇਣੀ ਦੀ ਪ੍ਰੀਖਿਆ ਦਾ ਸਮਾਂ ਸਵੇਰੇ 10.00 ਵਜੇ ਤੋਂ ਬਾਅਦ ਦੁਪਹਿਰ 1.15 ਵਜੇ ਤੱਕ ਅਤੇ ਬਾਰਵੀਂ ਸ਼੍ਰੇਣੀ ਦੀ ਪ੍ਰੀਖਿਆ ਦਾ ਸਮਾਂ ਬਾਅਦ ਦੁਪਹਿਰ 2.00 ਵਜੇ ਤੋਂ ਸ਼ਾਮ 5.15 ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਪ੍ਰੀਖਿਆਵਾਂ ਨੂੰ ਨਕਲ ਰਹਿਤ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰੀਖਿਆ ਕੇਂਦਰਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਅਣ-ਸੁਖਾਵੀਂ ਘਟਨਾ ਨਾਲ ਨਜਿੱਠਣ ਅਤੇ ਗਲਤ ਅਨਸਰਾਂ ਵਲੋਂ ਨਕਲ ਕਰਵਾਏ ਜਾਣ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਪ੍ਰੀਖਿਆ ਕੇਂਦਰ ਦੇ 100 ਮੀਟਰ ਦੇ ਘੇਰੇ ਅੰਦਰ ਜ਼ਿਲ੍ਹਾ ਪੁਲਿਸ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਸ੍ਰੀਮਤੀ ਮਿਤਰਾ ਨੇ ਅੱਗੇ ਦੱਸਿਆ ਕਿ ਸਬੰਧਤ ਐਸ.ਡੀ.ਐਮਜ਼ ਵਲੋਂ ਪ੍ਰੀਖਿਆ ਕੇਂਦਰਾਂ 'ਤੇ ਲਗਾਤਾਰ ਦੌਰਾ ਕੀਤਾ ਜਾਵੇਗਾ ਅਤੇ ਉਨ੍ਹਾਂ ਅਧੀਨ ਆਉਂਦੇ ਸੀ.ਆਰ.ਓਜ਼. ਅਤੇ ਬੀ.ਡੀ.ਪੀ.ਓਜ਼ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਕਰਕੇ ਪ੍ਰੀਖਿਆ ਕੇਂਦਰਾਂ ਦੀ ਰਿਪੋਰਟ ਸਿੱਧੇ ਤੌਰ 'ਤੇ ਸਕੱਤਰ ਪੰਜਾਬ ਸਿੱਖਿਆ ਬੋਰਡ ਨੂੰ ਭੇਜਣਗੇ। ਉਨ੍ਹਾਂ ਦੱਸਿਆ ਕਿ ਲੋੜ ਮੁਤਾਬਕ ਜੇਕਰ ਲੜਕੀਆਂ ਦੀ ਤਲਾਸ਼ੀ ਕੀਤੀ ਜਾਵੇਗੀ, ਤਾਂ ਕੇਂਦਰ ਵਿਖੇ ਤਾਇਨਾਤ ਮਹਿਲਾ ਸੁਪਰਵਾਈਜ਼ਰ ਵਲੋਂ ਹੀ ਕੀਤੀ ਜਾਵੇਗੀ। ਉਨ੍ਹਾਂ ਪ੍ਰੀਖਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਕਲ ਤੋਂ ਗੁਰੇਜ਼ ਕਰਨ ਅਤੇ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਪ੍ਰੀਖਿਆ ਦੇਣ।
ਪ੍ਰੀ-ਰਿਕਰੂਟਮੈਂਟ ਟ੍ਰੇਨਿੰਗ ਕੇਡਰ 6 ਮਾਰਚ ਤੋਂ ਸ਼ੁਰੂ
ਕਾਹਨ ਸਿੰਘ ਪੰਨੂ ਨੇ ਕੀਤੀ ਕੋਲਡ ਸਟੋਰਾਂ ਦੀ ਚੈਕਿੰਗ
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਦੇ ਮੋਹਰੀ ਆਲੂ ਉਤਪਾਦਕ ਜਿਲ੍ਹਿਆਂ ਵਿੱਚੋਂ ਇਕ ਹੈ ਅਤੇ ਜ਼ਿਲ੍ਹੇ ਵਿੱਚ ਆਲੂ ਹੇਠ ਲਗਭਗ 13,000 ਹੈਕਟੇਅਰ ਰਕਬਾ ਹੈ ਅਤੇ ਲਗਭਗ 2,25,000 ਮੀਟ੍ਰਿਕ ਟਨ ਪੈਦਾਵਾਰ ਹੁੰਦੀ ਹੈ। ਇਸ ਵਿੱਚੋਂ ਲਗਭਗ 70 ਪ੍ਰਤੀਸ਼ਤ ਰਕਬਾ ਕੱਚੀ ਪੁਟਾਈ (ਬਿਜਾਈ ਸਤੰਬਰ ਮਹੀਨੇ ਅਤੇ ਪੁਟਾਈ ਨਵੰਬਰ ਮਹੀਨੇ) ਅਧੀਨ ਹੁੰਦੀ ਹੈ ਅਤੇ ਆਲੂ ਦੇ ਸੀਡ ਦੀ ਪੈਦਾਵਾਰ ਲਗਭਗ 90,000 ਮੀਟ੍ਰਿਕ ਟਨ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਜ਼ਿਲ੍ਹੇ ਵਿੱਚ ਕੁੱਲ 39 ਕੋਲਡ ਸਟੋਰ ਚਾਲੂ ਹਾਲਤ ਵਿੱਚ ਹਨ, ਜਿਨ੍ਹਾਂ ਦੀ ਭੰਡਾਰਨ ਸਮਰੱਥਾ 92,636 ਮੀਟ੍ਰਿਕ ਟਨ ਹੈ।
ਕੋਲਡ ਸਟੋਰਾਂ ਵਿੱਚ ਕਿਸਾਨਾਂ ਦੀ ਫ਼ਸਲ ਪਹਿਲ ਦੇ ਅਧਾਰ 'ਤੇ ਰੱਖਣ ਸਬੰਧੀ ਸ. ਕਾਹਨ ਸਿੰਘ ਪੰਨੂ ਨੇ ਕੋਲਡ ਸਟੋਰਾਂ ਦੀ ਅਚਨਚੇਤੀ ਚੈਕਿੰਗ ਕਰਕੇ ਕੋਲਡ ਸਟੋਰ ਮਾਲਕਾਂ ਵੱਲੋਂ ਪੇਸ਼ ਕੀਤੇ ਰਿਕਾਰਡ ਦੀ ਪੜਤਾਲ ਵੀ ਕੀਤੀ। ਉਨ੍ਹਾਂ ਕੋਲਡ ਸਟੋਰ ਮਾਲਕਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਆਲੂ ਸਟੋਰ ਕਰਨ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਆਲੂਆਂ ਦੀ ਮੰਡੀਕਰਨ ਸਮੱਸਿਆ ਹੱਲ ਕਰਨ ਲਈ ਹੋਰ ਰਾਜਾਂ ਦੀਆਂ ਮੰਡੀਆਂ ਵਿੱਚ ਅਤੇ ਵਿਦੇਸ਼ਾਂ ਵਿੱਚ ਵੀ ਆਲੂ ਦੀ ਮੰਗ ਅਨੁਸਾਰ ਮੰਡੀਕਰਨ ਦਾ ਪ੍ਰਬੰਧ ਕਰਕੇ ਕਿਸਾਨਾਂ ਨੂੰ ਮੰਡੀਕਰਨ ਵਿੱਚ ਆ ਰਹੀ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ।
ਰੂਹ ਦੀਆਂ ਪਰਤਾਂ ਖ਼ੋਲ੍ਹਦਾ ਹੈ ਮਿਆਰੀ ਸੰਗੀਤ : ਉਸਤਾਦ ਬੀ. ਐੱਸ. ਨਾਰੰਗ
ਆਬਕਾਰੀ ਤੇ ਕਰ ਵਿਭਾਗ ਵਲੋਂ ਜੀ.ਐਸ.ਟੀ. ਸਪੈਸ਼ਲ ਕੈਂਪ
ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਵਲੋਂ ਮੁਹੱਈਆ ਕਰਵਾਏ ਪਵਨ ਪ੍ਰੋਜੈਕਟ ਤਹਿਤ ਜੁੜੀਆਂ ਸੇਵਾਵਾਂ ਵਿੱਚ ਜੀ.ਐਸ.ਟੀ. ਪ੍ਰੋਵੀਜਨਲ ਆਈ.ਡੀ. ਪਾਸਵਰਡ ਕਿਟਸ ਤੁਰੰਤ ਵੈਲੀਡੇਟ (www.gst.gov.in 'ਤੇ ਜੀ.ਐਸ.ਟੀ. ਵਿੱਚ ਲਾਗ ਇਨ) ਹੋ ਜਾਵੇਗੀ ਅਤੇ ਵਪਾਰੀਆਂ ਨੂੰ ਲੰਬੀਆਂ ਕਤਾਰਾਂ ਵਿੱਚ ਨਹੀਂ ਲੱਗਣਾ ਪਵੇਗਾ। ਇਹ ਸਹੂਲਤ ਇਸ ਲਈ ਵੀ ਦਿੱਤੀ ਜਾ ਰਹੀ ਹੈ, ਤਾਂ ਜੋ ਨਵੇਂ ਸਿਸਟਮ ਵਿੱਚ ਕਲੋਜਿੰਗ ਸਟਾਕ 'ਤੇ ਪੂਰਾ ਆਈ.ਟੀ.ਸੀ. ਮਿਲ ਸਕੇ ਅਤੇ ਵਪਾਰੀਆਂ ਦੀਆਂ ਬਾਹਰ ਤੋਂ ਆਉਣ ਵਾਲੀਆਂ ਵਸਤਾਂ ਦੀਆਂ ਗੱਡੀਆਂ ਬੈਰੀਅਰ 'ਤੇ ਨਾ ਰੁਕਣ। ਇਸ ਲਈ ਮਿਤੀ 27 ਅਤੇ 28 ਫਰਵਰੀ 2017 ਨੂੰ ਪਹਿਲ ਦੇ ਆਧਾਰ 'ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਫ਼ਤਰ ਹੁਸ਼ਿਆਰਪੁਰ ਵਿਖੇ ਪਹੁੰਚ ਕੇ ਇਸ ਸਪੈਸ਼ਲ ਕੈਂਪ ਜੋ ਕਿ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਹੁਸ਼ਿਆਰਪੁਰ ਦੀ ਹਾਜ਼ਰੀ ਵਿੱਚ ਲਗਾਇਆ ਜਾ ਰਿਹਾ ਹੈ, ਦਾਂ ਵੱਧ ਤੋਂ ਵੱਧ ਫਾਇਦਾ ਉਠਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਪਾਰੀ ਨੂੰ ਅਜੇ ਤੱਕ ਜੀ.ਐਸ.ਟੀ. ਪ੍ਰੋਵੀਜ਼ਨਲ ਆਈ.ਡੀ. ਪਾਸਵਰਡ ਕਿਟਸ ਪ੍ਰਾਪਤ ਨਹੀਂ ਹੋਈ ਹੈ, ਉਹ ਵੀ ਆਪਣੇ ਪੈਨ ਨੰਬਰ ਅਤੇ ਵੈਟ ਨੰਬਰ ਸਮੇਤ ਹਾਜ਼ਰ ਹੋ ਕੇ ਕੈਂਪ ਦਾ ਫਾਇਦਾ ਲੈ ਸਕਦਾ ਹੈ।
ਪ੍ਰੀਖਿਆ ਕੇਂਦਰਾਂ ਨੇੜੇ 5 ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ
ਜ਼ਿਲ੍ਹਾ ਮੈਜਿਸਟਰੇਟ ਨੇ ਲਗਾਈਆਂ ਵੱਖ-ਵੱਖ ਪਾਬੰਦੀਆਂ
ਜ਼ਿਲ੍ਹਾ ਮੈਜਿਸਟਰੇਟ ਨੇ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਗੱਡੀਆਂ ਉਪਰ ਲਾਲ, ਅੰਬਰ ਅਤੇ ਨੀਲੀਆਂ ਬੱਤੀਆਂ ਲਾਉਣ ਅਤੇ ਉਸ ਦੀ ਦੁਰਵਰਤੋਂ ਕਰਨ ਅਤੇ ਇਨ੍ਹਾਂ ਦੀ ਵਿਕਰੀ ਕਰਨ ਅਤੇ ਗੱਡੀਆਂ ਵਿੱਚ ਕਾਲੀ ਫਿਲਮ ਦੀ ਵਰਤੋਂ ਕਰਨ 'ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਉਨ੍ਹਾਂ 'ਤੇ ਲਾਗੂ ਨਹੀਂ ਹੋਵੇਗਾ ਜਿਨ੍ਹਾਂ ਨੂੰ ਸਰਕਾਰ ਵੱਲੋਂ ਇਹ ਬੱਤੀ ਲਗਾਉਣ ਦਾ ਅਖਤਿਆਰ ਦਿੱਤਾ ਗਿਆ ਹੋਵੇ।
ਸ੍ਰੀਮਤੀ ਅਨੰਦਿਤਾ ਮਿਤਰਾ ਨੇ ਧਾਰਾ 144 ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸੀਮਨ ਦਾ ਅਣ ਅਧਿਕਾਰਤ ਤੌਰ 'ਤੇ ਭੰਡਾਰ ਕਰਨ, ਟਰਾਂਸਪੋਰਟੇਸ਼ਨ ਕਰਨ, ਵਰਤਣ ਜਾਂ ਵੇਚਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਪਸ਼ੂ ਪਾਲਣ ਵਿਭਾਗ, ਪੰਜਾਬ ਦੀਆਂ ਸਮੂਹ ਵੈਟਨਰੀ ਸੰਸਥਾਵਾਂ ਸਮੇਤ ਪਸ਼ੂ ਹਸਪਤਾਲ/ ਡਿਸਪੈਂਸਰੀਆਂ ਅਤੇ ਪੋਲੀਕਲੀਨਿਕ, ਪਸ਼ੂ ਪਾਲਣ ਵਿਭਾਗ, ਪੰਜਾਬ ਮਿਲਕਫੈਡ ਅਤੇ ਕਾਲਜ ਆਫ਼ ਵੈਟਨਰੀ ਸਾਇੰਸ, ਗਡਵਾਸੂ ਲੁਧਿਆਣਾ ਵੱਲੋਂ ਚਲਾਏ ਜਾ ਰਹੇ ਆਰਟੀਫੀਸ਼ਲ ਇਨਸੈਮੀਨੇਸ਼ਨ ਸੈਂਟਰ, ਕੋਈ ਹੋਰ ਆਰਟੀਫੀਸ਼ਲ ਇਨਸੈਮੀਨੇਸ਼ਨ ਸੈਂਟਰ ਜੋ ਕਿ ਪਸ਼ੂ ਪਾਲਣ ਵਿਭਾਗ, ਪੰਜਾਬ ਵੱਲੋਂ ਪ੍ਰੋਸੈਸ ਅਤੇ ਸਪਲਾਈ ਜਾਂ ਇੰਪੋਰਟ ਕੀਤੇ ਗਏ ਬੋਵਾਇਨ ਸੀਮਨ ਨੂੰ ਵਰਤ ਰਹੇ ਹਨ, ਪ੍ਰੋਗਰੈਸਿਵ ਡੇਅਰੀ ਫਾਰਮਜ਼ ਐਸੋਸੀਏਸ਼ਨ, ਪੰਜਾਬ ਦੇ ਮੈਂਬਰ ਜਿਨ੍ਹਾਂ ਨੇ ਕੇਵਲ ਆਪਣੇ ਪਸ਼ੁਆਂ ਦੀ ਵਰਤੋਂ ਲਈ ਬੋਵਾਇਨ ਸੀਮਨ ਇੰਪੋਰਟ ਕੀਤਾ ਹੋਵੇ, ਤੇ ਲਾਗੂ ਨਹੀਂ ਹੋਵੇਗੀ।
ਇਹ ਹੁਕਮ 22 ਅਪ੍ਰੈਲ 2017 ਤੱਕ ਲਾਗੂ ਰਹਿਣਗੇ।
ਪੈਨਸ਼ਨਾਂ ਦੀ ਵੰਡ ਸਬੰਧੀ ਡਿਪਟੀ ਕਮਿਸ਼ਨਰ ਨੇ ਕੀਤੀ ਮੀਟਿਗ
ਇਸ ਮੌਕੇ ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਦਿਨੇਸ਼ ਵਸ਼ਿਸ਼ਟ, ਜਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ, ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਜਗਦੀਸ਼ ਮਿਤਰ ਤੋਂ ਇਲਾਵਾ ਬੀ.ਡੀ.ਪੀ.ਓਜ਼ ਅਤੇ ਸੀ.ਡੀ.ਪੀ.ਓਜ਼ ਹਾਜ਼ਰ ਸਨ।
ਪੁਰਾਤੱਤਵ ਇਤਿਹਾਸਕ ਸਮਾਰਕਾਂ ਦੇ ਨਜ਼ਦੀਕ ਪੋਲੀਥੀਨ ਦੀ ਵਰਤੋਂ ਕਰਨ 'ਤੇ ਪਾਬੰਦੀ
ਜਨਤਕ ਥਾਵਾਂ ਤੇ ਪਸ਼ੂ ਚਰਾਉਣ ਤੇ ਮਨਾਹੀ
ਹੁਸ਼ਿਆਰਪੁਰ, 16 ਫਰਵਰੀ: ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਜ਼ਾਬਤਾ ਫੌਜਦਾਰੀ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਮ ਜਨਤਾ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਕੋਈ ਵੀ ਵਿਅਕਤੀ ਆਪਣੇ ਪਸ਼ੂਆਂ ਨੂੰ ਸ਼ਰੇਆਮ ਸੜਕਾਂ 'ਤੇ ਜਾਂ ਜਨਤਕ ਥਾਵਾਂ 'ਤੇ ਨਾ ਚਰਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਆਪਣੇ ਹੁਕਮ ਵਿੱਚ ਦੱਸਿਆ ਕਿ ਕੁਝ ਲੋਕ ਆਪਣੇ ਪਸ਼ੂਆਂ ਨੂੰ ਸ਼ਰੇਆਮ ਸੜਕਾਂ ਅਤੇ ਜਨਤਕ ਥਾਵਾਂ 'ਤੇ ਚਰਾਉਂਦੇ ਹਨ। ਅਜਿਹਾ ਕਰਨ ਨਾਲ ਸੜਕਾਂ ਉਤੇ ਦੁਰਘਟਨਾਵਾਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਆਮ ਆਵਾਜਾਈ ਵਿੱਚ ਵਿਘਨ ਪੈਂਦਾ ਹੈ। ਇਸ ਤੋਂ ਇਲਾਵਾ ਕਲੱਬਾਂ/ਸੰਸਥਾਵਾਂ ਵਲੋਂ ਜ਼ਿਲ੍ਹੇ ਵਿੱਚ ਬੂਟੇ ਲਗਾਏ ਜਾਂਦੇ ਹਨ, ਉਨ੍ਹਾਂ ਨੂੰ ਵੀ ਪਸ਼ੂ ਨੁਕਸਾਨ ਪਹੁੰਚਾਉਂਦੇ ਹਨ। ਪਸ਼ੂਆਂ ਨੂੰ ਇਸ ਤਰ੍ਹਾਂ ਖੁੱਲ੍ਹੇ ਆਮ ਛੱਡਣਾ ਲੋਕ ਹਿੱਤ ਵਿੱਚ ਨਹੀਂ ਹੈ।
ਜ਼ਿਲਾ ਮੈਜਿਸਟਰੇਟ ਹੁਸ਼ਿਆਰਪੁਰ ਵਲੋਂ ਧਾਰਾ 144 ਅਧੀਨ ਫਸਲਾਂ ਦੀ ਰਹਿੰਦ-ਖੂੰਦ ਨੂੰ ਅੱਗ ਲਗਾਉਣ ਅਤੇ 18-ਅਮੂਨੀਸ਼ਨ ਡਿਪੂ ਉਚੀ ਬੱਸੀ, ਤਹਿਸੀਲ: ਦਸੂਹਾ,ਜ਼ਿਲਾ ਹੁਸਿਆਰਪੁਰ ਦੀ ਬਾਹਰਲੀ ਚਾਰ-ਦੀਵਾਰੀ ਦੇ 1000 ਗਜ਼ (914 ਮੀਟਰ) ਦੇ ਘੇਰੇ ਅੰਦਰ ਆਮ ਲੋਕਾਂ ਵਲੋਂ ਕਿਸੇ ਵੀ ਤਰ੍ਹਾਂ ਦੀ ਉਸਾਰੀ (ਸਿਵਾਏ ਸਰਕਾਰੀ ਉਸਾਰੀ ) ਕਰਨ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿਤੀ ਗਈ ਹੈ।
ਇਹ ਹੁਕਮ 16 ਅਪ੍ਰੈਲ 2017 ਤੱਕ ਲਾਗੂ ਰਹਿਣਗੇ।
ਬ੍ਰਹਮਕੁਮਾਰੀ ਸੰਸਥਾ ਵੱਲੋਂ ਵਿਸ਼ੇਸ਼ ਚੇਤਨਾ ਸਮਾਗਮ
ਇਸ ਮੌਕੇ ਬੀ. ਕੇ. ਇੰਦਰਜੀਤ ਕੌਰ ਵੱਲੋਂ ਆਨੰਦਮਈ ਜੀਵਨ ਜਾਚ ਲਈ ਸਾਧਨਾ ਸ਼ਕਤੀ ਬਾਰੇ ਰੌਸ਼ਨੀ ਪਾਈ ਗਈ। ਬੀ. ਕੇ. ਸੁਮਨ ਦਸੂਹਾ ਵੱਲੋਂ ਪਰਮਾਤਮਾ ਅਤੇ ਆਤਮਾ ਦੇ ਸੰਕਲਪ ਉੱਤੇ ਚਰਚਾ ਕਰਕੇ ਮਨ ਦੀ ਸ਼ੁੱਧੀ ਤੇ ਜੋਰ ਦਿੱਤਾ। ਬੀ. ਕੇ. ਸਮਰਿਤੀ ਨੇ ਜੀਵਨ ਚੱਕਰ, ਬ੍ਰਹਮਲੋਕ ਆਦਿ ਵਿਸ਼ਿਆਂ ਉੱਤੇ ਬਾਖੂਬੀ ਚਰਚਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰੀਕ, ਰਣਬੀਰ ਸਿੰਘ, ਰੇਨੂੰ, ਕੇਵਲ ਸਿੰਘ, ਹਰਮੀਤ ਕੌਰ, ਸੋਮਾ, ਕੁਸਮ, ਪੂਨਮ, ਡਾ. ਸੰਜੀਵ ਮੁਕੇਰੀਆਂ, ਸਾਗਰ, ਨੇਹਾ ਆਦਿ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਮੌਜੂਦ ਸਨ।
ਕੌਮੀ ਲੋਕ ਅਦਾਲਤ - 1794 ਕੇਸਾਂ ਵਿੱਚੋਂ 966 ਕੇਸਾਂ ਦਾ ਮੌਕੇ 'ਤੇ ਨਿਪਟਾਰਾ
ਇਸ ਲੋਕ ਅਦਾਲਤ ਵਿੱਚ ਐਮ ਏ ਸੀ ਟੀ, ਕਰੀਮੀਨਲ ਕੰਪਾਊਂਡਏਬਲ ਕੇਸਾਂ, ਰੈਵੀਨਿਊ, ਟਰੈਫਿਕ ਚਲਾਨ, ਫੈਮਲੀ, ਲੇਬਰ ਮਾਮਲੇ ਤੋਂ ਇਲਾਵਾ ਬੈਂਕ ਰਿਕਵਰੀ ਕੇਸ, ਬਿਜਲੀ, ਪਾਣੀ ਦੇ ਬਿੱਲਾਂ ਅਤੇ ਸਿਵਲ ਕੇਸਾਂ ਦਾ ਨਿਪਟਾਰਾ ਕਰਾਉਣ ਲਈ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 7 ਬੈਂਚ, ਦਸੂਹਾ, ਮੁਕੇਰੀਆਂ ਅਤੇ ਗੜ੍ਹਸ਼ੰਕਰ ਵਿਖੇ 1-1 ਬੈਂਚ ਦਾ ਗਠਨ ਕੀਤਾ ਗਿਆ। ਇਹ ਲੋਕ ਅਦਾਲਤ ਮਾਨਯੋਗ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਸੁਨੀਲ ਕੁਮਾਰ ਅਰੋੜਾ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਦੇਖਰੇਖ ਹੇਠ ਲਗਾਈ ਗਈ। ਜ਼ਿਲ੍ਹਾ ਹੁਸ਼ਿਆਰਪੁਰ ਦੀ ਕੌਮੀ ਲੋਕ ਅਦਾਲਤ ਵਿੱਚ 1794 ਕੇਸਾਂ ਦੀ ਸੁਣਵਾਈ ਹੋਈ ਅਤੇ 966 ਕੇਸਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ ਗਿਆ ਅਤੇ ਧਿਰਾਂ ਨੂੰ ਕੁੱਲ 13,56,33,266 /-ਰੁਪਏ ਦੀ ਰਾਸ਼ੀ ਦੇ ਕਲੇਮ ਦਿਵਾਏ ਗਏ। ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਸੁਨੀਲ ਕੁਮਾਰ ਅਰੋੜਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਇਨ੍ਹਾਂ ਲੋਕ ਅਦਾਲਤਾਂ ਰਾਹੀਂ ਕਰਵਾ ਕੇ ਲਾਭ ਪ੍ਰਾਪਤ ਕਰਨ। ਇਨ੍ਹਾਂ ਲੋਕ ਅਦਾਲਤਾਂ ਵਿੱਚ ਕੇਸ ਲਗਾਉਣ ਨਾਲ ਸਮੇਂ ਅਤੇ ਧਨ ਦੀ ਬੱਚਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕ ਅਦਾਲਤਾਂ ਦੇ ਫੈਸਲੇ ਨੂੰ ਦੀਵਾਨੀ ਡਿਕਰੀ ਦਾ ਮਾਨਤਾ ਪ੍ਰਾਪਤ ਹੈ।
ਇਸ ਮੌਕੇ ਤੇ ਸੀ.ਜੇ.ਐਮ.-ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਰਵੀ ਗੁਲਾਟੀ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਆਰ ਪੀ ਧੀਰ ਵੀ ਮੌਜੂਦ ਸਨ।
ਬੀ.ਐਡ.ਅਧਿਆਪਕ ਫਰੰਟ ਵੱਲੋ ਸੀਨੀਅਰਤਾ ਦੇ ਮੁੱਦੇ ਨੂੰ ਲੈ ਕੇ ਮੀਟਿੰਗ
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਸਵੀਰ ਤਲਵਾੜਾ, ਵਰਿੰਦਰ ਵਿੱਕੀ, ਤਿਲਕ ਰਾਜ ਅਤੇ ਸੰਦੀਪ ਬਡਵਾਲ ਨੇ ਕਿਹਾ ਕਿ ਫਰੰਟ ਨੂੰ ਜਾਣ ਬੁੱਝ ਕੇ ਮੁੱਖ ਮੁੱਦੇ ਪੁਰਾਣੀ ਪੈਂਸ਼ਨ ਬਹਾਲੀ ਜਿਸ ਲਈ ਫਰੰਟ ਪਹਿਲਾਂ ਹੀ ਲੜਾਈ ਲੜ ਰਿਹਾ ਹੈ, ਉਸਦਾ ਧਿਆਨ ਹੋਰ ਪਾਸੇ ਕੇਂਦ੍ਰਿਤ ਕਰਨ ਲਈ ਕੋਰਟ ਦਾ ਸਹਾਰਾ ਲਿਆ ਜਾ ਰਿਹਾ ਹੈ ਪਰ ਫਰੰਟ ਇਸਦਾ ਹਰ ਜਵਾਬ ਦੇਣ ਲਈ ਤਿਆਰ ਬਰ ਤਿਆਰ ਹੈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਬਿਲਾਸ, ਦੀਪਕ, ਜੀਵਨ, ਰਾਜ ਕੁਮਾਰ, ਤਰਸੇਮ ਸਿੰਘ ਅਤੇ ਮਨਜੀਤ ਨੇ ਕਿਹਾ ਕਿ ਫਰੰਟ ਦੀਆਂ ਪ੍ਰਮੁੱਖ ਮੰਗਾਂ ਜਿਵੇਂ ਕਿ ਪੁਰਾਣੀ ਪੈਂਸ਼ਨ ਬਹਾਲੀ, ਠੇਕੇ ਤੇ ਕੀਤੀ ਸਰਵਿਸ ਦਾ ਲਾਭ, ਪ੍ਰਾਈਮਰੀ ਅਧਿਆਪਕਾਂ ਦਾ ਗਰੇਡ 4600 ਕਰਨ ਅਤੇ ਹੋਰ ਕਈ ਹੱਕੀ ਮੰਗਾਂ ਤੋਂ ਫਰੰਟ ਦਾ ਧਿਆਨ ਹਟਾਉਣ ਲਈ ਕੋਰਟ ਦਾ ਸਹਾਰਾ ਲਿਆ ਜਾ ਰਿਹਾ ਹੈ। ਇਸ ਮੌਕੇ ਹਰਿੰਦਰ ਟਾਂਡਾ, ਪਰਮਿੰਦਰ ਬੁੱਲੋਵਾਲ ਅਤੇ ਲਖਵਿੰਦਰ ਗੜਸ਼ੰਕਰ ਨੇ ਕਿਹਾ ਕਿ ਉਹ ਫਰੰਟ ਵੱਲੋਂ ਹਰ ਲੜਾਈ ਲੜਨ ਲਈ ਤਿਆਰ ਹਨ ਜੋ ਸੀਨੀਅਰਤਾ ਦੇ ਮੁੱਦੇ ਨੂੰ ਲੈ ਕੇ ਕੋਰਟ ਦੇ ਫੈਸਲੇ ਨੂੰ ਹੁਸ਼ਿਆਰਪੁਰ ਵੱਲੋਂ ਚੈਲੇਂਜ ਕੀਤਾ ਗਿਆ ਹੈ, ਉਸਦਾ ਢੁੱਕਵਾਂ ਜਵਾਬ ਦੇਣ ਲਈ ਫਰੰਟ ਬਿਲਕੁਲ ਤਿਆਰ ਹੈ। ਅੱਜ ਦੀ ਇਸ ਮੀਟਿੰਗ ਵਿੱਚ ਰਜਿੰਦਰ, ਪ੍ਰੇਮ ਕੁਮਾਰ, ਵਿਜੇ ਕੁਮਾਰ, ਅਨੂਪਮ ਰਤਨ, ਜਤਿੰਦਰ, ਸਲਿੰਦਰ ਪਾਲ, ਹਰਿੰਦਰ ਪਾਲ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਪ੍ਰਦੀਪ ਸ਼ਰਮਾ, ਰੋਸ਼ਨ ਲਾਲ, ਪਰਮਿੰਦਰ ਸਿੰਘ, ਹਰੀਸ਼ ਕੁਮਾਰ, ਰਾਮ ਪਾਲ ਪਠਾਣੀਆ, ਨਰੇਸ਼ ਕੁਮਾਰ, ਸਤਵਿੰਦਰ ਸਿੰਘ, ਸੰਜੀਵ ਨਰਿਆਲ, ਦੇਸ ਰਾਜ ਆਦਿ ਵੀ ਹਾਜਿਰ ਸਨ।
ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗੁਰੂ ਰਵੀਦਾਸ ਜੀ ਦਾ ਪ੍ਰਕਾਸ਼ ਉਤਸਵ
ਪੇਟ ਦੇ ਕੀੜਿਆਂ ਤੋਂ ਬਚਾਓ ਸਬੰਧੀ 15 ਫਰਵਰੀ ਨੂੰ ਮਨਾਇਆ ਜਾਵੇਗਾ ਰਾਸ਼ਟਰੀ ਮੁਕਤੀ ਦਿਵਸ: ਡਿਪਟੀ ਕਮਿਸ਼ਨਰ
ਜੀ.ਐਸ.ਟੀ. ਸਬੰਧੀ ਸਮੱਸਿਆਵਾਂ ਲਈ ਨੋਡਲ ਅਫਸਰ ਨਾਲ ਕੀਤਾ ਜਾਵੇ ਸੰਪਰਕ: ਹਰਦੀਪ ਭਾਂਵਰਾ
ਹੁਸ਼ਿਆਰਪੁਰ, 8 ਫਰਵਰੀ: ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਮਿਸ ਹਰਦੀਪ ਭਾਂਵਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 1 ਜੁਲਾਈ 2017 ਤੋਂ ਲਾਗੂ ਹੋ ਰਹੇ ਜੀ.ਐਸ.ਟੀ. ਸਬੰਧੀ ਜ਼ਿਲ੍ਹੇ ਦੇ ਡੀਲਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਲਈ ਨਿਜੀ ਪੱਧਰ 'ਤੇ ਬਣਾਈ ਗਈ ਜ਼ਿਲ੍ਹਾ ਆਬਕਾਰੀ ਤੇ ਕਰ ਵਿਭਾਗ ਕਮੇਟੀ ਲਈ ਸ੍ਰੀ ਪਰਮਜੀਤ ਸਿੰਘ ਨੂੰ ਕਮੇਟੀ ਦਾ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਵਪਾਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇ ਉਨ੍ਹਾਂ ਨੂੰ ਵੈਟ ਤੋਂ ਜੀ.ਐਸ.ਟੀ. ਵਿੱਚ ਵੈਲੀਡੇਸ਼ਨ ਕਰਨ ਲਈ ਕੋਈ ਸਮੱਸਿਆ ਆਉਂਦੀ ਹੈ, ਤਾਂ ਉਹ ਉਕਤ ਨੋਡਲ ਅਫ਼ਸਰ ਨਾਲ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦਾ ਟੀਚਾ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਦੇ ਹੋਏ ਪ੍ਰੋਗਰਾਮਾਂ ਨੂੰ ਸੁਖਾਲਾ ਕਰਕੇ ਲਾਗੂ ਕਰਨਾ ਹੁੰਦਾ ਹੈ। ਉਨ੍ਹਾਂ ਨੇ ਬਣਾਈ ਗਈ ਉਕਤ ਕਮੇਟੀ ਨੂੰ 20 ਫਰਵਰੀ 2017 ਤੱਕ ਆਪਣੇ ਕੰਮਾਂ ਨੂੰ ਨਿਪਟਾਉਣ ਉਪਰੰਤ ਰਿਪੋਰਟ ਪੇਸ਼ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ।
ਨਗਰ ਕੀਰਤਨ ਦੇ ਸਬੰਧ ਵਿੱਚ ਸਾਰੇ ਸਕੂਲਾਂ ਵਿੱਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ
ਹੁਸ਼ਿਆਰਪੁਰ, 8 ਫਰਵਰੀ: ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਵਸ 'ਤੇ ਕੱਢੇ ਜਾਣ ਵਾਲੇ ਨਗਰ ਕੀਰਤਨ ਸਬੰਧੀ ਅੱਜ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਬਾਅਦ ਦੁਪਹਿਰ ਅੱਧੇ ਦਿਨ ਦੀ ਛੁੱਟੀ ਰਹੇਗੀ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਵਸ ਦੇ ਸਬੰਧ ਵਿੱਚ ਸਾਰੇ ਪੰਜਾਬ ਵਿੱਚ ਨਗਰ ਕੀਰਤਨ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕੱਢੇ ਜਾਂਦੇ ਹਨ, ਇਸ ਵਿੱਚ ਸ਼ਾਮਲ ਹੋਣ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੁੰਦਾ ਹੈ। ਇਸ ਲਈ ਆਮ ਜਨਤਾ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਗਰ ਕੀਰਤਨ ਵਿੱਚ ਸੰਗਤਾਂ ਦੀ ਸ਼ਮੂਲੀਅਤ ਲਈ ਅੱਜ 9 ਫਰਵਰੀ 2017 ਨੂੰ ਬਾਅਦ ਦੁਪਹਿਰ ਜਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਅੱਧੇ ਦਿਨ ਦੀ ਛੁੱਟੀ ਦੀ ਘੋਸ਼ਣਾ ਕੀਤੀ ਜਾਂਦੀ ਹੈ।
ਦੁਧਾਰੂ ਪਸ਼ੂਆਂ 'ਤੇ ਸਬਸਿਡੀ ਲੈਣ ਲਈ ਨਬਾਰਡ ਨਾਲ ਕੀਤਾ ਜਾਵੇ ਸੰਪਰਕ: ਡਿਪਟੀ ਡਾਇਰੈਕਟਰ
ਹੁਸ਼ਿਆਰਪੁਰ, 7 ਫਰਵਰੀ: ਨਬਾਰਡ ਵਲੋਂ ਕਿਸਾਨਾਂ ਨੂੰ ਡੀ.ਈ.ਡੀ. ਸਕੀਮ ਤਹਿਤ ਦੁਧਾਰੂ ਪਸ਼ੂਆ ਦੀ ਖਰੀਦ ਲਈ ਦੇਸੀ ਗਾਂ ਸ਼ਾਹੀਵਾਲ , ਰੈਡ ਸਿੰਧੀ, ਗਿਰ, ਰਾਠੀ, ਕਰਾਸ ਬ੍ਰੀਡ ਗਾਵਾ ਅਤੇ ਮੱਝਾਂ ਮੁਰਾ, ਨੀਲੀ ਰਾਵੀ, ਮਿਕਸ ਖਰੀਦਣ ਲਈ ਕਰਜਾ ਰਕਮ 1.20 ਤੋਂ 6 ਲੱਖ ਤੱਕ ਤੇ 33 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਡੇਅਰੀ ਹਰਸ਼ਰਨ ਸਿੰਘ ਨੇ ਦੱਸਿਆ ਕਿ ਮਿਲਕਿੰਗ ਮਸ਼ੀਨ ਮਿਲਕ ਟੈਸਟਰ, ਬਲਕ ਮਿਲਕ ਕੂਲਰ 500 ਲੀਟਰ ਤੋਂ 5, 000 ਲੀਟਰ ਤੱਕ ਲਈ ਕਰਜਾ ਵੱਧ ਤੋਂ ਵੱਧ 20 ਲੱਖ 25 ਫੀਸਦੀ ਸਬਸਿਡੀ ਤੇ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਦੁੱਧ ਪਦਾਰਥ ਬਣਾਉਣ ਵਾਸਤੇ ਮਸ਼ੀਨਰੀ ਦੀ ਖਰੀਦ ਕਰਨ ਲਈ ਵੱਧ ਤੋਂ ਵੱਧ ਰਕਮ 13.20 ਲੱਖ ਕਰਜ਼ੇ 'ਤੇ 25 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਦੁੱਧ ਅਤੇ ਦੁੱਧ ਪਦਾਰਥਾਂ ਦੀ ਟ੍ਰਾਂਸਪੋਰਟੇਸ਼ਨ ਦੀ ਸੂਵਿਧਾ ਲੈਣ ਲਈ ਵੱਧ ਤੋਂ ਵੱਧ ਰਕਮ 26.50 ਲੱਖ ਕਰਜ਼ੇ 'ਤੇ 25 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਦੁੱਧ ਅਤੇ ਦੁੱਧ ਪਦਾਰਥ ਲਈ ਕੋਲਡ ਸਟੋਰ ਦੀ ਸੂਵਿਧਾ ਲੈਣ ਲਈ ਵੱਧ ਤੋਂ ਵੱਧ ਕਰਜ਼ਾਂ ਰਕਮ 33.00 ਲੱਖ 'ਤੇ 25 ਫੀਸਦੀ ਅਤੇ ਦੁੱਧ ਅਤੇ ਦੁੱਧ ਪਦਾਰਥ ਨੂੰ ਵੇਚਣ ਲਈ ਦੁਕਾਨਾ ਜਾਂ ਜਗਾ ਲੈਣ ਲਈ ਵੱਧ ਤੋਂ ਵੱਧ 01.00 ਲੱਖ ਕਰਜ਼ੇ 'ਤੇ 25 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ।
ਸਾਲ ਦੀ ਪਹਿਲੀ ਕੌਮੀ ਲੋਕ ਅਦਾਲਤ 11 ਫਰਵਰੀ ਨੂੰ
8,74,951 ਵੋਟਰਾਂ ਨੇ ਵੋਟ ਕਰਕੇ ਕੀਤਾ 72.55 ਫੀਸਦੀ ਮਤਦਾਨ
ਹੁਸ਼ਿਆਰਪੁਰ ਜ਼ਿਲ੍ਹੇ 'ਚ ਸ਼ਾਂਤੀਪੂਰਵਕ ਤਰੀਕੇ ਨਾਲ ਪੋਲ ਹੋਈਆਂ ਵੋਟਾਂ
-ਡਿਪਟੀ ਕਮਿਸ਼ਨਰ ਨੇ ਵੋਟਰਾਂ ਅਤੇ ਚੋਣ ਅਮਲੇ ਨੂੰ ਦਿੱਤੀ ਵਧਾਈ-ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ਨੂੰ ਸੌਂਪੇ ਪ੍ਰਸ਼ੰਸਾ ਪੱਤਰਹੁਸ਼ਿਆਰਪੁਰ, 4 ਫਰਵਰੀ: ਪੰਜਾਬ ਵਿਧਾਨ ਸਭਾ ਚੋਣਾਂ-2017 ਦੀਆਂ ਵੋਟਾਂ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸ਼ਾਂਤੀਪੂਰਵਕ ਤਰੀਕੇ ਨਾਲ ਪਈਆਂ ਅਤੇ 7 ਵਿਧਾਨ ਸਭਾ ਹਲਕਿਆਂ ਦੇ ਵੋਟਰਾਂ ਵਿੱਚ ਵੋਟ ਪਾਉਣ ਲਈ ਕਾਫ਼ੀ ਉਤਸ਼ਾਹ ਨਜ਼ਰ ਆ ਰਿਹਾ ਸੀ।
ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਵਿੱਚ 75 ਫੀਸਦੀ, ਉੜਮੁੜ ਵਿਖੇ 73.63 ਫੀਸਦੀ, ਜਦਕਿ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਵਿੱਚ 74.22 ਫੀਸਦੀ ਵੋਟਾਂ ਪੋਲ ਹੋਈਆਂ। ਇਸ ਤੋਂ ਇਲਾਵਾ ਮੁਕੇਰੀਆਂ ਵਿਖੇ ਕਰੀਬ 72.2 ਫੀਸਦੀ ਅਤੇ ਦਸੂਹਾ, ਚੱਬੇਵਾਲ, ਹੁਸ਼ਿਆਰਪੁਰ ਵਿਧਾਨ ਸਭਾ ਹਲਕਿਆਂ ਵਿੱਚ ਦੇਰ ਸ਼ਾਮ ਤੱਕ ਵੋਟ ਪ੍ਰਕ੍ਰਿਆ ਚੱਲ ਰਹੀ ਸੀ। ਹੁਣ ਜ਼ਿਲ੍ਹੇ ਦੇ 70 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਗਿਆ ਹੈ ਅਤੇ ਇਨ੍ਹਾਂ ਮਸ਼ੀਨਾਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸਟਰੌਂਗ ਰੂਮਾਂ ਵਿੱਚ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਜਮ੍ਹਾਂ ਕਰਵਾ ਦਿੱਤਾ ਜਾਵੇਗਾ। ਚੋਣ ਲੜ ਰਹੇ 70 ਉਮੀਦਵਾਰਾਂ ਵਿੱਚ ਮੁਕੇਰੀਆਂ ਦੇ 11, ਦਸੂਹਾ 12, ਉੜਮੁੜ 9, ਸ਼ਾਮਚੁਰਾਸੀ 6, ਹੁਸ਼ਿਆਰਪੁਰ 11, ਚੱਬੇਵਾਲ 9 ਅਤੇ ਗੜ੍ਹਸ਼ੰਕਰ ਵਿੱਚ 12 ਉਮੀਦਵਾਰ ਸ਼ਾਮਲ ਹਨ।
ਅੱਜ ਸਵੇਰੇ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਹੁਸ਼ਿਆਰਪੁਰ ਦੇ ਇੰਪਰੂਵਮੈਂਟ ਟਰੱਸਟ ਵਿਖੇ ਸਥਾਪਿਤ ਬੂਥ 'ਤੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਤੋਂ ਇਲਾਵਾ ਉਨ੍ਹਾਂ 18 ਤੋਂ 19 ਸਾਲ ਦੇ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਪ੍ਰਸ਼ੰਸਾ ਪੱਤਰ ਸੌਂਪ ਕੇ ਉਨ੍ਹਾਂ ਦਾ ਉਤਸ਼ਾਹ ਵੀ ਵਧਾਇਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸ਼ਾਂਤੀਪੂਰਵਕ ਤਰੀਕੇ ਨਾਲ ਵੋਟਾਂ ਪੋਲ ਹੋਈਆਂ ਅਤੇ ਇਸ ਲਈ ਜ਼ਿਲ੍ਹਾ ਵਾਸੀ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਵੀ ਕਾਫ਼ੀ ਉਤਸ਼ਾਹ ਨਜ਼ਰ ਆ ਰਿਹਾ ਸੀ ਅਤੇ ਨਵੇਂ ਰਜਿਸਟਰਡ ਹੋਏ ਇਨ੍ਹਾਂ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਵੀ ਪੂਰੇ ਉਤਸ਼ਾਹ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਥੇ ਮਾਡਲ ਪੋਲਿੰਗ ਬੂਥਾਂ ਨੂੰ ਵਿਸ਼ੇਸ਼ ਤੌਰ 'ਤੇ ਸਜਾਇਆ ਗਿਆ ਸੀ, ਉਥੇ ਵੋਟਰਾਂ ਨੂੰ ਵੀ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅਪੰਗ ਵਿਅਕਤੀਆਂ ਲਈ ਬਾਕੀ ਸਹੂਲਤਾਂ ਤੋਂ ਇਲਾਵਾ ਵੀਲ੍ਹਚੇਅਰਜ਼ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ ਸੀ।
ਸ੍ਰੀਮਤੀ ਮਿਤਰਾ ਨੇ ਚੋਣ ਅਮਲੇ ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ-2017 ਦੀ ਵੋਟ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਨ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਚੋਣ ਅਮਲੇ ਦੀ ਤਨਦੇਹੀ ਨਾਲ ਨਿਭਾਈ ਡਿਊਟੀ ਕਾਰਨ ਹੀ ਪੰਜਾਬ ਵਿਧਾਨ ਸਭਾ ਚੋਣਾਂ ਦੀ ਵੋਟਾਂ ਪਾਉਣ ਦੀ ਪ੍ਰਕ੍ਰਿਆ ਸਫ਼ਲਤਾਪੂਰਵਕ ਸਿਰੇ ਚੜ੍ਹੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਹੁਸ਼ਿਆਰਪੁਰ ਅਤੇ ਚੱਬੇਵਾਲ ਹਲਕੇ ਵਿੱਚ ਪਹਿਲੀ ਵਾਰ ਵੀਵੀਪੈਟ ਦੀ ਵਰਤੋਂ ਹੋਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹਲਕਿਆਂ ਵਿੱਚ ਵੋਟਰਾਂ ਨੂੰ ਮੌਕੇ 'ਤੇ ਹੀ ਪਤਾ ਲੱਗ ਗਿਆ ਹੈ ਕਿ ਉਨ੍ਹਾਂ ਦੀਆਂ ਵੋਟਾਂ ਉਨ੍ਹਾਂ ਦੇ ਚਾਹੁਣ ਅਨੁਸਾਰ ਪੈ ਗਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਪੋਲ ਹੋਈਆਂ ਇਨ੍ਹਾਂ ਵੋਟਾਂ ਦੀ ਗਿਣਤੀ 11 ਮਾਰਚ 2017 ਨੂੰ ਹੋਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਅੱਜ ਜ਼ਿਲ੍ਹੇ ਦੇ ਵੱਖ-ਵੱਖ ਬੂਥਾਂ ਦਾ ਦੌਰਾ ਕਰਕੇ ਚੱਲ ਰਹੀ ਵੋਟ ਪ੍ਰਕ੍ਰਿਆ ਦਾ ਜਾਇਜ਼ਾ ਵੀ ਲਿਆ। ਇਸ ਮੌਕੇ 'ਤੇ ਸਹਾਇਕ ਕਮਿਸ਼ਨਰ (ਜ) ਸ੍ਰੀਮਤੀ ਨਵਨੀਤ ਕੌਰ ਬੱਲ ਅਤੇ ਹੋਰ ਵੀ ਅਧਿਕਾਰੀ ਉਨ੍ਹਾਂ ਦੇ ਨਾਲ ਸਨ।
ਵੋਟਰ ਸਲਿੱਪ ਕੱਟਣ ਲਈ 100 ਮੀਟਰ ਘੇਰੇ ਤੋਂ ਬਾਹਰ ਹੀ ਲਗਾਏ ਜਾ ਸਕਦੇ ਹਨ ਕਾਊਂਟਰ : ਜ਼ਿਲ੍ਹਾ ਚੋਣ ਅਫ਼ਸਰ
ਹੁਸ਼ਿਆਰਪੁਰ, 3 ਫਰਵਰੀ: ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਚੋਣਾਂ ਸਬੰਧੀ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਵਲੋਂ ਪੋਲਿੰਗ ਬੂਥਾਂ 'ਤੇ ਵੋਟਰ ਸਲਿੱਪ ਕੱਟਣ ਸਬੰਧੀ ਲਗਾਏ ਜਾਣ ਵਾਲੇ ਕਾਊਂਟਰ 100 ਮੀਟਰ ਘੇਰੇ ਤੋਂ ਬਾਹਰ ਹੀ ਸਥਾਪਿਤ ਕੀਤੇ ਜਾ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਪੋਲਿੰਗ ਬੂਥਾਂ ਦੇ ਨੇੜੇ ਕੰਪੇਨ ਸਬੰਧੀ ਲਗਣ ਵਾਲੇ ਪੋਸਟਰ ਅਤੇ ਬੈਨਰਾਂ 'ਤੇ ਵੀ ਪੂਰੀ ਤਰ੍ਹਾਂ ਨਾਲ ਪਾਬੰਦੀ ਹੋਵੇਗੀ। ਉਨ੍ਹਾਂ ਕਿਹਾ ਕਿ ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਦੇ ਘੇਰੇ ਅੰਦਰ ਕਿਸੇ ਵੀ ਤਰ੍ਹਾਂ ਦੇ ਲਾਊਡ ਸਪੀਕਰ ਵੀ ਨਹੀਂ ਲਗਾਏ ਜਾ ਸਕਦੇ। ਇਸ ਤੋਂ ਇਲਾਵਾ ਪੋਲਿੰਗ ਬੂਥ ਅੰਦਰ ਕਿਸੇ ਤਰ੍ਹਾਂ ਦੇ ਮੋਬਾਇਲ ਦੇ ਪ੍ਰਯੋਗ 'ਤੇ ਵੀ ਪੂਰੀ ਤਰ੍ਹਾਂ ਨਾਲ ਪਾਬੰਦੀ ਹੋਵੇਗੀ। ਕੇਵਲ ਡਿਊਟੀ 'ਤੇ ਤਾਇਨਾਤ ਕੀਤੇ ਗਏ ਚੋਣ ਅਧਿਕਾਰੀ ਹੀ ਮੋਬਾਇਲ ਫੋਨ ਦਾ ਇਸਤੇਮਾਲ ਬੂਥ ਦੇ ਕਮਰੇ ਤੋਂ ਬਾਹਰ ਹੀ ਕਰ ਸਕਦੇ ਹਨ।
ਸ੍ਰੀਮਤੀ ਮਿਤਰਾ ਨੇ ਕਿਹਾ ਕਿ ਪੋਲਿੰਗ ਬੂਥ ਦੇ ਅੰਦਰ ਕੇਵਲ ਵੋਟ ਪਾਉਣ ਵਾਲੇ ਵੋਟਰ ਨੂੰ ਹੀ ਜਾਣ ਦੀ ਇਜ਼ਾਜ਼ਤ ਹੋਵੇਗੀ। ਵੋਟਰ ਪ੍ਰਵਾਨਿਤ ਪਹਿਚਾਣ ਪੱਤਰ ਦਿਖਾ ਕੇ ਆਪਣਾ ਮਤਦਾਨ ਕਰ ਸਕਦੇ ਹਨ। ਪ੍ਰਵਾਨਿਤ ਪਹਿਚਾਣ ਪੱਤਰ ਤੋਂ ਬਿਨਾਂ ਕਿਸੇ ਵੀ ਵੋਟਰ ਨੂੰ ਵੋਟ ਪਾਉਣ ਦੀ ਇਜ਼ਾਜ਼ਤ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪ੍ਰਵਾਣਿਤ ਪਹਿਚਾਣ ਪੱਤਰਾਂ ਵਿੱਚ ਚੋਣ ਫੋਟੋ ਸ਼ਨਾਖਤੀ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੰਸ, ਕੇਂਦਰ/ਰਾਜ ਸਰਕਾਰ/ਪੀ.ਐਸ.ਯੂ, ਪਬਲਿਕ ਲਿਮਟਡ ਕੰਪਨੀਆਂ ਦੁਆਰਾ ਜਾਰੀ ਕੀਤੇ ਸਰਵਿਸ ਸਬੰਧੀ ਫੋਟੋਗ੍ਰਾਫ਼ ਸਮੇਤ ਸ਼ਨਾਖਤੀ ਕਾਰਡ, ਬੈਂਕ/ਡਾਕਘਰ ਦੁਆਰਾ ਫੋਟੋ ਸਮੇਤ ਜਾਰੀ ਕੀਤੀ ਪਾਸਬੁੱਕ, ਪੈਨ ਕਾਰਡ, ਆਰ.ਜੀ.ਆਈ. ਦੁਆਰਾ ਐਨ.ਪੀ.ਆਰ. ਅਧੀਨ ਜਾਰੀ ਕੀਤੇ ਸਮਾਰਟ ਕਾਰਡ, ਮਗਨਰੇਗਾ ਜਾਬ ਕਾਰਡ, ਕਿਰਤ ਮੰਤਰਾਲੇ ਦੁਆਰਾ ਜਾਰੀ ਕੀਤਾ ਸਿਹਤ ਬੀਮਾ ਸਮਾਰਟ ਕਾਰਡ, ਫੋਟੋਗ੍ਰਾਫ ਸਮੇਤ ਪੈਨਸ਼ਨ ਡਾਕੂਮੈਂਟ, ਚੋਣ ਮਸ਼ੀਨਰੀ ਦੁਆਰਾ ਜਾਰੀ ਕੀਤੀ ਪ੍ਰਮਾਣਿਤ ਫੋਟੋ ਵੋਟਰ ਸਲਿਪ, ਆਧਾਰ ਕਾਰਡ, ਐਮ.ਪੀ./ਐਮ.ਐਲ.ਏ./ਐਮ.ਐਲ.ਸੀ. ਨੂੰ ਜਾਰੀ ਹੋਏ ਦਫ਼ਤਰੀ ਸ਼ਨਾਖਤੀ ਕਾਰਡ ਨੂੰ ਦਿਖਾ ਕੇ ਵੋਟਰ ਆਪਣੀ ਵੋਟ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਵਾਣਿਤ ਪਹਿਚਾਣ ਪੱਤਰਾਂ ਤੋਂ ਇਲਾਵਾ ਹੋਰ ਕਿਸੇ ਵੀ ਤਰ੍ਹਾਂ ਦੇ ਪਹਿਚਾਣ ਪੱਤਰ ਨਹੀਂ ਦਿਖਾਏ ਜਾ ਸਕਣਗੇ। ਉਨ੍ਹਾਂ ਨੇ ਮੀਡੀਆ ਨੂੰ ਵੀ ਹਦਾਇਤ ਜਾਰੀ ਕਰਦੇ ਹੋਏ ਕਿਹਾ ਕਿ ਪੋਲਿੰਗ ਬੂਥ ਦੇ ਅੰਦਰ ਵੋਟ ਪਾਉਣ ਲਈ ਬਣਾਏ ਗਏ ਕੈਬਨ ਦੇ ਅੰਦਰ ਕਿਸੇ ਤਰ੍ਹਾਂ ਦੀ ਫੋਟੋ ਜਾਂ ਵੀਡੀਓਗ੍ਰਾਫ਼ੀ ਨਾ ਕੀਤੀ ਜਾਵੇ, ਤਾਂ ਜੋ ਵੋਟ ਪਾਉਣ ਸਬੰਧੀ ਕਿਸੇ ਤਰ੍ਹਾਂ ਦੀ ਸੀਕਰੇਸੀ ਭੰਗ ਨਾ ਹੋ ਸਕੇ।
ਉਨ੍ਹਾਂ ਦੱਸਿਆ ਕਿ ਅਪਾਹਜ ਵੋਟਰਾਂ ਨੂੰ ਪਹਿਲ ਦੇ ਆਧਾਰ 'ਤੇ ਹਰ ਇਕ ਬੂਥ 'ਤੇ ਵੋਟ ਪੁਆਈ ਜਾਵੇਗੀ। ਉਨ੍ਹਾਂ ਨੂੰ ਲਾਈਨ ਵਿੱਚ ਵੀ ਲੱਗਣ ਦੀ ਵੀ ਜ਼ਰੂਰਤ ਨਹੀਂ ਹੈ। ਇਸ ਤੋਂ ਇਲਾਵਾ ਕਈ ਬੂਥਾਂ 'ਤੇ ਵੀਡੀਓਗ੍ਰਾਫ਼ੀ, ਸਟਿਲ ਫੋਟੋਗ੍ਰਾਫ ਅਤੇ ਵੈਬਕਾਸਟਿੰਗ ਵੀ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਸਮੂਹ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬਿਨਾਂ ਕਿਸੇ ਲਾਲਚ, ਡਰ ਅਤੇ ਭੈਅ ਦੇ ਆਪਣੀ ਵੋਟ ਜ਼ਰੂਰ ਪਾਉਣ, ਤਾਂ ਜੋ ਸਫ਼ਲ ਲੋਕਤੰਤਰ ਦੀ ਨੀਂਹ ਰੱਖੀ ਜਾ ਸਕੇ।
ਵੋਟ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਨ ਲਈ 1510 ਪੋਲਿੰਗ ਪਾਰਟੀਆਂ ਬੂਥਾਂ ਲਈ ਰਵਾਨਾ
-ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ ਵੋਟਾਂ, ਪ੍ਰਬੰਧ ਮੁਕੰਮਲ
ਹੁਸ਼ਿਆਰਪੁਰ, 3 ਫਰਵਰੀ: ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਵਿੱਚ ਵਿਧਾਨ ਸਭਾ ਚੋਣਾਂ-2017 ਲਈ ਵੋਟ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਨ ਲਈ 1510 ਪੋਲਿੰਗ ਬੂਥਾਂ 'ਤੇ 1510 ਪੋਲਿੰਗ ਪਾਰਟੀਆਂ (6434 ਚੋਣ ਸਟਾਫ਼) ਰਵਾਨਾ ਕਰ ਦਿੱਤਾ ਗਿਆ ਹੈ।
ਵੋਟ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਨ ਲਈ ਹਰ ਇਕ ਪੋਲਿੰਗ ਸਟੇਸ਼ਨ 'ਤੇ ਪ੍ਰੀਜਾਈਡਿੰਗ ਅਫ਼ਸਰ ਅਧੀਨ ਇਕ ਸਹਾਇਕ ਪ੍ਰੀਜਾਈਡਿੰਗ ਅਫ਼ਸਰ ਅਤੇ 2 ਪੋਲਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ, ਜਦਕਿ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਅਤੇ ਚੱਬੇਵਾਲ ਵਿਖੇ ਵੀਵੀਪੈਟ ਰਾਹੀਂ ਹੋ ਰਹੀਆਂ ਚੋਣਾਂ ਲਈ ਹਰ ਇਕ ਪੋਲਿੰਗ ਸਟੇਸ਼ਨ 'ਤੇ ਇਕ ਵਾਧੂ ਪੋਲਿੰਗ ਅਫ਼ਸਰ ਦੀ ਨਿਯੁਕਤੀ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱÎਿਸਆ ਕਿ 7 ਵਿਧਾਨ ਸਭਾ ਹਲਕਿਆਂ ਵਿੱਚ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਉਣ ਲਈ 125 ਮਾਡਲ ਪੋਲਿੰਗ ਬੂਥ ਬਣਾਏ ਗਏ ਹਨ ਅਤੇ 215 ਪੋਲਿੰਗ ਬੂਥਾਂ ਦੀ ਚੋਣਾਂ ਸਬੰਧੀ ਵੈਬਕਾਸਟਿੰਗ ਵੀ ਕਰਵਾਈ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਮੁਕੇਰੀਆਂ ਲਈ 240 ਪੋਲਿੰਗ ਬੂਥਾਂ 'ਤੇ 960, ਹਲਕਾ ਦਸੂਹਾ ਲਈ 213 ਪੋਲਿੰਗ ਬੂਥਾਂ 'ਤੇ 848, ਹਲਕਾ ਉੜਮੁੜ ਲਈ 214 ਪੋਲਿੰਗ ਬੂਥਾਂ ਤੇ 856, ਹਲਕਾ ਸ਼ਾਮਚੁਰਾਸੀ ਲਈ 213 ਲਈ 852, ਹਲਕਾ ਹੁਸ਼ਿਆਰਪੁਰ ਲਈ 200 ਪੋਲਿੰਗ ਬੂਥਾਂ 'ਤੇ 995, ਚੱਬੇਵਾਲ ਲਈ 203 ਬੂਥਾਂ 'ਤੇ 1015, ਗੜ੍ਹਸ਼ੰਕਰ ਲਈ 227 ਪੋਲਿੰਗ ਬੂਥਾਂ 'ਤੇ 908 ਚੋਣ ਸਟਾਫ਼ ਨੂੰ ਜ਼ਰੂਰੀ ਸਮਾਨ ਸਮੇਤ ਰਵਾਨਾ ਕਰ ਦਿੱਤਾ ਗਿਆ ਹੈ। ਉਨ੍ਹਾਂ ਰਵਾਨਾ ਕੀਤੇ ਸਟਾਫ਼ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਹ ਪੂਰੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਣ। ਉਨ੍ਹਾਂ ਕਿਹਾ ਕਿ ਪੋਲਿੰਗ ਸਟਾਫ਼ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹ ਚੋਣ ਪ੍ਰਕ੍ਰਿਆ ਦਾ ਹਿੱਸਾ ਹਨ। ਉਨ੍ਹਾਂ ਜ਼ਿਲ੍ਹੇ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅੱਜ 4 ਫਰਵਰੀ 2017 ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੇ ਵੋਟ ਦੇ ਅਧਿਕਾਰ ਦੀ ਬਿਨਾਂ ਕਿਸੇ ਲਾਲਚ, ਡਰ ਅਤੇ ਭੈਅ ਦੇ ਜ਼ਰੂਰ ਵਰਤੋਂ ਕਰਨ।
ਸ੍ਰੀਮਤੀ ਮਿਤਰਾ ਨੇ ਦੱਸਿਆ ਕਿ ਵੋਟਾਂ ਪੈਣ ਦੀ ਪ੍ਰਕ੍ਰਿਆ ਮੁਕੰਮਲ ਹੋਣ ਤੋਂ ਬਾਅਦ ਵੋਟਿੰਗ ਮਸ਼ੀਨਾਂ ਨੂੰ ਵਿਸ਼ੇਸ਼ ਸੁਰੱਖਿਆ ਪ੍ਰਬੰਧਾਂ ਹੇਠ ਰੱਖਣ ਲਈ 7 ਸਟਰੌਂਗ ਰੂਮ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਸਟਰੌਂਗ ਰੂਮ ਵਿਧਾਨ ਸਭਾ ਹਲਕਾ ਮੁਕੇਰੀਆਂ, ਸ਼ਾਮਚੁਰਾਸੀ, ਚੱਬੇਵਾਲ, ਗੜ੍ਹਸ਼ੰਕਰ ਅਤੇ ਉੜਮੁੜ ਲਈ ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਟ ਹੁਸ਼ਿਆਰਪੁਰ, ਵਿਧਾਨ ਸਭਾ ਹਲਕਾ ਦਸੂਹਾ ਅਤੇ ਹੁਸ਼ਿਆਰਪੁਰ ਲਈ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕੈਂਪਸ ਹੁਸ਼ਿਆਰਪੁਰ ਵਿਖੇ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਮਾਡਲ ਪੋਲਿੰਗ ਬੂਥਾਂ ਨੂੰ ਵਿਸ਼ੇਸ਼ ਤੌਰ 'ਤੇ ਸਜਾਇਆ ਵੀ ਗਿਆ ਹੈ ਅਤੇ ਇਥੇ ਵੋਟਰਾਂ ਨੂੰ ਵਿਸ਼ੇਸ਼ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।
ਉਧਰ ਜਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਚੋਣ ਲੜ ਰਹੇ ਉਮੀਦਵਾਰਾਂ ਦੇ ਹੱਕ ਵਿੱਚ ਕਿਸੇ ਕਿਸਮ ਦੇ ਲਾਊਡ ਸਪੀਕਰ ਰਾਹੀਂ ਚੋਣ ਪ੍ਰਚਾਰ ਕਰਨ 'ਤੇ ਪਾਬੰਦੀ ਲਗਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਦੇ ਕੰਮ ਲਈ ਲਾਊਡ ਸਪੀਕਰ ਦੀ ਪਹਿਲਾਂ ਲਈ ਗਈ ਪ੍ਰਵਾਨਗੀ ਵੀ ਰੱਦ ਕੀਤੀ ਜਾਂਦੀ ਹੈ। ਇਹ ਹੁਕਮ ਚੋਣ ਕਮਿਸ਼ਨ ਵਲੋਂ ਚੋਣਾਂ ਦੇ ਕੰਮ ਸਬੰਧੀ ਬਣਾਈਆਂ ਗਈਆਂ ਟੀਮਾਂ, ਆਰਮੀ ਪ੍ਰਸੋਨਲ, ਪੈਰਾ ਮਿਲਟਰੀ ਫੋਰਸ ਅਤੇ ਬਾਵਰਦੀ ਪੁਲਿਸ ਕਰਮਚਾਰੀ 'ਤੇ ਲਾਗੂ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਹੁਕਮ 4 ਫਰਵਰੀ ਦੀ ਸ਼ਾਮ 5 ਵਜੇ ਤੱਕ ਜਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਤੁਰੰਤ ਅਸਰ ਨਾਲ ਲਾਗੂ ਰਹੇਗਾ।
ਪੁਲਿਸ ਪ੍ਰਸ਼ਾਸ਼ਨ ਦੀ ਰਹੀ ਤਿੱਖੀ ਨਜ਼ਰ, ਅਧਿਆਪਕਾਂ ਦੀ ਚੋਣ ਡਿਊਟੀ ਵਿਦਿਆਰਥੀਆਂ ਲਈ ਪ੍ਰੇਸ਼ਾਨੀ
ਮੋਬਾਇਲ ਟੀਮਾਂ ਵਿਚ ਸਕੂਲ ਅਧਿਆਪਕਾਂ ਨੂੰ ਇਨ੍ਹਾਂ ਟੀਮਾਂ ਦੇ ਨਾਲ ਨਾਕਿਆਂ ਅਤੇ ਪੈਟਰੋਲਿੰਗ ਲਈ ਤਾਇਨਾਤ ਕੀਤਾ ਗਿਆ ਹੈ। ਸਾਫ਼-ਸੁਥਰੇ ਢੰਗ ਨਾਲ ਚੋਣ ਅਮਲ ਸਿਰੇ ਚਾੜ੍ਹਨ ਲਈ ਕੋਸ਼ਿਸ਼ ਹਰ ਮੁੱਖ ਸੜਕ, ਚੌਂਕ-ਚੁਰਾਹੇ ਤੇ ਨਜ਼ਰ ਆ ਰਹੀ ਹੈ। ਹਾਲਾਕਿ ਪੰਜਾਬ ਵਿਚ ਚੋਣਾਂ ਦਾ ਇਹ ਸਮਾਂ ਵਿੱਦਿਅਕ ਅਦਾਰਿਆਂ ਲਈ ਭਾਰੂ ਸਾਬਿਤ ਹੋ ਰਿਹਾ ਹੈ। ਚੋਣ-ਰਿਹਸਲ ਤੇ ਨਿਰੀਖਣ ਡਿਉਟੀਆਂ ਤੇ ਵੱਡੇ ਪੱਧਰ ਤੇ ਅਧਿਆਪਕਾਂ ਨੂੰ ਤਾਇਨਾਤ ਕਰਨ ਦਾ ਅਸਰ ਵਿਦਿਆਰਥੀਆਂ ਦੀ ਪੜ੍ਹਾਈ ਤੇ ਪਿਆ ਹੈ। ਦੱਬੀ ਸੁਰ ਵਿਚ ਇਹ ਚਰਚਾ ਵੀ ਹੋ ਰਹੀ ਹੈ ਕਿ ਚੋਣ ਕਮਿਸ਼ਨ ਨੂੰ ਇਹ ਚੋਣ ਅਮਲ ਦਸੰਬਰ ਤੱਕ ਮੁਕੰਮਲ ਕਰ ਲੈਣਾ ਚਾਹੀਦਾ ਸੀ ਤਾ ਕਿ ਜਨਵਰੀ ਤੋਂ ਮਾਰਚ ਤੱਕ ਸਿਖਰ ਤੇ ਪੁੱਜੇ ਅਕਾਦਮਿਕ ਸ਼ੈਸ਼ਨ ਉੱਤੇ ਕੋਈ ਅਸਰ ਨਾ ਹੋਵੇ। ਇੱਕ ਅਧਿਆਪਕ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਉਸ ਨੂੰ ਪੁਲਿਸ ਚੈਕਿੰਗ ਟੀਮ ਦਾ ਇੰਚਾਰਜ ਬਣਾਇਆ ਗਿਆ ਹੈ ਅਤੇ ਹੁਣ ਦਿਨ-ਰਾਤ ਡਿਊਟੀ ਕਾਰਨ ਉਸ ਨੂੰ ਆਪਣੇ ਰਿਜ਼ਲਟ ਖਰਾਬ ਹੋਣ ਦਾ ਅੰਦੇਸ਼ਾ ਹੈ। ਜਿਕਰਯੋਗ ਹੈ ਕਿ ਅਧਿਆਪਕ ਜਥੇਬੰਦੀਆਂ ਵੱਲੋਂ ਵੀ ਸਰਕਾਰੇ ਦਰਬਾਰੇ ਦਰਪੇਸ਼ ਮੁਸ਼ਕਿਲਾਂ ਨੂੰ ਵੇਖਦਿਆਂ ਮੰਗ ਪੱਤਰ ਦਿੱਤੇ ਗਏ ਸਨ। ਬਹਰਹਾਲ, ਚਾਰ ਫ਼ਰਵਰੀ ਦੇ ਫੈਸਲਾਕੁੰਨ ਦਿਨ ਦੀ ਹਰ ਵਰਗ ਨੂੰ ਪੂਰੀ ਉਤਸੁਕਤਾ ਨਾਲ ਉਡੀਕ ਹੈ।
ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਲਈ ਆਏ ਬਾਹਰਲੇ ਵਿਅਕਤੀਆਂ ਨੂੰ ਜ਼ਿਲ੍ਹੇ ਤੋਂ ਤੁਰੰਤ ਬਾਹਰ ਜਾਣ ਦੇ ਆਦੇਸ਼
ਜ਼ਿਲ੍ਹਾ ਮੈਜਿਸਟਰੇਟ ਨੇ ਇਕ ਹੋਰ ਹੁਕਮ ਜਾਰੀ ਕਰਦਿਆਂ ਚੋਣ ਪ੍ਰਚਾਰ ਖਤਮ ਹੋਣ ਉਪਰੰਤ ਚੋਣ ਲੜ ਰਹੇ ਉਮੀਦਵਾਰਾਂ ਦੇ ਹੱਕ ਵਿੱਚ ਕਿਸੇ ਕਿਸਮ ਦਾ ਜਲਸਾ, ਜਲੂਸ, ਕੋਈ ਰੈਲੀ, ਸਮਾਗਮ ਅਤੇ ਕਿਸੇ ਕਿਸਮ ਦਾ ਇਕੱਠ ਕਰਨ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਵੋਟਾਂ ਪੈਣ ਦੀ ਮਿਤੀ ਤੋਂ 48 ਘੰਟੇ ਅੰਦਰ, ਘਰ-ਘਰ ਜਾ ਕੇ ਚੋਣ ਪ੍ਰਚਾਰ ਦੀ ਮੁਹਿੰਮ ਜਾਰੀ ਰੱਖਣ ਉਪਰ ਲਾਗੂ ਨਹੀਂ ਹੋਵੇਗਾ। ਇਹ ਹੁਕਮ 2 ਫਰਵਰੀ ਸ਼ਾਮ 5 ਵਜੇ ਤੋਂ ਲੈ ਕੇ 4 ਫਰਵਰੀ 2017 ਨੂੰ ਸ਼ਾਮ 5 ਵਜੇ ਤੱਕ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਤੁਰੰਤ ਅਸਰ ਨਾਲ ਲਾਗੂ ਹੋਵੇਗਾ। ਜਾਰੀ ਕੀਤੇ ਹੁਕਮ ਅਨੁਸਾਰ ਉਮੀਦਵਾਰਾਂ ਵਲੋਂ 2 ਫਰਵਰੀ ਨੂੰ ਸ਼ਾਮ 5 ਵਜੇ ਤੋਂ ਚੋਣ ਪ੍ਰਚਾਰ ਖਤਮ ਹੋਣ 'ਤੇ ਕਿਸੇ ਕਿਸਮ ਦਾ ਜਲਸਾ, ਰੈਲੀ, ਸਮਾਗਮ ਜਾਂ ਹੋਰ ਇਕੱਠ ਕਰਨ ਨਾਲ ਚੋਣ ਪ੍ਰਕ੍ਰਿਆ ਪ੍ਰਭਾਵਿਤ ਹੋ ਸਕਦੀ ਹੈ। ਇਸ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ-2017 ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਵਿੱਚ ਲੋਕ ਪ੍ਰਤੀਨਿੱਧਤਾ ਐਕਟ 1951 ਦੀ ਧਾਰਾ 126 ਵਿੱਚ ਕੀਤੀ ਗਈ ਵਿਵਸਥਾ ਅਨੁਸਾਰ ਚੋਣ ਪ੍ਰਚਾਰ ਖਤਮ ਹੋਣ ਉਪਰੰਤ ਕਿਸੇ ਵੀ ਪ੍ਰਕਾਰ ਦੀ ਰੈਲੀ, ਸਮਾਗਮ ਜਾਂ ਇਕੱਠ 'ਤੇ ਪਾਬੰਦੀ ਲਗਾਉਣੀ ਜ਼ਰੂਰੀ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਭਾਰਤੀ ਦੰਡ ਸੰਹਿਤਾ ਦੀ ਧਾਰਾ 171 ਬੀ ਤਹਿਤ ਚੋਣਾਂ ਦੌਰਾਨ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਲਈ ਕਿਸੇ ਪ੍ਰਕਾਰ ਦਾ ਧਨ ਜਾਂ ਕੋਈ ਹੋਰ ਉਪਹਾਰ ਲੈਣਾ ਅਤੇ ਦੇਣਾ ਕਾਨੂੰਨਨ ਅਪਰਾਧ ਹੈ, ਜਿਸ ਲਈ ਇਕ ਸਾਲ ਦੀ ਸਜ਼ਾ ਜਾਂ ਜੁਰਮਾਨਾ ਜਾਂ ਦੋਨੋਂ ਹੋ ਸਕਦੇ ਹਨ। ਇਸੇ ਤਰ੍ਹਾਂ ਭਾਰਤੀ ਦੰਡ ਸੰਹਿਤਾ ਦੀ ਧਾਰਾ 171 ਸੀ ਤਹਿਤ ਚੋਣਾਂ ਦੌਰਾਨ ਜੇਕਰ ਕੋਈ ਵਿਅਕਤੀ ਕਿਸੇ ਉਮੀਦਵਾਰ ਜਾਂ ਵੋਟਰ ਨੂੰ ਪ੍ਰਭਾਵਿਤ ਕਰਨ ਲਈ ਉਸਨੂੰ ਡਰਾਉਂਦਾ/ਧਮਕਾਉਂਦਾ ਜਾਂ ਕੋਈ ਚੋਟ ਪਹੁੰਚਾਉਂਦਾ ਹੈ ਤਾਂ ਇਹ ਵੀ ਸਜ਼ਾਯੋਗ ਅਪਰਾਧ ਹੈ, ਜਿਸ 'ਤੇ ਇਕ ਸਾਲ ਤੱਕ ਦੀ ਸਜ਼ਾ ਜਾਂ ਜੁਰਮਾਨਾ ਜਾਂ ਦੋਨੋ ਹੋ ਸਕਦੇ ਹਨ। ਉਨ੍ਹਾਂ ਜ਼ਿਲ੍ਹੇ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਮਤ ਅਧਿਕਾਰ ਦੇ ਬਦਲੇ ਕਿਸੇ ਵੀ ਪ੍ਰਕਾਰ ਦੇ ਧਨ ਜਾਂ ਕੋਈ ਹੋਰ ਲਾਭ ਦੇ ਲੈਣ-ਦੇਣ ਤੋਂ ਦੂਰ ਰਹਿਣ। ਜੇਕਰ ਕੋਈ ਕਿਸੇ ਨੂੰ ਮਤ ਅਧਿਕਾਰ ਦੀ ਵਰਤੋਂ ਬਦਲੇ ਕੋਈ ਧਨ/ਉਪਹਾਰ ਦਿੰਦਾ ਹੈ, ਜਾਂ ਡਰਾਉਂਦਾ ਧਮਕਾਉਂਦਾ ਹੈ ਤਾਂ ਇਸ ਸਬੰਧੀ 24 ਘੰਟੇ ਕੰਮ ਕਰਨ ਵਾਲੇ ਸ਼ਿਕਾਇਤ ਸੈਲ ਵਿਖੇ ਟੋਲ ਫਰੀ ਫੋਨ ਨੰਬਰ 1800 180 2250 'ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
ਪੰਜਾਬ ਨੂੰ ਗੁੰਡਾਗਰਦੀ ਤੋਂ ਮੁਕਤ ਕਰਵਾਇਆ ਜਾਵੇਗਾ : ਜਗਪ੍ਰੀਤ ਸਾਹੀ
ਤਲਵਾੜਾ, 2 ਫ਼ਰਵਰੀ : ਪੰਜਾਬ ਨੂੰ ਨਸ਼ਾ, ਭ੍ਰਿਸ਼ਟਾਚਾਰ, ਗੁੰਡਾਗਰਦੀ ਤੋਂ ਮੁਕਤ ਕਰਕੇ ਖੁਸ਼ਹਾਲ ਬਣਾਇਆ ਜਾਵੇਗੀ।
ਤਲਵਾੜਾ, ਕਮਾਹੀ ਦੇਵੀ, ਰਾਮਗੜ੍ਹ ਆਦਿ ਖੇਤਰਾਂ ਦਾ ਦੌਰਾ ਕਰਨ ਮੌਕੇ ਇਹ ਪ੍ਰਗਟਾਵਾ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਹਲਕਾ ਦਸੂਹਾ ਤੋਂ ਉਮੀਦਵਾਰ ਜਗਪ੍ਰੀਤ ਸਿੰਘ ਸਾਹੀ ਨੇ ਦੱਸਿਆ ਕਿ ਹਰ ਪਿੰਡ ਵਿਚ ਉਹਨਾਂ ਦੀ ਚੋਣ ਮੁਹਿੰਮ ਨੂੰ ਹਰ ਵਰਗ ਦੇ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕਾਂ ਦਾ ਅਕਾਲੀ ਭਾਜਪਾ ਅਤੇ ਕਾਂਗਰਸ ਵਰਗੀਆਂ ਪਾਰਟੀਆਂ ਤੋਂ ਪੂਰੀ ਤਰਾਂ ਮੋਹਭੰਗ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ ਤੇ ਬਸਪਾ ਇਸ ਵੇਲੇ ਲੋਕ ਲਹਿਰ ਬਣ ਚੁੱਕੀ ਹੈ ਅਤੇ ਇਨ੍ਹਾਂ ਚੋਣਾਂ ਵਿਚ ਵੋਟਰ ਲੋਕ-ਵਿਰੋਧੀ ਪਾਰਟੀਆਂ ਨੂੰ ਚਲਦਾ ਕਰਨ ਅਤੇ ਬਹੁਜਨ ਸਮਾਜ ਪਾਰਟੀ ਦਾ ਝੰਡਾ ਉੱਚਾ ਕਰਨ ਲਈ ਮਨ ਬਣਾ ਚੁੱਕੇ ਹਨ। ਸਾਹੀ ਨੇ ਕਿਹਾ ਕਿ ਬਸਪਾ ਸਰਕਾਰ ਬਣਨ ਤੇ ਦਲਿਤ, ਪੱਛੜੇ, ਮੁਸਲਿਮ ਅਤੇ ਘੱਟ ਗਿਣਤੀਆਂ ਤੇ ਹੋ ਰਹੇ ਜੁਲਮਾਂ ਨੂੰ ਨੱਥ ਪਾ ਕੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਅਤੇ ਸੰਵਿਧਾਨ ਦੀ 85ਵੀਂ ਸੋਧ ਲਾਗੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੱਛੜੇ ਵਰਗ ਨੂੰ 27 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ ਅਤੇ ਕਿਸਾਨਾਂ ਪਹਿਲ ਦੇ ਅਧਾਰ ਤੇ ਕਰਜ਼ਾ-ਮੁਕਤ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਜਗਪ੍ਰੀਤ ਸਿੰਘ ਸਾਹੀ ਵੱਲੋਂ ਤਲਵਾੜਾ ਵਿਚ ਰੋਡ ਸ਼ੋਅ ਵੀ ਕੀਤਾ ਗਿਆ ਜਿਸ ਵਿਚ ਵੱਡੀ ਸੰਖਿਆ ਵਿਚ ਵਰਕਰ ਅਤੇ ਸਮਰਥਕ ਹਾਜਰ ਸਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਬਿਸ਼ਨ ਦਾਸ ਸੰਧੂ, ਮਦਨ ਲਾਲ, ਸ਼ਾਮ ਸਿੰਘ ਪਲਾਹੜ, ਅਸ਼ੋਕ ਕੁਮਾਰ, ਰਾਮ ਪਾਲ, ਬਿੱਟੂ ਅਮਰੋਹ, ਦਲਵਿੰਦਰ ਬੋਦਲ, ਦਿਲਾਵਰ ਸਿੰਘ, ਡਾ. ਕੁਲਦੀਪ ਸਿੰਘ, ਕੁਲਬੀਰ ਕੌਰ ਸਾਹੀ, ਡਾ. ਕੁਲਦੀਪ ਕੌਰ, ਰਵਨੀਤ ਕੌਰ ਸਾਹੀ, ਸੁਰਿੰਦਰ ਸਿੰਘ ਪੰਡੋਰੀ, ਸੰਤੋਖ ਸਿੰਘ ਪੰਡੋਰੀ ਆਦਿ ਸਮੇਤ ਵੱਡੀ ਗਿਣਤੀ ਵਿਚ ਪੰਚ ਸਰਪੰਚ, ਆਗੂ ਤੇ ਹੋਰ ਪਤਵੰਤੇ ਹਾਜਰ ਸਨ।
125 ਮਾਡਲ ਬੂਥਾਂ 'ਤੇ ਵੋਟਰਾਂ ਨੂੰ ਦਿੱਤੀਆਂ ਜਾਣਗੀਆਂ ਵਿਸ਼ੇਸ਼ ਸਹੂਲਤਾਂ : ਜ਼ਿਲ੍ਹਾ ਚੋਣ ਅਫ਼ਸਰ
ਹੁਸ਼ਿਆਰਪੁਰ, 2 ਫਰਵਰੀ: ਪੰਜਾਬ ਵਿਧਾਨ ਸਭਾ ਚੋਣਾਂ-2017 ਲਈ 4 ਫਰਵਰੀ ਨੂੰ ਹੋਣ ਵਾਲੀਆਂ ਵੋਟਾਂ ਲਈ 125 ਮਾਡਲ ਪੋਲਿੰਗ ਬੂਥ ਬਣਾਏ ਗਏ ਹਨ ਅਤੇ ਇਨ੍ਹਾਂ ਬੂਥਾਂ 'ਤੇ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਅਤੇ ਚੋਣਾਂ ਵਿੱਚ ਪਹਿਲੀ ਵਾਰ ਵੋਟ ਦਾ ਇਸਤੇਮਾਲ ਕਰਨ ਵਾਲੇ ਕਰੀਬ 26 ਹਜ਼ਾਰ ਨਵੇਂ ਨੌਜਵਾਨ ਵੋਟਰਾਂ ਨੂੰ ਵੀ ਆਪਣੇ-ਆਪਣੇ ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਪ੍ਰਸ਼ੰਸਾ ਪੱਤਰ ਵੀ ਦਿੱਤੇ ਜਾਣਗੇ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਜਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਵਿੱਚ ਵਿਸ਼ੇਸ਼ ਸਹੂਲਤਾਂ ਦੇਣ ਲਈ ਬਣਾਏ ਗਏ 125 ਮਾਡਲ ਪੋਲਿੰਗ ਬੂਥਾਂ 'ਤੇ ਵੋਟਰਾਂ ਲਈ ਸਪੈਸ਼ਲ ਵਲੰਟੀਅਰਜ਼ ਲਗਾਏ ਗਏ ਹਨ। ਇਹ ਵਲੰਟੀਅਰਜ਼ ਵੋਟਰਾਂ ਨੂੰ ਵੋਟ ਪਾਉਣ ਸਬੰਧੀ ਸਹਾਇਤਾ ਮੁਹੱਈਆ ਕਰਵਾਉਣਗੇ।
ਸ੍ਰੀਮਤੀ ਮਿਤਰਾ ਨੇ ਦੱਸਿਆ ਕਿ ਹਰ ਦੇਸ਼ ਦਾ ਭਵਿੱਖ ਉਸ ਦੀ ਯੁਵਾ ਪੀੜ੍ਹੀ 'ਤੇ ਨਿਰਭਰ ਕਰਦਾ ਹੈ, ਇਸ ਲਈ ਵੋਟਾਂ ਵਿੱਚ ਹਰ ਇਕ ਵੋਟਰ ਦੀ ਸ਼ਮੂਲੀਅਤ ਬਹੁਤ ਹੀ ਜ਼ਰੂਰੀ ਹੈ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਵਾਰ 18 ਸਾਲ ਉਮਰ ਪੂਰੀ ਕਰ ਚੁੱਕੇ ਕਰੀਬ 26 ਹਜ਼ਾਰ ਤੋਂ ਵੱਧ ਯੁਵਾ ਵੋਟਰਾਂ ਨੇ ਆਪਣਾ ਨਾਮ ਰਜਿਸਟਰਡ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਵੇਂ ਨੌਜਵਾਨ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵਿਸ਼ੇਸ਼ ਤੌਰ 'ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੇ ਜ਼ਿਲ੍ਹੇ ਦੇ ਸਾਰੇ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ 4 ਫਰਵਰੀ ਨੂੰ ਸਵੇਰੇ 8 ਵਜੇ ਤੋਂ 5 ਵਜੇ ਤੱਕ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ, ਤਾਂ ਜੋ ਇਕ ਸਫ਼ਲ ਲੋਕਤੰਤਰ ਦੀ ਨੀਂਹ ਰੱਖੀ ਜਾ ਸਕੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਮਾਡਲ ਬੂਥਾਂ 'ਤੇ ਵੋਟਾਂ ਸਬੰਧੀ ਵਿਸ਼ੇਸ਼ ਡਿਸਪਲੇਅ ਬੋਰਡ ਵੀ ਲਗਾਏ ਜਾਣਗੇ, ਜਿਨ੍ਹਾਂ 'ਤੇ ਪੋਲਿੰਗ ਸਟੇਸ਼ਨ ਦਾ ਨਾਮ, ਚੋਣ ਕਮਿਸ਼ਨ ਦਾ ਲੋਗੋ, ਨੈਸ਼ਨਲ ਵੋਟਰ ਡੇ, ਅੰਦਰ ਅਤੇ ਬਾਹਰ ਜਾਣ ਦੇ ਰਸਤੇ ਨੂੰ ਦਰਸਾਉਂਦੇ ਹੋਏ ਸਾਈਨ ਬੋਰਡ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੂਥਾਂ 'ਤੇ ਪੀਣ ਵਾਲੇ ਪਾਣੀ ਦੀ ਸੁਵਿਧਾ, ਵੇਟਿੰਗ ਰੂਮ, ਅੱਗ ਬੁਝਾਊ ਯੰਤਰ ਤੋਂ ਇਲਾਵਾ ਨੇਤਰਹੀਣ ਵੋਟਰਾਂ, ਬਜ਼ੁਰਗਾਂ, ਮਹਿਲਾਵਾਂ ਨੂੰ ਵੋਟ ਪਾਉਣ ਲਈ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾ ਦੱਸਿਆ ਕਿ ਗਰਭਵਤੀ ਮਹਿਲਾਵਾਂ ਅਤੇ ਮਾਤਾਵਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅੰਗਹੀਣ ਵੋਟਰਾਂ ਲਈ ਸਾਰੇ ਵਿਧਾਨ ਸਭਾ ਹਲਕਿਆਂ ਦੇ ਬੂਥਾਂ 'ਤੇ ਰੈਂਪ ਵੀ ਬਣਵਾਏ ਗਏ ਹਨ। ਇਸ ਤੋਂ ਇਲਾਵਾ ਅੰਗਹੀਣ ਵੋਟਰਾਂ ਲਈ ਬੂਥਾਂ 'ਤੇ ਵੀਲ੍ਹਚੇਅਰਜ਼ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੰਗਹੀਣ ਵੋਟਰਾਂ ਨੂੰ ਵੋਟ ਪਾਉਣ ਲਈ ਕਿਸੇ ਤਰ੍ਹਾਂ ਦੀ ਕੋਈ ਲਾਈਨ ਵਿੱਚ ਖੜ੍ਹੇ ਹੋਣ ਦੀ ਲੋੜ ਨਹੀਂ ਹੈ ਅਤੇ ਪਹਿਲ ਦੇ ਆਧਾਰ 'ਤੇ ਉਨ੍ਹਾਂ ਦੀ ਵੋਟ ਪੁਆਉਣ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੋਲਿੰਗ ਬੂਥਾਂ 'ਤੇ ਚੋਣਾਂ ਸਬੰਧੀ ਬੈਲੂਨ ਅਤੇ ਰੰਗੋਲੀ ਬਣਾ ਕੇ ਵੋਟਰਾਂ ਦਾ ਸਵਾਗਤ ਵੀ ਕੀਤਾ ਜਾਵੇਗਾ।
ਕੇਵਲ ਵਿਦਿਆਰਥੀਆਂ ਨੂੰ ਹੋਵੇਗੀ 3 ਫਰਵਰੀ ਨੂੰ ਛੁੱਟੀ
ਹੁਸ਼ਿਆਰਪੁਰ, 2 ਫਰਵਰੀ- ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਜ਼ਿਲ੍ਹੇ ਦੇ ਸਰਕਾਰੀ, ਅਰਧ ਸਰਕਾਰੀ, ਪ੍ਰਾਈਵੇਟ ਯੂਨੀਵਰਸਿਟੀਆਂ, ਕਾਲਜ ਅਤੇ ਸਕੂਲਾਂ ਦੇ ਬੱਚਿਆਂ ਨੂੰ 3 ਫਰਵਰੀ ਨੂੰ ਛੁੱਟੀ ਦਾ ਐਲਾਨ ਕੀਤਾ ਹੈ, ਜਦ ਕਿ 4 ਫਰਵਰੀ ਨੂੰ ਜ਼ਿਲ੍ਹੇ ਦੇ ਵਪਾਰਕ ਅਤੇ ਸਨੱਅਤੀ ਅਦਾਰਿਆਂ ਵਿੱਚ ਪੇਡ ਛੁੱਟੀ ਹੋਵੇਗੀ।
ਜਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਵੱਖ-ਵੱਖ ਵਿਭਾਗਾਂ ਸਮੇਤ ਸਕੂਲਾਂ ਦੇ ਅਧਿਕਾਰੀਆਂ, ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿਆਦਾਤਰ ਪੋਲਿੰਗ ਬੂਥ ਸਰਕਾਰੀ/ਅਰਧ ਸਰਕਾਰੀ ਯੂਨੀਵਰਸਿਟੀ, ਕਾਲਜ ਅਤੇ ਸਕੂਲ ਅਦਾਰਿਆਂ ਵਿੱਚ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਚੋਣ ਅਮਲੇ ਵਲੋਂ 3 ਫਰਵਰੀ ਨੂੰ ਇਨ੍ਹਾਂ ਨਿਰਧਾਰਤ ਬਿਲਡਿੰਗਾਂ ਵਿੱਚ ਪੋਲਿੰਗ ਬੂਥ ਸਥਾਪਿਤ ਕੀਤੇ ਜਾਣੇ ਹਨ। ਇਸ ਲਈ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ 3 ਫਰਵਰੀ ਨੂੰ ਸਰਕਾਰੀ/ਅਰਧ ਸਰਕਾਰੀ/ਪ੍ਰਾਈਵੇਟ ਯੂਨੀਵਰਸਿਟੀ, ਕਾਲਜ ਅਤੇ ਸਕੂਲਾਂ ਦੇ ਬੱਚਿਆਂ ਨੂੰ ਛੁੱਟੀ ਘੋਸ਼ਿਤ ਕੀਤੀ ਜਾਂਦੀ ਹੈ। ਇਹ ਛੁੱਟੀ ਕੇਵਲ ਬੱਚਿਆਂ ਲਈ ਹੋਵੇਗੀ ਅਤੇ ਅਦਾਰੇ ਦੇ ਅਧਿਕਾਰੀ/ਕਰਮਚਾਰੀ ਆਪਣੀ ਡਿਊਟੀ 'ਤੇ ਰਹਿਣਗੇ। ਇਹ ਹੁਕਮ ਵਿਦਿਅਕ ਅਦਾਰੇ, ਯੂਨੀਵਰਸਿਟੀ, ਸਕੂਲਾਂ, ਕਾਲਜਾਂ ਆਦਿ ਜਿਨ੍ਹਾਂ ਵਿੱਚ ਪ੍ਰੀਖਿਆ ਚੱਲ ਰਹੀ ਹੈ, ਉਤੇ ਲਾਗੂ ਨਹੀਂ ਹੋਣਗੇ।
ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟਰੇਟ ਨੇ 4 ਫ਼ਰਵਰੀ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਥਿਤ ਵਪਾਰਕ ਤੇ ਉਦਯੋਗਿਕ ਜਾਂ ਇਸ ਤਰ੍ਹਾਂ ਦੇ ਹੋਰ ਅਦਾਰਿਆਂ ਵਿੱਚ 4 ਫ਼ਰਵਰੀ ਨੂੰ ਵੋਟਾਂ ਵਾਲੇ ਦਿਨ ਛੁੱਟੀ ਕਰਨ ਦਾ ਐਲਾਨ ਕੀਤਾ ਹੈ। ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 135-ਬੀ ਤਹਿਤ ਜਾਰੀ ਕੀਤੇ ਇਨ੍ਹਾਂ ਹੁਕਮਾਂ ਅਨੁਸਾਰ ਇਸ ਦਿਨ ਨੂੰ ਪੇਡ ਛੁੱਟੀ ਐਲਾਨਿਆ ਗਿਆ ਹੈ ਅਤੇ ਇਸ ਦਿਨ ਛੁੱਟੀ ਬਦਲੇ ਕੋਈ ਵੀ ਅਦਾਰਾ ਆਪਣੇ ਕਰਮਚਾਰੀਆਂ/ਕਾਮਿਆਂ ਦੀ ਤਨਖਾਹ ਵਿੱਚ ਕਟੌਤੀ ਨਹੀਂ ਕਰੇਗਾ। ਉਨ੍ਹਾਂ ਦੱਸਿਆ ਕਿ ਹਰੇਕ ਵਿਅਕਤੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕੇ, ਇਸ ਲਈ ਵੋਟਾਂ ਵਾਲੇ ਦਿਨ ਛੁੱਟੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਛੁੱਟੀ ਨਾ ਦੇਣ ਦੀ ਸੂਰਤ ਵਿੱਚ ਸਬੰਧਤ ਅਦਾਰੇ ਨੂੰ ਜੁਰਮਾਨਾਂ ਵੀ ਹੋ ਸਕਦਾ ਹੈ।
ਵੋਟ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਨ ਲਈ ਸਾਰੇ ਪ੍ਰਬੰਧ ਮੁਕੰਮਲ : ਜਿਲ੍ਹਾ ਚੋਣ ਅਫ਼ਸਰ
-ਮੁਕੇਰੀਆਂ 90,913, ਦਸੂਹਾ 89,955, ਉੜਮੁੜ 85,662, ਸ਼ਾਮਚੁਰਾਸੀ 79,494, ਹੁਸ਼ਿਆਰਪੁਰ 84,075, ਚੱਬੇਵਾਲ 74,374 ਅਤੇ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ 'ਚ 80,706 ਮਹਿਲਾ ਵੋਟਰ
-ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ ਵੋਟਾਂ
ਹੁਸ਼ਿਆਰਪੁਰ, 1 ਫਰਵਰੀ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਵੋਟ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਨ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ-2017 ਲਈ ਵੋਟਰ 4 ਫਰਵਰੀ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਵੋਟਰ ਸ਼ਨਾਖਤੀ ਕਾਰਡ ਜਾਂ ਪ੍ਰਵਾਨਿਤ ਸ਼ਨਾਖਤੀ ਪੱਤਰ ਦਿਖਾ ਕੇ ਆਪਣੀ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਲਾਲਚ, ਡਰ ਅਤੇ ਭੈਅ ਦੇ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਵਿੱਚ ਵੋਟਿੰਗ ਕਰਵਾਉਣ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸਾਰੇ ਪੁਖਤਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਸ੍ਰੀਮਤੀ ਮਿਤਰਾ ਨੇ ਦੱਸਿਆ ਕਿ ਜਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਵਿੱਚ 12,05,994 ਵੋਟਰਾਂ ਵਿੱਚੋਂ 5,85,179 ਮਹਿਲਾ ਵੋਟਰ ਅਤੇ 6,20,794 ਮਰਦ ਹਨ, ਜਦਕਿ 21 ਥਰਡ ਜੈਂਡਰ ਵੋਟਰ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੋਟਰਾਂ ਵਿੱਚ 18 ਤੋਂ 19 ਸਾਲ ਦੇ ਕਰੀਬ 26 ਹਜ਼ਾਰ ਵੋਟਰ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਮੁਕੇਰੀਆਂ ਵਿੱਚ 95015 ਮਰਦ, 90913 ਮਹਿਲਾ ਵੋਟਰਾਂ ਤੋਂ ਇਲਾਵਾ 7 ਥਰਡ ਜੈਂਡਰ ਸਮੇਤ ਕੁੱਲ 1,85,935 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਦਸੂਹਾ ਵਿੱਚ 93,594 ਮਰਦ, 89,955 ਮਹਿਲਾ ਵੋਟਰ, 6 ਥਰਡ ਜੈਂਡਰ ਸਮੇਤ 1,83,555 ਵੋਟਰ, ਹਲਕਾ ਉੜਮੁੜ ਵਿੱਚ 86,959 ਮਰਦ, 85,662 ਮਹਿਲਾ ਵੋਟਰ ਸਮੇਤ ਕੁਲ 1,72,621 ਵੋਟਰ, ਸ਼ਾਮਚੁਰਾਸੀ ਵਿੱਚ 85,060 ਮਰਦ, 79,494 ਮਹਿਲਾ ਵੋਟਰਾਂ ਸਮੇਤ ਕੁੱਲ 1,64,554 ਵੋਟਰ, ਹੁਸ਼ਿਆਰਪੁਰ ਵਿੱਚ 91,525 ਮਰਦ, 84,075 ਮਹਿਲਾ ਵੋਟਰ, 6 ਥਰਡ ਜੈਂਡਰ ਸਮੇਤ ਕੁੱਲ 1,75,606 ਵੋਟਰ, ਚੱਬੇਵਾਲ ਵਿੱਚ 80,941 ਮਰਦ, 74,374 ਮਹਿਲਾ ਵੋਟਰਾਂ ਸਮੇਤ ਕੁੱਲ 1,55,315 ਵੋਟਰ ਅਤੇ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਵਿੱਚ 87,700 ਮਰਦ, 80,706 ਮਹਿਲਾ ਵੋਟਰ ਅਤੇ 2 ਥਰਡ ਜੈਂਡਰ ਸਮੇਤ ਕੁੱਲ 1,68,408 ਵੋਟਰ ਮੱਤਦਾਨ ਕਰਨਗੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 4 ਫਰਵਰੀ ਦਿਨ ਸ਼ਨੀਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਵੋਟਰਾਂ ਲਈ ਵੋਟ ਦੀ ਵਰਤੋਂ ਕਰਨ ਸਮੇਂ ਵੋਟਰ ਸ਼ਨਾਖਤੀ ਕਾਰਡ ਜਾਂ ਪ੍ਰਵਾਨਿਤ ਸ਼ਨਾਖਤੀ ਪੱਤਰ ਜ਼ਰੂਰੀ ਹੋਵੇਗਾ। ਉਨ੍ਹਾਂ ਜ਼ਿਲ੍ਹੇ ਦੇ ਸਾਰੇ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ 4 ਫਰਵਰੀ ਨੂੰ ਹਰ ਇਕ ਵੋਟਰ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੇ। ਉਨ੍ਹਾਂ ਦੱਸਿਆ ਕਿ ਵੋਟਰ ਵੋਟ ਪਾਉਣ ਸਮੇਂ ਨੋਟਾ ਦੇ ਬਟਨ ਦੀ ਵੀ ਵਰਤੋਂ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਵਿੱਚੋਂ 2 ਹਲਕਿਆਂ ਹੁਸ਼ਿਆਰਪੁਰ ਅਤੇ ਚੱਬੇਵਾਲ ਵਿਖੇ ਪਹਿਲੀ ਵਾਰ ਵੀਵੀਪੈਟ ਦੀ ਵਰਤੋਂ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਵੀਵੀਪੈਟ ਇਕ ਵੱਖਰਾ ਸਿਸਟਮ ਹੈ, ਜਿਸ ਦੇ ਦੋ ਭਾਗ ਵੀਵੀਪੈਟ ਸਿਸਟਮ ਅਤੇ ਵੀਵੀਪੈਟ ਡਿਸਪਲੇਅ ਯੂਨਿਟ ਹਨ ਜਿਹੜੇ ਇਲੈਕਟ੍ਰਾਨਿਕ ਵੋਟਰ ਮਸ਼ੀਨ ਨਾਲ ਜੁੜੇ ਹੋਏ ਹਨ ਜੋ ਵੋਟਰਾਂ ਨੂੰ ਜਾਣੂ ਕਰਵਾਉਂਦੇ ਹਨ ਕਿ ਉਨ੍ਹਾਂ ਦੀਆਂ ਵੋਟਾਂ ਉਨ੍ਹਾਂ ਦੇ ਚਾਹੁਣ ਅਨੁਸਾਰ ਪੈ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜਦੋਂ ਵੋਟ ਪੈਂਦੀ ਹੈ ਤਾਂ ਇਕ ਸਲਿੱਪ ਪ੍ਰਿੰਟ ਹੁੰਦੀ ਹੈ, ਜਿਸ ਦੇ ਵਿੱਚ ਲੜੀ ਨੰਬਰ, ਉਮੀਦਵਾਰ ਦਾ ਨਾਂ, ਚੋਣ ਨਿਸ਼ਾਨ ਵੀਵੀਪੈਟ ਦੀ ਮਸ਼ੀਨ 'ਤੇ 7 ਸੈਕਿੰਡ ਤੱਕ ਡਿਸਪਲੇਅ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਵਿੱਚ ਪ੍ਰਿੰਟਿਡ ਸਲਿੱਪ ਆਪਣੇ ਆਪ ਹੀ ਵੀਵੀਪੈਟ ਦੇ ਬਾਕਸ ਵਿੱਚ ਡਿੱਗ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਮੌਕ ਪੋਲ ਹੋਣ ਤੋਂ ਬਾਅਦ ਵੀਵੀਪੈਟ ਨੂੰ ਪੋਲਿੰਗ ਏਜੰਟਾਂ ਦੀ ਮੌਜੂਦਗੀ ਵਿੱਚ ਸੀਲ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਵੋਟ ਪਾਉਣ ਤੋਂ ਬਾਅਦ ਪ੍ਰਿੰਟ ਹੋਈਆਂ ਸਲਿੱਪਾਂ ਬਾਕਸ ਵਿੱਚ ਰਹਿ ਜਾਂਦੀਆਂ ਹਨ ਅਤੇ ਇਨ੍ਹਾਂ ਸਲਿੱਪਾਂ ਨੂੰ ਕੋਈ ਵੋਟਰ ਆਪਣੇ ਨਾਲ ਲੈ ਕੇ ਨਹੀ ਜਾ ਸਕਦਾ। ਉਨ੍ਹਾਂ ਦੱਸਿਆ ਕਿ ਇਹ ਪੇਪਰ ਸਲਿੱਪਾਂ ਵੀਵੀਪੈਟ ਵਿੱਚੋਂ ਗਿਣਤੀ ਦੇ ਸਮੇਂ ਕੱਢੀਆਂ ਜਾਂਦੀਆਂ ਹਨ।
ਸਮਾਜਿਕ ਸਿੱਖਿਆ ਵਿਸ਼ੇ ਦਾ ਪੰਜ ਦਿਨਾ ਸੈਮੀਨਾਰ ਪੁਰਹੀਰਾਂ ਵਿਚ ਲੱਗਿਆ
ਸੈਮੀਨਾਰ ਵਿਚ ਰਿਸੋਰਸ ਪਰਸਨ ਬਲਬੀਰ ਸਿੰਘ ਵੱਲੋਂ ਭੂਗੋਲ ਤੇ ਨਕਸ਼ਿਆਂ ਸਬੰਧੀ ਲਾਹੇਵੰਦ ਜਾਣਕਾਰੀ ਦਿੱਤੀ ਗਈ। ਅਨੁਪਮ ਕੰਵਰ, ਸੀਮਾ ਰਾਣੀ ਅਤੇ ਸੁਰਜੀਤ ਸਿੰਘ ਵੱਲੋਂ ਤਨਾਅ ਦੂਰ ਕਰਨ, ਇਤਿਹਾਸ, ਨਾਗਰਿਕ ਸ਼ਾਸਤਰ, ਅਰਥ ਸ਼ਾਸਤਰ ਆਦਿ ਵਿਸ਼ਿਆਂ ਨੂੰ ਛੂਹਿਆ ਗਿਆ। ਸੁਰਿੰਦਰ ਕੁਮਾਰ ਵੱਲੋਂ ਯੋਗ ਸਬੰਧੀ ਜਾਣਕਾਰੀ ਦਿੱਤੀ ਗਈ। ਇਨ-ਸਰਵਿਸ ਸਿਖਲਾਈ ਕੇਂਦਰ ਦੇ ਦਰਸ਼ਨ ਸਿੰਘ ਨੇ ਸੈਮੀਨਾਰ ਦੌਰਾਨ ਹਾਜ਼ਰ ਅਧਿਆਪਕਾਂ ਨੂੰ ਆਪਣੀ ਸਿਖਲਾਈ ਦੀ ਲਗਾਤਾਰਤਾ ਲਈ ਹਮੇਸ਼ਾ ਤਤਪਰ ਰਹਿੰਦੇ ਹੋਏ ਪੁਸਤਕਾਂ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੰਟਰਨੈੱਟ ਦੇ ਯੁੱਗ ਵਿਚ ਰਵਾਇਤੀ ਸਿੱਖਿਆ ਨੂੰ ਨਵੀਂ ਜਾਣਕਾਰੀ ਤੇ ਤਕਨੀਕ ਨਾਲ ਚੰਗੇਰੇ ਅਧਿਆਪਨ ਨੂੰ ਨਿਖਾਰਨਾ ਚਾਹੀਦਾ ਹੈ। ਇਸ ਦੌਰਾਨ ਅਧਿਆਪਕਾਂ ਵੱਲੋਂ ਆਪਣੇ ਪੜ੍ਹਨ-ਪੜ੍ਹਾਉਣ ਸਬੰਧੀ ਤਰਜ਼ਬੇ ਅਤੇ ਤਕਨੀਕਾਂ ਵੀ ਸਾਂਝੀਆਂ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਸਮਾਜਿਕ ਸਿੱਖਿਆ ਤੋਂ ਇਲਾਵਾ ਵੱਖ ਵੱਖ ਕੇਂਦਰਾਂ ਵਿਚ ਅੰਗਰੇਜ਼ੀ, ਹਿਸਾਬ, ਸਾਇੰਸ, ਸਰੀਰਕ ਸਿੱਖਿਆ ਆਦਿ ਵਿਸ਼ਿਆਂ ਦੇ ਅਧਿਅਪਕਾਂ ਦੇ ਸੈਮੀਨਾਰ ਵੀ ਲਗਾਏ ਗਏ।
ਅਬਜ਼ਰਵਰ ਮੁਹੰਮਦ ਮੰਜਾਰੂਲ ਹਸਨ ਨੇ ਕੀਤੀ ਖਰਚਾ ਰਜਿਸਟਰਾਂ ਦੀ ਚੈਕਿੰਗ
ਖਰਚਾ ਅਬਜ਼ਰਵਰ ਅਸਲਮ ਹਸਨ ਨੇ ਕੀਤੀ ਖਰਚਾ ਰਜਿਸਟਰਾਂ ਦੀ ਅਚਨਚੇਤ ਚੈਕਿੰਗ
ਹੁਸ਼ਿਆਰਪੁਰ, 1 ਫਰਵਰੀ: ਭਾਰਤ ਚੋਣ ਕਮਿਸ਼ਨ ਵਲੋਂ ਮੁਕੇਰੀਆਂ, ਦਸੂਹਾ ਤੇ ਉੜਮੁੜ ਵਿਧਾਨ ਸਭਾ ਹਲਕੇ ਲਈ ਨਿਯੁਕਤ ਕੀਤੇ ਗਏ ਖਰਚਾ ਅਬਜ਼ਰਵਰ ਸ੍ਰੀ ਅਸਲਮ ਹਸਨ ਆਈ.ਆਰ.ਐਸ. ਨੇ ਵਿਧਾਨ ਸਭਾ ਹਲਕਾ ਉੜਮੁੜ ਦੇ ਖਰਚਾ ਰਜਿਸਟਰਾਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਵਿਧਾਨ ਸਭਾ ਹਲਕਾ ਉੜਮੁੜ ਦੀ ਰਿਟਰਨਿੰਗ ਅਫ਼ਸਰ-ਕਮ-ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀਮਤੀ ਜੀਵਨਜਗਜੋਤ ਕੌਰ ਨੇ ਖਰਚਾ ਅਬਜ਼ਰਵਰ ਨੂੰ ਵਿਸਥਾਰ ਨਾਲ ਪਾਰਟੀਆਂ ਵਲੋਂ ਖਰਚ ਕੀਤੇ ਗਏ ਖਰਚੇ ਸਬੰਧੀ ਰੱਖੇ ਗਏ ਬਿਓਰੇ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਖਰਚਾ ਰਜਿਸਟਰਾਂ ਦੀ ਬਾਰੀਕੀ ਨਾਲ ਜਾਂਚ ਕਰਦੇ ਹੋਏ ਖਰਚਾ ਅਬਜ਼ਰਵਰ ਸ੍ਰੀ ਅਸਲਮ ਹਸਨ ਨੇ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪਾਰਟੀਆਂ ਵਲੋਂ ਚੋਣ ਰੈਲੀ, ਨੁੱਕੜ ਨਾਟਕਾਂ ਜਾਂ ਪ੍ਰਚਾਰ ਲਈ ਵਰਤੀ ਜਾਣ ਵਾਲੀ ਸਮੱਗਰੀ ਸਮੇਤ ਇਕ-ਇਕ ਚੀਜ਼ ਦੀ ਬਾਰੀਕੀ ਨਾਲ ਪ੍ਰਫਾਰਮੇ ਅਨੁਸਾਰ ਲਿਸਟ ਤਿਆਰ ਕਰਕੇ ਖਰਚਾ ਰਜਿਸਟਰ ਵਿੱਚ ਦਰਜ਼ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਚੋਣ ਰੈਲੀਆਂ ਦੌਰਾਨ ਤਿਆਰ ਕੀਤੀ ਗਈ ਸਟੇਜ, ਮਾਈਕ, ਕੁਰਸੀਆਂ ਸਮੇਤ ਚਾਹ-ਪਾਣੀ 'ਤੇ ਵੀ ਖਰਚ ਕੀਤੀ ਜਾਣ ਵਾਲੀ ਰਾਸ਼ੀ 'ਤੇ ਪੈਨੀ ਨਜ਼ਰ ਰੱਖੀ ਜਾਵੇ। ਉਨ੍ਹਾਂ ਨੇ ਬੜੀ ਬਾਰੀਕੀ ਨਾਲ ਅਧਿਕਾਰੀਆਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਵਿਸਥਾਰ ਨਾਲ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ।
ਇਸ ਮੌਕੇ ਉਨ੍ਹਾਂ ਦੇ ਨਾਲ ਸਹਾਇਕ ਖਰਚਾ ਅਬਜ਼ਰਵਰ ਸ੍ਰੀ ਸਰਫਰਾਜ਼ ਅਹਿਮਦ ਅਤੇ ਐਲ.ਓ. ਸ੍ਰੀ ਨਰਿੰਦਰ ਪਾਲ ਸਮੇਤ ਸਬੰਧਤ ਅਧਿਕਾਰੀ ਤੇ ਸਟਾਫ਼ ਮੈਂਬਰ ਮੌਜੂਦ ਸਨ।