ਤਲਵਾੜਾ, 8 ਸਤੰਬਰ: ਪੰਜਾਬ ਸਕੂਲ ਖੇਡਾਂ ਦੇ ਜੋਨ ਤਲਵਾੜਾ ਕ੍ਰਿਕੇਟ ਮੁਕਾਬਲੇ ਵਿਚ ਸਰਕਾਰੀ ਹਾਈ ਸਕੂਲ ਚੰਗੜਵਾਂ ਦੀ ਟੀਮ ਪਹਿਲੇ ਸਥਾਨ ਤੇ ਰਹੀ।
ਸਕੂਲ ਦੇ ਹੈੱਡਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਸਕੂਲ ਦੀ ਅੰਡਰ 17 ਕ੍ਰਿਕੇਟ ਟੀਮ ਨੇ ਜੋਨਲ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦੀ ਟੀਮ ਰਨਰ ਅੱਪ ਰਹੀ। ਉਨ੍ਹਾਂ ਦੱਸਿਆ ਕਿ ਅੰਡਰ 14 ਸਾਲ ਲੜਕੇ ਦੀ ਟੀਮ ਨੇ ਮੁਕਾਬਲੇ ਵਿਚ ਰਨਰ ਅੱਪ ਰਹੀ ਜਦਕਿ ਸ. ਮ. ਹ. ਸਕੂਲ ਤਲਵਾੜਾ ਦੀ ਟੀਮ ਜੇਤੂ ਰਹੀ। ਉਨ੍ਹਾਂ ਦੱਸਿਆ ਕਿ ਇਸ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਸਕੂਲ ਦੇ ਡੀ. ਪੀ. ਹਰਪਾਲ ਸਿੰਘ ਅਤੇ ਮਿਹਨਤੀ ਵਿਦਿਆਰਥੀਆਂ ਨੂੰ ਜਾਂਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਨੀਤਾ ਠਾਕੁਰ, ਸੁਰਿੰਦਰ, ਪ੍ਰਧਾਨ ਸਿੰਘ, ਰਾਧਾ ਠਾਕੁਰ ਸਮੇਤ ਸਕੂਲ ਦੇ ਸਮੂਹ ਅਧਿਆਪਕ ਹਾਜਰ ਸਨ।

No comments:
Post a Comment