ਤਲਵਾੜਾ, 8 ਸਤੰਬਰ: ਅੱਜ ਇੱਥੇ ਮਾਨਵਵਾਦੀ ਚੇਤਨਾ ਟਰੱਸਟ ਦੀ ਵਿਸ਼ੇਸ਼ ਇਕੱਤਰਤਾ ਉੱਘੇ ਉਦਯੋਗਪਤੀ ਕੁਲਵੰਤ ਸਿੰਘ ਸ਼ਾਹੀ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਵਿਚ ਟਰੱਸਟ ਦੇ ਪ੍ਰਧਾਨ ਪ੍ਰੋ. ਬਲਦੇਵ ਸਿੰਘ ਬੱਲੀ ਨੇ ਦੱਸਿਆ ਕਿ ਸਮਾਜਿਕ ਚੇਤਨਾ ਦੇ ਮੰਤਵ ਨਾਲ ਟਰੱਸਟ ਵੱਲੋਂ ਨਰੋਈ ਪੱਤਰਕਾਰੀ ਤੇ ਸਾਹਿਤ ਨੂੰ ਉਤਸ਼ਾਹਿਤ ਤੇ ਪ੍ਰਫੁੱਲਿਤ ਕੀਤਾ ਜਾਵੇਗਾ ਅਤੇ ਛੇਤੀ ਹੀ ਇੱਕ ਉੱਚ ਪੱਧਰੀ ਸੈਮੀਨਾਰ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟਰੱਸਟ ਦੇ ਪਲੇਠੇ ਸਮਾਗਮ ਵਿਚ ਸਾਹਿਤ ਅਤੇ ਪੱਤਰਕਾਰੀ ਵਿਚ ਯੋਗਦਾਨ ਦੇਣ ਵਾਲੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਸਾਹਿਤ ਦੇ ਪਿੜ ਵਿੱਚੋਂ ਇਸ ਅਵਾਰਡ ਲਈ ਉੱਘੇ ਪੰਜਾਬੀ ਗ਼ਜ਼ਲਗੋ ਜਨਾਬ ਅਮਰੀਕ ਡੋਗਰਾ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਸਾਹਿਤਕ ਅਖ਼ਬਾਰ ਦੀਆਂ ਤਿਆਰੀਆਂ ਵੀ ਜਾਰੀ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰ. ਨਵਤੇਜ ਗੜ੍ਹਦੀਵਾਲਾ, ਅਮਰੀਕ ਡੋਗਰਾ, ਜਸਵੀਰ ਬੋਦਲ, ਸਮਰਜੀਤ ਸਿੰਘ ਸ਼ਮੀ ਨੇ ਵਿਚਾਰ ਸਾਂਝੇ ਕੀਤੇ।

No comments:
Post a Comment