ਤਲਵਾੜਾ, 13 ਸਤੰਬਰ: ਪੌਂਗ ਡੈਮ ਦੀ ਉਸਾਰੀ ਤੋਂ ਬਾਦ ਵਿਸ਼ਾਲ ਸਿੰਚਾਈ ਪ੍ਰਾਜੈਕਟ ਤਹਿਤ ਸ਼ਾਹ ਨਹਿਰ ਦਾ ਨਿਰਮਾਣ ਅੱਸੀਵਿਆਂ ਵਿਚ ਕੀਤਾ ਗਿਆ ਅਤੇ ਇਸ ਉੱਪਰ 207 ਮੈਗਾਵਾਟ ਸਮਰੱਥਾ ਵਾਲੇ ਚਾਰ ਪਾਵਰ ਹਾਊਸ ਸਥਾਪਿਤ ਕੀਤੇ ਗਏ।
3404 ਏਕੜ ਵਿਚ ਫੈਲੀ ਮਸਨੂਈ ਝੀਲ ਵਿਚੋਂ ਨਿਕਲੀ 37 ਕਿਲੋਮੀਟਰ ਲੰਮੀ ਇਸ ਨਹਿਰ ਵਿਚੋ ਹਾਲ ਹੀ ਵਿਚ ਹਿਮਾਚਲ ਦੀ ਲਿਫ਼ਟ ਸਕੀਮ ਵਾਲੀ ਨਹਿਰ ਤੋਂ ਇਲਾਵਾ ਅਨੇਕਾਂ ਛੋਟੀਆਂ ਨਹਿਰਾਂ ਨਿਕਦੀਆਂ ਹਨ ਜੋ ਪੰਜਾਬ ਵਿਚ ਹਰਿਆਲੀ ਤੇ ਖ਼ੁਸ਼ਹਾਲੀ ਦੀ ਜੀਵਨ ਰੇਖਾ ਬਣਦੀਆਂ ਹਨ। ਪਰੰਤੂ ਇਸ ਵੇਲੇ ਬੈਰਾਜ ਹੈੱਡਵਰਕਸ ਤੋਂ ਹੀ ਇਸ ਨਹਿਰ ਦੀ ਬਦਹਾਲੀ ਦੀ ਤਸਵੀਰ ਲੋਕਾਂ ਲਈ ਬੇਚੈਨੀ ਦਾ ਕਾਰਨ ਬਣ ਰਹੀ ਹੈ। ਨਹਿਰ ਤੇ ਬਣੇ ਪਹਿਲੇ ਪੁਲ ਦੀ ਹਾਲਤ ਜ਼ਰਜ਼ਰ ਹੈ ਤੇ ਇਸ ਵਿਚ ਸੁਰੱਖਿਆ ਲਈ ਬਣੀਆਂ ਸੀਮਿੰਟਡ ਰੇਲਿੰਗ ਹੀ ਗਾਇਬ ਹੋ ਰਹੀ ਹੈ ਜਿਸ ਨਾਲ ਮਨੁੱਖ ਤੇ ਪਸ਼ੂਆਂ ਲਈ ਇਸ ਪੁਲ ਬੇਹੱਦ ਘਾਤਕ ਬਣ ਗਿਆ ਹੈ। ਇਸੇ ਪੁਲ ਦੇ ਹੇਠਾਂ ਨਹਿਰ ਦਾ ਇੱਕ ਕਿਨਾਰਾ ਵੀ ਪੂਰੀ ਤਰਾਂ ਨਸ਼ਟ ਹੋ ਗਿਆ ਹੈ ਜਿਸ ਨੂੰ ਰੇਤ ਆਦਿ ਦੀਆਂ ਬੋਰੀਆਂ ਲਗਾਈਆਂ ਗਈਆਂ ਹਨ। ਪੂਰੀ ਨਹਿਰ ਵਿਚ ਸਲੈਬਾਂ ਥਾਂ ਥਾਂ ਤੋਂ ਧਸ ਚੁੱਕੀਆਂ ਹਨ। ਸੂਤਰਾਂ ਅਨੁਸਾਰ ਨਹਿਰ ਦੀ ਡਾਵਾਂਡੋਲ ਹਾਲਤ ਦੇ ਚਲਦਿਆਂ ਇਸ ਨੂੰ ਇਸ ਦੀ ਪੂਰੀ ਸਮਰੱਥਾ ਯਾਨੀ 11500 ਕਿਉਸਿਕ ਤੇ ਚਲਾਉਣ ਦਾ ਜੋਖ਼ਿਮ ਨਹੀਂ ਲਿਆ ਜਾ ਰਿਹਾ। ਬੈਰਾਜ ਦੀ ਸੁਰੱਖਿਆ ਲਈ ਤਾਇਨਾਤ ਸੁਰੱਖਿਆ ਕਰਮਚਾਰੀਆਂ ਲਈ ਬਣੇ ਕੈਬਿਨ ਤੇ ਸਟੋਰ ਢਹਿ ਢੇਰੀ ਹੋ ਕੇ ਖੰਡਰ ਬਣ ਰਹੇ ਹਨ ਤੇ ਇਹ ਖ਼ੁਦ ਸੁਰੱਖਿਆ ਕਰਮਚਾਰੀਆਂ ਦੀ ਸੁਰੱਖਿਆ ਤੇ ਵੀ ਪ੍ਰਸ਼ਨ ਚਿੰਨ੍ਹ ਬਣ ਚੁੱਕੇ ਹਨ। ਬੈਰਾਜ ਪੁਲ ਤੇ ਲੁੱਕ ਬਜਰੀ ਦੀ ਲੇਅਰ, ਲਾਈਟਾਂ, ਗੇਟਾਂ ਨੂੰ ਰੰਗ ਰੋਗਨ ਆਦਿ ਪੂਰੀ ਤਰਾਂ ਨਦਾਰਦ ਹਨ ਅਤੇ ਤਲਵਾੜਾ ਤੋਂ ਸ਼ਾਹ ਨਹਿਰ ਬੈਰਾਜ ਤੱਕ ਜਾਂਦੀ ਸੜਕ ਆਪਣੀ ਬਦਹਾਲੀ, ਪੁਨਰ-ਨਿਰਮਾਣ ਜਾ ਮੁਰੰਮਤ ਦੀ ਅਣਹੋਂਦ ਸਦਕਾ ਹੁਣ ਤੱਕ ਅਨੇਕਾਂ ਕੀਮਤੀ ਜਾਨਾਂ ਲੈ ਚੁੱਕੀ ਹੈ। ਲੋਕਾਂ ਦੀ ਸਰਕਾਰ ਤੋਂ ਮੰਗ ਹੈ ਕਿ ਸ਼ਾਹ ਨਹਿਰ ਪ੍ਰਾਜੈਕਟ ਦੀ ਸਾਰ ਲਈ ਜਾਵੇ ਅਤੇ ਬੈਰਾਜ, ਨਹਿਰ ਤੇ ਸੜਕ ਦੀ ਲੁੜੀਂਦੀ ਮੁਰੰਮਤ ਪਹਿਲ ਦੇ ਆਧਾਰ ਤੇ ਕਰਵਾਈ ਜਾਵੇ।

No comments:
Post a Comment