ਹੁਸ਼ਿਆਰਪੁਰ, 28 ਸਤੰਬਰ:ਵਿੱਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁਦਰਾ ਕਰਜੇ ਦਾ ਮੈਗਾ ਕੈਂਪ ਸ਼ਿਰਾਜ ਪੈਲਸ ਵਿਖੇ ਲਗਾਇਆ ਗਿਆ।
ਕੈਂਪ ਦੀ ਪ੍ਰਧਾਨਗੀ ਨਾਬਾਰਡ ਦੇ ਮੁੱਖ ਮਹਾਂਪ੍ਰਬੰਧਕ ਡਾ. ਪੀ.ਐਮ.ਘੋਲੇ ਨੇ ਕੀਤੀ। ਇਸ ਦੌਰਾਨ ਸੰਬੋਧਨ ਕਰਦੇ ਹੋਏ ਪੰਜਾਬ ਨੈਸ਼ਨਲ ਬੈਂਕ ਦੇ ਮੰਡਲ ਪ੍ਰਮੁੱਖ ਸ੍ਰੀਕਾਂਤ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੁਦਰਾ ਕਰਜਾ ਯੋਜਨਾ ਦੇ ਤਹਿਤ ਬਹੁਤ ਹੀ ਆਸਾਨ ਕਿਸ਼ਤਾਂ ਵਿੱਚ ਆਮ ਲੋਕਾਂ ਨੂੰ ਕਰਜੇ ਮੁਹੱਈਆ ਕਰਵਾਏ ਜਾਂਦੇ ਹਨ। ਬਾਲ ਸਕੀਮ ਤਹਿਤ ਲਾਭਪਾਤਰੀ ਬੈਂਕ ਤੋਂ 50 ਹਜ਼ਾਰ ਰੁਪਏ ਦਾ ਕਰਜਾ ਲੈ ਸਕਦੇ ਹਨ। ਕਿਸ਼ੋਰ ਸਕੀਮ ਤਹਿਤ ਲਾਭਪਾਤਰੀ 5 ਲੱਖ ਅਤੇ ਤਰੂਣ ਸਕੀਮ ਤਹਿਤ ਲਾਭਪਾਤਰੀ 10 ਲੱਖ ਰੁਪਏ ਤੱਕ ਦਾ ਕਰਜਾ ਲੈ ਸਕਦੇ ਹਨ। ਇਸ ਦੌਰਾਨ ਡਾ. ਪੀ ਐਮ ਘੋਲੇ ਅਤੇ ਪੰਜਾਬ ਗ੍ਰਾਮੀਣ ਬੈਂਕ ਦੇ ਚੇਅਰਮੈਨ ਅਰੁਣ ਸ਼ਰਮਾ ਨੇ ਪ੍ਰਧਾਨ ਮੰਤਰੀ ਮੁਦਰਾ ਸਕੀਮ ਬਾਰੇ ਜਾਣਕਾਰੀ ਦਿੱਤੀ ਅਤੇ 2937 ਲਾਭਪਾਤਰੀਆਂ ਨੂੰ 9.78 ਕਰੋੜ ਰੁਪਏ ਦੇ ਕਰਜੇ ਮਨਜ਼ੂਰ ਕੀਤੇ ਗਏ ਅਤੇ ਮੁੱਖ ਮਹਿਮਾਨ ਦੁਆਰਾ 250 ਲਾਭਪਾਤਰੀਆਂ ਨੂੰ ਕਰਜਾ ਮਨਜ਼ੂਰੀ ਪੱਤਰ ਵੰਡੇ ਗਏ। ਇਸ ਮੌਕੇ 'ਤੇ ਜੌਨਲ ਮੈਨੇਜਰ ਆਰ ਐਸ ਬਜਾਜ, ਐਲ ਡੀ ਐਮ ਆਰ ਸੀ ਸ਼ਰਮਾ, ਰਿਜੀਨਲ ਮੈਨੇਜਰ ਜਸਬੀਰ ਸਿੰਘ, ਡੀ ਡੀ ਐਮ ਇੰਦਰਜੀਤ ਕੌਰ, ਐਸ ਕੇ ਸੂਦ ਸਮੇਤ ਜ਼ਿਲ੍ਹੇ ਦੀਆਂ ਸਾਰੀਆਂ ਬੈਂਕਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

No comments:
Post a Comment