ਹੁਸ਼ਿਆਰਪੁਰ, 30 ਸਤੰਬਰ: ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਰਾਜੀਵ ਗਾਂਧੀ ਖੇਡ ਅਭਿਆਨ ਸਕੀਮ ਤਹਿਤ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਸਹਿਯੋਗ ਨਾਲ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਪੇਂਡੂ ਟੂਰਨਾਮੈਂਟ ਦੇ ਆਖਰੀ ਦਿਨ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ। ਇਨਾਮ ਵੰਡ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਊਟਡੋਰ ਸਟੇਡੀਅਮ ਵਿਖੇ ਨਗਰ ਨਿਗਮ ਵੱਲੋਂ ਯੂ.ਐਸ.ਆਈ.ਐਸ. ਦੇ ਤਹਿਤ ਸੰਥੈਟਿਕ ਐਥਲੈਟਿਕ ਟਰੈਕ ਬਣਾਉਣ ਦੇ ਲਈ ਮਤਾ ਪਾਸ ਹੋ ਚੁਕਿਆ ਹੈ ਅਤੇ ਜਲਦ ਹੀ ਇਥੇ ਅਧੁਨਿਕ ਕਿਸਮ ਦਾ ਸੰਥੈਟਿਕ ਐਥਲੈਟਿਕ ਟਰੈਕ ਬਣਾਇਆ ਜਾਵੇਗਾ। ਉਨ੍ਹਾਂ ਨੇ ਆਊਟਡੋਰ ਸਟੇਡੀਅਮ ਵਿਖੇ ਵਰਲਡ ਕਲਾਸ ਲੈਵਲ ਦਾ ਸਵੀਮਿੰਗ ਪੂਲ ਅਤੇ ਮਲਟੀਪਰਪਜ਼ ਹਾਲ ਬਣਾਏ ਜਾਣ ਦੀ ਵੀ ਘੋਸ਼ਣਾ ਕੀਤੀ। ਉਨ੍ਹਾਂ ਨੇ ਕਿਹਾ ਕਿ ਖੇਡਾਂ ਦਾ ਜੀਵਨ ਵਿੱਚ ਖਾਸ ਮਹੱਤਵ ਹੈ। ਇਸ ਦੇ ਨਾਲ ਸਰੀਰ ਤੇ ਮਨ ਤੰਦਰੁਸਤ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ ਦੀ ਤਰ੍ਹਾਂ ਪਿੰਡਾਂ ਵਿੱਚ ਵੀ ਖੇਡ ਸਹੂਲਤਾਂ ਮੁਹੱਈਆ ਕਰਾਉਣ ਦੇ ਲਈ ਯਤਨ ਕੀਤੇ ਜਾ ਰਹੇ ਹਨ।
ਇਸ ਦੌਰਾਨ ਜ਼ਿਲ੍ਹਾ ਖੇਡ ਅਫਸਰ ਸ੍ਰੀ ਵਿਜੇ ਕੁਮਾਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਬਾਸਕਿਟ ਬਾਲ, ਕਬੱਡੀ, ਖੋ-ਖੋ, ਹਾਕੀ, ਵਾਲੀਬਾਲ, ਹੈਂਡਬਾਲ, ਐਥਲੈਟਿਕਸ, ਕੁਸ਼ਤੀ ਅਤੇ ਫੁੱਟਬਾਲ ਦੇ ਫਾਇਨਲ ਮੁਕਾਬਲੇ ਕਰਵਾਏ ਗਏ ਹਨ। ਬਾਸਕਿਟ ਬਾਲ ਲੜਕੀਆਂ ਅਤੇ ਲੜਕਿਆਂ ਦੇ ਮੁਕਾਬਲਿਆਂ ਵਿੱਚ ਟਾਂਡਾ, ਵਾਲੀਬਾਲ (ਲੜਕੇ) ਮੁਕਾਬਲੇ ਵਿੱਚ ਹੁਸ਼ਿਆਰਪੁਰ-1, ਵਾਲੀਬਾਲ ਲੜਕੀਆਂ ਦੇ ਮੁਕਾਬਲੇ ਵਿੱਚ ਅੱਤੋਵਾਲ ਹੁਸ਼ਿਆਰਪੁਰ-2, ਕੁਸ਼ਤੀ ਲੜਕੇ ਦੇ ਮੁਕਾਬਲਿਆਂ ਵਿੱਚ ਬਲਾਕ ਹੁਸ਼ਿਆਰਪੁਰ-1, ਹੈਂਡਬਾਲ ਲੜਕੀਆਂ ਤੇ ਲੜਕਿਆਂ ਦੇ ਮੁਕਾਬਲੇ ਵਿੱਚ ਸਤਿ ਸਾਹਿਬ ਸਪੋਰਟਸ ਕਲੱਬ ਮੇਘੋਵਾਲ, ਕਬੱਡੀ ਲੜਕੀਆਂ ਵਿੱਚ ਗੜ੍ਹਦੀਵਾਲਾ-ਭੂੰਗਾ, ਕਬੱਡੀ ਲੜਕਿਆਂ ਵਿੱਚ ਦਸੂਹਾ, ਖੋ-ਖੋ ਲੜਕੀਆਂ ਤੇ ਲੜਕੇ ਤਲਵਾੜਾ ਨੇ ਬਾਜੀ ਮਾਰੀ। ਇਸੇ ਤਰ੍ਹਾਂ ਕੁਸ਼ਤੀ 42 ਕਿਲੋ ਵਰਗ ਵਿੱਚ ਪਰਵਿੰਦਰ ਸਿੰਘ, 45 ਕਿਲੋ ਵਰਗ ਵਿੱਚ ਲਾਲ ਹੂਸੈਨ, 49 ਕਿਲੋ ਵਰਗ ਵਿੱਚ ਮੁਹੰਮਦ ਰਫੀ, 53 ਕਿਲੋ ਵਰਗ ਵਿੱਚ ਵਰਕਤ ਅਲੀ, 58 ਕਿਲੋ ਵਿੱਚ ਅਜੇ ਕੁਮਾਰ, 63 ਕਿਲੋ ਵਿੱਚ ਸੁਭਨੀਤ, 76 ਕਿਲੋ ਵਿੱਚ ਸਰਬਜੀਤ ਸਿੰਘ, 125 ਕਿਲੋ ਵਰਗ ਵਿੱਚ ਪਰਮਵੀਰ ਸਿੰਘ ਨੇ ਬਾਜੀ ਮਾਰੀ।
ਇਸ ਮੌਕੇ 'ਤੇ ਜੂਡੋ ਕੋਚ ਸੁਰਿੰਦਰ ਸਿੰਘ ਸੋਢੀ, ਖੋ ਖੋ ਕੋਚ ਮੈਡਮ ਬਲਵਿੰਦਰ ਕੌਰ, ਸਕੱਤਰ ਜਿਲ੍ਹਾ ਜੂਡੋ ਐਸੋਸੀਏਸ਼ਨ ਹਰਕ੍ਰਿਤ ਸਿੰਘ, ਸਾਬਕਾ ਕੋਚ ਪਾਲ ਸਿੰਘ, ਸਕੱਤਰ ਖੋ ਖੋ ਐਸੋਸੀਏਸ਼ਨ ਸਰਦਾਰੀ ਲਾਲ, ਵਾਲੀਬਾਲ ਕੋਚ ਚੰਚਲ ਸਿੰਘ, ਬਾਕਸਿੰਗ ਦੇ ਕੋਚ ਹਰਜੰਤ ਸਿੰਘ, ਕੋਚ ਸ਼ਾਮ ਲਾਲ ਸਮੇਤ ਭਾਰੀ ਸੰਖਿਆ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।