ਹੁਸ਼ਿਆਰਪੁਰ 3 ਮਾਰਚ: ਜਿਲਾ ਚੋਣ ਅਫਸਰ -ਕਮ- ਡਿਪਟੀ ਕਮਿਸ਼ਨਰ ਸ:ਦੀਪਇੰਦਰ ਸਿੰਘ ਨੇ 6 ਮਾਰਚ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਸਬੰਧੀ ਪ੍ਰਬੰਧਕੀ ਕੰਪਲੈਕਸ ਦੇ ਮੀਟਿਗ ਹਾਲ ਵਿਖੇ ਚੋਣ ਲੜ ਰਹੇ ਜਿਲੇ ਦੇ ਸਮੂਹ ਚੋਣ ਹਲਕਿਆਂ ਦੇ ਉਮੀਦਵਾਰਾਂ , ਉਨਾਂ ਦੇ ਨੁਮਾਇਦਿਆਂ ਅਤੇ ਚੋਣ ਏਜੰਟਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਜਿਲੇ ਦੇ 7 ਪੰਜਾਬ ਵਿਧਾਨ ਸਭਾ ਹਲਕਿਆਂ ਲਈ ਵੋਟਾਂ ਦੀ ਗਿਣਤੀ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ । ਉਨਾਂ ਦੱਸਿਆ ਕਿ ਰਿਆਤ ਬਾਹਰਾ ਇੰਸਟੀਚਿਊਟ ਹੁਸ਼ਿਆਰਪੁਰ ਵਿਖੇ ਵਿਧਾਨ ਸਭਾ ਹਲਕਾ 43- ਹੁਸ਼ਿਆਰਪੁਰ , 42- ਸ਼ਾਮ ਚੁਰਾਸੀ ਅਤੇ 41- ਉੜਮੁੜ ਲਈ ਪਈਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ , ਵਿਧਾਨ ਸਭਾ ਹਲਕਾ 44- ਚੱਬੇਵਾਲ , 45-ਗੜਸ਼ੰਕਰ ਲਈ ਪਈਆਂ ਵੋਟਾਂ ਦੀ ਗਿਣਤੀ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਅਤੇ ਵਿਧਾਨ ਸਭਾ ਹਲਕਾ 40-ਦਸੂਹਾ ਤੇ 39-ਮੁਕੇਰੀਆਂ ਲਈ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਸ੍ਰੀ ਗੁਰੂ ਤੇਗ ਬਹਾਦੁਰ ਕਾਲਜ ਫਾਰ ਗਰਲਜ਼ ਦਸੂਹਾ ਵਿਖੇ ਹੋਵੇਗਾ ।
ਜਿਲਾ ਚੋਣ ਅਫਸਰ ਨੇ ਦੱਸਿਆ ਕਿ ਇਨਾਂ ਮਤਗਣਨਾ ਕੇਦਰਾਂ ਵਿਖੇ ਗਿਣਤੀ ਦਾ ਕੰਮ ਸਵੇਰੇ 8-00 ਵਜੇ ਸ਼ੁਰੂ ਹੋ ਜਾਵੇਗਾ ਇਸ ਲਈ ਸਮੂਹ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਅਤੇ ਚੌਣ ਏਜੰਟ ਠੀਕ 7-00 ਵਜੇ ਮਤਗਣਨਾ ਕੇਦਰਾਂ ਤੇ ਪਹੁੰਚ ਜਾਣ । ਉਨਾਂ ਦੱਸਿਆ ਕਿ ਹਰੇਕ ਮਤਗਣਨਾ ਕੇਦਰ ਵਿਖੇ ਚੋਣ ਕਮਿਸ਼ਨ ਦੀਆਂ ਹਦਾਇਤਾ ਅਨੁਸਾਰ ਭਾਰਤ ਸਰਕਾਰ ਵਲੋ ਨਿਯੁਕਤ ਅਬਜ਼ਰਬਰ ਦੀ ਨਿਗਰਾਨੀ ਹੇਠ ਮਤਗਣਨਾ ਦਾ ਕੰਮ ਹੋਵੇਗਾ । ਮਤਗਣਨਾ ਕੇਦਰ ਵਿਚ ਸਵੇਰੇ 8-00 ਵਜੇ ਗਿਣਤੀ ਦਾ ਕੰਮ ਸ਼ੁਰੂ ਹੋਵੇਗਾ ਜਿਸ ਵਿਚ ਸਭ ਤੋ ਪਹਿਲਾਂ ਡਾਕ ਰਾਂਹੀ ਆਏ ਬੈਲਟ ਪੇਪਰਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਬਾਅਦ ਵਿਚ ਈ ਵੀ ਐਮ ਮਸ਼ੀਨਾਂ ਰਾਂਹੀ ਪਈਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ । ਹਰ ਇਕ ਮਤਗਣਨਾ ਕੇਦਰ ਵਿਚ 14 ਟੇਬਲ ਲਗਾਏ ਜਾਣਗੇ ਅਤੇ ਇਕ ਵੱਖਰਾਂ ਟੇਬਲ ਸਬੰਧਤ ਹਲਕੇ ਦੇ ਰਿਟਰਨਿੰਗ ਅਫਸਰ ਦਾ ਹੋਵੇਗਾ । ਹਰ ਟੇਬਲ ਤੇ ਚੋਣ ਲੜ ਰਹੇ ਉਮੀਦਵਾਰਾਂ ਦਾ ਇਕ ਇਕ ਗਿਣਤੀ ਏਜੰਟ ਹਾਜ਼ਰ ਹੋਵੇਗਾ । ਉਨਾਂ ਦੱਸਿਆ ਕਿ ਮਤਗਣਨਾ ਕੇਦਰ ਤੋ 100 ਮੀਟਰ ਦੇ ਘੇਰੇ ਅੰਦਰ ਕੋਈ ਵੀ ਵਹੀਕਲ ਲਿਜਾਣ ਦੀ ਆਗਿਆ ਨਹੀ ਹੋਵੇਗੀ । ਗਿਣਤੀ ਕੇਦਰ ਵਿਚ ਮੋਬਾਇਲ ਫੋਨ ਲਿਜਾਣ ਦੀ ਆਗਿਆ ਵੀ ਨਹੀ ਹੋਵੇਗੀ ।
ਜਿਲਾ ਚੋਣ ਅਫਸਰ ਨੇ ਹੋਰ ਦਸਿਆ ਕਿ ਮੀਡੀਆ ਦੀ ਸਹੂਲਤ ਲਈ ਹਰ ਮਤਗਣਨਾ ਕੇਦਰ ਦੇ ਨਜ਼ਦੀਕ ਇਕ ਮੀਡੀਆ ਸੈਟਰ ਸਥਾਪਿਤ ਕੀਤਾ ਜਾਵੇਗਾ । ਉਨਾਂ ਨੇ ਜਿਲੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਦੇ ਚੋਣ ਲੜ ਰਹੇ ਉਮੀਦਵਾਰਾਂ ਅਤੇ ਉਨਾਂ ਦੇ ਨੁਮਾਇਦਿਆਂ ਨੂੰ ਅਪੀਲ ਕੀਤੀ ਕਿ ਜਿਸ ਤਰਾਂ ਵੋਟਾਂ ਪਾਉਣ ਦਾ ਕੰਮ ਸ਼ਾਤੀਪੂਰਵਕ ਹੋਇਆ ਹੈ ਉਸੇ ਤਰਾਂ ਹੀ ਵੋਟਾਂ ਦੀ ਗਿਣਤੀ ਦਾ ਕੰਮ ਸ਼ਾਤੀਪੂਰਵਕ ਨੇਪਰੇ ਚਾੜਨ ਲਈ ਪ੍ਰਸ਼ਾਸ਼ਨ ਨੂੰ ਆਪਣਾ ਸਹਿਯੋਗ ਦੇਣ । ਇਸ ਮੋਕੇ ਤੇ ਰਿਟਰਨਿੰਗ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ( ਜਰਨਲ) ਸ੍ਰੀ ਵਿਨੈ ਬੁਬਲਾਨੀ , ਰਿਟਰਨਿੰਗ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ( ਵਿਕਾਸ ) ਸ੍ਰੀ ਹਰਮਿੰਦਰ ਸਿੰਘ , ਰਿਟਰਨਿਗ ਅਫਸਰ-ਕਮ-ਐਸ ਡੀ ਐਮ ਦਸੂਹਾ ਉਮਾ ਸ਼ੰਕਰ , ਰਿਟਰਨਿੰਗ ਅਫਸਰ-ਕਮ-ਐਸ ਡੀ ਐਮ ਮੁਕੇਰੀਆਂ ਰਾਹੁਲ ਚਾਬਾ , ਰਿਟਰਨਿੰਗ ਅਫਸਰ-ਕਮ-ਐਸ ਡੀ ਐਮ ਗੜਸ਼ੰਕਰ ਰਣਜੀਤ ਕੋਰ , ਰਿਟਰਨਿੰਗ ਅਫਸਰ-ਕਮ-ਜਿਲਾ ਟਰਾਂਸਪੋਰਟ ਅਫਸਰ ਪੀ ਐਸ ਗਿੱਲ ਅਤੇ ਰਿਟਰਨਿੰਗ ਅਫਸਰ-ਕਮ-ਜਿਲਾ ਵਿਕਾਸ ਤੇ ਪੰਚਾਇਤ ਅਫਸਰ ਅਵਤਾਰ ਸਿੰਘ ਭੁੱਲਰ, ਚੋਣ ਤਹਿਸੀਲਦਾਰ ਹਰਦੇਵ ਸਿੰਘ ਅਤੇ ਚੋਣਾਂ ਨਾਲ ਸਬੰਧਤ ਅਧਿਕਾਰੀ ਵੀ ਹਾਜ਼ਰ ਸਨ ।

No comments:
Post a Comment