ਪਦਮਸ਼੍ਰੀ ਡਾ. ਸੁਰਜੀਤ ਪਾਤਰ ਵੱਲੋਂ ਡਾ. ਅਨੀਸ ਦਾ ਪੁਸਤਕ ‘ਮਨੋਜਾਤ ਮਸਵਾਣੀ’ ਦਾ ਵਿਮੋਚਨ
ਤਲਵਾੜਾ, 18 ਮਾਰਚ : ਪੰਜਾਬੀ ਸਾਹਿਤ ਅਤੇ ਕਲਾ ਮੰਚ (ਰਜਿ:) ਤਲਵਾੜਾ ਵੱਲੋਂ ਆਯੋਜਿਤ ਸਾਹਿਤਕ ਸਮਾਗਮ ਵਿਚ ਲੋਕ ਸ਼ਾਇਰ ਡਾ. ਸੁਰਜੀਤ ਪਾਤਰ ਪਦਮਸ਼੍ਰੀ ਵੱਲੋਂ ਡਾ. ਅਮਰਜੀਤ ਅਨੀਸ ਦੇ ਪੰਜਾਬੀ ਕਾਵਿ ਸੰਗ੍ਰਿਹ ‘ਮਨੋਜਾਤ ਮਸਵਾਣੀ’ ਦਾ ਵਿਮੋਚਨ ਕੀਤਾ ਗਿਆ ਅਤੇ ਇੰਜ: ਹਰਜੀਤ ਸਿੰਘ ਡਿਪਟੀ ਚੀਫ਼ ਇੰਜੀਨੀਅਰ ਬਿਆਸ ਡੈਮ, ਇੰਜੀ: ਐਚ. ਕੇ. ਕੌਸ਼ਿਕ ਨਿਗਰਾਨ ਇੰਜੀਨੀਅਰ ਪਾਵਰ ਵਿੰਗ ਬੀ. ਬੀ. ਐਮ. ਬੀ., ਪ੍ਰੋ. ਬੀ. ਐਸ. ਬੱਲੀ ਡੀ. ਪੀ. ਆਰ. ਓ. ਰੂਪਨਗਰ, ਡਾ. ਸੁਰਿੰਦਰ ਮੰਡ ਵੀ ਪ੍ਰਧਾਨਗੀ ਮੰਡਲ ਵਿਚ ਮੌਜੂਦ ਸਨ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਅਨੀਸ ਦੀ ਕਵਿਤਾ ਵਿਚ ਰਵਾਨੀ, ਅਹਿਸਾਸ ਅਤੇ ਸਰੋਦੀਪਣ ਦਾ ਸੁਮੇਲ ਹੈ ਅਤੇ ਇਸ ਕਾਵਿ ਸੰਗ੍ਰਿਹ ਵਿਚ ਉਨ੍ਹਾਂ ਮਾਨਵੀ ਰੂਹ ਦੀਆਂ ਸੁਰਾਂ ਨੂੰ ਸ਼ਬਦਾਂ ਦਾ ਜਾਮਾ ਪਹਿਨਾਇਆ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਗਾਇਕ ਉਹ ਹੈ ਜੋ ਸਾਡੀ ਖਾਮੋਸ਼ੀ ਨੂੰ ਗਾਉਂਦਾ ਹੈ ਅਤੇ ਸ਼ਾਇਰ ਦੁਨੀਆਵੀ ਅਕਸ ਅਤੇ ਅਸਲ ਆਪੇ ਵਿਚਲੀ ਵਿੱਥ ਨੂੰ ਸਮਝਦਾ ਹੋਇਆ ਸੰਵੇਦਾਨਾਵਾਂ ਨੂੰ ਛੂੰਹਦਾ ਹੈ। ਇਸ ਮੌਕੇ ਡਾ. ਪਾਤਰ ਵੱਲੋਂ ਆਪਣੀਆਂ ਬੇਮਿਸਾਲ ਰਚਨਾਵਾਂ ਦੀ ਛਹਿਬਰ ਨੇ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ ਅਤੇ ‘ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ’, ‘ਗ਼ਜ਼ਲ ਮੈਂ ਲਿਖਦਾਂ’, ‘ਬਲ਼ਦਾ ਬਿਰਖ’, ‘ਇਕ ਲਰਜ਼ਦਾ ਨੀਰ’ ਆਦਿ ਇੱਕ ਤੋਂ ਬਾਅਦ ਇਕ ਸ਼ਾਹਕਾਰ ਰਚਨਾਵਾਂ ਨੇ ਖ਼ੂਬ ਸਮਾਂ ਬੰਨ੍ਹਿਆ। ਮੰਚ ਦੇ ਪ੍ਰਧਾਨ ਡਾ. ਸੁਰਿੰਦਰ ਮੰਡ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਮਾਗਮ ਬਾਰੇ ਜਾਣਕਾਰੀ ਦਿੱਤੀ। ਪ੍ਰਿੰ. ਕੇ. ਐਲ. ਰਾਣਾ, ਪ੍ਰਿੰ. ਦੇਸ ਰਾਜ ਸ਼ਰਮਾ, ਪ੍ਰਿੰ. ਧਰਮਪਾਲ ਸਾਹਿਲ ਅਤੇ ਪ੍ਰੋ. ਬੀ. ਐ¤ਸ. ਬੱਲੀ ਵੱਲੋਂ ‘ਮਨੋਜਾਤ ਮਸਵਾਣੀ’ ਉੱਤੇ ਕੂੰਜੀਵਤ ਸੰਬੋਧਨਾਂ ਰਾਹੀਂ ਪੁਸਤਕ ਦੀਆਂ ਖ਼ੂਬੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕੀਤਾ ਗਿਆ। ਮਹਿਮਾਨ ਸ਼ਾਇਰਾਂ ਵਿਚ ਜਨਾਬ ਜ਼ਮੀਰ ਅਲੀ ਜ਼ਮੀਰ ਮਲੇਰਕੋਟਲਾ, ਐਡਵੋਕੇਟ ਰਘਬੀਰ ਸਿੰਘ ਟੇਰਕਿਆਣਾ, ਕਰਨੈਲ ਸਿੰਘ ਨੇਕਨਾਵਾਂ, ਜਨਾਬ ਕਸ਼ਿਸ਼ ਹੁਸ਼ਿਆਰਪੁਰੀ, ਐਡਵੋਕੇਟ ਚਮਨ ਸ਼ਰਮਾ ਚਮਨ ਚੰਡੀਗੜ੍ਹ, ਪ੍ਰਿੰ. ਨਵਤੇਜ ਗੜ੍ਹਦੀਵਾਲਾ, ਜਨਾਬ ਅਮਰੀਕ ਡੋਗਰਾ ਨੇ ਆਪਣੀ ਪ੍ਰਪੱਕ ਸ਼ਾਇਰੀ ਨਾਲ ਸਰੋਤਿਆਂ ਨੂੰ ਝੂਮਣ ਲਗਾ ਦਿੱਤਾ। ਵਿਸ਼ੇਸ਼ ਕਰਕੇ ਜ਼ਮੀਰ ਦੇ ਸ਼ੇਅਰ ‘ਜੋ ਗਿਰ ਗਿਰ ਕਰ ਸੰਭਲਨਾ ਜਾਨਤੇ ਹੈਂ, ਵਹੀ ਕਿਸਮਤ ਬਦਲਨਾ ਜਾਨਤੇ ਹੈਂ’ ਤੇ ਕਸ਼ਿਸ਼ ਦੇ ਸ਼ੇਅਰ ‘ਹਮਾਰੇ ਯਾਰੋਂ ਕੋ ਅਹਿਸਾਸ ਭੀ ਨਹੀਂ ਸ਼ਾਇਦ, ਹਮ ਏਕਤਰਫ਼ਾ ਮੁਹੱਬਤ ਨਿਭਾਏ ਜਾਤੇ ਹੈਂ’ ਨੂੰ ਖ਼ੂਬ ਦਾਦ ਮਿਲੀ। ਡਾ. ਹਰਮੇਸ਼ ਡੈਂਟਲ ਸਰਜਨ ਨੇ ਆਪਣੀ ਦਮਦਾਰ ਆਵਾਜ਼ ਵਿਚ ਡਾ. ਅਨੀਸ ਦੀ ਪੁਸਤਕ ਵਿਚੋਂ ਇੱਕ ਗੀਤ ਗਾ ਕੇ ਮਾਹੌਲ ਨੂੰ ਸੁਰਮਈ ਬਣਾ ਦਿੱਤਾ। ਵਿਸ਼ਰੁਤੀ ਵੱਲੋਂ ਗਾਏ ਗੀਤ ਉਪਰੰਤ ਲੰਬੜਦਾਰ ਚੌਧਰੀ ਸਵਰਨ ਦਾਸ ਵੱਲੋਂ ਧਾਰਮਿਕ ਗੀਤ ਪੇਸ਼ ਕੀਤਾ ਗਿਆ। ਮੰਚ ਸੰਚਾਲਨ ਸਮਰਜੀਤ ਸਿੰਘ ਸ਼ਮੀ ਅਤੇ ਅਨੁਰਾਧਾ ਸ਼ਰਮਾ ਵੱਲੋਂ ਬਾਖੂਬੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜਨਾਬ ਨਰੇਸ਼ ਗੁਮਨਾਮ, ਕੇ. ਕੇ. ਸੂਦ, ਆਰ. ਸੀ. ਚੌਧਰੀ, ਡਾ. ਮਨਮੋਹਨ ਸਿੰਘ, ਡਾ. ਰਾਜ ਕੁਮਾਰ, ਜਯੋਤਸਨਾ, ਕਮਲਜੀਤ ਸਿੰਘ ਜੱਗਾ, ਹਰਕਿਰਨ ਸਿੰਘ ਮਿੱਠੂ, ਰਾਜੀਵ ਭਾਰਦਵਾਜ ਪੰਜਾਬ ਲੈਬ, ਰਵਿੰਦਰ ਰਵੀ, ਰਾਜਿੰਦਰ ਮਹਿਤਾ, ਕੇ. ਕੇ. ਰਾਣਾ, ਧਿਆਨ ਸਿੰਘ, ਮਦਨ ਲਾਲ, ਡਾ. ਹਰਮਿੰਦਰ ਸਿੰਘ ਸੋਹਲ, ਰਾਮ ਪਾਲ, ਵਿਪਨ ਸਲਗੋਤਰਾ, ਗੁਰਇਕਬਾਲ ਬੋਦਲ, ਜਸਵੀਰ ਸਿੰਘ, ਸ਼ਾਦੀ ਲਾਲ, ਰੰਜਨ ਸ਼ਰਮਾ, ਪੂਰਨਿਮਾ ਸ਼ਰਮਾ, ਡਾ. ਸ਼ੋਭਨਾ ਸੋਨੀ, ਰਸ਼ਪਾਲ ਸਿੰਘ, ਏ. ਪੀ. ਐਸ. ਉੱਭੀ, ਹਰਸ਼ਵਿੰਦਰ ਕੌਰ, ਪਰਤਾਪ ਸਿੰਘ, ਵਰਿੰਦਰ ਕੁਮਾਰ, ਰਾਜ ਕੁਮਾਰ, ਆਰ. ਸੀ. ਝਾਵਰ, ਵਿਜੇ ਕੁਮਾਰ, ਸ਼ਿਵ ਚਰਨ ਰੇਗਰ, ਜਗਮੋਹਨ ਪਲਿਆਲ, ਪਰਦੀਪ ਸਿੰਘ, ਨਰਿੰਦਰ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।
ਸਮਾਗਮ ਦੀਆਂ ਹੋਰ ਤਸਵੀਰਾਂ ਵੇਖਣ ਲਈ ਇਸ ਲਿੰਕ ਦੇ ਕਲਿੱਕ ਕਰੋ :
http://www.facebook.com/media/set/?set=a.3493409811512.2160453.1159556098&type=1&l=71e5af4877

No comments:
Post a Comment