ਹੁਸ਼ਿਆਰਪੁਰ, 21 ਮਾਰਚ: ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਸ੍ਰ: ਦੀਪਇੰਦਰ ਸਿੰਘ ਨੇ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਸਾਈਬਰ ਕੈਫਿਆਂ ਦੇ ਮਾਲਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਸਾਰੇ ਸਾਈਬਰ ਕੈਫਿਆਂ ਵਿਖੇ ਆਉਣ ਵਾਲੇ ਅਤੇ ਸਾਈਬਰ ਕੈਫੇ ਇਸਤੇਮਾਲ ਕਰਨ ਵਾਲੇ ਸਾਰੇ ਵਿਅਕਤੀਆਂ ਦਾ ਸ਼ਨਾਖਤੀ ਰਜਿਸਟਰ ਤਿਆਰ ਕਰਨਗੇ। ਸਾਈਬਰ ਕੈਫਿਆਂ ਵਿਖੇ ਆਉਣ ਵਾਲੇ ਅਤੇ ਇੰਟਰਨੈਟ ਆਦਿ ਇਸਤੇਮਾਲ ਕਰਨ ਵਾਲੇ ਸਾਰੇ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਹੈਂਡ-ਰਾਈਟਿੰਗ ਵਿੱਚ ਨਾਮ ਪਤਾ , ਟੈਲੀਫੋਨ ਨੰਬਰ ਅਤੇ ਸ਼ਨਾਖਤੀ ਸਬੂਤ ਸਬੰਧੀ ਅੰਦਰਾਜ ਕਰਵਾਇਆ ਜਾਵੇ ਅਤੇ ਉਨ੍ਹਾਂ ਦੇ ਹਸਤਾਖਰ ਵੀ ਕਰਵਾਏ ਜਾਣ। ਅਜਿਹੇ ਵਿਅਕਤੀਆਂ ਦੀ ਸ਼ਨਾਖਤ , ਸ਼ਨਾਖਤੀ ਕਾਰਡ ਜਾਂ ਹੋਰ ਕਿਸੇ ਕਾਰਡ , ਰਾਸ਼ਨ ਕਾਰਡ, ਡਰਾਈਵਿੰਗ ਲਾਇੰਸੰਸ, ਪਾਸ ਪੋਰਟ ਜਾਂ ਫੋਟੋ ਕਰੈਡਿਟ ਕਾਰਡ ਰਾਹੀਂ ਕੀਤੀ ਜਾਵੇ। ਮੇਲ ਸਰਵਰ ਵਿੱਚ ਐਕਟੀਵਿਟੀ ਸਰਵਰ ਲੋਕ ਨੂੰ ਘੱਟੋ-ਘੱਟ 6 ਮਹੀਨੇ ਕਾਇਮ ਰੱਖਿਆ ਜਾਵੇ।
ਜ਼ਿਲ੍ਹਾ ਮੈਜਿਸਟਰੇਟ ਨੇ ਧਾਰਾ 144 ਤਹਿਤ ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰਾਂ, ਕਸਬਿਆਂ, ਪਿੰਡਾਂ ਅਧੀਨ ਪੈਂਦੇ ਸਮੂਹ ਸਰਕਾਰੀ/ਸਹਿਕਾਰੀ / ਪ੍ਰਾਈਵੇਟ ਬੈਂਕਾਂ ਦੇ ਪ੍ਰਬੰਧਕਾਂ ਅਤੇ ਪੈਟਰੋਲ ਪੰਪਾਂ ਦੇ ਮਾਲਕਾਂ ਨੂੰ ਆਪਣੇ-ਆਪਣੇ ਬੈਂਕ / ਪੈਟਰੋਲ ਪੰਪਾਂ ਦੇ ਪ੍ਰਵੇਸ਼ ਸਥਾਨ ਤੇ ਸੀ. ਸੀ. ਟੀ.ਵੀ. ਕੈਮਰੇ ਲਗਾਉਣ ਲਈ ਕਿਹਾ ਹੈ ।
ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਨੇ 144 ਅਧੀਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕੋਈ ਵੀ ਵਿਅਕਤੀ / ਪੰਚਾਇਤ , ਨਗਰ ਕੌਂਸਲ/ ਨਗਰ ਪੰਚਾਇਤ ਜ਼ਿਲ੍ਹਾ ਮੈਜਿਸਟਰੇਟ ਸਬੰਧਤ ਉਪ ਮੰਡਲ ਮੈਜਿਸਟਰੇਟ ਜਾਂ ਸਬੰਧਤ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੀ ਲਿਖਤੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਕੋਈ ਛੱਪੜ ਨਹੀਂ ਪੂਰੇਗਾ।
ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੋਰ ਹੁਕਮ ਰਾਹੀਂ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰਾਂ, ਕਸਬਿਆਂ, ਪਿੰਡਾਂ ਅਧੀਨ ਪੈਂਦੇ ਸਮੂਹ ਹੋਟਲਾਂ / ਰੈਸਟੋਰੈਂਟਾਂ ਦੇ ਮਾਲਕ ਆਪਣੇ-ਆਪਣੇ ਹੋਟਲ / ਰੈਸਟਰੈਂਟ ਦੇ ਪ੍ਰਵੇਸ਼ ਸਥਾਨ ਤੇ ਸਮਾਨ ਦੀ ਜਾਂਚ ਲਈ ਅਕਸਰੇ ਸਕਰੀਨਿੰਗ ਮਸ਼ੀਨ ਲਗਾਉਣਗੇ ਅਤੇ ਆਉਣ ਵਾਲੇ ਮਹਿਮਾਨਾਂ ਦੀ ਸੁਰੱਖਿਆ ਚੈਕਿੰਗ ਕਰਨਗੇ।
ਉਪਰੋਕਤ ਹੁਕਮ 20 ਮਈ 2012 ਤੱਕ ਲਾਗੂ ਰਹਿਣਗੇ।

No comments:
Post a Comment