ਹੁਸ਼ਿਆਰਪੁਰ, 7 ਮਾਰਚ: ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਵੱਲੋਂ 7 ਮਾਰਚ ਤੋਂ 9 ਮਾਰਚ 2012 ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮੁਹੱਲਾ ਦੇ ਮੌਕੇ ਤੇ ਫਸਟ ਏਡ ਹੋਮ, ਨਰਸਿੰਗ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਰੈਡ ਕਰਾਸ ਭਵਨ ਤੋਂ ਫਸਟ ਏਡ ਅਤੇ ਨਰਸਿੰਗ ਹੋਮ ਦੇ ਮਾਹਿਰਾਂ ਦੀ ਟੀਮ ਨੂੰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੀ ਐਬੂਲੈਂਸ ਰਾਹੀਂ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਭੁਪਿੰਦਰਜੀਤ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਜਿਸ ਵਿੱਚ ਲੈਕਚਰਾਰ ਫਸਟ ਏਡ ਅਤੇ ਹੋਮ ਨਰਸਿੰਗ ਸ੍ਰੀ ਦਰਸ਼ਨ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੱਗਰਾਂ, ਬਲਬੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡਾ, ਸੋਹਨ ਸਿਘ, ਸਰਕਾਰੀ ਐਲੀਮੈਂਟਰੀ ਸਕੂਲ ਬੈਂਸ ਅਵਾਨ, ਸੰਤੋਖ ਸਿੰਘ ਪੰਜਾਬ ਹੋਮਗਾਰਡਜ਼, ਨਰਿੰਜਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾੜੀਆਂਕਲਾਂ, ਜਸਵੀਰ ਸਿੰਘ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਟਾਂਡਾ, ਮਨਜੀਤ ਸਿੰਘ, ਸਰਕਾਰੀ ਹਾਈ ਸਕੂਲ ਬਿੰਜੋ, ਅਮਰਜੀਤ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਸਮੂੰਦੜਾ, ਨਵੀਨ ਚਾਵਲਾ ਅਤੇ ਸੁਭਾਸ਼ ਸਿੰਘ ਵੀ ਸ਼ਾਮਲ ਹਨ।
ਸਕੱਤਰ ਰੈਡ ਕਰਾਸ ਸੁਸਾਇਟੀ ਸ੍ਰ: ਭੁਪਿੰਦਰਜੀਤ ਸਿੰਘ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੀਮ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮੁਹੱਲਾ ਦੇ ਮੌਕੇ ਤੇ ਫਸਟ ਏਡ ਅਤੇ ਹੋਮ ਨਰਸਿੰਗ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ ਮੇਲੇ ਦੌਰਾਨ ਹੋਣ ਵਾਲੀ ਕਿਸੇ ਵੀ ਅਣ-ਸੁਖਾਵੀਂ ਦੁਰਘਟਨਾ ਦੇ ਮੌਕੇ ਤੇ ਪ੍ਰਭਾਵਿਤ ਵਿਅਕਤੀਆਂ ਨੂੰ ਮੁਢਲੀ ਸਹਾਇਤਾ ਦੇ ਨੇੜੇ ਦੇ ਹਸਪਤਾਲ ਵਿੱਚ ਪਹੁੰਚਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹੋਲੇ-ਮੁਹੱਲੇ ਦੇ ਮੌਕੇ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਹਰ ਸਾਲ ਫ਼ਸਟ ਏਡ ਪੋਸਟ ਲਗਾਈ ਜਾਂਦੀ ਹੈ ਜਿਸ ਵਿੱਚ ਮਰੀਜਾਂ ਨੂੰ ਦਵਾਈਆਂ ਅਤੇ ਐਬੂਲੈਂਸ ਸੇਵਾ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ।

No comments:
Post a Comment