ਹੁਸ਼ਿਆਰਪੁਰ, 20 ਮਾਰਚ: ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲ੍ਹਾ ਹੁਸ਼ਿਆਰਪੁਰ ਵਿੱਚ ਮੱਧੂ ਮੱਖੀ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰ: ਅਵਤਾਰ ਸਿੰਘ ਭੁੱਲਰ ਨੇ ਕੀਤੀ। ਇਸ ਮੀਟਿੰਗ ਵਿੱਚ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਨਰੇਸ਼ ਕੁਮਾਰ, ਐਚ ਡੀ ਓ ਤਲਵਾੜਾ ਡਾ. ਮੁਖਤਿਆਰ ਸਿੰਘ, ਵਿਸ਼ਾ ਵਸਤੂ ਮਾਹਰ ਡਾ. ਚਮਨ ਲਾਲ ਵਸ਼ਿਸ਼ਟ ਤੋਂ ਇਲਾਵਾ ਉਪ ਪ੍ਰਧਾਨ ਫੈਪਰੋ ਪਰਮਜੀਤ ਸਿੰਘ ਕਾਲੂਵਾਹਰ, ਵਰਿੰਦਰ ਵੀਰ ਸਿੰਘ, ਕਰਨੈਲ ਸਿੰਘ ਆਦਿ ਮੱਧੂ ਮੱਖੀ ਪਾਲਕਾਂ ਨੇ ਵੀ ਭਾਗ ਲਿਆ।
ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰ: ਭੁੱਲਰ ਨੇ ਮੀਟਿੰਗ ਦੌਰਾਨ ਕਿਹਾ ਕਿ ਪੇਂਡੂ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਕੰਢੀ ਇਲਾਕੇ ਦੇ ਬੇਰੋਜ਼ਗਾਰ ਨੌਜਵਾਨਾਂ ਅਤੇ ਲੜਕੀਆਂ ਲਈ ਮੱਧੂ ਮੱਖੀ ਪਾਲਣ ਦਾ ਧੰਦਾ ਇੱਕ ਅਹਿਮ ਰੋਲ ਨਿਭਾ ਸਕਦਾ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕੰਢੀ ਇਲਾਕੇ ਵਿੱਚ ਮੱਧੂ ਮੱਖੀ ਪਾਲਣ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਬੇ-ਰੋਜ਼ਗਾਰ ਨੌਜਵਾਨਾਂ ਅਤੇ ਲੜਕੀਆਂ ਨੂੰ ਪ੍ਰੇਰਿਤ ਕਰਨ ਲਈ ਕਿਹਾ। ਮੀਟਿੰਗ ਦੌਰਾਨ ਮੱਧੂ ਮੱਖੀ ਪਾਲਕਾਂ ਵੱਲੋਂ ਮੱਧੂ ਮੱਖੀ ਪਾਲਣ ਦੇ ਕਰਜਾ ਕੇਸ ਬੈਂਕਾਂ ਰਾਹੀਂ ਪਾਸ ਕਰਾਉਣ, ਬਿਹਾਰ ਪੈਟਰਨ ਤੇ ਮਿਲਕ ਫੈਡ ਪੰਜਾਬ ਵੱਲੋਂ ਕੁਆਲਿਟੀ ਸ਼ਹਿਦ ਦੀ ਦੁੱਧ ਨਾਲ ਸੇਲ ਕਰਨ, ਮੱਧੂ ਮੱਖੀ ਪਾਲਕਾਂ ਨੂੰ ਜ਼ਿਲ੍ਹਾ ਪੱਧਰ ਤੇ ਰਜਿਸਟਰਡ ਕਰਨ, ਜੰਗਲਾਤ ਦੇ ਇਲਾਕੇ ਵਿੱਚ ਮਧੂ ਮੱਖੀ ਪਾਲਣ ਲਈ ਬਕਸੇ ਲਿਜਾਉਣ ਦੀ ਆਗਿਆ ਦੇਣ ਅਤੇ ਫੈਪਰੋ ਵੱਲੋਂ ਲੋੜੀਂਦੇ ਸਾਜੋ-ਸਮਾਨ ਦੀ ਸਪਲਾਈ ਕਰਨ ਦੀ ਵਿਵਸਥਾ ਕਰਨ ਦੀ ਮੰਗ ਕੀਤੀ। ਮੱਧੂ ਮੱਖੀ ਪਾਲਣ ਦੇ ਧੰਦੇ ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਉਪਰਾਲੇ ਕਰਨ ਦਾ ਯਕੀਨੀ ਦੁਆਇਆ। ਸ੍ਰ: ਭੁੱਲਰ ਨੇ ਕਿਹਾ ਕਿ ਉਪਰੋਕਤ ਸਮੱਸਿਆਵਾਂ ਦੇ ਹੱਲ ਨਾਲ ਜਿਥੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਵੈ ਰੋਜ਼ਗਾਰ ਦੇ ਮੌਕੇ ਵੱਧਣਗੇ, ਉਥੇ ਫ਼ਸਲਾਂ, ਫਲਾਂ ਅਤੇ ਸਬਜੀਆਂ ਦੇ ਝਾੜ ਵਿੱਚ ਵਾਧਾ ਅਤੇ ਉਨ੍ਹਾਂ ਦੀ ਕੁਆਲਟੀ ਬੇਹਤਰ ਬਣਾਉਣ ਵਿੱਚ ਵੀ ਮੱਦਦ ਮਿਲੇਗੀ।

No comments:
Post a Comment