ਹੁਸ਼ਿਆਰਪੁਰ, 29 ਫਰਵਰੀ: 12ਵੇਂ ਵਿੱਤ ਕਮਿਸ਼ਨ ਵੱਲੋਂ ਜ਼ਿਲ੍ਹੇ ਦੇ 10 ਬਲਾਕਾਂ ਦੇ ਵੱਖ-ਵੱਖ ਪਿੰਡਾਂ ਲਈ ਪ੍ਰਾਪਤ ਗਰਾਂਟਾ ਦੀ ਵਰਤੋਂ ਅਤੇ ਵਰਤੀ ਗਈ ਰਾਸ਼ੀ ਸਬੰਧੀ ਜਾਇਜ਼ਾ ਲੈਣ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸ੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਪ੍ਰਧਾਨਗੀ ਹੇਠ ਮੀਟਿੰਗ ਆਯੋਜਿਤ ਕੀਤੀ ਗਈ । ਮੀਟਿੰਗ ਵਿੱਚ ਪੀਣ ਵਾਲੇ ਪਾਣੀ ਦੇ ਕੰਮਾਂ, ਪੇਂਡੂ ਵਿਕਾਸ ਫੰਡ, ਬੰਧਨ ਮੁਕਤ (ਅਨ ਟਾਈਡ ਫੰਡ), ਵੱਖ-ਵੱਖ ਸਕੀਮਾਂ ਅਧੀਨ ਪਖਾਨਿਆਂ ਦੀ ਉਸਾਰੀ, ਇਨਵਾਇਰਮੈਂਟਲ ਇੰਪਰੂਵਮੈਂਟ ਆਫ਼ ਹਰੀਜਨ ਬਸਤੀ / ਵਿਲਜਿਜ਼ ਸੈਨੀਟੇਸ਼ਨ, ਅਨੁਸੂਚਿਤ ਜਾਤੀ ਦੀਆਂ ਬਸਤੀਆਂ ਅਤੇ ਪਿੰਡਾਂ ਵਿੱਚ ਵਾਤਾਵਰਣ ਦਾ ਸੁਧਾਰ ਸਕੀਮ , ਡੀ-1 ਸਕੀਮ ਅਧੀਨ, ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ ਪਖਾਨਿਆਂ ਦੀ ਉਸਾਰੀ, ਅਨੁਸੂਚਿਤ ਜਾਤੀਆਂ ਦੇ ਪਿੰਡ ਜਿਨ੍ਹਾਂ ਦੀ ਐਸ ਸੀ ਆਬਾਦੀ 50 ਪ੍ਰਤੀਸ਼ਤ ਤੋਂ ਵੱਧ ਹੈ, ਦੇ ਆਧੂਨਿਕੀਕਰਨ ਤੇ ਸੁਧਾਰ, ਪੰਜਾਬ ਨਿਰਮਾਣ ਅਤੇ ਨਾਬਾਰਡ ਪ੍ਰੋਜੈਕਟਾਂ ਦੇ ਕੰਮਾਂ ਨੂੰ ਰੀਵੀਊ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਹਰਵੇਂ ਵਿੱਤ ਕਮਿਸ਼ਨ ਅਧੀਨ ਖਰਚ ਕੀਤੀ ਗਈ ਰਾਸ਼ੀ ਦੇ ਵਰਤੋਂ ਸਰਟੀਫਿਕੇਟ ਦਿੱਤੇ ਜਾਣ ਤਾਂ ਜੋ ਅਧੂਰੇ ਪ੍ਰੋਜੈਕਟਾਂ ਲਈ ਲੋੜੀਂਦੀ ਰਾਸ਼ੀ ਪ੍ਰਾਪਤ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਕੰਢੀ ਏਰੀਆ ਅਤੇ ਬੇਟ ਏਰੀਏ ਦੇ ਅਧੀਨ ਜਾਰੀ ਫੰਡਾਂ ਨਾਲ ਪਿੰਡ ਗੜ੍ਹੀ ਮਨਸੋਵਾਲ, ਭੰਮੀਆ, ਦੁੱਗਰੀ ਅਤੇ ਗੱਜ਼ਰ ਵਿਖੇ ਜਲ ਸਪਲਾਈ ਲਈ ਪਾਈਪ ਲਾਈਨ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਅਤੇ (ਐਲੀਮੈਂਟਰੀ) ਨੂੰ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਅਧੀਨ ਅਪਗਰੇਡ ਕੀਤੇ ਗਏ ਮਿਡਲ ਤੋਂ ਹਾਈ ਸਕੂਲਾਂ ਦੇ ਸਿਵਲ ਵਰਕਸ ਲਈ ਗਰਾਂਟਾ ਨੂੰ ਨਿਸ਼ਚਿਤ ਸਮੇਂ ਵਿੱਚ ਪੂਰਾ ਕਰਕੇ ਵਿੱਤੀ ਸਾਲ ਵਿੱਚ ਵਰਤੋਂ ਸਰਟੀਫਿਕੇਟ ਦੇਣ ਦੇ ਆਦੇਸ਼ ਵੀ ਦਿੱਤੇ। ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਮਹਿਲਾਵਾਂ ਦੇ ਚਲ ਰਹੇ ਸੈਲਫ ਗਰੁੱਪਾਂ ਵੱਲੋਂ ਆਰਥਿਕ ਗਤੀਵਿਧੀਆਂ ਅਤੇ ਬੈਂਕਾਂ ਵਿੱਚ ਖੋਲ੍ਹੇ ਗਏ ਖਾਤਿਆਂ ਤੋਂ ਇਲਾਵਾ ਬੈਂਕਾਂ ਤੋਂ ਕਰਜਾ ਪ੍ਰਾਪਤ ਕੰਮਾਂ ਨੂੰ ਰੀਵੀਊ ਕੀਤਾ ਗਿਆ।
ਮੀਟਿੰਗ ਵਿੱਚ ਸ੍ਰੀ ਅਵਤਾਰ ਸਿੰਘ ਭੁੱਲਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ ਹੁਸ਼ਿਆਰਪੁਰ-1 ਅਤੇ 2, ਕਾਰਜਕਾਰੀ ਇੰਜੀਨੀਅਰ ਮੰਡਲ ਤਲਵਾੜਾ, ਗੜ੍ਹਸ਼ੰਕਰ, ਮੰਡੀ ਬੋਰਡ ਅਤੇ ਕਾਰਜਕਾਰੀ ਇੰਜੀਨੀਅਰ ਜਨੌੜੀ ਚੋਹਾਨ ਉਸਾਰੀ ਮੰਡਲ ਹੁਸਿਆਰਪੁਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਤੇ (ਐਲੀਮੈਂਟਰੀ) ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਵੀ ਹਾਜ਼ਰ ਸਨ।

No comments:
Post a Comment