|
Nursery Ground |
|
GHS Fatehpur |
ਤਲਵਾੜਾ, 15 ਅਗਸਤ : ਦੇਸ਼ ਦਾ ਆਜ਼ਾਦੀ ਦਿਵਸ ਮੌਕੇ ਇੱਥੇ ਬੀ. ਬੀ. ਐਮ. ਬੀ. ਤਲਵਾੜਾ ਦੇ ਚੀਫ਼ ਇੰਜੀਨੀਅਰ ਸ਼੍ਰੀ ਜੈ ਦੇਵ ਵੱਲੋਂ ਨਰਸਰੀ ਮੈਦਾਨ ਵਿਖੇ ਤਿਰੰਗਾ ਲਹਿਰਾਇਆ ਗਿਆ। ਇਸ ਮੌਕੇ ਸਰਕਾਰੀ ਸੈਕੰਡਰੀ ਸਕੂਲ ਸੈਕਟਰ 1, ਸਰਕਾਰੀ ਕੰਨਿਆ ਸੈਕੰਡਰੀ ਸਕੂਲ ਸੈਕਟਰ 3, ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2, ਬੀ ਬੀ ਐਮ ਬੀ ਡੀ ਏ ਵੀ ਪਬਲਿਕ ਸਕੂਲ ਸੈਕਟਰ 2, ਸ਼ਿਵਾਲਿਕ ਪਬਲਿਕ ਸਕੂਲ, ਸ਼੍ਰੀ ਗੁਰ ਹਰਕ੍ਰਿਸ਼ਨ ਪਬਲਿਕ ਸਕੂਲ, ਵਸ਼ਿਸ਼ਟ ਭਾਰਤੀ ਸਕੂਲ ਆਦਿ ਦੇ ਵਿਦਿਆਰਥੀਆਂ ਵੱਲੋਂ ਤਿਰੰਗੇ ਨੂੰ ਸਲਾਮੀ ਦੇਣ ਉਪਰੰਤ ਦੇਸ਼ ਭਗਤੀ ਦੇ ਗੀਤਾਂ ਨਾਲ ਭਰਪੂਰ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਡਾ. ਅਮਰਜੀਤ ਅਨੀਸ, ਹਰਸ਼ਵਿੰਦਰ ਕੌਰ, ਅਭਿਸ਼ਾ ਭੰਡਾਰੀ, ਰੀਨਾ ਵੱਲੋਂ ਪੇਸ਼ ਰਚਨਾਵਾਂ ਤੋਂ ਇਲਾਵਾ ਸ. ਕੰ. ਸ. ਸਕੂਲ ਸੈਕਟਰ 3 ਦੀਆਂ ਲੜਕੀਆਂ ਵੱਲੋਂ ਪੇਸ਼ ਗਿੱਧੇ ਅਤੇ ਮੰਚ ਸੰਚਾਲਕ ਸ਼੍ਰੀ ਸੁਰੇਸ਼ ਮਾਨ ਦੀ ਪੇਸ਼ਕਾਰੀ ਦਾ ਹਾਜਰ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ।
ਸਰਕਾਰੀ ਹਾਈ ਸਕੂਲ ਫਤਿਹਪੁਰ ਚ ਵੀ ਲਹਿਰਾਇਆ ਤਿਰੰਗਾਇਸੇ ਤਰਾਂ ਸਰਕਾਰੀ ਹਾਈ ਸਕੂਲ ਫ਼ਤਿਹਪੁਰ ਵਿਖੇ ਵੀ ਆਜ਼ਾਦੀ ਦਿਵਸ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਜਿੱਥੇ ਤਿਰੰਗਾ ਲਹਿਰਾਉਣ ਦੀ ਰਸਮ ਕੈਪਟਨ ਮਦਨ ਸਿੰਘ ਨੇ ਕੀਤੀ ਅਤੇ ਸ਼੍ਰੀ ਦਲਜੀਤ ਸਿੰਘ ਜੀਤੂ ਚੇਅਰਮੈਨ ਬਲਾਕ ਸੰਮਤੀ ਤਲਵਾੜਾ ਬਤੌਰ ਵਿਸ਼ੇਸ ਮਹਿਮਾਨ ਸ਼ਾਮਿਲ ਹੋਏ। ਸਕੂਲ ਦੇ ਬੱਚਿਆਂ ਨੇ ਦਿਲਕਸ਼ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਿਸ ਵਿਚ ਕੰਨਿਆ ਭਰੂਣ ਹੱਤਿਆ ਵਿਰੁੱਧ ਨਾਟਕ ਅਤੇ ਲੋਕ ਨਾਚ ਗਿੱਧੇ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸਕੂਲ ਮੁਖੀ ਅਨੂਪ ਕੁਮਾਰ, ਧਿਆਨ ਸਿੰਘ, ਮਨੋਜ ਕੁਮਾਰ, ਸੁਖਵਿੰਦਰ ਕੌਰ, ਸਰਪੰਚ ਮਲਕੀਤ ਸਿੰਘ, ਸਵਿਤਾ, ਸ਼ਮਿੰਦਰ ਸਿੰਘ, ਜੀਵਨ ਆਸ਼ਾ, ਭੁਪਿੰਦਰ ਕੌਰ, ਰੇਖਾ, ਕੁਸਮ ਲਤਾ, ਅਮਰੀਕ, ਹਰਮਨਜੀਤ, ਰਿਟਾ. ਮੁੱਖ ਅਧਿਆਪਕ ਉੱਤਮ ਸਿੰਘ, ਨਰਿੰਦਰ ਸਿੰਘ, ਬਲਵੰਤ ਸਿੰਘ, ਰਾਜ ਕੁਮਾਰੀ ਆਦਿ ਹਾਜਰ ਸਨ।
No comments:
Post a Comment