ਹੁਸ਼ਿਆਰਪੁਰ, 21 ਅਗਸਤ: ਵਰਖਾ ਦੇ ਮੌਸਮ ਵਿੱਚ ਪੀਣ ਵਾਲੇ ਪਾਣੀ ਨਾਲ ਭਿਆਨਕ ਬਿਮਾਰੀਆਂ ਫੈਲਣ ਦੇ ਖਦਸ਼ੇ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਸ੍ਰ: ਦੀਪਇੰਦਰ ਸਿੰਘ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਧਾਰਾ 144 ਅਧੀਨ ਪੀ.ਵੀ.ਸੀ. ਪਾਈਪਾਂ ਰਾਹੀਂ ਕੁਨੈਕਸ਼ਨ ਜੋੜਨ ਅਤੇ ਨਜਾਇਜ਼ ਕੁਨੈਕਸ਼ਨ ਲਗਾਉਣ ਤੇ ਪਾਬੰਦੀ ਲਗਾਈ ਹੈ। ਇਸ ਸਬੰਧ ਵਿੱਚ ਜੀ.ਆਈ. ਪਾਈਪਾਂ ਹੀ ਵਰਤਣ ਅਤੇ ਮੇਨ ਲਾਈਨ ਤੋਂ ਜਦੋਂ ਵੀ ਕਿਸੇ ਵਿਅਕਤੀ ਨੇ ਆਪਣੇ ਘਰ ਨੂੰ ਸਪਲਾਈ ਲੈਣੀ ਹੈ ਤਾਂ ਇਹ ਕੰਮ ਮਿਉਂਸਪਲ ਕਮੇਟੀ ਜਾਂ ਪੰਜਾਬ ਸੀਵਰੇਜ਼ ਬੋਰਡ ਦੇ ਸਬੰਧਤ ਐਸ.ਡੀ.ਓ. ਜਾਂ ਜੇ. ਈ. ਜਾਂ ਕਿਸੇ ਪੇਂਡੂ ਖੇਤਰ ਵਿੱਚ ਪੰਜਾਬ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਸ.ਡੀ.ਓ. ਜਾਂ ਜੇ.ਈ. ਜਾਂ ਕਿਸੇ ਹੋਰ ਅਧਿਕਾਰਤ ਮੁਲਾਜ਼ਮ ਦੀ ਹਾਜ਼ਰੀ ਵਿੱਚ ਹੀ ਕਰਵਾਇਆ ਜਾਵੇ ਤਾਂ ਜੋ ਬਾਅਦ ਵਿੱਚ ਕਿਸੇ ਤਰਾਂ ਦੀ ਲੀਕੇਜ਼ ਨਾ ਹੋਵੇ।
ਇਹ ਹੁਕਮ 16 ਅਕਤੂਬਰ 2012 ਤੱਕ ਲਾਗੂ ਰਹੇਗਾ।
ਇਹ ਹੁਕਮ 16 ਅਕਤੂਬਰ 2012 ਤੱਕ ਲਾਗੂ ਰਹੇਗਾ।
No comments:
Post a Comment