ਹੁਸ਼ਿਆਰਪੁਰ, 3 ਅਗਸਤ: ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਹੁਸ਼ਿਆਰਪੁਰ ਵੱਲੋਂ ਅੱਜ ਜ਼ਿਲ੍ਹਾ ਪ੍ਰੀਸ਼ਦ ਹਾਲ ਵਿਖੇ ਪੀ ਬੀ 07- ਏ ਜੀ ਦੇ ਬਾਕੀ ਰਹਿੰਦੇ ਫੈਂਸੀ ਨੰਬਰਾਂ ਦੀ ਕਰਵਾਈ ਗਈ ਬੋਲੀ ਵਿੱਚੋਂ ਸਰਕਾਰ ਨੂੰ 2,22,500/- ਰੁਪਏ ਦੀ ਆਮਦਨ ਹੋਈ ਹੈ। ਇਹ ਜਾਣਕਾਰੀ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀ ਪੀ ਐਸ ਗਿੱਲ ਨੇ ਦਿੰਦਿਆਂ ਦੱਸਿਆ ਕਿ ਇਸ ਬੋਲੀ ਵਿੱਚ ਫੈਂਸੀ ਨੰਬਰ ਖਰੀਦਣ ਵਾਲੇ ਵਿਅਕਤੀਆਂ ਨੂੰ ਬੋਲੀ ਦੀ ਬਣਦੀ ਰਕਮ ਇੱਕ ਹਫ਼ਤੇ ਦੇ ਅੰਦਰ-ਅੰਦਰ ਜਮ੍ਹਾਂ ਕਰਵਾ ਕੇ ਰਜਿਸਟਰੇਸ਼ਨ ਪ੍ਰਾਪਤ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਅੱਜ ਦੀ ਬੋਲੀ ਮੌਕੇ ਸਹਾਇਕ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਮਨਜੀਤ ਸਿੰਘ, ਤਹਿਸੀਲਦਾਰ ਹਰਮਿੰਦਰ ਸਿੰਘ, ਮੋਟਰ ਵਹੀਕਲ ਇੰਸਪੈਕਟਰ ਰਣਬੀਰ ਸਿੰਘ ਕਲਸੀ, ਲਹਿੰਬਰ ਰਾਮ, ਹਰਮੇਸ਼ ਸਿੰਘ, ਜੇ ਕੇ ਅਗਨੀਹੋਤਰੀ ਅਤੇ ਵੱਖ-ਵੱਖ ਸ਼ਹਿਰਾਂ ਤੋਂ ਆਏ ਬੋਲੀਕਾਰ ਹਾਜ਼ਰ ਸਨ।
ਸ੍ਰੀ ਪੀ ਐਸ ਗਿੱਲ ਨੇ ਦੱਸਿਆ ਕਿ ਅੱਜ ਦੀ ਬੋਲੀ ਵਿੱਚ ਪੀ ਬੀ 07- ਏ ਜੀ ਦਾ 0050 ਨੰਬਰ 20,000/- ਵਿੱਚ ਰਜਨੀ ਕੋਹਲੀ ਹੁਸ਼ਿਆਰਪੁਰ ਨੇ ਖਰੀਦ ਕੀਤਾ । ਇਸੇ ਤਰਾਂ ਪੀ ਬੀ 07-ਏ ਜੀ 4545 ਨੰਬਰ 10,000/- ਰੁਪਏ ਵਿੱਚ ਦਲਜੀਤ ਸਿੰਘ ਜੰਡਾ ਨੇ, 5656 ਨੰਬਰ ਜਲੰਧਰ ਦੇ ਹਰਮਨਜੀਤ ਸਿੰਘ ਨੇ 85,00/- ਰੁਪਏ ਵਿੱਚ, 0099 ਨੰਬਰ ਅਮਰਜੀਤ ਕੌਰ ਲੁਧਿਆਣਾ ਨੇ 8,000/- ਰੁਪਏ ਵਿੱਚ ਖਰੀਦੇ ਹਨ।

No comments:
Post a Comment