ਹੁਸ਼ਿਆਰਪੁਰ, 23 ਅਗਸਤ: ਸਰੀਰਕ ਤੌਰ ਤੇ ਅਪੰਗ ਵਿਅਕਤੀ ਸਮਾਜ ਦਾ ਇੱਕ ਅਹਿਮ ਅੰਗ ਹਨ ਅਤੇ ਇਨ੍ਹਾ ਦੀਆਂ ਵਿਸ਼ੇਸ਼ ਲੋੜਾਂ ਦੀ ਪੂਰਤੀ ਲਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਦੂਰ-ਦੁਰੇਡੇ ਪਿੰਡਾਂ ਦੇ ਅਜਿਹੇ ਲੋਕਾਂ ਨੂੰ ਜਾਗਰੂਕ ਕਰਾਉਣਾ ਬਹੁਤ ਜ਼ਰੂਰੀ ਹੈ। ਇਹ ਵਿਚਾਰ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰ: ਦੀਪਇੰਦਰ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਅਤੇ ਪੰਡਤ ਦੀਨ ਦਿਆਲ ਉਪਾਧਿਆਏ ਸਮਾਜਿਕ ਨਿਆਏ ਅਤੇ ਇੰਪਾਵਰਮੈਂਟ ਮੰਤਰਾਲਿਆ ਭਾਰਤ ਸਰਕਾਰ ਦੇ ਸਹਿਯੋਗ ਨਾਲ ਅੱਜ ਪੰਡਤ ਜਗਤ ਰਾਮ ਪੌਲੀਟੈਕਨਿਕ ਕਾਲਜ ਵਿਖੇ ਅਪੰਗ ਵਿਅਕਤੀਆਂ ਲਈ ਲਗਾਏ ਗਏ ਇੱਕ ਵਿਸੇਸ਼ ਸ਼ਨਾਖਤੀ ਕੈਂਪ ਦਾ ਉਦਘਾਟਨ ਕਰਨ ਉਪਰੰਤ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ, ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਸਕੱਤਰ ਰੈਡ ਕਰਾਸ ਸੁਸਾਇਟੀ ਭੁਪਿੰਦਰ ਜੀਤ ਸਿੰਘ, ਪ੍ਰਿੰਸੀਪਲ ਜਗਤ ਰਾਮ ਪੌਲੀਟੈਕਨਿਕ ਕਾਲਜ ਰਚਨਾ ਕੌਰ, ਪ੍ਰੋ: ਬਹਾਦਰ ਸਿੰਘ ਵੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ।
ਇਸ ਮੌਕੇ ਤੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਪੰਗ ਵਿਅਕਤੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਹੋਰ ਸਰੀਰਕ ਲੋੜਾਂ ਬਾਰੇ ਬਨਾਵਟੀ ਅੰਗ ਦੇਣ ਸਬੰਧੀ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਹਮੇਸ਼ਾਂ ਯਤਨਸ਼ੀਲ ਰਹਿੰਦੀ ਹੈ ਅਤੇ ਸਮੇਂ-ਸਮੇਂ ਤੇ ਲੋੜਵੰਦਾਂ ਦੀ ਸਹਾਇਤਾ ਲਈ ਵਿਸ਼ੇਸ਼ ਪ੍ਰੋਗਰਾਮਾਂ ਰਾਹੀਂ ਅੰਗਹੀਣ ਅਤੇ ਅਪੰਗ ਵਿਅਕਤੀਆਂ ਲਈ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ਦੌਰਾਨ ਪੋਲੀਓ ਰੋਗੀਆਂ ਨੂੰ ਮੁਫ਼ਤ ਕੈਲੀਪਰ, ਅਪੰਗ ਵਿਅਕਤੀਆਂ ਨੂੰ ਬਨਾਵਟੀ ਅੰਗ, ਟਰਾਈ-ਸਾਈਕਲ, ਵੀਲ ਚੇਅਰਜ਼ ਦੇਣ ਹਿੱਤ ਸਰੀਰਕ ਅੰਗਾਂ ਦਾ ਮਾਪ ਅਤੇ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ਵਿੱਚ ਅੰਗਹੀਣ ਸਰਟੀਫਿਕੇਟ ਅਤੇ ਬਸ ਪਾਸ ਵੀ ਜਾਰੀ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਸ਼ਨਾਖਤੀ ਕੈਂਪ ਵਿੱਚ 17 ਵਿਅਕਤੀਆਂ ਨੂੰ ਟਰਾਈ ਸਾਈਕਲ ਦੇਣ ਸਬੰਧੀ ਸ਼ਨਾਖਤ ਕੀਤੀ ਗਈ, 14 ਵਿਅਕਤੀਆਂ ਨੂੰ ਵੀਲ੍ਹ ਚੇਅਰਜ ਦੇਣ, 35 ਅੰਗਹੀਣਾਂ ਨੂੰ ਬਨਾਵਟੀ ਅੰਗ ਲਗਾਉਣ ਸਬੰਧੀ, 6 ਵਿਅਕਤੀਆਂ ਕਰਚਿਜ਼, 22 ਅੰਗਹੀਣਾਂ ਦੇ ਪੈਨਸ਼ਨ ਕੇਸ, 36 ਅੰਗਹੀਣਤਾ ਸਰਟੀਫਿਕੇਟ, 16 ਵਿਅਕਤੀਆਂ ਦੇ ਨਾਮ ਰੋਜ਼ਗਾਰ ਲਈ ਦਰਜ ਕਰਨ, 43 ਵਿਅਕਤੀਆਂ ਦੇ ਬਸ ਅਤੇ ਰੇਲਵੇ ਪਾਸ, 5 ਵਿਅਕਤੀਆਂ ਨੂੰ ਸੁਣਨ ਵਾਲੀਆਂ ਮਸ਼ੀਨਾਂ ਲਗਾਉਣ ਸਬੰਧੀ ਸ਼ਨਾਖਤ ਕੀਤੀ ਗਈ। ਇਸ ਤੋਂ ਇਲਾਵਾ ਰੋਜ਼ਗਾਰ ਵਿਭਾਗ ਵੱਲੋਂ ਲਗਾਈ ਗਈ ਗਾਈਡੈਂਸ ਪ੍ਰਦਰਸ਼ਨੀ ਵਿੱਚ 42 ਅੰਗਹੀਣਾਂ ਨੂੰ ਵੋਕੇਸ਼ਨਲ ਗਾਈਡੈਂਸ ਅਤੇ 16 ਨੂੰ ਰਜਿਸਟਰੇਸ਼ਨ ਸਬੰਧੀ ਸਲਾਹ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਤਰਾਂ ਦਾ ਸ਼ਨਾਖਤੀ ਕੈਂਪ 24 ਅਗਸਤ 2012 ਨੂੰ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਸੂਹਾ ਵਿਖੇ ਵੀ ਲਗਾਇਆ ਜਾ ਰਿਹਾ ਹੈ।
ਅੱਜ ਦੇ ਸ਼ਨਾਖਤੀ ਕੈਂਪ ਵਿੱਚ ਅਰਥੋ ਸਰਜਨ, ਮੈਡੀਕਲ ਸਪੈਸ਼ਲਿਸਟ, ਅੱਖਾਂ, ਕੰਨ ਅਤੇ ਨੱਕ, ਬਨਾਵਟੀ ਅੰਗਾਂ ਨੁੰ ਤਿਆਰ ਕਰਨ ਲਈ ਵਿਸ਼ੇਸ਼ ਮਾਹਿਰਾਂ ਵੱਲੋਂ ਸ਼ਨਾਖਤ ਕੀਤੀ ਗਈ।

No comments:
Post a Comment