ਦਫ਼ਾ ਚੁਤਾਲੀ ਤਹਿਤ ਹੁਕਮ ਜਾਰੀ

ਹੁਸ਼ਿਆਰਪੁਰ, 21 ਮਾਰਚ:  ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਸ੍ਰ: ਦੀਪਇੰਦਰ ਸਿੰਘ ਨੇ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਸਾਈਬਰ ਕੈਫਿਆਂ ਦੇ ਮਾਲਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਸਾਰੇ ਸਾਈਬਰ ਕੈਫਿਆਂ ਵਿਖੇ ਆਉਣ ਵਾਲੇ ਅਤੇ ਸਾਈਬਰ ਕੈਫੇ ਇਸਤੇਮਾਲ ਕਰਨ ਵਾਲੇ ਸਾਰੇ ਵਿਅਕਤੀਆਂ ਦਾ ਸ਼ਨਾਖਤੀ ਰਜਿਸਟਰ ਤਿਆਰ ਕਰਨਗੇ। ਸਾਈਬਰ ਕੈਫਿਆਂ ਵਿਖੇ ਆਉਣ ਵਾਲੇ ਅਤੇ ਇੰਟਰਨੈਟ ਆਦਿ ਇਸਤੇਮਾਲ ਕਰਨ ਵਾਲੇ ਸਾਰੇ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਹੈਂਡ-ਰਾਈਟਿੰਗ ਵਿੱਚ ਨਾਮ ਪਤਾ , ਟੈਲੀਫੋਨ ਨੰਬਰ ਅਤੇ ਸ਼ਨਾਖਤੀ ਸਬੂਤ ਸਬੰਧੀ ਅੰਦਰਾਜ ਕਰਵਾਇਆ ਜਾਵੇ ਅਤੇ ਉਨ੍ਹਾਂ ਦੇ ਹਸਤਾਖਰ ਵੀ ਕਰਵਾਏ ਜਾਣ। ਅਜਿਹੇ ਵਿਅਕਤੀਆਂ ਦੀ ਸ਼ਨਾਖਤ , ਸ਼ਨਾਖਤੀ ਕਾਰਡ ਜਾਂ ਹੋਰ ਕਿਸੇ ਕਾਰਡ , ਰਾਸ਼ਨ ਕਾਰਡ, ਡਰਾਈਵਿੰਗ ਲਾਇੰਸੰਸ, ਪਾਸ ਪੋਰਟ ਜਾਂ ਫੋਟੋ ਕਰੈਡਿਟ ਕਾਰਡ ਰਾਹੀਂ ਕੀਤੀ ਜਾਵੇ। ਮੇਲ ਸਰਵਰ ਵਿੱਚ ਐਕਟੀਵਿਟੀ ਸਰਵਰ ਲੋਕ ਨੂੰ ਘੱਟੋ-ਘੱਟ 6 ਮਹੀਨੇ ਕਾਇਮ ਰੱਖਿਆ ਜਾਵੇ।
    ਜ਼ਿਲ੍ਹਾ ਮੈਜਿਸਟਰੇਟ ਨੇ ਧਾਰਾ 144 ਤਹਿਤ ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰਾਂ, ਕਸਬਿਆਂ, ਪਿੰਡਾਂ ਅਧੀਨ ਪੈਂਦੇ ਸਮੂਹ ਸਰਕਾਰੀ/ਸਹਿਕਾਰੀ / ਪ੍ਰਾਈਵੇਟ ਬੈਂਕਾਂ ਦੇ ਪ੍ਰਬੰਧਕਾਂ ਅਤੇ ਪੈਟਰੋਲ ਪੰਪਾਂ ਦੇ ਮਾਲਕਾਂ ਨੂੰ ਆਪਣੇ-ਆਪਣੇ ਬੈਂਕ / ਪੈਟਰੋਲ ਪੰਪਾਂ ਦੇ ਪ੍ਰਵੇਸ਼ ਸਥਾਨ ਤੇ ਸੀ. ਸੀ. ਟੀ.ਵੀ. ਕੈਮਰੇ ਲਗਾਉਣ ਲਈ ਕਿਹਾ ਹੈ ।
        ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਨੇ 144 ਅਧੀਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕੋਈ ਵੀ ਵਿਅਕਤੀ / ਪੰਚਾਇਤ , ਨਗਰ ਕੌਂਸਲ/ ਨਗਰ ਪੰਚਾਇਤ ਜ਼ਿਲ੍ਹਾ ਮੈਜਿਸਟਰੇਟ ਸਬੰਧਤ ਉਪ ਮੰਡਲ ਮੈਜਿਸਟਰੇਟ ਜਾਂ ਸਬੰਧਤ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੀ ਲਿਖਤੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਕੋਈ ਛੱਪੜ ਨਹੀਂ ਪੂਰੇਗਾ।
        ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੋਰ ਹੁਕਮ ਰਾਹੀਂ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰਾਂ, ਕਸਬਿਆਂ, ਪਿੰਡਾਂ ਅਧੀਨ ਪੈਂਦੇ ਸਮੂਹ ਹੋਟਲਾਂ / ਰੈਸਟੋਰੈਂਟਾਂ ਦੇ ਮਾਲਕ ਆਪਣੇ-ਆਪਣੇ ਹੋਟਲ / ਰੈਸਟਰੈਂਟ ਦੇ ਪ੍ਰਵੇਸ਼ ਸਥਾਨ ਤੇ ਸਮਾਨ ਦੀ ਜਾਂਚ ਲਈ ਅਕਸਰੇ ਸਕਰੀਨਿੰਗ ਮਸ਼ੀਨ ਲਗਾਉਣਗੇ ਅਤੇ ਆਉਣ ਵਾਲੇ ਮਹਿਮਾਨਾਂ ਦੀ ਸੁਰੱਖਿਆ ਚੈਕਿੰਗ ਕਰਨਗੇ।
        ਉਪਰੋਕਤ ਹੁਕਮ 20 ਮਈ 2012 ਤੱਕ ਲਾਗੂ ਰਹਿਣਗੇ।

2216 ਕਰੋੜ ਰੁਪਏ ਕਰਜੇ ਵਜੋਂ ਦਿੱਤੇ : ਡੀ. ਸੀ.

ਪੰਜਾਬ ਨੈਸ਼ਨਲ ਬੈਂਕ ਦਾ ਬੈਨਰ ਹਿੰਦੀ ਵਿੱਚ ... !
ਹੁਸ਼ਿਆਰਪੁਰ, 21 ਮਾਰਚ: ਜਿਲ੍ਹੇ ਦੀਆਂ ਵੱਖ-ਵੱਖ ਬੈਂਕਾਂ ਵੱਲੋਂ ਕਰਜਾ ਯੋਜਨਾ ਸਾਲ 2011-12 ਤਹਿਤ ਦਸੰਬਰ 2011 ਤੱਕ 2082 ਕਰੋੜ ਦੇ ਟੀਚੇ ਦੇ ਮੁਕਾਬਲੇ 2216 ਕਰੋੜ ਰੁਪਏ ਪ੍ਰਾਥਮਿਕਤਾ ਸੈਕਟਰ ਦੇ ਵੱਖ-ਵੱਖ ਖੇਤਰਾਂ ਨੂੰ ਕਰਜੇ ਵਜੋਂ ਦਿੱਤੇ ਗਏ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਲੀਡ ਬੈਂਕ ਵੱਲੋਂ ਜ਼ਿਲ੍ਹਾ ਸਲਾਹਕਾਰ ਕਮੇਟੀ ਅਤੇ ਜ਼ਿਲ੍ਹਾ ਪੱਧਰੀ ਜਾਇਜ਼ਾ ਕਮੇਟੀ ਦੀ ਮੀਟਿੰਗ ਦੌਰਾਨ ਦਿੱਤੀ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ, ਚੀਫ ਲੀਡ ਜ਼ਿਲ੍ਹਾ ਮੈਨੇਜਰ ਆਰ ਪੀ ਸਿਨਹਾ, ਏ ਜੀ ਐਮ ਆਰ ਬੀ ਆਈ ਵੀ ਟੀ ਠਾਕਰੇ, ਡੀ ਡੀ ਐਮ ਨਾਬਾਰਡ ਗੁਰਇਕਬਾਲ ਸਿੰਘ, ਮੈਨੇਜਰ ਲੀਡ ਬੈਂਕ ਅਫਿਸ ਆਰ ਐਸ ਕੰਵਰ, ਵੱਖ-ਵੱਖ ਬੈਂਕਾਂ ਦੇ ਨੁਮਾਇੰਦੇ ਅਤੇ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਵੀ ਇਸ ਮੀਟਿੰਗ ਵਿੱਚ ਹਾਜ਼ਰ ਸਨ।
        ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 2216 ਕਰੋੜ ਰੁਪਏ ਵਿੱਚੋਂ 1568 ਕਰੋੜ ਰੁਪਏ ਖੇਤੀਬਾੜੀ ਲਈ, 164 ਕਰੋੜ ਰੁਪਏ ਗੈਰ ਖੇਤੀ ਸੈਕਟਰ ਲਈ ਅਤੇ 484 ਕਰੋੜ ਰੁਪਏ ਬਾਕੀ ਪ੍ਰਾਥਮਿਕਤਾ ਸੈਕਟਰ ਨੂੰ ਕਰਜੇ ਵਜੋਂ ਦਿੱਤੇ ਗਏ।  ਉਨ੍ਹਾਂ ਨੇ ਸੀ ਡੀ ਰੇਸ਼ੋ ਵਧਾਉਣ ਦੀ ਲੋੜ ਬਾਰੇ ਗੱਲ ਕਰਦਿਆਂ ਬੈਂਕਾਂ ਨੂੰ ਇਸ ਦਿਸ਼ਾ ਵੱਲ ਧਿਆਨ ਦੇਣ ਲਈ ਕਿਹਾ ਤਾਂ ਜੋ ਲੋਕ ਖਾਸ ਤੌਰ ਤੇ ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨ ਕਰਜੇ ਪ੍ਰਾਪਤ ਕਰਕੇ ਆਰਥਿਕ ਧੰਦੇ ਸ਼ੁਰੂ ਕਰ ਸਕਣ ਅਤੇ ਆਪਣੇ ਜੀਵਨ ਪੱਧਰ ਨੂੰ ਉਚਾ ਚੁਕ ਸਕਣ। ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ਦੇ ਬੈਂਕਾਂ ਵੱਲੋਂ ਦਸੰਬਰ 2011 ਤੱਕ 1,20,313 ਕਿਸਾਨ ਕਾਰਡ ਹੋਲਡਰਾਂ ਨੂੰ 1962 ਕਰੋੜ ਰੁਪਏ ਦੇ ਕਿਸਾਨ ਕਾਰਡ ਜਾਰੀ ਕੀਤੇ ਗਏ ਹਨ। ਜ਼ਿਲ੍ਹੇ ਵਿੱਚ 2600 ਤੋਂ ਵੱਧ ਸਵੈ-ਸਹਾਇਤਾ ਗਰੁੱਪ ਬਣਾਏ ਗਏ ਇਨ੍ਹਾਂ ਵਿੱਚੋਂ 2091 ਸਵੈਸਹਾਇਤਾ ਗਰੁੱਪਾਂ ਨੂੰ ਆਰਥਿਕ ਧੰਦੇ ਸ਼ੁਰੂ ਕਰਨ ਲਈ ਬੈਂਕਾਂ ਵੱਲੋਂ ਕਰਜੇ ਦਿੱਤੇ ਗਏ ਹਨ।  ਉਨ੍ਹਾਂ ਨੇ ਬੈਂਕਾਂ ਨੂੰ ਕੰਢੀ ਏਰੀਏ ਦੇ ਦੂਰ-ਦੁਰਾਜ ਦੇ ਇਲਾਕਿਆਂ ਵਿੱਚ ਬੈਕਿੰਗ ਸੁਵਿਧਾਵਾਂ ਪਹੁੰਚਾਉਣ ਅਤੇ ਵੱਧ ਤੋਂ ਵੱਧ ਸਵੈ ਸਹਾਇਤਾ ਸਮੂਹਾਂ ਨੂੰ ਕਰਜਾ ਦੇਣ ਵਾਸਤੇ ਜ਼ੋਰ ਦਿੱਤਾ ਅਤੇ ਵੱਖ-ਵੱਖ ਸਕੀਮਾਂ ਸਬੰਧੀ ਲੋਕਾਂ ਨੂੰ ਜਾਣਕਾਰੀ ਦੇਣ, ਖੇਤੀ ਤੇ ਸੇਵਾ ਖੇਤਰ, ਸਰਕਾਰੀ ਸਕੀਮਾਂ ਜਿਵੇਂ ਕਿ ਸਵਰਨ ਜਯੰਤੀ ਗ੍ਰਾਮ ਸਵੈ ਰੋਜ਼ਗਾਰ ਯੋਜਨਾ, ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਨ ਯੋਜਨਾ ਅਧੀਨ ਕਰਜੇ ਦੇਣ ਦੀ ਪ੍ਰਕ੍ਰਿਆ ਵਿੱਚ ਤੇਜ਼ੀ ਲਿਆਉਣ ਲਈ ਕਿਹਾ। ਉਨ੍ਹਾਂ ਨੇ ਬੈਂਕਾਂ ਨੂੰ ਕਿਹਾ ਕਿ ਈਕੋ ਰਿਕਸ਼ਾ ਖਰੀਦਣ ਲਈ ਵੱਧ ਤੋਂ ਵੱਧ ਗਰੀਬ ਲੋਕਾਂ ਨੂੰ ਕਰਜਾ ਦਿੱਤਾ ਜਾਵੇ।
        ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਲੀਡ ਜ਼ਿਲ੍ਹਾ ਮੈਨੇਜਰ ਆਰ ਪੀ ਸਿਨਹਾ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਜਮ੍ਹਾਂ ਰਾਸ਼ੀਆਂ ਜੋ ਕਿ ਦਸੰਬਰ 2010 ਵਿੱਚ 10645 ਕਰੋੜ ਰੁਪਏ ਸਨ, ਉਹ ਦਸੰਬਰ 2011 ਵਿੱਚ ਵੱਧ ਕੇ 12142 ਕਰੋੜ ਰੁਪਏ ਹੋ ਗਈਆਂ ਹਨ। ਇਸੇ ਤਰਾਂ ਬੈਂਕਾਂ ਵੱਲੋਂ ਦਿੱਤੇ ਕਰਜਿਆਂ ਦੀ ਰਕਮ ਜੋ ਕਿ ਦਸੰਬਰ 2010 ਵਿੱਚ 3375 ਕਰੋੜ ਰੁਪਏ ਸੀ ਦਸੰਬਰ 2011 ਵਿੱਚ ਵੱਧ ਕੇ 3745 ਕਰੋੜ ਰੁਪਏ ਹੋ ਗਈ ਹੈ। ਉਨ੍ਹਾਂ ਨੇ ਬੈਂਕਾਂ ਨੂੰ ਸੀ ਡੀ ਰੇਸ਼ੋ ਵਿੱਚ ਹੋਰ ਬੇਹਤਰੀ ਲਿਆਉਣ ਲਈ ਵੱਧ ਤੋਂ ਵੱਧ ਕਰਜੇ ਦੇਣ ਲਈ ਕਿਹਾ। ਉਨ੍ਹਾਂ ਨੇ ਬੈਂਕ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਨਵੇਂ ਉਦਮੀਆਂ ਨੂੰ ਵੱਧ ਤੋਂ ਵੱਧ ਕਰਜਾ ਦੇਣ ਤਾਂ ਜੋ ਜ਼ਿਲ੍ਹੇ ਵਿੱਚ ਨਵੇਂ ਉਦਯੋਗ ਧੰਦੇ ਲੱਗ ਸਕਣ ਤੇ ਲੋਕਾਂ ਨੂੰ ਰੋਜ਼ਗਾਰ ਦੇ ਜ਼ਿਆਦਾ ਮੌਕੇ ਮਿਲ ਸਕਣ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਬੈਂਕਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਵੀ ਧੰਨਵਾਦ ਕੀਤਾ।

ਰਵਾਨੀ, ਅਹਿਸਾਸ ਤੇ ਸਰੋਦ ਦਾ ਸੁਮੇਲ ਹੈ ਅਨੀਸ ਦਾ ਸ਼ਾਇਰੀ: ਪਾਤਰ

ਪਦਮਸ਼੍ਰੀ ਡਾ. ਸੁਰਜੀਤ ਪਾਤਰ ਵੱਲੋਂ ਡਾ. ਅਨੀਸ ਦਾ ਪੁਸਤਕ ‘ਮਨੋਜਾਤ ਮਸਵਾਣੀ’ ਦਾ ਵਿਮੋਚਨ
ਤਲਵਾੜਾ, 18 ਮਾਰਚ :  ਪੰਜਾਬੀ ਸਾਹਿਤ ਅਤੇ ਕਲਾ ਮੰਚ (ਰਜਿ:) ਤਲਵਾੜਾ ਵੱਲੋਂ ਆਯੋਜਿਤ ਸਾਹਿਤਕ ਸਮਾਗਮ ਵਿਚ ਲੋਕ ਸ਼ਾਇਰ ਡਾ. ਸੁਰਜੀਤ ਪਾਤਰ ਪਦਮਸ਼੍ਰੀ ਵੱਲੋਂ ਡਾ. ਅਮਰਜੀਤ ਅਨੀਸ ਦੇ ਪੰਜਾਬੀ ਕਾਵਿ ਸੰਗ੍ਰਿਹ ‘ਮਨੋਜਾਤ ਮਸਵਾਣੀ’ ਦਾ ਵਿਮੋਚਨ ਕੀਤਾ ਗਿਆ ਅਤੇ ਇੰਜ: ਹਰਜੀਤ ਸਿੰਘ ਡਿਪਟੀ ਚੀਫ਼ ਇੰਜੀਨੀਅਰ ਬਿਆਸ ਡੈਮ, ਇੰਜੀ: ਐਚ. ਕੇ. ਕੌਸ਼ਿਕ ਨਿਗਰਾਨ ਇੰਜੀਨੀਅਰ ਪਾਵਰ ਵਿੰਗ ਬੀ. ਬੀ. ਐਮ. ਬੀ., ਪ੍ਰੋ. ਬੀ. ਐਸ. ਬੱਲੀ ਡੀ. ਪੀ. ਆਰ. ਓ. ਰੂਪਨਗਰ, ਡਾ. ਸੁਰਿੰਦਰ ਮੰਡ ਵੀ ਪ੍ਰਧਾਨਗੀ ਮੰਡਲ ਵਿਚ ਮੌਜੂਦ ਸਨ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਅਨੀਸ ਦੀ ਕਵਿਤਾ ਵਿਚ ਰਵਾਨੀ, ਅਹਿਸਾਸ ਅਤੇ ਸਰੋਦੀਪਣ ਦਾ ਸੁਮੇਲ ਹੈ ਅਤੇ ਇਸ ਕਾਵਿ ਸੰਗ੍ਰਿਹ ਵਿਚ ਉਨ੍ਹਾਂ ਮਾਨਵੀ ਰੂਹ ਦੀਆਂ ਸੁਰਾਂ ਨੂੰ ਸ਼ਬਦਾਂ ਦਾ ਜਾਮਾ ਪਹਿਨਾਇਆ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਗਾਇਕ ਉਹ ਹੈ ਜੋ ਸਾਡੀ ਖਾਮੋਸ਼ੀ ਨੂੰ ਗਾਉਂਦਾ ਹੈ ਅਤੇ ਸ਼ਾਇਰ ਦੁਨੀਆਵੀ ਅਕਸ ਅਤੇ ਅਸਲ ਆਪੇ ਵਿਚਲੀ ਵਿੱਥ ਨੂੰ ਸਮਝਦਾ ਹੋਇਆ ਸੰਵੇਦਾਨਾਵਾਂ ਨੂੰ ਛੂੰਹਦਾ ਹੈ। ਇਸ ਮੌਕੇ ਡਾ. ਪਾਤਰ ਵੱਲੋਂ ਆਪਣੀਆਂ ਬੇਮਿਸਾਲ ਰਚਨਾਵਾਂ ਦੀ ਛਹਿਬਰ ਨੇ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ ਅਤੇ ‘ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ’, ‘ਗ਼ਜ਼ਲ ਮੈਂ ਲਿਖਦਾਂ’, ‘ਬਲ਼ਦਾ ਬਿਰਖ’, ‘ਇਕ ਲਰਜ਼ਦਾ ਨੀਰ’ ਆਦਿ ਇੱਕ ਤੋਂ ਬਾਅਦ ਇਕ ਸ਼ਾਹਕਾਰ ਰਚਨਾਵਾਂ ਨੇ ਖ਼ੂਬ ਸਮਾਂ ਬੰਨ੍ਹਿਆ। ਮੰਚ ਦੇ ਪ੍ਰਧਾਨ ਡਾ. ਸੁਰਿੰਦਰ ਮੰਡ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਮਾਗਮ ਬਾਰੇ ਜਾਣਕਾਰੀ ਦਿੱਤੀ। ਪ੍ਰਿੰ. ਕੇ. ਐਲ. ਰਾਣਾ, ਪ੍ਰਿੰ. ਦੇਸ ਰਾਜ ਸ਼ਰਮਾ, ਪ੍ਰਿੰ. ਧਰਮਪਾਲ ਸਾਹਿਲ ਅਤੇ ਪ੍ਰੋ. ਬੀ. ਐ¤ਸ. ਬੱਲੀ ਵੱਲੋਂ ‘ਮਨੋਜਾਤ ਮਸਵਾਣੀ’ ਉੱਤੇ ਕੂੰਜੀਵਤ ਸੰਬੋਧਨਾਂ ਰਾਹੀਂ ਪੁਸਤਕ ਦੀਆਂ ਖ਼ੂਬੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕੀਤਾ ਗਿਆ। ਮਹਿਮਾਨ ਸ਼ਾਇਰਾਂ ਵਿਚ ਜਨਾਬ ਜ਼ਮੀਰ ਅਲੀ ਜ਼ਮੀਰ ਮਲੇਰਕੋਟਲਾ, ਐਡਵੋਕੇਟ ਰਘਬੀਰ ਸਿੰਘ ਟੇਰਕਿਆਣਾ, ਕਰਨੈਲ ਸਿੰਘ ਨੇਕਨਾਵਾਂ, ਜਨਾਬ ਕਸ਼ਿਸ਼ ਹੁਸ਼ਿਆਰਪੁਰੀ, ਐਡਵੋਕੇਟ ਚਮਨ ਸ਼ਰਮਾ ਚਮਨ ਚੰਡੀਗੜ੍ਹ, ਪ੍ਰਿੰ. ਨਵਤੇਜ ਗੜ੍ਹਦੀਵਾਲਾ, ਜਨਾਬ ਅਮਰੀਕ ਡੋਗਰਾ ਨੇ ਆਪਣੀ ਪ੍ਰਪੱਕ ਸ਼ਾਇਰੀ ਨਾਲ ਸਰੋਤਿਆਂ ਨੂੰ ਝੂਮਣ ਲਗਾ ਦਿੱਤਾ। ਵਿਸ਼ੇਸ਼ ਕਰਕੇ ਜ਼ਮੀਰ ਦੇ ਸ਼ੇਅਰ ‘ਜੋ ਗਿਰ ਗਿਰ ਕਰ ਸੰਭਲਨਾ ਜਾਨਤੇ ਹੈਂ, ਵਹੀ ਕਿਸਮਤ ਬਦਲਨਾ ਜਾਨਤੇ ਹੈਂ’ ਤੇ ਕਸ਼ਿਸ਼ ਦੇ ਸ਼ੇਅਰ ‘ਹਮਾਰੇ ਯਾਰੋਂ ਕੋ ਅਹਿਸਾਸ ਭੀ ਨਹੀਂ ਸ਼ਾਇਦ, ਹਮ ਏਕਤਰਫ਼ਾ ਮੁਹੱਬਤ ਨਿਭਾਏ ਜਾਤੇ ਹੈਂ’ ਨੂੰ ਖ਼ੂਬ ਦਾਦ ਮਿਲੀ। ਡਾ. ਹਰਮੇਸ਼ ਡੈਂਟਲ ਸਰਜਨ ਨੇ ਆਪਣੀ ਦਮਦਾਰ ਆਵਾਜ਼ ਵਿਚ ਡਾ. ਅਨੀਸ ਦੀ ਪੁਸਤਕ ਵਿਚੋਂ ਇੱਕ ਗੀਤ ਗਾ ਕੇ ਮਾਹੌਲ ਨੂੰ ਸੁਰਮਈ ਬਣਾ ਦਿੱਤਾ। ਵਿਸ਼ਰੁਤੀ ਵੱਲੋਂ ਗਾਏ ਗੀਤ ਉਪਰੰਤ ਲੰਬੜਦਾਰ ਚੌਧਰੀ ਸਵਰਨ ਦਾਸ ਵੱਲੋਂ ਧਾਰਮਿਕ ਗੀਤ ਪੇਸ਼ ਕੀਤਾ ਗਿਆ। ਮੰਚ ਸੰਚਾਲਨ ਸਮਰਜੀਤ ਸਿੰਘ ਸ਼ਮੀ ਅਤੇ ਅਨੁਰਾਧਾ ਸ਼ਰਮਾ ਵੱਲੋਂ ਬਾਖੂਬੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜਨਾਬ ਨਰੇਸ਼ ਗੁਮਨਾਮ, ਕੇ. ਕੇ. ਸੂਦ, ਆਰ. ਸੀ. ਚੌਧਰੀ, ਡਾ. ਮਨਮੋਹਨ ਸਿੰਘ, ਡਾ. ਰਾਜ ਕੁਮਾਰ, ਜਯੋਤਸਨਾ, ਕਮਲਜੀਤ ਸਿੰਘ ਜੱਗਾ, ਹਰਕਿਰਨ ਸਿੰਘ ਮਿੱਠੂ, ਰਾਜੀਵ ਭਾਰਦਵਾਜ ਪੰਜਾਬ ਲੈਬ, ਰਵਿੰਦਰ ਰਵੀ, ਰਾਜਿੰਦਰ ਮਹਿਤਾ, ਕੇ. ਕੇ. ਰਾਣਾ, ਧਿਆਨ ਸਿੰਘ, ਮਦਨ ਲਾਲ, ਡਾ. ਹਰਮਿੰਦਰ ਸਿੰਘ ਸੋਹਲ, ਰਾਮ ਪਾਲ, ਵਿਪਨ ਸਲਗੋਤਰਾ, ਗੁਰਇਕਬਾਲ ਬੋਦਲ, ਜਸਵੀਰ ਸਿੰਘ, ਸ਼ਾਦੀ ਲਾਲ, ਰੰਜਨ ਸ਼ਰਮਾ, ਪੂਰਨਿਮਾ ਸ਼ਰਮਾ, ਡਾ. ਸ਼ੋਭਨਾ ਸੋਨੀ, ਰਸ਼ਪਾਲ ਸਿੰਘ, ਏ. ਪੀ. ਐਸ. ਉੱਭੀ, ਹਰਸ਼ਵਿੰਦਰ ਕੌਰ, ਪਰਤਾਪ ਸਿੰਘ, ਵਰਿੰਦਰ ਕੁਮਾਰ, ਰਾਜ ਕੁਮਾਰ, ਆਰ. ਸੀ. ਝਾਵਰ, ਵਿਜੇ ਕੁਮਾਰ, ਸ਼ਿਵ ਚਰਨ ਰੇਗਰ, ਜਗਮੋਹਨ ਪਲਿਆਲ, ਪਰਦੀਪ ਸਿੰਘ, ਨਰਿੰਦਰ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।

ਸਮਾਗਮ ਦੀਆਂ ਹੋਰ ਤਸਵੀਰਾਂ ਵੇਖਣ ਲਈ  ਇਸ ਲਿੰਕ ਦੇ ਕਲਿੱਕ ਕਰੋ :
http://www.facebook.com/media/set/?set=a.3493409811512.2160453.1159556098&type=1&l=71e5af4877

ਮਧੂ ਮੱਖੀ ਪਾਲਣ ਦਾ ਧੰਦਾ ਲਾਹੇਵੰਦ : ਭੁੱਲਰ

ਹੁਸ਼ਿਆਰਪੁਰ, 20 ਮਾਰਚ:  ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲ੍ਹਾ ਹੁਸ਼ਿਆਰਪੁਰ ਵਿੱਚ ਮੱਧੂ ਮੱਖੀ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰ: ਅਵਤਾਰ ਸਿੰਘ ਭੁੱਲਰ ਨੇ ਕੀਤੀ।  ਇਸ ਮੀਟਿੰਗ ਵਿੱਚ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਨਰੇਸ਼ ਕੁਮਾਰ, ਐਚ ਡੀ ਓ ਤਲਵਾੜਾ ਡਾ. ਮੁਖਤਿਆਰ ਸਿੰਘ,  ਵਿਸ਼ਾ ਵਸਤੂ ਮਾਹਰ ਡਾ. ਚਮਨ ਲਾਲ ਵਸ਼ਿਸ਼ਟ ਤੋਂ ਇਲਾਵਾ ਉਪ ਪ੍ਰਧਾਨ ਫੈਪਰੋ ਪਰਮਜੀਤ ਸਿੰਘ ਕਾਲੂਵਾਹਰ, ਵਰਿੰਦਰ ਵੀਰ ਸਿੰਘ, ਕਰਨੈਲ ਸਿੰਘ ਆਦਿ ਮੱਧੂ ਮੱਖੀ ਪਾਲਕਾਂ ਨੇ ਵੀ ਭਾਗ ਲਿਆ।
           ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰ: ਭੁੱਲਰ ਨੇ ਮੀਟਿੰਗ ਦੌਰਾਨ ਕਿਹਾ ਕਿ ਪੇਂਡੂ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਕੰਢੀ ਇਲਾਕੇ ਦੇ ਬੇਰੋਜ਼ਗਾਰ ਨੌਜਵਾਨਾਂ ਅਤੇ ਲੜਕੀਆਂ ਲਈ ਮੱਧੂ ਮੱਖੀ ਪਾਲਣ ਦਾ ਧੰਦਾ ਇੱਕ ਅਹਿਮ ਰੋਲ ਨਿਭਾ ਸਕਦਾ ਹੈ।  ਉਨ੍ਹਾਂ  ਸਬੰਧਤ ਅਧਿਕਾਰੀਆਂ ਨੂੰ ਕੰਢੀ ਇਲਾਕੇ ਵਿੱਚ ਮੱਧੂ ਮੱਖੀ ਪਾਲਣ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਬੇ-ਰੋਜ਼ਗਾਰ ਨੌਜਵਾਨਾਂ ਅਤੇ ਲੜਕੀਆਂ ਨੂੰ ਪ੍ਰੇਰਿਤ ਕਰਨ ਲਈ ਕਿਹਾ।  ਮੀਟਿੰਗ ਦੌਰਾਨ ਮੱਧੂ ਮੱਖੀ ਪਾਲਕਾਂ ਵੱਲੋਂ ਮੱਧੂ ਮੱਖੀ ਪਾਲਣ ਦੇ ਕਰਜਾ ਕੇਸ ਬੈਂਕਾਂ ਰਾਹੀਂ ਪਾਸ ਕਰਾਉਣ, ਬਿਹਾਰ ਪੈਟਰਨ ਤੇ ਮਿਲਕ ਫੈਡ ਪੰਜਾਬ ਵੱਲੋਂ ਕੁਆਲਿਟੀ ਸ਼ਹਿਦ ਦੀ ਦੁੱਧ ਨਾਲ ਸੇਲ ਕਰਨ, ਮੱਧੂ ਮੱਖੀ ਪਾਲਕਾਂ ਨੂੰ ਜ਼ਿਲ੍ਹਾ ਪੱਧਰ ਤੇ ਰਜਿਸਟਰਡ ਕਰਨ, ਜੰਗਲਾਤ ਦੇ ਇਲਾਕੇ ਵਿੱਚ ਮਧੂ ਮੱਖੀ ਪਾਲਣ ਲਈ ਬਕਸੇ ਲਿਜਾਉਣ ਦੀ ਆਗਿਆ ਦੇਣ ਅਤੇ  ਫੈਪਰੋ ਵੱਲੋਂ ਲੋੜੀਂਦੇ ਸਾਜੋ-ਸਮਾਨ ਦੀ ਸਪਲਾਈ ਕਰਨ ਦੀ ਵਿਵਸਥਾ ਕਰਨ ਦੀ ਮੰਗ ਕੀਤੀ। ਮੱਧੂ ਮੱਖੀ ਪਾਲਣ ਦੇ ਧੰਦੇ ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਉਪਰਾਲੇ ਕਰਨ ਦਾ ਯਕੀਨੀ ਦੁਆਇਆ। ਸ੍ਰ: ਭੁੱਲਰ ਨੇ ਕਿਹਾ ਕਿ ਉਪਰੋਕਤ ਸਮੱਸਿਆਵਾਂ ਦੇ ਹੱਲ ਨਾਲ ਜਿਥੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਵੈ ਰੋਜ਼ਗਾਰ ਦੇ ਮੌਕੇ ਵੱਧਣਗੇ, ਉਥੇ ਫ਼ਸਲਾਂ, ਫਲਾਂ ਅਤੇ ਸਬਜੀਆਂ ਦੇ ਝਾੜ ਵਿੱਚ ਵਾਧਾ ਅਤੇ ਉਨ੍ਹਾਂ ਦੀ ਕੁਆਲਟੀ ਬੇਹਤਰ ਬਣਾਉਣ ਵਿੱਚ ਵੀ ਮੱਦਦ ਮਿਲੇਗੀ।

ਮੁਲਾਜਮ ਆਗੂ ਐਸ. ਡੀ. ਓ. ਸ਼ਾਦੀ ਲਾਲ ਸਨਮਾਨਿਤ

ਤਲਵਾੜਾ, 15 ਮਾਰਚ : ਐਸ. ਡੀ. ਓ. ਐਸੋਸੀਏਸ਼ਨ ਤਲਵਾੜਾ ਵੱਲੋਂ ਉੱਘੇ ਸਮਾਜ ਸੇਵੀ ਅਤੇ ਮੁਲਾਜਮ ਆਗੂ ਸ਼੍ਰੀ ਸ਼ਾਦੀ ਲਾਲ ਐਸ. ਡੀ. ਓ. ਨੂੰ ਸੇਵਾ ਮੁਕਤ ਹੋਣ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਆਗੂ ਸ. ਮਨਜੀਤ ਸਿੰਘ ਕੁਟਾਲ ਨੇ ਕਿਹਾ ਕਿ ਸ਼੍ਰੀ ਸ਼ਾਦੀ ਲਾਲ ਨੇ ਆਪਣੀ 34 ਸਾਲ ਦੀ ਸੇਵਾ ਦੌਰਾਨ ਟਰਾਂਸਪੋਰਟ, ਸਟੋਰ, ਸਿਲਟ ਸਰਵੇ, ਵਰਕਸ਼ਾਪ, ਬਿਜਲੀ ਟ੍ਰਾਂਸਮਿਸ਼ਨ ਆਦਿ ਵੱਖ ਵੱਖ ਸੇਵਾਵਾਂ ਨੂੰ ਬੜੀ ਤਨਦੇਹੀ ਅਤੇ ਸ਼ਲਾਘਾਯੋਗ ਢੰਗ ਨਾਲ ਨਿਭਾਇਆ ਅਤੇ ਆਪਣੇ ਸਾਥੀਆਂ ਲਈ ਮਿਹਨਤ, ਲਗਨ ਅਤੇ ਅਣਥੱਕ ਸ਼ਖਸ਼ੀਅਤ ਦਾ ਪ੍ਰੇਰਣਾ ਸਰੋਤ ਬਣੇ ਰਹੇ। ਉਨ੍ਹਾਂ ਕਿਹਾ ਕਿ ਜਿੱਥੇ ਉਹ ਆਪਣੀ ਡਿਊਟੀ ਪ੍ਰਤੀ ਇਮਾਨਦਾਰ ਰਹੇ ਉੱਥੇ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਅਤੇ ਅਨੇਕਾਂ ਹੋਰ ਸਮਾਜ ਸੇਵੀ ਸੰਗਠਨਾਂ ਨਾਲ ਜੁੜ ਦੇ ਸਮਾਜ ਸੇਵਾ ਵਿਚ ਵੀ ਭਰਪੂਰ ਯੋਗਦਾਨ ਪਾਇਆ। ਸ਼੍ਰੀ ਸ਼ਾਦੀ ਲਾਲ ਵੱਲੋਂ ਆਪਣੇ ਸਨਮਾਨ ਲਈ ਜਥੇਬੰਦੀ ਦਾ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਵਿਜੇ ਗਿੱਲ ਜਨਰਲ ਸਕੱਤਰ, ਏ. ਪੀ. ਐਸ. ਉੱਭੀ, ਟੀ. ਪੀ. ਐੱਸ. ਫੁੱਲ, ਐਸ. ਐਨ. ਬਿਹਾਨੀ, ਸੁਰੇਸ ਮਾਨ, ਕੰਵਰ ਮਹੇਸ਼ਵਰ, ਸੰਜੇ ਦਰੀਚ, ਕੁਲਭੂਸ਼ਨ ਧੀਮਾਨ, ਮਨਦੀਪ ਸੋਖੀ, ਸਤੀਸ਼ ਖੰਨਾ, ਫਕੀਰ ਚੰਦ ਸੈਣੀ, ਪਵਨ ਸ਼ਰਮਾ, ਰਜਨੀਸ਼ ਸ਼ਰਮਾ ਆਦਿ ਸਮੇਤ ਕਈ ਹੋਰ ਐ¤ਸ. ਡੀ. ਓਜ਼ ਹਾਜਰ ਸਨ।

ਐਸ. ਪੀ. ਸਿੰਘ ਓਬਰਾਏ ਵੱਲੋਂ ਸਕੂਲ ਨੂੰ 4 ਲੱਖ ਰੁਪਏ ਦੇਣ ਦਾ ਐਲਾਨ

ਤਲਵਾੜਾ, 15 ਮਾਰਚ : ਦੁਬਈ ਦੇ ਪ੍ਰਸਿੱਧ ਹੋਟਲਰ ਅਤੇ 17 ਪੰਜਾਬੀਆਂ ਨੂੰ ਫ਼ਾਂਸੀ ਤੋਂ ਬਚਾਉਣ ਲਈ ਚਰਚਾ ਵਿਚ ਆਏ ਸ. ਐਸ. ਪੀ. ਸਿੰਘ ਓਬਰਾਏ ਵੱਲੋਂ ਤਲਵਾੜਾ ਫ਼ੇਰੀ ਦੌਰਾਨ ਆਪਣੇ ਬਚਪਨ ਦੀਆਂ ਯਾਦਾਂ ਤਾਜ਼ਾ ਕੀਤੀਆਂ ਗਈਆਂ। ਇਸ ਦੌਰਾਨ ਸ. ਓਬਰਾਏ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ 3 ਵਿਖੇ ਗਏ ਜਿੱਥੇ ਉਨ੍ਹਾਂ ਆਪਣੀ ਪ੍ਰਾਇਮਰੀ, ਮਿਡਲ ਤੇ ਹਾਈ ਜਮਾਤਾਂ ਤੱਕ ਸਿੱਖਿਆ ਪ੍ਰਾਪਤ ਕੀਤੀ। ਸਕੂਲ ਦੀਆਂ ਵਿਦਿਆਰਥਣਾਂ ਨੂੰ ਆਧੁਨਿਕ ਸਹੂਲਤਾਂ ਦੇਣ ਦੇ ਮੰਤਵ ਨਾਲ ਸ. ਓਬਰਾਏ ਨੇ ਸਕੂਲ ਨੂੰ ਚਾਰ ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਹ ਜੀਵਨ ਭਰ ਸਕੂਲ ਨੂੰ ਹਰ ਸਾਲ ਅਪ੍ਰੈਲ ਵਿਚ ਚਾਰ ਲੱਖ ਰੁਪਏ ਦਿੰਦੇ ਰਹਿਣਗੇ। ਪ੍ਰਿੰਸੀਪਲ ਸੁਰੇਸ਼ ਕੁਮਾਰੀ ਨੇ ਸ. ਉਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਹਾਇਤਾ ਨਾਲ ਸਕੂਲ ਵਿਚ ਆਧੁਨਿਕ ਤਕਨੀਕਾਂ ਨਾਲ ਹੋਰ ਚੰਗੇਰਾ ਵਿੱਦਿਅਕ ਮਾਹੌਲ ਸਿਰਜਿਆ ਜਾਵੇਗਾ। ਇਸ ਮੌਕੇ ਗੁਰਜੀਤ ਕੌਰ, ਰਜਿੰਦਰ ਸ਼ਰਮਾ, ਸ਼ਮਸ਼ੇਰ ਸਿੰਘ ਆਦਿ ਸਮੇਤ ਸਮੂਹ ਸਟਾਫ਼ ਮੈਂਬਰ ਹਾਜਰ ਸਨ।

ਲਗਾਤਾਰ 15ਵੀਂ ਵਾਰ ਚੈਂਪੀਅਨ ਬਣਨ ਤੇ ਖਿਡਾਰੀਆਂ ਦਾ ਸਨਮਾਨ

ਤਲਵਾੜਾ, 15 ਮਾਰਚ :  ਬੀ. ਬੀ. ਐਮ. ਬੀ. ਦੀ ਵਾਲੀਬਾਲ ਟੀਮ ਵੱਲੋਂ ਕੌਮੀ ਪੱਧਰ ਤੇ ਇੰਟਰ ਪਾਵਰ ਸੈਕਟਰ ਵਾਲੀਬਾਲ ਵਿਚ ਲਗਾਤਾਰ 15ਵੀਂ ਵਾਰ ਜੇਤੂ ਰਹਿਣ ਤੇ ਟੀਮ ਦੇ ਖਿਡਾਰੀਆਂ ਨੂੰ ਅੱਜ ਇੱਥੇ ਚੀਫ਼ ਇੰਜੀਨੀਅਰ ਸ਼੍ਰੀ ਜੈ ਦੇਵ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਨਿਗਰਾਨ ਖੇਡ ਕਮੇਟੀ ਦੇ ਪ੍ਰਧਾਨ ਇੰਜੀ. ਏ. ਕੇ. ਬਾਲੀ, ਇੰਜੀ: ਹਰਜੀਤ ਸਿੰਘ ਤੇ ਜੇ. ਬੀ. ਵਰਮਾ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਸਬੰਧੀ ਖੇਡ ਕਮੇਟੀ ਸਕੱਤਰ ਇੰਜ: ਕੇ. ਕੇ. ਸੂਦ ਐਕਸੀਅਨ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਸ਼ਾਨਦਾਰ ਕਾਰਗੁਜਾਰੀ ਕਰਨ ਵਾਲੀ ਬੋਰਡ ਦੀ ਟੀਮ ਵਿਚ ਚਾਰ ਖਿਡਾਰੀ ਤਲਵਾੜਾ ਦੇ ਹਨ ਜਿਨ੍ਹਾਂ ਵਿਚ ਕੇਵਲ ਸਿੰਘ, ਹਰਜੀਤ ਸਿੰਘ, ਰਣਬੀਰ ਸਿੰਘ, ਕੈਲਾਸ਼ ਕੁਮਾਰ ਸ਼ਾਮਿਲ ਹਨ, ਨੂੰ ਅੱਜ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।  ਉਨ੍ਹਾਂ ਦੱਸਿਆ ਕਿ ਪਿਛਲੇ ਹਫ਼ਤੇ ਨਾਥਪਾ ਝਾਖੜੀ ਪ੍ਰਾਜੈਕਟ ਵਿਖੇ ਹੋਏ ਵਾਲੀਬਾਲ ਮੁਕਾਬਲੇ ਵਿਚ ਦੂਸਰੇ ਪ੍ਰਾਜੈਕਟਾਂ ਨੂੰ ਹਰਾ ਕੇ ਬੀ. ਬੀ. ਐਮ. ਬੀ. ਦੀ ਟੀਮ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।

ਪਾਵਰ ਹਾਊਸ ਤੇ ਲੰਗਰ ਲਗਾਇਆ

ਤਲਵਾੜਾ, 15 ਮਾਰਚ :  ਇੱਥੇ ਹਾਈਡਲ ਪ੍ਰਾਜੈਕਟ ਦੇ ਸਮੂਹ ਕਰਮਚਾਰੀਆਂ ਵੱਲੋਂ ਪਾਵਰ ਹਾਊਸ ਨੰਬਰ 1 ਵਿਖੇ ਸੁੰਦਰ ਕਾਂਡ ਦੇ ਪਾਠ ਕਰਵਾਇਆ ਗਿਆ ਅਤੇ ਦਾਲ ਚੌਲ ਤੇ ਮਾਣ੍ਹੀ ਦਾ ਲੰਗਰ ਲਗਾਇਆ ਗਿਆ। ਇਸ ਧਾਰਮਿਕ ਸਮਾਗਮ ਵਿਚ ਸ਼੍ਰੀ ਕਰਮ ਚੰਦ ਅਨਮੋਲ ਨਿਗਰਾਨ ਇੰਜੀਨੀਅਰ, ਸ਼੍ਰੀ ਏ. ਕੇ. ਐਰੀ ਨਿਗਰਾਨ ਇੰਜੀਨੀਅਰ, ਕੇ. ਜੀ. ਸ਼ਰਮਾ, ਦੇਸ ਰਾਜ ਬੰਗੜ, ਚੌਧਰੀ ਦੇਸ ਰਾਜ ਤੇ ਹੋਰ ਅਧਿਕਾਰੀ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਵਿਜੇਪਾਲ ਸਿੰਘ, ਯਸ਼ਪਾਲ, ਗੁਰਿੰਦਰ ਸਿੰਘ, ਮਨਮੋਹਨ ਕੌਲ, ਤਰਸੇਮ ਲਾਲ, ਅਸ਼ੋਕ ਕੁਮਾਰ, ਸੁਸ਼ੀਲ ਕੁਮਾਰ, ਫੋਰਮੈਨ ਸ਼ਿੰਗਾਰਾ ਸਿੰਘ, ਠਾਕੁਰ ਵਰਿੰਦਰ ਸਿੰਘ, ਭਾਗਾ, ਮਨੀ ਚੰਦ ਆਦਿ ਸਮੇਤ ਵੱਡੀ ਗਿਣਤੀ ਵਿਚ ਮੁਲਾਜਮ ਹਾਜਰ ਸਨ।

ਧਾਰਾ 144 ਤਹਿਤ ਪਾਬੰਦੀ ਦੇ ਹੁਕਮ ਜਾਰੀ

ਹੁਸ਼ਿਆਰਪੁਰ,13 ਮਾਰਚ:  ਸ਼੍ਰ:  ਦੀਪਇੰਦਰ ਸਿੰਘ  ਜ਼ਿਲਾ  ਮੈਜਿਸਟਰੇਟ  ਹੁਸ਼ਿਆਰਪੁਰ ਵਲੋਂ ਧਾਰਾ 144 ਤਹਿਤ ਜ਼ਿਲ੍ਹੇ ਦੀ ਹੱਦ ਅੰਦਰ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਪਾਬੰਦੀ ਤਹਿਤ ਕੋਈ ਵੀ ਆਵਾਜ਼ੀ ਪ੍ਰਦੂਸ਼ਣ / ਜ਼ਿਆਦਾ ਸ਼ੋਰ ਕਰਨ ਵਾਲੇ ਯੰਤਰਾਂ, ਸੰਗੀਤਕ ਯੰਤਰਾਂ, ਢੋਲ, ਡਰੱਮ ਆਦਿ ਵਜਾਉਣ/ ਚਲਾਉਣ, ਸ਼ੋਰ / ਧਮਾਕੇ ਪੈਦਾ ਕਰਨ ਯੋਗ ਅਤੇ ਕਿਸੇ ਵੀ ਤਰਾਂ ਦੇ ਪਟਾਕਿਆਂ ਅਤੇ ਆਤਿਸ਼ਬਾਜੀ ਚਲਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਕੇਵਲ ਰੰਗ ਪੈਦਾ ਕਰਨ ਵਾਲੇ ਪਟਾਖਿਆਂ ਅਤੇ ਫੁਲਝੜੀਆਂ ਤੇ ਲਾਗੂ ਨਹੀਂ ਹੋਵੇਗੀ। ਇਸੇ ਤਰਾਂ ਗੱਡੀਆਂ ਆਦਿ ਵਿੱਚ ਕਿਸੇ ਤਰਾਂ ਦੇ ਪ੍ਰੈਸ਼ਰ ਹਾਰਨ, ਵੱਖ-ਵੱਖ ਸੰਗੀਤ ਵਾਲੇ ਅਤੇ ਕਿਸੇ ਤਰਾਂ ਦਾ ਆਵਾਜ਼ੀ ਪ੍ਰਦੂਸ਼ਣ, ਸ਼ੋਰ, ਧਮਕ, ਜ਼ਿਆਦਾ ਆਵਾਜ਼ ਪੈਦਾ ਕਰਨ ਵਾਲੇ ਹਾਰਨ ਨੂੰ ਵਜਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿਤੀ ਹੈ। ਸਿਰਫ ਸਰਕਾਰ ਵਲੋਂ ਨਿਰਧਾਰਤ ਕੀਤੇ ਗਏ ਹਾਰਨ ਜੋ ਆਵਾਜ਼ੀ ਪ੍ਰਦੂਸ਼ਨ ਤੋਂ ਰਹਿਤ ਹੋਣ, ਹੀ ਨਿਰਧਾਰਤ ਆਵਾਜ਼ ਵਿਚ ਵਜਾਏ ਜਾ ਸਕਦੇ ਹਨ।
        ਜ਼ਿਲ੍ਹਾ ਮੈਜਿਸਟਰੇਟ ਨੇ ਇਸੇ ਹੁਕਮ ਰਾਹੀਂ ਗੈਰ ਸਰਕਾਰੀ ਇਮਾਰਤਾਂ, ਵਪਾਰਕ ਦੁਕਾਨਾਂ, ਜਨਤਕ ਥਾਵਾਂ, ਸਿਨੇਮਿਆਂ, ਮਾਲਜ਼, ਹੋਟਲ ਰੈਸਟੋਰੈਂਟ ਅਤੇ ਮੇਲਿਆਂ ਆਦਿ ਵਿਚ ਉੱਚੀ ਆਵਾਜ਼ ਅਤੇ ਧਮਕ ਪੈਦਾ ਕਰਨ ਵਾਲੇ ਮਿਊਜ਼ਕ ਅਤੇ ਅਸ਼ਲੀਲ ਗੀਤ ਚਲਾਏ ਜਾਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿਤੀ ਹੈ।   ਸਾਇਲੈਂਸ ਜ਼ੌਨ ਜਿਵੇਂ ਕਿ ਮੰਤਰਾਲਾ, ਇਨਵਾਇਰਮੈਂਟ, ਜੰਗਲਾਤ, ਹਸਪਤਾਲਾਂ, ਵਿਦਿਅਕ ਸੰਸਥਾਵਾਂ, ਅਦਾਲਤਾਂ, ਧਾਰਮਿਕ ਸੰਸਥਾਵਾਂ ਜਾਂ ਕੌਈ ਇਲਾਕਾ ਜਿਹੜਾ ਕਿ ਸਮਰਥ ਅਧਿਕਾਰੀ ਵਲੋਂ ਸਾਇਲੈਂਸ ਜੋਨ ਐਲਾਨਿਆ ਗਿਆ ਹੋਵੇ, ਦੇ 100 ਮੀਟਰ ਦੇ ਘੇਰੇ ਅੰਦਰ ਆਤਿਸ਼ਬਾਜ਼ੀ/ਪਟਾਕਿਆਂ /ਲਾਉਡ ਸਪੀਕਰਾਂ/ਪ੍ਰੈਸ਼ਰ ਹਾਰਨ ਅਤੇ ਸ਼ੋਰ ਪੈਦਾ ਕਰਨ ਵਾਲੇ ਯੰਤਰਾਂ ਦੇ ਚਲਾਉਣ/ਲਗਾਉਣ ਤੇ ਪੂਰਨ ਪਾਬੰਦੀ ਲਗਾਈ  ਹੈ। ਇਸੇ ਤਰਾਂ ਖਾਸ ਹਾਲਾਤਾਂ ਅਤੇ ਮੌਕਿਆਂ ਸਮੇਂ ਪ੍ਰਬੰਧਕ, ਧਾਰਮਿਕ ਸਥਾਨਾਂ/ਪੰਡਾਲਾਂ ਵਿਚ ਲਾਉਡ ਸਪੀਕਰ ਅਤੇ ਅਧਿਕਾਰਤ ਮੈਰਿਜ਼ ਪੈਲਸਾਂ ਵਿਚ ਡੀ ਜੇ/ ਆਰਕੈਸਟਰਾ ,ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਪੰਜਾਬ ਇੰਸਟਰੂਮੈਂਟਸ (ਕੰਟਰੋਲ ਆਫ ਨੋਆਇਸ)ਐਕਟ 1956 ਵਿਚ ਦਰਜ ਸ਼ਰਤਾਂ ਸਹਿਤ ਲਿਖਤੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਚਲਾਉਣਗੇ। ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਲੋੜੀਂਦੀ ਪ੍ਰਵਾਨਗੀ ਲੈਣ ਦੇ ਬਾਵਜੂਦ ਵੀ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸੇ ਵੱਲੋਂ ਵੀ ਕਿਸੇ ਵੀ ਥਾਂ ਤੇ ਚਲਾਏ ਜਾ ਰਹੇ ਲਾਉਡ ਸਪੀਕਰਾਂ / ਡੀ ਜੇ / ਸੰਗੀਤਕ ਯੰਤਰ/ ਐਡਰੈਸ ਸਿਸਟਮ ਆਦਿ ਦੀ ਆਵਾਜੀ ਸੀਮਾ ਸਬੰਧਤ ਜਗ੍ਹਾ ਦੇ ਆਵਾਜੀ ਸਟੈਂਰਡ ਸੀਮਾ ਤੋਂ 10 ਡੀ ਬੀ ਏ ਜਾਂ 75 ਡੀ ਬੀ ਏ (ਦੋਨਾਂ ਵਿੱਚੋਂ ਜਿਹੜਾ ਘੱਟ ਹੋਵੇ) ਤੋਂ ਵੱਧ ਨਹੀਂ ਹੋਵੇਗੀ। ਇਹ ਹੁਕਮ ਸਰਕਾਰੀ ਮਸ਼ੀਨਰੀ ਅਤੇ ਐਮਰਜੈਂਸੀ ਦੀ ਸਥਿਤੀ ਵਿਚ ਲਾਗੂ ਨਹੀਂ ਹੋਵੇਗਾ।   
        ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਮੈਜਿਸਟਰੇਟ ਨੇ ਧਾਰਾ 144 ਅਧੀਨ  ਫਸਲਾਂ  ਦੀ  ਰਹਿੰਦ-ਖੂੰਦ ਨੂੰ ਅੱਗ ਲਗਾਉਣ ਅਤੇ 18-ਅਮੂਨੀਸ਼ਨ  ਡਿਪੂ ਉਚੀ  ਬੱਸੀ, ਤਹਿਸੀਲ: ਦਸੂਹਾ,ਜ਼ਿਲਾ ਹੁਸਿਆਰਪੁਰ ਦੀ  ਬਾਹਰਲੀ ਚਾਰ-ਦੀਵਾਰੀ ਦੇ 1000  ਗਜ਼  ਦੇ  ਘੇਰੇ  ਅੰਦਰ  ਆਮ  ਲੋਕਾਂ  ਵਲੋਂ ਕਿਸੇ  ਵੀ ਤਰਾਂ ਦੀ ਉਸਾਰੀ (ਸਿਵਾਏ  ਸਰਕਾਰੀ  ਉਸਾਰੀ )  ਕਰਨ  ਤੇ  ਪੂਰਨ ਤੌਰ ਤੇ ਪਾਬੰਦੀ  ਲਗਾ  ਦਿਤੀ ਗਈ ਹੈ।   
        ਇਹ ਹੁਕਮ 11 ਮਈ 2012  ਤਕ ਲਾਗੂ ਰਹਿਣਗੇ।

ਪੰਜਾਬੀ ਸਾਹਿਤ ਤੇ ਕਲਾ ਮੰਚ ਦੀ ਮੀਟਿੰਗ ਹੋਈ

ਤਲਵਾੜਾ, 13 ਮਾਰਚ : ਇੱਥੇ ਪੰਜਾਬੀ ਸਾਹਿਤ ਅਤੇ ਕਲਾ ਮੰਚ ਰਜਿ: ਤਲਵਾੜਾ ਦੀ ਇੱਕ ਅਹਿਮ ਮੀਟਿੰਗ ਡਾ. ਸੁਰਿੰਦਰ ਮੰਡ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ 17 ਮਾਰਚ ਨੂੰ ਡਾ. ਅਮਰਜੀਤ ਅਨੀਸ ਦੇ ਪੰਜਾਬੀ ਕਾਵਿ ਸੰਗ੍ਰਿਹ ‘ਮਨੋਜਾਤ ਮਸਵਾਣੀ’ ਦੇ ਵਿਮਾਚਨ ਸਮਾਰੋਹ ਸਬੰਧੀ ਵਿਚਾਰ ਚਰਚਾ ਕੀਤੀ ਗਈ। ਡਾ. ਮੰਡ ਨੇ ਦੱਸਿਆ ਕਿ ਇਸ ਸਮਾਗਮ ਵਿਚ ਸ਼੍ਰੋਮਣੀ ਸ਼ਾਇਰ ਅਤੇ ਪਦਮਸ਼੍ਰੀ ਸੁਰਜੀਤ ਪਾਤਰ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣਗੇ ਜਦਕਿ ਸਮਾਗਮ ਦੀ ਪ੍ਰਧਾਨਗੀ ਇੰਜ: ਜੈ ਦੇਵ ਚੀਫ਼ ਇੰਜੀਨੀਅਰ ਬਿਆਸ ਡੈਮ ਤਲਵਾੜਾ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਮਾਗਮ ਵਿਚ ਪ੍ਰਿੰ. ਕੇ. ਐਲ. ਰਾਣਾ, ਪ੍ਰਿੰ. ਦੇਸ ਰਾਜ ਸ਼ਰਮਾ ਅਤੇ ਪ੍ਰਿੰ. ਧਰਮਪਾਲ ਸਾਹਿਲ ਵੱਲੋਂ ਪੁਸਤਕ ਬਾਰੇ ਕੂੰਜੀਵਤ ਭਾਸ਼ਣ ਦਿੱਤੇ ਜਾਣਗੇ ਅਤੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਰਘਬੀਰ ਟੇਰਕਿਆਣਾ, ਕਸ਼ਿਸ਼ ਹੁਸ਼ਿਆਰਪੁਰੀ, ਜਮੀਰ ਅਲੀ ਜਮੀਰ ਮਲੇਰਕੋਟਲਾ, ਪ੍ਰੋ. ਬੀ. ਐਸ. ਬੱਲੀ, ਪ੍ਰਿੰ. ਨਵਤੇਜ ਗੜ੍ਹਦੀਵਾਲਾ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਡਾ. ਅਮਰਜੀਤ ਅਨੀਸ, ਅਨੁਰਾਧਾ ਸ਼ਰਮਾ, ਰਵਿੰਦਰ ਰਵੀ, ਸਮਰਜੀਤ ਸਿੰਘ ਸ਼ਮੀ ਆਦਿ ਸਮੇਤ ਕਈ ਹੋਰ ਸਰਗਰਮ ਮੈਂਬਰ ਹਾਜਰ ਸਨ।

ਪ੍ਰੀਖਿਆ ਕੇਂਦਰਾਂ ਦੁਆਲੇ ਦਫ਼ਾ ਚੁਤਾਲੀ ਲਾਗੂ

ਹੁਸ਼ਿਆਰਪੁਰ, 12 ਮਾਰਚ: ਜ਼ਿਲ੍ਹਾ ਮੈਜਿਸਟਰੇਟ ਸ੍ਰ: ਦੀਪਇੰਦਰ ਸਿੰਘ ਨੇ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਜ਼ਿਲ੍ਹਾ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੈਟ੍ਰਿਕ ਅਤੇ ਬਾਰ੍ਹਵੀਂ ਸ਼੍ਰੇਣੀ ਦੇ ਦੂਜੇ ਸਮੈਸਟਰ ਦੀਆਂ ਪ੍ਰੀਖਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਸਮੂਹ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 200 ਮੀਟਰ ਦੇ ਘੇਰੇ ਅੰਦਰ 2 ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਪ੍ਰੀਖਿਆਵਾਂ ਦੌਰਾਨ ਪ੍ਰੀਖਿਆਰਥੀਆਂ ਦੇ ਰਿਸ਼ਤੇਦਾਰ ਅਤੇ ਹੋਰ ਵਿਅਕਤੀ ਪ੍ਰੀਖਿਆ ਕੇਂਦਰਾਂ ਦੇ ਇਰਧ-ਗਿਰਧ ਇਕੱਠੇ ਹੋ ਜਾਂਦੇ ਹਨ ਜਿਸ ਕਾਰਨ ਕੋਈ ਅਣ-ਸੁਖਾਵੀਂ ਘਟਨਾ ਵਾਪਰ ਸਕਦੀ ਹੈ ਅਤੇ ਪ੍ਰੀਖਿਆਵਾਂ ਦੇ ਅਮਲ ਵਿੱਚ ਵੀ ਰੁਕਾਵਟ ਆਉਂਦੀ ਹੈ। ਇਸ ਨੂੰ ਰੋਕਣ ਲਈ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ ਜੋ ਕਿ 11 ਮਈ 2012 ਤੱਕ ਲਾਗੂ ਰਹਿਣਗੇ।

ਹੋਲਾ ਮੁਹੱਲਾ ਮੇਲੇ ਚ ਲੱਗੇਗਾ ਰੈੱਡ ਕਰਾਸ ਕੈਂਪ

ਹੁਸ਼ਿਆਰਪੁਰ, 7 ਮਾਰਚ: ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਵੱਲੋਂ 7 ਮਾਰਚ ਤੋਂ 9 ਮਾਰਚ 2012 ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮੁਹੱਲਾ ਦੇ ਮੌਕੇ ਤੇ ਫਸਟ ਏਡ ਹੋਮ, ਨਰਸਿੰਗ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਰੈਡ ਕਰਾਸ ਭਵਨ ਤੋਂ ਫਸਟ ਏਡ ਅਤੇ ਨਰਸਿੰਗ ਹੋਮ ਦੇ ਮਾਹਿਰਾਂ ਦੀ ਟੀਮ ਨੂੰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੀ ਐਬੂਲੈਂਸ ਰਾਹੀਂ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਭੁਪਿੰਦਰਜੀਤ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।  ਜਿਸ ਵਿੱਚ ਲੈਕਚਰਾਰ ਫਸਟ ਏਡ ਅਤੇ ਹੋਮ ਨਰਸਿੰਗ ਸ੍ਰੀ ਦਰਸ਼ਨ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੱਗਰਾਂ, ਬਲਬੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡਾ, ਸੋਹਨ ਸਿਘ, ਸਰਕਾਰੀ ਐਲੀਮੈਂਟਰੀ ਸਕੂਲ ਬੈਂਸ ਅਵਾਨ, ਸੰਤੋਖ ਸਿੰਘ ਪੰਜਾਬ ਹੋਮਗਾਰਡਜ਼, ਨਰਿੰਜਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾੜੀਆਂਕਲਾਂ, ਜਸਵੀਰ ਸਿੰਘ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਟਾਂਡਾ, ਮਨਜੀਤ ਸਿੰਘ, ਸਰਕਾਰੀ ਹਾਈ ਸਕੂਲ ਬਿੰਜੋ, ਅਮਰਜੀਤ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਸਮੂੰਦੜਾ, ਨਵੀਨ ਚਾਵਲਾ ਅਤੇ ਸੁਭਾਸ਼ ਸਿੰਘ ਵੀ ਸ਼ਾਮਲ ਹਨ।
        ਸਕੱਤਰ ਰੈਡ ਕਰਾਸ ਸੁਸਾਇਟੀ ਸ੍ਰ: ਭੁਪਿੰਦਰਜੀਤ ਸਿੰਘ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੀਮ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮੁਹੱਲਾ ਦੇ ਮੌਕੇ ਤੇ ਫਸਟ ਏਡ ਅਤੇ ਹੋਮ ਨਰਸਿੰਗ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ ਮੇਲੇ ਦੌਰਾਨ ਹੋਣ ਵਾਲੀ ਕਿਸੇ ਵੀ ਅਣ-ਸੁਖਾਵੀਂ ਦੁਰਘਟਨਾ ਦੇ ਮੌਕੇ ਤੇ ਪ੍ਰਭਾਵਿਤ ਵਿਅਕਤੀਆਂ ਨੂੰ ਮੁਢਲੀ ਸਹਾਇਤਾ ਦੇ ਨੇੜੇ ਦੇ ਹਸਪਤਾਲ ਵਿੱਚ ਪਹੁੰਚਾਇਆ ਜਾਵੇਗਾ।  ਉਨ੍ਹਾਂ ਦੱਸਿਆ ਕਿ ਹੋਲੇ-ਮੁਹੱਲੇ ਦੇ ਮੌਕੇ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਹਰ ਸਾਲ ਫ਼ਸਟ ਏਡ ਪੋਸਟ ਲਗਾਈ ਜਾਂਦੀ ਹੈ ਜਿਸ ਵਿੱਚ ਮਰੀਜਾਂ ਨੂੰ  ਦਵਾਈਆਂ ਅਤੇ ਐਬੂਲੈਂਸ ਸੇਵਾ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ।

9 ਮਾਰਚ ਨੂੰ ਬਲਾਕ ਸ਼੍ਰੀ ਅਨੰਦਪੁਰ ਸਾਹਿਬ ਦੇ ਸਾਰੇ ਸਕੂਲ ਬੰਦ ਰਹਿਣਗੇ-ਜੀ.ਕੇ.ਸਿੰਘ

ਰੂਪਨਗਰ/ਅਨੰਦਪੁਰ ਸਾਹਿਬ, 7 ਮਾਰਚ- ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੇ ਮੌਕੇ ’ਤੇ ਬਾਹਰਲੇ ਜਿਲ੍ਹਿਆਂ ਦੇ ਵੱਖ-ਵੱਖ ਵਿਭਾਗਾਂ ਅਤੇ ਕਰਮਚਾਰੀਆਂ ਨੂੰ ਡਿਊਟੀਆਂ ਕਾਰਨ ਸ਼੍ਰੀ ਅਨੰਦਪੁਰ ਸਾਹਿਬ ਬਲਾਕ ਦੇ ਸਕੂਲਾਂ ਵਿੱਚ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਕਾਰਨ ਸ਼੍ਰੀ ਅਨੰਦਪੁਰ ਸਾਹਿਬ ਬਲਾਕ ਦੇ ਸਕੂਲਾਂ ਵਿੱਚ ਪੜ੍ਹਾਈ ਨਹੀਂ ਹੋ ਸਕਦੀ। ਇਸੇ ਕਾਰਨ ਸ਼੍ਰੀ ਜੀ.ਕੇ. ਸਿੰਘ ਡਿਪਟੀ ਕਮਿਸ਼ਨਰ ਨੇ ਸ਼੍ਰੀ ਅਨੰਦਪੁਰ ਸਾਹਿਬ ਬਲਾਕ ਦੇ ਸਾਰੇ ਸਕੂਲਾਂ ਵਿੱਚ 9 ਮਾਰਚ ਦੀ ਛੁੱਟੀ ਕਰਨ ਦਾ ਐਲਾਨ ਕੀਤਾ ਹੈ।

ਹੋਲੇ-ਮਹੱਲੇ ਦੇ ਮੌਕੇ ਪ੍ਰਦਰਸ਼ਨੀਆਂ ਦਾ ਉਦਘਾਟਨ

ਰੂਪਨਗਰ/ਅਨੰਦਪੁਰ ਸਾਹਿਬ, 7 ਮਾਰਚ-ਹੋਲੇ-ਮਹੱਲੇ ਦੇ ਮੌਕੇ ’ਤੇ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੱਖ-ਵੱਖ ਵਿਭਾਗਾਂ ਵਲੋਂ ਤਖਤ ਸ਼੍ਰੀ ਕੇਸਗੜ੍ਰ ਸਾਹਿਬ ਦੇ ਸਾਹਮਣੇ ਐਸ.ਜੀ.ਪੀ.ਸੀ. ਦੇ ਮੈਦਾਨ ਵਿੱਚ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਦਾ ਉਦਘਾਟਨ  ਸ਼੍ਰੀ ਜੀ.ਕੇ. ਸਿੰਘ ਡਿਪਟੀ ਕਮਿਸ਼ਨਰ ਰੂਪਨਗਰ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸੁਖਵਿੰਦਰਪਾਲ ਸਿੰਘ ਮਰਾੜ ਵੀ ਸਨ।ਇਸ ਅਵਸਰ ’ਤੇ ਸਿਹਤ ਵਿਭਾਗ ਵੱਲੋਂ ਲਗਾਈ ਪ੍ਰਦਰਸ਼ਨੀਆਂ ਨੂੰ ਵੇਖਦਿਆਂ ਉਨ੍ਹਾਂ ਨੇ ਕਿਹਾ ਕਿ ਕੌਮੀ ਪੇਂਡੂ ਮਿਸ਼ਨ ਤਹਿਤ ਐਮਰਜੈਂਸੀ ਮੈਡੀਕਲ ਸਹੂਲਤ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੀ ਗਈ ਐਂਬੂਲੈਂਸ ਸੇਵਾ ਲੋੜਵੰਦਾਂ ਲਈ ਬਹੁਤ ਲਾਹੇਬੰਦ ਸਿੱਧ ਹੋ ਰਹੀ ਹੈ ਜਿਸ ਦਾ ਜਿਸ ਦਾ ਫਾਇਦਾ ਲੈਣ ਲਈ ਕਿਸੇ ਵੀ ਸਥਾਨ ਤੋਂ ਬਗੈਰ ਕੋਡ ਡਾਇਲ ਕੀਤਿਆਂ ਕੇਵਲ  108 ਨੰਬਰ ਡਾਇਲ ਕਰਕੇ ਹੀ ਇਸ ਐਂਬੂਲੈਂਸ ਨੂੰ ਮੰਗਵਾਇਆ ਜਾ ਸਕਦਾ ਹੈ। ਪੇਡਾ ਵੱਲੋਂ ਲਗਾਈ ਪ੍ਰਦਰਸ਼ਨੀ ਵੇਖਣ ਸਮੇਂ ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਨੂੰ ਰੋਕਣ ਹਿੱਤ ਸੋਲਰ ਊਰਜਾ ਦੀ  ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਜਿਸ ਦੇ ਖਰਚੇ ਵੀ ਘੱਟ ਹਨ। ਮੱਛੀ ਪਾਲਣ ਵਿਭਾਗ ਵੱਲੋਂ ਲਗਾਈ  ਪ੍ਰਦਰਸ਼ਨੀ ਦੇ ਦੇਖਣ ਮੌਕੇ ਉਨ੍ਹਾਂ ਅਜਿਹੇ ਧੰਦਿਆਂ ਨੂੰ ਅਪਨਾਉਣ ਲਈ ਜਿਥੇ ਜਾਣਕਾਰੀ ਹਾਸਿਲ ਕੀਤੀ ਉਥੇ ਲੋਕਾਂ ਨੂੰ ਵੱਧ ਤੋਂ ਵੱਧ ਕਿੱਤਾਮੁੱਖੀ ਧੰਦੇ ਅਪਨਾਉਣ ਦੀ ਸਲਾਹ ਵੀ ਦਿੱਤੀ। ਸਿੱਖਿਆ ਵਿਭਾਗ ਵੱਲੋਂ ਲਗਾਈ ਪ੍ਰਦਰਸ਼ਨੀ ਦੇ ਮੁਆਇਨੇ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਜੀ.ਕੇ. ਸਿੰਘ ਨੇ ਸਕੂਲੀ ਬੱਚਿਆਂ ਵਿੰਚ ਵਿਗਿਆਨਕ ਸੋਚ ਪੈਦਾ ਕਰਨ ਲਈ ਸੈਮੀਨਾਰ ਲਗਾਉਣ ਦੀ ਲੋੜ ਬਾਰੇ ਵੀ ਕਿਹਾ ਅਤੇ ਭਾਸ਼ਾ ਵਿਭਾਗ ਵੱਲੋਂ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਪ੍ਰਕਾਸ਼ਤ ਹੋ ਰਹੀਆਂ ਕਿਤਾਬਾਂ ਬਾਰੇ ਵੀ ਆਮ ਲੋਕਾਂ ਤੱਕ ਵੱਧ ਤੋਂ ਵੱਧ ਜਾਣਕਾਰੀ ਪਹੁੰਚਾਉਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਖੇਤੀਬਾੜੀ ਵਿਭਾਗ ਵਲੋਂ ਲਗਾਈ ਪ੍ਰਦਰਸ਼ਨੀ ਦੇਖਦਿਆਂ ਹੋਇਆਂ ਫਸਲੀ ਚੱਕ ਦੀ ਤਬਦੀਲੀ ਅਤੇ ਵੇਰਕਾ, ਪਨਸਪ ਅਤੇ ਮਾਰਕਫੈਡ ਦੇ ਉਤਪਾਦਾਂ ਨੂੰ ਵੀ ਆਮ ਲੋਕਾਂ ਤੱਕ ਪਹੁੰਚਾਉਣ ਦੀ ਸਲਾਹ ਦਿੱਤੀ। ਇੰਨ੍ਹਾਂ ਪ੍ਰਦਰਸ਼ਨੀਆਂ ਵਿੱਚ ਯੁਨਾਈਟਿਡ ਕਮਰਸ਼ੀਅਲ ਬੈਂਕ ਵੱਲੋਂ ਲਗਾਈ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਰਹੀ।

                   ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਏ ਤਿੰਨ ਰੋਜ਼ਾ ਕੌਮੀ ਤਿਊਹਾਰ ਹੋਲਾ-ਮਹੱਲਾ ਦੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਜਰੂਰੀ ਮੀਟਿੰਗ ਵੀ ਕੀਤੀ ਜਿਸ ਵਿੱਚ ਪ੍ਰਸ਼ਾਸਨ ਦੇ ਸਮੂਹ ਅਧਿਕਾਰੀ ਹਾਜਰ ਸਨ। ਉਨ੍ਹਾਂ ਇਸ ਮੌਕੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਗਏ ਪ੍ਰਬੰਧਾਂ ਵਿੱਚ ਲਗਾਤਾਰ ਤਿੰਨ ਦਿਨ ਕੋਈ ਢਿੱਲ ਨਾ ਹੋਵੇ।

                   ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਐਸ.ਐਸ.ਪੀ. ਰੂਪਨਗਰ ਸ਼੍ਰੀ ਜਤਿੰਦਰ ਸਿੰਘ ਔਲਖ, ਐਸ.ਡੀ.ਐਮ.-ਕਮ-ਮੇਲਾ ਅਫਸਰ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀਮਤੀ ਹਰਗੁਣਜੀਤ ਕੌਰ , ਪੁਲਿਸ ਕਪਤਾਨ ਰੂਪਨਗਰ  ਸ਼੍ਰੀ ਐਸ.ਐਸ.ਬੈਂਸ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਸ਼੍ਰੀ ਇੰਦਰਜੀਤ ਸਿੰਘ , ਉਪ ਪੁਲਿਸ ਕਪਤਾਨ ਸ਼੍ਰੀ ਹਰਪ੍ਰੀਤ ਸਿੰਘ ਮੰਡੇਰ ਵੀ ਹਾਜਰ ਸਨ।

No vendetta, to fucus on development only-BADAL

Punjab to be power surplus in next 2 years
•       Badal announces extension of free bicycle scheme to girls students of 9th and 10th class
•       Also announces free education to girls up to MA
•       Decries ban on export of cotton
•       To setup international stadium at Sri Anandpur sahib
•       Also announces memorial for Bhai Jeevan Singh and Bhai Sangat Singh
•       Sukhbir vow to intensify drive against drug mafia

Sri Anandpur Sahib, March 8: Giving a call to collectively accelerate the pace of development in Punjab Akali Dal Supremo Mr. Parkash Singh Badal today said that SAD-BJP government won’t indulge in petty vendetta politics
Addressing the impressive rally of SAD’s resurgent workers after paying obeisance at Takhat Sri Kesgarh Sahib, Mr. Badal said that he has come to the sacred soil of Khalsa birth place to seek blessing from almighty and to vow that his government would focus on pro-poor and pro-development policies and would make all efforts to fulfill the aspirations of people.
Enthused by huge electoral victory party president Mr. Sukhbir Badal swore to intensify war against nefarious elements indulging in illegal drug trade and gave a call to people to join hands with Punjab government in this war.

    Congratulating the people Mr. Badal said that besides making Punjab power surplus in next two years the State government would focus on completing unfinished tasks of last tenure. He also announced extension of free bicycle scheme to girl students of 9th and 10th class besides announcing free education to all girl students up to MA. Mr. Badal also announced setting up of a world class sports stadium at Sri Anandpur Sahib besides announcing  memorials’ in the memory of Bhai Jiwan Singh and Bhai Sangat Singh.
Later in a press briefing, when asked about number of BJP ministers in the cabinet Mr. Badal said that Akali Dal’s relationship with BJP was not political but it was an emotional bounding which was above of all theses things. When asked about reasons of congress failure Mr. Badal said that people had punished Congress for record price rise, unprecedented corruption and its failure to provide security of life to its citizens.
Addressing the workers the party chief Mr Sukhbir Singh Badal said that SAD-BJP workers should not be complacent with the victory as they have to redouble their efforts to fulfill the aspirations of electorate. He said that focus of SAD-BJP government would be on improving civic infrastructure in villages and cities, governance reforms besides strengthening systems to tackle corruption.
Earlier Senior Shiromani Akali Dal leaders Mr. Balwant Singh Ramoowalia, Mr. Prem Singh Chandumajra, Mr. Avtar Singh President SGPC and Bibi Jagir Kaur, Mr. Tota Singh, Dr. Daljeet Singh Cheema, Mr. Nand Lal and Mr. Surinder Singh Bhulewal Rathan, all newly elected MLAs also addressed the mammoth gathering for giving anothere chance to SAD-BJP combine to further accelerate the overall development initiated during last five year regime and promised to make Punjab the No.1 state of the country. They also appealed the people of Punjab to play an pro-active role in the rapid development of state by taking keen interest in the on going projects. Mr. Kiranbir Singh Kang, Mr. Jasjeet Singh Bunny, Mr. Amarjeet Singh Chawla SGPC Member, Mrs. Satwant Kaur Sandhu, Mr. Ujjagar Singh Badali and Mr. Pravesh Goyal were also present on the occasion. 

ਮਹਿਲਾ ਦਿਵਸ ਮਨਾਇਆ

ਉੱਨਤੀ ਆਂਵਲਾ ਸਹਿਕਾਰੀ ਸੁਸਾਇਟੀ ਵੱਲੋਂ ਮਨਾਏ ਅੰਤਰ ਰਾਸ਼ਟਰੀ ਮਹਿਲਾ ਦਿਵਸ ਸਮਾਗਮ ਦੀ ਝਲਕ।

Vidhan Sabha elections result

ਪੀਲੀਆ ਕੰਟਰੋਲ ਸਬੰਧੀ ਮੀਟਿੰਗ

ਹੁਸ਼ਿਆਰਪੁਰ 7 ਮਾਰਚ : ਡਾ. ਯਸ ਮਿੱਤਰਾ ਸਿਵਲ ਸਰਜਨ ਹੁਸ਼ਿਆਰਪੁਰ ਦੀ ਯੋਗ ਅਗਵਾਈ ਹੇਠ ਦਫਤਰ ਸਿਵਲ ਸਰਜਨ ਵਿਖੇ  ਜਿਲਾ ਪੱਧਰੀ ਵਿਜੀਲੈਸ ਸੈਲ ਮੀਟਿੰਗ ਅਯੋਜਿਤ ਹੋਈ ਇਸ ਮੀਟਿੰਗ ਦੀ ਪ੍ਰਧਾਨਗੀ ਡਾ ਰਮੇਸ ਕੁਮਾਰ ਜਿਲਾ ਸਿਹਤ ਅਫਸਰ ਹੁਸ਼ਿਆਰਪੁਰ ਹੇਠ ਹੋਈ । ਇਸ ਮੋਕੇ ਜਿਲਾ ਹੁਸਿਆਰਪੁਰ ਦੇ ਜਿਲਾ ਪ¤ਧਰੀ ਵਿਜੀਲੈਸ ਸੈਲ ਦੇ ਮੈਬਰਾ ਨੇ ਭਾਗ ਲਿਆ ਜਿਸ ਵਿੱਚ ਜਿਲਾ ਸਿਹਤ ਅਫਸਰ ਨੇ ਕਿਹਾ ਕਿ ਪੀਲੀਆ ਬਿਮਾਰੀ ਨੂੰ ਕਟਰੋਲ ਕਰਨ ਲਈ ਪੀਣ ਵਾਲੇ ਪਾਣੀ ਨੂੰ ਸੰਭਾਲਣ ਦੀ ਅਹਿਮ ਲੋੜ ਹੈ ਪਾਣੀ ਤੋ ਪੈਦਾ ਹੋਣ ਵਾਲੀਆ ਬਿਮਾਰੀਆ ਮਨੁੱਖ ਨੂੰ ਮੌਤ ਤੱਕ ਲੈ ਜੈਦੀਆ ਹਨ ਉਹਨਾ ਕਿਹਾ ਕਿ ਪਾਣੀ ਨੂੰ ਕਿਲੋਰੀਨੇਸ਼ਨ ਯਕੀਨੀ ਬਣਾਇਆ ਜਾਵੇ ਪਾਣੀ ਦੀ ਲੀਕਜ ਵਾਲੇ ਸਥਨਾ ਦੀ ਸਨਾਖਿਤ ਕਰਕੇ ਮੁਰੰਮਤ ਕਰਵਾਈ ਜਾਵੇ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਪਾਈਪਾ ਉਲਟ ਦਿਸਾ ਵ¤ਲ ਪਾਈਆ ਜਾਣ ਤਾ ਜੋ ਪੀਣ ਵਾਲੇ ਪਾਣੀ ਵਿ¤ਚ ਮਿਕਸ ਨਾ ਹੋ ਸਕੇ ਜੇਕਰ ਕਿਸੋੇ ਇਲਾਕੇ ਵਿ¤ਚ ਪੀਲੀਏ ਦਾ ਕੇਸ ਹੋ ਜਾਵੇ ਤਾ ਟੈਕਰਾ ਰਾਹੀ ਸੁਪਰ ਕਲੋਰੀਨੇਸ਼ਨ ਵਾਲਾ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ ਪੀਣ ਵਾਲੇ ਪਾਣੀ ਦੀਆ ਪਾਈਪਾ ਦੀ ਸਿਫਾਈ ਯਕੀਨੀ ਬਣਾਈ ਜਾਵੇ ਉਸਾਰੀ ਵਾਲੀਆ ਅਤੇ ਹੋਰ ਥਾਵਾ ਤੇ ਪਾਣੀ ੍ਰਖੜਾ ਹੋਣਤੋ ਰੋਕਣ ਸਬੰਧੀ ਕਰਵਾਈ ਕੀਤੀ ਜਾਵੇ ਅਤੇ ਖੜੇ ਪਾਣੀ ਵਾਲੀਆ ਥਾਵਾ ਤੇ ਲਾਰਵੀ ਸਾਈਡਲ ਦਾ ਛਿੜਕਾ ਕਰਨਾ ਚਹੀਦਾ ਹੈ । ਕੂੜੇ ਕਰਕਟ ਦਾ ਸਹੀ ਢੰਗ ਨਾਲ ਨਿਪਟਾਰਾ ਕਰਵਾਉਣਾ ਤਾ ਜੋ ਕੂੜੇ ਕਰਕਟ ਵਿ¤ਚ ਪਾਣੀ ਨਾਲ ਪੈਦਾ ਹੋਣ ਵਾਲੀਆ ਬਿਮਾਰੀਆ ਨੂੰ ਰੋਕਿਆ ਜਾਵੇ ਡੇਗੂ ਦੇ ਟਰਾਸਮਿਸ਼ਨ ਸੀਜਨ ਅਗਸਤ ਤੋ ਨੰਵਬਰ ਦੋਰਾਨ ਸਹਿਰੀ ਇਲਾਕਿਆ ਵਿ¤ਚ ਫੋਗਿੰਗ ਕਰਵਾਈ ਜਾਵੇ ਰਿਹਾਇਸ ਤੇ ਸਰਕਰੀ ਥਾਵਾ ਤੇ ਲ¤ਗੇ ਏਅਰ ਕੰਡੀਸ਼ਨ ਪਾਣੀ ਵਾਲੇ ਕੂਲਰ ਤੇ ਹਵਾ ਵਾਲੇ ਕੂਲਰ ਅਦਿ ਦੀ ਸਥਾਨਿਕ ਸਰਕਾਰ ਵਿਭਾਗ ਦੇ ਡੇਗੂ ਚ¤ਕਰਾ ਕੋਲੋ ਨਿਸ਼ਨ ਦੇਈ ਕਰਵਾਉਣ ਅਤੇ ਬਰਸਾਤਾ ਦੇ ਮੌਸਮ ਦੋਰਾਨ ਹਫਤਾਵਾਰੀ ਅਧਾਰ ਤੇ ਉਹਨਾ ਵਿ¤ਚ ਮ¤ਛਰ ਦਾ  ਲਾਰਵਾ ਨਾ ਹੋਣ ਦੀ ਪੁਸ਼ਟੀ ਕਰਵਾਈ ਜਾਵੇ ਮਿਉਸਪਲ ਕੋਸਿਲ ਕਮੇਟੀਆ ਦੇ ਚੂਣੇ ਹੋਏ ਪ੍ਰਤੀਨਿਧਾ ਨੂੰ ਲੋਕਾ ਨੂੰ ਦਰਸਾਏ ਨੁਕਤਿਆ ਸਬੰਧੀ ਲਾਗੂ ਕਰਨ ਲਈ ਲੋੜੀਦੀਆਿ ਹਦਾਇਤਾ ਜਾਰੀ ਕੀਤੀ ਜਾਣ ਸਥਾਨਿਕ ਸਰਕਾਰ ਵਿਭਾਗ ਦੀਆ ਸਮੂਹ ਮਿਉਸਪਲ ਕਾਰਪੋਰੇਸ਼ਨਾ ਵਿ¤ਚ ਮਿਉਸਪਲ ਕਾਰਪੋਰੇਸ਼ਨ ਐਕਟ ਸਬੰਧ ਸਖਤੀ ਨਾਲ ਲਾਗੂ ਕਰਵਾਉਣ । ਇਸ ਮੋਕੇ ਪੀਲੀਆ ਬਿਮਰੀ ਨੂੰ ਰੋਕ ਥਾਮ ਲਈ ਪੈਫਲਿਪਟ ਤਕਸੀਮ ਕੀਤੇ ਗਏ । ਇਸ ਮੋਕੇ ਹੋਰਨਾ ਤੋ ਇਲਾਵਾ ਡਾ ਡੀਵੀ ਕਪੂਰ ਪ੍ਰਧਾਨ ਆਲ ਇੰਡੀਆ ਮੈਡੀਕੋਸ ਸੁਸਾਇਟੀ ਹੁਸ਼ਿਆਰਪੁਰ , ਮਨਜੀਤ ਸੈਣੀ ਐਸ ਡੀ ਉ ਵਾਟਰ ਸਪਲਾਈ ਸੈਨੀਟੇਸ਼ਨ ਮੁਕੇਰੀਆ ਤਲਵਾੜਾ , ਰਜਿੰਦਰ ਸਿੰਘ ਐਸ ਡੀ ਉ ਹੁਸ਼ਿਆਪੁਰ , ਬ੍ਰਿਜ ਮੋਹਣ ਈ ਉ ਮੁਕੇਰੀਆ , ਮੈਡਮ ਮਨਮੋਹਣ ਕੋਰ ਜਿਲਾ ਮਾਸ ਮੀਡੀਆ ਸੂਚਨਾ ਅਫਸਰ , ਕਿਰਪਾਲ ਸਿੰਘ ਝ¤ਲੀ ਡਿਪਟੀ ਮਾਸ ਮੀਡੀਆ ਸੂਚਨਾ ਅਫਸਰ , ਦਵਿੰਦਰ ਸਿੰਘ ਏ ਐਮ ਉ , ਰੋਸ਼ਨ ਲਾਲ ਏ ਜੂ ਉ ,, ਯੋਗਰਾਜ ਏ ਜੂ ਉ ,ਰਣਜੀਤ ਕੁਮਾਰ ਐਸ ਆਈ ਮੁਕੇਰੀਆ , ਸਲਿੰਦਰ ਸਿੰਘ ਐਸ ਆਈ ਦਸੂਹਾ ਦਵਿੰਦਰ ਕੁਮਾਰ ਜੇ ਏ ਗੜਸੰਕਰ , ਅਤੇ ਰਾਜ ਕੁਮਾਰ ਹੈਲਥ ਇੰਨਪੈਕਟਰ ਤੇ ਹੋਰ ਹਾਜਰ ਸਨ

ਹੁਸ਼ਿਆਰਪੁਰ ਜਿਲ੍ਹੇ ਵਿਚ ਛਾਏ ਅਕਾਲੀ ਭਾਜਪਾ ਉਮੀਦਵਾਰ

ਹੁਸ਼ਿਆਰਪੁਰ, 6 ਮਾਰਚ: ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦੇ 7 ਵਿਧਾਨ ਸਭਾ ਹਲਕਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ-ਭਾਜਪਾ 4,  ਕਾਂਗਰਸ 2 ਅਤੇ  ਇੱਕ ਆਜ਼ਾਦ ਉਮੀਦਵਾਰ  ਜੇਤੂ ਰਹੇ। ਵਿਧਾਨ ਸਭਾ ਹਲਕਾ 39-ਮੁਕੇਰੀਆਂ ਤੋਂ ਆਜ਼ਾਦ ਉਮੀਦਵਾਰ ਰਜਨੀਸ਼ ਕੁਮਾਰ ਨੇ 53951 ਵੋਟਾਂ ਪ੍ਰਾਪਤ ਕਰਕੇ ਭਾਜਪਾ ਉਮੀਦਵਾਰ ਸ੍ਰੀ ਅਰੁਨੇਸ਼ ਸ਼ਾਕਰ ਨੂੰ 12119 ਦੇ ਫਰਕ ਨਾਲ ਹਰਾਇਆ।  ਵਿਧਾਨ ਸਭਾ ਹਲਕਾ 40-ਦਸੂਹਾ ਤੋਂ ਸ੍ਰੀ ਅਮਰਜੀਤ ਸਿੰਘ ਸਾਹੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਉਮੀਦਵਾਰ ਨੇ  57969 ਵੋਟਾਂ ਪ੍ਰਾਪਤ ਕਰਕੇ ਆਪਣੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਨੂੰ 6223 ਦੇ ਫਰਕ ਨਾਲ ਹਰਾਇਆ।  41-ਉੜਮੁੜ ਤੋਂ ਕਾਂਗਰਸ ਦੇ ਉਮੀਦਵਾਰ ਸੰਗਤ ਸਿੰਘ ਗਿਲਜੀਆ ਨੇ 51790 ਵੋਟਾਂ ਪ੍ਰਾਪਤ ਕਰਕੇ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਨੂੰ 5511 ਦੇ ਵੋਟਾਂ ਦੇ ਫਰਕ ਨਾਲ ਹਰਾਇਆ।  ਇਸੇ ਤਰਾਂ 42-ਸ਼ਾਮਚੁਰਾਸੀ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਬੀਬੀ ਮਹਿੰਦਰ ਕੌਰ ਜੋਸ਼ ਨੇ। 43352 ਵੋਟਾਂ ਪ੍ਰਾਪਤ ਕਰਕੇ ਆਪਣੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਰਾਮ ਲੁਭਾਇਆ ਨੂੰ 5319 ਦੇ ਫਰਕ ਨਾਲ ਹਰਾਇਆ। 43-ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਸੁੰਦਰ ਸ਼ਾਮ ਅਰੋੜਾ 52051 ਵੋਟਾਂ ਪ੍ਰਾਪਤ ਕਰਕੇ ਆਪਣੇ ਵਿਰੋਧੀ ਭਾਜਪਾ ਦੇ ਸ੍ਰੀ ਤੀਕਸ਼ਨ ਸੂਦ ਨੂੰ 6207 ਦੇ ਫਰਕ ਨਾਲ ਹਰਾਇਆ। 44-ਚਬੇਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸ੍ਰ੍ਰੀ ਸੋਹਨ ਸਿੰਘ ਠੰਡਲ ਨੇ 45086 ਵੋਟਾਂ ਪ੍ਰਾਪਤ ਕਰਕੇ ਆਪਣੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਡਾ ਰਾਜ ਕੁਮਾਰ ਨੂੰ 6235 ਦੇ ਫਰਕ ਨਾਲ ਹਰਾਇਆ।  ਵਿਧਾਨ ਸਭਾ ਹਲਕਾ 45-ਗੜ੍ਹਸ਼ੰਕਰ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਿੰਦਰ ਸਿੰਘ ਨੇ 47723 ਵੋਟਾਂ ਪ੍ਰਾਪਤ ਕਰਕੇ ਆਪਣੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਲਵ ਕੁਮਾਰ ਗੋਲਡੀ ਨੂੰ 6296 ਦੇ ਫਰਕ ਨਾਲ ਹਰਾਇਆ।

ਵੋਟਾਂ ਦੀ ਗਿਣਤੀ ਲਈ ਪ੍ਰਬੰਧ ਮੁਕੰਮਲ : ਡੀ ਸੀ

ਹੁਸ਼ਿਆਰਪੁਰ 3 ਮਾਰਚ: ਜਿਲਾ ਚੋਣ ਅਫਸਰ -ਕਮ- ਡਿਪਟੀ ਕਮਿਸ਼ਨਰ ਸ:ਦੀਪਇੰਦਰ ਸਿੰਘ ਨੇ  6 ਮਾਰਚ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਸਬੰਧੀ ਪ੍ਰਬੰਧਕੀ ਕੰਪਲੈਕਸ ਦੇ ਮੀਟਿਗ ਹਾਲ ਵਿਖੇ ਚੋਣ ਲੜ ਰਹੇ ਜਿਲੇ ਦੇ ਸਮੂਹ ਚੋਣ ਹਲਕਿਆਂ ਦੇ ਉਮੀਦਵਾਰਾਂ , ਉਨਾਂ ਦੇ ਨੁਮਾਇਦਿਆਂ ਅਤੇ ਚੋਣ ਏਜੰਟਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਜਿਲੇ ਦੇ 7 ਪੰਜਾਬ ਵਿਧਾਨ ਸਭਾ ਹਲਕਿਆਂ ਲਈ ਵੋਟਾਂ ਦੀ ਗਿਣਤੀ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ । ਉਨਾਂ ਦੱਸਿਆ ਕਿ ਰਿਆਤ ਬਾਹਰਾ ਇੰਸਟੀਚਿਊਟ ਹੁਸ਼ਿਆਰਪੁਰ ਵਿਖੇ ਵਿਧਾਨ ਸਭਾ ਹਲਕਾ 43- ਹੁਸ਼ਿਆਰਪੁਰ , 42- ਸ਼ਾਮ ਚੁਰਾਸੀ ਅਤੇ 41- ਉੜਮੁੜ ਲਈ ਪਈਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ , ਵਿਧਾਨ ਸਭਾ ਹਲਕਾ 44- ਚੱਬੇਵਾਲ , 45-ਗੜਸ਼ੰਕਰ ਲਈ ਪਈਆਂ ਵੋਟਾਂ ਦੀ ਗਿਣਤੀ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਅਤੇ ਵਿਧਾਨ ਸਭਾ ਹਲਕਾ 40-ਦਸੂਹਾ ਤੇ 39-ਮੁਕੇਰੀਆਂ ਲਈ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਸ੍ਰੀ ਗੁਰੂ ਤੇਗ ਬਹਾਦੁਰ ਕਾਲਜ ਫਾਰ ਗਰਲਜ਼ ਦਸੂਹਾ ਵਿਖੇ ਹੋਵੇਗਾ ।
            ਜਿਲਾ ਚੋਣ ਅਫਸਰ ਨੇ ਦੱਸਿਆ ਕਿ ਇਨਾਂ ਮਤਗਣਨਾ ਕੇਦਰਾਂ ਵਿਖੇ ਗਿਣਤੀ ਦਾ ਕੰਮ ਸਵੇਰੇ 8-00 ਵਜੇ ਸ਼ੁਰੂ ਹੋ ਜਾਵੇਗਾ ਇਸ ਲਈ ਸਮੂਹ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਅਤੇ ਚੌਣ ਏਜੰਟ ਠੀਕ 7-00 ਵਜੇ ਮਤਗਣਨਾ ਕੇਦਰਾਂ ਤੇ ਪਹੁੰਚ ਜਾਣ ।  ਉਨਾਂ ਦੱਸਿਆ ਕਿ ਹਰੇਕ ਮਤਗਣਨਾ ਕੇਦਰ ਵਿਖੇ ਚੋਣ ਕਮਿਸ਼ਨ ਦੀਆਂ ਹਦਾਇਤਾ ਅਨੁਸਾਰ ਭਾਰਤ ਸਰਕਾਰ ਵਲੋ ਨਿਯੁਕਤ ਅਬਜ਼ਰਬਰ ਦੀ ਨਿਗਰਾਨੀ ਹੇਠ ਮਤਗਣਨਾ ਦਾ ਕੰਮ ਹੋਵੇਗਾ । ਮਤਗਣਨਾ ਕੇਦਰ ਵਿਚ ਸਵੇਰੇ 8-00 ਵਜੇ ਗਿਣਤੀ ਦਾ ਕੰਮ ਸ਼ੁਰੂ ਹੋਵੇਗਾ ਜਿਸ ਵਿਚ ਸਭ ਤੋ ਪਹਿਲਾਂ ਡਾਕ ਰਾਂਹੀ ਆਏ ਬੈਲਟ ਪੇਪਰਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਬਾਅਦ ਵਿਚ ਈ ਵੀ ਐਮ ਮਸ਼ੀਨਾਂ ਰਾਂਹੀ ਪਈਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ । ਹਰ ਇਕ ਮਤਗਣਨਾ ਕੇਦਰ ਵਿਚ 14 ਟੇਬਲ ਲਗਾਏ ਜਾਣਗੇ ਅਤੇ ਇਕ ਵੱਖਰਾਂ ਟੇਬਲ ਸਬੰਧਤ ਹਲਕੇ ਦੇ ਰਿਟਰਨਿੰਗ ਅਫਸਰ ਦਾ ਹੋਵੇਗਾ ।  ਹਰ ਟੇਬਲ ਤੇ ਚੋਣ ਲੜ ਰਹੇ ਉਮੀਦਵਾਰਾਂ ਦਾ ਇਕ ਇਕ ਗਿਣਤੀ ਏਜੰਟ ਹਾਜ਼ਰ ਹੋਵੇਗਾ ।  ਉਨਾਂ ਦੱਸਿਆ ਕਿ ਮਤਗਣਨਾ ਕੇਦਰ ਤੋ 100 ਮੀਟਰ ਦੇ ਘੇਰੇ ਅੰਦਰ ਕੋਈ ਵੀ ਵਹੀਕਲ ਲਿਜਾਣ ਦੀ ਆਗਿਆ ਨਹੀ ਹੋਵੇਗੀ ।  ਗਿਣਤੀ ਕੇਦਰ ਵਿਚ ਮੋਬਾਇਲ ਫੋਨ ਲਿਜਾਣ ਦੀ ਆਗਿਆ ਵੀ ਨਹੀ ਹੋਵੇਗੀ । 
            ਜਿਲਾ ਚੋਣ ਅਫਸਰ ਨੇ ਹੋਰ ਦਸਿਆ ਕਿ ਮੀਡੀਆ ਦੀ ਸਹੂਲਤ ਲਈ ਹਰ ਮਤਗਣਨਾ ਕੇਦਰ ਦੇ ਨਜ਼ਦੀਕ ਇਕ ਮੀਡੀਆ ਸੈਟਰ ਸਥਾਪਿਤ ਕੀਤਾ ਜਾਵੇਗਾ । ਉਨਾਂ ਨੇ ਜਿਲੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਦੇ ਚੋਣ ਲੜ ਰਹੇ ਉਮੀਦਵਾਰਾਂ ਅਤੇ ਉਨਾਂ ਦੇ ਨੁਮਾਇਦਿਆਂ ਨੂੰ ਅਪੀਲ ਕੀਤੀ ਕਿ ਜਿਸ ਤਰਾਂ ਵੋਟਾਂ ਪਾਉਣ ਦਾ ਕੰਮ ਸ਼ਾਤੀਪੂਰਵਕ ਹੋਇਆ ਹੈ ਉਸੇ ਤਰਾਂ ਹੀ ਵੋਟਾਂ ਦੀ ਗਿਣਤੀ ਦਾ ਕੰਮ ਸ਼ਾਤੀਪੂਰਵਕ ਨੇਪਰੇ ਚਾੜਨ ਲਈ ਪ੍ਰਸ਼ਾਸ਼ਨ ਨੂੰ ਆਪਣਾ ਸਹਿਯੋਗ ਦੇਣ । ਇਸ ਮੋਕੇ ਤੇ ਰਿਟਰਨਿੰਗ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ( ਜਰਨਲ) ਸ੍ਰੀ ਵਿਨੈ ਬੁਬਲਾਨੀ , ਰਿਟਰਨਿੰਗ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ( ਵਿਕਾਸ )  ਸ੍ਰੀ ਹਰਮਿੰਦਰ ਸਿੰਘ  , ਰਿਟਰਨਿਗ ਅਫਸਰ-ਕਮ-ਐਸ ਡੀ ਐਮ ਦਸੂਹਾ ਉਮਾ ਸ਼ੰਕਰ , ਰਿਟਰਨਿੰਗ ਅਫਸਰ-ਕਮ-ਐਸ ਡੀ ਐਮ ਮੁਕੇਰੀਆਂ ਰਾਹੁਲ ਚਾਬਾ , ਰਿਟਰਨਿੰਗ ਅਫਸਰ-ਕਮ-ਐਸ ਡੀ ਐਮ ਗੜਸ਼ੰਕਰ ਰਣਜੀਤ ਕੋਰ , ਰਿਟਰਨਿੰਗ ਅਫਸਰ-ਕਮ-ਜਿਲਾ ਟਰਾਂਸਪੋਰਟ ਅਫਸਰ ਪੀ ਐਸ ਗਿੱਲ ਅਤੇ ਰਿਟਰਨਿੰਗ ਅਫਸਰ-ਕਮ-ਜਿਲਾ ਵਿਕਾਸ ਤੇ ਪੰਚਾਇਤ ਅਫਸਰ ਅਵਤਾਰ ਸਿੰਘ ਭੁੱਲਰ, ਚੋਣ ਤਹਿਸੀਲਦਾਰ ਹਰਦੇਵ ਸਿੰਘ ਅਤੇ ਚੋਣਾਂ ਨਾਲ ਸਬੰਧਤ ਅਧਿਕਾਰੀ ਵੀ ਹਾਜ਼ਰ ਸਨ ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)