ਹੁਸ਼ਿਆਰਪੁਰ, 29 ਨਵੰਬਰ: ਬੀ.ਆਰ.ਜੀ.ਐਫ. ਸਕੀਮ ਦੇ ਸੂਬਾ ਇੰਜਾਰਜ ਡਾ. ਭੁਪਿੰਦਰ ਸਿੰਘ ਨੇ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੰਜ ਬਲਾਕਾਂ ਵਿੱਚ ਚਲ ਰਹੀ ਚਾਰ ਰੋਜ਼ਾ 7ਵੀਂ ਟਰੇਨਿੰਗ ਵਰਕਸ਼ਾਪ ਦੌਰਾਨ ਬਲਾਕ ਮਾਹਿਲਪੁਰ ਅਤੇ ਬਲਾਕ ਹੁਸ਼ਿਆਰਪੁਰ-1 ਦਾ ਵਿਸ਼ੇਸ਼ ਤੌਰ ਤੇ ਦੌਰਾ ਕੀਤਾ। ਇਸ ਮੌਕੇ ਤੇ ਉਨ੍ਹਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦਿਆਂ ਵੱਲੋਂ ਵੱਡੀ ਗਿਣਤੀ ਵਿੱਚ ਟਰੇਨਿੰਗ ਲਈ ਹਿੱਸਾ ਲੈਣ ਤੇ ਤਸੱਲੀ ਪ੍ਰਗਟ ਕੀਤੀ । ਉਨ੍ਹਾਂ ਹਾਜ਼ਰ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਜੋ ਵਾਰਡ ਬੰਦੀ ਮੁਤਾਬਕ ਹੋਣੀਆਂ ਹਨ , ਪਿੰਡਾਂ ਦੇ ਵਿਕਾਸ ਵਿੱਚ ਅਹਿਮ ਰੋਲ ਅਦਾ ਕਰਨਗੀਆਂ ਕਿਉਂਕਿ ਹਰ ਇੱਕ ਚੁਣੇ ਗਏ ਪੰਚਾਇਤ ਦੇ ਮੈਂਬਰ ਸਾਲ ਵਿੱਚ ਹੋਣ ਵਾਲੀਆਂ ਨਿਸ਼ਚਿਤ ਗਰਾਮ ਸਭਾ ਬੈਠਕਾਂ ਵਿੱਚ ਆਪਣੇ ਵਾਰਡ ਦੇ ਗਰਾਮ ਸਭਾ ਦੇ ਮੈਂਬਰਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਜਿੰਮੇਵਾਰ ਹੋਵੇਗਾ ਕਿਉਂਕਿ ਲੋਕਾਂ ਦੀ ਸ਼ਮੂਲੀਅਤ ਨਾਲ ਹੀ ਪੇਂਡੂ ਵਿਕਾਸ ਸਬੰਧੀ ਚਲਦੀਆਂ ਸਕੀਮਾਂ ਨੂੰ ਸਫ਼ਲ ਬਣਾਇਆ ਜਾ ਸਕਦਾ ਹੈ।
ਕਰਿੱਡ ਸੰਸਥਾ ਦੇ ਸਹਾਇਕ ਪ੍ਰੋਜੈਕਟ ਕੋਆਰਡੀਨੇਟਰ ਪਰਮਵੀਰ ਸਿੰਘ ਨੇ ਇਸ ਮੌਕੇ ਤੇ ਬੀ.ਆਰ.ਜੀ.ਐਫ. ਸਕੀਮ ਦੀ ਵਿਉਂਤਬੰਦੀ ਕਰਨ ਬਾਰੇ ਮੈਂਬਰਾਂ ਨੂੰ ਜਾਣੂ ਕਰਵਾਇਆ। ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮਹੇਸ਼ ਕੁਮਾਰ, ਜ਼ਿਲ੍ਹਾ ਕੋਆਰਡੀਨੇਟਰ ਬੀ.ਆਰ.ਜੀ.ਐਫ. ਹਰਪ੍ਰੀਤ ਸਿੰਘ, ਸੁਪਰਵਾਈਜ਼ਰ ਬਲਜਿੰਦਰ ਸਿੰਘ, ਬੂਟਾ ਸਿੰਘ, ਵਕੀਲ ਕਿਰਨਜੀਤ ਕੌਰ, ਹਰਚੰਦ ਸਿੰਘ, ਸਾਫ਼ਟ ਵੇਅਰ ਮਾਹਿਰ ਸਵਰਨ ਸਿੰਘ ਨੇ ਵੀ ਪੰਚਾਇਤਾਂ ਦੇ ਰਿਕਾਰਡ ਨੂੰ ਸਹੀ ਢੰਗ ਨਾਲ ਮੇਨਟੇਨ ਕਰਨ, ਸ਼ਾਮਲਾਟ ਜਮੀਨਾਂ ਦੇ ਰੱਖ-ਰਖਾਓ, ਪੰਚਾਇਤਾਂ ਦੇ ਨਿਆਂ ਸਬੰਧੀ ਅਧਿਕਾਰਾਂ, ਪਿੰਡਾਂ ਦੇ ਸਰਵਪੱਖੀ ਵਿਕਾਸ , ਔਰਤਾਂ ਦੇ ਅਧਿਕਾਰਾਂ, ਸਿੱਖਿਆ ਅਧਿਕਾਰ ਐਕਟ, ਆਰ.ਟੀ.ਆਈ. ਐਕਟ ਅਤੇ ਨਰੇਗਾ ਆਦਿ ਸਕੀਮਾਂ ਸਬੰਧੀ ਪੰਚਾਇਤਾਂ ਦੇ ਚੁਣੇ ਨੁਮਾਇੰਦਿਆਂ ਅਤੇ ਕਰਮਚਾਰੀਆਂ ਨੂੰ ਜਾਣਕਾਰੀ ਦਿੱਤੀ।

No comments:
Post a Comment