ਤਲਵਾੜਾ, 26 ਨਵੰਬਰ : ਇੱਥੇ ਬੀ. ਬੀ. ਐਮ. ਬੀ. ਕਲੌਨੀ ਵਿਖੇ ਥਾਂ ਥਾਂ ਲ¤ਗੇ ਗੰਦਗੀ ਢੇਰ ਪ੍ਰਸਾਸਨ ਦੇ ਸਫਾਈ ਪ੍ਰਬੰਧਾਂ ਤੇ ਸਵਾਲੀਆ ਚਿੰਨ੍ਹ ਲਗਾਉਂਦੇ ਪ੍ਰਤੀਤ ਹੋ ਰਹੇ ਹਨ। ਇਕੱਤਰ ਜਾਣਕਾਰੀ ਅਨੁਸਾਰ ਸੈਕਟਰ ਤਿੰਨ ਵਿਚ ਕੂੜਾ ਕਰਕਟ ਇਕ¤ਠਾ ਕਰਨ ਲਈ ਰੱਖੇ ਗਏ ਕੂੜੇਦਾਨਾਂ ਨੂੰ ਹਟਾ ਲਿਆ ਗਿਆ ਹੈ ਪਰੰਤੂ ਇਸ ਦੇ ਬਾਵਜੂਦ ਲੋਕਾਂ ਵੱਲੋਂ ਇਨ੍ਹਾਂ ਨਿਰਧਾਰਤ ਥਾਵਾਂ ਤੇ ਲਗਾਤਾਰ ਕੂੜਾ ਸੁੱਟਿਆ ਜਾ ਰਿਹਾ ਹੈ। ਇਸ ਨਾਲ ਹਰ ਜਗ੍ਹਾ ਗੰਦਗੀ ਦੇ ਮੰਜਰ ਦਿਖਾਈ ਦੇ ਰਹੇ ਹਨ। ਇਸੇ ਤਰਾਂ ਤੇ ਹਾਲਾਤ ਦੂਜੇ ਸੈਕਟਰਾਂ ਵਿਚ ਪ੍ਰਤੱਖ ਵਿਖਾਈ ਦੇ ਰਹੇ ਹਨ। ਗੌਰਤਲਬ ਹੈ ਕਿ ਜਿ¤ਥੇ ਦੇਸ ਵਿਚ ਗੰਦਗੀ ਤੋਂ ਹੋਣ ਵਾਲੀਆਂ ਡੇਂਗੂ ਤੇ ਹੋਰ ਅਨੇਕਾਂ ਬਿਮਾਰੀਆਂ ਲਗਾਤਾਰ ਦਸਤਕ ਦੇ ਕੇ ਕੀਮਤੀ ਮਨੁੱਖੀ ਜਾਨਾਂ ਲੈ ਰਹੀਆਂ ਹਨ ਉ¤ਥੇ ਬੀ. ਬੀ. ਐਮ. ਬੀ. ਵੱਲੋਂ ਸਫਾਈ ਪ੍ਰਬੰਧਾਂ ਪ੍ਰਤੀ ਦਿਖਾਈ ਜਾ ਰਹੀ ਉਦਾਸੀਨਤਾ ਬੇਹੱਦ ਚਿੰਤਾਜਨਕ ਹੈ।
ਲੋਕਾਂ ਦੀ ਮੰਗ ਹੈ ਕਿ ਕਲੌਨੀ ਵਿਚ ਸਫਾਈ ਪ੍ਰਬੰਧਾਂ ਨੂੰ ਤੁਰੰਤ ਦਰੁਸਤ ਕੀਤਾ ਜਾਣਾ ਚਾਹੀਦਾ ਹੈ।
ਲੋਕਾਂ ਦੀ ਮੰਗ ਹੈ ਕਿ ਕਲੌਨੀ ਵਿਚ ਸਫਾਈ ਪ੍ਰਬੰਧਾਂ ਨੂੰ ਤੁਰੰਤ ਦਰੁਸਤ ਕੀਤਾ ਜਾਣਾ ਚਾਹੀਦਾ ਹੈ।
No comments:
Post a Comment