ਹੁਸ਼ਿਆਰਪੁਰ, 29 ਨਵੰਬਰ: ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਜੀ.ਕੇ. ਧੀਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਨਯੋਗ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦੇ ਹੁਕਮਾਂ ਹੇਠ ਅੱਜ ਜ਼ਿਲ੍ਹਾ ਜੇਲ੍ਹ ਵਿਖੇ ਮੁਫ਼ਤ ਕਾਨੁੰਨੀ ਸੇਵਾਵਾਂ ਸਬੰਧੀ ਸੈਮੀਨਾਰ ਲਗਾਇਆ ਗਿਆ । ਇਸ ਸੈਮੀਨਾਰ ਦੀ ਪ੍ਰਧਾਨਗੀ ਸਹਾਇਕ ਜ਼ਿਲ੍ਹਾ ਅਟਾਰਨੀ (ਕਾਨੂੰਨੀ ਸੇਵਾਵਾਂ) ਭੁਪਿੰਦਰ ਸ਼ਰਮਾ ਨੇ ਕੀਤੀ। ਜੇਲ੍ਹ ਸੁਪਰਡੰਟ ਅਤੇ ਡਿਪਟੀ ਸੁਪਰਡੰਟ ਜੇਲ੍ਹ ਵੀ ਇਸ ਮੌਕੇ ਤੇ ਹਾਜ਼ਰ ਸਨ।
ਇਸ ਮੌਕੇ ਤੇ ਸਹਾਇਕ ਜ਼ਿਲ੍ਹਾ ਅਟਾਰਨੀ (ਕਾਨੂੰਨੀ ਸੇਵਾਵਾਂ) ਨੇ ਜੇਲ੍ਹ ਹਵਾਲਾਤੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਇਨ੍ਹਾਂ ਤੋਂ ਇਲਾਵਾ ਪੈਨਲ ਦੇ ਵਕੀਲ ਅਰਵਿੰਦ ਗੌਤਮ, ਜੋਗ ਰਾਜ, ਰਜਨੀਸ਼ ਕੌਸ਼ਲ, ਰਮਨ ਮਹਿਤਾ, ਜਰਨੈਲ ਸਿੰਘ, ਅਜੇ ਗੁਪਤਾ, ਹਰਿੰਦਰ ਬੱਬੂ, ਨੇ ਵੀ ਕੈਦੀਆਂ ਨੂੰ ਕਾਨੂੰਨੀ ਸੇਵਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪੈਰਾ ਲੀਗਲ ਵਲੰਟੀਅਰ ਤਿਲਕ ਰਾਜ, ਰਾਕੇਸ਼ ਕੁਮਾਰ, ਹੁਸਨ ਲਾਲ ਅਤੇ ਯੋਗੇਸ਼ ਕੁਮਾਰ ਨੇ ਵੀ ਇਸ ਸੈਮੀਨਾਰ ਵਿੱਚ ਭਾਗ ਲਿਆ। ਸੈਮੀਨਾਰ ਦੌਰਾਨ ਮੁਫਤ ਕਾਨੂੰਨੀ ਸਹਾਇਤ ਸਬੰਧੀ ਪ੍ਰਚਾਰ ਸਮੱਗਰੀ ਵੀ ਵੰਡੀ ਗਈ।

No comments:
Post a Comment