ਹੁਸ਼ਿਆਰਪੁਰ, 3 ਨਵੰਬਰ: ਸਹਾਇਕ ਸਿਖਲਾਈ ਕੇਂਦਰ ਸੀਮਾ ਸੁਰੱਖਿਆ ਬੱਲ ਖੜਕਾਂ ਵਿਖੇ ਬੈਚ ਨੰਬਰ 210 ਦੇ ਸਿਖਲਾਈ ਪ੍ਰਾਪਤ ਕਰ ਚੁੱਕੇ 139 ਸੀਮਾ ਸੁਰੱਖਿਆ ਬੱਲ ਦੇ ਜਵਾਨਾਂ ਦੀ ਪਾਸਿੰਗ ਆਊਟ ਪ੍ਰੇਡ ਦਾ ਆਯੋਜਨ ਕੀਤਾ ਗਿਆ। ਡਿਪਟੀ ਇੰਸਪੈਕਟਰ ਜਨਰਲ (ਪੀ ਐਸ ਓ) ਫਰੰਟੀਅਰ ਹੈਡਕੁਆਟਰ ਸੀਮਾ ਸੁਰੱਖਿਆ ਬੱਲ ਪੰਜਾਬ ਜੈਅੰਤੀ ਪ੍ਰਸਾਦ ਉਨਿਆਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਤੇ ਉਨ੍ਹਾਂ ਨੇ ਪਰੇਡ ਦਾ ਨਿਰੀਖਣ ਕਰਨ ਉਪਰੰਤ ਸਲਾਮੀ ਲਈ ਅਤੇ ਵੱਖ-ਵੱਖ ਵਿਸ਼ਿਆਂ ਵਿੱਚ ਅਵੱਲ ਰਹਿਣ ਵਾਲੇ ਸਿੱਖਿਆਰਥੀਆਂ ਨੂੰ ਮੈਡਲ ਪ੍ਰਦਾਨ ਕੀਤੇ। ਇਸ ਮੌਕੇ ਤੇ ਸਿਖਲਾਈ ਪ੍ਰਾਪਤ ਕਰ ਚੁੱਕੇ ਸਿੱਖਿਆਰਥੀਆਂ ਨੂੰ ਦੇਸ਼ ਦੀ ਸੇਵਾ ਲਈ ਸਮਰਪਿਤ ਹੋਣ ਪ੍ਰਤੀ ਸੌਂਹ ਵੀ ਚੁਕਾਈ ਗਈ।
ਸ੍ਰੀ ਉਨਿਆਲ ਨੇ ਇਸ ਮੌਕੇ ਤੇ ਪਰੇਡ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਅੱਜ ਪਾਸਿੰਗ ਆਊਟ ਪਰੇਡ ਵਿੱਚ ਆਪਣੀ ਮੁਹਾਰਤ ਦਾ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਿਖਲਾਈ ਸੈਂਟਰ ਤੋਂ ਪ੍ਰਾਪਤ ਕੀਤੀ ਚੰਗੀ ਸਿਖਲਾਈ ਨਾਲ ਉਹ ਆਪਣੇ ਦੇਸ਼ ਦੀ ਰਾਖੀ ਅਤੇ ਆਪਣੇ ਫ਼ਰਜ਼ ਚੰਗੇ ਢੰਗ ਨਾਲ ਨਿਭਾਉਣਗੇ। ਉਨ੍ਹਾਂ ਸਹਾਇਕ ਟਰੇਨਿੰਗ ਸੈਂਟਰ ਖੜਕਾਂ ਦੇ ਅਧਿਕਾਰੀਆਂ ਨੂੰ ਵਧੀਆ ਸਿਖਲਾਈ ਦੇਣ ਤੇ ਮੁਬਾਰਕਵਾਦ ਦਿੱਤੀ।
ਡਿਪਟੀ ਇੰਸਪੈਕਟਰ ਜਨਰਲ ਸੀਮਾ ਸੁਰੱਖਿਆ ਬੱਲ ਖੜਕਾਂ ਐਚ ਐਸ ਢਿਲੋਂ ਨੇ ਜਾਣਕਾਰੀ ਦਿੰਦਿਆਂ ਦੱ੍ਯਸਿਆ ਕਿ ਅੱਜ ਦੀ ਪਾਸਿੰਗ ਆਊਟ ਪਰੇਡ ਵਿੱਚ ਬਿਹਾਰ, ਜੰਮੂ, ਰਾਜਸਥਾਨ, ਹਰਿਆਣਾ, ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ਨਾਲ ਸਬੰਧਤ ਜਵਾਨ ਸ਼ਾਮਲ ਹਨ। ਇਨ੍ਹਾਂ ਜਵਾਨਾਂ ਨੂੰ 9 ਮਹੀਨੇ ਦੀ ਸਖਤ ਬੁਨਿਆਦੀ ਸਿਖਲਾਈ ਦਿੱਤੀ ਗਈ ਹੈ ਜਿਸ ਵਿੱਚ ਉਨ੍ਹਾਂ ਨੂੰ ਹਥਿਆਰ ਚਲਾਉਣਾ, ਲੜਾਈ ਦੇ ਢੰਗ, ਡਰਿੱਲ, ਦੇਸ਼ ਦੀਆਂ ਹੱਦਾਂ ਦੀ ਨਿਗਰਾਨੀ, ਕੁਦਰਤੀ ਆਫ਼ਤਾਂ, ਫਸਟ ਏਡ, ਸਰਚਿੰਗ ਅਤੇ ਮਨੁੱਖੀ ਅਧਿਕਾਰਾਂ ਬਾਰੇ ਪੂਰੀ ਸਿਖਲਾਈ ਦਿੱਤੀ ਗਈ ਹੈ। ਸਿਖਲਾਈ ਦੌਰਾਨ ਇਨ੍ਹਾਂ ਸਿਖਿਆਰਥੀਆਂ ਨੂੰ ਆਤਮ ਨਿਰਭਰ, ਅਨੁਸ਼ਾਸ਼ਨ ਵਿੱਚ ਰਹਿਣ, ਸਰੀਰਕ ਅਤੇ ਮਾਨਸਿਕ ਤੌਰ ਤੇ ਮਜਬੂਤ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਇਹ ਸਿਖਿਆਰਥੀ ਆਣ-ਸੁਖਾਵੇਂ ਹਾਲਾਤਾਂ ਦਾ ਸਾਹਮਣਾ ਮਜ਼ਬੂਤੀ ਨਾਲ ਕਰ ਸਕਣ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿਖਿਆਰਥੀਆਂ ਨੂੰ ਅੱਜ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਅਡਵਾਂਸ ਕਮਬੈਟ ਟਰੇਨਿੰਗ ਵੀ ਦਿਤੀ ਜਾਵੇਗੀ।
ਅੱਜ ਦੀ ਪਾਸਿੰਗ ਆਊਟ ਪ੍ਰੇਡ ਵਿੱਚ ਕਮਾਂਡੈਂਟ (ਟਰੇਨਿੰਗ) ਸੰਦੀਪ ਚੰਨਨ, ਸਹਾਇਕ ਕਮਾਂਡੈਂਟ (ਟਰੇਨਿੰਗ) ਸ੍ਰੀ ਐਮ ਐਸ ਰਾਜ ਪਰੋਹਿਤ, ਡਿਪਟੀ ਕਮਾਂਡੈਂਟ ਨਰਿੰਦਰ ਪਾਲ ਅਤੇ ਸੀਮਾ ਸੁਰੱਖਿਆ ਬੱਲ ਦੇ ਅਧਿਕਾਰੀ ਤੇ ਜਵਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਤੇ ਸਹਾਇਕ ਸੀਮਾ ਸੁਰੱਖਿਆ ਬੱਲ ਖੜ੍ਹਕਾਂ ਵਿਖੇ ਸਿਖਲਾਈ ਪ੍ਰਾਪਤ ਕਰ ਰਹ ਜਵਾਨਾਂ ਵੱਲੋਂ ਲੇਜਿਅਮ, ਜੂਡੋ ਕਰਾਟੇ ਆਦਿ ਦਾ ਪ੍ਰਦਰਸ਼ਨ ਵੀ ਕੀਤਾ ਗਿਆ।
ਅੱਜ ਦੀ ਪਾਸਿੰਗ ਪਰੇਡ ਮੌਕੇ ਸਿਖਲਾਈ ਦੌਰਾਨ ਵੱਖ-ਵੱਖ ਵਿਸ਼ਿਆਂ ਵਿੱਚ ਮੁਹਾਰਤ ਹਾਸਲ ਕਰਨ ਵਾਲੇ ਜਵਾਨਾਂ ਵਿੱਚੋਂ ਓਵਰ ਆਲ ਪਹਿਲੇ ਸਥਾਨ ਤੇ ਰਹਿਣ ਵਾਲੇ ਸੋਰਭ ਸਿੰਘ, ਦੂਜੇ ਸਥਾਨ ਤੇ ਮਹੇਸ਼ ਕੁਮਾਰ ਸੈਣੀ, ਬੈਸਟ ਇਨ ਸ਼ੂਟਿੰਗ ਮੰਗਲ ਸਿੰਘ, ਬੈਸਟ ਇਨ ਐਂਡੂਰੈਂਸ ਓਂਕਾਰ ਸਿੰਘ, ਬੈਸਟ ਇਨ ਡਰਿੱਲ ਅਸ਼ੀਸ਼ ਕੁਮਾਰ ਰਹੇ।

No comments:
Post a Comment