ਹੁਸ਼ਿਆਰਪੁਰ, 28 ਮਈ: ਵਾਹਨਾਂ ਨੂੰ ਉਚ ਸੁਰੱਖਿਆ ਨੰਬਰ ਪਲੇਟਾਂ ਲਗਾਉਣ ਦਾ ਕੰਮ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਦੀ ਗੱਡੀ ਨੂੰ ਸੁਰੱਖਿਆ ਨੰਬਰ ਪਲੇਟ ਲਗਾ ਕੇ ਸੁਰੂ ਕੀਤਾ ਗਿਆ । ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੇ ਵਾਹਨਾਂ ਦੀ ਰਜਿਸਟਰੇਸ਼ਨ ਦੀ ਹਾਈ ਸਕਿਉਰਟੀ ਪਲੇਟ ਪ੍ਰਯੋਜਨਾ ਲਾਗੂ ਕਰਕੇ ਵਾਹਨਾਂ ਦੀ ਰਜਿਸਟਰੇਸ਼ਨ ਨੂੰ ਨਵਾਂ ਰੂਪ ਪ੍ਰਦਾਨ ਕੀਤਾ ਗਿਆ ਹੈ ਜਿਸ ਨਾਲ ਵਾਹਨਾਂ ਦੀ ਚੋਰੀ ਤੋਂ ਸਬੰਧਤ ਅਪਰਾਧਕ ਘਟਨਾਵਾਂ ਤੇ ਰੋਕ ਲਗਾਉਣ ਵਿੱਚ ਮਦਦ ਮਿਲੇਗੀ ਉਨ੍ਹਾਂ ਕਿਹਾ ਕਿ ਜਿਲ੍ਹਾਂ ਪ੍ਰਸ਼ਾਸ਼ਨ ਵੱਲੋਂ ਇਹ ਪ੍ਰਯੋਜਨਾ ਨਵੇਂ ਵਾਹਨਾਂ ਦੀ ਰਜਿਸਟਰੇਸ਼ਨ ਤੇ ਲਾਗੂ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਹਰ ਵਾਹਨ ਨੂੰ ਲੇਜ਼ਰ ਕੋਡ ਦਿੱਤਾ ਜਾਵੇਗਾ ਜੋ ਆਪਣੇ-ਆਪ ਲਾਕ ਹੋਵੇਗਾ ਅਤੇ ਇਹ ਆਰ ਸੀ ਅਤੇ ਨੰਬਰ ਪਲੇਟ ਤੇ ਪ੍ਰਿੰਟ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਰਾਤ ਸਮੇਂ ਵੀ ਇਹ ਦਿਖਾਈ ਦੇਵੇਗਾ ਅਤੇ ਇਹ ਕੋਡ ਨੂੰ ਕਿਸੇ ਥਾਂ ਤੋਂ ਵੀ ਟਰੇਸ ਕੀਤਾ ਜਾ ਸਕਦਾ ਹੈ।
ਜ਼ਿਲ੍ਹਾਂ ਟਰਾਂਸਪੋਰਟ ਅਫ਼ਸਰ ਸ੍ਰੀ ਪੀ ਐਸ ਗਿੱਲ ਨੇ ਦੱਸਿਆ ਕਿ ਉਚ ਸੁਰੱਖਿਆ ਨੰਬਰ ਪਲੇਟ ਨੂੰ ਵਾਹਨ ਦੇ ਬੰਪਰ ਤੋਂ ਵੱਖ ਨਹੀਂ ਕੀਤਾ ਜਾ ਸਕੇਗਾ ਅਤੇ ਇਸ ਦੇ ਸਕਰੀਊ ਵੀ ਖੋਲ੍ਹੇ ਨਹੀਂ ਜਾ ਸਕਦੇ। ਉਨ੍ਹਾਂ ਦੱਸਿਆ ਕਿ ਗੱਡੀਆਂ ਦੇ ਸੁਰੱਖਿਆ ਨੰਬਰ ਪਲੇਟਾਂ ਲਗਾਉਣ ਦੇ ਰੇਟ ਨਿਰਧਾਰਤ ਕਰ ਦਿੱਤੇ ਗਏ ਹਨ ਅਤੇ ਆਰ. ਸੀ. ਅਤੇ ਐਚ. ਐਸ. ਆਰ. ਪੀ. ਲੇਜ਼ਰ ਕਾਰਡ ਲਈ ਵੱਖਰੀ ਫੀਸ ਹੋਵੇਗੀ। ਉਨ੍ਹਾਂ ਦੱਸਿਆ ਕਿ ਨਵੀਂਆਂ ਗੱਡੀਆਂ ਦੀ ਖਰੀਦ ਸਮੇਂ ਹਾਈ ਸਕਿਉਰਟੀ ਨੰਬਰ ਪਲੇਟਾਂ ਦਾ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਪੁਰਾਣੀਆਂ ਗੱਡੀਆਂ ਤੇ ਨੰਬਰ ਪਲੇਟਾਂ ਬਦਲਣ ਦਾ ਕੰਮ ਵੀ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸ੍ਰੀ ਲਹਿੰਬਰ ਰਾਮ, ਅਵਤਾਰ ਸਿੰਘ ਵੀ ਹਾਜ਼ਰ ਸਨ।

No comments:
Post a Comment