ਹੁਸ਼ਿਆਰਪੁਰ, 23 ਮਈ: ਜਿਲ੍ਹੇ ਵਿੱਚ ਸਰਕਾਰ ਵੱਲੋਂ ਵੱਖ-ਵੱਖ ਪ੍ਰੋਜੈਕਟਾਂ ਲਈ ਨਿਸ਼ਾਨਦੇਹੀ ਕਰਕੇ ਪ੍ਰਾਪਤ ਕੀਤੀ ਗਈ ਜਮੀਨ ਸਬੰਧਤ ਵਿਭਾਗਾਂ ਨੂੰ ਸੌਂਪਣ ਲਈ ਜਮੀਨ ਦੇ ਇਤਰਾਜਹੀਣਤਾ ਸਰਟੀਫਿਕੇਟ ਤੁਰੰਤ ਦਿੱਤੇ ਜਾਣ ਤਾਂ ਜੋ ਨਿਰਧਾਰਤ ਪ੍ਰੋਜੈਕਟ ਮੁਕੰਮਲ ਕੀਤੇ ਜਾ ਸਕਣ। ਇਹ ਆਦੇਸ਼ ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਪ੍ਰੋਜੈਕਟਾਂ ਦੀ ਉਸਾਰੀ ਲਈ ਸਰਕਾਰ ਵੱਲੋਂ ਜਮੀਨ ਪ੍ਰਾਪਤ ਕਰਨ ਦੀ ਲੋੜੀਂਦੀ ਕਾਰਵਾਈ ਮੁਕੰਮਲ ਕਰਨ ਬਾਰੇ ਆਯੋਜਿਤ ਮੀਟਿੰਗ ਦੌਰਾਨ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਹਿਸੀਲ ਗੜ੍ਹਸ਼ੰਕਰ ਵਿੱਚ 111333 ਮੀਟਰ ਆਫ਼ ਕੰਢੀ ਕੈਨਾਲ ਸਟੇਜ-2 ਪਿੰਡ ਕੁਨੈਲ, ਫਾਲ ਐਟ ਆਰ ਡੀ 99.250 ਕਿਲੋਮੀਟਰ ਕੰਢੀ ਕੈਨਾਲ ਸਟੇਜ-2 ਪਿੰਡ ਗੁਜਰ, ਸੁਪਰ ਪੈਸੇਜ ਐਟ ਆਰ ਡੀ 111.710 ਕਿਲੋਮੀਟਰ ਆਫ਼ ਕੰਢੀ ਕੈਨਾਲ ਸਟੇਜ-2 ਪਿੰਡ ਕੁਨੈਲ ਦੀ ਉਸਾਰੀ ਅਤੇ ਨਵੇਂ ਰੇਲਵੇ ਲਾਈਨ ਵਿਛਾਉਣ ਲਈ ਪਿੰਡ ਭਟੋਲੀ, ਤਹਿਸੀਲ ਮੁਕੇਰੀਆਂ ਦੀ 56 ਕੈਨਾਲ 13 ਮਰਲੇ, ਨੰਗਲ ਡੈਮ ਤਲਵਾੜਾ ਨਵੀਂ ਰੇਲਵੇ ਲਾਈਨ ਵਿਛਾਉਣ ਲਈ ਪਿੰਡ ਕਟਰੋਲੀ ਮੁਕੇਰੀਆਂ ਦੀ 83 ਕੈਨਾਲ 19 ਮਰਲੇ ਜਮੀਨ, ਰੇਲਵੇ ਲਾਈਨ ਲਈ ਪਿੰਡ ਖਨੌੜਾ ਦੀ 172 ਕਨਾਲ 14 ਮਰਲੇ ਅਤੇ ਇਸੇ ਤਰਾਂ ਨੰਗਲ ਡੈਮ ਤਲਵਾੜਾ ਲਈ ਨਵੀਂ ਰੇਲਵੇ ਲਾਈਨ ਵਿਛਾਉਣ ਲਈ ਪਿੰਡ ਸੀਕਰੀ ਦੀ 298 ਕੈਨਾਲ 17 ਮਰਲੇ ਜਮੀਨ ਪ੍ਰਾਪਤ ਕਰਨ ਲਈ ਵਣ ਮੰਡਲ ਅਫ਼ਸਰ ਗੜ੍ਹਸ਼ੰਕਰ, ਦਸੂਹਾ, ਨਿਗਰਾਨ ਇੰਜੀਨੀਅਰ ਲੋਕ ਨਿਰਮਾਣ ਵਿਭਾਗ (ਭ ਤੇ ਮ ਸ਼ਾਖਾ) ਹੁਸ਼ਿਆਰਪੁਰ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਭੂਮੀ ਦੇ ਇਤਰਾਜਹੀਣਤਾ ਸਰਟੀਫਿਕੇਟ ਲੈਣ ਲਈ ਲੋੜੀਂਦੀ ਕਾਰਵਾਈ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਤਰਾਜਹੀਣਤਾ ਸਰਟੀਫਿਕੇਟ ਪ੍ਰਾਪਤ ਹੋਣ ਉਪਰੰਤ ਹੀ ਜਮੀਨ ਮਾਲਕਾਂ ਨੂੰ ਮੁਆਵਜੇ ਦੀ ਰਕਮ ਦਿੱਤੀ ਜਾ ਸਕਦੀ ਹੈ ਅਤੇ ਇਸ ਉਪਰੰਤ ਹੀ ਇਨ੍ਹਾਂ ਪ੍ਰੋਜੈਕਟਾਂ ਦਾ ਕੰਮ ਚਾਲੂ ਹੋ ਸਕੇਗਾ। ਉਨ੍ਹਾਂ ਨੇ ਕਾਰਜਕਾਰੀ ਇੰਜੀਨੀਅਰ ਖੋਜ ਮੰਡਲ ਹੁਸ਼ਿਆਰਪੁਰ ਅਤੇ ਡਿਪਟੀ ਚੀਫ ਇੰਜੀਨੀਅਰ ਕੰਨਸਟਰੱਕਸ਼ਨ ਆਈ, ਨਾਰਦਨ ਰੇਲਵੇ ਚੰਡੀਗੜ੍ਹ ਨੂੰ ਇਤਰਾਜਹੀਣਤਾ ਸਰਟੀਫਿਕੇਟ ਪ੍ਰਾਪਤ ਕਰਨ ਸਬੰਧੀ ਰਿਪੋਰਟਾਂ ਲਈ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਨ ਲਈ ਕਿਹਾ ਤਾਂ ਜੋ ਸਮੇਂ ਸਿਰ ਸਾਰੀਆਂ ਕਾਰਵਾਈਆਂ ਪੂਰੀਆਂ ਕੀਤੀਆਂ ਜਾ ਸਕਣ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਬੀ ਐਸ ਧਾਲੀਵਾਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਵਤਾਰ ਸਿੰਘ ਭੁੱਲਰ ਅਤੇ ਹੋਰ ਸਬੰਧਤ ਅਧਿਕਾਰੀ ਹਾਜ਼ਰ ਸਨ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਬੀ ਐਸ ਧਾਲੀਵਾਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਵਤਾਰ ਸਿੰਘ ਭੁੱਲਰ ਅਤੇ ਹੋਰ ਸਬੰਧਤ ਅਧਿਕਾਰੀ ਹਾਜ਼ਰ ਸਨ।
No comments:
Post a Comment