ਹੁਸ਼ਿਆਰਪੁਰ, 24 ਮਈ: ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘੱਟ ਗਿਣਤੀ ਵਰਗ ਨਾਲ ਸਬੰਧਤ ਮਨਿਸਟਰੀ ਆਫ਼ ਮਾਈਨਾਰਟੀ ਅਫੇਅਰਜ਼, ਭਾਰਤ ਸਰਕਾਰ ਦੀ ਸਹਾਇਤਾ ਨਾਲ ਕੌਮੀ ਘੱਟ ਗਿਣਤੀ ਵਰਗ (ਸਿੱਖ, ਮੁਸਲਿਮ, ਈਸਾਈ, ਬੌਧੀ ਅਤੇ ਪਾਰਸੀ) ਨਾਲ ਸਬੰਧਤ ਜੋ +1 ਅਤੇ +2 (ਗਿਆਰਵੀਂ ਅਤੇ ਬਾਹਰਵੀਂ) ਪੱਧਰ ਦੇ ਤਕਨੀਕੀ ਕੋਰਸ ਅਤੇ ਵੋਕੇਸ਼ਨਲ ਕੋਰਸ, ਅੰਡਰ ਗਰੈਜੂਏਟ, ਐਮ. ਫ਼ਿਲ ਅਤੇ ਪੀ. ਐਚ. ਡੀ. ਸ਼੍ਰੇਣੀਆਂ ਦੇ ਮਾਨਤਾ ਪ੍ਰਾਪਤ ਸੰਸਥਾਵਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਸਟੂਡੈਂਟਸ ਬਿਲੌਗਿੰਗ ਟੂ ਮਾਈਨਾਰਟੀ ਕਮਿਉਨਿਟੀਜ਼ ਸਕੀਮ ਸਾਲ 2007-08 ਤੋਂ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਮੁੱਖ ਉਦੇਸ਼ ਘੱਟ ਗਿਣਤੀ ਵਰਗ ਦੇ ਗਰੀਬ ਅਤੇ ਹੁਸਿਆਰਪੁਰ ਵਿਦਿਆਰਥੀ ਜੋ ਵੱਖ-ਵੱਖ ਪੇਸ਼ਾਵਰਾਨਾ ਅਤੇ ਤਕਨੀਕੀ ਕੋਰਸਾਂ ਵਿੱਚ ਪੜ੍ਹ ਰਹੇ ਹਨ ਅਤੇ ਉਨ੍ਹਾਂ ਦੇ ਮਾਪਿਆਂ ਦੀ ਸਲਾਨਾ ਆਮਦਨ 2.50 ਲੱਖ ਰੁਪਏ ਤੋਂ ਵੱਧ ਨਾ ਹੋਵੇ, ਨੂੰ ਮੈਰਿਟ-ਕਮ-ਮੀਨਜ਼ ਬੇਸਡ ਸਕਾਲਰਸ਼ਿਪ ਮੁਹੱਈਆ ਕਰਵਾਇਆ ਜਾਂਦਾ ਹੈ। ਜਿਸ ਵਿੱਚ ਹੋਸਟਲ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ 10 ਹਜ਼ਾਰ ਰੁਪਏ (10 ਮਹੀਨਿਆਂ ਲਈ), ਡੇ ਸਕਾਲਰ ਲਈ ਵਜੀਫ਼ੇ ਦੀ ਦਰ 5000 ਰੁਪਏ (10 ਮਹੀਨਿਆਂ ਲਈ) ਦਿੱਤੀ ਜਾਵੇਗੀ ਅਤੇ ਸਲਾਨਾ ਕੋਰਸ ਫੀਸ 20 ਹਜ਼ਾਰ ਰੁਪਏ ਜਾਂ ਅਸਲ ਜੋ ਵੀ ਘੱਟ ਹੋਵੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਵਰਗ ਨਾਲ ਸਬੰਧਤ ਵਿਦਿਆਰਥੀ ਇਸ ਸਕੀਮ ਸਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਦਫ਼ਤਰ ਜ਼ਿਲ੍ਹਾ ਭਲਾਈ ਅਫ਼ਸਰ, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੰਪਰਕ ਕਰਨ।

No comments:
Post a Comment