ਹੁਸ਼ਿਆਰਪੁਰ, 24 ਮਈ: ਫੂਡ ਕਰਾਫ਼ਟ ਸੰਸਥਾ ਹੁਸ਼ਿਆਰਪੁਰ ਵੱਲੋਂ ‘ਹੁਨਰ ਸੇ ਰੋਜ਼ਗਾਰ’ ਪ੍ਰੋਗਰਾਮ ਤਹਿਤ 6 ਤੋਂ 8 ਹਫ਼ਤੇ ਦੀ ਟਰੇਨਿੰਗ ਪ੍ਰਾਪਤ ਕਰਨ ਵਾਲੇ ਸਿਖਿਆਰਥੀਆਂ ਲਈ 100 ਪ੍ਰਤੀਸ਼ਤ ਚੰਗੇ ਅਤੇ ਨਾਮੀ ਹੋਟਲਾਂ ਵਿੱਚ ਰੋਜ਼ਗਾਰ ਦੇ ਮੌਕੇ ਹੋਣਗੇ ਅਤੇ ਜੁਵਲਾਈਨ ਹੋਮ, ਓਲਡ ਏਜ਼ ਹੋਮ ਅਤੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਮਿਡ ਡੇ ਮੀਲ ਸਕੀਮ ਤਹਿਤ ਪੌਸ਼ਟਿਕ, ਸਾਫ਼-ਸੁਥਰਾ ਤੇ ਸੁਆਦਲਾ ਖਾਣਾ ਬਣਾਉਣ ਵਾਲੇ ਕੁੱਕ ਨੂੰ ਵਿਸ਼ੇਸ਼ ਸਿਖਲਾਈ ਉਪਲਬੱਧ ਹੋਵੇਗੀ। ਇਹ ਵਿਚਾਰ ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਅੱਜ ਫੂਡ ਕਰਾਫ਼ਟ ਇੰਸਟੀਚਿਊਟ ਵਿਖੇ ਹੋਟਲ ਸਨਅੱਤ ਵਿੱਚ ਨੌਜਵਾਨ ਲੜਕੇ, ਲੜਕੀਆਂ ਨੂੰ ਰੋਜ਼ਗਾਰ ਮੁਹੱਈਆ ਕਰਨ ਲਈ ‘ਹੁਨਰ ਸੇ ਰੋਜ਼ਗਾਰ’ ਪ੍ਰੋਗਰਾਮ ਅਧੀਨ ਟਰੇਨਿੰਗ ਪੂਰੀ ਕਰਨ ਉਪਰੰਤ ਸਰਟੀਫਿਕੇਟ ਦੇ ਵਜੀਫ਼ੇ ਦੀ ਰਾਸ਼ੀ ਪ੍ਰਦਾਨ ਕਰਦਿਆਂ ਪ੍ਰਗਟ ਕੀਤੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸੰਸਥਾ ਵੱਲੋਂ ਟਰੇਨਿੰਗ ਪ੍ਰਾਪਤ ਕਰਨ ਵਾਲੇ ਸਾਰੇ ਸਿਖਿਆਰਥੀ ਸੂਬੇ ਦੇ ਵੱਖ-ਵੱਖ ਵੱਡੇ ਹੋਟਲਾਂ ਵਿੱਚ ਕੰਮ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਅੱਜ ‘ਹੁਨਰ ਤੇ ਰੋਜ਼ਗਾਰ’ ਫੂਡ ਅਤੇ ਵੇਟਰ ਦੇ ਪਹਿਲੇ ਬੈਚ ਅਤੇ ਹਾਊਸਕੀਪਿੰਗ ਦੇ ਦੂਸਰੇ ਬੈਚ ਦੇ ਸਿਖਿਆਰਥੀਆਂ ਨੂੰ ਆਪਣਾ ਕੋਰਸ ਮੁਕੰਮਲ ਕਰਨ ਉਪਰੰਤ ਸਰਟੀਫਿਕੇਟ, ਵਜੀਫ਼ੇ ਦੀ ਰਾਸ਼ੀ ਅਤੇ ਵੱਖ-ਵੱਖ ਹੋਟਲਾਂ ਵੱਲੋਂ ਪ੍ਰਾਪਤ ਨੌਕਰੀ ਦੇ ਦਸਤਾਵੇਜ ਦਿੱਤੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੈਰ ਸਪਾਟਾ ਵਿਭਾਗ ਵੱਲੋਂ ਦਿੱਤੀ ਜਾਂਦੀ ਇਸ ਮੁਫ਼ਤ ਟਰੇਨਿੰਗ ਵਿੱਚ ਬੱਚਿਆਂ ਨੂੰ 6 ਹਫਤਿਆਂ ਦੇ ਕੋਰਸ ਲਈ 1500 ਰੁਪਏ ਅਤੇ 8 ਹਫਤਿਆਂ ਦੇ ਕੋਰਸ ਲਈ 2000 ਰੁਪਏ ਵਜੀਫ਼ਾ ਰਾਸ਼ੀ, ਦੋ ਜੋੜੇ ਵਰਦੀਆਂ, ਮੁਫ਼ਤ ਭੋਜਨ, ਕੋਰਸ ਮੈਟੀਰੀਅਲ ਅਤੇ ਟੂਲ ਕਿੱਟ ਦਿੱਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਸੰਸਥਾ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਅਜਿਹੀ ਟਰੇਨਿੰਗ ਨਾਲ ਲੋੜਵੰਦ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਡੇਢ ਸਾਲਾਂ ਡਿਪਲੋਮਾ ਕੋਰਸ ਕਰਨ ਵਾਲਿਆਂ ਲਈ ਵੀ 100 ਪ੍ਰਤੀਸ਼ਤ ਕੰਮ ਦੇ ਮੌਕੇ ਹਨ ਜਦਕਿ ਪਹਿਲੇ ਬੈਚ ਦੇ ਸਿਖਿਆਰਥੀ ਪੰਜ ਸਿਤਾਰਾ ਹੋਟਲਾਂ ਵਿੱਚ ਚੁਣੇ ਗਏ ਹਨ।
ਪ੍ਰਿੰਸੀਪਲ ਨਵਦੀਪ ਸ਼ਰਮਾ ਨੇ ਡਿਪਟੀ ਕਮਿਸ਼ਨਰ ਵੱਲੋਂ ਸਿਖਿਆਰਥੀਆਂ ਦੀ ਹੌਂਸਲਾ ਅਫਜਾਈ ਲਈ ਧੰਨਵਾਦ ਕਰਦਿਆਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਇਹ ਟਰੇਨਿੰਗ ਪ੍ਰੋਗਰਾਮ ਸਫ਼ਲਤਾਪੂਰਵਕ ਚਲ ਰਹੇ ਹਨ। ਡੇਢ ਸਾਲਾ ਡਿਪਲੋਮਾ ਕੋਰਸ ਸਬੰਧੀ ਉਨ੍ਹਾਂ ਦੱਸਿਆ ਕਿ ਇਸ ਦੀਆਂ ਨਿਰਧਾਰਤ ਸੀਟਾਂ ਅਤੇ ਅੱਧ ਜੂਨ ਤੱਕ ਮੈਰਿਟ ਦੇ ਆਧਾਰ ਤੇ ਸਿਲੈਕਸ਼ਨ ਉਪਰੰਤ ਇਹ ਕੋਰਸ ਸ਼ੁਰੂ ਹੋ ਜਾਵੇਗਾ।

No comments:
Post a Comment