ਤਲਵਾੜਾ, 16 ਮਈ : ਪੰਜਾਬੀ ਸਾਹਿਤ ਅਤੇ ਕਲਾ ਮੰਚ ਰਜਿ: ਤਲਵਾੜਾ ਵੱਲੋਂ ਇੱਥੇ ਆਫੀਸਰ ਕਲੱਬ ਵਿਖੇ ਕਰਵਾਏ ਸਾਹਿਤਕ ਸਮਾਗਮ ਵਿਚ ਡਾ. ਅਮਰਜੀਤ ਅਨੀਸ ਦੀ ਪਲੇਠੀ ਪੁਸਤਕ ਸ਼ਿਵਾਲਿਕ ਸੰਧਿਆ ਦੀ ਘੁੰਡ ਚੁਕਾਈ ਅਤੇ ਵਿਸ਼ਾਲ ਕਵੀ ਕਰਬਾਰ ਆਯੋਜਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਸ਼੍ਰੀ ਸੁਭਾਸ਼ ਚੰਦਰ ਐੱਸ. ਡੀ. ਐਮ. ਮੁਕੇਰੀਆਂ ਨੇ ਅਤੇ ਪ੍ਰਧਾਨਗੀ ਮੰਡਲ ਵਿਚ ਪ੍ਰੋ. ਬੀ. ਐੱਸ. ਬੱਲੀ ਜਿਲ੍ਹਾ ਲੋਕ ਸੰਪਰਕ ਅਫਸਰ ਨਵਾਂਸ਼ਹਿਰ, ਪ੍ਰਿੰ. ਦੇਸ਼ ਰਾਜ ਸ਼ਰਮਾ ਉੱਘੇ ਸਿੱਖਿਆ ਸ਼ਾਸਤਰੀ, ਕੌਮੀ ਉਰਦੂ ਸ਼ਾਇਰ ਜਨਾਬ ਰਹਿਬਰ ਤਾਬਾਨੀ ਲਖਨਊ ਉੱਤਰ ਪ੍ਰਦੇਸ਼ ਸ਼ਾਮਿਲ ਸਨ। ਸਮਾਗਮ ਦੀ ਸ਼ੁਰੂਆਤ ਅਮਨਦੀਪ ਕੌਰ ਤੇ ਕਿਰਨਜੀਤ ਕੌਰ ਵੱਲੋਂ ਦੇਹ ਸ਼ਿਵਾ ਬਰ ਮੋਹਿ ਇਹੈ ਨਾਲ ਕੀਤੀ ਗਈ ਅਤੇ ਡਾ. ਇਕਬਾਲ ਸਿੰਘ ਨੇ ਆਪਣੀ ਸੁਰੀਲੀ ਆਵਾਜ ਗਜ਼ਲ ਪੇਸ਼ ਕਰਕੇ ਸਮਾਂ ਬੰਨ੍ਹ ਦਿੱਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ਼੍ਰੀ ਸੁਭਾਸ਼ ਚੰਦਰ ਨੇ ਕਿਹਾ ਕਿ ਸਾਹਿਤ ਦਾ ਬਿਹਤਰ ਸਮਾਜ ਦੀ ਸਿਰਜਣਾ ਵਿਚ ਬੇਹੱਦ ਅਹਿਮ ਯੋਗਦਾਨ ਹੁੰਦਾ ਹੈ ਅਤੇ ਮੌਜੂਦਾ ਸਮੇਂ ਵਿਚ ਸਮਾਜ ਨੂੰ ਦਰਪੇਸ਼ ਮੁਸ਼ਕਿਲਾਂ ਦੇ ਸਾਹਮਣੇ ਲਈ ਸਾਹਿਤ ਨੂੰ ਉਸਾਰੂ ਭੂਮਿਕਾ ਅਦਾ ਕਰਨ ਦੇ ਸਮਰੱਥ ਬਣਨਾ ਹੋਵੇਗਾ। ਪ੍ਰੋ. ਬੀ. ਐੱਸ. ਬੱਲੀ ਨੇ ਸਾਹਿਤ ਸਿਰਜਣਾ ਦੇ ਕਾਰਜ ਤੇ ਰੌਸ਼ਨੀ ਪਾਉਂਦਿਆਂ ਪ੍ਰਭਾਵਸ਼ਾਲੀ ਢੰਗ ਨਾਲ ਲੇਖਕ ਅਤੇ ਸਮਾਜਿਕ ਜਿੰਮੇਵਾਰੀਆਂ ਸਬੰਧੀ ਅਹਿਮ ਨੁਕਤੇ ਸਾਂਝੇ ਕੀਤੇ। ਪ੍ਰਸਿੱਧ ਲੇਖਕ ਸ਼੍ਰੀ ਧਰਮਪਾਲ ਸਾਹਿਲ ਵੱਲੋਂ ਡਾ. ਅਮਰਜੀਤ ਅਨੀਸ ਦੀ ਪੁਸਤਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੇਖਕ ਵੱਲੋਂ ਬੜੇ ਸੰਵੇਦਨਸ਼ੀਲ ਅੰਦਾਜ਼ ਵਿਚ ਸਕਾਰਾਤਮਕ ਸੋਚ ਨਾਲ ਭਰਪੂਰ ਸ਼ਾਇਰੀ ਪੇਸ਼ ਕੀਤੀ ਗਈ। ਪ੍ਰਿੰ. ਦੇਸ ਰਾਜ ਸ਼ਰਮਾ ਵੱਲੋਂ ਰੌਚਕ ਅੰਦਾਜ਼ ਵਿਚ ਕਾਵਿ ਰਚਨਾ ਅਤੇ ਲਿਖਾਰੀ ਮਨ ਨਾਲ ਜੁੜੇ ਨੁਕਤੇ ਸਾਂਝੇ ਕੀਤੇ। ਮੰਚ ਦੇ ਪ੍ਰਧਾਨ ਡਾ. ਸੁਰਿੰਦਰ ਮੰਡ ਵੱਲੋਂ ਸਮਾਗਮ ਦੀ ਜਾਣਕਾਰੀ ਦਿੰਦਿਆਂ ਮੰਚ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੇ ਰੌਸ਼ਨੀ ਪਾਈ ਗਈ। ਇਸ ਮੌਕੇ ਪ੍ਰੋ. ਅੰਜੂ ਬਾਲਾ, ਹਰਸ਼ਵਿੰਦਰ ਕੌਰ, ਕੇ. ਕੇ. ਰਾਣਾ, ਰਜਿੰਦਰ ਮਹਿਤਾ ਅਤੇ ਚੌਧਰੀ ਸਵਰਨ ਦਾਸ ਵੱਲੋਂ ਪੁਸਤਕ ਤੇ ਚਰਚਾ ਕੀਤੀ ਗਈ।
ਕਵੀ ਦਰਬਾਰ ਵਿਚ ਜਨਾਬ ਰਹਿਬਰ ਤਾਬਾਨੀ ਲਖਨਊ ਉੱਤਰ ਪ੍ਰਦੇਸ਼, ਪ੍ਰੋ. ਬੀ. ਐੱਸ. ਬੱਲੀ, ਐਡਵੋਕੇਟ ਚਮਨ ਸ਼ਰਮਾ ਚਮਨ ਚੰਡੀਗੜ੍ਹ, ਐਡਵੋਕੇਟ ਰਘਬੀਰ ਸਿੰਘ ਟੇਰਕਿਆਣਾ ਜਿਲ੍ਹਾ ਲਿਖਾਰੀ ਮੰਚ ਹੁਸ਼ਿਆਰਪੁਰ, ਤਰਸੇਮ ਸਫ਼ਰੀ, ਕਸ਼ਿਸ਼ ਹੁਸ਼ਿਆਰਪੁਰੀ, ਰਵਿੰਦਰ ਰਵੀ, ਗੁਰਮੀਤ ਸਰਾਂ, ਨਰੇਸ਼ ਗੁਮਨਾਮ, ਚਰਨ ਦਾਸ ਚਰਨ, ਬਲਦੇਵ ਬਡਿਆਲ, ਨਵਤੇਜ ਗੜ੍ਹਦੀਵਾਲਾ, ਸੁਸ਼ੀਲ ਹਰਸਤ ਨਰੇਲਵੀ, ਸਮਰਜੀਤ ਸਿੰਘ ਸ਼ਮੀ, ਅਨੁਰਾਧਾ ਸ਼ਰਮਾ ਵੱਲੋਂ ਪੇਸ਼ ਸ਼ਾਨਦਾਰ ਰਚਨਾਵਾਂ ਨੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਵਿਸ਼ੇਸ਼ ਤੌਰ ਤੇ ਜਨਾਬ ਰਹਿਬਰ ਤਾਬਾਨੀ ਦੇ ਸ਼ੇਅਰ ‘ਮੇਰੇ ਬਾਲੋਂ ਕੀ ਸਫੇਦੀ ਪੇ ਨ ਜਾਏਂ ਹਜਰਾਤ, ਮਾਂ ਕਾ ਸਾਇਆ ਮੁਝੇ ਬੂੜ੍ਹਾ ਨਹੀਂ ਹੋਨੇ ਦੇਗਾ’ ਨੂੰ ਭਰਪੂਰ ਦਾਦ ਮਿਲੀ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਪੀ. ਐ¤ਸ. ਪਲਵ, ਪ੍ਰੋ. ਸੁਖਵਿੰਦਰ ਲਵਲੀ, ਡਾ. ਸ਼ੋਭਨਾ ਸੋਨੀ, ਡਾ. ਹਰਜੀਤ ਸਿੰਘ ਭੁੰਗਾ, ਇੰਜ. ਸੁਰਿੰਦਰਪਾਲ ਰੱਲ•, ਇੰਜ. ਏ. ਐ¤ਸ. ਭਾਟੀਆ, ਡਾ. ਐ¤ਸ. ਪੀ. ਸਿੰਘ, ਵਿਜੇ ਨਾਗਲਾ, ਆਰ. ਸੀ. ਝਾਵਰ, ਏ. ਪੀ. ਐ¤ਸ. ਉੱਭੀ, ਡਾ. ਸੀ. ਐ¤ਲ. ਅਰੋੜਾ, ਡਾ. ਰਾਜ ਕੁਮਾਰ, ਕਵਿਤਾ ਕਾਲੜਾ ਆਦਿ ਸਮੇਤ ਵੱਡੀ ਗਿਣਤੀ ਸਾਹਿਤ ਪ੍ਰੇਮੀ ਹਾਜਰ ਸਨ।

No comments:
Post a Comment